‘ਕਸ਼ਮੀਰ ਫ਼ਾਈਲਜ਼’ ਨੂੰ ਮੰਤਰੀ ਸਾਹਮਣੇ ਨਾਮੀ ਫਿਲਮਕਾਰ ਵੱਲੋਂ ‘ਪ੍ਰੋਪੇਗੰਡਾ’ ਦੱਸਣ ’ਤੇ ਸੋਸ਼ਲ ਮੀਡੀਆ ’ਤੇ ਭੜਥੂ ਮਚਿਆ

11/29/2022 8:57:08 AM

PIB
ਇਜ਼ਰਾਇਲੀ ਫ਼ਿਲਮ ਨਿਰਮਾਤਾ ਨਦਾਵ ਲਪਿਡ

ਗੋਆ ਵਿੱਚ 53ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਵਿੱਚ ਉਸ ਵੇਲੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਜਦੋਂ ਫੈਸਟੀਵਲ ਦੇ ਜਿਊਰੀ ਚੇਅਰਮੈਨ, ਇਜ਼ਰਾਈਲੀ ਫ਼ਿਲਮ ਨਿਰਮਾਤਾ ਨਦਾਵ ਲਪਿਡ ਨੇ ''''ਦਿ ਕਸ਼ਮੀਰ ਫਾਈਲਜ਼'''' ਨੂੰ ‘ਪ੍ਰਾਪੇਗੰਡਾ’ ਅਤੇ ‘ਅਸ਼ਲੀਲ’ ਫ਼ਿਲਮ ਦੱਸਿਆ।

ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਜ਼ਰਾਇਲੀ ਫ਼ਿਲਮ ਨਿਰਮਾਤਾ ਦੇ ਬਿਆਨ ’ਤੇ ਕਸ਼ਮੀਰ ਵਿੱਚ ਪੰਡਤਾਂ ਦੇ ਹਾਲਾਤ ਅਤੇ ਫਿਲਮ ਬਾਰੇ ਬਹਿਸ ਛਿੜ ਗਈ।

ਸੋਮਵਾਰ ਨੂੰ ਭਾਰਤ ਦੇ 53ਵੇਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਸਮਾਪਤੀ ਸਮਾਰੋਹ ਸੀ ਅਤੇ ਚੁਣੀਆਂ ਗਈਆਂ ਫਿਲਮਾਂ ਦੇ ਐਲਾਨ ਤੋਂ ਪਹਿਲਾਂ ਨਦਾਵ ਲਪਿਡ ਨੂੰ ਸਟੇਜ ''''ਤੇ ਬੁਲਾਇਆ ਗਿਆ।

ਨਦਾਵ ਲਪਿਡ ਇੱਕ ਇਜ਼ਰਾਈਲੀ ਫ਼ਿਲਮ ਨਿਰਮਾਤਾ ਹਨ। ਉਨ੍ਹਾਂ ਨੂੰ ਜਿਊਰੀ ਦਾ ਚੇਅਰਮੈਨ ਬਣਾਇਆ ਗਿਆ ਸੀ।

@ANUPAMPKHER
ਫ਼ਿਲਮ ਕਸ਼ਮੀਰ ਫ਼ਾਈਲਜ਼ ਵਿੱਚ ਅਨੁਪਮ ਖੇਰ ਨੇ ਅਹਿਮ ਭੂਮਿਕਾ ਨਿਭਾਈ ਸੀ

ਲਪਿਡ ਨੇ ਸਟੇਜ ਤੋਂ ਕਿਹਾ, "ਅਸੀਂ ਡੈਬਿਊ ਪ੍ਰਤੀਯੋਗਿਤਾ ਵਿੱਚ ਸੱਤ ਫਿਲਮਾਂ ਅਤੇ ਕੌਮਾਂਤਰੀ ਮੁਕਾਲਿਆਂ ਵਿੱਚ 15 ਫਿਲਮਾਂ ਦੇਖੀਆਂ। ਇਹਨਾਂ ਵਿੱਚੋਂ 14 ਫਿਲਮਾਂ ਸਿਨੇਮੈਟਿਕ ਗੁਣਵੱਤਾ ਦੀਆਂ ਸਨ ਅਤੇ ਉਨ੍ਹਾਂ ਨੇ ਸ਼ਾਨਦਾਰ ਬਹਿਸ ਨੂੰ ਜਨਮ ਦਿੱਤਾ। 15ਵੀਂ ਫ਼ਿਲਮ ‘ਕਸ਼ਮੀਰ ਫ਼ਾਈਲਜ਼’ ਨੂੰ ਦੇਖ ਕੇ ਅਸੀਂ ਸਾਰੇ ਅਸਹਿਜ ਤੇ ਹੈਰਾਨ ਹੋ ਗਏ।”

“ਇਹ ਇੱਕ ਪ੍ਰਚਾਰ ਲਈ ਬਣੀ ਤੇ ਅਸ਼ਲੀਲ ਫਿਲਮਾਂ ਵਰਗੀ ਫ਼ਿਲਮ ਸੀ। ਜੋ ਇਸ ਤਰ੍ਹਾਂ ਦੇ ਵੱਕਾਰੀ ਫ਼ਿਲਮ ਫ਼ੈਸਟੀਵਲ ਦੇ ਕਲਾਤਮਕ ਮੁਕਾਬਲਿਆਂ ਲਈ ਅਯੋਗ ਸੀ।”

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਮੈਂ ਇਸ ਪਲੇਟਫਾਰਮ ਤੋਂ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਸਾਂਝਾ ਕਰਨ ਵਿੱਚ ਪੂਰੀ ਤਰ੍ਹਾਂ ਸਹਿਜ ਮਹਿਸੂਸ ਕਰ ਰਿਹਾ ਹਾਂ।”

“ਕਿਉਂਕਿ ਇਸ ਫੈਸਟੀਵਲ ਦੀ ਆਤਮਾ ਯਕੀਨਨ ਗੰਭੀਰ ਬਹਿਸ ਨੂੰ ਸਵੀਕਾਰ ਕਰ ਸਕਦੀ ਹੈ, ਜੋ ਕਲਾ ਅਤੇ ਜ਼ਿੰਦਗੀ ਲਈ ਜ਼ਰੂਰੀ ਹੈ।"

ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ, ਲਪਿਡ ਨੇ ਕਿਹਾ ਕਿ ਉਹ ਆਮ ਤੌਰ ''''ਤੇ ਲਿਖਤੀ ਭਾਸ਼ਣ ਨਹੀਂ ਦਿੰਦੇ ਹਨ, ਪਰ ਇਸ ਵਾਰ ਉਹ "ਲਿਖਿਆ ਹੋਇਆ ਭਾਸ਼ਣ ਪੜ੍ਹਣਗੇ ਕਿਉਂਕਿ ਉਹ ਆਪਣੀ ਗੱਲ ਸਪੱਸ਼ਟ ਤਰੀਕੇ ਨਾਲ ਕਹਿਣਾ ਚਾਹੁੰਦੇ ਹਨ।” 

ਇਸ ਸਮਾਰੋਹ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।

ਸਮਾਰੋਹ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਇਕ ਇੰਟਰਵਿਊ ''''ਚ ਕਿਹਾ, ''''''''ਮੈਂ ਬਿਹਤਰੀਨ ਫਿਲਮਾਂ ਦੇਖਣਾ ਪਸੰਦ ਕਰਦਾ ਹਾਂ ਅਤੇ ਵਧੀਆ ਤੋਂ ਵਧੀਆਂ ਫਿਲਮਾਂ ਬਣਨ ਇਸ ਦੀ ਕੋਸ਼ਿਸ਼ ਕਰਦਾ ਹਾਂ।”

‘ਲਪਿਡ ਦਾ ਇਹ ਇੱਕ ਨਿੱਜੀ ਬਿਆਨ ਹੈ’

ਇਸੇ ਜੂਰੀ ਵਿੱਚ ਇੱਕ ਹੋਰ ਜੂਰੀ ਮੈਂਬਰ ਸੁਦਿਪਤੋ ਸੇਨ ਨੇ ਕਿਹਾ ਕਿ ਲਪਿਡ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ।

ਉਨ੍ਹਾਂ ਕਿਹਾ, “ਜੂਰੀ ਬੋਰਡ ਵੱਲੋਂ ਫੈਸਟੀਵਲ ਦੇ ਡਾਇਰੈਕਟਰ ਨੂੰ ਦਿੱਤੀ ਪ੍ਰਜ਼ੈਨਟੇਸ਼ਨ ਬਾਰੇ 4 ਜੂਰੀ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਉਸ ਵਿੱਚ ਆਪਣੀ ਨਿੱਜੀ ਪਸੰਦ ਤੇ ਨਾਪਸੰਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ।”

“ਜੂਰੀ ਮੈਂਬਰ ਵਜੋਂ ਸਾਨੂੰ ਫਿਲਮਾਂ ਦੇ ਤਕਨੀਕੀ, ਕਲਾਤਮਕਤਾ ਤੇ ਫਿਲਮ ਦੇ ਸਮਾਜਿਕ ਮਹੱਤਵ ਬਾਰੇ ਜੱਜ ਕਰਨ ਲਈ ਕਿਹਾ ਗਿਆ ਸੀ। ਅਸੀਂ ਕਿਸੇ ਵੀ ਤਰੀਕੇ ਦੀ ਸਿਆਸੀ ਬਿਆਨਬਾਜ਼ੀ ਵਿੱਚ ਸ਼ਾਮਿਲ ਨਹੀਂ ਹੋਏ। ਜੇ ਅਜਿਹਾ ਹੋਇਆ ਹੈ ਤਾਂ ਉਹ ਇੱਕ ਨਿੱਜੀ ਬਿਆਨ ਹੈ।”

BBC

BBC

ਸੋਸ਼ਲ ਮੀਡੀਆ ’ਤੇ ਚਰਚਾ

ਲਪਿਡ ਦੇ ਭਾਸ਼ਣ ਨੂੰ ਲੈ ਕੇ ਸੋਸ਼ਲ ਮੀਡੀਆ ''''ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਜਯੋ ਜੀਤ ਨਾਮ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ, "ਉਨ੍ਹਾਂ ਦੀ ਟਿੱਪਣੀ ਨਸਲਕੁਸ਼ੀ ਦੇ ਪੀੜਤਾਂ ਦਾ ਬੇਇੱਜਤੀ ਹੈ ਅਤੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।"

JOYT JEET/TWITTER

ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਸੋਸ਼ਲ ਮੀਡੀਆ ਕਨਵੀਨਰ ਵਾਈ ਸਤੀਸ਼ ਰੈੱਡੀ ਨੇ ਟਵੀਟ ਕੀਤਾ, "ਭਾਜਪਾ ਭਾਰਤ ਦੇ ਅਕਸ ਨੂੰ ਕੌਮਾਂਤਰੀ ਪੱਧਰ ''''ਤੇ ਖ਼ਰਾਬ ਕਰਨ ਵਿੱਚ ਸਫਲ ਰਹੀ।"

YSR/TWITTER
ਟੀਆਰਐੱਸ ਦੇ ਸੋਸ਼ਲ ਮੀਡੀਆ ਕਨਵੀਨਰ ਵਾਈ ਸਤੀਸ਼ ਰੈੱਡੀ ਨੇ ਟਵੀਟ ਕਰਕੇ ਆਪਣਾ ਪ੍ਰਤੀਕਰਮ ਦਰਜ ਕਰਵਾਇਆ

ਨਦਾਵ ਲਪਿਡ ਕੌਣ ਹਨ?

ਨਦਾਵ ਲਪਿਡ ਇੱਕ ਇਜ਼ਰਾਈਲੀ ਫ਼ਿਲਮ ਨਿਰਮਾਤਾ ਹਨ। ਉਨ੍ਹਾਂ ਨੂੰ ਜਿਊਰੀ ਦਾ ਚੇਅਰਮੈਨ ਬਣਾਇਆ ਗਿਆ ਸੀ।

1975 ਵਿੱਚ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਵਿੱਚ ਜਨਮੇ, ਨਦਾਵ ਲਪਿਡ ਨੇ ਤੇਲ ਅਵੀਵ ਯੂਨੀਵਰਸਿਟੀ ਵਿੱਚ ਦਰਸ਼ਨਸ਼ਾਸ਼ਤਰ ਦੀ ਪੜ੍ਹਾਈ ਕੀਤੀ ਹੈ।

ਉਨ੍ਹਾਂ ਕੁਝ ਸਮਾਂ ਦੇਸ ਲਈ ਫ਼ੌਜੀ ਸੇਵਾਵਾਂ ਨਿਭਾਈਆਂ ਤੇ ਉਸ ਤੋਂ ਬਾਅਦ ਥੋੜੇ ਸਮੇਂ ਲਈ ਪੈਰਿਸ ਚਲੇ ਗਏ।

ਲੈਪਿਡ ਬਾਅਦ ਵਿੱਚ ਇਜ਼ਰਾਈਲ ਵਾਪਸ ਆ ਗਏ ਅਤੇ ਯਰੂਸ਼ਲਮ ਵਿੱਚ ਫਿਲਮ ਅਤੇ ਟੈਲੀਵਿਜ਼ਨ ਸਕੂਲ ਤੋਂ ਡਿਗਰੀ ਹਾਸਲ ਕੀਤੀ

ਲਪਿਡ ਕੌਮਾਂਤਰੀ ਫ਼ਿਲਮਾਂ ਲਈ ਅਹਿਮ ਮੰਨੇ ਜਾਂਦੇ ਇਨਾਮ ਗੋਲਡਨ ਬੀਅਰ ਅਤੇ ਕਾਨਸ ਹਾਸਿਲ ਕਰ ਚੁੱਕੇ ਹਨ। ਉਨ੍ਹਾ ਵਲੋਂ ਪੁਲਿਸਮੈਨ, ਕਿੰਡਰਗਾਰਟਨ ਟੀਚਰ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਗਿਆ ਹੈ।

‘ਫ਼ਿਲਮ ਕਸ਼ਮੀਰ ਫ਼ਾਈਲਜ਼’

ਕਸ਼ਮੀਰੀ ਪੰਡਤਾਂ ਦੀ ਜ਼ਿੰਦਗੀ ’ਤੇ ਅਧਰਿਤ ਇਸ ਫ਼ਿਲਮ ਦਾ ਨਿਰਦੇਸ਼ਨ, ਆਪਣੇ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ '''' ਚ ਰਹਿਣ ਵਾਲੇ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ।

ਇਸ ਫ਼ਿਲਮ ਵਿੱਚ ਅਨੁਪਮ ਖੇਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ''''ਚ ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

''''ਕਸ਼ਮੀਰ ਫਾਈਲਜ਼'''' ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ''''ਚ ਘਿਰ ਗਈ ਸੀ। ਕਈ ਫਿਲਮ ਆਲੋਚਕਾਂ ਨੇ ਇਸ ਨੂੰ ਪ੍ਰਚਾਰ ਲਈ  ਬਣਾਈ ਗਈ ਫ਼ਿਲਮ ਕਰਾਰ ਦਿੱਤਾ ਹੈ।

ਵਿਵੇਕ ਅਗਨੀਹੋਤਰੀ ਨੇ ਆਪਣੀ ਫ਼ਿਲਮ ''''ਦਿ ਕਸ਼ਮੀਰ ਫਾਈਲਜ਼'''' ਦਾ ਸਮਰਥਨ ਕਰਦਿਆਂ ਕਿਹਾ ਸੀ," ਇਹ ਹਿੰਦੂ ਜਾਂ ਮੁਸਲਮਾਨ ਬਾਰੇ ਨਹੀਂ ਹੈ।"