ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਲਗਾਤਾਰ ਤੇਜ਼ ਹੋ ਰਹੇ ਪ੍ਰਦਰਸ਼ਨ, ਜਾਣੋ ਕੀ ਹਨ ਤਾਜ਼ਾ ਹਾਲਾਤ

11/28/2022 1:12:07 PM

Reuters
ਇਸ ਪ੍ਰਦਰਸ਼ਨ ਦੌਰਾਨ ਲੋਕ ਸਫੇਦ ਕਾਗਜ਼ ਦਿਖਾ ਕੇ ਵਿਰੋਧ ਜ਼ਾਹਿਰ ਕਰ ਰਹੇ ਹਨ ਅਤੇ ਇਸ ਨੂੰ ''''ਵ੍ਹਾਈਟ ਪੇਪਰ ਰੈਵੋਲਿਊਸ਼ਨ'''' ਕਿਹਾ ਜਾ ਰਿਹਾ ਹੈ

ਕੋਰੋਨਾ ਦੀ ਰੋਕਥਾਮ ਲਈ ਸਖ਼ਤ ਪਾਬੰਦੀਆਂ ਦੇ ਖ਼ਿਲਾਫ਼ ਚੀਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਚੀਨ ਤੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।

ਚੀਨ ਦੇ ਉਰੂਮਚੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਇਸ ਖ਼ਬਰ ਨੂੰ ਖਾਰਿਜ ਕਰ ਰਿਹਾ ਹੈ।

ਪਰ ਇਨ੍ਹਾਂ ਮੌਤਾਂ ਤੋਂ ਬਾਅਦ ਤੋਂ ਚੀਨ ਦੀ ਜਨਤਾ ਵਿੱਚ ਰੋਸ ਦਾ ਮਾਹੌਲ ਹੈ। ਕੋਰੋਨਾਵਾਇਰਸ ਕਾਰਨ ਲਗੀਆਂ ਪਾਬੰਦੀਆਂ ਕਾਰਨ ਲੋਕਾਂ ਵਿੱਚ ਕਾਫੀ ਗੁੱਸਾ ਹੈ ਜੋ ਸੜਕਾਂ ਉੱਤੇ ਨਜ਼ਰ ਆ ਰਿਹਾ ਹੈ।

ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

Getty Images
ਅੱਗ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਲੋਕ

ਕੋਵਿਡ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ

ਚੀਨ ਦੀ ਜ਼ੀਰੋ ਕੋਵਿਡ ਨੀਤੀ ਦੇ ਬਾਵਜੂਦ ਚੀਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਸੋਮਵਾਰ ਨੂੰ ਪ੍ਰਸ਼ਾਸਨ ਦੇ ਅਨੁਸਾਰ 40 ਹਜ਼ਾਰ ਤੋਂ ਵੱਧ ਕੋਵਿਡ ਕੇਸ ਚੀਨ ਵਿੱਚ ਦਰਜ ਹੋਏ ਹਨ।

ਐਤਵਾਰ ਨੂੰ ਕੇਸਾਂ ਦੀ ਗਿਣਤੀ 39 ਹਜ਼ਾਰ ਤੋਂ ਪਾਰ ਸੀ।

ਅਸਲ ਵਿੱਚ ਚੀਨ ਨੇ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੋਈ ਹੈ। ਇਸ ਨੀਤੀ ਤਹਿਤ ਕੋਰੋਨਾ ਦਾ ਕੋਈ ਵੀ ਕੇਸ ਆਉਣ ਉੱਤੇ ਵੱਡੇ ਪੱਧਰ ਉੱਤੇ ਟੈਸਟਿੰਗ ਕੀਤੀ ਜਾਂਦੀ ਹੈ, ਸਖਤ ਲੌਕਡਾਊਨ ਲਗਾਏ ਜਾਂਦੇ ਹਨ।

Reuters
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਮਦਦ ਕਰ ਰਹੇ ਪੁਲਿਸਕਰਮੀ

ਪੁਲਿਸ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ

ਸ਼ੰਘਾਈ ਵਿੱਚ ਮੁੱਖ ਮੁਜ਼ਾਹਰੇ ਵਾਲੀ ਥਾਂ ਉੱਤੇ ਪੁਲਿਸ ਨੂੰ ਜੇ ਕੋਈ ਵਿਅਕਤੀ ਪੈਦਲਾ ਚੱਲਦਾ ਹੋਇਆ ਤੇ ਤਸਵੀਰਾਂ ਲੈਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਰਹੀ ਹੈ।

BBC
ਇੱਕ ਮਹਿਲਾ ਦੇ ਫ਼ੋਨ ''''ਚੋਂ ਤਸਵੀਰਾਂ ਨੂੰ ਡਿਲੀਟ ਕਰਦਾ ਪੁਲਿਸਕਰਮੀ

ਸਰਕਾਰੀ ਮੀਡੀਆ ਨੇ ਧਾਰੀ ਚੁੱਪ

ਇਨ੍ਹਾਂ ਸਾਰਿਆਂ ਮੁਜ਼ਾਹਰਿਆਂ ਬਾਰੇ ਦੇਸ਼ ਦੇ ਸਰਕਾਰੀ ਮੀਡੀਆ ਨੇ ਚੁੱਪ ਧਾਰੀ ਹੋਈ ਹੈ।

ਚੀਨ ਦੀ ਅੰਗਰੇਜ਼ੀ ਅਖਬਾਰ ਗਲੋਬਲ ਟਾਈਮਜ਼ ਨੇ ਪੱਛਮੀ ਦੇਸ਼ਾਂ ਉੱਤੇ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਰੋਸ ਨੂੰ ਹਵਾ ਦੇਣ ਦਾ ਇਲਜ਼ਾਮ ਲਗਾਇਆ ਹੈ।

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)