ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਜਿੱਤ ਕੇ ਕੁੜੀਆਂ ਨੇ ਰਚਿਆ ਇਤਿਹਾਸ

01/29/2023 8:29:32 PM

Getty Images

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਜੇਤੂ ਬਣ ਗਈ ਹੈ।

ਇਸ ਮੈਚ ਵਿੱਚ ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਜ਼ 68 ਦੌੜਾਂ ''''ਤੇ ਆਲ ਆਊਟ ਹੋ ਗਈ ਸੀ।

ਭਾਰਤੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ''''ਤੇ ਇਸ ਟੀਚੇ ਨੂੰ ਪੂਰਾ ਕਰਕੇ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ

ਭਾਰਤੀ ਟੀਮ ਨੇ ਇਤਿਹਾਸ ਰਚਿਆ

ਇਹ ਪਹਿਲਾ ਹੀ ਅੰਡਰ19 ਵਿਸ਼ਵ ਕੱਪ ਸੀ ਜਿਸ ਨੂੰ ਭਾਰਤੀ ਟੀਮ ਨੇ ਜਿੱਤ ਲਿਆ ਅਤੇ ਇਤਿਹਾਸ ਬਣਾ ਦਿੱਤਾ।

ਭਾਰਤ ਨੇ ਇੰਗਲੈਂਡ ਤੋਂ ਮਿਲੇ 69 ਦੌੜਾਂ ਦਾ ਟੀਚਾ 14ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ।

ਹਾਲਾਂਕਿ ਭਾਰਤੀ ਪਾਰੀ ਦੀ ਸ਼ੁਰੂਆਤ ''''ਚ ਟੀਮ ਦੀਆਂ ਦੋਵੇਂ ਸਲਾਮੀ ਬੱਲੇਬਾਜ਼ ਛੇਤੀ ਹੀ ਪੈਵੇਲੀਅਨ ਪਰਤ ਗਈਆਂ ਸਨ ਪਰ ਸੌਮਿਆ ਤਿਵਾਰੀ ਅਤੇ ਗੋਂਗੜੀ ਤ੍ਰਿਸ਼ਾ ਨੇ ਟੀਮ ''''ਤੇ ਦਬਾਅ ਨਹੀਂ ਬਣਨ ਦਿੱਤਾ।

ਇਨ੍ਹਾਂ ਦੋਵੇਂ ਖਿਡਾਰਨਾਂ ਨੇ 24-24 ਦੌੜਾਂ ਬਣਾਈਆਂ ਅਤੇ ਸੌਮਿਆ ਤਾਂ ਨਾਬਾਦ ਰਹੇ। ਭਾਰਤ ਲਈ ਕਪਤਾਨ ਸ਼ੈਫਾਲੀ ਵਰਮਾ ਨੇ 15 ਅਤੇ ਸ਼ਵੇਤਾ ਸਹਿਰਾਵਤ ਨੇ ਪੰਜ ਦੌੜਾਂ ਬਣਾਈਆਂ। ਜਦੋਂ ਭਾਰਤ ਦੀਆਂ ਪਹਿਲੀਆਂ ਦੋ ਵਿਕਟਾਂ ਡਿੱਗੀਆਂ ਤਾਂ ਟੀਮ ਦਾ ਸਕੋਰ 20 ਦੌੜਾਂ ਸੀ।

ਇਸ ਤੋਂ ਬਾਅਦ ਤ੍ਰਿਸ਼ਾ ਅਤੇ ਸੌਮਿਆ ਵਿਚਾਲੇ 46 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਟੀਮ ਨੂੰ ਪੂਰੀ ਮਜ਼ਬੂਤੀ ਦਿੱਤੀ। ਇਸ ਸਾਂਝੇਦਾਰੀ ਨੇ ਇੰਗਲਿਸ਼ ਟੀਮ ਨੂੰ ਲਗਭਗ ਮੈਚ ਤੋਂ ਬਾਹਰ ਕਰ ਦਿੱਤਾ।

ਤ੍ਰਿਸ਼ਾ ਉਦੋਂ ਆਊਟ ਹੋ ਗਈ ਜਦੋਂ ਜਿੱਤ ਸਿਰਫ਼ ਤਿੰਨ ਦੌੜਾਂ ਦੂਰ ਸੀ।