ਭਾਰਤ ਤੇ ਪਾਕਿਸਤਾਨ ਵਿੱਚ ਫ਼ੁੱਟਬਾਲ ਮਕਬੂਲ ਕਿਉਂ ਨਾ ਹੋ ਸਕਿਆ

12/05/2022 11:27:24 AM

Getty Images
ਯੂਕੇ ਵਿੱਚ ਫ਼ੁੱਟਬਾਲ ਦੀ ਪ੍ਰਸਿੱਧੀ ਸੀ ਫ਼ਿਰ ਵੀ ਇਹ ਖੇਡ ਕੁਝ ਬਰਤਾਨਵੀਂ ਬਸਤੀਆਂ ਤੱਕ ਨਾ ਪਹੁੰਚ ਸਕੀ

ਯੂਕੇ ਦੇ ਇੱਕ ਪੱਬ ਤੋਂ 1863 ਵਿੱਚ ਸ਼ੁਰੂ ਹੋਈ ਖੇਡ ਫ਼ੁੱਟਬਾਲ ਅੱਜ ਦੁਨੀਆਂ ਭਰ ਦੀ ਪਸੰਦੀਦਾ ਖੇਡ  ਹੈ। ਪਰ ਕੁਝ ਦੇਸ਼ਾਂ ਵਿੱਚ ਇਹ ਕੋਈ ਵੱਡਾ ਮੁਕਾਮ ਹਾਸਿਲ ਕਰਨ ਵਿੱਚ ਕਾਮਯਾਬ ਨਹੀਂ ਹੋਈ।

ਅਸਲ ’ਚ ਕੁਝ ਦੋਸਤ ਪਹਿਲਾਂ ਤੋਂ ਦੇਸ਼ ਵਿੱਚ ਖੇਡੀ ਜਾਂਦੀ ਰਗਬੀ ਨਾਲੋਂ ਕੁਝ ਵੱਖਰਾ ਖੇਡਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੇ ਇੱਕ ਹੋਰ ਖੇਡ ਬਣਾਈ ਉਸ ਨੇ ਨਿਯਮ ਬਣਾਏ ਤੇ ਇਸ ਤਰ੍ਹਾਂ ਫ਼ੁੱਟਬਾਲ ਦੀ ਖੇਡ ਦਾ ਜਨਮ ਹੋਇਆ।

ਫ਼ੁੱਟਬਾਲ ਨੂੰ ਦੁਨੀਆਂ ਭਰ ’ਚ ਪਸੰਦ ਕੀਤਾ ਗਿਆ। ਚਾਰ ਦਹਾਕਿਆਂ ਤੋਂ ਵੀ ਘੱਟ ਦੇ ਸਮੇਂ ਵਿੱਚ ਇਹ ਖੇਡ ਦੁਨੀਆਂ ਦੇ ਬਹੁਤੇ ਮੁਲਕਾਂ ਵਿੱਚ ਖੇਡੀ ਜਣ ਲੱਗੀ।

ਸੱਚ ਤਾਂ ਇਹ ਹੈ ਕਿ ਚਾਰ ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਫੁੱਟਬਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਕਬੂਲ ਹੋ ਚੁੱਕੀ ਸੀ।

ਇਸ ਤੇਜ਼ ਪ੍ਰਸਾਰ ਦਾ ਇੱਕ ਵੱਡਾ ਕਾਰਨ ਸੀ ਇਸ ਖੇਡ ਦੀ ਸ਼ੁਰੂਆਤ ਉਸ ਸਮੇਂ ਗ੍ਰਹਿ ਦੇ ਸਭ ਤੋਂ ਤਾਕਤਵਰ ਦੇਸ਼ ਤੋਂ ਹੋਈ ਸੀ। ਬਰਤਾਨਵੀ ਸਾਮਰਾਜ ਜਿਸ ਨੇ ਦੁਨੀਆ ਭਰ ਦੇ ਵੱਡੇ ਇਲਾਕੇ ’ਤੇ ਕੰਟਰੋਲ ਕੀਤਾ ਹੋਇਆ ਸੀ।

ਭਾਵੇਂ ਫ਼ੁੱਟਬਾਲ ਨੂੰ ਬਹੁਤ ਸਾਰੇ ਮੁਲਕਾਂ ਦੇ ਪਸੰਦ ਕੀਤਾ ਪਰ ਕੁਝ ਦੇਸ਼ ਅਜਿਹੇ ਸਨ ਜਿਹੜੇ ਇਸ ਨੂੰ ਆਪਣਾਉਣ ਤੋਂ ਤਕਰੀਬਨ ਮੁਨਕਰ ਸਨ।

JAMIE MCDONALD
ਫ਼ੁੱਟਬਾਲ ਬੇਸ਼ੱਕ ਦੁਨੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਖੇਡ ਹੈ

ਏਸ਼ੀਆ ’ਚ ਨਾ ਹੋ ਸਕਿਆ ਮਕਬੂਲ

ਅਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿੱਚ ਰਗਬੀ ਦੇ ਮੁਕਾਬਲੇ ਫ਼ੁੱਟਬਾਲ ਨੂੰ ਵਧੇਰੇ ਪਸੰਦ ਕੀਤਾ ਜਾਣ ਲੱਗਿਆ ਪਰ ਭਾਰਤ ਵਰਗੇ ਦੇਸਾਂ ਵਿੱਚ ਕ੍ਰਿਕੇਟ ਦਾ ਦਰਜਾ ਧਰਮ ਵਰਗਾ ਸੀ।

ਇਹ ਹੀ ਸਥਿਤੀ ਵਰਤਮਾਨ ਵਿੱਚ ਵੀ ਹੈ ਤੇ ਗੁਆਂਢੀ ਦੇਸ਼ ਪਾਕਿਸਤਾਨ ਵੀ ਕ੍ਰਿਕੇਟ ਦਾ ਹੀ ਦਿਵਾਨਾ ਹੈ।

ਭਾਰਤ ਵੀ ਉਸ ਸਮੇਂ ਬਰਤਾਨਵੀਂ ਬਸਤੀ ਸੀ ਪਰ ਜਦੋਂ ਤੱਕ ਫ਼ੁੱਟਬਾਲ ਤੋਂ ਇਹ ਦੇਸ਼ ਜਾਣੂ ਹੋਇਆ ਉਦੋਂ ਤੱਕ ਕ੍ਰਿਕੇਟ ਘਰ ਘਰ ਪਹੁੰਚ ਚੁੱਕਿਆ ਸੀ।

ਕੌਮਾਤਰੀ ਖੇਡਾਂ ਦੇ ਇਤਿਹਾਸਕਾਰ ਜੀਨ ਵਿਲੀਅਮਜ਼ ਨੇ ਬੀਬੀਸੀ ਨੂੰ ਦੱਸਿਆ, "ਆਸਟ੍ਰੇਲੀਆ ਜਾਂ ਭਾਰਤ ਵਿੱਚ ਜਦੋਂ ਬਰਤਾਨਵੀ ਪਹੁੰਚੇ ਉਸ ਸਮੇਂ ਯੂਕੇ ਦੀ ਕੌਮੀ ਖੇਡ ਫੁੱਟਬਾਲ ਨਹੀਂ ਸੀ ਬਲਕਿ ਕ੍ਰਿਕਟ ਸੀ। ਜਿਹੜੇ ਧਨਾਡ ਇਨ੍ਹਾਂ ਬਸਤੀਆਂ ’ਤੇ ਰਾਜ ਕਰਨ ਆਏ ਉਨ੍ਹਾਂ ਦੀ ਪਸੰਦੀਦਾ ਖੇਡ ਰਗਬੀ ਸੀ।”

ਵਿਲੀਅਮਜ਼ ਸਪੱਸ਼ਟ ਕਰਦੇ ਹਨ ਕਿ ਯੂਕੇ ਵਿੱਚ ਫ਼ੁੱਟਬਾਲ ਮੱਧ ਵਰਗ ਤੇ ਮਜ਼ਦੂਰ ਜਮਾਤ ਦੀ ਖੇਡ ਸੀ।

ਵਿਲੀਅਮ ਕਹਿੰਦੇ ਹਨ, "ਦੁਨੀਆ ਵਿੱਚ ਫ਼ੁੱਟਬਾਲ ਦਾ ਪ੍ਰਸਿੱਧੀ ਦੇ ਦੋ ਕਾਰਨ ਸਨ, ਇੱਕ ਬਰਤਾਨਵੀ ਇੰਜੀਨੀਅਰ ਵਲੋਂ ਰੇਲਵੇ ਦਾ ਪ੍ਰਸਾਰ ਕਰਨਾ ਤੇ ਦੂਜਾ ਕਾਰਨ ਸੀ ਦੂਜੇ ਮੁਲਕਾਂ ਦੇ ਲੋਕਾਂ ਦਾ ਅਕਾਦਮਿਕ ਆਦਾਨ-ਪ੍ਰਦਾਨ ਲਈ ਯੂਕੇ ਜਾਣਾ। ਅਜਿਹੇ ਪ੍ਰੋਗਰਾਮਾਂ ਵਿੱਚ ਲਾਤੀਨੀ ਅਮਰੀਕਾ ਤੇ ਏਸ਼ੀਆਂ ਦੇ ਕੁਝ ਦੇਸ਼ ਸ਼ਾਮਿਲ ਸਨ।”

“ਬਰਤਾਨਵੀਂ ਇੰਜੀਨੀਅਰ ਜਿੱਥੇ ਵੀ ਜਾਂਦੇ ਆਪਣੀ ਖੇਡ ਨਾਲ ਲੈ ਜਾਂਦੇ ਤੇ ਉਨ੍ਹਾਂ ਦੁਨੀਆਂ ਦੇ ਕਈ ਮੁਲਕਾਂ ਵਿੱਚ ਰੇਲਵੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਜੋ ਲੋਕ ਯੂਕੇ ਜਾਂਦੇ ਉਹ ਉਥੇ ਖੇਡ ਤੋਂ ਵਾਕਿਫ਼ ਹੁੰਦੇ ਤੇ ਆਪਣੇ ਦੇਸ਼ ਵਿੱਚ ਇਸ ਨੂੰ ਲਿਆਉਣ ਬਾਰੇ ਸੋਚਦੇ।”

Getty Images
ਰਗਬੀ ਯੂਕੇ ਦੇ ਕੁਲੀਨ ਵਰਗ ਦੀ ਖੇਡ ਮੰਨੀ ਜਾਂਦੀ ਸੀ

ਕ੍ਰਿਕਟ ਤੇ ਰਗਬੀ ਸਾਮਰਾਜ ਦੀਆਂ ਖੇਡਾਂ

ਕ੍ਰਿਕਟ ਗੇਂਦ ਤੇ ਬੱਲੇ ਨਾਲ ਖੇਡੀ ਜਾਣ ਵਾਲੀ ਖੇਡ ਹੈ ਤੇ ਇਸ ਲਈ ਓਵਲ ਪਿੱਚ ਦੀ ਲੋੜ ਹੁੰਦੀ ਹੈ ਜਿੱਥੇ ਦੌੜਾਂ ਬਣਾਈਆਂ ਜਾਂਦੀਆਂ ਹਨ।

ਕ੍ਰਿਕਟ ਦੀਆਂ ਜੜ੍ਹਾਂ ਮੱਧ ਯੁੱਗ ਵਿੱਚ ਹਨ। ਇਹ 18ਵੀਂ ਸਦੀ ਵਿੱਚ ਸ਼ੁਰੂ ਹੋਈ ਤੇ ਬਰਤਾਨਵੀ ਸਾਮਰਾਜ ਦੇ ਦੌਰ ਵਿੱਚ ਯੂਕੇ ਦੀ ਕੌਮੀ ਖੇਡ ਬਣ ਗਈ।

ਇਸ ਦੌਰ ਵਿੱਚ ਇੱਕ ਹੋਰ ਖੇਡ ਵੀ ਮਕਬੂਲ ਵੀ ਸੀ ਉਹ  ਸੀ ਰਗਬੀ  ਜਿਸ ਨੂੰ ਦਹਾਕਿਆਂ ਤੋਂ ‘ਕੁਲੀਨ ਵਰਗ’ ਦੇ ਲੋਕਾਂ ਦੀ ਖੇਡ ਮੰਨਿਆ ਜਾਂਦਾ ਰਿਹਾ ਸੀ।

ਵਿਲੀਅਮਜ਼ ਕਹਿੰਦੇ ਹਨ, "ਇਹ ਖੇਡਾਂ ਉਸ ਸਮੇਂ ਦੇ ਉੱਚ ਵਰਗਾਂ ਅਤੇ ਸਿਆਸੀ ਆਗੂਆਂ ਵਿੱਚ ਪ੍ਰਚਲਿਤ ਸਨ। ਉਨ੍ਹਾਂ ਨੇ ਇਸ ਨੂੰ ਤਕਰੀਬਨ ਅਧਿਕਾਰਤ ਤੌਰ ''''ਤੇ ਹੀ ਆਸਟ੍ਰੇਲੀਆ, ਭਾਰਤ ਜਾਂ ਦੱਖਣੀ ਅਫਰੀਕਾ ਵਰਗੇ ਮੁਲਕਾਂ ਵਿੱਚ ਖਿਡਾਰੀਆਂ ਤੋਂ ਜਾਣੂ ਕਰਵਾਇਆ।”

BBC

BBC

ਕ੍ਰਿਕਟ ਨੂੰ 17ਵੀਂ ਸਦੀ ਵਿੱਚ ਬਰਤਾਨਵੀਂ ਵਪਾਰੀਆਂ ਵਲੋਂ ਭਾਰਤ ਵਿੱਚ ਲਿਆਇਆ ਗਿਆ। ਉਸ ਸਮੇਂ ਤੋਂ ਹੀ ਇਹ ਲੋਕਾਂ ਨੂੰ ਪਸੰਦ ਆਉਣ ਲੱਗੀ ਤੇ 19ਵੀਂ ਸਦੀ ਦੇ ਮੱਧ ਵਿੱਚ ਇਹ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ  ਬਣ ਗਈ ਤੇ ਹੁਣ ਤੱਕ ਵੀ ਲੋਕ ਕ੍ਰਿਕਟ ਦੇ ਦੀਵਾਨੇ ਹਨ।

ਰਗਬੀ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ, 19ਵੀਂ ਸਦੀ ਦੇ ਮੱਧ ਵਿੱਚ, ਇਹ ਖੇਡ ਖ਼ਾਸ ਪ੍ਰਸਿੱਧ ਹੋਣਾ ਸ਼ੁਰੂ ਹੋਈ ਖ਼ਾਸ ਕਰਕੇੇ ਦੱਖਣੀ ਅਫਰੀਕਾ ਵਿੱਚ।

ਇਤਿਹਾਸਕਾਰ ਪੈਟਰਿਕ ਹਚਿਨਸਨ ਨੇ ਆਪਣੇ ਲੇਖ “ਖੇਡਾਂ ਅਤੇ ਬ੍ਰਿਟਿਸ਼ ਉਪਨਿਵੇਸ਼ਵਾਦ’ ਵਿੱਚ ਲਿਖਿਆ ਹੈ, "ਬ੍ਰਿਟਿਸ਼ ਸਾਮਰਾਜ ਵਿੱਚ ਇੱਕ ਖੇਡ ਏਕੀਕ੍ਰਿਤ ਸ਼ਕਤੀ ਵਜੋਂ ਕੰਮ ਕਰਦੀ ਸੀ।”

“ਅਕਸਰ ਰਾਸ਼ਟਰਵਾਦੀ ਬਿਆਨਬਾਜ਼ੀ ਵਿੱਚ ਰੰਗੀ ਜਾਂਦੀ ਸੀ,  ਖੇਡਾਂ ਸਮਾਜਿਕ ਅਤੇ ਸਿਆਸੀ ਸੰਘਰਸ਼ ਦੇ ਮਾਹੌਲ ਦੇ ਕੇਂਦਰਿਤ ਚਿੱਤਰਣ ਵਜੋਂ ਕੰਮ ਕਰਦੀਆਂ ਸਨ।"

ਅਜਿਹੇ ਪ੍ਰਭਾਵਾਂ ਨੇ ਹੀ ਭਾਰਤ, ਪਾਕਿਸਤਾਨ ਤੇ ਆਸਟ੍ਰੇਲੀਆ ਨੂੰ ਕ੍ਰਿਕਟ ਦੇ ਪਾਵਰਹਾਊਸ ਬਣਾ ਦਿੱਤਾ।

ਰਗਬੀ ਦੇ ਵਿਸ਼ਵ ਚੈਂਪੀਅਨ ਬਣਨ ਵਾਲੀਆਂ ਮਹਿਜ਼ ਪੁਰਸ਼ ਟੀਮਾਂ ਹਨ ਜੋ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਆਸਟ੍ਰੇਲੀਆ ਤੋਂ ਇਲਾਵਾ ਸਾਬਕਾ ਬਰਤਾਨਵੀ ਬਸਤੀਆਂ ਹਨ।

BBC

ਫ਼ੁੱਟਬਾਲ ਦੀ ਹੋਂਦ ਤੇ ਵਿਸਥਾਰ

  • ਫ਼ੁੱਟਬਾਲ ਯੂਕੇ ਦੇ ਇੱਕ ਪੱਬ ਵਿੱਚ 1863 ’ਚ ਕੁਝ ਦੋਸਤਾਂ ਵਲੋਂ ਮਿਲ ਕੇ ਸੋਚੀ ਖੇਡ ਹੈ
  • ਬਰਤਨਾਵੀਂ ਸਾਮਰਾਜ ਨੇ ਆਪਣੇ ਅਧੀਨ ਬਸਤੀਆ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ
  • ਬਰਤਾਨਵੀਂ ਸ਼ਾਸ਼ਨ ਵਲੋਂ ਇੱਕ ਖੇਡ ਨੂੰ ਲੋਕਾਂ ਨੂੰ ਏਕਾਕ੍ਰਿਤ ਕਰਨ ਲਈ ਵਰਤਿਆਂ ਜਾਂਦਾ ਸੀ
  • ਏਸ਼ੀਆ ਦੇ ਕੁਝ ਦੇਸ਼ ਜਿਨ੍ਹਾਂ ’ਚ ਭਾਰਤ, ਪਾਕਿਸਤਾਨ ਵੀ ਸ਼ਾਮਿਲ ਸਨ ’ਚ ਇਹ ਆਪਣੀ ਜਗ੍ਹਾ ਬਣਾਉਣ ਵਿੱਚ ਅਸਫ਼ਲ ਰਿਹਾ
  • ਮੱਧ ਵਰਗ ਦੀ ਸਮਝੀ ਜਾਂਦੀ ਇਹ ਖੇਡ ਰੇਲਵੇ ਇੰਜੀਨੀਅਰਾਂ ਤੇ ਯੂਕੇ ਪੜ੍ਹਨ ਵਾਲਿਆਂ ਦੀ ਬਦੌਲਤ ਦੂਜੇ ਦੇਸ਼ਾਂ ਤੱਕ ਪਹੁੰਚੀ
BBC

ਅਸਲ ਵਿੱਚ, ਆਸਟ੍ਰੇਲੀਆ ਵਿੱਚ ਸਭ ਤੋਂ ਪ੍ਰਸਿੱਧ ਖੇਡ ਆਸਟ੍ਰੇਲੀਅਨ ਰੂਲਜ਼ ਫੁੱਟਬਾਲ ਹੈ, ਜੋ ਕਿ ਕ੍ਰਿਕਟ, ਰਗਬੀ ਯੂਨੀਅਨ ਅਤੇ ਫ਼ੁੱਟਬਾਲ ਦਾ ਸੁਮੇਲ ਹੈ, ਜੋ ਇੰਗਲਿਸ਼ ਰਗਬੀ ਯੂਨੀਅਨ ਦੇ ਸ਼ੁਰੂਆਤੀ ਸੰਸਕਰਣ ਨਾਲ ਮਿਲਦੀ ਜੁਲਦੀ ਹੈ।

ਹੁਣ, ਫ਼ੁੱਟਬਾਲ ਦੀਆਂ ਦੋ ਵਿਸ਼ੇਸ਼ਤਾਵਾਂ ਸਨ ਜੋ ਇਸ ਖੇਡ ਨੂੰ ਉਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਤੋਂ ਖੇਡੀਆਂ ਜਾਂਦੀਆਂ ਖੇਡਾਂ ਤੋਂ ਵੱਖ ਕਰਦੀਆਂ ਸਨ। ਇਸ ਨੂੰ ਬਰਤਾਨਵੀਂ ਮੱਧ ਵਰਗ ਤੇ ਮਜ਼ਦੂਰਾਂ ਦੀ ਖੇਡ ਦਾ ਦਰਜਾ ਦਿੱਤਾ ਗਿਆ ਸੀ।

ਵਿਲੀਅਮਜ਼ ਕਹਿੰਦੇ ਹਨ, "ਜਦੋਂ ਤੱਕ ਫ਼ੁੱਟਬਾਲ ਯੂਕੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਖੇਡ ਬਣੀ ਉਸ ਸਮੇਂ ਤੱਕ, ਕ੍ਰਿਕਟ ਅਤੇ ਰਗਬੀ ਬਰਤਾਨਵੀ ਬਸਤੀਆਂ ਵਿੱਚ ਸਥਾਪਿਤ ਹੋ ਚੁੱਕੀਆਂ ਸਨ ਇਹ ਦੋਵੇਂ ਖੇਡਾਂ ਅੱਜ ਵੀ ਉੱਚ ਅਤੇ ਕੁਲੀਨ ਵਰਗ ਦੀਆਂ ਮਨਪਸੰਦ ਖੇਡਾਂ ਹਨ।"

ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਮਰਾਜੀ ਅਧਿਕਾਰੀਆਂ ਵਲੋਂ ਫੁੱਟਬਾਲ ਦੀ ਵਰਤੋਂ ‘ਇਕਜੁੱਟ ਕਰਨ ਵਾਲੀ ਸ਼ਕਤੀ’ ਵਜੋਂ ਨਹੀਂ ਕੀਤੀ ਗਈ ਸੀ, ਖ਼ਾਸ ਤੌਰ ''''ਤੇ ਅਫ਼ਰੀਕਾ ਵਿੱਚਲੀਆਂ ਬਰਤਾਨਵੀਂ ਬਸਤੀਆਂ ਵਿੱਚ।

ਹੱਚਸਨ ਕਹਿੰਦੇ ਹਨ, "ਜ਼ੈਂਜ਼ੀਬਰ ਵਿੱਚ, ਮਿਸਰ ਵਿੱਚ ਅਤੇ ਹੋਰ ਬਸਤੀਆਂ ਵਿੱਚ, ਲੀਗਾਂ ਕਰਵਾਈਆਂ ਜਾਣ ਲੱਗੀਆਂ ਤਾਂ ਜੋ ਖੇਡ ਦੇ ਬਹਾਨੇ ਆਮ ਲੋਕਾਂ ’ਤੇ ਕਾਬੂ ਪਾਇਆ ਜਾ ਸਕੇ। ਫ਼ੁੱਟਬਾਲ ਦੀ ਵਰਤੋਂ ਇਸੇ ਲਈ ਕੀਤੀ ਗਈ।”

MATTHEW LEWIS
ਕ੍ਰਿਕੇਟ ਭਾਰਤ ਦੇ ਪਾਕਿਸਤਾਨ ਦੀ ਪਸੰਦੀਦਾ ਖੇਡ ਹੈ

ਫ਼ੁੱਟਬਾਲ ਇੱਕ ਮੱਧ ਵਰਗ ਦੀ ਖੇਡ

20ਵੀਂ ਸਦੀ ਦੀ ਸ਼ੁਰੂਆਤ ਤੱਕ ਬਰਤਾਨਵੀ ਸਾਮਰਾਜ ਮੁੱਖ ਵਿਸ਼ਵ ਸ਼ਕਤੀ ਸੀ, ਜਿਸ ਦਾ ਖੇਤਰ ਅਫ਼ਰੀਕਾ, ਏਸ਼ੀਆ ਅਤੇ ਕੈਰੇਬੀਅਨ ਤੱਕ ਫ਼ੈਲਿਆ ਹੋਇਆ ਸੀ।

ਯੂਰਪ ਵਿੱਚ, ਇਹ ਖੇਡ ਉਨ੍ਹਾਂ ਲੋਕਾਂ ਦੀ ਬਦੌਲਤ ਪ੍ਰਸਿੱਧ ਹੋ ਗਈ, ਜੋ ਵੱਖ-ਵੱਖ ਦੇਸ਼ਾਂ ਜਰਮਨੀ, ਫਰਾਂਸ, ਇਟਲੀ, ਸਪੇਨ ਆਦਿ ਘੁੰਮ ਕੇ ਆਏ ਸਨ। ਹਾਲਾਂਕਿ, ਦੂਜੇ ਇਲਾਕਿਆਂ ਵਿੱਚ  ਪ੍ਰਭਾਵ ਦਾ ਮੁੱਖ ਕਾਰਨ ਸੀ ਰੇਲਵੇ ਦਾ ਨਿਰਮਾਣ, ਜੋ ਕਿ ਇੱਕ ਬਰਤਾਨਵੀ ਕਾਢ ਸੀ।

ਵਿਲੀਅਮਜ਼ ਕਹਿੰਦੇ ਹਨ "ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਰੇਲਵੇ ਕਰਮਚਾਰੀ ਹੀ ਸਨ ਜੋ ਦੁਨੀਆ ਭਰ ਵਿੱਚ ਫ਼ੁੱਟਬਾਲ ਲੈ ਕੇ ਆਏ ਸਨ। ਪਰ ਇਹ ਇੰਜੀਨੀਅਰ ਸਨ, ਕਿਉਂਕਿ ਫੁੱਟਬਾਲ ਇੰਗਲੈਂਡ ਵਿੱਚ ਮੱਧ ਵਰਗ ਦੀ ਖੇਡ ਸੀ।"

ਵਿਲੀਅਮਜ਼ ਦੇ ਮੁਤਾਬਕ, ਇਨ੍ਹਾਂ ਪੇਸ਼ੇਵਰ ਲੋਕਾਂ ਦਾ ਪ੍ਰਭਾਵ ਬਹੁਤ ਸੀ ਉਨ੍ਹਾਂ  ਨਾ ਸਿਰਫ਼ ਬਰਤਾਨਵੀਂ ਬਸਤੀਆਂ ਦੇ ਲੋਕਾਂ ਨੂੰ  ਖੇਡ ਵੱਲ ਆਕਰਸ਼ਿਤ ਕੀਤਾ ਬਲਕਿ ਖੇਡਾਂ ਨੂੰ ਇੱਕ ਸੰਗਠਿਤ ਤਰੀਕੇ ਨਾਲ ਖੇਡਣ ਤੇ ਇਸ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਕਾਫ਼ੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ਬਿਲਕੁਲ ਉਸੇ ਤਰ੍ਹਾਂ , ਜਿਵੇਂ ਕਿ ਕੁਲੀਨ ਵਰਗ ਦੇ ਲੋਕਾਂ ਨੇ ਕ੍ਰਿਕਟ ਅਤੇ ਰਗਬੀ ਦੇ ਨੂੰ ਮੁਹੱਲਿਆਂ ਤੇ ਕਾਲਜਾਂ ਤੱਕ ਪਹੁੰਚਾਇਆ ਸੀ।

20ਵੀਂ ਸਦੀ ਦੇ ਸ਼ੁਰੂ ਵਿੱਚ, ਖਾਸ ਤੌਰ ''''ਤੇ ਬ੍ਰਾਜ਼ੀਲ, ਅਰਜਨਟੀਨਾ ਅਤੇ ਉਰੂਗਵੇ ਵਿੱਚ, ਪਹਿਲੇ ਕਲੱਬ ਬਣਾਏ ਗਏ।  ਇਨ੍ਹਾਂ ਵਿੱਚੋਂ ਕਈਆਂ ਨਾਂ ਅੰਗਰੇਜ਼ੀ ਵਿੱਚ ਹਨ ਜੋ ਅਜੇ ਵੀ ਬਰਕਰਾਰ ਹਨ।

ਅਰਜਨਟੀਨਾ ਦਾ ਰਿਵਰ ਪਲੇਟ ਜਾਂ ਬੋਕਾ ਜੂਨੀਅਰਜ਼ ਕਲੱਬਸ ਉਰੂਗਵੇ ਦਾ ਨੈਸੀਓਨਲ ਡੀ ਫੁੱਟਬਾਲ ਕਲੱਬ ਤੇ ਇਸੇ ਤਰ੍ਹਾਂ ਬ੍ਰਾਜ਼ੀਲ ਦਾ ਫਲੂਮਿਨੈਂਸ ਫੁੱਟਬਾਲ ਕਲੱਬ ਹਾਲੇ ਵੀ ਟੂਰਨਾਮੈਂਟ ਕਰਵਾਉਂਦੇ ਹਨ।

ਵਿਲੀਅਮਜ਼ ਸਪੱਸ਼ਟ ਕਰਦੇ ਹਨ,"ਫ਼ੁੱਟਬਾਲ ਨੂੰ ਕਲਾਸਾਂ ਵਿੱਚ ਵੰਡਿਆ ਨਹੀਂ ਗਿਆ ਤੇ ਇਹ ਖੇਡ ਹਰ ਪੱਧਰ ''''ਤੇ ਹਰ ਵਰਗ ਦੇ ਲੋਕਾਂ ਵਿੱਚ ਪ੍ਰਸਿੱਧ ਹੋ ਗਈ।"  

“ਰੇਲਵੇ ਹੀ ਇੱਕੋ ਇੱਕ ਜ਼ਰੀਆ ਨਹੀਂ ਸੀ ਜਿਸ ਨਾਲ ਫ਼ੁੱਟਬਾਲ ਦੁਨੀਆਂ ਤੱਕ ਪਹੁੰਚਿਆ ਬਲਕਿ ਯੂਕੇ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੇ ਇਸ ਦੇ ਪ੍ਰਚਾਰ ਵਿੱਚ ਅਹਿਮ  ਭੂਮਿਕਾ ਨਿਭਾਈ।

ਵਿਲੀਅਮਜ਼ ਕਹਿੰਦੇ ਹਨ, "ਲਾਤੀਨੀ ਅਮਰੀਕਾ ਤੇ ਏਸ਼ੀਆ ਤੋਂ ਬਹੁਤ ਸਾਰੇ ਲੋਕ ਅੰਗਰੇਜ਼ੀ ਸਿੱਖਣ ਅੰਗਰੇਜ਼ੀ ਯੂਨੀਵਰਸਿਟੀਆਂ ਵਿੱਚ ਗਏ ਤੇ ਉਥੇ ਉਨ੍ਹਾਂ ਨੇ ਦੇਖਿਆ ਕਿ ਇਹ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਖੇਡ ਹੈ ਜਿਸ ਨੂੰ ਉਨ੍ਹਾਂ ਆਪਣੇ ਦੇਸ਼ ਲੈ ਜਾਣਾ ਚਾਹਿਆ ਤੇ ਅਜਿਹਾ ਕੀਤਾ ਵੀ।”

Getty Images
ਲਾਤੀਨੀ ਅਮਰੀਕਾ ਦੇ ਕਈ ਕਲੱਬਾਂ ਦਾ ਨਾਮ ਹਾਲੇ ਵੀ ਅੰਗਰੇਜ਼ੀ ਵਿੱਚ ਹੀ ਹੈ

ਇੱਥੇ ਬਹੁਤ ਸਾਰੀਆਂ ਉਦਾਹਰਣਾਂ ਹਨ, ਡਿਪੋਰਟੀਵੋ ਕੈਲੀ ਸਭ ਤੋਂ ਰਵਾਇਤੀ ਕੋਲੰਬੀਆ ਦੇ ਕਲੱਬਾਂ ਵਿੱਚੋਂ ਇੱਕ ਹੈ ਇਸ ਦੀ ਸਥਾਪਨਾ ਨਾਜ਼ਾਰੀਓ ਭਰਾਵਾਂ, ਜੁਆਨ ਪਾਬਲੋ ਅਤੇ ਫਿਡੇਲ ਲਾਲਿੰਡੇ ਕੈਲਡਸ ਦੁਆਰਾ ਕੀਤੀ ਗਈ ਸੀ, ਜੋ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਯੂਕੇ ਗਿਆ ਸੀ ਤੇ ਉਥੇ ਉਸਨੇ ਕਰੀਬ ਪੰਜ ਸਾਲ ਬਿਤਾਏ।

ਉਹ ਕਹਿੰਦੇ ਹਨ, "ਕਿਉਂਕਿ ਫ਼ੁੱਟਬਾਲ ਦੀ ਸ਼ੁਰੂਆਤ ਯੂਕੇ ਤੋਂ ਹੋਈ ਇਸ ਲਈ ਬਰਤਾਨਵੀਂ ਸਾਮਰਾਜ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ ਇਸ ਪ੍ਰਤੀ ਉਤਸੁਕਤਾ ਵੱਧ ਗਈ। ਇਸੇ ਤਰ੍ਹਾਂ ਬਹੁਤ ਸਾਰੇ ਫ਼ੁੱਟਬਾਲ ਕਲੱਬ ਹੋਂਦ ਵਿੱਚ ਆਏ। ਇਹ ਉਨ੍ਹਾਂ ਲੋਕਾਂ ਦੀ ਬਦੌਲਤ ਹੋ ਸਕਿਆ ਜਿਨ੍ਹਾਂ ਦਾ ਯੂਕੇ ਆਉਣਾ ਜਾਣਾ ਰਹਿੰਦਾ ਸੀ।”

ਪਰ ਅਜਿਹੇ ਦੇਸ਼ ਵੀ ਸਨ ਜਿੱਥੇ  ਬਰਤਾਨਵੀਂ ਪ੍ਰਭਾਵ ਤਾਂ ਸੀ ਪਰ ਫ਼ੁੱਟਬਾਲ ਜੜ੍ਹਾਂ ਫੜਨ ਵਿੱਚ ਅਸਫ਼ਲ ਰਿਹਾ।

ਐਸੋਸੀਏਸ਼ਨ ਆਫ਼ ਹਿਸਟੋਰੀਅਨਜ਼ ਨਾਲ ਸਬੰਧਿਤ ਜੇਮਜ਼ ਬਰਾਊਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਫ਼ੁੱਟਬਾਲ ਦੀ ਖੇਡ ਨੇ ਅਮਰੀਕੀ ਸਭਿਆਚਾਰ ਦਾ ਹਿੱਸਾ ਬਣਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ , ਪਰ ਮੈਨੂੰ ਲਗਦਾ ਹੈ ਕਿ ਇਸਦੇ ਨਿਯਮਾਂ ਅਤੇ ਗੋਲ ਕਰਨ ਦੇ ਟੀਚਿਆਂ ਦੇ ਚਲਦਿਆਂ ਇਹ ਵਧੇਰੇ ਪ੍ਰਸਿੱਧ ਨਾ ਹੋ ਸਕੀ।"

ਬ੍ਰਾਊਨ ਲਈ, ਅਮਰੀਕਨ ਅਜਿਹੀਆਂ ਖੇਡਾਂ ਨੂੰ ਪਸੰਦ ਕਰਦੇ ਹਨ ਜਿੱਥੇ ਉੱਚੇ ਨੰਬਰਾਂ ਤੱਕ ਪਹੁੰਚਿਆ ਜਾ ਸਕਦਾ ਹੈ।

ਜੇਮਜ਼ ਕਹਿੰਦੇ ਹਨ, "ਪਰ ਸੱਚਾਈ ਇਹ ਹੈ ਕਿ 16 ਸਾਲ ਦੀ ਉਮਰ ਤੱਕ ਦੇ ਲੋਕਾਂ ਵਲੋਂ, ਫ਼ੁੱਟਬਾਲ ਇਸ ਦੇਸ਼ ਵਿੱਚ ਨੌਜਵਾਨਾਂ ਵਲੋਂ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਹੈ, ਇਸ ਲਈ ਇਸ ਦਾ ਭਵਿੱਖ ਚੰਗਾ ਹੈ।"

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)