ਪਾਕਿਸਤਾਨੀ ਪੰਜਾਬ ''''ਚ ਬੱਚਿਆਂ ਦੇ ਸੀਰੀਅਲ ਕਿੱਲਰ ਨੂੰ ਜੁੱਤਿਆਂ ਦੀ ਮਦਦ ਨਾਲ ਇੰਝ ਫੜ੍ਹਿਆ ਗਿਆ

12/01/2022 10:12:15 PM

Getty Images
ਪਾਕਿਸਤਾਨ ਦੀ ਜਾਂਚ ਏਜੰਸੀ ਨੇ ਪੰਜਾਬ ਸੂਬੇ ''''ਚ ਹੋਏ ਕਤਲ ਕਾਂਡ ਵਿੱਚ ਜੁੱਤਿਆਂ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਕੀਤੀ (ਸੰਕੇਤਕ ਤਸਵੀਰ)

ਇਹ ਕਹਾਣੀ ਹੈ ਵਿਗਿਆਨ ਦੀ ਮਦਦ ਨਾਲ ਮਾਸੂਮ ਬੱਚਿਆਂ ਦੀ ਜਾਨ ਲੈਣ ਵਾਲੇ ਕਾਤਲਾਂ ਤੱਕ ਪਹੁੰਚਣ ਦੀ।

ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਪਾਕਿਸਤਾਨ ਦੀ ਜਾਂਚ ਏਜੰਸੀ ਵਿਗਿਆਨ ਦੀ ਮਦਦ ਨਾਲ ਪਾਕਿਸਤਾਨੀ ਪੰਜਾਬ ''''ਚ ਅਗਵਾ ਕਰਕੇ ਕਤਲ ਕੀਤੇ ਗਏ ਬੱਚਿਆਂ, ਚਰਚਿਤ ਜ਼ੈਨਬ ਕੇਸ ਦੇ ਦੋਸ਼ੀ ਅਤੇ ਮੋਟਰਵੇਅ ਕੇਸ ਦੇ ਦੋਸ਼ੀਆਂ ਨੂੰ ਫੜ੍ਹਨ ਵਿੱਚ ਕਾਮਯਾਬ ਹੋਈ।

ਸਾਲ 2017 ''''ਚ ਪੰਜਾਬ ਸੂਬੇ ਦੇ ਕਸੂਰ ਵਿੱਚ ਅਚਾਨਕ ਹੀ ਛੋਟੀ ਉਮਰ ਵਾਲੀਆਂ ਕੁੜੀਆਂ ਦੇ ਗਾਇਬ ਹੋਣ ਦੀਆਂ ਘਟਵਾਨਾਂ ਸਾਹਮਣੇ ਆਉਣ ਲੱਗੀਆਂ ਸਨ।

ਕਸੂਰ ਵਿੱਚ ਹਰ ਦੂਜੇ ਦਿਨ ਕੋਈ ਕੁੜੀ ਗਾਇਬ ਹੋ ਜਾਂਦੀ ਤੇ ਫਿਰ ਦੋ ਚਾਰ ਦਿਨਾਂ ਬਾਅਦ ਉਸ ਦੀ ਲਾਸ਼ ਕਿਸੇ ਹੋਰ ਥਾਂ ਤੋਂ ਮਿਲਦੀ।

ਗਾਇਬ ਹੋ ਰਹੀਆਂ ਇਨ੍ਹਾਂ ਸਾਰੀਆਂ ਕੁੜੀਆਂ ਦੀ ਉਮਰ 5 ਤੋਂ 8 ਸਾਲ ਦੇ ਵਿਚਕਾਰ ਦੀ ਸੀ।

Getty Images
ਪਾਕਿਸਤਾਨ ਦੇ ਕਈ ਚਰਚਿਤ ਕੇਸ ਜੋ ਪੁਲਿਸ ਨਹੀਂ ਸੁਲਝਾ ਸਕੀ ਉਨ੍ਹਾਂ ਨੂੰ ਪਾਕਿਸਤਾਨ ਦੀ ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਨੇ ਸੁਲਝਾਇਆ ਹੈ (ਸੰਕੇਤਕ ਤਸਵੀਰ)

ਛੋਟੀਆਂ ਬੱਚੀਆਂ ਦੇ ਇਸ ਤਰ੍ਹਾਂ ਲਗਾਤਾਰ ਗਾਇਬ ਅਤੇ ਕਤਲ ਹੋਣ ਨਾਲ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਅਤੇ ਥਾਂ ਥਾਂ ''''ਤੇ ਪ੍ਰਦਰਸ਼ਨ ਤੇ ਰੋਸ ਹੋਣ ਲੱਗਾ।

ਇਸੇ ਤਰ੍ਹਾਂ ਦੇ ਹੋਰ ਮਾਮਲੇ ਪੰਜਾਬ ਦੇ ਚੁੰਨੀਆਂ ਵਿੱਚ ਵੀ ਸਾਹਮਣੇ ਆਉਣ ਲੱਗੇ।

ਰਵਾਇਤੀ ਢੰਗ ਨਾਲ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲ ਰਹੀ ਸੀ।

ਫਿਰ ਪਾਕਿਸਤਾਨ ਦੀ ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਨੇ ਵਿਗਿਆਨ ਤੇ ਡੇਟਾਬੇਸ ਦੀ ਮਦਦ ਨਾਲ ਇਨ੍ਹਾਂ ਸਾਰੇ ਮਾਮਲਿਆਂ ਨੂੰ ਸੁਲਝਾ ਲਿਆ, ਪਰ ਇਹ ਸਭ ਇੰਨਾ ਸੌਖਾ ਨਹੀਂ ਸੀ।

Getty Images
ਕਸੂਰ ਮਾਮਲੇ ਵਿੱਚ ਪੁਲਿਸ ਨੇ ਲਗਭਗ 90 ਸ਼ੱਕੀ ਲੋਕਾਂ ਨੂੰ ਏਜੰਸੀ ਸਾਹਮਣੇ ਪੇਸ਼ ਕੀਤਾ (ਸੰਕੇਤਕ ਤਸਵੀਰ)

‘ਇਹ ਸੀਰੀਅਲ ਕਿਲਰ ਦਾ ਕੰਮ ਸੀ’

ਕਸੂਰ ਦੇ ਕੇਸ ਬਾਰੇ ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਦੇ ਮੁਖੀ ਡਾਕਟਰ ਤਾਹਿਰ ਕਹਿੰਦੇ ਹਨ, ''''''''ਸਾਡੇ ਕੋਲ ਪਹਿਲਾ ਮਾਮਲਾ (ਕਸੂਰ ਤੋਂ) ਆਇਆ, ਫਿਰ ਦੂਜਾ ਮਾਮਲਾ ਆਇਆ ਤੇ ਫਿਰ ਤੀਜਾ।''''''''

''''''''ਇਸ ਤਰ੍ਹਾਂ ਕੁੱਲ ਅੱਠ ਮਾਮਲੇ ਸਾਡੇ ਕੋਲ ਆਏ, ਜਿਸ ਤੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ ਇੱਕ ਸੀਰੀਅਲ ਕਿਲਰ ਦਾ ਕੰਮ ਸੀ ਕਿਉਂਕਿ ਪਹਿਲਾ ਮਾਮਲਾ ਬਾਕੀ ਦੇ ਹੋਰ ਮਾਮਲਿਆਂ ਨਾਲ ਮੇਲ ਖਾਂਦਾ ਸੀ।''''''''

''''''''ਹੁਣ ਅਸੀਂ ਇਸ ਪਿਛਲੇ ਵਿਅਕਤੀ ਨੂੰ ਲੱਭਣਾ ਸੀ।''''''''

ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ-ਇੱਕ ਕਰਕੇ ਲਗਭਗ 90 ਸ਼ੱਕੀ ਲੋਕਾਂ ਨੂੰ ਏਜੰਸੀ ਸਾਹਮਣੇ ਪੇਸ਼ ਕੀਤਾ।

ਪਰ ਲੈਬ ''''ਚ ਕੀਤੀ ਜਾਂਚ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਉਨ੍ਹਾਂ 90 ਲੋਕਾਂ ਵਿੱਚੋਂ ਕਿਸੇ ਨੇ ਵੀ ਇਹ ਜ਼ੁਰਮ ਨਹੀਂ ਕੀਤੇ ਸਨ।

BBC
  • ਪਾਕਿਸਤਾਨ ਦੇ ਕਈ ਚਰਚਿਤ ਕੇਸ ਜੋ ਪੁਲਿਸ ਨਹੀਂ ਸੁਲਝਾ ਸਕੀ, ਉਨ੍ਹਾਂ ਨੂੰ ਪਾਕਿਸਤਾਨ ਦੀ ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਨੇ ਸੁਲਝਾਇਆ
  • ਇਨ੍ਹਾਂ ਕੇਸਾਂ ਵਿੱਚ ਜ਼ੈਨਬ ਮਾਮਲਾ, ਮੋਟਰਵੇਅ ਰੇਪ ਕੇਸ ਸ਼ਾਮਲ ਹਨ
  • ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਦੇ ਮੁਖੀ ਡਾਕਟਰ ਤਾਹਿਰ ਮੁਤਾਬਕ ਉਨ੍ਹਾਂ ਕੋਲ ਵੱਡਾ ਡੇਟਾਬੇਸ ਹੈ
  • ਏਜੰਸੀ ਆਪਣੇ ਡੇਟਾ ਦੀ ਮਦਦ ਨਾਲ 7 ਲੱਖ ਤੋਂ ਵੱਧ ਪੁਰਾਣੇ ਮਾਮਲੇ ਸੁਲਝਾਉਣ ਦਾ ਦਾਅਵਾ ਕਰਦੀ ਹੈ
BBC

ਦੋਸ਼ੀ ਨੂੰ ਫੜ੍ਹਨ ਦੀ ਸਕੀਮ

ਡਾਕਟਰ ਤਾਹਿਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੇ ਗ੍ਰਹਿ ਸਕੱਤਰ ਅਤੇ ਆਈਜੀ ਪੰਜਾਬ ਨਾਲ ਬੈਠਕ ਅਤੇ ਉਸੇ ਦੌਰਾਨ ਦੋਸ਼ੀ ਨੂੰ ਫੜ੍ਹਨ ਦੀ ਯੋਜਨਾ ਬਣਾਈ ਗਈ।

ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਾਰੀਆਂ ਘਟਨਾਵਾਂ ਲਗਭਗ ਢਾਈ ਮੀਲ ਦੇ ਇਲਾਕੇ ਵਿੱਚ ਹੀ ਵਾਪਰੀਆਂ ਸਨ, ਇਸ ਲਈ ਇਸ ਗੱਲ ਬਹੁਤ ਸੰਭਾਵਨਾ ਸੀ ਕਿ ਦੋਸ਼ੀ ਵੀ ਉਸੇ ਇਲਾਕੇ ਦਾ ਰਹੀਣ ਵਾਲਾ ਹੋਵੇਗਾ।

ਡਾਕਟਰ ਤਾਹਿਰ ਦੱਸਦੇ ਹਨ, ''''''''ਅਸੀਂ ਅੰਦਾਜ਼ਾ ਲਗਾਇਆ ਕਿ ਮੁਲਜ਼ਮ 25 ਤੋਂ 35 ਸਾਲ ਦੀ ਉਮਰ ਵਾਲਾ ਹੋ ਸਕਦਾ ਹੈ ਅਤੇ ਉਸ ਇਲਾਕੇ ਵਿੱਚ ਇਸ ਉਮਰ ਵਰਗ ਦੇ ਲਗਭਗ 11 ਹਜ਼ਾਰ ਲੋਕ ਮੌਜੂਦ ਸਨ।''''''''

''''''''ਫਿਰ ਅਸੀਂ ਅੰਕੜਾ ਵਿਭਾਗ ਤੋਂ ਉਨ੍ਹਾਂ ਦੇ ਘਰਾਂ ਦਾ ਡੇਟਾ ਲਿਆ ਅਤੇ ਫਿਰ ਘਰ ਘਰ ਜਾ ਕੇ ਇਹ ਪਤਾ ਲਗਾਇਆ ਕਿ ਉਨ੍ਹਾਂ ਘਰਾਂ ਵਿੱਚੋਂ ਕਿੰਨਿਆਂ ਵਿੱਚ ਇਸ ਉਮਰ ਵਰਗ ਦੇ ਕਿੰਨੇ ਲੋਕ ਰਹੀ ਰਹੇ ਸਨ।''''''''

ਡਾਕਟਰ ਤਾਹਿਰ ਦੱਸਦੇ ਹਨ, ''''''''ਅਸੀਂ ਲਗਭਗ 1100 ਨਮੂਨੇ ਲਏ ਅਤੇ ਫਿਰ ਕਿਤੇ ਜਾ ਕੇ ਅਸੀਂ ਦੋਸ਼ੀ ਦੀ ਪਛਾਣ ਕਰਨ ਪਾਏ।''''''''

AFP
6 ਸਾਲ ਦੀ ਜ਼ੈਨਬ ਦੀ ਲਾਸ਼ ਕਸੂਰ ਸ਼ਹਿਰ ਵਿੱਚ ਮਿਲੀ ਸੀ

ਕਸੂਰ ਕਤਲ ਕਾਂਡ ਅਤੇ ਜ਼ੈਨਬ ਰੇਪ ਤੇ ਕਤਲ ਦਾ ਦੋਸ਼ੀ ਇੱਕੋ ਵਿਅਕਤੀ ਸੀ।

6 ਸਾਲ ਦੀ ਜ਼ੈਨਬ ਦੀ ਲਾਸ਼ ਕਸੂਰ ਸ਼ਹਿਰ ਵਿੱਚ ਕੂੜੇ ''''ਚ ਸੁੱਟੀ ਹੋਈ ਮਿਲੀ ਸੀ।

ਇਸ ਘਟਨਾ ਨਾਲ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ।

ਡਾਕਟਰ ਤਾਹਿਰ ਕਹਿੰਦੇ ਹਨ, ''''''''ਸਿਰਫ਼ ਇੱਕਲੇ ਜ਼ੈਨਬ ਕਤਲ ਮਾਮਲੇ ਵਿੱਚ, ਲੈਬ ਟੈਸਟਾਂ ਲਈ 10 ਕਰੋੜ ਤੋਂ ਵੱਧ ਰੁਪਏ ਖਰਚ ਹੋਏ ਸਨ। ਡੀਐਨਏ ਦੇ 40 ਸਾਲਾਂ ਦੇ ਇਤਿਹਾਸ ਵਿੱਚ, ਦੁਨੀਆਂ ਭਰ ਵਿੱਚ ਅਜਿਹੇ ਕੁਝ ਹੀ ਮਾਮਲੇ ਹਨ ਜਿੱਥੇ ਜ਼ੈਨਬ ਦੇ ਕੇਸ ਵਾਂਗ ਦੋਸ਼ੀ ਨੂੰ ਫੜ੍ਹਨ ਲਈ ਇੰਨੀ ਮਸ਼ੱਕਤ ਕੀਤੀ ਗਈ।''''''''

ਪਾਕਿਸਤਾਨ ਦੀ ਅਦਾਲਤ ਨੇ ਇਸ ਮਾਮਲੇ ''''ਚ ਫੜ੍ਹੇ ਗਏ 24 ਸਾਲਾ ਇਮਰਾਨ ਅਲੀ ਨੂੰ ਮੌਤ ਦੀ ਸਜ਼ਾ ਸੁਣਾਈ।

ਅਕਤੂਬਰ 2018 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਅਲੀ ਨੂੰ ਫਾਂਸੀ ਦੇ ਦਿੱਤੀ ਗਈ।

BBC
ਡਾਕਟਰ ਤਾਹਿਰ ਮੁਤਾਬਕ, ਉਨ੍ਹਾਂ ਨੇ ਉਨ੍ਹਾਂ ਦੁਆਰਾ ਤਿਆਰ ਕੀਤੇ ਗਏ ਡੇਟਾਬੇਸ ਦੀ ਮਦਦ ਨਾਲ ਹੁਣ ਤੱਕ ਉਹ 7 ਲੱਖ ਤੋਂ ਵੱਧ ਪੁਰਾਣੇ ਕੇਸ ਸੁਲਝਾ ਚੁੱਕੇ ਹਨ

ਇੱਕ ਹੋਰ ਥਾਂ ਗਾਇਬ ਹੋਣ ਲੱਗੇ ਬੱਚੇ

ਕਸੂਰ ''''ਚ ਹੋਈਆਂ ਇਨ੍ਹਾਂ ਘਟਨਾਵਾਂ ਦੇ ਸਾਲ ਭਰ ਬਾਅਦ, ਚੁੰਨੀਆਂ ਵਿੱਚ ਵੀ ਲਗਭਗ ਅਜਿਹੇ ਹੀ ਮਾਮਲੇ ਸਾਹਮਣੇ ਆਏ। ਚੁੰਨੀਆਂ ਪਾਕਿਸਤਾਨ ਪੰਜਾਬ ''''ਚ ਇੱਕ ਤਹਿਸੀਲ ਹੈ।

ਇੱਥੇ ਵੀ ਛੋਟੇ ਬੱਚੇ ਗਾਇਬ ਹੋ ਰਹੇ ਸਨ ਅਤੇ ਪੁਲਿਸ ਦੋਸ਼ੀ ਜਾਂ ਦੋਸ਼ੀਆਂ ਨੂੰ ਫੜ੍ਹਨ ਵਿੱਚ ਨਾਕਾਮਯਾਬ ਹੋ ਰਹੀ ਸੀ।

ਇਸੇ ਦੌਰਾਨ ਪੁਲਿਸ ਨੂੰ ਚੁੰਨੀਆਂ ਦੇ ਹੀ ਇੱਕ ਰੇਤਲੇ ਇਲਾਕੇ ਵਿੱਚ ਕੁਝ ਇਨਸਾਨੀ ਹੱਡੀਆਂ ਮਿਲੀਆਂ।

ਡਾਕਟਰ ਤਾਹਿਰ ਦੱਸਦੇ ਹਨ, ''''''''ਕਈ ਏਕੜ ਇਲਾਕੇ ਦੀ ਛਾਣ-ਬੀਣ ਕਰਨ ਤੋਂ ਬਾਅਦ ਸਾਡੀ ਟੀਮ ਨੂੰ 150 ਦੇ ਕਰੀਬ ਹੱਡੀਆਂ ਲੱਭੀਆਂ।''''''''

''''''''ਹੁਣ ਅਸੀਂ ਇਹ ਜਾਂਚ ਕਰਨੀ ਸੀ ਕਿ ਹੱਡੀਆਂ ਉਨ੍ਹਾਂ ਗਾਇਬ ਹੋਏ ਬੱਚਿਆਂ ਦੀਆਂ ਹੀ ਸਨ ਜਾਂ ਫਿਰ ਕਿਸੇ ਹੋਰ ਦੀਆਂ।''''''''

''''''''ਸਾਰੇ ਟੈਸਟਾਂ ਤੋਂ ਬਾਅਦ, ਅਸੀਂ ਉਨ੍ਹਾਂ ਹੱਡੀਆਂ ਦੀਆਂ ਚਾਰ ਵੱਖ-ਵੱਖ ਆਕ੍ਰਿਤੀਆਂ ਬਣਾਈਆਂ ਅਤੇ ਦੱਸਿਆ ਕਿ ਕਿਹੜੀਆਂ ਹੱਡੀਆਂ ਕਿਸ ਦੀਆਂ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਲਾਪਤਾ ਹੋਏ ਬੱਚਿਆਂ ਦਾ ਪਤਾ ਲੱਗਿਆ।''''''''

''''''''ਸਾਡੀ ਟੀਮ ਨੂੰ ਕ੍ਰਾਈਮ ਸੀਨ ਤੋਂ ਰਿਕਸ਼ੇ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ, ਜਿਨ੍ਹਾਂ ਨਾਲ ਅਸੀਂ ਪੁਲਿਸ ਨੂੰ ਇਹ ਦੱਸ ਸਕੇ ਕਿ ਦੋਸ਼ੀ ਜਾਂ ਤਾਂ ਰਿਕਸ਼ਾ ਚਲਾਉਣ ਵਾਲਾ ਸੀ ਜਾਂ ਫਿਰ ਉਹ ਲਾਸ਼ਾਂ ਰਿਕਸ਼ਾ/ਰੇਹੜੀ ਵਿੱਚ ਉੱਥੇ ਲਿਆਂਦੀਆਂ ਗਈਆਂ ਸਨ।''''''''

''''''''ਸਾਨੂੰ ਘਟਨਾ ਵਾਲੀ ਥਾਂ ਤੋਂ ਜੁੱਤਿਆਂ ਦੇ ਨਿਾਸ਼ਾਨ ਵੀ ਮਿਲੇ।''''''''

BBC

BBC

ਜੂਤੇ ਰਾਹੀਂ ਫੜ੍ਹਿਆ ਗਿਆ ਦੋਸ਼ੀ

ਡਾਕਟਰ ਤਾਹਿਰ ਮੁਤਾਬਕ, ਉਨ੍ਹਾਂ ਨੇ ਇਸ ਕੇਸ ਵਿੱਚ ਵੀ ਇੱਕ ਵਿਸ਼ੇਸ਼ ਤਰਕੀਬ ਆਪਣੀ ਅਤੇ 200 ਨਮੂਨੇ ਇਕੱਠੇ ਕੀਤੇ।

ਉਨ੍ਹਾਂ ਦੱਸਿਆ, ''''''''ਇਸ ਕੇਸ ਦਾ ਦੋਸ਼ੀ ਮੇਰੇ ਕਮਰੇ ਵਿੱਚ ਹੀ ਬੈਠਾ ਸੀ। ਪੁਲਿਸ ਨੇ ਉਸ ਨੂੰ ਸ਼ੱਕੀ ਮੰਨ ਕੇ ਹਿਰਾਸਤ ''''ਚ ਲਿਆ ਸੀ। ਮੇਰੇ ਕਹਿਣ ''''ਤੇ ਜੋ ਜੁੱਤੇ ਉਸ ਨੇ ਪਹਿਨੇ ਸਨ, ਉਨ੍ਹਾਂ ਦੇ ਵੀ ਸੈਂਪਲ ਲਏ ਗਏ ਅਤੇ ਉਹ ਮੈਚ ਵੀ ਕਰ ਗਏ।''''''''

ਉਨ੍ਹਾਂ ਦੱਸਿਆ ਕਿ ਜੂਤੇ ਦਾ ਪ੍ਰਿੰਟ ਵੀ ਫਿੰਗਰਪ੍ਰਿੰਟ (ਉਂਗਲਾਂ ਦੇ ਨਿਸ਼ਾਨ) ਵਾਂਗ ਹੀ ਹੁੰਦਾ ਹੈ। ਤੁਸੀਂ ਭਾਵੇਂ ਜੁੱਤਾ ਕਿਸੇ ਵੀ ਕੰਪਨੀ ਤੋਂ ਖਰੀਦ ਲਵੋ ਪਰ ਜਦੋਂ ਵੱਖ-ਵੱਖ ਲੋਕ ਕਿਸੇ ਜੁੱਤੇ ਨੂੰ ਪਾਉਂਦੇ ਹਨ ਤਾਂ ਉਨ੍ਹਾਂ ਦੇ ਜੁੱਤੀਆਂ ਦੇ ਨਿਸ਼ਾਨ ਵੀ ਵੱਖਰੇ ਹੁੰਦੇ ਹਨ।

ਇਸ ਦਾ ਕਾਰਨ ਹੁੰਦਾ ਹੈ ਹਰੇਕ ਇਨਸਾਨ ਦਾ ਵੱਖਰਾ ਭਾਰ ਤੇ ਤੁਰਨ ਦਾ ਵੱਖਰਾ ਅੰਦਾਜ਼।

Reuters
ਮੋਟਰਵੇਅ ਰੇਪ ਕੇਸ ਖਿਲਾਫ ਪ੍ਰਦਰਸ਼ਨ ਕਰਦੇ ਲੋਕ

ਮੋਟਰਵੇਅ ਰੇਪ ਕੇਸ ਦਾ ਗੁਨਹਗਾਰ ਇੰਝ ਆਇਆ ਕਾਬੂ

ਪਾਕਿਸਤਾਨ ਵਿੱਚ ਹੀ ਲਾਹੌਰ ਦੇ ਕੋਲ ਇੱਕ ਸੁੰਨਸਾਨ ਸੜਕ ''''ਤੇ ਮੁਸੀਬਤ ''''ਚ ਫਸੀ ਇੱਕ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਦੀ ਦੁਨੀਆਂ ਭਰ ਵਿੱਚ ਚਰਚਾ ਹੋਈ ਸੀ।

ਇਸ ਵਾਰਦਾਤ ਵਿੱਚ 2 ਵਿਅਕਤੀਆਂ ਨੇ ਪਾਕਿਸਤਾਨੀ-ਫਰਾਂਸੀਸੀ ਮਹਿਲਾ ਨਾਲ ਲੁੱਟਖੋਹ ਕੀਤੀ ਸੀ ਅਤੇ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਉਸ ਦਾ ਬਲਾਤਕਾਰ ਕੀਤਾ ਸੀ।

ਇਸ ਕੇਸ ਬਾਰੇ ਦੱਸਦਿਆਂ ਡਾਕਟਰ ਤਾਹਿਰ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ  ਵੀ ਦੋਸ਼ੀਆਂ ਨੂੰ ਫੜ੍ਹਨਾ ਬਹੁਤ ਔਖਾ ਸੀ ਕਿਉਂਕਿ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਸੀ।

ਉਹ ਕਹਿੰਦੇ ਹਨ ਕਿ ਜਿਸ ਥਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਨ੍ਹਾਂ ਦੀ ਟੀਮ ਨੇ ਉੱਥੋਂ ਦੇ ਆਲੇ-ਦੁਆਲੇ ਵਾਲੇ ਪਿੰਡਾਂ ਤੋਂ ਹੀ ਨਮੂਨੇ ਇਕੱਠੇ ਕਰਨੇ ਸ਼ੁਰੂ ਕੀਤੇ।

ਖਾਸ ਗੱਲ ਇਹ ਰਹੀ ਕਿ ਲੈਬ ਦੇ ਡੇਟਾਬੇਸ ਵਿੱਚ ਪਹਿਲਾਂ ਤੋਂ ਮੌਜੂਦ ਇੱਕ ਡੀਐਨਏ, ਇਕੱਠੇ ਕਿੱਤੇ ਨਮੂਨਿਆਂ ਵਿੱਚੋਂ ਇੱਕ ਨਾਲ ਮੇਲ ਖਾ ਗਿਆ ਅਤੇ ਅਸਲ ਦੋਸ਼ੀ ਫੜ੍ਹਿਆ ਗਿਆ।

ਦਰਅਸਲ ਉਸ ਵਿਅਕਤੀ ਨੇ ਸਾਲ 2013 ਵਿੱਚ ਵੀ ਇੱਕ ਮਹਿਲਾ ਅਤੇ ਉਸ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ। ਉਦੋਂ ਤੋਂ ਹੀ ਲੈਬ ਵਿੱਚ  ਉਸ ਦਾ ਡੀਐਨਏ ਮੌਜੂਦ ਸੀ।

ਬਾਅਦ ਵਿੱਚ ਇਸ ਮਾਮਲੇ ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਦੋ ਵਿਅਕਤੀਆਂ ਆਬਿਦ ਮੱਲ੍ਹੀ ਅਤੇ ਸ਼ਫਕਤ ਅਲੀ ਬੱਗਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

BBC
ਪੰਜਾਬ ਫਾਰੈਂਸਿਕ ਸਾਇੰਸ ਏਜੰਸੀ ਦੇ ਮੁਖੀ ਡਾਕਟਰ ਤਾਹਿਰ

ਡੇਟਾ ਦੀ ਮਦਦ ਨਾਲ 7 ਲੱਖ ਤੋਂ ਵੱਧ ਮਾਮਲੇ ਸੁਲਝਾਏ ਗਏ

ਡਾਕਟਰ ਤਾਹਿਰ ਮੁਤਾਬਕ, ਤਿਆਰ ਕੀਤੇ ਗਏ ਡੇਟਾਬੇਸ ਦੀ ਮਦਦ ਨਾਲ ਹੁਣ ਤੱਕ ਉਹ 7 ਲੱਖ ਤੋਂ ਵੱਧ ਪੁਰਾਣੇ ਕੇਸ ਸੁਲਝਾ ਚੁੱਕੇ ਹਨ।

ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਕੋਲ ਇਹ ਡੇਟਾਬੇਸ ਨਾ ਹੁੰਦਾ ਤਾਂ ਉਹ ਜ਼ੈਨਬ ਕਤਲ ਕੇਸ, ਚੁੰਨੀਆਂ ਕੇਸ ਅਤੇ ਮੋਟਰਵੇਅ ਕੇਸ ਵਰਗੇ ਮਾਮਲਿਆਂ ਦੇ ਗੁਨਾਹਗਾਰਾਂ ਨੂੰ ਸ਼ਾਇਦ ਹੁਣ ਤੱਕ ਵੀ ਨਾ ਫੜ੍ਹ ਪਾਉਂਦੇ।

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)