ਅਮਰੀਕਾ ਵਿੱਚ ਅਗਵਾ ਹੋਏ ਪੰਜਾਬੀ ਪਰਿਵਾਰ ਦਾ ਕਤਲ, ਮਿਲੀਆ ਲਾਸ਼ਾਂ

10/06/2022 10:40:07 AM

ਅਮਰੀਕਾ ਦੇ ਮਰਸਿਡ ਕਾਊਂਟੀ ਪੁਲਿਸ ਨੇ ਅਗਵਾ ਹੋਏ ਪੰਜਾਬੀਆਂ ਦੇ ਕਤਲ ਹੋਣ ਦੀ ਪੁਸ਼ਟੀ ਕੀਤੀ ਹੈ।

ਮਰਸਿਡ ਕਾਊਂਟੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਗਵਾ ਹੋਏ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਹੈ ਅਜੇ ਕਤਲ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਹੋਇਆ ਹੈ ਅਤੇ ਜਾਂਚ ਜਾਰੀ ਹੈ।

ਦਰਅਸਲ, ਬੀਤੇ ਦਿਨ ਅਮਰੀਕਾ ਵਿੱਚ ਅੱਠ ਮਹੀਨਿਆਂ ਦੀ ਬੱਚੀ ਸਣੇ 4 ਪੰਜਾਬੀਆਂ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ।

ਪੁਲਿਸ ਮੁਤਾਬਕ ਸੂਬੇ ਦੇ ਕੇਂਦਰੀ ਇਲਾਕੇ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਦੀ ਪੁਲਿਸ ਨੇ ਸੂਬੇ ਦੇ ਕੇਂਦਰੀ ਇਲਾਕੇ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਉਣ ਦੀ ਗੱਲ ਆਖੀ ਸੀ।

ਅਗਵਾ ਹੋਣ ਵਾਲਿਆਂ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਸਣੇ ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਤਾਇਆ ਅਮਨਦੀਪ ਸਿੰਘ ਹਨ।

ਪੁਲਿਸ ਨੇ ਦੱਸਿਆ, "ਸਾਨੂੰ ਇੱਕ ਸਥਾਨਕ ਕਿਸਾਨ ਦਾ ਸ਼ਾਮੀ ਕਰੀਬ 5.30 (ਸਥਾਨਕ ਸਮੇਂ ਮੁਤਾਬਕ) ਫੋਨ ਆਇਆ ਅਤੇ ਉਸ ਨੇ ਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ।"

"ਚਾਰਾਂ ਦੀਆਂ ਲਾਸ਼ਾਂ ਕਰੀਬ ਨੇੜੇ-ਨੇੜੇ ਹੀ ਪਈਆਂ ਸਨ।"

ਸ਼ੱਕੀ ਬਾਰੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕੀ ਬਾਰੇ ਜਾਣਕਾਰੀ ਹੈ ਤਾਂ ਪਰ ਸ਼ਾਂਝੀ ਨਹੀਂ ਕਰ ਸਕਦੇ।

ਹਾਲਂਕਿ, ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਸੀ, ਜਿਸ ਬਾਰੇ ਬਾਅਦ ਵਿੱਚ ਦੱਸਿਆ ਗਿਆ ਸੀ ਕਿ ਉਹ ਅਸਲ ਮੁਲਜ਼ਮ ਨਹੀਂ ਹੈ।

ਮੰਗਲਵਾਰ ਨੂੰ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਮੁਲਜ਼ਮਾਂ ਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕਰਨ।


  • ਅਮਰੀਕਾ ਦੇ ਮੱਧ ਕੈਲੀਫ਼ੋਨਰਨੀਆ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਅਗਵਾ ਕੀਤਾ ਗਿਆ ਸੀ
  • ਪੁਲਿਸ ਮੁਤਾਬਕ ਚਾਰਾਂ ਦੀਆਂ ਲਾਸ਼ਾਂ ਨੇੜੇ-ਨੇੜੇ ਪਈਆਂ ਮਿਲੀਆਂ ਸਨ
  • ਇਨ੍ਹਾਂ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਸਣੇ 3 ਲੋਕ ਹੋਰ ਹਨ
  • ਸ਼ੱਕੀ ਬਾਰੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕੀ ਬਾਰੇ ਜਾਣਕਾਰੀ ਹੈ ਤਾਂ ਪਰ ਸ਼ਾਂਝੀ ਨਹੀਂ ਕਰ ਸਕਦੇ।
  • ਪੀੜਤਾਂ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਨਾਲ ਦੱਸਿਆ ਜਾ ਰਿਹਾ ਹੈ

ਹੁਸ਼ਿਆਰਪੁਰ ਨਾਲ ਸੰਬੰਧਿਤ ਪਰਿਵਾਰ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਵਿੱਚ ਅਗਵਾ ਹੋਇਆ ਇਹ ਪਰਿਵਾਰ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ।

ਹੁਸ਼ਿਆਰਪੁਰ ''''ਚ ਮੌਜੂਦ ਪੀੜਤ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ, "ਉਨ੍ਹਾਂ ਦੀ ਕਾਰ ਉਨ੍ਹਾਂ ਦੇ ਦਫ਼ਤਰ ਤੋਂ 20-25 ਕਿੱਲੋਮੀਟਰ ਦੂਰ ਸੜੀ ਹੋਈ ਮਿਲੀ ਹੈ।"

"ਉਨ੍ਹਾਂ ਦੇ ਮੋਬਾਈਲ ਵੀ ਮਿਲੇ ਹਨ। ਅਜੇ ਤੱਕ ਫਿਰੌਤੀ ਆਦਿ ਲਈ ਕੋਈ ਕਾਲ ਨਹੀਂ ਆਈ।"

ਸਦਮੇ ਵਿੱਚ ਹੈ ਪੀੜਤ ਮਾਪੇ

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਪੀੜਤ ਅਮਨਦੀਪ ਸਿੰਘ ਅਤੇ ਜਸਦੀਪ ਸਿੰਘ ਦੇ ਪਿਤਾ ਰਣਧੀਰ ਸਿੰਘ ਸਿਹਤ ਵਿਭਾਗ ਤੋਂ ਅਤੇ ਮਾਂ ਕਿਰਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ।

ਉਹ ਦੋਵੇਂ ਲੰਘੀ 29 ਸਤੰਬਰ ਨੂੰ ਹੀ ਅਮਰੀਕਾ ਤੋਂ ਭਾਰਤ ਪਰਤੇ ਹਨ ਅਤੇ ਮੁੜਨ ਤੋਂ ਬਾਅਦ ਰਣਧੀਰ ਸਿੰਘ ਇੱਕ ਧਾਰਮਿਕ ਯਾਤਰਾ ''''ਤੇ ਉਤਰਾਖੰਡ ਚਲੇ ਗਏ ਸਨ।

ਜਿੱਥੇ ਰਿਸ਼ੀਕੇਸ਼ ਪਹੁੰਚਣ ''''ਤੇ ਉਨ੍ਹਾਂ ਨੂੰ ਜਸਪ੍ਰੀਤ ਕੌਰ (ਵੱਡੇ ਪੁੱਤਰ ਦੀ ਪਤਨੀ) ਦਾ ਫੋਨ ਆਇਆ ਅਤੇ ਉਸ ਨੇ ਆਪਣੇ ਪਤੀ ਅਤੇ ਬਾਕੀ ਮੈਂਬਰਾਂ ਦੇ ਅਗਵਾ ਹੋਣ ਦੀ ਜਾਣਕਾਰੀ ਦਿੱਤੀ।

ਇਹ ਜਾਣਕਾਰੀ ਮਿਲਦੇ ਹੀ ਰਣਧੀਰ ਆਪਣੇ ਪਿੰਡ ਵਾਪਸ ਮੁੜ ਗਏ ਅਤੇ ਉਨ੍ਹਾਂ ਨੇ ਤੁਰੰਤ ਅਮਰੀਕਾ ਜਾਣ ਦੀ ਤਿਆਰੀ ਕਰ ਲਈ।

ਪੰਜਾਬ ''''ਚ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਬੱਚਿਆਂ ਦੇ ਅਗਵਾ ਹੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਮਾਪੇ ਗਹਿਰੇ ਸਦਮੇ ਵਿੱਚ ਹਨ ਅਤੇ ਗੱਲਬਾਤ ਕਰਨ ਦੀ ਹਾਲਤ ਵਿੱਚ ਨਹੀਂ ਹਨ।


ਰਿਸ਼ਤੇਦਾਰ ਨੇ ਰੋ-ਰੋ ਕੇ ਕੀਤੀ ਸੀ ਮਦਦ ਦੀ ਅਪੀਲ

ਕਤਲ ਹੋਏ ਪਰਿਵਾਰ ਦੇ ਇੱਕ ਰਿਸ਼ਤਦਾਰ ਨੇ ਬੀਤੇ ਦਿਨ ਬੋਲਦਿਆਂ ਕਿਹਾ ਸੀ, "ਮੈਂ ਆਪਣੇ ਪੂਰੇ ਪਰਿਵਾਰ ਲਈ ਗੱਲ ਕਰ ਰਿਹਾ ਹਾਂ। ਜੋ ਵੀ ਮੈਨੂੰ ਦੇਖ ਰਹੇ ਹਨ, ਮੈਂ ਉਨ੍ਹਾਂ ਸਾਰਿਆਂ ਨੂੰ, ਮੀਡੀਆ ਨੂੰ, ਹਰ ਸਟੋਰ, ਗੈਸ ਸਟੇਸ਼ਨ, ਸਾਰੇ ਲੋਕਾਂ ਨੂੰ, ਜਿਨ੍ਹਾਂ ਕੋਲ ਕੈਮਰੇ ਹਨ, ਕਿਰਪਾ ਕਰਕੇ ਕੈਮਰੇ ਦੀ ਜਾਂਚ ਕਰੋ।"

Reuters

"ਜੇਕਰ ਤੁਹਾਡੇ ਕੋਲ ਕੋਈ ਮਦਦਗਾਰ ਸੰਕੇਤ ਜਾਂ ਵੀਡੀਓ ਹੈ, ਤਾਂ ਕਿਰਪਾ ਕਰਕੇ ਇਸ ਨੂੰ ਸ਼ੈਰਿਫ ਵਿਭਾਗ ਜਾਂ ਲਾਅ ਇਫੋਰਸਮੈਂਟ ਵਿਭਾਗ ਨੂੰ ਦਿਓ। ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਪਰ ਸਾਨੂੰ ਇਸ ਵੇਲੇ ਜਨਤਕ ਮਦਦ ਦੀ ਲੋੜ ਹੈ।"

ਪੁਲਿਸ ਨੂੰ ਅਗਵਾ ਹੋਣ ਬਾਰੇ ਕਿਵੇਂ ਮਿਲੀ ਜਾਣਕਾਰੀ

ਖ਼ਬਰ ਏਜੰਸੀ ਰਾਈਟਰਜ਼ ਦੀ ਰਿਪੋਰਟ ਮੁਤਾਬਕ, ਪੁਲਿਸ ਨੂੰ ਇਸ ਪਰਿਵਾਰ ਦੇ ਅਗਵਾ ਹੋਣ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਸੋਮਵਾਰ ਨੂੰ ਉਨ੍ਹਾਂ ਨੂੰ ਅਮਨਦੀਪ ਸਿੰਘ ਦਾ ਕਾਲੇ ਰੰਗ ਦਾ ਟੱਰਕ ਸੜਦਾ ਹੋਇਆ ਮਿਲਿਆ।

ਜਦੋਂ ਪੁਲਿਸ ਨੇ ਇਸ ਟੱਰਕ ਦੀ ਜਾਂਚ-ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਰਿਵਾਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਇਸ ਨਾਲ ਪੁਲਿਸ ਨੂੰ ਯਕੀਨ ਹੋ ਗਿਆ ਕਿ ਪਰਿਵਾਰ ਨੂੰ ਅਗਵਾ ਕੀਤਾ ਗਿਆ ਹੈ।

ਮਰਸਡ ਦੇ ਕਾਊਂਟੀ ਸ਼ੈਰਿਫ ਦਫ਼ਤਰ (ਜ਼ਿਲ੍ਹਾ ਅਧਿਕਾਰੀ ਦਫ਼ਤਰ) ਦੇ ਅਧਿਕਾਰੀ ਵਰਨ ਵਾਰਨਕੀ ਨੇ ਕਿਹਾ, ''''''''ਅਜੇ ਤੱਕ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਗਵਾ ਕਰਨ ਪਿੱਛੇ ਕੀ ਉਦੇਸ਼ ਹੈ।''''''''

ਉਨ੍ਹਾਂ ਕਿਹਾ, ''''''''ਸਾਨੂੰ ਸਿਰਫ਼ ਇਨਾਂ ਪਤਾ ਹੈ ਕਿ ਉਹ ਗਾਇਬ ਹਨ।''''''''

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)