ਫ਼ਿਲਮ ‘ਦਾਸਤਾਨ ਏ-ਸਰਹਿੰਦ’ ''''ਤੇ ਵਿਵਾਦ: ਡਾਇਰੈਕਟਰ ਤੇ ਐੱਸਜੀਪੀਸੀ ਦੀਆਂ ਦਲੀਲਾਂ ਵੱਖੋ ਵੱਖਰੀਆਂ, ਦਲ ਖ਼ਾਲਸਾ ਦੀ ਚੇਤਾਵਨੀ

11/30/2022 9:27:13 PM

GURPREET GHUGGI/FB
ਫ਼ਿਲਮ ਦੋ ਦਸੰਬਰ ਨੂੰ ਰਿਲੀਜ਼ ਹੋਣੀ ਸੀ, ਜੋ ਫਿਲਹਾਲ ਰੁੱਕ ਗਈ ਹੈ

ਪੰਜਾਬੀ ਫ਼ਿਲਮ ‘ਦਾਸਤਾਨ ਏ-ਸਰਹਿੰਦ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਹ ਫ਼ਿਲਮ 2 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਵਿਵਾਦ ਹੋ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਹੈ।

ਇਸ ਕਾਰਨ ਹੁਣ ਫ਼ਿਲਮ ਨਾਲ ਜੁੜੇ ਕਲਾਕਾਰ ਅਤੇ ਨਿਰਮਾਤਾ ਕਰਨ ਵਾਲੇ ਮਾਯੂਸ ਹਨ।

ਯਾਦ ਰਹੇ ਕਿ ਇਸ ਤੋਂ ਪਹਿਲਾਂ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਵੀ ਵਿਵਾਦ ਦੇ ਕਾਰਨ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਸੀ ਹੋ ਸਕੀ ਸੀ।

ਕੀ ਹੈ ਫ਼ਿਲਮ ਦਾ ਵਿਸ਼ਾ

BBC
 ‘ਦਾਸਤਾਨ ਏ-ਸਰਹਿੰਦ’ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਵਰਗੇ ਕਈ ਨਾਮੀ ਕਲਾਕਾਰ ਹਨ

ਫ਼ਿਲਮ ਦੇ ਲੇਖਕ ਨਵੀ ਸਿੱਧੂ ਨੇ ਦੱਸਿਆ ਕਿ ਇਹ ਫ਼ਿਲਮ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ''''ਤੇ ਅਧਾਰਿਤ ਹੈ।

ਇਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਰਹਿੰਦ ਅਤੇ ਫਤਹਿਗੜ੍ਹ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਹੈ।

ਨਵੀ ਸਿੱਧੂ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਲੱਗਣ ਵਾਲੇ ਜੋੜ ਮੇਲ ਦੀ ਮਹੱਤਤਾ ਵੀ ਇਸ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਵਿੱਚ ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਛੱਡ ਕੇ ਬਾਕੀ ਸਾਰੇ ਕਿਰਦਾਰ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਨਾਮੀ ਕਲਾਕਾਰਾਂ ਵੱਲੋਂ ਨਿਭਾਏ ਗਏ ਹਨ।

ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਐਨੀਮੇਸ਼ਨ ਰਾਹੀਂ ਪਰਦੇ ਉੱਤੇ ਲਿਆਂਦਾ ਗਿਆ ਹੈ।

ਨਵੀ ਸਿੱਧੂ ਨੇ ਬੀਬੀਸੀ ਨੂੰ ਦੱਸਿਆ, ''''''''ਪਹਿਲਾਂ ਇਸ ਵਿਸ਼ੇ ਉੱਤੇ ਉਨ੍ਹਾਂ ਨੇ ਛੋਟੀ ਡਾਕਿਊਮੈਂਟਰੀ 2015 ਵਿੱਚ ਬਣਾਈ ਸੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫ਼ੀ ਪਸੰਦ ਆਈ ਸੀ ਅਤੇ ਉਨ੍ਹਾਂ ਦੇ ਕਹਿਣ ਉੱਤੇ ਹੀ ਬਾਅਦ ਵਿੱਚ ਇਸ ਵਿਸ਼ੇ ਉੱਤੇ ਫ਼ਿਲਮ ਬਣਾਈ ਗਈ।''''''''

ਇਸ ਫ਼ਿਲਮ ਉੱਤੇ 2017 ਤੋਂ ਕੰਮ ਚੱਲ ਰਿਹਾ ਸੀ। ਫ਼ਿਲਮ ਦੇ ਡਾਇਰੈਕਟਰ ਨਵੀ ਸਿੱਧੂ ਅਤੇ ਮਨਪ੍ਰੀਤ ਬਰਾੜ ਹਨ।

ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਯੋਗਰਾਜ ਸਿੰਘ, ਸ਼ਾਹਬਾਜ਼ ਖ਼ਾਨ ਅਤੇ ਅਲੀ ਖ਼ਾਨ ਨੇ ਕੰਮ ਕੀਤਾ ਹੈ।

ਕੀ ਹੈ ਵਿਵਾਦ

ਫ਼ਿਲਮ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਐਨੀਮੇਸ਼ਨ ਰਾਹੀਂ ਪਰਦੇ ਉੱਤੇ ਦਿਖਾਇਆ ਗਿਆ ਹੈ। ਇਸੇ ਗੱਲ ਉੱਤੇ ਇਤਰਾਜ਼ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਵਫ਼ਦ ਮਿਲਿਆ ਸੀ ਜਿਸ ਨੇ ਫ਼ਿਲਮ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਤਰਾਜ਼ ਸੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕਾਰਟੂਨ ਜਾਂ ਐਨੀਮੇਸ਼ਨ ਰਾਹੀਂ ਨਹੀਂ ਦਿਖਾਇਆ ਜਾਣਾ ਚਾਹੀਦਾ।

ਇਸ ਤੋਂ ਬਾਅਦ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਬਾਰੇ ਜਾਣੂ ਕਰਵਾਇਆ ਸੀ।

ਉਨ੍ਹਾਂ ਦੱਸਿਆ, ''''''''ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਹੁਕਮ ਹੈ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ, ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀ ਨਕਲ ਕਰਨੀ, ਸਵਾਂਗ ਰਚਣ ਦੀ ਸਖ਼ਤ ਮਨਾਹੀ ਹੈ।''''''''

ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕਿਰਦਾਰਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰਨਾ ਗ਼ਲਤ ਹੈ।

BBC

BBC

ਵਿਰੋਧ ਪਿੱਛੇ ਕੀ ਹਨ ਦਲੀਲਾਂ

ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਫ਼ਿਲਮ ਉੱਤੇ ਰੋਕ ਲਗਾਉਣ ਦੇ ਲਈ ਉਨ੍ਹਾਂ ਨੇ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਉਹ ਕਿਸੇ ਵੀ ਸਥਿਤੀ ਵਿੱਚ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਗੇ।

ਉਨ੍ਹਾਂ ਕਿਹਾ, ''''''''ਸਿਨੇਮਾ ਘਰਾਂ ਦੇ ਨਾਲ-ਨਾਲ ਆਨ ਲਾਈਨ ਪਲੇਟਫ਼ਾਰਮ ਉੱਤੇ ਵੀ ਫ਼ਿਲਮ ਰਿਲੀਜ਼ ਹੋਣ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਿਲੀਜ਼ ਕਰਨ ਵਾਲੀ ਸਬੰਧਿਤ ਧਿਰ ਦੀ ਹੋਵੇਗੀ।''''''''

ਉਨ੍ਹਾਂ ਅੱਗੇ ਕਿਹਾ, ''''''''ਇਸ ਤੋਂ ਪਹਿਲਾਂ ‘ਚਾਰ ਸਾਹਿਬਜ਼ਾਦੇ’ ਫ਼ਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਗ਼ਲਤੀ ਸੀ, ਕਿਉਂਕਿ ਉਸ ਤੋਂ ਬਾਅਦ ਹੀ ਸਿੱਖ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਰਾਹੀਂ ਦਰਸਾਉਣ ਦਾ ਟਰੇਂਡ ਚੱਲ ਪਿਆ।''''''''

BBC
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵੀ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ

ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਕਹਿੰਦੇ ਹਨ ਜਦੋਂ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਜਾਂ ਉਨ੍ਹਾਂ ਦੀ ਨਕਲ ਕਰਨ ਦੀ ਮਨਾਹੀ ਹੈ ਤਾਂ ਫਿਰ ਅਜਿਹਾ ਕਿਉਂ ਹੋ ਰਿਹਾ ਹੈ, ਚਿੰਤਾ ਇਸ ਗੱਲ ਦੀ ਕਰਨੀ ਬਣਨੀ ਹੈ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵੀ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ।

ਅਮ੍ਰਿਤਪਾਲ ਸਿੰਘ ਨੇ ਕਿਹਾ, ''''''''ਛੋਟੇ ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਕਾਰਟੂਨ ਰਾਹੀਂ ਪਰਦੇ ਉੱਤੇ ਪੇਸ਼ ਕੀਤਾ ਗਿਆ ਹੈ ਜੋ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਫ਼ਿਲਮ ਗੁਰਮਿਆਦਾ ਦੇ ਉਲਟ ਹੈ।''''''''

''''''''ਫਿਲਮ ਦੀ ਟੀਮ ਵੱਲੋਂ ਅਜੇ ਤੱਕ ਫਿਲਮ ਨੂੰ ਵਾਪਿਸ ਲੈਣ ਦਾ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਲੋਕ ਪੈਸਿਆਂ ਖਾਤਿਰ ਸਿੱਖ ਕੌਮ ਦੇ ਸਿਧਾਂਤਾਂ ਨੂੰ ਸੱਟ ਮਾਰਨ ਤੋਂ ਪਿੱਛੇ ਨਹੀਂ ਹੱਟ ਰਹੇ।'''''''' 

ਮੰਡ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਇਸ ਫਿਲਮ ਨੂੰ ਕਿਸੇ ਵੀ ਪਰਦੇ ''''ਤੇ ਪ੍ਰਵਾਨ ਨਹੀਂ ਕਰੇਗੀ ਅਤੇ ਜੇਕਰ ਕੋਈ ਵੀ ਫਿਲਮ ਜਿਸ ਵਿੱਚ ਗੁਰੂ ਸਹਿਬਾਨ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਫਿਲਮਾਇਆ ਜਾਵੇਗਾ ਤਾਂ ਉਹ ਉਸਦਾ ਵਿਰੋਧ ਕਰਨਗੇ।

ਉਨ੍ਹਾਂ ਕਿਹਾ ਕਿ ਵਿਰੋਧ ਕਰਦਿਆਂ ਜੇਕਰ ਭਵਿੱਖ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਫਿਲਮ ਬਣਾਉਣ ਵਾਲੀ ਟੀਮ ਦੀ ਹੋਵੇਗੀ।

ਐਸਜੀਪੀਸੀ ਦਾ ਤਰਕ

ਫ਼ਿਲਮ ਦੇ ਡਾਇਰੈਕਟਰ ਨਵੀ ਸਿੱਧੂ ਦਾ ਦਾਅਵਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਫ਼ਿਲਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਸਕ੍ਰਿਪਟ ਦਿੱਤੀ ਗਈ ਸੀ।

ਨਵੀ ਮੁਤਾਬਕ, ''''''''ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਉੱਤੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਸੀ ਜਿਸ ਦੀ ਆਗਿਆ ਮਿਲਣ ਤੋਂ ਬਾਅਦ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ।''''''''

ਉਨ੍ਹਾਂ ਦੱਸਿਆ ਕਿ ਫ਼ਿਲਮ ਬਣਨ ਤੋਂ ਬਾਅਦ ਵੀ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਹੀ ਫ਼ਿਲਮ ਰਿਲੀਜ਼ ਕਰਨ ਦੀ ਤਾਰੀਖ 2 ਦਸੰਬਰ ਰੱਖੀ ਗਈ ਸੀ।

ਨਵੀ ਕਹਿੰਦੇ ਹਨ, ''''''''ਫ਼ਿਲਮ ਸ਼ੁਰੂ ਕਰਨ ਅਤੇ ਫ਼ਿਲਮ ਦੀ ਰਿਲੀਜ਼ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਹਰ ਪਹਿਲੂ ਬਾਰੇ ਜਾਣੂ ਸੀ ਅਤੇ ਹੁਣ ਐਸਜੀਪੀਸੀ ਇਸ ਨੂੰ ਰਿਲੀਜ਼ ਕਰਨ ਦੀ ਆਗਿਆ ਦੇਣ ਤੋਂ ਪਿੱਛੇ ਹਟ ਰਹੀ ਹੈ।''''''''

BBC

ਦੂਜੇ ਪਾਸੇ ਐਸਜੀਪੀਸੀ ਦਾ ਕਹਿਣਾ ਹੈ ਦਾਸਤਾਨ-ਏ-ਸਰਹਿੰਦ ਨਾਮ ਦੀ ਫ਼ਿਲਮ ਚਲਾਉਣ ਨੂੰ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ''''''''ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਕਿਸੇ ਵੀ ਫ਼ਿਲਮ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਕੀਤਾ ਜਾਂਦਾ ਹੈ, ਲਿਹਾਜ਼ ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ।''''''''

ਉਨ੍ਹਾਂ ਅੱਗੇ ਕਿਹਾ ਕਿ ਫ਼ਿਲਮ ਦਾ ਮਸਲਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਬਾਰੇ ਕਮੇਟੀ ਸੁਚੇਤ ਹੈ।

ਫ਼ਿਲਮ ਨਾਲ ਜੁੜੇ ਲੋਕਾਂ ਦੀ ਰਾਇ

ਫ਼ਿਲਮ ਦੇ ਨਿਰਮਾਤਾ ਵਿਮਲ ਚੋਪੜਾ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਫ਼ਿਲਮ ਨੂੰ ਬਣਾਉਣ ਉੱਤੇ ਕਾਫ਼ੀ ਵੱਡੀ ਰਾਸ਼ੀ ਖ਼ਰਚ ਕੀਤੀ ਗਈ ਹੈ।

ਉਨ੍ਹਾਂ ਕਿਹਾ, ''''''''ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫ਼ਿਲਹਾਲ ਉਹ ਫ਼ਿਲਮ ਦੀ ਰਿਲੀਜ਼ ਮੁਲਤਵੀ ਕਰ ਰਹੇ ਹਨ। ਐਸਜੀਪੀਸੀ ਨਾਲ ਗੱਲਬਾਤ ਚੱਲ ਰਹੀ ਹੈ ਪਰ ਸੰਗਤ ਜਾਂ ਜੋ ਧਿਰਾਂ ਵਿਰੋਧ ਕਰ ਰਹੀਆਂ ਹਨ, ਉਨ੍ਹਾਂ ਕਰ ਕੇ ਫ਼ਿਲਹਾਲ ਫ਼ਿਲਮ ਦੋ ਦਸੰਬਰ ਨੂੰ ਰਿਲੀਜ਼ ਨਹੀਂ ਹੋ ਰਹੀ।''''''''

ਉਨ੍ਹਾਂ ਕਿਹਾ ਕਿ ਫ਼ਿਲਮ ਨਾਲ ਜੁੜੇ ਖਦਸ਼ਿਆਂ ਨੂੰ ਦੂਰ ਕਰਨ ਤੋਂ ਬਾਅਦ ਹੀ ਇਸ ਦੀ ਰਿਲੀਜ਼ ਦੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇਗਾ।

ਇਸ ਫ਼ਿਲਮ ਦਾ ਟ੍ਰੇਲਰ ਵੀ ਯੂਟਿਊਬ ’ਤੇ ਹੁਣ ਮੌਜੂਦ ਨਹੀਂ ਹੈ

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)