ਵ੍ਹੀਲਚੇਅਰ ''''ਤੇ ਕਰਤਾਰਪੁਰ ਪਹੁੰਚੇ ਬਿਸ਼ਨ ਸਿੰਘ ਬੇਦੀ ਜਦੋਂ ਆਪਣੇ 60 ਦੇ ਦਹਾਕੇ ਦੇ ਦੋਸਤ ਇੰਤਖ਼ਾਬ ਆਲਮ ਨੂੰ ਮਿਲੇ...

10/06/2022 4:10:06 PM

''''ਲਵਲੀ ਟੂ ਸੀ ਯੂ'''' ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਇਸ ਗੱਲ ਨੂੰ ਸੁਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਇਸ ਇੰਤਜ਼ਾਰ ਵਿੱਚ ਨੌ ਸਾਲ ਬੀਤ ਗਏ ਸਨ ਅਤੇ ਆਖ਼ਰਕਾਰ ਆਪਣੇ ਪੁਰਾਣੇ ਦੋਸਤ ਇੰਤਖ਼ਾਬ ਆਲਮ ਨੂੰ ਆਪਣੀ ਅੱਖਾਂ ਸਾਹਮਣੇ ਦੇਖਣ ਦੀ ਉਨ੍ਹਾਂ ਇੱਛਾ ਪੂਰੀ ਹੋਈ।

ਇਨ੍ਹਾਂ ਦੋਵਾਂ ਦੋਸਤਾਂ ਨੂੰ 4 ਅਕਤੂਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲਣ ਦਾ ਮੌਕਾ ਮਿਲਿਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਕਰਤਾਰਪੁਰ ਸਾਹਿਬ ਨੂੰ ਵਿਛੜੇ ਆਪਣਿਆਂ ਦੇ ਮਿਲਾਪ ਦਾ ਕੇਂਦਰ ਕਿਹਾ ਜਾਣ ਲੱਗਾ ਹੈ।

ਸਰਹੱਦ ਦੇ ਦੋਵੇਂ ਪਾਸਿਆਂ ਤੋਂ ਲੋਕ ਇੱਥੇ ਆਪਣਿਆਂ ਨੂੰ ਮਿਲਣ ਆਉਂਦੇ ਹਨ ਅਤੇ ਇਨ੍ਹਾਂ ਮੁਲਾਕਾਤਾਂ ਦੀਆਂ ਭਾਵੁਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇੰਤਖ਼ਾਬ ਆਲਮ ਅਤੇ ਬਿਸ਼ਨ ਸਿੰਘ ਬੇਦੀ ਦੀ ਮੁਲਾਕਾਤ ਵੀ ਇਨ੍ਹਾਂ ਭਾਵਨਾਵਾਂ ਤੋਂ ਵਾਂਝੀ ਨਹੀਂ ਸੀ।

ਬੀਬੀਸੀ ਉਰਦੂ ਨਾਲ ਗੱਲ ਕਰਦਿਆਂ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਤਖ਼ਾਬ ਆਲਮ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਕਿਉਂਕਿ ਅਸੀਂ ਲੰਬੇ ਸਮੇਂ ਬਾਅਦ ਆਹਮੋ-ਸਾਹਮਣੇ ਹੋਏ ਹਾਂ।

ਬਿਸ਼ਨ ਸਿੰਘ ਬੇਦੀ ਨੂੰ ਇਸ ਯਾਤਰਾ ਲਈ ਇੱਕ ਦਿਨ ਦਾ ਵੀਜ਼ਾ ਮਿਲਿਆ ਸੀ, ਜੋ ਆਮ ਤੌਰ ''''ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਉਹ ਪਾਕਿਸਤਾਨ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲ ਸਕਣ।


  • ਲੰਬੇ ਦੇ ਇੰਤਜ਼ਾਰ ਤੋਂ ਬਾਅਦ ਬਿਸ਼ਨ ਸਿੰਘ ਬੇਦੀ ਆਪਣੇ ਦੋਸਤ ਇੰਤਖ਼ਾਬ ਆਲਮ ਨੂੰ ਮਿਲੇ।
  • ਉਨ੍ਹਾਂ ਦੋਵਾਂ ਦੀ ਇਹ ਮੁਲਾਕਾਤ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੋਈ।
  • ਮਿਲਣੀ ਵੇਲੇ ਦੋਵੇਂ ਦੋਸਤ ਕਾਫੀ ਭਾਵੁਕ ਹੋ ਗਏ ਸਨ ਅਤੇ ਅੱਖਾਂ ਵਿੱਚ ਹੰਝੂ ਸਨ।
  • ਬਿਸ਼ਨ ਸਿੰਘ ਬੇਦੀ ਨੂੰ ਇਸ ਯਾਤਰਾ ਲਈ ਇੱਕ ਦਿਨ ਦਾ ਵੀਜ਼ਾ ਮਿਲਿਆ ਸੀ।
  • ਕਰਤਾਰਪੁਰ ਸਾਹਿਬ ਨੂੰ ਨੂੰ ਵਿਛੜੇ ਆਪਣਿਆਂ ਦੇ ਮਿਲਾਪ ਦਾ ਕੇਂਦਰ ਕਿਹਾ ਜਾਣ ਲੱਗਾ ਹੈ।
  • ਇਸ ਮੌਕੇ ਸਾਡੇ ਦੋਵਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਸ਼ਫਕਤ ਰਾਣਾ ਅਤੇ ਸਾਡੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਸੀ।

ਇੰਤਖ਼ਾਬ ਆਲਮ ਦੱਸਦੇ ਹਨ, "ਬਿਸ਼ਨ ਸਿੰਘ ਬੇਦੀ ਪਿਛਲੇ ਕੁਝ ਸਮੇਂ ਤੋਂ ਕਾਫੀ ਬਿਮਾਰ ਹਨ। ਪਰ, ਡਾਕਟਰਾਂ ਨੇ ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ, ਇਸ ਲਈ ਉਨ੍ਹਾਂ ਨੇ ਇਸ ਮੁਲਾਕਾਤ ਦਾ ਮੌਕਾ ਨਹੀਂ ਗਵਾਇਆ"

"ਉਹ ਇਸ ਮੀਟਿੰਗ ਲਈ ਵ੍ਹੀਲਚੇਅਰ ''''ਤੇ ਆਏ ਸਨ। ਜਦੋਂ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਮੈਂ ਦੇਖਿਆ ਕਿ ਬੇਦੀ ਨੂੰ ਆਪਣੀਆਂ ਅੱਖਾਂ ''''ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ।''''''''

ਮੈਂ ਉਨ੍ਹਾਂ ਨੂੰ ਕਿਹਾ, "''''ਲਵਲੀ ਟੂ ਸੀ ਯੂ'''' ਅਤੇ ਇਹ ਕਹਿ ਅਸੀਂ ਇੱਕ-ਦੂਜੇ ਨੂੰ ਜੱਫੀ ਪਾਈ। ਉਸ ਵੇਲੇ ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ।"

"ਇਸ ਮੌਕੇ ਸਾਡੇ ਦੋਵਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਸ਼ਫਕਤ ਰਾਣਾ ਅਤੇ ਸਾਡੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਨਹੀਂ ਮੌਜੂਦ ਨਹੀਂ ਸੀ।"

ਇੰਤਖਾਬ ਆਲਮ ਆਖਦੇ ਹਨ, "ਆਖ਼ਰੀ ਵਾਰ ਅਸੀਂ ਦੋਵੇਂ ਜਨਵਰੀ 2013 ਵਿੱਚ ਕਲਕੱਤਾ ਦੇ ਈਡਨ ਗਾਰਡਨ ਵਿੱਚ ਮਿਲੇ ਸੀ, ਜਦੋਂ ਪਾਕਿਸਤਾਨ ਅਤੇ ਭਾਰਤ ਦੇ ਕਪਤਾਨਾਂ ਨੂੰ ਉੱਥੇ ਸੱਦਿਆ ਗਿਆ ਸੀ।"

"ਉਸ ਤੋਂ ਬਾਅਦ ਅਸੀਂ ਫੋਨ ਅਤੇ ਵਟਸਐਪ ''''ਤੇ ਗੱਲਾਂ ਕਰਦੇ ਸੀ। ਹਾਲਾਂਕਿ, ਡੇਢ ਸਾਲ ਪਹਿਲਾਂ ਬਿਸ਼ਨ ਸਿੰਘ ਬੇਦੀ ਲਕਵੇ ਕਾਰਨ ਬਹੁਤ ਬਿਮਾਰ ਹੋ ਗਏ ਸਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਮੇਰੇ ਨਾਮ ਮਿਲਣ ਦੀ ਇੱਛਾ ਸੀ।"


-


ਅਮਰੀਕੀ ਗਾਇਕ ਦੀ ਮਿਮਿਕਰੀ ''''ਤੇ ਹਸ ਪਏ

ਇੰਤਖ਼ਾਬ ਆਲਮ ਅਤੇ ਬਿਸ਼ਨ ਸਿੰਘ ਬੇਦੀ ਦੋਵਾਂ ਦਾ ਸੈਂਸ ਆਫ ਹਿਊਮਰ ਕਮਾਲ ਦਾ ਹੈ।

ਇਸ ਮੁਲਾਕਾਤ ਦੌਰਾਨ ਇੰਤਖ਼ਾਬ ਆਲਮ ਨੇ ਬਿਸ਼ਨ ਸਿੰਘ ਬੇਦੀ ਨੂੰ ਕੁਝ ਚੁਟਕਲੇ ਵੀ ਸੁਣਾਏ ਅਤੇ ਅਮਰੀਕੀ ਗਾਇਕ ਲੁਈਸ ਆਰਮਸਟ੍ਰਾਂਗ ਦੀ ਨਕਲ ਕਰਦਿਆਂ ਇੱਕ ਗੀਤ ਵੀ ਗਾਇਆ।

ਇਸ ''''ਤੇ ਬਿਸ਼ਨ ਸਿੰਘ ਬੇਦੀ ਦੀ ਪਤਨੀ ਨੇ ਕਿਹਾ ਕਿ ਇੰਤਖ਼ਾਬ ਭਾਈ, ਤੁਹਾਡੀ ਬਹੁਤ ਤਾਰੀਫ਼ ਸੁਣੀ ਹੈ। ਤੁਸੀਂ ਇਸ ਗਾਇਕ ਦੀ ਬਹੁਤ ਵਧੀਆ ਮਿਮਿਕਰੀ (ਨਕਲ) ਕਰਦੇ ਹੋ। ਅੱਜ ਤੁਸੀਂ ਬੇਦੀ ਸਾਬ੍ਹ ਨੂੰ ਹਸਾ ਦਿੱਤਾ।

ਇੰਤਖ਼ਾਬ ਆਲਮ ਨੇ ਕਿਹਾ, "ਮੈਂ ਆਪਣੇ ਕਰੀਅਰ ਵਿੱਚ ਸਕਾਟਲੈਂਡ ਵਿੱਚ ਵੀ ਖੇਡਿਆ ਹਾਂ। ਮੇਰੀ ਟੀਮ ਵਿੱਚ ਇੱਕ ਅਜਿਹਾ ਕ੍ਰਿਕਟਰ ਸੀ ਜੋ ਲੂਈ ਆਰਮਸਟ੍ਰਾਂਗ ਦੇ ਗੀਤ ਗਾਉਂਦਾ ਸੀ। ਮੈਂ ਉਸ ਕ੍ਰਿਕਟਰ ਕੋਲੋਂ ਇਹ ਗਾਣੇ ਸਿੱਖੇ ਅਤੇ ਫਿਰ ਮੈਂ ਉਨ੍ਹਾਂ ਦੀ ਨਕਲ ਕਰਨ ਲੱਗਾ।"

"ਜਦੋਂ ਬੇਦੀ ਅਤੇ ਮੈਂ 1971 ਵਿੱਚ ਵਿਸ਼ਵ ਇਲੈਵਨ ਲਈ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਸੀ, ਮੈਨੂੰ ਵੀਕੈਂਡ ''''ਤੇ ਖਿਡਾਰੀਆਂ ਦੀ ਪਾਰਟੀ ਵਿੱਚ ਲੁਈ ਆਰਮਸਟ੍ਰਾਂਗ ਦੀ ਆਵਾਜ਼ ਵਿੱਚ ਗਾਉਣ ਲਈ ਕਿਹਾ ਗਿਆ ਸੀ।"

"ਜਦੋਂ ਬੇਦੀ ਅਤੇ ਮੈਂ 1971 ਵਿੱਚ ਵਰਲਡ ਇਲੈਵਨ ਵੱਲੋਂ ਆਸਟ੍ਰੇਲੀਆ ਦੌਰੇ ''''ਤੇ ਸੀ ਤਾਂ ਉਸ ਵੇਲੇ ਵੀਕਐਂਡ ''''ਤੇ ਖਿਡਾਰਆਂ ਦੀ ਪਾਰਟੀ ਵਿੱਚ ਮੈਨੂੰ ਲੁਈਸ ਆਰਮਸਟ੍ਰਾਂਰ ਦੀ ਆਵਾਜ਼ ਵਿੱਚ ਗਾਉਣ ਲਈ ਕਿਹਾ ਜਾਂਦਾ ਸੀ।"


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

''''ਤੁਸੀਂ ਮੇਰੇ ਪਿੱਛੇ ਕਿਉਂ ਪੈ ਗਏ ਹੋ?''''

ਇੰਤਖ਼ਾਹ ਆਲਮ ਨੇ ਕਿਹਾ, "ਵੈਸੇ ਤਾਂ ਬਿਸ਼ਨ ਸਿੰਘ ਬੇਦੀ ਅਤੇ ਮੈਂ 60 ਦੇ ਦਹਾਕੇ ਵਿੱਚ ਕਾਊਂਟੀ ਕ੍ਰਿਕਟ ਖੇਡਣਾ ਸ਼ੁਰੂ ਕਰ ਲਿਆ ਸੀ।"

"ਪਰ ਸਹੀ ਮਾਅਨਿਆਂ ਵਿੱਚ ਸਾਡੀ ਦੋਸਤੀ 1971 ਵਿੱਚ ਸ਼ੁਰੂ ਹੋਈ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਟੀਮ ਇੰਗਲੈਂਡ ਦੌਰੇ ''''ਤੇ ਸੀ। ਭਾਰਤੀ ਟੀਮ ਦਾ ਇੱਕ ਮੈਚ ਮੇਰੀ ਕਾਊਂਟੀ ਸਰੇ ਦੇ ਖ਼ਿਲਾਫ਼ ਸਨ।"

ਮੈਨੂੰ ਯਾਦ ਹੈ ਕਿ ਮੈਂ ਬੇਦੀ ਦੀਆਂ ਗੇਂਦਾਂ ''''ਤੇ ਲਗਾਤਾਰ ਦੋ ਛੱਕੇ ਮਾਰੇ ਤਾਂ ਉਨ੍ਹਾਂ ਨੇ ਮੇਰੇ ਜੁਮਲਾ ਕੱਸਿਆ ਕਿ ''''ਤੁਸੀਂ ਮੇਰੇ ਪਿੱਛੇ ਕਿਉਂ ਪੈ ਗਏ ਹੋ?"

ਪਤਨੀ ਦਾ ਪਾਕਿਸਤਾਨ ਨਾਲ ਡੂੰਘਾ ਰਿਸ਼ਤਾ

ਬਿਸ਼ਨ ਸਿੰਘ ਬੇਦੀ ਬਿਮਾਰੀ ਕਾਰਨ ਬਹੁਤ ਘੱਟ ਗੱਲ ਕਰਦੇ ਹਨ। ਉਨ੍ਹਾਂ ਦੀ ਪਤਨੀ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਜਦੋਂ ਬੇਦੀ ਸਾਬ੍ਹ ਇੰਤਖ਼ਾਬ ਆਲਮ ਅਤੇ ਸ਼ਫ਼ਕਤ ਰਾਣਾ ਨਾਲ ਮਿਲ ਰਹੇ ਸਨ, ਤਾਂ ਉਨ੍ਹਾਂ ਨੇ ਖ਼ਾਸ ਤੌਰ ''''ਤੇ ਇਹ ਮਹਿਸੂਸ ਕੀਤਾ ਕਿ ਬੇਦੀ ਸਾਬ੍ਹ ਦੇ ਚਿਹਰੇ ''''ਤੇ ਇੱਕ ਅਜੀਬ ਜਿਹੀ ਖੁਸ਼ੀ ਸੀ।

ਬੇਦੀ ਸਾਬ੍ਹ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਾਕਿਸਤਾਨ ਨਾਲ ਡੂੰਘਾ ਨਾਤਾ ਹੈ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨ ਤੋਂ ਆਏ ਸਨ ਅਤੇ ਮੁਰੀ ਵਿੱਚ ਮੇਰੇ ਪਿਤਾ ਦੀ ਵੀ ਇੱਕ ਦੁਕਾਨ ਸੀ।

ਉਹ ਕਈ ਵਾਰ ਪਾਕਿਸਤਾਨ ਵੀ ਗਏ ਹਨ ਅਤੇ ਆਪਣੇ ਪਿਤਾ ਦਾ ਘਰ ਤੇ ਦੁਕਾਨ ਦੇਖਣ ਲਈ ਪੇਸ਼ਾਵਰ ਤੇ ਮੁਰੀ ਵੀ ਗਏ ਹਨ।

ਪਾਕਿਸਤਾਨ ਆ ਕੇ ਉਨ੍ਹਾਂ ਨੂੰ ਸਭ ਤੋਂ ਚੰਗੀ ਚੀਜ਼ ਪਾਕਿਸਤਾਨੀਆਂ ਮੁਹੱਬਤ ਲੱਗਦੀ ਹੈ।

''''ਪਤਾ ਨਹੀਂ ਹੁਣ ਕਦੋਂ ਮੁਲਾਕਾਤ ਹੋਵੇ''''

ਬਿਸ਼ਨ ਸਿੰਘ ਬੇਦੀ ਅਤੇ ਇੰਤਖ਼ਾਬ ਆਲਮ ਨੇ ਕਰਤਾਰਪੁਰ ਵਿੱਚ ਦਿਨ ਨਾਲ ਗੁਜ਼ਾਰਿਆ ਅਤੇ ਆਪਣੀ ਦੋਸਤੀ ਦੇ ਯਾਦਗਾਰ ਪਲਾਂ ਨੂੰ ਖ਼ੂਬ ਯਾਦ ਕੀਤਾ।

ਪਰ ਇੰਤਖ਼ਾਬ ਆਲਮ ਮੁਤਾਬਕ, ''''''''ਇਹ ਪਲ ਸਾਡੇ ਦੋਵਾਂ ਲਈ ਬਹੁਤ ਭਾਰੀ ਸੀ ਜਦੋਂ ਅਸੀਂ ਇਸ ਗਲਿਆਰੇ ਵਿੱਚ ਇੱਕ-ਦੂਜੇ ਨੂੰ ਅਲਵਿਦਾ ਕਹਿ ਕੇ ਵਾਪਸ ਪਰਤ ਰਹੇ ਸੀ।"

"ਉਸ ਵੇਲੇ ਬਿਸ਼ਨ ਸਿੰਘ ਬੇਦੀ ਬੜੇ ਭਾਵੁਕ ਹੋ ਗਏ ਸਨ ਅਤੇ ਕਿਹਾ ਕਿ ਖੁਸ਼ੀ ਹੈ ਕਿ ਅਸੀਂ ਮਿਲੇ, ''''ਪਤਾ ਨਹੀਂ ਹੁਣ ਦੁਬਾਰਾ ਮਿਲ ਸਕੀਏ ਜਾਂ ਨਾ''''।"


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)