ਸ਼੍ਰਧਾ ਹੱਤਿਆ ਵਰਗਾ ਇੱਕ ਹੋਰ ਕੇਸ, ਮਾਂ-ਪੁੱਤ ਨੇ ਕਤਲ ਕਰਕੇ ਲਾਸ਼ ਦੇ ਟੁੱਕੜੇ ਵੱਖ-ਵੱਖ ਥਾਵਾਂ ’ਤੇ ਸੁੱਟੇ

11/28/2022 5:27:06 PM

ਦਿੱਲੀ ਪੁਲਿਸ ਦੀ ਕਰਾਇਮ ਬਰਾਂਚ ਨੇ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਉਸ ਦੀ ਪਤਨੀ ਅਤੇ ਮਤਰਏ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਔਰਤ ਅਤੇ ਉਸ ਦੇ ਪੁੱਤਰ ਨੇ ਅੰਜਨ ਦਾਸ ਦੀ ਹੱਤਿਆ ਕਰਕੇ ਲਾਸ਼ ਦੇ ਟੁਕੜੇ ਕਰ ਦਿੱਤੇ ਸਨ।

ਇਹਨਾਂ ਟੁਕੜਿਆਂ ਨੂੰ ਫ਼ਰਿਜ ਵਿੱਚ ਰੱਖਿਆ ਅਤੇ ਅਲੱਗ-ਅਲੱਗ ਥਾਵਾਂ ’ਤੇ ਸੁੱਟ ਦਿੱਤਾ।

ਇਸ ਕਤਲ ਦੀ ਤੁਲਨਾ ਦਿੱਲੀ ਦੇ ਮਹਿਰੋਲੀ ਵਿੱਚ ਹੋਏ ਸ਼੍ਰਧਾ ਹੱਤਿਆ ਕਾਂਡ ਨਾਲ ਕੀਤੀ ਜਾ ਰਹੀ ਹੈ।

ਸ਼੍ਰਧਾ ਦੇ ਲਿਵ-ਇਨ-ਪਾਰਟਨਰ ਨੇ ਉਸੀ ਦੀ ਹੱਤਿਆ ਕਰਕੇ ਲਾਸ਼ ਦੇ 35 ਟੁਕੜੇ ਕੀਤੇ ਅਤੇ ਫ਼ਿਰ ਉਹਨਾਂ ਨੂੰ ਵੱਖ-ਵੱਖ ਥਾਵਾਂ ਉਪਰ ਠਿਕਾਣੇ ਲਾ ਦਿੱਤਾ ਸੀ।

ਕਈ ਦਿਨ ਤੱਕ ਸਰੀਰ ਦੇ ਅੰਗ ਮਿਲਦੇ ਰਹੇ

ਦਿੱਲੀ ਪੁਲਿਸ ਨੇ ਸੋਮਵਾਰ ਨੂੰ ਅੰਜਨ ਦਾਸ ਦੇ ਕਤਲ ਮਾਮਲੇ ਦੀ ਮੀਡੀਆ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਦਿੱਲੀ ਪੁਲਿਸ ਦੀ ਕਰਾਇਮ ਬਰਾਂਚ ਦੇ ਡੀਸੀਪੀ ਅੰਮਿਤ ਗੋਇਲ ਨੇ ਦੱਸਿਆ, “ਇਸ ਮਾਮਲੇ ਦੀ ਸ਼ੁਰੂਆਤ ਵਿੱਚ ਪੰਜ ਜੂਨ ਨੂੰ ਰਾਮਲੀਲਾ ਮੈਦਾਨ ਵਿੱਚ ਇੱਕ ਵਿਅਕਤੀ ਦੇ ਸਰੀਰ ਦੇ ਕੁਝ ਟੁੱਕੜੇ ਮਿਲੇ ਸਨ।”

“ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਦੋ ਪੈਰ, ਦੋ ਪੱਟ ਅਤੇ ਫ਼ਿਰ ਇੱਕ ਬਾਹ ਦਾ ਹਿੱਸਾ ਮਿਲਿਆ। ਤਿੰਨ-ਚਾਰ ਦਿਨਾਂ ਤੱਕ ਸਰੀਰ ਦੇ ਅੰਗਾਂ ਦਾ ਮਿਲਣਾ ਜਾਰੀ ਰਿਹਾ।”

“ਇਸ ਮਾਮਲੇ ਵਿੱਚ ਇੱਕ ਐੱਫ਼ਆਈਆਰ ਵੀ ਦਰਜ ਕੀਤੀ ਗਈ। ਸ਼ੁਰੂ ਵਿੱਚ ਮ੍ਰਿਤਕ ਦੀ ਪਛਾਣ ਕਰਨਾ ਕਾਫ਼ੀ ਮੁਸ਼ਕਿਲ ਸੀ। ਇਸ ਵਿੱਚ ਕਾਫ਼ੀ ਮਿਹਨਤ ਕਰਨੀ ਪਈ ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇਸ ਵਿੱਚ ਕਈ ਟੀਮਾਂ ਕੰਮ ਕਰ ਰਹੀਆਂ ਸਨ। ਆਖ਼ਿਰ ਨਵੀਂ ਦਿੱਲੀ ਰੇਂਜ ਦੀ ਟੀਮ ਨੂੰ ਇਸ ਮਾਮਲੇ ਵਿੱਚ ਸਫ਼ਲਤਾ ਮਿਲੀ।”

BBC

ਕੀ ਹੈ ਮਾਮਲਾ:

  • ਦਿੱਲੀ ਵਿੱਚ ਮਾਂ-ਪੁੱਤਰ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ।
  • ਲਾਸ਼ ਦੇ ਟੁਕੜਿਆਂ ਨੂੰ ਫ਼ਰਿਜ ਵਿੱਚ ਰੱਖਿਆ ਤੇ ਅਲੱਗ-ਅਲੱਗ ਥਾਵਾਂ ’ਤੇ ਸੁੱਟ ਦਿੱਤਾ।
  • ਕਤਲ ਦੀ ਤੁਲਨਾ ਦਿੱਲੀ ਦੇ ਸ਼੍ਰਧਾ ਹੱਤਿਆ ਕਾਂਡ ਨਾਲ ਕੀਤੀ ਜਾ ਰਹੀ ਹੈ।
  • ਮਾਂ-ਪੁੱਤਰ ਸੀਸੀਟੀਵੀ ਫੁਟੇਜ ਵਿੱਚ ਵੀ ਦੇਖੇ ਗਏ ਸਨ।
BBC

ਪੁਲਿਸ ਮੁਤਾਬਕ, “ਇਸ ਟੀਮ ਨੇ ਅਲੱਗ-ਅਲੱਗ ਵੀਡੀਓਜ਼ ਦੇਖਦੇ ਹੋਏ ਤਕਨੀਕੀ ਵਿਸ਼ਲੇਸ਼ਨ ਕੀਤਾ ਅਤੇ ਘਰਾਂ ਵਿੱਚ ਜਾ ਕੇ ਪੁਸ਼ਟੀ ਕੀਤੀ। ਸ਼ੁਰੂ ਵਿੱਚ ਸਫ਼ਲਤਾ ਨਹੀਂ ਮਿਲੀ ਪਰ ਅੰਤ ਵਿੱਚ ਉਹ ਇਸ ਨਤੀਜੇ ਉਪਰ ਪਹੁੰਚੇ ਕਿ ਮ੍ਰਿਤਰ ਅੰਜਨ ਦਾਸ ਹੋ ਸਕਦਾ ਹੈ।”

“ਜਦੋਂ ਪੁਲਿਸ ਨੇ ਅੰਜਨ ਦਾਸ ਦੇ ਘਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਪਿਛਲੇ 5 ਮਹੀਨਿਆਂ ਤੋਂ ਗੁਮਸ਼ੁਦਾ ਹੈ। ਇਸ ਦੇ ਬਾਵਜੂਦ ਵੀ ਥਾਣੇ ਵਿੱਚ ਗੁਮਸ਼ੁਦਗੀ ਦੀ ਕੋਈ ਰਿਪੋਰਟ ਦਰਜ ਨਹੀਂ ਸੀ। ਇਸੇ ਕਰਕੇ ਸ਼ੱਕ ਪੈਦਾ ਹੋ ਗਿਆ ਕਿਉਂਕਿ ਘਰ ਵਾਲਿਆਂ ਨੇ ਰਿਪੋਰਟ ਦਰਜ ਨਹੀਂ ਕਰਵਾਈ ਸੀ।”

ਡੀਸੀਪੀ ਨੇ ਦੱਸਿਆ, “ਇਸ ਤੋਂ ਬਾਅਦ ਅਸੀਂ ਇਸ ਨਤੀਜੇ ਉਪਰ ਪਹੁੰਚੇ ਕਿ ਅੰਜਨ ਦਾਸ ਦੀ ਪਤਨੀ ਅਤੇ ਉਸ ਦੇ ਪੁੱਤਰ ਮਾਮਲੇ ਵਿੱਚ ਮੁਲਜ਼ਮ ਹਨ ਕਿਉਂਕਿ ਸੀਸੀਟੀਵੀ ਫੁਟੇਜ ਵਿੱਚ ਮਾਂ-ਬੇਟਾ ਦੋਵੇਂ ਦਿਖ ਰਹੇ ਸਨ। ਇਸ ਤੋਂ ਬਾਅਦ ਉਹਨਾਂ ਨੇ ਪੁੱਛਗਿੱਛ ਵਿੱਚ ਗੁਨਾਹ ਕਬੂਲ ਕਰ ਲਿਆ।”

BBC

ਇਹ ਵੀ ਪੜ੍ਹੋ:

BBC

ਦਿੱਲੀ ਪੁਲਿਸ ਨੂੰ ਮਿਲੇ ਸਬੂਤ

ਪੁਲਿਸ ਨੇ ਦੱਸਿਆ ਕਿ ਹੱਤਿਆ ਵਿੱਚ ਵਰਤੇ ਗਏ ਕੱਪੜੇ ਵੀ ਮਿਲੇ ਹਨ।

ਅੰਮਿਤ ਗੋਇਲ ਨੇ ਦੱਸਿਆ, "ਸਾਨੂੰ ਉਹਨਾਂ ਤੋਂ ਉਹ ਕੱਪੜੇ ਮਿਲੇ ਹਨ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਪਾਏ ਹੋਏ ਦਿਖਦੇ ਸਨ। ਇਸ ਦੇ ਨਾਲ ਹੀ ਮ੍ਰਿਤਕ ਦਾ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ।"

ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਮ੍ਰਿਤਕ ਇਸ ਔਰਤ ਨਾਲ 2011 ਤੋਂ ਰਹਿ ਰਿਹਾ ਸੀ।

ਗੋਇਲ ਨੇ ਦੱਸਿਆ, "ਇਸ ਔਰਤ ਦਾ ਵਿਆਹ ਮ੍ਰਿਤਕ ਨਾਲ 2017 ''''ਚ ਹੋਇਆ ਸੀ। ਇਸ ਤੋਂ ਪਹਿਲਾਂ ਇਸ ਔਰਤ ਦਾ ਵਿਆਹ ਕੱਲੂ ਨਾਂ ਦੇ ਨੌਜਵਾਨ ਨਾਲ ਹੋਇਆ ਸੀ, ਜਿਸ ਦੀ 2016 ''''ਚ ਮੌਤ ਹੋ ਗਈ ਸੀ। ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਦੀਪਕ ਕੱਲੂ ਦਾ ਹੀ ਪੁੱਤਰ ਹੈ। ਦੀਪਕ ਆਪਣੇ ਵਿਆਹ ਤੋਂ ਬਾਅਦ ਵੱਖ ਰਹਿ ਰਿਹਾ ਸੀ।”

ਪੁਲਿਸ ਮੁਤਾਬਕ, "ਅੰਜਨ ਦਾਸ ਦਾ ਬਿਹਾਰ ਵਿੱਚ ਵੀ ਵਿਆਹ ਹੋ ਚੁੱਕਿਆ ਸੀ। ਇਸ ਵਿਅਕਤੀ ਨੇ ਪੂਨਮ ਦੇ ਗਹਿਣੇ ਵੇਚ ਕੇ ਆਪਣੇ ਘਰ ਪੈਸੇ ਭੇਜੇ ਸਨ। ਉਹ ਜ਼ਿਆਦਾ ਕਮਾਈ ਨਹੀਂ ਕਰ ਰਿਹਾ ਸੀ ਅਤੇ ਆਪਣੇ ਖਰਚੇ ਲਈ ਪੂਨਮ ''''ਤੇ ਨਿਰਭਰ ਸੀ।”

“ਇਹ ਝਗੜਿਆਂ ਦਾ ਇੱਕ ਵੱਡਾ ਕਾਰਨ ਸੀ। ਪੂਨਮ ਨੂੰ ਲੱਗਦਾ ਸੀ ਕਿ ਉਹ ਦੀਪਕ ਅਤੇ ਉਸ ਦੀ ਪਤਨੀ ''''ਤੇ ਵੀ ਗਲਤ ਨਜ਼ਰ ਰੱਖਦਾ ਸੀ।”