ਬੰਦਿਆਂ ਨਾਲ ਹੱਥ ਮਿਲਾਉਣ ਤੇ ਬੂਟਿਆਂ ਨੂੰ ਪਾਣੀ ਦੇਣ ਵਾਲੇ ਰੋਬੋਟ ਤੋਂ ਕਿਉਂ ਡਰ ਰਹੇ ਕੁਝ ਮਾਹਰ

10/05/2022 5:10:05 PM

BBC
ਹਿਊਮਨਾਈਡ ਰੋਬੋਟ

ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਆਪਣੀ ਟੈਸਲਾ ਇਲੈਕਟ੍ਰਿਕ ਕਾਰ ਕੰਪਨੀ ਵੱਲੋਂ ਵਿਕਸਤ ਕੀਤੇ ਜਾ ਰਹੇ ਹਿਊਮਨਾਈਡ ਰੋਬੋਟ ਦਾ ਨਵਾਂ ਮਾਡਲ ਪੇਸ਼ ਕੀਤਾ ਹੈ।

ਇਹ ਔਪਟੀਮਸ ਸਿਲੀਕਾਨ ਵੈਲੀ ਦੇ ਇੱਕ ਸਮਾਗਮ ਵਿੱਚ ਸਟੇਜ ਉਪਰ ਆਇਆ। ਇਸ ਰੋਬੋਟ ਨੇ ਦਰਸ਼ਕਾਂ ਵੱਲ ਹੱਥ ਹਿਲਾਇਆ ਅਤੇ ਆਪਣੇ ਗੋਡੇ ਟੇਕੇ।

ਕੰਪਨੀ ਦੇ ਸੀਈਓ ਨੇ ਕਿਹਾ ਕਿ ਰੋਬੋਟ ''''ਤੇ ਕੰਮ ਚੱਲ ਰਿਹਾ ਹੈ ਪਰ ਕੁਝ ਸਾਲਾਂ ਵਿੱਚ ਇਹ ਜਨਤਾ ਨੂੰ ਵੇਚਣ ਲਈ ਉਪਲੱਬਧ ਹੋਵੇਗਾ।

ਇੰਜੀਨੀਅਰਾਂ ਦਾ ਕਹਿਣਾ ਹੈ ਕਿ ਟੈਸਲਾ ਦੇ ਮਾਸ-ਮਾਰਕੀਟ ਰੋਬੋਟ ਕਾਰ ਫੈਕਟਰੀਆਂ ਵਿੱਚ ਕੰਮ ਦੇ ਵੱਖ-ਵੱਖ ਕਿੱਤਿਆਂ ਵਿੱਚ ਪਰਖੇ ਜਾਣਗੇ।

ਇਸ ਮਾਡਲ ਨੂੰ ਟੈਸਲਾ ਦੇ ਸਲਾਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਿਵਸ ਸਮਾਗਮ ਵਿੱਚ ਸਟੇਜ ''''ਤੇ ਚਲਾਇਆ ਗਿਆ ਸੀ।

ਕੀ-ਕੀ ਕੰਮ ਕਰਦਾ ਹੈ?

ਲੋਕਾਂ ਨੂੰ ਔਪਟੀਮਸ ਦਾ ਇੱਕ ਵੀਡੀਓ ਵੀ ਦਿਖਾਇਆ ਗਿਆ ਸੀ। ਇਹ ਛੋਟੇ-ਛੋਟੇ ਕੰਮ ਕਰਦਾ ਸੀ, ਜਿਨ੍ਹਾਂ ਵਿੱਚ ਪੌਦਿਆਂ ਨੂੰ ਪਾਣੀ ਦੇਣਾ, ਬਕਸੇ ਅਤੇ ਧਾਤ ਦਾ ਸਮਾਨ ਚੁੱਕਣਾ ਵੀ ਸ਼ਾਮਿਲ ਸੀ।

ਐਲਨ ਮਸਕ ਨੇ ਕਿਹਾ ਕਿ ਰੋਬੋਟ ਇਕੱਠੇ ਤਿਆਰ ਕੀਤੇ ਜਾਣਗੇ। ਇਹਨਾਂ ਦੀ ਕੀਮਤ 20,000 ਡਾਲਰ ਤੋਂ ਘੱਟ ਹੋਵੇਗੀ ਅਤੇ ਇਹ ਤਿੰਨ ਤੋਂ ਪੰਜ ਸਾਲਾਂ ਵਿੱਚ ਉਪਲੱਬਧ ਹੋਣਗੇ।

ਟੈਸਲਾ ਦੇ ਮੁਖੀ ਨੇ ਅੱਗੇ "ਭਵਿੱਖ ਵਿੱਚ ਬਹੁਤ ਕੁਝ ਜ਼ਿਆਦਾ" ਹੋਣ ਦੀ ਗੱਲ ਵੀ ਆਖੀ।

ਉਸ ਨੇ ਕਿਹਾ, "ਜਿਵੇਂ ਅਸੀਂ ਇਸਨੂੰ ਜਾਣਦੇ ਹਾਂ ਕਿ ਇਹ ਅਸਲ ਵਿੱਚ ਸੱਭਿਅਤਾ ਦੀ ਇੱਕ ਬੁਨਿਆਦੀ ਤਬਦੀਲੀ ਹੈ।"

ਨਿਵੇਸ਼ਕਾਂ ਅਤੇ ਵਿੱਤੀ ਵਿਸ਼ਲੇਸ਼ਕਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਟੈਸਲਾ ਰੋਬੋਟਾਂ ਦੀ ਵਰਤੋਂ ਵੱਲ ਜਾਵੇਗੀ।

ਉਹਨਾਂ ਸਲਾਹ ਦਿੱਤੀ ਹੈ ਕਿ ਇਸ ਦੀ ਬਜਾਇ ਟੈਸਲਾ ਨੂੰ ਇਲੈਕਟ੍ਰਿਕ ਕਾਰਾਂ ਦੇ ਕਾਰੋਬਾਰ ਵਾਲੇ ਪ੍ਰੋਜੈਕਟਾਂ ''''ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।


  • ਐਲਨ ਮਸਕ ਹਿਊਮਨਾਈਡ ਰੋਬੋਟ ਦਾ ਨਵਾਂ ਮਾਡਲ ਲਿਆਏ
  • ਕੁਝ ਸਾਲਾਂ ਵਿੱਚ ਵੇਚਣ ਲਈ ਉਪਲੱਬਧ ਹੋਵੇਗਾ
  • ਟੈਸਲਾ ਦੇ ਮਾਸ-ਮਾਰਕੀਟ ਰੋਬੋਟ ਪਹਿਲਾਂ ਕਾਰ ਫੈਕਟਰੀਆਂ ਵਿੱਚ ਕੰਮ ਨਾਲ ਪਰਖੇ ਜਾਣਗੇ
  • ਇਹ ਪੌਦਿਆਂ ਨੂੰ ਪਾਣੀ ਦੇਣਾ ਅਤੇ ਬਕਸੇ ਆਦਿ ਚੁੱਕਣਾ ਦਾ ਕੰਮ ਕਰਦਾ ਹੈ
  • ਰੋਬੋਟ ਦੀ ਕੀਮਤ 20,000 ਡਾਲਰ ਤੋਂ ਘੱਟ ਰੱਖਣ ਦਾ ਦਾਅਵਾ
  • ਮਨੁੱਖ ਦੀ ਥਾਂ ਲੈਣ ਵਾਲੀ ਮਸ਼ੀਨ ਬਣਾਉਣ ਦੀ ਇੱਛਾ ਰੱਖਦੇ ਨੇ ਮਸਕ

ਮਨੁੱਖ ਦੀ ਥਾਂ ਲੈਣ ਵਾਲੀ ਮਸ਼ੀਨ ਬਣਾਉਣ ਦੀ ਇੱਛਾ

ਮਸਕ ਨੇ ਕਿਹਾ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਭ ਤੋਂ ਔਖੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹਨ ਕਿ ਅਜਿਹੀ ਮਸ਼ੀਨ ਕਿਵੇਂ ਬਣਾਈ ਜਾਵੇ, ਜੋ ਮਨੁੱਖ ਦੀ ਥਾਂ ਲੈ ਸਕੇ।

ਅਰਬਪਤੀ ਐਲਨ ਮਸਕ, ਜਿਸ ਨੇ ਇੱਕ ਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਮਨੁੱਖ਼ਤਾ ਲਈ ਖ਼ਤਰਾ ਹੋਣ ਦੀ ਚੇਤਾਵਨੀ ਦਿੱਤੀ ਸੀ।

ਉਸ ਨੇ ਕਿਹਾ ਕਿ ਟੈਸਲਾ ਇੱਕ ਅਜਿਹੇ ਸਮਾਜ ਵਿੱਚ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੁੰਦਾ ਸੀ, ਜਿਸ ਵਿੱਚ ਰੋਬੋਟ ਕੰਮ ਕਰਦੇ ਹੋਣ।

ਲੋਕ ਇਹਨਾਂ ਦਾ ਲਾਭ ਲੈਣ ਅਤੇ ਸੁਰੱਖਿਅਤ ਵੀ ਹੋਣ।

ਉਸਨੇ ਇੱਕ ਕਾਤਲ ਸਾਈਬਰਗ ਬਾਰੇ ਫ਼ਿਲਮ ਦਾ ਹਵਾਲਾ ਦਿੰਦੇ ਹੋਏ ਚੇਤਾਵਨੀ ਦਿੱਤੀ, "ਅਸੀਂ ਹਮੇਸ਼ਾ ਸਾਵਧਾਨ ਰਹਿਣਾ ਚਾਹੁੰਦੇ ਹਾਂ ਕਿ ਅਸੀਂ ਟਰਮੀਨੇਟਰ ਮਾਰਗ ਤੋਂ ਹੇਠਾਂ ਨਾ ਜਾਈਏ।"

ਮਸਕ ਨੇ ਅੱਗੇ ਕਿਹਾ ਕਿ ਟੈਸਲਾ ਸੁਰੱਖਿਆ ਦੇ ਕੁਝ ਨਿਯਮ ਬਣਾ ਰਿਹਾ ਹੈ, ਜਿਸ ਵਿੱਚ ਇੱਕ ਰੋਕ ਲਗਾਉਣ ਵਾਲਾ ਬਟਨ ਵੀ ਸ਼ਾਮਲ ਹੈ। ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ।

ਉਸ ਨੇ ਦਲੀਲ ਦਿੱਤੀ ਹੈ ਕਿ ਸ਼ੇਅਰਾਂ ਦੇ ਮਾਲਕ ਇਹ ਨਿਰਧਾਰਤ ਕਰਨਗੇ ਕਿ ਜਨਤਕ ਤੌਰ ''''ਤੇ ਵਪਾਰ ਕਰਨ ਵਾਲੀ ਕੰਪਨੀ ਸਮਾਜਿਕ ਤੌਰ ''''ਤੇ ਜ਼ਿੰਮੇਵਾਰ ਹੈ ਜਾਂ ਨਹੀਂ।

ਟੈਸਲਾ ਦੇ ਏਆਈ ਦਿਵਸ ਦਾ ਉਦੇਸ਼ ਨਵੀਨਤਮ ਉਤਪਾਦਾਂ ਦੀ ਭਰਤੀ ਅਤੇ ਪ੍ਰਦਰਸ਼ਨ ਕਰਨਾ ਹੈ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)