ਓਸਾਮਾ ਬਿਨ ਲਾਦੇਨ ਜਿਹੜੇ ਪਾਲਤੂ ਕੁੱਤਿਆਂ ਪਿਆਰ ਕਰਦਾ ਸੀ, ਉਨ੍ਹਾਂ ਦਾ ਬਾਅਦ ‘ਚ ਇਹ ਹਸ਼ਰ ਕੀਤਾ

12/02/2022 9:12:22 PM

Getty Images

“ਹਾਲਾਂਕਿ ਮੁਸਲਿਮ ਭਾਈਚਾਰੇ ’ਚ ਕੁੱਤਿਆਂ ਤੋਂ ਪਰਹੇਜ਼ ਕੀਤਾ ਜਾਂਦਾ ਹੈ ਪਰ ਮੇਰੇ ਪਤੀ, ਓਸਾਮਾ ਬਿਨ ਲਾਦੇਨ ਨੇ ਯੂਰਪ ਤੋਂ ਦੋ ਜਰਮਨ ਸ਼ੈਫਰਡ ਕੁੱਤੇ ਮੰਗਵਾਏ ਸਨ, ਜਿੰਨ੍ਹਾਂ ਦਾ ਨਾਮ ਸਫ਼ੀਅਰ ਅਤੇ ਜ਼ਾਇਰ ਰੱਖਿਆ ਸੀ।''''''''

''''''''ਮੈਨੂੰ ਉਸ ਸਮੇਂ ਹੈਰਾਨੀ ਹੋਈ ਸੀ ਜਦੋਂ ਉਮਰ ਨੇ ਮੈਨੂੰ ਖਾਰਤੂਮ ’ਚ ਦੱਸਿਆ ਸੀ ਕਿ ਪਿਤਾ ਉਨ੍ਹਾਂ ਕੁੱਤਿਆਂ ਨੂੰ ਸਹਿਲਾ ਰਹੇ ਸਨ।''''''''

''''''''ਹੈਰਾਨੀ ਇਸ ਲਈ ਸੀ ਕਿ ਉਹ ਤਾਂ ਇਸਲਾਮ ਮੰਨਣ ਵਾਲੇ ਸਨ, ਜਿਸ ’ਚ ਮੁਸਲਮਾਨਾਂ ਨੂੰ ਕੁੱਤਿਆਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ।”

ਨਜਵਾ ਬਿਨ ਲਾਦੇਨ ਨੇ “ਗ੍ਰੋਇੰਗ ਅਪ ਬਿਨ ਲਾਦੇਨ: ਓਸਾਮਾਜ਼ ਵਾਈਫ਼ ਐਂਡ ਸਨ ਟੇਕ ਅਸ ਇੰਸਾਇਡ ਦੇਅਰ ਸੀਕਰੇਟ ਵਰਲਡ” ਨਾਮ ਦੀ ਕਿਤਾਬ ’ਚ ਇਹ ਲਿਖਿਆ ਹੈ।

Getty Images
ਓਸਾਮਾ ਬਿਨ ਲਾਦੇਨ ਅਤੇ ਉਮਰ ਬਿਨ ਲਾਦੇਨ

ਓਸਾਮਾ ਬਿਨ ਲਾਦੇਨ ਦੀ ਪਹਿਲੀ ਪਤਨੀ ਨਜਵਾ ਨੇ ਇਹ ਕਿਤਾਬ ਆਪਣੇ ਪੁੱਤਰ ਉਮਰ ਬਿਨ ਲਾਦੇਨ ਅਤੇ ਲੇਖਕ ਜੌਹਨ ਸੈਸੋਂ ਦੇ ਨਾਲ ਸਾਲ 2015 ‘ਚ ਲਿਖੀ ਸੀ।

ਇਸ ਕਿਤਾਬ ਦੇ 17ਵੇਂ ਅਧਿਆਏ ‘ਚ ਇਸ ਗੱਲ ਦਾ ਜ਼ਿਕਰ ਹੈ ਕਿ ਓਸਾਮਾ ਦੇ ਕੁੱਤਿਆਂ ਪ੍ਰਤੀ ਪਿਆਰ ਤੋਂ ਬਾਅਦ ਕੀ ਹੋਇਆ ਸੀ।

ਨਜਵਾ ਨੇ ਅੱਗੇ ਲਿਖਿਆ ਹੈ ਕਿ “ਅਫ਼ਸੋਸ ਹੋਇਆ ਸੀ ਜਦੋਂ ਇੱਕ ਕੁੱਤਾ ਚੋਰੀ ਹੋ ਗਿਆ ਸੀ। ਪਰ ਦੂਜੇ ਨੂੰ ਬਹੁਤ ਦੁੱਖ ਝੱਲਣਾ ਪਿਆ ਸੀ ਕਿਉਂਕਿ ਉਸ ਨੂੰ ਕੋਈ ਰਹੱਸਮਈ ਬਿਮਾਰੀ ਹੋ ਗਈ ਸੀ, ਜਿਸ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ।”

ਇਸ ਕਿਤਾਬ ਦੇ ਪ੍ਰਕਾਸ਼ਿਤ ਹੋਣ ਤੋਂ ਸੱਤ ਸਾਲ ਬਾਅਦ ਉਮਰ ਬਿਨ ਲਾਦੇਨ ਨੇ ''''ਦ ਸਨ'''' ਅਖ਼ਬਾਰ ਨੂੰ ਦਿੱਤੇ ਇੰਟਰਵਿਊ ''''ਚ ਦਾਅਵਾ ਕੀਤਾ ਸੀ ਕਿ ਪਿਤਾ ਓਸਾਮਾ ਬਿਨ ਲਾਦੇਨ ਨੇ ਕੁੱਤਿਆਂ ''''ਤੇ ਰਸਾਇਣਕ ਹਥਿਆਰਾਂ ਦਾ ਪ੍ਰੀਖਣ ਕੀਤਾ ਸੀ।

2011 ''''ਚ  ਓਸਾਮਾ ਬਿਨ ਲਾਦੇਨ ਦੀ ਪਾਕਿਸਤਾਨ ''''ਚ ਇੱਕ ਅਮਰੀਕੀ ਫੌਜੀ ਕਾਰਵਾਈ ''''ਚ ਹੋਈ ਮੌਤ ਤੋਂ ਬਾਅਦ, ਕਈ ਰਿਪੋਰਟਾਂ ਆਉਂਦੀਆਂ ਰਹੀਆਂ ਹਨ, ਜਿੰਨ੍ਹਾਂ ''''ਚ ਦਾਅਵਾ ਕੀਤਾ ਗਿਆ ਸੀ ਕਿ ਬਿਨ ਲਾਦੇਨ ਦੇ ਸਾਥੀਆਂ ਨੇ ਰਸਾਇਣਕ ਹਥਿਆਰਾਂ ਦਾ ਪ੍ਰੀਖਣ ਕੀਤਾ ਸੀ।

ਇਸ ''''ਤੇ ਉਮਰ ਨੇ ਕਿਹਾ, ''''''''ਮੈਂ ਇਹ ਦੇਖਿਆ ਸੀ।"

BBC

"ਉਨ੍ਹਾਂ ਨੇ ਮੇਰੇ ਕੁੱਤੇ ''''ਤੇ ਇਸ ਦਾ ਪ੍ਰੀਖਣ ਕੀਤਾ ਅਤੇ ਮੈਂ ਇਸ ਤੋਂ ਖੁਸ਼ ਨਹੀਂ ਸੀ। ਮੈਂ ਬੱਸ ਉਨ੍ਹਾਂ ਸਾਰੀਆਂ ਬੁਰੀਆਂ ਯਾਦਾਂ ਨੂੰ ਭੁੱਲਣਾ ਚਾਹੁੰਦਾ ਹਾਂ। ਇਹ ਮੁਸ਼ਕਲ ਹੈ। ਤੁਸੀਂ ਹਰ ਸਮੇਂ ਇਸ ਨਾਲ ਜੂਝਦੇ ਹੋ।"

ਉਮਰ ਜਦੋਂ ਆਪਣੇ ਪਿਤਾ ਅਤੇ ਪਰਿਵਾਰ ਨਾਲ ਅਫ਼ਗਾਨਿਸਤਾਨ ‘ਚ ਰਹਿ ਰਹੇ ਸਨ ਉਦੋਂ ਵੀ ਉਨ੍ਹਾਂ ਕੋਲ ਆਪਣਾ ਕੁੱਤਾ ਸੀ, ਜਿਸ ਦਾ ਨਾਮ ਬੌਬੀ ਸੀ। ਉਸ ਨੂੰ ਉਹ ਗਾਰਡ ਡੌਗ ਵਾਂਗਰ ਸਿਖਲਾਈ ਵੀ ਦਿੰਦੇ ਸਨ।

ਕਿਤਾਬ ‘ਚ ਇਸ ਗੱਲ ਦਾ ਜ਼ਿਕਰ ਹੈ ਕਿ “ਉਸ ਦੀ ਮੌਤ ਬਹੁਤ ਜਲਦੀ ਹੋਈ ਸੀ, ਪਰ ਮੌਤ ਦਾ ਕਾਰਨ ਕਿਸੇ ਨੂੰ ਵੀ ਪਤਾ ਨਹੀਂ ਸੀ।”

BBC
  • ਦੁਨੀਆਂ ਦੇ ਮੋਸਟ ਵਾਂਟੇਡ ਅੱਤਵਾਦੀ ਓਸਾਮਾ ਬਿਨ ਲਾਦੇਨ ਬਾਰੇ ਉਸ ਦੀ ਪਤਨੀ ਅਤੇ ਪੁੱਤਰ ਨੇ ਇੱਕ ਕਿਤਾਬ ''''ਚ ਕਈ ਖੁਲਾਸੇ ਕੀਤੇ ਹਨ
  • ਉਨ੍ਹਾਂ ਦੇ ਪੁੱਤਰ ਉਮਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਓਸਾਮਾ ਨੇ ਕੁੱਤਿਆਂ ''''ਤੇ ਕੁਝ ਪ੍ਰੀਖਣ ਕੀਤੇ ਸਨ
  • ਉਮਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਮਰੀਕਾ ਨੇ ਉਨ੍ਹਾਂ ਦੇ ਪਿਤਾ ਦੀ ਲਾਸ਼ ਸਮੁੰਦਰ ''''ਚ ਸੁੱਟੀ ਹੋਵੇਗੀ
  • ਉਮਰ ਮੁਤਾਬਕ, ''''ਓਸਾਮਾ ਇੱਕ ਚੰਗੇ ਪਿਤਾ ਸਨ, ਬੱਸ ਉਨ੍ਹਾਂ ਦੇ ਰਸਤੇ ਵੱਖੋ-ਵੱਖਰੇ ਸਨ''''
  • ਇਸ ਕਿਤਾਬ ਵਿੱਚ ਉਮਰ ਅਤੇ ਉਨ੍ਹਾਂ ਦੀ ਮਾਂ ਨੇ ਹੋਰ ਵੀ ਕਈ ਅਹਿਮ ਗੱਲਾਂ ਦੱਸੀਆਂ ਹਨ
BBC

ਕੌਣ ਹੈ ਉਮਰ ਬਿਨ ਲਾਦੇਨ?

ਜਨਵਰੀ, 2010 ਦੀ ਇੱਕ ਠੰਡੀ ਜਿਹੀ ਰਾਤ ਸੀ, ਜਦੋਂ ਦਮਿਸ਼ਕ ਵਿਖੇ ਓਸਾਮਾ ਬਿਨ ਲਾਦੇਨ ਦੇ ਚੌਥੇ ਬੇਟੇ ਉਮਰ ਨੇ ਨਿਊਯਾਰਕ ਟਾਈਮਜ਼ ਦੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਅਤੇ ਖੋਜੀ ਪੱਤਰਕਾਰ ਗਾਈ ਲੌਸਨ ਨੂੰ ਇੱਕ ਨਾਈਟ ਕਲੱਬ ‘ਚ ਦਾਖਲ ਹੋਣ ਲਈ ਕਿਹਾ।

‘ਰੋਲਿੰਗ ਸਟੋਨ’ ਮੈਗਜ਼ੀਨ ਦੀ ਕਵਰ ਸਟੋਰੀ “ਓਸਾਮਾਜ਼ ਸਨ: ਦ ਡਾਰਕ, ਟਵਿਸਟਡ ਜਰਨੀ ਆਫ਼ ਉਮਰ ਬਿਨ ਲਾਦੇਨ” ‘ਚ ਗਾਈ ਲੌਸਨ ਨੇ ਅੱਗੇ ਲਿਖਿਆ, ‘ਬੇਸਮੈਂਟ ਦੀ ਬਾਰ ‘ਚ ਬਹੁਤ ਘੱਟ ਚਾਣਨ ਸੀ ਜਿੱਥੇ ਤਕਰੀਬਨ ਇੱਕ ਦਰਜਨ ਅਰਬੀ ਪੁਰਸ਼ ਵਿਸਕੀ ਪੀਂਦੇ ਹੋਏ ਪੋਲ ਡਾਂਸ ਕਰ ਰਹੇ ਸਨ। ਆਪਣੀ ਸਾਫਟ ਡ੍ਰਿੰਕ ਪੀਂਦੇ ਹੋਏ ਉਮਰ ਨੇ ਕਿਹਾ, “ਰੂਸੀ ਔਰਤਾਂ ਬੇਹੱਦ ਖੂਬਸੂਰਤ ਹੁੰਦੀਆਂ ਹਨ, ਡੌਲ ਦੀ ਤਰ੍ਹਾਂ।”

ਗਾਈ ਲੌਸਨ ਅਤੇ ਉਮਰ ਦੀ ਇਸ ਮੁਲਾਕਾਤ ਸਮੇਂ ਓਸਾਮਾ ਬਿਨ ਲਾਦੇਨ ਜ਼ਿੰਦਾ ਸਨ ਅਤੇ ਉਹ ਲੁਕ ਕੇ ਕਿੱਥੇ ਰਹਿ ਰਹੇ ਸਨ ਇਸ ਤੋਂ ਕੋਈ ਵੀ ਜਾਣੂ ਨਹੀਂ ਸੀ।

ਜ਼ਾਹਿਰ ਹੈ ਕਿ ਉਸ ਸਮੇਂ ਉਹ ਦੁਨੀਆਂ ਦੇ ਮੋਸਟ ਵਾਂਟੇਡ ਅੱਤਵਾਦੀ ਸਨ, ਜਿੰਨ੍ਹਾਂ ਦੀ ਅਮਰੀਕਾ ਲੰਮੇ ਸਮੇਂ ਤੋਂ ਤਲਾਸ਼ ਕਰ ਰਿਹਾ ਸੀ।

Getty Images

ਕਈ ਸਾਲ ਪਹਿਲਾਂ ਜਦੋਂ ਓਸਾਮਾ ਬਿਨ ਲਾਦੇਨ ਆਪਣੇ ਪਰਿਵਾਰ ਸਮੇਤ ਅਫ਼ਗਾਨਿਸਤਾਨ ਦੇ ਤੋਰਾਬੋਰਾ ਦੇ ਪਹਾੜਾਂ ‘ਚ ਰਹਿ ਰਹੇ ਸਨ, ਉਸ ਸਮੇਂ ਕਿਸ਼ੋਰ ਅਵਸਥਾ ‘ਚ ਰਹੇ ਉਮਰ ਵੀ ਉਨ੍ਹਾਂ ਦੇ ਨਾਲ ਹੀ ਸਨ।

ਨਜ਼ਦੀਕੀ ਲੋਕਾਂ ‘ਚ ਸਾਰੇ ਇਸ ਗੱਲ ਤੋਂ ਜਾਣੂ ਸਨ ਕਿ ਓਸਾਮਾ ਨੇ ‘ਗਲੋਬਲ ਜੇਹਾਦ’ ਲਈ ਉਮਰ ਨੂੰ ਹੀ ਆਪਣਾ ਉੱਤਰਾਧਿਕਾਰੀ ਚੁਣਿਆ ਹੈ।

ਪਰ ਇਸ ਤੋਂ ਪਹਿਲਾਂ ਕਿ 2001 ‘ਚ ਅਮਰੀਕਾ ‘ਚ ਹੋਏ ਦਹਿਸ਼ਤਗਰਦ ਹਮਲਿਆਂ ਦੀ ਯੋਜਨਾ ਬਣਾਉਣ ਵਾਲੇ ਓਸਾਮਾ ਬਿਨ ਲਾਦੇਨ ਦੁਨੀਆਂ ਦੇ ਮੋਸਟ ਵਾਂਟੇਡ ਵਿਅਕਤੀ ਬਣਦੇ, ਉਮਰ ਬਿਨ ਲਾਦੇਨ ਨੇ ਆਪਣੇ ਪਿਤਾ ਦਾ ਘਰ ਹੀ ਛੱਡ ਦਿੱਤਾ ਸੀ ।

ਹੁਣ 41 ਸਾਲਾਂ ਦੇ ਹੋ ਚੁੱਕੇ ਉਮਰ ਬਿਨ ਲਾਦੇਨ, ਦਰਅਸਲ 1991 ਤੋਂ ਲੈ ਕੇ 1996 ਤੱਕ ਆਪਣੇ ਪਿਤਾ ਦੇ ਨਾਲ ਸੂਡਾਨ ‘ਚ ਰਹੇ ਸਨ ਕਿਉਂਕਿ ਓਸਾਮਾ ਨੂੰ ਸਾਊਦੀ ਅਰਬ ਛੱਡਣਾ ਪਿਆ ਸੀ।

ਬਾਅਦ ‘ਚ ਆਪਣੇ ਪਿਤਾ ਦਾ ਸਾਥ ਛੱਡਣ ਤੋਂ ਬਾਅਦ ਉਮਰ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਅਲ-ਕਾਇਦਾ ਦੇ ਸਿਖਲਾਈ ਕੈਂਪਾਂ ‘ਚ ਹਥਿਆਰ ਚਲਾਉਣ ਦੀ ਸਿਖਲਾਈ ਲਈ ਸੀ।

“ਗ੍ਰੋਇੰਗ ਅਪ ਬਿਨ ਲਾਦੇਨ: ਓਸਾਮਾਜ਼ ਵਾਈਫ਼ ਐਂਡ ਸਨ ਟੇਕ ਅਸ ਇੰਸਾਇਡ ਦੇਅਰ ਸੀਕਰੇਟ ਵਰਲਡ” ਨਾਮ ਦੀ ਆਪਣੀ ਜੀਵਨੀ ‘ਚ ਉਮਰ ਲਿਖਦੇ ਹਨ, “ਮੈਂ ਅਲ-ਕਾਇਦਾ ਇਸ ਲਈ ਛੱਡਿਆ ਕਿਉਂਕਿ ਮੈਂ ਨਾਗਰਿਕਾਂ ਦੇ ਕਤਲ ਨੂੰ ਆਪਣੇ ਆਪ ਨਾਲ ਜੋੜ ਕੇ ਨਹੀਂ ਵੇਖ ਸਕਦਾ ਸੀ। ਮੈਂ ਜਾਣਾ ਚਾਹੁੰਦਾ ਸੀ ਪਰ ਮੇਰੇ ਪਿਤਾ ਮੇਰੇ ਜਾਣ ਤੋਂ ਖੁਸ਼ ਨਹੀਂ ਸਨ, ਪਰ ਉਨ੍ਹਾਂ ਨੇ ਫਿਰ ਵੀ ਮੈਨੂੰ ਅਲਵਿਦਾ ਕਿਹਾ।”

ਇਸ ਤੋਂ ਬਾਅਦ ਉਮਰ ਬਿਨ ਲਾਦੇਨ ਸਾਊਦੀ ਅਰਬ ਜਾ ਕੇ ਵਪਾਰ ਕਰਨ ਲੱਗ ਪਏ ਅਤੇ ਫਿਰ 2006 ‘ਚ ਉਨ੍ਹਾਂ ਨੇ ਯੂਰਪ ਜਾਣ ਬਾਰੇ ਸੋਚਿਆ।

BBC

BBC

ਉਮਰ ਦੀ ਨਿੱਜੀ ਜ਼ਿੰਦਗੀ

ਇਸ ਦੌਰਾਨ ਉਮਰ ਦਾ ਵਿਆਹ ਅਤੇ ਤਲਾਕ ਵੀ ਹੋ ਗਿਆ ਸੀ ਅਤੇ ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।

ਬੀਬੀਸੀ ਵਨ ਨੇ 2006 ‘ਚ ਇਸ ਗੱਲ ਦੀ ਰਿਪੋਰਟ ਕੀਤੀ ਸੀ ਕਿ ਉਸੇ ਸਾਲ ਮਿਸਰ ‘ਚ ਉਨ੍ਹਾਂ ਦੀ ਮੁਲਾਕਾਤ ਇੱਕ ਬਰਤਾਨਵੀ ਨਾਗਰਿਕ ਜੇਮਸ ਫ਼ੇਲਿਕਸ-ਬ੍ਰਾਊਨ ਨਾਲ ਹੋਈ ਸੀ ਜੋ ਉਮਰ ਤੋਂ 24 ਸਾਲ ਵੱਡੀ ਸੀ ਅਤੇ ਉਨ੍ਹਾਂ ਦੇ 5 ਪੋਤੇ-ਪੋਤੀਆਂ ਵੀ ਸਨ।

ਦੋਵਾਂ ਨੇ ਉੱਥੇ ਹੀ ਵਿਆਹ ਕਰਵਾ ਲਿਆ, ਪਤਨੀ ਦਾ ਨਾਮ ਵੀ ਜ਼ੈਨਾ ਰੱਖਿਆ ਗਿਆ ਅਤੇ ਫਿਰ ਜੇਦਾਹ ‘ਚ ਕੁਝ ਮਹੀਨੇ ਬਿਤਾਉਣ ਤੋਂ ਬਾਅਦ ਉਹ ਬ੍ਰਿਟੇਨ ਚਲੇ ਗਏ ਸਨ।

ਉਮਰ ਨੇ ਆਪਣੀ ਕਿਤਾਬ ‘ਚ ਲਿਖਿਆ ਹੈ, “ਯੂਰਪ ਜਾਣ ਤੋਂ ਬਾਅਦ ਕੁਝ ਮੁਸ਼ਕਲਾਂ ਤਾਂ ਜਰੂਰ ਆਈਆਂ, ਨਾਗਰਿਕਤਾ ਵਗੈਰਾ ਦੀ ਪਰ ਸਾਡੇ ਵਿਆਹ ਤੋਂ ਬਾਅਦ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਮਿਲੀ। ਮੈਨੂੰ ਵੀ ਆਪਣੇ ਆਪ ਨੂੰ ਪਛਾਣਨਾ ਸੀ, ਜਾਣਨਾ ਸੀ ਕਿ ਜ਼ਿੰਦਗੀ ‘ਚ ਮੈਂ ਕਰਨਾ ਕੀ ਚਾਹੁੰਦਾ ਹਾਂ।”

ਨਿਊਜ਼ ਏਜੰਸੀ ਏਪੀ ਨੇ 2008 ‘ਚ ਰਿਪੋਰਟ ਵੀ ਕੀਤਾ ਸੀ ਕਿ, “ਉਮਰ ਸ਼ਾਂਤੀ ਦੇ ਲਈ ਕੰਮ ਕਰਨਾ ਚਾਹੁੰਦਾ ਹੈ , ਹੋਰ ਕੁਝ ਨਹੀਂ।”

ਇਸ ਦੌਰਾਨ ਉਮਰ ਨੇ ਕੁਝ ਇੰਟਰਵਿਊ ਵੀ ਦਿੱਤੇ ਜਿਸ ਤੋਂ ਬਿਨ ਲਾਦੇਨ ਪਰਿਵਾਰ ਅਤੇ ਆਪਸੀ ਸਬੰਧਾਂ ਦੀ ਜਾਣਕਾਰੀ ਮਿਲਦੀ ਰਹੀ ਸੀ।

Getty Images
ਉਮਰ ਬਿਨ ਲਾਦੇਨ ਅਤੇ ਉਸਦੀ ਪਤਨੀ ਜੇਂਸ ਫੇਲਿਕਸ ਬ੍ਰਾਊਨ

ਵੈਨਿਟੀ ਫੇਅਰ ਮੈਗਜ਼ੀਨ ‘ਚ ਪ੍ਰਕਾਸ਼ਿਤ ਇੱਕ ਲੇਖ ‘ਚ ਉਮਰ ਨੇ ਦੱਸਿਆ ਸੀ, “ਮੇਰੇ ਦਾਦਾ ਜੀ ਮੁਹੰਮਦ ਬਿਨ ਅਵਾਦ ਬਿਨ ਲਾਦੇਨ, ਇੰਨ੍ਹੇ ਅਮੀਰ ਸਨ ਕਿ ਜਿੰਨ੍ਹਾਂ ਚਾਰ ਵਿਆਹਾਂ ਦੀ ਸਾਡੇ ਇੱਥੇ ਇਜਾਜ਼ਤ ਸੀ ਉਹ ਕਰਨ ਤੋਂ ਕੁਝ ਸਾਲ ਬਾਅਦ ਉਹ ਸਾਰੀਆਂ ਨੂੰ ਤਲਾਕ ਦੇ ਦਿੰਦੇ ਸਨ, ਤਾਂ ਜੋ ਖਾਲੀ ਹੋਈ ਜਗ੍ਹਾ ‘ਤੇ ਨਵਾਂ ਵਿਆਹ ਕੀਤਾ ਜਾ ਸਕੇ।

ਹੁਣ ਇਨ੍ਹੀਆਂ ਪਤਨੀਆਂ ਅਤੇ ਸਾਬਕਾ ਪਤਨੀਆਂ ਦੇ ਕਾਰਨ ਇੰਨੇ ਬੱਚੇ ਅਤੇ ਪੋਤੇ-ਪੋਤੀਆਂ ਹੋ ਗਏ ਕਿ ਉਹ ਸਾਡੇ ਸਾਰਿਆਂ ਨਾਲ ਇੱਕ ਮਜ਼ਬੂਤ ਸਬੰਧ ਵੀ ਕਾਇਮ ਨਾ ਕਰ ਸਕੇ।”

ਉਮਰ ਹੁਣ ਆਪਣੀ ਪਤਨੀ ਜ਼ੈਨਾ ਦੇ ਨਾਲ ਫਰਾਂਸ ਦੇ ਨੌਰਮੈਂਡੀ ਵਿਖੇ ਰਹਿੰਦੇ ਹਨ ਅਤੇ ਪੇਸ਼ੇ ਵੱਜੋਂ ਇੱਕ ਚਿੱਤਰਕਾਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਲਾ ਅਤੇ ਉਨ੍ਹਾਂ ਦੇ ਮਨਪਸੰਦ ਪਹਾੜ ਉਨ੍ਹਾ ਲਈ ਇੱਕ ਥੈਰੇਪੀ ਵੱਜੋਂ ਕੰਮ ਕਰਦੇ ਹਨ।

Getty Images

ਪਿਤਾ ਓਸਾਮਾ ਬਾਰੇ ਕੀ ਕਹਿਣਾ ਹੈ ਉਮਰ ਦਾ

ਬ੍ਰਿਟੇਨ ਦੇ ‘ਦ ਸਨ’ ਅਖ਼ਬਾਰ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ‘ਚ ਉਮਰ ਨੇ ਕਿਹਾ ਕਿ “2 ਮਈ 2011 ਨੂੰ ਜਦੋਂ ਮੈਂ ਸੁਣਿਆ ਕਿ ਅਮਰੀਕੀ ਨੇਵੀ ਸੀਲ ਨੇ ਮੇਰੇ ਪਿਤਾ ਨੂੰ ਪਾਕਿਸਤਾਨ ਦੇ ਇੱਕ ਸੇਫ਼ਹਾਊਸ ‘ਚ ਮਾਰ ਦਿੱਤਾ ਹੈ, ਉਸ ਸਮੇਂ ਮੈਂ ਕਤਰ ‘ਚ ਸੀ।”

ਹਾਲਾਂਕਿ ਉਮਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਹੈ ਕਿ ਅਮਰੀਕਾ ਨੇ ਉਨ੍ਹਾਂ ਦੇ ਪਿਤਾ ਦੀ ਲਾਸ਼ ਸਮੁੰਦਰ ‘ਚ ਸੁੱਟੀ ਹੈ।

ਉਹ ਕਹਿੰਦੇ ਹਨ, “ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਮੇਰੇ ਪਿਤਾ ਨਾਲ ਕੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਸ਼ ਸਮੁੰਦਰ ‘ਚ ਸੁੱਟ ਦਿੱਤੀ ਸੀ ਪਰ ਮੈਂ ਨਹੀਂ ਮੰਨਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਲਾਸ਼ ਨੂੰ ਅਮਰੀਕਾ ਲੈ ਕੇ ਗਏ ਤਾਂ ਜੋ ਉਹ ਲੋਕਾਂ ਨੂੰ ਵਿਖਾ ਸਕਣ।”

ਆਪਣੇ ਪਿਤਾ ਓਸਾਮਾ ਬਾਰੇ ਉਮਰ ਹਿਲਾਂ ਵੀ ਕਹਿੰਦੇ ਰਹੇ ਹਨ ਕਿ ‘ਉਹ ਇੱਕ ਚੰਗੇ ਪਿਤਾ ਸਨ, ਬਸ ਸਾਡੇ ਰਸਤੇ ਵੱਖੋ ਵੱਖ ਸਨ।”

ਪਰ ਸ਼ਾਇਦ 2010 ਦੀ ਉਸ ਰਾਤ ਨੂੰ ਦਮਿਸ਼ਕ ਦੀ ਬਾਰ ‘ਚ ਬੈਠਿਆਂ ਉਮਰ ਬਿਨ ਲਾਦੇਨ ਨੇ ਗਾਈ ਲੌਸਨ ਦੇ ਸਾਹਮਣੇ ਆਪਣਾ ਦਿਲ ਖੋਲ੍ਹ ਦਿੱਤਾ ਸੀ।

‘ਰੋਲਿੰਗ ਸਟੋਨ’ ਮੈਗਜ਼ੀਨ ਦੀ ਕਵਰ ਸਟੋਰੀ “ਓਸਾਮਾਜ਼ ਸਨ: ਦ ਡਾਰਕ, ਟਵਿਸਟਡ ਜਰਨੀ ਆਫ਼ ਉਮਰ ਬਿਨ ਲਾਦੇਨ” ਦੇ ਲੇਖ ਅਨੁਸਾਰ ਉਮਰ ਨੇ ਕਿਹਾ ਸੀ, “ਇਨ੍ਹਾਂ ਰੂਸੀ ਪੋਲ ਡਾਂਸਰਾਂ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ।

ਜਦੋਂ ਮੈਂ ਆਪਣਾ ਨਾਮ ਦੱਸਦਾ ਹਾਂ ਤਾਂ ਕਈ ਵਾਰ ਉਹ ਯਕੀਨ ਵੀ ਨਹੀਂ ਕਰਦੀਆਂ ਹਨ। ਮੈਨੂੰ ਪਤਾ ਹੈ ਕਿ ਗਰੀਬੀ ਦੇ ਕਾਰਨ ਹੀ ਉਹ ਇਸ ਤਰ੍ਹਾਂ ਨਾਲ ਨੱਚਣ ਲਈ ਮਜਬੂਰ ਹਨ।

ਮੇਰੇ ਪਿਤਾ ਨੇ ਇੰਨ੍ਹਾਂ ਦੀ (ਰੂਸੀ) ਆਰਥਿਕਤਾ ਨੂੰ ਤਬਾਹ ਕਰ ਦਿੱਤਾ। ਹੁਣ ਉਹ ਅਮਰੀਕਾ ਨਾਲ ਵੀ ਉਹੀ ਕੁਝ ਕਰ ਰਹੇ ਹਨ।”

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)