ਥਾਈਲੈਂਡ ਦੇ ਇੱਕ ਨਰਸਰੀ ਸਕੂਲ ਵਿੱਚ ਗੋਲੀਬਾਰੀ, 23 ਬੱਚਿਆਂ ਸਣੇ 34 ਲੋਕਾਂ ਦੀ ਹੋਈ ਮੌਤ

10/06/2022 3:40:07 PM

Reuters

ਥਾਈਲੈਂਡ ਵਿੱਚ ਇੱਕ ਪ੍ਰੀ-ਸਕੂਲ ਚਾਈਲਡ ਡੇ-ਕੇਅਰ ਸੈਂਟਰ ਵਿੱਚ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ ਹੈ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਹਮਲਾ ਕਰਨ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ ਹੈ।

ਸਥਾਨਕ ਮੀਡੀਆ ਮੁਤਾਬਕ ਉਸ ਦੀ ਲਾਸ਼ ਵੀ ਮਿਲ ਗਈ ਹੈ, ਪਰ ਪੁਲਿਸ ਵੱਲੋਂ ਅਜੇ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

Reuters

ਪੁਲਿਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ''''ਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਿਲ ਹਨ। ਕੁੱਲ ਮਾਰੇ ਗਏ ਲੋਕਾਂ ਵਿੱਚੋਂ ਘੱਟੋ-ਘੱਟ 23 ਸਿਰਫ਼ ਬੱਚੇ ਹਨ।

ਪੁਲਿਸ ਅਨੁਸਾਰ, ਹਮਲਾਵਰ ਨੇ ਬੱਚਿਆਂ ਅਤੇ ਵੱਡਿਆਂ ਨੂੰ ਗੋਲ਼ੀਆਂ ਮਾਰੀਆਂ ਤੇ ਚਾਕੂ ਨਾਲ ਹਮਲਾ ਕੀਤਾ।

ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਹਮਲਾਵਰ ਨੇ ਆਪਣੀ ਪਤਨੀ ਅਤੇ ਬੱਚਿਆਂ ਦਾ ਵੀ ਕਤਲ ਕਰ ਦਿੱਤਾ ਹੈ।

ਇਸ ਹਮਲੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ। ਪੁਲਿਸ ਨੇ ਹਮਲਾਵਰ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ।

ਪੁਲਿਸ ਮੁਤਾਬਕ, ਬੰਦੂਕਧਾਰੀ ਨੂੰ ਪਿਛਲੇ ਸਾਲ ਹੀ ਪੁਲਿਸ ਦੀ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ।


-


ਸਥਾਨਕ ਪੁਲਿਸ ਕਰਨਲ ਜੱਕਾਪਾਤ ਵਿਜੀਤਰਾਈਥਾਯਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਦਾ ਨਾਮ ਪਾਨਿਆ ਕਾਮਰਾਬ ਹੈ।

ਇਸ ਹਮਲਾਵਰ ਨੂੰ ਪਿਛਲੇ ਸਾਲ ਡਰੱਗਜ਼ ਦੀ ਵਰਤੋਂ ਕਰਨ ਕਾਰਨ ਪੁਲਿਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਇਹ ਹਮਲਾ ਥਾਈਲੈਂਡ ਦੇ ਉੱਤਰ-ਪੂਰਬ ''''ਚ ਨੋਂਗ ਬੁਆ ਲਾਮਫੂ ''''ਚ ਹੋਇਆ ਹੈ, ਇਹ ਥਾਈਲੈਂਡ ਦਾ ਇੱਕ ਪੇਂਡੂ ਇਲਾਕਾ ਹੈ ਜੋ ਬੈਂਕਾਕ ਤੋਂ ਲਗਭਗ 500 ਕਿੱਲੋਮੀਟਰ ਦੂਰ ਹੈ।

ਥਾਈਲੈਂਡ ਵਿੱਚ ਅਜਿਹੀਆਂ ਘਟਨਾਵਾਂ ਘੱਟ ਹੀ ਵਾਪਰਦੀਆਂ ਹਨ। ਸਾਲ 2020 ਵਿੱਚ ਇੱਥੇ ਇੱਕ ਫੌਜੀ ਨੇ 21 ਲੋਕਾਂ ਨੂੰ ਮਾਰ ਦਿੱਤਾ ਸੀ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)