ਮਨੁੱਖੀ ਪਿੰਜਰਾਂ ਨਾਲ ਭਰੀ ਝੀਲ ਜਿਸ ਬਾਰੇ ਬੇਅੰਤ ਦੰਦ ਕਥਾਵਾਂ ਸੁਣਾਈਆਂ ਜਾਂਦੀਆਂ ਹਨ

02/06/2023 2:29:51 PM

ਹਿਮਾਲਿਆ ਵਿੱਚ ਉਚਾਈ ''''ਤੇ ਦੂਰ ਇੱਕ ਬਰਫ਼ੀਲੀ ਘਾਟੀ ਵਿਚਾਲੇ ਇੱਕ ਝੀਲ ਮਨੁੱਖੀ ਪਿੰਜਰਾਂ ਨਾਲ ਭਰੀ ਪਈ ਹੈ।

ਰੂਪਕੁੰਡ ਝੀਲ ਉੱਤਰਾਖੰਡ ਸੂਬੇ ਵਿੱਚ ਹੈ। ਭਾਰਤ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਇੱਕ, ਤ੍ਰਿਸ਼ੂਲ ਵਾਂਗ ਸਿੱਧੀ ਢਲਾਣ ਦੇ ਹੇਠਾਂ।

ਕਾਰਬਨ ਡੇਟਿੰਗ ਮੁਤਾਬਕ ਇਹ ਹੱਡੀਆਂ ਘੱਟੋ ਘੱਟ 1200 ਸਾਲ ਪੁਰਾਣੀਆਂ ਹਨ। ਪਰ ਪੱਕੇ ਤੌਰ ''''ਤੇ ਕੋਈ ਨਹੀਂ ਜਾਣਦਾ ਕਿ ਇਹ ਹੱਡੀਆਂ ਕਿਸ ਦੀਆਂ ਹਨ, ਕਿੰਨੇ ਸਾਲ ਪੁਰਾਣੀਆਂ ਹਨ। ਇਹ ਸਭ ਇੱਕ ਰਹੱਸ ਹੀ ਹੈ।

ਇਸੇ ਰਾਹ ਤੋਂ ਹਰ ਬਾਰਾਂ ਸਾਲ ਬਾਅਦ ''''ਰਾਜ ਜਾਤ ਯਾਤਰਾ'''' ਕੱਢੀ ਜਾਂਦੀ ਹੈ।

ਰੂਪ ਕੁੰਡ ਦੇ ਪਿੰਜਰਾਂ ਬਾਰੇ ਇਸ ਇਲਾਕੇ ਵਿੱਚ ਅਣਗਿਣਤ ਦੰਦ ਕਥਾਵਾਂ ਸੁਣੀਆਂ ਸੁਣਾਈਆਂ ਜਾਂਦੀਆਂ ਹਨ।

ਬਹੁਤੀਆਂ ਕਹਾਣੀਆਂ ਪਹਾੜ ਦੀ ਧੀ ਨੰਦਾ ਦੇਵੀ ਦੀ ਪਵਿੱਤਰਤਾ ਨਾਲ ਜੁੜੀਆਂ ਹੋਈਆਂ ਹਨ। ਲੋਕ ਮੰਨਦੇ ਹਨ ਕਿ ਜਦੋਂ ਜਦੋਂ ਉਨ੍ਹਾਂ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਹੋਈ, ਦੇਵੀ ਆਪਣੇ ਕੁਰੱਖਤ ਰੂਪ ਵਿੱਚ ਪ੍ਰਗਟ ਹੁੰਦੀ ਹੈ।

ਭਾਵੇਂ ਇਹ ਕਾਮ ਵਾਸਨਾ ਵਿੱਚ ਸੜ ਰਹੇ ਰਾਖਸ਼ਸ ਮੇਖਾਸੁਰ ਦੇ ਅੰਤ ਦੀ ਕਹਾਣੀ ਹੋਵੇ। ਜਾਂ ਫ਼ਿਰ ਕਨੌਜ ਦੇ ਰਾਜਾ ਦੀ ਕਹਾਣੀ ਜਿਸ ਵਿੱਚ ਤੀਰਥ ਯਾਤਰਾ ''''ਤੇ ਗਏ ਤਾਕਤਵਰ ਮਹਾਰਾਜੇ ਨੇ ਵਿਲਾਸ ਦੀਆਂ ਵਸਤੂਆਂ ਤੇ ਔਰਤਾਂ ਨੂੰ ਨਾਲ ਲੈ ਜਾਣ ਦੀ ਗ਼ਲਤੀ ਕਰ ਲਈ ਸਨ।

ਇਤਿਹਾਸਕਾਰ, ਲੇਖਕ ਅਤੇ ਵਾਤਾਵਰਣ ਪ੍ਰੇਮੀ ਸ਼ੇਖਰ ਪਾਠਕ ਕਹਿੰਦੇ ਹਨ, "ਇਨ੍ਹਾਂ ਲੋਕ ਕਥਾਵਾਂ ਵਿੱਚ ਪ੍ਰਤੀਕਵਾਦ ਹੈ।"

ਸਾਲ 1808 ਤੱਕ ਇਸ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮੰਨਿਆ ਜਾਂਦਾ ਸੀ।

ਮਾਊਂਟ ਐਵਰੈਸਟ ਤੋਂ ਵੀ ਉੱਚੀ। ਪਰ ਕੁਝ ਸਾਲ ਬਾਅਦ ਉਸ ਤੋਂ ਵੀ ਉੱਚੀਆਂ ਕਈ ਚੋਟੀਆਂ ਲੱਬ ਗਈਆਂ ਸਨ। ਪਰ ਲੋਕਾਂ ਦੇ ਮਨਾਂ ਵਿੱਚ ਨੰਦਾ ਦੇਵੀ ਦਾ ਸਤਿਕਾਰ ਉਵੇਂ ਹੀ ਬਣਿਆ ਰਿਹਾ।

ਇੱਕ ਤੋਂ ਬਾਅਦ ਇੱਕ ਤ੍ਹਾਸਦੀ

ਨੰਦਾ ਦੇਵੀ ਤੋਂ ਕਰੀਬ 38 ਕਿਲੋਮੀਟਰ ਦੂਰ ਰੂਪ ਕੁੰਡ ਵਰਗੀ ਕਹਾਣੀ ਦੋ ਸਾਲ ਪਹਿਲਾਂ ਫਰਵਰੀ 2021 ਵਿੱਚ ਦੁਹਰਾਈ ਗਈ ਸੀ।

ਉਸ ਸਮੇਂ ਇੱਕ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਦੀ ਇੱਕ ਸੁਰੰਗ ਵਿੱਚ ਅਚਾਨਕ ਹੜ੍ਹ ਦਾ ਪਾਣੀ ਆ ਗਿਆ ਤੇ ਮੌਕੇ ''''ਤੇ ਹੀ ਕਰੀਬ 200 ਲੋਕਾਂ ਦੀ ਮੌਤ ਹੋ ਗਈ। ਪਾਵਰ ਪ੍ਰੋਜੈਕਟ ਕਬਰਿਸਤਾਨ ਵਿੱਚ ਬਦਲ ਗਿਆ।

ਇਸ ਦੌਰਾਨ ਮਾਰੇ ਗਏ ਬਹੁਤੇ ਲੋਕਾਂ ਦੀਆਂ ਲਾਸ਼ਾਂ ਕਦੇ ਲੱਭੀਆਂ ਹੀ ਨਹੀਂ ਜਾ ਸਕੀਆਂ ਸਨ।

ਹੋ ਸਕਦਾ ਹੈ ਕਿ ਅਜੇ ਵੀ ਸੁਰੰਗ ਦੇ ਕਿਸੇ ਹਿੱਸੇ ਵਿੱਚ ਮਨੁੱਖੀ ਪਿੰਜਰ ਤੈਰ ਰਹੇ ਹੋਣ ਜਾਂ ਜੰਮੇ ਹੋਏ ਹੋਣ।

ਜਦੋਂ ਤੋਂ ਜੋਸ਼ੀਮਠ ਸੁਰਖੀਆਂ ਵਿੱਚ ਆਇਆ ਹੈ, ਉਦੋਂ ਤੋਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਦੇ ਤਪੋਵਨ-ਵਿਸ਼ਨੂੰਗੜ੍ਹ ਪ੍ਰਾਜੈਕਟ ਦੀ ਵੀ ਗੱਲ ਹੋ ਰਹੀ ਹੈ।

ਵਾਤਾਵਰਣ ਪ੍ਰੇਮੀ ਅਤੇ ਸਥਾਨਕ ਲੋਕ ਇਸ ਨੂੰ ਜੋਸ਼ੀਮਠ ਦੇ ਜ਼ਮੀਨ ਵਿੱਚ ਡੁੱਬਣ ਦਾ ਕਾਰਨ ਦੱਸ ਰਹੇ ਹਨ।

ਹਾਲਾਂਕਿ ਐੱਨਟੀਪੀਸੀ ਨੇ ਕਿਹਾ ਹੈ ਕਿ ਇਹ ਸੁਰੰਗ ਸ਼ਹਿਰ ਤੋਂ ਦੂਰ ਹੈ ਅਤੇ ਇਸ ਦਾ ਘਰਾਂ ਅਤੇ ਹੋਰ ਥਾਵਾਂ ''''ਤੇ ਦਰਾਰਾ ਪੈਣ ਤੇ ਅਤੇ ਸ਼ਹਿਰ ਤੱਕ ਦਾਖ਼ਲ ਹੋਣ ਨਾਲ ਕੋਈ ਸਬੰਧ ਨਹੀਂ ਹੈ।

ਨੰਦਾ ਦੇਵੀ ਦਾ ਰਾਹ ਜੋਸ਼ਮੱਠ

ਹਿਮਾਲਿਆ ਬਾਰੇ ਲਿਖੀਆਂ ਸਭ ਤੋਂ ਬਹਿਤਰੀਨ ਕਿਤਾਬਾਂ ਵਿੱਚੋਂ ਇੱਕ ''''ਬਿਕਮਿੰਗ ਏ ਮਾਉਂਟੇਨ'''' ਵਿੱਚ ਪਰਬਤਾਰੋਹੀ ਸਟੀਫ਼ਨ ਆਲਟਰ ਲਿਖਦੇ ਹਨ, "ਬਹੁਤ ਸਾਰੇ ਹਿੰਦੂ ਮੰਨਦੇ ਹਨ ਕਿ ਹਿਮਾਲਿਆ ਦੇ ਉੱਪਰਲੇ ਹਿੱਸੇ ਮਨੁੱਖਾਂ ਦੀ ਪਹੁੰਚ ਤੋਂ ਬਾਹਰ ਹਨ। ਉਹ ਦੇਵਤਿਆਂ ਦਾ ਨਿਵਾਸ ਹਨ ਅਤੇ ਉੱਥੇ ਜਾਣਾ ਪਵਿੱਤਰ ਸ਼ਕਤੀਆਂ ਦਾ ਨਿਰਾਦਰ ਕਰਨਾ ਹੈ।"

ਸ਼ਾਇਦ ਇਸੇ ਲਈ ਕੁਝ ਲੋਕ ਹਿਮਾਲਿਆ ਦੀ ਗੋਦ ਵਿੱਚ ਵਸੇ ਭਾਰਤੀ ਸੂਬੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਨੂੰ ''''ਦੇਵ ਭੂਮੀ'''' ਵੀ ਆਖਦੇ ਹਨ।

ਹਿਮਾਲਿਆ ''''ਤੇ ਲਿਖੀ ਆਪਣੀ ਕਿਤਾਬ ਵਿਚ ਸਟੀਫ਼ਨ ਅਲਟਰ ਨੇ ''''ਰਾਜ ਜਾਤ ਯਾਤਰਾ'''' ਬਾਰੇ ਵਿਸਥਾਰ ਨਾਲ ਲਿਖਿਆ ਹੈ।

ਕਿਤਾਬ ਵਿੱਚ ਇਕ ਥਾਂ ਉਹ ਲਿਖਦਾ ਹੈ, "ਸਮੁੰਦਰ ਤਲ ਤੋਂ 5029 ਮੀਟਰ ਦੀ ਉਚਾਈ ''''ਤੇ ਸਥਿਤ ਰੂਪ ਕੁੰਡ, ਸਾਲ ਵਿੱਚ ਬਹੁਤਾ ਸਮਾਂ ਜੰਮਿਆ ਰਹਿੰਦਾ ਹੈ। ਇੱਥੇ ਬਰਫ਼ ਜੁਲਾਈ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਹੀ ਪਿਘਲਦੀ ਹੈ।"

ਇਨ੍ਹਾਂ ਕੁਝ ਹਫ਼ਤਿਆਂ ਦਰਮਿਆਨ ਜਦੋਂ ਬਰਫ਼ ਪਿਘਲਦੀ ਹੈ ਤਾਂ ਝੀਲ ਦੇ ਹੇਠਲੇ ਅਤੇ ਹਰੇ ਰੰਗ ਦੇ ਪਾਣੀ ਵਿੱਚ ਸੈਂਕੜੇ ਹੱਡੀਆਂ ਦਿਖਾਈ ਦੇਣ ਲੱਗਦੀਆਂ ਹਨ। ਉੱਥੇ ਮਨੁੱਖੀ ਪਿੰਜਰ ਦੀ ਮੌਜੂਦਗੀ ਰਹੱਸਮਈ ਹੈ। ਕੋਈ ਵੀ ਪੱਕਾ ਨਹੀਂ ਜਾਣਦਾ ਕਿ ਅਸਲੀਅਤ ਕੀ ਹੈ।"

ਰਾਜ ਜਾਤ ਯਾਤਰਾ ਦੁਨੀਆ ਦੀਆਂ ਸਭ ਤੋਂ ਲੰਬੀਆਂ ਪਹਾੜੀ ਯਾਤਰਾਵਾਂ ਵਿੱਚੋਂ ਇੱਕ ਹੈ। ਇਹ 290 ਕਿਲੋਮੀਟਰ ਲੰਬਾ ਸਫ਼ਰ ਲੋਕ ਕਈ ਥਾਵਾਂ ''''ਤੇ ਰੁਕ ਕੇ ਤੈਅ ਕਰਦੇ ਹਨ। ਇਸ ਯਾਤਰਾ ਵਿਚ ਨੰਦਾ ਦੇਵੀ ਨੂੰ ਉਸ ਦੇ ਨਾਨਕੇ ਘਰ ਤੋਂ ਪਾਲਕੀ ਵਿਚ ਬਿਠਾ ਕੇ ਸਹੁਰੇ ਘਰ ਲਿਜਾਇਆ ਜਾਂਦਾ ਹੈ।

ਰਾਜ ਜਾਤ ਯਾਤਰਾ ਹਰ ਬਾਰਾਂ ਸਾਲਾਂ ਵਿੱਚ ਇੱਕ ਵਾਰ ਹੁੰਦੀ ਹੈ। ਇਹ ਯਾਤਰਾ ਨੌਟੀ ਪਿੰਡ (ਚਮੋਲੀ) ਤੋਂ ਸ਼ੁਰੂ ਹੋ ਕੇ ਨੰਦਕਿਨੀ ਨਦੀ ਤੱਕ ਜਾਂਦੀ ਹੈ, ਨੰਦਕਿਨੀ ਗੰਗਾ ਦੀਆਂ ਨਦੀਆਂ ਵਿੱਚੋਂ ਇੱਕ ਹੈ।

ਮਿਥਿਹਾਸ ਮੁਤਾਬਕ ਨੰਦਾ ਪਹਾੜਾਂ ਦੀ ਧੀ ਸੀ, ਜਿਸਦਾ ਵਿਆਹ ਸ਼ਿਵ ਨਾਲ ਹੋਇਆ ਸੀ।


ਵਿਕਾਸ ਬਨਾਮ ਕੁਦਰਤ ਨਾਲ ਖਿਲਵਾੜ

  • ਸਾਲ 1808 ਤੱਕ ਨੰਦਾ ਦੇਵੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਮੰਨਿਆ ਜਾਂਦਾ ਸੀ।
  • ''''ਗ੍ਰੇਟ ਟ੍ਰਾਈਗੋਨੋਮੈਟ੍ਰਿਕਲ ਸਰਵੇ ਆਫ਼ ਇੰਡੀਆ'''' ਤੋਂ ਬਾਅਦ ਇਹ ਦੁਨੀਆ ''''ਚ 23ਵੇਂ ਸਥਾਨ ''''ਤੇ ਆਇਆ ਹੈ।
  • ਪਰਬਤਾਰੋਹੀ 1936 ਵਿਚ ਪਹਿਲੀ ਵਾਰ ਨੰਦਾ ਦੇਵੀ ਦੀ ਚੋਟੀ ''''ਤੇ ਪਹੁੰਚ ਸਕੇ ਸਨ।
  • ਜਦੋਂ ਬਰਫ਼ ਪਿਘਲਦੀ ਹੈ ਤਾਂ ਨੰਦਾ ਦੇਵੀ ਨੇੜਲੀ ਝੀਲ ਰੂਪਕੁੰਡ ਵਿੱਚ ਦਹਾਕਿਆਂ ਪੁਰਾਣੇ ਪਿੰਜਰ ਦੇਖੇ ਜਾ ਸਕਦੇ ਹਨ।
  • ਵਾਤਾਵਰਣ ਪ੍ਰੇਮੀਆਂ ਵਲੋਂ ਭੂਗੋਲਿਕ ਤੌਰ ''''ਤੇ ਸੰਵੇਦਨਸ਼ੀਲ ਇਲਾਕਿਆਂ ''''ਚ ਵੱਡੇ ਪ੍ਰੋਜੈਕਟਾਂ ''''ਤੇ ਰੋਕ ਲਗਾਉਣ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ।
  • ਜੁਲਾਈ 1970 ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਅੰਦੋਲਨ ਨੇ ਜ਼ੋਰ ਫ਼ੜਿਆ ਸੀ।
  • ਸਰਕਾਰ ਦੀ ਮਹੇਸ਼ ਚੰਦਰ ਮਿਸ਼ਰਾ ਕਮੇਟੀ ਨੇ ਜੰਗਲ ਲਗਾਉਣ ਤੇ ਪਹਾੜੀ ਇਲਾਕਿਆਂ ਵਿੱਚ ਵਿਕਾਸ ਪ੍ਰਾਜੈਕਟਾਂ ਲਈ ਖੁਦਾਈ ਸੋਚ ਸਮਝਕੇ ਕਰਨ ਵਰਗੇ ਕਈ ਹੋਰ ਸੁਝਾਅ ਵੀ ਦਿੱਤੇ ਸਨ।

ਕਨੌਰ ਦੇ ਰਾਜਾ ਦੀ ਕਹਾਣੀ

ਪ੍ਰਸਿੱਧ ਲੋਕ ਕਥਾਵਾਂ ਵਿੱਚੋਂ ਇੱਕ ਕਨੌਜ ਦੇ ਰਾਜੇ ਦੀ ਕਹਾਣੀ ਹੈ।

ਕਨੌਜ ਦਾ ਰਾਜਾ ਆਪਣੀ ਗਰਭਵਤੀ ਪਤਨੀ ਨਾਲ ਨੰਦਾ ਦੇਵੀ ਨੂੰ ਮਿਲਣ ਗਿਆ।

ਪਰ ਜਦੋਂ ਉਹ ਝੀਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਇੱਕ ਤੂਫ਼ਾਨ ਆ ਗਿਆ। ਇਸ ਦੌਰਾਨ ਡਰ ਕਾਰਨ ਰਾਣੀ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ। ਇਸ ਕਾਰਨ ਝੀਲ ਦਾ ਪਾਣੀ ਦੂਸ਼ਿਤ ਹੋ ਗਿਆ। ਇਸ ਤੋਂ ਗੁੱਸੇ ਵਿੱਚ ਆ ਕੇ ਦੇਵੀ ਨੇ ਗੜ੍ਹੇ ਵਰ੍ਹਾ ਦਿੱਤੇ, ਜਿਸ ਵਿੱਚ ਰਾਜੇ-ਰਾਣੀ ਅਤੇ ਨਾਲ ਆਏ ਲੋਕਾਂ ਦੀ ਮੌਤ ਹੋ ਗਈ।

ਸਟੀਫ਼ਨ ਆਲਟਰ ਲਿਖਦੇ ਹਨ, "ਜਿਵੇਂ ਜਿਵੇਂ ਤੁਸੀਂ ਉੱਚਾਈ ''''ਤੇ ਜਾਂਦੇ ਹੋ, ਉੱਥੇ ਬਨਸਪਤੀ ਅਤੇ ਜੀਵ-ਜੰਤੂਆਂ ਵਿੱਚ ਵੀ ਤਬਦੀਲੀ ਨਜ਼ਰ ਆਉਣ ਲੱਗਦੀ ਹੈ। ਇਸੇ ਤਰ੍ਹਾਂ ਨੰਦਾ ਪਹਾੜੀ ਨਾਲ ਸਬੰਧਤ ਕਹਾਣੀਆਂ ਵਿੱਚ ਵੀ ਬਦਲਾਅ ਆਉਣ ਲੱਗਦਾ ਹੈ।"

ਇੱਥੋਂ ਦੇ ਲੋਕ ਕੰਨੌਜ ਦੇ ਰਾਜੇ ਨਾਲ ਸਬੰਧਤ ਕੁਝ ਹੋਰ ਕਹਾਣੀਆਂ ਵੀ ਸੁਣਾਉਂਦੇ ਹਨ।

ਕਹਿੰਦੇ ਹਨ ਕਿ ਰਾਜਾ ਤੀਰਥ ਯਾਤਰਾ ''''ਤੇ ਆਇਆ ਸੀ ਅਤੇ ਆਪਣੇ ਨਾਲ ਐਸ਼ੋ-ਆਰਾਮ ਦੀਆਂ ਕੀ ਚੀਜ਼ਾਂ ਲੈ ਕੇ ਆਇਆ ਸੀ। ਬਰਫ਼ ਨਾਲ ਢੱਕੇ ਪਹਾੜਾਂ ਦੀ ਸੁੰਦਰਤਾ ਨੂੰ ਦੇਖ ਕੇ ਰਾਜੇ ਨੇ ਆਪਣੇ ਨਾਲ ਆਏ ਨਚਾਰਾਂ ਨੂੰ ਨੱਚਣ ਦਾ ਹੁਕਮ ਦਿੱਤਾ, ਜਿਸ ਨਾਲ ਦੇਵੀ ਗੁੱਸੇ ਹੋ ਗਈ। ਦੇਵੀ ਨੇ ਇਸ ਨੂੰ ਆਪਣਾ ਨਿਰਾਦਰ ਸਮਝਿਆ, ਉਸ ਦੇ ਕ੍ਰੋਧ ਕਾਰਨ ਉੱਥੇ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ।

ਕੁਦਰਤ, ਭੂਗੋਲ ਅਤੇ ਵਾਤਾਵਰਣ ਨਾਲ ਸਬੰਧਿਤ ਮੈਗਜ਼ੀਨ ਨੈਸ਼ਨਲ ਜੀਓਗਰਾਫ਼ਿਕ ਨੇ ਨੇਚਰ ਕਮਿਊਨੀਕੇਸ਼ਨਜ਼ ਦੇ ਇੱਕ ਅਧਿਐਨ ਦੇ ਹਵਾਲੇ ਨਾਲ ਕਿਹਾ ਹੈ ਕਿ ਪਿੰਜਰਾਂ ਦੀ ਝੀਲ ਸਬੰਧੀ ਸਵਾਲਾਂ ਦੇ ਜਵਾਬ ਮਿਲਣ ਦੀ ਬਜਾਏ ਇਹ ਹੋਰ ਉਲਝਦੇ ਜਾ ਰਹੇ ਹਨ।

ਝੀਲ ਵਿੱਚ ਕਿਸ ਦੀਆਂ ਹੱਢੀਆਂ ਹਨ?

ਪੁਰਾਣੇ ਅਧਿਐਨਾਂ ਦੌਰਾਨ, ਡੀਐੱਨਏ ਖੋਜ ਵਿੱਚ ਪਾਇਆ ਗਿਆ ਕਿ ਸਾਰੀਆਂ ਹੱਡੀਆਂ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦੀਆਂ ਸਨ। ਰੇਡੀਓ ਕਾਰਬਨ ਡੇਟਿੰਗ ਮੁਤਾਬਕ ਇਹ ਘਟਨਾ 800 ਦੇ ਆਸ-ਪਾਸ ਵਾਪਰੀ ਹੋਣੀ ਚਾਹੀਦੀ ਹੈ। ਇਸ ਆਧਾਰ ''''ਤੇ ਇਹ ਮੰਨਿਆ ਗਿਆ ਸੀ ਕਿ ਸਾਰੇ ਲੋਕ ਇੱਕੋ ਸਮੇਂ ਮਾਰੇ ਗਏ ਸਨ।

ਪਰ ਕੁਝ ਸਾਲ ਪਹਿਲਾਂ, ਤਿੰਨ ਦਰਜਨ ਤੋਂ ਵੱਧ ਪਿੰਜਰਾਂ ਦੇ ਜੀਨੋਮ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਉਨ੍ਹਾਂ ਵਿਚੋਂ ਕਈਆਂ ਦਾ ਸਬੰਧ ਯੂਨਾਨ ਨਾਲ ਸੀ।

ਉਸ ਸਮੇਂ ਯੂਨਾਨੀ ਲੋਕ ਇੰਨੀ ਦੂਰ-ਦੁਰਾਡੇ ਥਾਂ ''''ਤੇ ਕਿਉਂ ਤੇ ਕਿਵੇਂ ਮੌਜੂਦ ਸਨ? ਅਤੇ ਜੇ ਅਜਿਹਾ ਹੈ, ਤਾਂ ਕੀ ਉਹ ਹਿਮਾਲਿਆ ਨਾਲ ਜੁੜੇ ਪਹਾੜ ਦੀ ਤੀਰਥ ਯਾਤਰਾ ਵਿੱਚ ਸ਼ਾਮਲ ਸਨ? ਇਨ੍ਹਾਂ ਸਵਾਲਾਂ ਨੇ ਪੂਰੇ ਮਾਮਲੇ ''''ਤੇ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਵੈਸੇ ਤਾਂ ਭਾਰਤ ਦਾ ਯੂਨਾਨ ਨਾਲ ਸਬੰਧ 300 ਸਾਲ ਤੋਂ ਵੀ ਪੁਰਾਣਾ ਹੈ।

ਉਸ ਸਮੇਂ ਤੋਂ ਯੂਨਾਨੀ ਭਾਰਤ ਵਿੱਚ ਆਉਣ ਲੱਗੇ। ਇਹ ਉਹ ਦੌਰ ਸੀ ਜਦੋਂ ਚੰਦਰਗੁਪਤ ਨੇ ਅਲੈਗਜ਼ੈਂਡਰ ਦੇ ਜਰਨੈਲ ਸੇਲੀਕਸ ਨੂੰ ਹਰਾ ਕੇ ਮੌਰੀਆ ਰਾਜਵੰਸ਼ ਦੀ ਸਥਾਪਨਾ ਕੀਤੀ ਸੀ।

ਹਾਈਡਲਬਰਗ ਯੂਨੀਵਰਸਿਟੀ ਦੇ ਮਾਨਵ ਵਿਗਿਆਨ ਵਿਭਾਗ ਦੇ ਵਿਲੀਅਮ ਸੈਕਸ ਨੇ ਇਸ ਇਲਾਕੇ ਦੀ ਲੰਮੀ ਜਾਂਚ ਤੋਂ ਬਾਅਦ ਰਾਜ ਜਾਤ ਯਾਤਰਾ ਬਾਰੇ ਵਿਸਤ੍ਰਿਤ ਕਿਤਾਬ ਲਿਖੀ ਹੈ।

ਉਹ ਨੈਸ਼ਨਲ ਜੀਓਗਰਾਫ਼ਿਕ ਦੇ ਟੀਵੀ ਸ਼ੋਅ ਦੇ ਸਿਲਸਿਲੇ ''''ਚ ਉਤਰਾਖੰਡ ਦੇ ਦੌਰੇ ''''ਤੇ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਸਮਝ ਤੋਂ ਬਾਹਰ ਹੈ।

BBC
ਜੋਸ਼ੀਮੱਠ ਵਿੱਚ ਲੋਕਾਂ ਦੇ ਘਰਾਂ ਵਿੱਚ ਦਰਾਰਾਂ ਪੈ ਗਈਆਂ ।

ਕੁਦਰਤ ਦੇ ਕਰੋਪ ਦੀ ਮਲ੍ਹਮ

ਪਰਬਤਾਰੋਹੀ 1936 ਵਿਚ ਪਹਿਲੀ ਵਾਰ ਨੰਦਾ ਦੇਵੀ ਦੀ ਚੋਟੀ ''''ਤੇ ਪਹੁੰਚ ਸਕੇ ਸਨ।

ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਗੜ੍ਹਵਾਲ ਅਤੇ ਕੁਮਾਉਂ ਵਿੱਚ ਭਿਆਨਕ ਹੜ੍ਹ ਆ ਗਿਆ ਸੀ। ਕੁਝ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਦੇਵੀ ਦੇ ਗੁੱਸੇ ਦੀ ਵਜ੍ਹਾ ਨਾਲ ਅਜਿਹਾ ਹੋਇਆ ਸੀ।

ਇਨ੍ਹਾਂ ਗੱਲਾਂ ਬਾਰੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਚੰਦੀ ਪ੍ਰਸਾਦ ਭੱਟ ਕਹਿੰਦੇ ਹਨ, "ਇਹ ਉਂਗਲ ਨਾਲ ਚੰਨ ਦਿਖਾਉਣ ਵਾਂਗ ਹੈ। ਕਈ ਲੋਕਾਂ ਨੂੰ ਇਸ ਵਿੱਚ ਸਿਰਫ਼ ਉਂਗਲੀ ਦੇਖਦੇ ਹਨ ਨਾ ਕਿ ਚੰਦ। ਯਾਨੀ ਇਨ੍ਹਾਂ ਕਹਾਣੀਆਂ ਦੇ ਗੰਭੀਰ ਅਰਥਾਂ ਨੂੰ ਸਮਝਣਾ ਚਾਹੀਦਾ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖੀ ਗਤੀਵਿਧੀਆਂ ਕਾਰਨ ਕੁਦਰਤ ਦਾ ਕਹਿਰ ਕੋਈ ਨਵੀਂ ਗੱਲ ਨਹੀਂ ਹੈ। ਜੋਸ਼ੀਮਠ ਵਿੱਚ ਦਰਾਰਾਂ ਪੈਣ ਦੀ ਘਟਨਾ ਵੀ ਅਜਿਹੀ ਆਖਰੀ ਘਟਨਾ ਨਹੀਂ ਹੈ।

ਅਪ੍ਰੈਲ 1976 ਵਿੱਚ, ਚੰਦੀ ਪ੍ਰਸਾਦ ਭੱਟ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਨੂੰ ਕੁਝ ਪੱਤਰ ਲਿਖੇ।



ਇਸ ਤੋਂ ਬਾਅਦ ਮਹੇਸ਼ ਚੰਦਰ ਮਿਸ਼ਰਾ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਨੇ ਭੂਗੋਲਿਕ ਤੌਰ ''''ਤੇ ਸੰਵੇਦਨਸ਼ੀਲ ਇਲਾਕਿਆਂ ''''ਚ ਵੱਡੇ ਪ੍ਰੋਜੈਕਟਾਂ ''''ਤੇ ਰੋਕ ਲਗਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਕਮੇਟੀ ਨੇ ਜੰਗਲ ਲਗਾਉਣ ਵਰਗੇ ਕਈ ਹੋਰ ਸੁਝਾਅ ਵੀ ਦਿੱਤੇ।

ਚੰਦੀ ਪ੍ਰਸਾਦ ਭੱਟ 1970 ਦੇ ਦਹਾਕੇ ਵਿੱਚ ਚਿਪਕੂ ਅੰਦੋਲਨ ਦੇ ਮਹੱਤਵਪੂਰਨ ਆਗੂਆਂ ਵਿੱਚੋਂ ਇੱਕ ਸਨ। ਜੁਲਾਈ 1970 ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਅੰਦੋਲਨ ਨੇ ਜ਼ੋਰ ਫ਼ੜਿਆ ਸੀ।

ਲੱਖਾਂ ਸਾਲ ਪਹਿਲਾਂ ਭਾਰਤ ਅਤੇ ਯੂਰੇਸ਼ੀਆ ਦੀਆਂ ਭੂ-ਵਿਗਿਆਨਕ ਪਰਤਾਂ ਦੇ ਟਕਰਾਉਣ ਕਾਰਨ ਇੱਕ 2900 ਕਿਲੋਮੀਟਰ ਲੰਬੀ ਪੱਟੀ ਬਣ ਗਈ ਸੀ। ਇਸ ਪੱਟੀ ਵਿੱਚ ਹੀ ਹਿਮਾਲਿਆ ਦੇ ਹੇਠਲੇ ਹਿੱਸੇ ਆਉਂਦੇ ਹਨ।

ਇਸ ਵਿੱਚ ਭਾਰਤ, ਤਿੱਬਤ ਅਤੇ ਨੇਪਾਲ ਦੇ ਹਿੱਸੇ ਸ਼ਾਮਲ ਹਨ। ਇੱਥੇ ਹਮੇਸ਼ਾ ਭੂਚਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇਹੀ ਕਾਰਨ ਹੈ ਕਿ ''''ਜੀਓਗਰਾਫ਼ੀਕਲ ਸਰਵੇ ਆਫ਼ ਇੰਡੀਆ'''' ਅਤੇ ਹੋਰ ਕਈ ਸੰਸਥਾਵਾਂ ਵੱਲੋਂ ਇੱਥੇ ਉਸਾਰੀ ਬੰਦ ਕਰਨ ਦੀਆਂ ਸਲਾਹਾਂ ਆਉਂਦੀਆਂ ਰਹੀਆਂ ਹਨ।

ਪਰ ਹਾਲ ਹੀ ਦੇ ਸਾਲਾਂ ਵਿੱਚ, ਪਣਬਿਜਲੀ ਪ੍ਰੋਜੈਕਟਾਂ ਤੋਂ ਲੈ ਕੇ ਹਰ ਮੌਸਮ ਵਿੱਚ ਚਾਲੂ ਰਹਿ ਸਕਣ ਵਾਲੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਵਧਿਆ ਹੈ। ਸਾਲ 1808 ਤੱਕ ਨੰਦਾ ਦੇਵੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਮੰਨਿਆ ਜਾਂਦਾ ਸੀ। ''''ਗ੍ਰੇਟ ਟ੍ਰਾਈਗੋਨੋਮੈਟ੍ਰਿਕਲ ਸਰਵੇ ਆਫ਼ ਇੰਡੀਆ'''' ਤੋਂ ਬਾਅਦ ਇਹ ਦੁਨੀਆ ''''ਚ 23ਵੇਂ ਸਥਾਨ ''''ਤੇ ਆਇਆ ਹੈ। ਪਰ ਸਟੀਫ਼ਨ ਅਲਟਰ ਮੁਤਾਬਕ ਇਸ ਦੀ ਪਵਿੱਤਰਤਾ ਨੂੰ ਲੈ ਕੇ ਲੋਕਾਂ ਦੀ ਭਾਵਨਾ ਵਿੱਚ ਕੋਈ ਕਮੀ ਨਹੀਂ ਆਈ ਹੈ।

Getty Images
ਸੰਕੇਤਕ ਤਸਵੀਰ

ਲਗਾਤਾਰ ਜਾਰੀ ਰਹਿਣ ਵਾਲੇ ਪ੍ਰੋਜੈਕਟ

ਇਹ ਇੱਕ ਨਿਰੰਤਰ ਬਹਿਸ ਹੈ ਜਿਸ ਵਿੱਚ ਵਿਕਾਸ ਅਤੇ ਵਾਤਾਵਰਣ ਦੀ ਸੁਰੱਖਿਆ ਦੋਵਾਂ ਪੱਖਾਂ ਤੋਂ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ।

ਵਿਕਾਸ ਜਾਂ ਵਾਤਾਵਰਨ ਨੂੰ ਬਚਾਉਣ ਦੀ ਲੋੜ ਦੋਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਰਾ ਮਸਲਾ ਸੰਤੁਲਨ ਦਾ ਹੈ।

ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਮੁਤਾਬਕ ਚਾਰਧਾਮ ਸੜਕ ਪ੍ਰਾਜੈਕਟ ਤਹਿਤ 12,000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ, ਜਿਸ ਨਾਲ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਜਾਣਾ ਬਹੁਤ ਸੌਖਾ ਹੋ ਜਾਵੇਗਾ।

ਰਣਨੀਤਿਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਅਹਿਮ ਹੋਵੇਗਾ ਕਿਉਂਕਿ ਤਿੱਬਤ ਦਾ ਇੱਕ ਇਲਾਕਾ ਉੱਤਰਾਖੰਡ ਨਾਲ ਸਰਹੱਦ ਸਾਂਝਾ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਬਾਰੇ ਕਿਹਾ ਸੀ, "ਇਹ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ 2013 ਦੇ ਕੇਦਾਰਨਾਥ ਦੁਖਾਂਤ ਵਿੱਚ ਆਪਣੀ ਜਾਨ ਗਵਾਈ ਸੀ।"

Getty Images
ਵਿਕਾਸ ਤੇ ਕੁਦਰਤ ਨਾਲ ਖਿਲਵਾੜ ਨੂੰ ਲੈ ਕੇ ਹਮੇਸ਼ਾਂ ਲੋਕ ਵੰਡੇ ਰਹੇ ਹਨ।

2013 ਦੇ ਹੜ੍ਹ ਨੂੰ ਉਸ ਸਮੇਂ ਦੇ ਅਖਬਾਰਾਂ ਅਤੇ ਮੀਡੀਆ ਨੇ ਹਿਮਾਲਿਆਈ ਸੁਨਾਮੀ ਦਾ ਨਾਂ ਦਿੱਤਾ ਸੀ। ਇਹ ਸੁਨਾਮੀ ਵਰਗਾ ਸੀ ਵੀ, ਕਿਉਂਕਿ ਮੰਦਰਾਂ ਤੋਂ ਲੈ ਕੇ ਘਰਾਂ, ਇਮਾਰਤਾਂ, ਵਾਹਨਾਂ ਅਤੇ ਮਨੁੱਖ ਤਿਨਕਿਆਂ ਵਾਂਗ ਵਹਿ ਗਏ ਸਨ।

ਉੱਤਰਾਖੰਡ ਦੇ ਲੋਕਾਂ ਲਈ ਇਹ ਸਿਲਸਿਲਾ 1880, 1936, 1978 ਦੇ ਹੜ੍ਹਾਂ ਤੇ 1991, 1999 ਵਰਗੇ ਭੂਚਾਲਾਂ ਦੇ ਰੂਪ ਵਿੱਚ ਵਾਰ-ਵਾਰ ਦੁਹਾਰਿਆ ਜਾਂਦਾ ਰਿਹਾ ਸੀ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਰੀਆਂ ਆਫ਼ਤਾਂ ਨੰਦਾ ਦੇਵੀ ਦੀ ਬੇਅਦਬੀ ਕਰਨ ਨਾਲ ਆਈਆਂ ਹਨ।

2021 ਦੀ ਤਪੋਵਨ ਤ੍ਰਾਸਦੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅਜਿਹਾ ਚੀਨ ''''ਤੇ ਨਿਗਰਾਨੀ ਰੱਖਣ ਲਈ ਨੰਦਾ ਦੇਵੀ ਵਿੱਚ ਲਗਾਏ ਜਾਣ ਵਾਲੇ ''''ਰੇਡੀਓਐਕਟਿਵ ਸੈਂਸਰ'''' ਕਰਕੇ ਹੋਇਆ ਸੀ।

ਪਰ ਅਚਾਨਕ ਆਏ ਤੂਫ਼ਾਨ ਕਾਰਨ ਇਸ ਪ੍ਰਾਜੈਕਟ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ। ਬਾਅਦ ਵਿੱਚ ਜਦੋਂ ਇੱਕ ਟੀਮ ਉੱਥੇ ਗਈ ਤਾਂ ਉਹ ਸੈਂਸਰ ਵੀ ਨਾ ਮਿਲ ਸਕਿਆ। ਹੋ ਸਕਦਾ ਹੈ ਕਿ ਉਹ ਬਰਫ਼ ਵਿੱਚ ਦੱਬ ਗਿਆ ਹੋਵੇ।



(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਇਸੇ ਤਰ੍ਹਾਂ ਲਿੰਕ ਉੱਤੇ ਪੰਨਾ ਦੇਖੋ।)