ਰਾਜਸਥਾਨ ’ਚ ਕਥਿਤ ਗੈਂਗਸਟਰ ਰਾਜੂ ਠੇਠ ਦਾ ਦਿਨਦਿਹਾੜੇ ਕਤਲ,‘ਵਾਰਦਾਤ ਦੇ ਤਾਰ ਕਿਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ’

12/03/2022 6:12:19 PM

Raju Theth/FB
ਰਾਜੂ ਠੇਠ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ ''''ਤੇ ਬਾਹਰ ਸੀ

ਪੁਲਿਸ ਵੱਲੋਂ ਦੱਸੇ ਜਾਂਦੇ ਗੈਂਗਸਟਰ ਰਾਜੂ ਠੇਠ ਦਾ ਸ਼ਨੀਵਾਰ ਨੂੰ ਦਿਨ-ਦਿਹਾੜੇ ਰਾਜਸਥਾਨ ਦੇ ਸੀਕਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ।

ਇਹ ਹਮਲਾ ਜਿਸ ਵੇਲੇ ਰਾਜੂ ''''ਤੇ ਹਮਲਾ ਹੋਇਆ, ਉਸ ਵੇਲੇ ਉਹ ਆਪਣੇ ਘਰ ਦੇ ਦਰਵਾਜ਼ੇ ''''ਤੇ ਹੀ ਮੌਜੂਦ ਸੀ।

ਰਾਜੂ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ ''''ਤੇ ਬਾਹਰ ਸੀ।

ਰਾਜੂ ਨੂੰ ਖ਼ਤਰਨਾਕ ਅਪਰਾਧੀ ਮੰਨੇ ਜਾਂਦੇ ਆਨੰਦਪਾਲ ਸਿੰਘ ਦਾ ਵਿਰੋਧੀ ਮੰਨਿਆ ਜਾਂਦਾ ਸੀ। ਆਨੰਦਪਾਲ ਸਿੰਘ, ਜੂਨ 2017 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਪੁਲਿਸ ਸੁਪਰੀਟੈਂਡੈਂਟ ਕੁੰਵਰ ਰਾਸਟਰਦੀਪ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰਾਜੂ ਦਾ ਘਰ ਉਦਯੋਗ ਨਗਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿਪਰਾਲੀ ਰੋਡ ''''ਤੇ ਸਥਿਤ ਹੈ ਅਤੇ ਉੱਥੇ ਹੀ ਉਸ ਉੱਤੇ ਹਮਲਾ ਕੀਤਾ ਗਿਆ ਹੈ।

ANI
ਕੁੰਵਰ ਰਾਸਟਰਦੀਪ, ਪੁਲਿਸ ਸੁਪਰੀਟੈਂਡੈਂਟ ਰਾਜਸਥਾਨ

ਪੁਲਿਸ ਨੇ ਹੋਰ ਕੀ ਦੱਸਿਆ

ਸੀਕਰ ਦੇ ਐੱਸਪੀ ਕੁੰਵਰ ਰਾਸਟਰਦੀਪ ਨੇ ਦੱਸਿਆ, ''''''''ਰਾਜੂ ਠੇਠ ਨਾਮ ਦਾ ਇੱਕ ਵਿਅਕਤੀ, ਜੋ ਪਿਛਲੇ ਲੰਮੇ ਸਮੇਂ ਤੋਂ ਅਪਰਾਧ ਦੀ ਦੁਨੀਆਂ ''''ਚ ਸਰਗਰਮ ਹੈ, ਨੂੰ ਗੋਲੀਆਂ ਲੱਗੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਉਸ ਦੀ ਮੌਤ ਹੋ ਗਈ ਹੈ।''''''''

ਉਨ੍ਹਾਂ ਅੱਗੇ ਦੱਸਿਆ, ''''''''ਸਾਡੀ ਜਾਣਕਾਰੀ ਅਤੇ ਉਪਲੱਬਧ ਸੀਸੀਟੀਵੀ ਫੁਟੇਜ ਮੁਤਾਬਕ, ਇਸ ਗੋਲੀਬਾਰੀ ਵਿੱਚ ਚਾਰ ਲੋਕ ਸ਼ਾਮਲ ਸਨ।''''''''

''''''''ਇੱਕ ਹੋਰ ਵਿਅਕਤੀ, ਤਾਰਾਚੰਦ ਜਾਟ, ਜਿਸ ਨੂੰ ਗੋਲੀਆਂ ਲੱਗੀਆਂ ਸਨ ਉਸ ਨੇ ਵੀ ਦਮ ਤੋੜ ਦਿੱਤਾ ਹੈ। ਉਹ ਆਪਣੀ ਧੀ ਨੂੰ ਮਿਲਣ ਲਈ ਆਇਆ ਹੋਇਆ ਸੀ ਜੋ ਕਿ ਘਟਨਾ ਵਾਲੀ ਥਾਂ ਦੇ ਕੋਲ ਹੀ ਇੱਕ ਹੌਸਟਲ ਵਿੱਚ ਰਹਿੰਦੀ ਹੈ।''''''''

ANI

ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ ''''ਤੇ ਲਈ ਜ਼ਿੰਮੇਵਾਰੀ

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਇਸ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ ''''ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।

ਸੋਸ਼ਲ ਮੀਡੀਆ ਸਾਈਟ ਫੇਸਬੁੱਕ ''''ਤੇ ਰੋਹਿਤ ਗੋਦਾਰਾ ਨਾਮ ਦੇ ਇੱਕ ਵਿਅਕਤੀ ਨੇ ਇਸ ਕਤਲ ਦੀ ਕਥਿਤ ਤੌਰ ''''ਤੇ ਜ਼ਿੰਮੇਵਾਰੀ ਲਈ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਰੋਹਿਤ ਗੋਦਾਰਾ ਦਾ ਨਾਂ ਮੁਲਜ਼ਮਾਂ ਵਿੱਚ ਸ਼ਾਮਲ ਹੈ।

BBC
  • ਰਾਜਸਥਾਨ ਦੇ ਸੀਕਰ ਵਿੱਚ ਗੈਂਗਸਟਰ ਰਾਜੂ ਠੇਠ ਦਾ ਸ਼ਨੀਵਾਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ
  • ਰਾਜੂ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ ''''ਤੇ ਬਾਹਰ ਸੀ
  • ਪੁਲਿਸ ਮੁਤਾਬਕ, 4 ਹਮਲਾਵਰਾਂ ਨੇ ਰਾਜੂ ''''ਤੇ ਉਸ ਦੇ ਘਰ ਦੇ ਦਰਵਾਜ਼ੇ ''''ਤੇ ਹੀ ਹਮਲਾ ਕਰ ਦਿੱਤਾ
  • ਇਸ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ
BBC

ਇਸ ਫੇਸਬੁੱਕ ਪੋਸਟ ''''ਚ ਯੂਜ਼ਰ ਨੇ ਕਥਿਤ ਤੌਰ ''''ਤੇ ਦਾਅਵਾ ਕੀਤਾ ਕਿ ਇਹ ਕਤਲ ਗੈਂਗਸਟਰ ਆਨੰਦਪਾਲ ਅਤੇ ਬਲਬੀਰ ਬਨੂੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।

BBC

BBC

ਪੁਲਿਸ ਨੇ ਕੀਤੀ ਕੁਝ ਹਮਲਾਵਰਾਂ ਦੀ ਪਛਾਣ

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਵਿਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ।

ਉਮੇਸ਼ ਮਿਸ਼ਰਾ, ਡੀਜੀਪੀ ਰਾਜਸਥਾਨ ਨੇ ਦੱਸਿਆ ਕਿ ''''''''ਸਾਡੀਆਂ ਟੀਮਾਂ ਉਨ੍ਹਾਂ ਪਿੱਛੇ ਲੱਗੀਆਂ ਹੋਈਆਂ ਹਨ ਅਤੇ ਸ਼ੱਕ ਹੈ ਕਿ ਹਮਲਾਵਰ ਹਰਿਆਣਾ ਦੇ ਬਾਰਡਰ ਵੱਲ ਭੱਜੇ ਹਨ। ਉਨ੍ਹਾਂ ਦੇ ਫੜ੍ਹੇ ਜਾਣ ਨਾਲ ਹੋਰ ਜਾਣਕਾਰੀ ਮਿਲੇਗੀ। ਇਹ ਹਮਲਾ ਗੈਂਗਵਾਰ ਦਾ ਨਤੀਜਾ ਹੈ।''''''''

ANI
ਗੈਂਗਸਟਰ ਰਾਜੂ ਦਾ ਸਬੰਧ ਵੀਰ ਤੇਜਾ ਸੈਨਾ ਗੈਂਗ ਨਾਲ ਦੱਸਿਆ ਜਾਂਦਾ ਹੈ

ਕਤਲ ਦੇ ਰੋਸ ਵਿੱਚ ਬੰਦ ਦਾ ਸੱਦਾ

ਪੁਲਿਸ ਇਸ ਹਮਲੇ ਨੂੰ ਗੈਂਗਵਾਰ ਦਾ ਨਤੀਜਾ ਦੱਸ ਰਹੀ ਹੈ, ਜਿਸ ਵਿੱਚ ਰਾਜੂ ਦੇ ਨਾਲ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ।

ਰਾਜੂ ਦਾ ਸਬੰਧ ਵੀਰ ਤੇਜਾ ਸੈਨਾ ਗੈਂਗ ਨਾਲ ਦੱਸਿਆ ਜਾਂਦਾ ਹੈ ਅਤੇ ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਰਾਜੂ ਦੇ ਕਤਲ ਤੋਂ ਬਾਅਦ ਵੀਰ ਤੇਜਾ ਸੈਨਾ ਨੇ ਸੀਕਰ ਵਿੱਚ ਬੰਦ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਤਾਂ ਰਾਜੂ ਦੀ ਲਾਸ਼ ਸਵੀਕਾਰ ਕੀਤੀ ਜਾਵੇਗੀ ਅਤੇ ਨਾ ਹੀ ਉਸ ਦਾ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ।

BBC