ਪਾਕਿਸਤਾਨ ਦੇ ਇਸ ਜ਼ਿਲ੍ਹੇ ਵਿੱਚ ''''ਅਣਖ਼'''' ਦੇ ਨਾਮ ’ਤੇ ਲਈਆਂ ਗਈਆਂ ਕਈ ਜਾਨਾਂ

12/05/2022 4:12:23 PM

Getty Images

"ਮੈਂ ਕੋਹਿਸਤਾਨ ਦੇ ਰੀਤੀ-ਰਿਵਾਜ਼ਾਂ ਅਤੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਜੇਕਰ ਇੱਥੇ ਕਿਸੇ ਕੁੜੀ ਦਾ ਨਾਮ ਕਿਸੇ ਮੁੰਡੇ ਨਾਲ ਜੋੜਿਆ ਜਾਂਦਾ ਹੈ, ਤਾਂ ਦੋਵਾਂ ਦਾ ਕਤਲ ਲਾਜ਼ਮੀ ਹੋ ਜਾਂਦਾ ਹੈ।

ਕੁੜੀ ਨੂੰ ਪਹਿਲਾਂ ਇਸ ਲਈ ਮਾਰਿਆ ਜਾਂਦਾ ਹੈ ਕਿਉਂਕਿ ਉਸ ਨੂੰ ਮਾਰਨਾ ਸੌਖਾ ਹੁੰਦਾ ਹੈ, ਪਰ ਕੁੜੀ ਨੂੰ ਮਾਰਨ ਤੋਂ ਫ਼ੌਰਨ ਬਾਅਦ ਮੁੰਡੇ ਨੂੰ ਵੀ ਮਾਰ ਦਿੱਤਾ ਜਾਂਦਾ ਹੈ।

ਇਹ ਕਹਿਣਾ ਹੈ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਿਸਤਾਨ ਜ਼ਿਲ੍ਹੇ ਦੇ ਪਲਾਸ ਪਿੰਡ ਦੇ ਰਹਿਣ ਵਾਲੇ ਮੁਹੰਮਦ ਤਾਹਿਰ ਦਾ ਜੋ ਸਥਾਨਕ ਸਰਕਾਰੀ ਸਕੂਲ ''''ਚ ਅਧਿਆਪਕ ਹਨ।

ਮੁਹੰਮਦ ਤਾਹਿਰ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਔਰਤ ਦਾ ਕਥਿਤ ਤੌਰ ''''ਤੇ ਮਾਣ ਦੇ ਨਾਮ ’ਤੇ ਕਤਲ ਕੀਤਾ ਗਿਆ ਹੈ।

ਉਸਨੇ ਆਪਣਾ ਡਰ ਜ਼ਾਹਿਰ ਕੀਤਾ ਕਿ ਕਿਉਂਕਿ ਉਸਦੇ ਲੜਕੇ ਦਾ ਨਾਮ ਉਸ ਲੜਕੀ ਨਾਲ ਗ਼ਲਤ ਢੰਗ ਨਾਲ ਜੋੜਿਆ ਜਾ ਰਿਹਾ ਹੈ, ਇਸ ਲਈ ਉਸਨੂੰ ਡਰ ਹੈ ਕਿ ਜਲਦ ਹੀ ਉਸਦੇ ਪੁੱਤ ਦਾ ਵੀ ਕਤਲ ਕਰ ਦਿੱਤਾ ਜਾਵੇਗਾ।

ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਸੁਰੱਖਿਆ ਦਿੱਤੀ ਜਾਵੇ।

Getty Images
ਸਾਲ 2012 ''''ਚ ਕੋਹਿਸਤਾਨ ਜ਼ਿਲ੍ਹੇ ਦੇ ਪਾਲਸ ਇਲਾਕੇ ''''ਚ ਇਕ ਵਿਆਹ ਸਮਾਗਮ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ''''ਚ ਦੋ ਲੜਕੇ ਚਾਰ ਲੜਕੀਆਂ ਦੀਆਂ ਤਾੜੀਆਂ ''''ਤੇ ਰਵਾਇਤੀ ਡਾਂਸ ਕਰ ਰਹੇ ਸਨ।

ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਪੁਲੀਸ ਅਧਿਕਾਰੀ ਸਲਮਾਨ ਖ਼ਾਨ ਨੇ ਕਿਹਾ ਕਿ ਮੁਹੰਮਦ ਤਾਹਿਰ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਸਬੰਧੀ ਦਰਖ਼ਾਸਤ ਦਿੱਤੀ ਹੈ, ਜਿਸ ’ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਮੁਹੰਮਦ ਤਾਹਿਰ ਦਾ ਕਹਿਣਾ ਹੈ ਕਿ ਕੋਹਿਸਤਾਨ ਦੇ ਰੂੜ੍ਹੀਵਾਦੀ ਰੀਤੀ-ਰਿਵਾਜ਼ਾਂ ਮੁਤਾਬਕ, "ਜੇ ਉਹ ਆਪਣੇ ਪੁੱਤਰ ਨੂੰ ਮਾਰਨ ਲਈ ਉਨ੍ਹਾਂ ਲੋਕਾਂ ਸਾਹਮਣੇ ਪੇਸ਼ ਨਹੀਂ ਕਰਦਾ, ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਅਫਜ਼ਲ ਕੋਹਿਸਤਾਨੀ ਦੇ ਮਾਮਲੇ ਵਿੱਚ ਹੋਇਆ ਸੀ।"

ਮੁਹੰਮਦ ਤਾਹਿਰ ਮੁਤਾਬਕ ਉਨ੍ਹਾਂ ਦਾ ਬੇਟਾ ਆਪਣੀ ਜਾਨ ਬਚਾਉਣ ਲਈ ਘਰੋਂ ਭੱਜ ਗਿਆ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀ ਸਲਮਾਨ ਖਾਨ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਅਫ਼ਜ਼ਲ ਕੋਹਿਸਤਾਨੀ ਪਹਿਲੇ ਪਾਕਿਸਤਾਨੀ ਸਨ ਜਿਨ੍ਹਾਂ ਨੇ ਕੋਹਿਸਤਾਨ ਇਲਾਕੇ ਦੇ ਰੂੜੀਵਾਦੀ ਰੀਤੀ ਰਿਵਾਜ਼ਾਂ ਖ਼ਿਲਾਫ਼ ਆਵਾਜ਼ ਚੁੱਕੀ ਸੀ।

BBC
ਅਫਜ਼ਲ ਕੋਹਿਸਤਾਨੀ ਦੀ ਸਾਲ 2019 ਵਿੱਚ ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਅਫ਼ਜ਼ਲ ਕੋਹਿਸਤਾਨੀ ਮਾਮਲਾ

ਅਫ਼ਜ਼ਲ ਨੂੰ 2017 ਵਿੱਚ ਅਣਖ਼ ਦੇ ਨਾਮ ’ਤੇ ਕਤਲ ਕਰ ਕੀਤਾ ਗਿਆ। ਇਸ ਮਾਮਲੇ ਵਿੱਚ ਉਨ੍ਹਾਂ ਦੇ ਭਰਾ ਤੇ ਇੱਕ ਕੁੜੀ ਦਾ ਵੀ ਕਤਲ ਹੋਇਆ ਸੀ।

2011 ਵਿੱਚ ਅਫ਼ਜ਼ਲ ਨੇ ਇੱਕ ਵੀਡੀਓ ਬਣਾਈ ਜਿਸ ਵਿੱਚ ਚਾਰ ਔਰਤਾਂ ਗੀਤ ਗਾ ਰਹੀਆਂ ਸਨ ਤੇ ਦੋ ਲੜਕੇ ਨੱਚ ਰਹੇ ਸਨ।

ਇਸ ਵੀਡੀਓ ਨੂੰ ਦੇਸ਼ ਵਿੱਚ ਸਾਂਝਾ ਕੀਤੇ ਜਾਣ ''''ਤੇ ਸਥਾਨਕ ਭਾਈਚਾਰੇ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਉਸ ਇਲਾਕੇ ਦੀਆਂ ਰਿਵਾਇਤਾਂ ਨੂੰ ਤੋੜਿਆ ਹੈ।

ਬਾਅਵ ਵਿੱਚ ਇਸ ਵੀਡੀਓ ਵਿੱਚਲੀ ਇੱਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਤੇ ਨੱਚਣ ਵਾਲੇ ਮਰਦਾਂ ਵਿੱਚੋਂ ਇੱਕ ਜੋ ਅਫ਼ਜ਼ਲ ਦਾ ਭਰਾ ਸੀ ਉਸ ਨੂੰ ਮਾਰ ਦਿੱਤਾ ਗਿਆ।

ਇਸੇ ਦੇ ਚਲਦਿਆਂ ਸਾਲ 2019 ਵਿੱਚ ਅਫ਼ਜਲ ਨੂੰ ਮਾਰ ਦਿੱਤਾ ਗਿਆ।

AFP

ਮੌਜੂਦਾ ਮਾਮਲੇ ਵਿੱਚ ਕੁੜੀ ਦਾ ਕਤਲ ਕਦੋਂ ਹੋਇਆ?

ਇਸ ਘਟਨਾ ਸਬੰਧੀ ਦਰਜ ਐੱਫ਼ਆਈਆਰ ਮੁਤਾਬਕ ਕੁੜੀ ਦਾ 24 ਸਤੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਇਹ ਐੱਫਆਈਆਰ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ।

ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰੋਂ ਪਸ਼ੂ ਚਾਰਨ ਲਈ ਲੈ ਕੇ ਜਾ ਰਿਹਾ ਸੀ। ਰਸਤੇ ''''ਚ ਉਸ ਨੇ ਆਪਣੇ ਬੇਟੇ ਅਤੇ ਬੇਟੀ ਨੂੰ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਦੇਖਿਆ ਅਤੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਭਰਾ ਨੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਐੱਫ਼ਆਈਆਰ ਵਿੱਚ ਕੁੜੀ ਦੇ ਪਿਤਾ ਨੇ ਕਿਹਾ ਕਿ ਗੋਲੀ ਲੱਗਣ ਨਾਲ ਉਸ ਦੀ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਉਹ ਇਸ ਘਟਨਾ ਦਾ ਇਕਲੌਤਾ ਚਸ਼ਮਦੀਦ ਸੀ।

ਹਾਲਾਂਕਿ, ਹੁਣ ਮੁਹੰਮਦ ਤਾਹਿਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ''''ਚ ਇਲਜ਼ਾਮ ਲਗਾਇਆ ਗਿਆ ਹੈ ਕਿ ਕੁੜੀ ਦਾ ਕਥਿਤ ਤੌਰ ''''ਤੇ ਅਣਖ਼ ਦੇ ਨਾਮ ’ਤੇ ਕਤਲ ਕੀਤਾ ਗਿਆ ਤੇ ਇਸ ਮਾਮਲੇ ''''ਚ ਕਈ ਲੋਕ ਸ਼ਾਮਲ ਸਨ।

ਮੁਹੰਮਦ ਤਾਹਿਰ ਨੇ ਇਹ ਵੀ ਕਿਹਾ ਕਿ ਕੁੜੀ ਦੇ ਪਰਿਵਾਰ ਨੇ ਕਥਿਤ ਅਣਖ਼ ਦੇ ਨਾਮ ’ਤੇ ਹੋਏ ਕਤਲ ਨੂੰ ਲੁਕਾਉਣ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਬਚਾਉਣ ਲਈ ਸਿਰਫ਼ ਲੜਕੀ ਦੇ ਭਰਾ ਦਾ ਨਾਮ ਲਿਆ ਸੀ।

ਅਣਖ਼ ਦੇ ਨਾਮ ’ਤੇ ਕਤਲ ਕੀ ਹੈ?

ਜਦੋਂ ਕਿ ਇਸ ਮਾਮਲੇ ਵਿੱਚ ਕੁੜੀ ਦਾ ਪਿਤਾ ਹੀ ਇੱਕ ਚਸ਼ਮਦੀਦ ਬਣਿਆ ਅਤੇ ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਜਦੋਂ ਮਾਮਲਾ ਅਦਾਲਤ ਵਿੱਚ ਜਾਵੇ ਤਾਂ ਪਿਤਾ ਜੋ ਕਿ ਇਸ ਕੇਸ ਵਿੱਚ ਵੀ ਮੁਕੱਦਮੇਬਾਜ਼ ਵੀ ਹੈ ਆਪਣੇ ਪੁੱਤ ਨੂੰ ਮਾਫ਼ ਕਰ ਦੇਵੇ ਇਹ ਮਾਮਲਾ ਵੀ ''''ਆਨਰ ਕਿਲਿੰਗ'''' ਦੇ ਹੋਰ ਮਾਮਲਿਆਂ ਵਾਂਗ ਖ਼ਤਮ ਹੋ ਜਾਵੇ।

ਇਸ ਸਬੰਧੀ ਸੰਪਰਕ ਕਰਨ ’ਤੇ ਡੀਐੱਪੀ ਪਾਲਸ ਮਸੂਦ ਖਾਨ ਨੇ ਕਿਹਾ ਕਿ ਪੁਲਿਸ ਨੂੰ ਕੁਝ ਹਫ਼ਤੇ ਪਹਿਲਾਂ ਇਲਾਕੇ ਵਿੱਚ ਇੱਕ ਕੁੜੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ।

ਜਿਸ ''''ਤੇ ਕਾਨੂੰਨ ਮੁਤਾਬਕ ਕਾਰਵਾਈ ਕਰਦਿਆਂ ਮਾਮਲੇ ''''ਚ ਨਾਮਜ਼ਦ ਕੁੜੀ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਡੀਐੱਸਪੀ ਮਸੂਦ ਖਾਨ ਨੇ ਕਿਹਾ ਕਿ ਹੁਣ ਇਸ ਸਬੰਧੀ ਸ਼ਿਕਾਇਤ ਕਰਨ ਵਾਲੇ ਮੁਹੰਮਦ ਤਾਹਿਰ ਕੋਲ ਕਤਲ ਅਣਖ਼ ਦੇ ਨਾਮ ’ਤੇ ਹੋਣ ਦੇ ਸਬੂਤ ਹਨ, ਇਸ ਲਈ ਉਸ ਨੂੰ ਵੀ ਉਪਲਬਧ ਕਰਵਾਇਆ ਜਾਵੇਗਾ, ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

BBC

AFP
BBC

ਮਸੂਦ ਖਾਨ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸਾਰੀ ਕਾਰਵਾਈ ਹੋ ਰਹੀ ਸੀ ਤਾਂ ਦਰਖ਼ਾਸਤਕਰਤਾ ਮੁਹੰਮਦ ਤਾਹਿਰ ਸਮੇਤ ਕੋਈ ਵੀ ਪੇਸ਼ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੇ ''''ਆਨਰ ਕਿਲਿੰਗ'''' ਦਾ ਕੋਈ ਸਬੂਤ ਪੇਸ਼ ਕੀਤਾ।

ਕਾਨੂੰਨ ਦਾ ਸਹਾਰਾ

ਮਸੂਦ ਖਾਨ ਦਾ ਕਹਿਣਾ ਹੈ ਕਿ ਹੁਣ ਮੁਹੰਮਦ ਤਾਹਿਰ ਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਪੂਰੀ ਘਟਨਾ ਦੀ ਦੁਬਾਰਾ ਜਾਂਚ ਕਰੇਗੀ।

ਮੁਹੰਮਦ ਤਾਹਿਰ ਦਾ ਕਹਿਣਾ ਹੈ ਕਿ ਲੜਕੀ ਦੇ ਕਤਲ ਦੀ ਘਟਨਾ ਕੁਝ ਹਫ਼ਤੇ ਪਹਿਲਾਂ ਵਾਪਰੀ ਸੀ, ਪਰ ਉਸ ਸਮੇਂ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਲੜਕੇ ਦਾ ਨਾਂ ਲੜਕੀ ਨਾਲ ਜੋੜਿਆ ਜਾ ਰਿਹਾ ਹੈ।

“ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੇਰੇ ਬੇਟੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਹੀ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੈਂ ਕਾਨੂੰਨ ਦਾ ਸਹਾਰਾ ਲਿਆ ਸਾਰੀ ਗੱਲ ਪੁਲਿਸ ਦੇ ਸਾਹਮਣੇ ਰੱਖੀ।”

ਮੁਹੰਮਦ ਤਾਹਿਰ ਦਾ ਦਾਅਵਾ ਹੈ ਕਿ ਜੇਕਰ ਪੁਲਿਸ ਉਸ ਨੂੰ ਗਵਾਹੀ ਦੇਣ ਲਈ ਬੁਲਾਉਂਦੀ ਹੈ ਤਾਂ ਉਹ ਖ਼ੁਦ ਅਤੇ ਇਲਾਕੇ ਦੇ ਕੁਝ ਹੋਰ ਗਵਾਹ ਵੀ ਪੇਸ਼ ਹੋਣਗੇ ਕਿ ਇਹ ਕੋਈ ਆਮ ਕਤਲ ਨਹੀਂ ਸਗੋਂ ਅਣਖ ਲਈ ਕੀਤਾ ਕਤਲ ਹੈ।

BBC

ਪੇਸ਼ਾਵਰ ਹਾਈ ਕੋਰਟ ਐਬਟਾਬਾਦ ਬੈਂਚ ਬਾਰ ਦੇ ਪ੍ਰਧਾਨ ਮੇਹਦੀ ਜ਼ਮਾਨ ਐਡਵੋਕੇਟ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਅਖੌਤੀ ਅਣਖ ਦੇ ਨਾਂ ''''ਤੇ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਆਪਸੀ ਸੁਲਾਹ ਦੇ ਆਧਾਰ ''''ਤੇ ਛੱਡ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਜੇਕਰ ਅਜਿਹੇ ਸਬੂਤ ਮਿਲਦੇ ਹਨ ਤਾਂ ਐੱਫ਼ਆਈਆਰ ਵਿੱਚ ਆਨਰ ਕਿਲਿੰਗ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਜਾਣ ਤਾਂ ਜੋ ਸਹਿਮਤੀ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਰਿਹਾਅ ਨਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਵੈਸੇ ਵੀ ਕੋਹਿਸਤਾਨ ਵਰਗੇ ਇਲਾਕੇ ਵਿੱਚ ਕਿਸੇ ਵੀ ਕੁੜੀ ਦੇ ਕਤਲ ਨੂੰ ਲੈ ਕੇ ਪੁਲਿਸ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ।

ਮੁਹੰਮਦ ਤਾਹਿਰ ਨੇ ਜ਼ਿਲ੍ਹਾ ਪੁਲਿਸ ਅਫ਼ਸਰ ਪਾਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁੜੀ ਵਾਲਿਆਂ ਵਲੋਂ ਕਰਵਾਏ ਗਏ ਜਿਰਗੇ (ਸਥਾਨਕ ਪੰਚਾਇਤ) ਵਿੱਚ ਮੇਰੇ ਲੜਕੇ ਬਾਰੇ ਕਿਹਾ ਗਿਆ ਹੈ ਕਿ ਉਸ ਦਾ ਕਤਲ ਨਿਸ਼ਚਿਤ ਹੈ।

ਸ਼ਿਕਾਇਤ ''''ਚ ਇਹ ਵੀ ਕਿਹਾ ਗਿਆ ਹੈ ਕਿ ''''ਮੈਂ ਸਕੂਲ ''''ਚ ਅਧਿਆਪਕ ਹਾਂ ਅਤੇ ਇਨ੍ਹਾਂ ਹਾਲਾਤ ''''ਚ ਮੇਰੇ ਲਈ ਆਪਣੀ ਡਿਊਟੀ ਨਿਭਾਉਣਾ ਔਖਾ ਹੋ ਗਿਆ ਹੈ।”

“ਇਸ ਸਬੰਧੀ ਗ਼ਲਤ ਸੂਚਨਾ ਦੇ ਕੇ ਕੁੜੀ ਦੇ ਕਤਲ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਜਿਨ੍ਹਾਂ ਨੇ ਕਥਿਤ ਤੌਰ ''''ਤੇ ਕੁੜੀ ਨੂੰ ਮਾਰਨ ਦਾ ਫ਼ੈਸਲਾ ਸੁਣਾਇਆ ਸੀ।”

“ਕਤਲ ਕੀਤੀ ਗਈ ਕੁੜੀ ਤੇ ਮੇਰਾ ਬੇਟਾ ਨਿਰਦੋਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਗਵਾਹੀ ਦੇਣ ਲਈ ਤਿਆਰ ਹਨ ਕਿ ਮੇਰੇ ਬੇਟੇ ਦਾ ਕੁੜੀ ਨਾਲ ਕੋਈ ਸਬੰਧ ਨਹੀਂ ਸੀ। ਮੇਰੇ ਬੇਟਾ ਵਿਆਹਿਆ ਹੋਇਆ ਹੈ ਅਤੇ ਦੋ ਬੱਚਿਆਂ ਦਾ ਪਿਤਾ ਹੈ।”

Getty Images

''''ਅਣਖ਼'''' ਦੇ ਨਾਮ ਤੇ ਕਤਲ ਦਾ ਮਾਮਲਾ ਇੰਨਾ ਸਾਧਾਰਨ ਨਹੀਂ ਹੈ।

ਮਨੁੱਖੀ ਅਧਿਕਾਰ ਕਾਰਕੁਨ ਅਤੇ ਸੁਪਰੀਮ ਕੋਰਟ ਦੇ ਵਕੀਲ ਜ਼ਫਰ ਇਕਬਾਲ ਐਡਵੋਕੇਟ ਦਾ ਕਹਿਣਾ ਹੈ ਕਿ ਕੋਹਿਸਤਾਨ ਵਿੱਚ ਆਨਰ ਕਿਲਿੰਗ ਦਾ ਮਾਮਲਾ ਇੰਨਾ ਸਰਲ ਅਤੇ ਆਸਾਨ ਨਹੀਂ ਹੈ।

"ਪਹਿਲਾਂ ਅਸੀਂ ਦੇਖਿਆ ਸੀ ਕਿ ਕੋਹਿਸਤਾਨ ਵੀਡੀਓ ਸਕੈਂਡਲ ਵਿੱਚ ਆਪਣੇ ਭਰਾਵਾਂ ਦੀ ਸੁਰੱਖਿਆ ਲਈ ਲੜਨ ਵਾਲੇ ਅਫਜ਼ਲ ਕੋਹਿਸਤਾਨੀ ਨੂੰ ਮਾਰਿਆ ਗਿਆ ਸੀ ਅਤੇ ਹੁਣ ਵੀ ਉਸਦੇ ਭਰਾਵਾਂ ਦੀ ਜਾਨ ਖ਼ਤਰੇ ਵਿੱਚ ਹੈ।"

ਜ਼ਫਰ ਇਕਬਾਲ ਐਡਵੋਕੇਟ ਦਾ ਕਹਿਣਾ ਹੈ ਕਿ ਜੇਕਰ ਕੋਹਿਸਤਾਨ ਦੀਆਂ ਰਵਾਇਤਾਂ ''''ਤੇ ਨਜ਼ਰ ਮਾਰੀਏ ਤਾਂ ਅਜਿਹੇ ''''ਚ ਜੇ ਮੁੰਡਾ ਭੱਜ ਜਾਂਦਾ ਹੈ ਤਾਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਸ ਦੀ ਭਾਲ ਕੀਤੀ ਜਾਂਦੀ ਹੈ।

ਅਣਖ ਦੇ ਨਾਂ ''''ਤੇ ਲੜਕੀ ਦੇ ਕਤਲ ਤੋਂ ਬਾਅਦ ਮੁੰਡੇ ਵਾਲੇ ਵੀ ਮੁੰਡੇ ਨੂੰ ਸੁਰੱਖਿਆ ਦੇਣ ਤੋਂ ਗੁਰੇਜ਼ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੁਲfਸ, ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਲੜਕਾ ਅਤੇ ਉਸ ਦਾ ਪਰਿਵਾਰ ਸੁਰੱਖਿਅਤ ਰਹੇ ਅਤੇ ਪੀੜਤ ਨੂੰ ਵੀ ਇਨਸਾਫ਼ ਮਿਲ ਸਕੇ ਅਤੇ ਇਲਾਕੇ ਵਿੱਚ ਦੁਸ਼ਮਣੀ ਦੀ ਨਵੀਂ ਜੰਗ ਦੀ ਸ਼ੁਰੂਆਤ ਵੀ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)