ਨਵੀਂ ਵਿਆਹੀ ਕੁੜੀ ਨੇ ਫੰਗਸ ਦੀ ਅਜਿਹੀ ਮਾਰ ਝੱਲੀ ਕਿ ਕਿਸੇ ਤਰ੍ਹਾਂ ਜਾਨ ਬਚੀ

02/02/2023 12:59:40 PM

ਅਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਦੇਖ ਕੇ ਹਟੇ ਹਾਂ ਤੇ ਹੁਣ ਵਿਗਿਆਨੀ ਅਜਿਹੀ ਫੰਗਸ (ਉੱਲੀ) ਦੀ ਗੱਲ ਕਰ ਰਹੇ ਹਨ ਜੋ ਆਪਣੇ ਪੀੜਤਾਂ ਨੂੰ ਜ਼ੋਂਬੀਜ਼ (ਜਿੰਦਾ ਲਾਸ਼ ਨੁਮਾ) ਵਿੱਚ ਬਦਲ ਸਕਦੀ ਹੈ।

ਇਸ ਦੇ ਕਣ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਫਿਰ ਫੰਗਸ ਲਗਾਤਾਰ ਵਧਦੀ ਜਾਂਦੀ ਹੈ ਅਤੇ ਮਨੁੱਖੀ ਦਿਮਾਗ਼ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀ ਹੈ।

ਇਸ ਤੋਂ ਬਾਅਦ ਮਨੁੱਖ ਆਪਣੇ ਕਾਬੂ ਵਿੱਚ ਨਹੀਂ ਰਹਿੰਦਾ ਹੈ। ਹੌਲੀ ਹੌਲੀ ਵਿਅਕਤੀ ਜ਼ਿੰਦਾ ਲਾਸ਼ ਬਣਕੇ ਰਹਿ ਜਾਂਦਾ ਹੈ।

HBO/WARNER MEDIA/LIANE HENTSCHER
ਸੰਕੇਤਕ ਤਸਵੀਰ

ਇਹ ਫੰਗਸ ਆਪਣੇ ਸ਼ਿਕਾਰ ਨੂੰ ਅੰਦਰੋਂ ਅੰਦਰੀਂ ਖਾ ਜਾਂਦੀ ਹੈ। ਅੰਤ ਬਹੁਤ ਦਰਦਨਾਕ ਹੁੰਦਾ ਹੈ, ਸਿਰ ਫ਼ਟ ਜਾਂਦਾ ਹੈ ਤੇ ਮਨੁੱਖ ਦੀ ਮੌਤ ਹੁੰਦੀ ਹੈ।

ਇਹ ਫੰਗਸ ਆਲੇ ਦੁਆਲੇ ਦੀਆਂ ਚੀਜ਼ਾਂ ਤੇ ਵਿਅਕਤੀਆਂ ਤੱਕ ਫ਼ੈਲ ਜਾਂਦੀ ਹੈ ਤੇ ਪ੍ਰਭਾਵਿਤ ਲੋਕਾਂ ਦੇ ਖ਼ਾਤਮੇ ਦੀ ਕਹਾਣੀ ਲਿਖਣ ਲੱਗਦੀ ਹੈ।

ਇਹ ਕਲਪਨਾ ਵਾਂਗ ਜਾਪਦਾ ਹੈ। ਪਰ ਹੈ ਅਸਲੀਅਤ।

ਕੀੜੀਆਂ ਵਿੱਚ ਫੰਗਸ ਦਾ ਫ਼ੈਲਾਅ

ਉੱਲੀ ਦਾ ਸਾਮਰਾਜ ਪੌਦਿਆਂ ਅਤੇ ਜਾਨਵਰਾਂ ਤੋਂ ਕੁਝ ਵੱਖਰਾ ਹੈ, ਇਹ ਖਾਣ ਵਾਲੀਂ ਖੁੰਭਾਂ ਤੋਂ ਲੈ ਕੇ ਨਾਈਟਮੇਅਰ ਫਿਊਲ ਪਰਜੀਵੀਆਂ ਤੱਕ ਫੈਲਿਆ ਹੋਇਆ ਹੈ।

ਪਰਜੀਵੀ ਕੋਰਡੀਸੇਪਸ ਅਤੇ ਓਫੀਓਕੋਰਡੀਸੇਪਸ ਇਸ ਦੀਆਂ ਕਿਸਮਾਂ ਬਹੁਤ ਵਾਸਤਵਿਕ ਹਨ।

ਬੀਬੀਸੀ ਦੀ ਪਲੈਨਟ ਅਰਥ ਸੀਰੀਜ਼ ’ਤੇ ਸਰ ਡੇਵਿਡ ਐਟਨਬਰੋ ਨੇ ਇਸ ਨੂੰ ਇੱਕ ਕੀੜੀ ’ਤੇ ਕਾਬਜ਼ ਹੁੰਦੇ ਹੋਏ ਦੇਖਿਆ।

ਪਰ ਕੀ ਕਦੇ ਅਜਿਹਾ ਹੋਇਆ ਕਿ ਦੁਨੀਆਂ ਵਿੱਚ ਕੋਰਡੀਸੇਪਸ ਮਹਾਂਮਾਰੀ ਫ਼ੈਲੀ ਹੋਵੇ ਜਾਂ ਕਿਸੇ ਹੋਰ ਉੱਲੀ ਕਾਰਨ ਅਜਿਹਾ ਹੋਇਆ ਹੋਵੇ?

Getty Images

ਲੰਡਨ ਦੇ ਟ੍ਰੋਪੀਕਲ ਰੋਗਾਂ ਦੇ ਹਸਪਤਾਲ ਦੇ ਫ਼ੰਗਸ ਬੀਮਾਰੀਆਂ ਦੇ ਮਾਹਰ ਡਾਕਟਰ ਨੀਲ ਸਟੋਨ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਫੰਗਲ ਇਨਫੈਕਸ਼ਨ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ”

“ਅਸੀਂ ਲੰਬੇ ਸਮੇਂ ਤੋਂ ਅਜਿਹਾ ਕਰ ਰਹੇ ਹਾਂ। ਇਹ ਹੀ ਕਾਰਨ ਹੈ ਜੇ ਫੰਗਲ ਮਹਾਂਮਾਰੀ ਫ਼ੈਲੀ ਤਾਂ ਅਸੀਂ ਇਸ ਕਰੋਪੀ ਨਾਲ ਨਜਿੱਠਣ ਲਈ ਬਿਲਕੁਲ ਵੀ ਤਿਆਰ ਨਹੀਂ ਹਾਂ।”

ਪਿਛਲੇ ਸਾਲ ਅਕਤੂਬਰ ਮਹੀਨੇ ਦੇ ਅਖ਼ੀਰਲੇ ਦਿਨਾਂ ਵਿੱਚ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਜਾਨਲੇਵਾ ਉੱਲੀਆਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ।

ਇਸ ਵਿੱਚ ਕੁਝ ਮਾੜੇ ਬੱਗ ਸ਼ਾਮਿਲ ਸਨ। ਪਰ ਹਾਲ ਦੀ ਘੜੀ ਇਹ ਰਾਹਤ ਜ਼ਰੂਰ ਹੈ ਕਿ ਉਨ੍ਹਾਂ ਵਿੱਚ ਜ਼ੋਂਬੀਫਾਈਂਗ-ਕੋਰਡੀਸੇਪਸ ਵਾਲੇ ਤੱਥ ਨਹੀਂ ਹਨ।

Getty Images

ਫੰਗਸ ਦਾ ਫ਼ੈਲਾਅ?

ਯੂਟਰੇਕਟ ਯੂਨੀਵਰਸਿਟੀ ਦੇ ਇੱਕ ਸੂਖਮ ਜੀਵ ਵਿਗਿਆਨੀ ਡਾ. ਚਾਰਿਸਾ ਡੀ ਬੇਕਰ ਨੇ ਅਧਿਐਨ ਕੀਤਾ ਹੈ ਕਿ ਕਿਵੇਂ ਕੋਰਡੀਸੇਪਸ ਜ਼ੋਂਬੀਫਾਈਡ ਕੀੜੀਆਂ ਦਾ ਨਿਰਮਾਣ ਕਰਦੇ ਹਨ।

ਉਹ ਕਹਿੰਦੇ ਹਨ , "ਜ਼ਿਆਦਾਤਰ ਉੱਲੀਆਂ ਉਸ ਸਮੇਂ ਫ਼ੈਲਦੀਆਂ ਹਨ ਜਦੋਂ ਮਨੁੱਖੀ ਸਰੀਰ ਦਾ ਤਾਪਮਾਨ ਕੁਝ ਜ਼ਿਆਦਾ ਹੋਵੇ। ਕੋਰਡੀਸੇਪਸ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ।’’

"ਉਨ੍ਹਾਂ ਦੀ ਦਿਮਾਗੀ ਪ੍ਰਣਾਲੀ ਸਾਡੇ ਨਾਲੋਂ ਸਰਲ ਹੈ, ਇਸ ਲਈ ਨਿਸ਼ਚਤ ਤੌਰ ’ਤੇ ਮਨੁੱਖੀ ਦਿਮਾਗ ਦੇ ਮੁਕਾਬਲੇ ਕਿਸੇ ਕੀੜੇ ਦੇ ਦਿਮਾਗ ਨੂੰ ਹਾਈਜੈਕ ਕਰਨਾ ਸੌਖਾ ਹੋਵੇਗਾ। ਉਨ੍ਹਾਂ ਦਾ ਇਮਿਊਨ ਸਿਸਟਮ ਵੀ ਸਾਡੇ ਨਾਲੋਂ ਬਹੁਤ ਵੱਖਰਾ ਹੈ।"

ਪਰਜੀਵੀ ਕੋਰਡੀਸੇਪਸ ਦੀਆਂ ਬਹੁਤੀਆਂ ਕਿਸਮਾਂ ਲੱਖਾਂ ਸਾਲਾਂ ਵਿੱਚ ਮਹਿਜ਼ ਇੱਕ ਕੀਟ ਪ੍ਰਜਾਤੀ ਨੂੰ ਸੰਕਰਮਿਤ ਕਰਨਾ ਸਿੱਖ ਸਕੀਆਂ ਹਨ।

ਬਹੁਤੇ ਮਾਮਲਿਆਂ ਵਿੱਚ ਇਹ ਇੱਕ ਕੀੜੇ ਤੋਂ ਦੂਜੇ ਕੀੜੇ ਤੱਕ ਨਹੀਂ ਜਾਂਦੀਆਂ।

ਡਾਕਟਰ ਡੀ ਬੇਕਰ ਕਹਿੰਦੇ ਹਨ, ‘‘ਇਸ ਉੱਲੀ ਲਈ ਇੱਕ ਕੀੜੇ ਤੋਂ ਸਾਡੇ ਤੱਕ ਪਹੁੰਚ ਕਰਨਾ ਤੇ ਲਾਗ਼ ਪ੍ਰਭਾਵਿਤ ਕਰਨਾ ਔਖਾ ਹੈ ਪਰ ਅਸੰਭਵ ਨਹੀਂ ਹੈ।”

ਉੱਲੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਲੰਬੇ ਸਮੇਂ ਤੋਂ ਖਾਰਜ ਕੀਤਾ ਜਾਂਦਾ ਰਿਹਾ ਹੈ। ਡਾ. ਸਟੋਨ ਕਹਿੰਦੇ ਹਨ, ‘‘ਲੋਕ ਇਸ ਨੂੰ ਮਾਮੂਲੀ ਸਮਝਦੇ ਹਨ।"

ਉੱਲੀ ਦੀਆਂ ਲੱਖਾਂ ਪ੍ਰਜਾਤੀਆਂ ਵਿੱਚੋਂ ਸਿਰਫ਼ ਮੁੱਠੀ ਭਰ ਹੀ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ।

ਪਰ ਉਨ੍ਹਾਂ ਵਿੱਚੋਂ ਕੁਝ ਐਥਲੀਟ’ਜ਼ ਫੁੱਟ ਬੀਮਾਰੀ ਜਾਂ ਸੰਕਰਮਿਤ ਪੈਰਾਂ ਦੇ ਨਹੁੰਆਂ ਦੀਆਂ ਬੀਮਾਰੀਆਂ ਦੇ ਮੁਕਾਬਲੇ ਵੱਧ ਸਮੱਸਿਆ ਪੈਦਾ ਕਰਨ ਵਾਲੀਆਂ ਹੁੰਦੀਆਂ ਹਨ।

Getty Images

ਕਿੰਨਾਂ ਕੁ ਘਾਤਕ ਹੋ ਸਕਦਾ ਹੈ

ਉੱਲੀ ਹਰ ਸਾਲ ਤਕਰੀਬਨ 17 ਲੱਖ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਹ ਮਲੇਰੀਆ ਨਾਲੋਂ ਤਿੰਨ ਗੁਣਾ ਮੌਤਾਂ ਹਨ।

ਵਿਸ਼ਵ ਸਿਹਤ ਸੰਗਠਨ ਨੇ 19 ਵੱਖ-ਵੱਖ ਉੱਲੀਆਂ ਦੀ ਪਛਾਣ ਕੀਤੀ ਹੈ ਜੋ ਇਸ ਨੂੰ ਇੱਕ ਵੱਡੀ ਚਿੰਤਾ ਮੰਨਦੇ ਹਨ।

ਇਨ੍ਹਾਂ ਵਿੱਚ ਘਾਤਕ ਸੁਪਰਬੱਗ, ਕੈਂਡੀਡਾ ਔਰਿਸ ਅਤੇ ਇੱਕ ਹੋਰ ਉੱਲੀ ਮਿਉਕੋਰਮਿਸਿਟੇਸ ਦਾ ਅਚਾਨਕ ਉੱਭਰਨਾ ਸ਼ਾਮਲ ਹੈ।

ਇਹ ਸਾਡੇ ਮਾਸ ਨੂੰ ਬਹੁਤ ਤੇਜ਼ੀ ਨਾਲ ਖਾ ਸਕਦੇ ਹਨ।

ਸਰਵਿਸਿਜ਼ ਲੈਬਾਰਟਰੀ (ਐੱਚਐੱਸਐੱਲ) ਦੇ ਡਾ. ਨੀਲ ਸਟੋਨ ਯੂਕੇ ਦੇ ਮਰੀਜ਼ਾਂ ਦੇ ਨਮੂਨਿਆਂ ’ਤੇ ਪਰੀਖਣ ਕਰ ਰਹੇ ਹਨ ਕਿ ਕੀ ਉਨ੍ਹਾਂ ਨੂੰ ਕਿਸੇ ਉੱਲੀ ਤੋਂ ਲਾਗ਼ ਲੱਗੀ ਹੈ। ਉਹ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਲਈ ਕਿਹੜਾ ਇਲਾਜ ਕਾਰਗਰ ਸਾਬਤ ਹੋ ਸਕਦਾ ਹੈ।

ਸਭ ਤੋਂ ਖ਼ਤਰਨਾਕ ਕੀੜਾ

ਫੰਗਸ ਦਾ ਕਾਰਨ ਬਣਨ ਵਾਲੇ ਕਈ ਕੀੜੇ ਮਨੁੱਖ ਲਈ ਖਤਰਨਾਕ ਹੋ ਸਕਦੇ ਹਨ।

ਇਨ੍ਹਾਂ ਵਿੱਚ ਜਿਸ ਕੀੜੇ ਤੋਂ ਸਭ ਤੋਂ ਵੱਧ ਖ਼ਤਰਾ ਹੈ ਉਹ ਕੈਂਡੀਡਾ ਔਰਿਸ ਹੈ।

ਇਹ ਇੱਕ ਖਮੀਰ ਵਰਗੀ ਉੱਲੀ ਹੈ। ਇਸ ਦੇ ਨੇੜੇ ਜਾਣ ’ਤੇ ਸ਼ਰਾਬ ਦੀ ਭੱਠੀ ਜਾਂ ਗੁੰਨੇ ਹੋਏ ਆਟੇ ਵਰਗੀ ਗੰਧ ਆਉਂਦੀ ਹੈ।

ਪਰ ਜੇ ਇਹ ਸਰੀਰ ਦੇ ਅੰਦਰ ਦਾਖ਼ਲ ਹੋ ਜਾਵੇ ਤਾਂ ਖੂਨ, ਦਿਮਾਗ ਅਤੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਡਬਲਯੂਐੱਚਓ ਦਾ ਅੰਦਾਜਾ ਹੈ ਕਿ ਕੈਂਡੀਡਾ ਔਰਿਸ ਦੀ ਲਾਗ਼ ਹੋਣ ਵਾਲੇ 50 ਫ਼ੀਸਦ ਲੋਕਾਂ ਦੀ ਮੌਤ ਹੋ ਜਾਂਦੀ ਹੈ।

BBC

-

BBC

ਕੀ ਕਦੇ ਕੈਂਡੀਡਾ ਔਰਿਸ ਦੀ ਲਾਗ਼ ਨਾਲ ਕੋਈ ਮੌਤ ਹੋਈ

ਡਾਕਟਰ ਸਟੋਨ ਕਹਿੰਦੇ ਹਨ, ‘‘ਕੈਂਡੀਡਾ ਔਰਿਸ ਇੱਕ ਬੇਰਹਿਮ ਜੀਵ ਵਰਗਾ ਹੈ ਜੋ ਪਿਛਲੇ 15 ਸਾਲਾਂ ਵਿੱਚ ਸਾਹਮਣੇ ਆਇਆ ਤੇ ਹੁਣ, ਹੁਣ ਇਹ ਪੂਰੀ ਦੁਨੀਆ ਵਿੱਚ ਮੌਜੂਦ ਹੈ।’’

ਇਸ ਦਾ ਪਹਿਲਾ ਮਾਮਲਾ 2009 ਵਿੱਚ ਟੋਕੀਓ ਮੈਟਰੋਪੋਲੀਟਨ ਜੇਰੀਐਟ੍ਰਿਕ ਹਸਪਤਾਲ ਵਿੱਚ ਇੱਕ ਮਰੀਜ਼ ਦੇ ਕੰਨ ਵਿੱਚ ਸਾਹਮਣੇ ਆਇਆ ਸੀ।

ਕੈਂਡੀਡਾ ਔਰਿਸ ਕੁਦਰਤੀ ਤੌਰ ''''ਤੇ ਐਂਟੀ-ਫੰਗਲ ਦਵਾਈਆਂ ਦੇ ਅਸਰ ਨੂੰ ਬੰਦ ਕਰ ਦਿੰਦੀ ਹੈ। ਇਸ ਲਈ ਇਸ ਨੂੰ ਸੁਪਰਬੱਗ ਮੰਨਿਆ ਜਾਂਦਾ ਹੈ।

ਇਸ ਦਾ ਫ਼ੈਲਾਅ ਮੁੱਖ ਤੌਰ ''''ਤੇ ਹਸਪਤਾਲਾਂ ਦੇ ਦੂਸ਼ਿਤ ਵਾਤਾਵਰਣ ਵਿੱਚ ਹੁੰਦਾ ਹੈ।

ਇਸ ਨੂੰ ਸਾਫ਼ ਕਰਨਾ ਅਸਲ ਵਿੱਚ ਬਹੁਤ ਔਖਾ ਹੈ। ਇਸ ਦਾ ਹੱਲ ਅਕਸਰ ਪੂਰੇ ਵਾਰਡਾਂ ਨੂੰ ਬੰਦ ਕਰਨਾ ਹੁੰਦਾ ਹੈ। ਯੂਕੇ ਵਿੱਚ ਵੀ ਅਜਿਹਾ ਹੋ ਚੁੱਕਿਆ ਹੈ।

JAMES GALLAGHER

ਕਿਵੇਂ ਤੇ ਕਿਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਫ਼ੰਗਸ

ਡਾ. ਸਟੋਨ ਦਾ ਕਹਿਣਾ ਹੈ ਕਿ ਇਹ ‘ਸਭ ਤੋਂ ਖ਼ਤਰਨਾਕ’ ਉੱਲੀ ਹੈ।

“ਅਸੀਂ ਇਸ ਨੂੰ ਨਜ਼ਰਅੰਦਾਜ਼ ਤਾਂ ਕਰ ਰਹੇ ਹਾਂ ਪਰ ਇਹ ਸਾਡੀ ਆਪਣੀ ਹੀ ਜ਼ਿੰਮੇਵਾਰੀ ਹੈ। ਇਹ ਸਮੁੱਚੇ ਸਿਹਤ ਸੰਭਾਲ ਢਾਂਚੇ ਨੂੰ ਬੰਦ ਕਰਵਾ ਸਕਦੀ ਹੈ।"

ਇੱਕ ਹੋਰ ਕਾਤਲ ਉੱਲੀ- ਕ੍ਰਿਪਟੋਕੋਕਸ ਨਿਓਫੋਰਮੈਨਸ ਹੈ। ਇਹ ਮਨੁੱਖ ਦੀ ਦਿਮਾਗ ਉੱਤੇ ਘਾਤਕ ਹਮਲਾ ਕਰ ਸਕਦੀ ਹੈ।

ਸਿਡ ਅਤੇ ਐਲੀ ਕੋਸਟਾ ਰੀਕਾ ਵਿੱਚ ਹਨੀਮੂਨ ਮਨਾਉਣ ਗਏ ਕੁਝ ਦਿਨਾਂ ਬਾਅਦ ਐਲੀ ਬੀਮਾਰ ਹੋ ਗਈ।

ਉਸ ਦੇ ਸ਼ੁਰੂਆਤੀ ਲੱਛਣ - ਸਿਰਦਰਦ ਅਤੇ ਮਨ ਕੱਚਾ ਹੋਣਾ ਸਨ। ਪਰ ਫਿਰ ਉਸ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਅਤੇ ਪੂਰੀ ਤਰ੍ਹਾਂ ਨਾਲ ਦੌਰੇ ਪੈਣ ਲੱਗੇ।

ਸਿਡ ਦੱਸਦੇ ਹਨ, "ਮੈਂ ਕਦੇ ਵੀ ਇਸ ਤੋਂ ਵੱਧ ਭਿਆਨਕ ਚੀਜ਼ ਨਹੀਂ ਦੇਖੀ ਹੈ ਅਤੇ ਨਾ ਇੰਨਾ ਬੇਵੱਸ ਮਹਿਸੂਸ ਨਹੀਂ ਕੀਤਾ।’’

ਸਕੈਨ ਵਿੱਚ ਉਸ ਦੇ ਦਿਮਾਗ ''''ਤੇ ਸੋਜ ਦਿਖਾਈ ਦਿੱਤੀ ਅਤੇ ਟੈਸਟਾਂ ਵਿੱਚ ਕ੍ਰਿਪਟੋਕੋਕਸ ਦੀ ਪਛਾਣ ਹੋਈ।

ਖੁਸ਼ਕਿਸਮਤੀ ਨਾਲ, ਐਲੀ ਨੇ ਇਲਾਜ ’ਤੇ ਪ੍ਰਤੀਕਿਰਿਆ ਦਿੱਤੀ। 12 ਦਿਨ ਵੈਂਟੀਲੇਟਰ ''''ਤੇ ਰਹਿਣ ਤੋਂ ਬਾਅਦ ਉਹ ਕੋਮਾ ਤੋਂ ਬਾਹਰ ਆਈ।

ਉਹ ਕਹਿੰਦੀ ਹੈ, "ਬਸ ਮੈਨੂੰ ਹੁਣ ਚੀਕਣਾ ਯਾਦ ਹੈ।"

ਉਸ ਦੇ ਦਿਮਾਗ਼ ਤੇ ਸੋਚ ’ਤੇ ਇੰਨਾਂ ਅਸਰ ਹੋਇਆ ਕਿ ਉਸ ਨੂੰ ਲੱਗਣ ਲੱਗਿਆ ਜਿਵੇਂ ਉਨ੍ਹਾਂ ਦੇ ਤਿੰਨ ਬੱਚੇ ਹੋਣ ਤੇ ਉਨ੍ਹਾਂ ਦੇ ਪਤੀ ਨੇ ਪੈਸੇ ਜੂਏ ਵਿੱਚ ਉਡਾ ਦਿੱਤੇ ਹੋਣ। ਇਹ ਸਭ ਭਰਮ ਸਨ ਜੋ ਉਨ੍ਹਾਂ ਦੇ ਦਿਮਾਗ਼ ਵਿੱਚ ਪੈਦਾ ਹੋ ਰਹੇ ਸਨ।

Getty Images

ਡਾਕਟਰੀ ਇਲਾਜ ਤੋਂ ਬਾਅਦ ਐਲੀ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ।

ਉਹ ਕਹਿੰਦੀ ਹੈ ਕਿ ਉਸ ਨੇ "ਕਦੇ ਨਹੀਂ" ਸੋਚਿਆ ਸੀ ਕਿ ਇੱਕ ਉੱਲੀ ਕਿਸੇ ਵਿਅਕਤੀ ਨਾਲ ਅਜਿਹਾ ਕਰ ਸਕਦੀ ਹੈ।

"ਬੰਦਾ ਸੋਚ ਹੀ ਨਹੀਂ ਸਕਦਾ ਕਿ ਹਨੀਮੂਨ ’ਤੇ ਗਿਆ ਹੋਵੇ ਤੇ ਮਰਨ ਕੰਡੇ ਪਹੁੰਚ ਜਾਵੇ।"

ਮਿਊਕੋਰਮੀਸਿਟੇਸ ਨੂੰ ਬਲੈਕ ਫੰਗਸ ਵੀ ਕਿਹਾ ਜਾਂਦਾ ਹੈ, ਜੋ ਮਾਸ ਖਾਣ ਵਾਲੀ ਬੀਮਾਰੀ ਮਿਊਕੋਰਮੀਕੋਸਿਸ ਦਾ ਕਾਰਨ ਬਣਦੀ ਹੈ।

ਇਸ ਨੂੰ ‘ਲਿਡ ਲਿਫਟਰ’ ਵੀ ਕਿਹਾ ਜਾਂਦਾ ਹੈ। ਇਹ ਜਲਦੀ ਫ਼ੈਲਦੀ ਹੈ।

ਐੱਚਐੱਸਐੱਲ ਦੀ ਇੱਕ ਕਲੀਨਿਕਲ ਵਿਗਿਆਨੀ ਡਾ. ਰੇਬੇਕਾ ਗੋਰਟਨ ਕਹਿੰਦੇ ਹਨ, "ਜਦੋਂ ਤੁਹਾਡੇ ਕੋਲ ਫ਼ਲਾਂ ਦਾ ਇੱਕ ਟੁਕੜਾ ਹੁੰਦਾ ਹੈ ਅਤੇ ਅਗਲੇ ਦਿਨ ਇਹ ਗੁੱਦੇ (ਪਲਪ) ਵਿੱਚ ਬਦਲ ਜਾਂਦਾ ਹੈ।’’

‘‘ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਦੇ ਅੰਦਰ ਇੱਕ ਮਿਊਕੋਰ-ਫੰਗਸ []]ਮਿਉਕੋਰਮੀਸਿਟੇਸ] ਹੁੰਦਾ ਹੈ।"

ਉਹ ਕਹਿੰਦੇ ਹਨ ਕਿ ਇਹ ਮਨੁੱਖਾਂ ਵਿੱਚ ਹੋਣਾ ਦੁਰਲੱਭ ਹੈ, ਪਰ ਇਹ ‘ਅਸਲੋਂ ਗੰਭੀਰ ਲਾਗ਼" ਹੋ ਸਕਦੀ ਹੈ।

ਬਲੈਕ ਫੰਗਸ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਸ਼ਿਕਾਰ ਬਣਾ ਲੈਂਦੀ ਹੈ।

ਇਹ ਚਿਹਰੇ, ਅੱਖਾਂ ਅਤੇ ਦਿਮਾਗ ''''ਤੇ ਹਮਲਾ ਕਰਦੀ ਹੈ। ਇਹ ਘਾਤਕ ਹੋ ਸਕਦੀ ਹੈ ਜਾਂ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਸਕਦੀ ਹੈ।

ਡਾ. ਗੋਰਟਨ ਚਿਤਾਵਨੀ ਦਿੰਦੇ ਹਨ ਕਿ ਇੱਕ ਮਾੜੀ ਲਾਗ ਸਰੀਰ ਵਿੱਚ ਓਨੀ ਤੇਜ਼ੀ ਨਾਲ ਹੀ ਵਧਦੀ ਹੈ, ਜਿੰਨੀ ਇਹ ਫਲਾਂ ਜਾਂ ਪ੍ਰਯੋਗਸ਼ਾਲਾ ਵਿੱਚ ਵਧਦੀ ਹੈ।

ਕੋਵਿਡ ਮਹਾਂਮਾਰੀ ਦੇ ਦੌਰਾਨ, ਭਾਰਤ ਵਿੱਚ ਬਲੈਕ ਫੰਗਸ ਦੇ ਕੇਸ ਵੱਡੀ ਗਿਣਤੀ ਵਿੱਚ ਆਏ ਸਨ।

ਇਸ ਨਾਲ 4,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਕੋਵਿਡ ਲਈ ਲਏ ਜਾ ਰਹੇ ਸਟੀਰੌਇਡ, ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ, ਅਤੇ ਸ਼ੂਗਰ ਦੇ ਉੱਚ ਪੱਧਰ ਨੂੰ ਫੰਗਸ ਦੇ ਫੈਲਣ ਵਿੱਚ ਸਹਾਇਤਾ ਕਰਨ ਲਈ ਕਾਰਕ ਮੰਨਿਆ ਜਾਂਦਾ ਹੈ।

ਕੀ ਸਾਨੂੰ ਉੱਲੀ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?

ਫ਼ੰਗਸ ਬੈਕਟੀਰੀਆ ਜਾਂ ਵਾਇਰਸਾਂ ਲਈ ਬਹੁਤ ਅਲੱਗ ਕਿਸਮ ਦੀ ਲਾਗ਼ ਹੁੰਦੀ ਹੈ। ਜਦੋਂ ਕੋਈ ਫੰਗਸ ਸਾਨੂੰ ਬੀਮਾਰ ਕਰਦੀ ਹੈ, ਤਾਂ ਇਸ ਦੇ ਆਮ ਲੱਛਣ ਖੰਘ ਅਤੇ ਛਿੱਕਾਂ ਰਾ ਹੁੰਦੀਆਂ ਹਨ ਤੇ ਇਹ ਹੀ ਇਸ ਦੇ ਫ਼ੈਲਾਅ ਦਾ ਕਾਰਨ ਬਣਦੇ ਹਨ।

ਅਸੀਂ ਸਾਰੇ ਨਿਯਮਿਤ ਤੌਰ ''''ਤੇ ਫ਼ੰਗਸ ਦੇ ਸੰਪਰਕ ਵਿੱਚ ਰਹਿੰਦੇ ਹਾਂ, ਪਰ ਇਸ ਦਾ ਸ਼ਿਕਾਰ ਅਕਸਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਹੁੰਦੇ ਹਨ।

ਡਾ. ਨੇਲ ਸਟੋਨ ਦਾ ਕਹਿਣਾ ਹੈ ਕਿ ਉੱਲੀ ਮਹਾਂਮਾਰੀ ਸ਼ਾਇਦ ਕੋਵਿਡ ਤੋਂ ‘ਇੱਕ ਵੱਖਰਾ ਰੂਪ’ ਲੈ ਲਵੇਗੀ। ਇਹ ਕਿਵੇਂ ਫੈਲਦੀ ਹੈ ਅਤੇ ਕਿਸ ਪ੍ਰਕਾਰ ਦੇ ਲੋਕਾਂ ਨੂੰ ਲਾਗ਼ ਲਗਾਉਂਦੀ ਹੈ।

ਉਨ੍ਹਾਂ ਨੂੰ ਲੱਗਦਾ ਹੈ ਕਿ "ਵਾਤਾਵਰਨ ਵਿੱਚ ਉੱਲੀ ਦੀ ਭਾਰੀ ਮਾਤਰਾ... ਜਲਵਾਯੂ ਪਰਿਵਰਤਨ, ਅੰਤਰਰਾਸ਼ਟਰੀ ਯਾਤਰਾਵਾਂ, ਕੇਸਾਂ ਦੀ ਵੱਧ ਰਹੀ ਗਿਣਤੀ ਦਾ ਕਾਰਨ ਬਣਦਾ ਹੈ।”

ਇਲਾਜ ਵਿੱਚ ਅਣਗਹਿਲੀ ਇਸ ਨੂੰ ਹੋਰ ਵੀ ਖਤਰਨਾਕ ਬਣਾ ਸਕਦੀ ਹੈ।

ਉੱਲੀ ਸ਼ਾਇਦ ਸਾਨੂੰ ਸਾਰਿਆਂ ਨੂੰ ਜ਼ੌਮਬੀਜ਼ ਵਿੱਚ ਨਹੀਂ ਬਦਲ ਸਕਦੀ, ਪਰ ਬਹੁਤ ਸਾਰੀਆਂ ਸਰੀਰਕ ਸਮੱਸਿਆਵਾ ਪੈਦਾ ਕਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)