ਭੂਚਾਲ : ਤੁਰਕੀ ਵਿੱਚ ਜ਼ਬਦਸਤ ਝਟਕੇ, ਭਾਰੀ ਤਬਾਹੀ ਦਾ ਖ਼ਦਸ਼ਾ

02/06/2023 9:14:51 AM

Getty Images

ਤੁਰਕੀ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਬਰਤਾ 7.8 ਸੀ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 4.17 ਵਜੇ ਆਇਆ ਸੀ।

ਇਸ ਤੋਂ 15 ਮਿੰਟ ਬਾਅਦ ਮੱਧ ਤੁਰਕੀ ''''ਚ ਭੂਚਾਲ ਦੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ।

ਤੁਰਕੀ ਦੇ ਨਾਲ ਲੱਗਦੇ ਲਿਬਨਾਨ, ਸੀਰੀਆ, ਸਾਈਪ੍ਰਸ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਸੀਰੀਆ ਸਰਹੱਦ ਨੇੜੇ ਭੁਚਾਲ

ਗਾਜ਼ੀਅਨਟੇਪ ''''ਚ ਆਏ ਭੂਚਾਲ ਦਾ ਕੇਂਦਰ ਤੁਰਕੀ ਤੋਂ 26 ਕਿਲੋਮੀਟਰ ਪੂਰਬ ''''ਚ ਨੂਰਦਾ ਸ਼ਹਿਰ ਦੱਸਿਆ ਜਾ ਰਿਹਾ ਹੈ।

ਖ਼ਬਰ ਏਜੰਸੀ ਰਾਇਟਰਜ਼ ਨੇ ਜਰਮਨ ਰਿਸਰਚ ਸੈਂਟਰ ਆਫ਼ ਜੀਓਸਾਇੰਸਜ਼ (ਜੀਐੱਫਜ਼ੈੱਡ) ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਭੂਚਾਲ 7.4 ਤੀਬਰਤਾ ਦਾ ਸੀ।

ਜੀਐੱਫਜ਼ੈੱਡ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦੂਜੇ ਪਾਸੇ ਯੂਐਸਜੀਐੱਸ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 11 ਮੀਲ ਹੇਠਾਂ ਸੀ।

ਦੂਜਾ ਝਟਕਾ ਮੱਧ ਤੁਰਕੀ ''''ਚ

ਇਸ ਤੋਂ ਥੋੜ੍ਹੀ ਦੇਰ ਬਾਅਦ ਮੱਧ ਤੁਰਕੀ ਵਿੱਚ ਦੂਜਾ ਝਟਕਾ ਮਹਿਸੂਸ ਕੀਤਾ ਗਿਆ ਹੈ।

ਯੂਐੱਸਜੀਐੱਸ ਮੁਤਾਬਕ ਭੂਚਾਲ ਦੇ ਦੂਜੇ ਝਟਕੇ ਦੀ ਤੀਬਰਤਾ 6.7 ਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 9.9 ਕਿਲੋਮੀਟਰ ਹੇਠਾਂ ਸੀ।


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)