ਭੂਚਾਲ ਦੀ ਕੀ ਭਵਿੱਖਬਾਣੀ ਹੋ ਸਕਦੀ ਹੈ, ਇਤਿਹਾਸ ਦੇ ਸਭ ਤੋਂ ਮਾਰੂ ਭੂਚਾਲਾਂ ਬਾਰੇ ਜਾਣੋ

02/06/2023 1:29:50 PM

Getty Images

ਤੁਰਕੀ ਅਤੇ ਸੀਰੀਆ ਵਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਜ਼ਬਰਦਸਤ ਭੂਚਾਲ ਨਾਲ ਭਾਰੀ ਤਬਾਹੀ ਹੋਈ ਹੈ ਅਤੇ ਸੈਂਕੜੇ ਵਿਅਕਤੀਆਂ ਦੀ ਜਾਨ ਗਈ ਹੈ।

600 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ, ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 7.8 ਸੀ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 4.17 ਵਜੇ ਮਹਿਸੂਸ ਹੋਣੇ ਸ਼ੁਰੂ ਹੋਏ ਸਨ।

ਇਸ ਤੋਂ 15 ਮਿੰਟ ਬਾਅਦ ਮੱਧ ਤੁਰਕੀ ''''ਚ ਭੂਚਾਲ ਦੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ।

ਭੂਚਾਲ ਦਾ ਘੇਰਾ ਤੁਰਕੀ ਦੇ ਨਾਲ ਲੱਗਦੇ ਲਿਬਨਾਨ, ਸੀਰੀਆ, ਸਾਈਪ੍ਰਸ ਵਿੱਚ ਦੱਸਿਆ ਜਾ ਰਿਹਾ ਹੈ।

ਭੂਚਾਲ ਕਿਉਂ ਆਉਂਦੇ ਹਨ

ਭੂਚਾਲ ਉਦੋਂ ਆਉਂਦਾ ਹੈ ਜਦੋਂ ਧਰਤੀ ਦੀ ਸਤ੍ਹਾ ਨੂੰ ਬਣਾਉਣ ਵਾਲੀਆਂ ਟੈਕਟੋਨਿਕ ਪਲੇਟਾਂ ਨਾਲ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰਾਉਂਦੀਆਂ ਹਨ, ਉੱਥੇ ਫਾਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ।

ਅਫ਼ਗਾਨਿਸਤਾਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫਾਲਟ ਲਾਈਨਾਂ ਦੇ ਸਿਖਰ ''''ਤੇ ਸਥਿਤ ਹੈ, ਜਿੱਥੇ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਮਿਲਦੀਆਂ ਹਨ।

ਬ੍ਰਿਟਿਸ਼ ਜਿਓਲਾਜੀਕਲ ਸਰਵੇ ''''ਚ ਭੁਚਾਲ ਵਿਗਿਆਨ ਦੇ ਮੁਖੀ ਬ੍ਰਆਇਨ ਬੈਪਟੀ ਮੁਤਾਬਕ ਭੁਚਾਲ ਦੀ ਭਵਿੱਖਬਾਣੀ ਬਹੁਤ ਵਿਵਾਦਪੂਰਨ ਹੈ।

ਬਹੁਤ ਸਾਰੇ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਕੁਦਰਤ ਦੇ ਅਰਧ-ਬੇਤਰਤੀਬੀ ਸੁਭਾਅ ਕਾਰਨ ਅਸੰਭਵ ਹੈ।

ਉਨ੍ਹਾਂ ਮੁਤਾਬਕ ਬਹੁਤ ਸਾਰੇ ਤਰੀਕਿਆਂ ਰਾਹੀਂ ਭੁਚਾਲ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫ਼ਲ ਰਹੇ।

ਡੱਡੂ ਦੀ ਚਿਤਾਵਨੀ

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਜਾਨਵਰਾਂ ਨੂੰ ਭੁਚਾਲ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਹੈ।

ਸਾਲ 2010 ਵਿੱਚ ਜ਼ੂਲੋਜੀ ਦੇ ਛਪੇ ਇੱਕ ਡੱਡੂਆਂ ਦੀ ਸੰਖਿਆ ਬਾਰੇ ਲੇਖ ਵਿੱਚ ਕਿਹਾ ਗਿਆ ਕਿ ਸਾਲ 2009 ''''ਚ ਇਟਲੀ ਵਿੱਚ ਆਏ 6.3 ਦਾ ਤੀਬਰਤਾ ਵਾਲੇ ਭੁਚਾਲ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਮੂਲ ਅਵਾਸ ਛੱਡ ਦਿੱਤਾ ਸੀ, ਜੋ ਕਿ ਬਹੁਤ ਹੀ ਅਜੀਬ ਵਿਹਾਰ ਸੀ।

Science Photo Library

ਪਰ ਇਸ ''''ਤੇ ਵੀ ਡਾਕਟਰ ਬੈਪਟੀ ਨੇ ਕਿਹਾ ਕਿ ਇਹ ਬਹੁਤ ਉਦੇਸ਼ ਪੱਖੋਂ ਅਤੇ ਮਾਤਰਾ ਪੱਖੋਂ ਅਧਿਐਨ ਕਰਦਾ ਹੈ ਕਿ ਭੁਚਾਲ ਆਉਣ ਤੋਂ ਪਹਿਲਾਂ ਜਾਨਵਰਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਭੁਚਾਲ ਬਹੁਤ ਘੱਟ ਅਤੇ ਬਿਨਾਂ ਚਿਤਾਵਨੀ ਤੋਂ ਆਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਫਿਲਹਾਲ ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਕੁਝ ਹਿੱਸਿਆ ਵਿੱਚ ਭੁਚਾਲ ਆਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਔਸਤ ਕੀ ਹੈ।"

ਉਹ ਕਹਿੰਦੇ ਹਨ ਕਿ ਇਸ ਨਾਲ ਭੁਚਾਲ ਵਿਗਿਆਨਕ ਸੰਭਾਵੀ ਤੌਰ ''''ਤੇ ਜ਼ਮੀਨੀ ਗਤੀਵਿਧੀਆਂ ਦਾ ਸੰਖਿਆਤਮਕ ਅਨੁਮਾਨ ਲਗਾਉਣ ਯੋਗ ਹੋ ਜਾਂਦੇ ਹਨ।

ਇਹ ਭੁਚਾਲ ਲਈ ਰਾਹਤ ਪਲਾਨ ਅਤੇ ਉਸਦੇ ਪ੍ਰਭਾਵ ਨੂੰ ਘਟਾਉਣ ਲਈ ਵਰਤੇ ਜਾ ਸਕਦੇ ਹਨ।

ਉਨ੍ਹਾਂ ਦਰਵੇਸ਼ਾਂ ਦਾ ਕੀ, ਜਿਹੜੇ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ ?

ਇੰਡੋਨੇਸੀਆ ਅਤੇ ਜਪਾਨ ਵਰਗੇ ਖੇਤਰਾਂ ਵਿੱਚ ਜਿੱਥੇ ਲਗਾਤਾਰ ਵੱਡੇ ਭੁਚਾਲ ਆਉਂਦੇ ਰਹਿੰਦੇ ਹਨ, ਉੱਥੇ ਭੁਚਾਲ ਦੀ ਭਵਿੱਖਬਾਣੀ ਲਈ ਕਿਸੇ ਵਿਸ਼ੇਸ਼ ਕੌਸ਼ਲ ਦੀ ਲੋੜ ਨਹੀਂ ਹੈ।

Getty Images

ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ

ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ ''''ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ।

12 ਜਨਵਰੀ 2010

ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ।

12 ਮਈ 2008

ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ ''''ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।

27 ਮਈ 2006

6.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ।

8 ਅਕਤੂਬਰ 2005

ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।

26 ਦਸੰਬਰ 2003

ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

26 ਜਨਵਰੀ 2001

7.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।

ਮਈ 1997

7.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾ

ਭਾਰਤ ਦੇ ਇਹਨਾਂ 29 ਸ਼ਹਿਰਾਂ ''''ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ

21 ਜੂਨ 1990

ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ।

7 ਦਸੰਬਰ 1988

ਰਿਕਟਰ ਪੈਮਾਨੇ ''''ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ।

31 ਮਈ 1970

ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।

1 ਸਤੰਬਰ 1923

ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)