ਪੋਨੀਯਿਨ ਸੇਲਵਨ -1: ਕਮਾਈ ਦੇ ਮਾਮਲੇ ਵਿਚ ਬਾਹੂਬਲੀ ਨੂੰ ਪਛਾੜਨ ਵੱਲ ਵਧ ਰਹੀ ਫਿਲਮ ਦੀ ਕੀ ਹੈ ਕਹਾਣੀ

10/04/2022 4:40:03 PM

ਪੋਨੀਯਿਨ ਸੇਲਵਨ-1: ਕੁਝ ਦਿਨਾਂ ਵਿੱਚ ਹੀ ਕਈ ਸੌ ਕਰੋੜ ਕਮਾਉਣ ਵਾਲੀ ਫ਼ਿਲਮ ਦੱਖਣ ਦੇ ਕਿਸ ਸਾਮਰਾਜ ਉਪਰ ਬਣੀ ਹੈ? ਕੀ ਇਹ ਬਾਹੂਬਲੀ ਨੂੰ ਪਿਛਾੜੇਗੀ?

ਤਮਿਲ ਭਾਸ਼ਾ ਦੇ ਮਹਾਂਕਾਵਿ ਉੱਤੇ ਬਣੀ ਅਤੇ ਨਿਰਮਾਤਾ ਮਣੀ ਰਤਨਮ ਵਲੋਂ ਬਣਾਈ ਗਈ ਇਹ ਫ਼ਿਲਮ ਪੋਨੀਯਿਨ ਸੇਲਵਨ-1 ਨੇ ਬਾਕਸ ਆਫਿਸ ''''ਤੇ ਧਮਾਲ ਮਚਾ ਦਿੱਤੀ ਹੈ।

ਕਈ ਲੋਕ ਤਮਿਲ ਵਿੱਚ ਭਾਰਤ ਦੇ ਸਭ ਤੋਂ ਮਹਾਨ ਰਾਜਿਆਂ ਵਿੱਚੋਂ ਇੱਕ ਉਪਰ ਆਧਾਰਿਤ ''''ਪੋਨੀਯਿਨ ਸੇਲਵਾਨ'''' ਨੂੰ ਇਸ ਭਾਸ਼ਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਾਵਲ ਮੰਨਦੇ ਹਨ।

ਇਹ ਰਾਜਾਰਾਜਾ ਚੋਲਾ ਨੂੰ ਵਫ਼ਾਦਾਰ ਪਰਜਾ ਵੱਲੋਂ ਦਿੱਤਾ ਗਿਆ ਨਾਮ ਸੀ। ਇਸ ਨਾਮ ਦਾ ਅਰਥ ਹੈ ''''ਰਾਜਿਆਂ ਦਾ ਰਾਜਾ''''।

ਉਨ੍ਹਾਂ ਨੇ 9ਵੀਂ ਸਦੀ ਤੋਂ 13ਵੀਂ ਸਦੀ ਤੱਕ ਤਮਿਲ ਧਰਤੀ ''''ਤੇ ਰਾਜ ਕੀਤਾ ਸੀ।

ਰਾਜਾਰਾਜਾ ਚੋਲਾ ਰਾਜਵੰਸ਼ ਦਾ ਪਹਿਲਾ ਰਾਜਾ ਨਹੀਂ ਸੀ ਪਰ ਉਹ ਆਪਣੇ ਸਾਮਰਾਜ ਨੂੰ ਇਸਦੇ ਸਿਖ਼ਰ ਉੱਤੇ ਲੈ ਗਿਆ ਸੀ। ਇਹ ਇੱਕ ਮੁਕਾਬਲਤਨ ਛੋਟੇ ਰਾਜ ਤੋਂ ਭਾਰਤ ਦੇ ਪ੍ਰਮੁੱਖ ਸਾਮਰਾਜ ਤੱਕ ਦਾ ਸਫ਼ਰ ਸੀ।

ਉਨ੍ਹਾਂ ਦਾ ਰਾਜਨੀਤਿਕ ਪ੍ਰਭਾਵ ਸ਼੍ਰੀਲੰਕਾ, ਮਾਲਦੀਵ, ਸੁਮਾਤਰਾ, ਥਾਈਲੈਂਡ ਅਤੇ ਮਲੇਸ਼ੀਆ ਦੇ ਕੁਝ ਹਿੱਸਿਆਂ ਵਿੱਚ ਫੈਲਿਆ ਹੋਇਆ ਸੀ। ਉਨ੍ਹਾਂ ਦੇ ਚੀਨ ਨਾਲ ਕੂਟਨੀਤਕ ਸਬੰਧ ਸਨ।

ਇਤਿਹਾਸਕਾਰ ਸੁਨੀਲ ਖਿਲਨਾਨੀ ਲਿਖਦੇ ਹਨ ਕਿ ਰਾਜਰਾਜਾ ਨੇ "ਉਹ ਕੁਝ ਕੀਤਾ ਜੋ ਉਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਸ਼ਾਸਕ ਨੇ ਨਹੀਂ ਕੀਤਾ ਸੀ।''''''''

ਉਸ ਨੇ ਵਪਾਰਕ ਕਿਸ਼ਤੀਆਂ ਅਤੇ ਲੱਕੜ ਦੇ ਸਮੁੰਦਰੀ ਜਹਾਜ਼ਾਂ ਦੀ ਕਮਾਨ ਸੰਭਾਲੀ। ਉਸ ਨੇ ਸਮੁੰਦਰੀ ਮੁਹਿੰਮਾਂ ਸ਼ੁਰੂ ਕੀਤੀਆਂ, ਜਿਸ ਨਾਲ ਬਹੁਤ ਦੂਰੋਂ ਦੌਲਤ ਘਰ ਵਾਪਸ ਆਈ।"

ਕਈ ਵੱਡੇ ਫ਼ਿਲਮੀ ਸਿਤਾਰਿਆਂ ਦੀ ਸਟਾਰ ਕਾਸਟ ਵਾਲੀ , ਇਸ ਫ਼ਿਲਮ ਨੂੰ ਬਣਾਉਣ ਲਈ 700 ਕਰੋੜ ਰੁਪਏ ਦੀ ਲਾਗਤ ਆਈ ਹੈ।

ਇਹ ਪੋਨੀਯਿਨ ਸੇਲਵਾਨ ਦੇ ਗੱਦੀ ''''ਤੇ ਬੈਠਣ ਦੇ ਦੁਆਲੇ ਘੁੰਮਦੀ ਹੈ ਕਿਉਂਕਿ ਉਸ ਦੇ ਬਿਮਾਰ ਪਿਤਾ ਸ਼ਾਹੀ ਫਰਜ਼ਾਂ ਤੋਂ ਪਿੱਛੇ ਹਟ ਗਏ ਸਨ।


  • ਪੋਨੀਯਿਨ ਸੇਲਵਨ-1: ਦਿਨਾਂ ਵਿੱਚ ਹੀ ਕਈ ਸੌ ਕਰੋੜ ਕਮਾਈ ਕੀਤੀ।
  • ਇਹ ਫਿਲਮ ਤਮਿਲ ਭਾਸ਼ਾ ਦੇ ਮਹਾਂਕਾਵਿ ਉਪਰ ਆਧਾਰਤਿ ਹੈ।
  • ਇਹ ਰਾਜਾਰਾਜਾ ਚੋਲਾ ਨੂੰ ਵਫ਼ਾਦਾਰ ਪਰਜਾ ਵੱਲੋਂ ਦਿੱਤਾ ਗਿਆ ਨਾਮ ਸੀ। ਇਸ ਨਾਮ ਦਾ ਅਰਥ ਹੈ ''''ਰਾਜਿਆਂ ਦਾ ਰਾਜਾ''''।
  • ਪੋਨੀਯਿਨ ਸੇਲਵਨ ਚੋਲਾਂ ਦੀ ਮਹਿਮਾ ਦਾ ਇੱਕ ਕਾਲਪਨਿਕ ਸਾਹਿਤਕ ਰਿਕਾਰਡ ਹੈ।
  • ਫਿਲਮ ਵਿੱਚ ਸੰਗੀਤ ਏਆਰ ਰਹਿਮਾਨ ਵੱਲੋਂ ਦਿੱਤਾ ਗਿਆ ਹੈ।

ਰਾਜ ਮਹਿਲ ਦੀ ਸਿਆਸਤ ਅਤੇ ਦੁਸ਼ਮਣ ਦੀਆਂ ਚਾਲਾਂ

ਰਾਜ ਮਹਿਲ ਸਾਜ਼ਿਸ਼ਾਂ ਅਤੇ ਇੱਕ ਆਉਣ ਵਾਲੇ ਰਾਜ ਪਲਟੇ ਵਿੱਚ ਉਲਝਿਆ ਹੋਇਆ ਹੈ। ਸ਼ਾਹੀ ਕਬੀਲੇ ਦੇ ਵਿਰੋਧੀ ਰਾਜਸੱਤਾ ਨੂੰ ਹਥਿਆਉਣ ਦੀ ਸਾਜ਼ਿਸ਼ ਰਚਦੇ ਹਨ ਅਤੇ ਦੁਸ਼ਮਣ ਰਾਜੇ ਕਤਲ ਦੀ ਸਾਜ਼ਿਸ ਰਚਦੇ ਹਨ।

ਰਣਨੀਤੀ ਦੀ ਅਗਵਾਈ ਕਰਨ ਵਾਲੀ ਇੱਕ ਸ਼ਕਤੀਸ਼ਾਲੀ ਅਤੇ ਰਹੱਸਮਈ ਔਰਤ ਨੰਦਿਨੀ (ਐਸ਼ਵਰਿਆ ਰਾਏ ਬੱਚਨ) ਆਪਣੇ ਸਾਬਕਾ ਪ੍ਰੇਮੀ ਅਤੇ ਰਾਜਕੁਮਾਰ-ਇਨ-ਵੇਟਿੰਗ (ਅਭਿਨੇਤਾ ਵਿਕਰਮ) ਨੂੰ ਤਬਾਹ ਕਰਨ ਲਈ ਬਦਲਾ ਲੈਣ ਵਾਲੇ ਰਸਤੇ ਉਪਰ ਹੈ।

ਉਸਦੀ ਵਿਰੋਧੀ ਰਾਜਕੁਮਾਰੀ ਕੁੰਦਵਈ ਹੈ (ਤਮਿਲ ਅਭਿਨੇਤਰੀ ਤ੍ਰਿਸ਼ਾ)। ਉਹ ਸਾਜ਼ਿਸ਼ਾਂ ਨੂੰ ਹਰਾਉਣਾ, ਆਪਣੇ ਭਰਾਵਾਂ ਦੀ ਰੱਖਿਆ ਕਰਨਾ ਅਤੇ ਵੇਖਣਾ ਚਾਹੁੰਦੀ ਹੈ ਕਿ ਉਸਦਾ ਸਮਰੱਥ ਭਰਾ ਗੱਦੀ ''''ਤੇ ਬੈਠਦਾ ਹੈ।

ਅਭਿਨੇਤਾ ਕਾਰਥੀ ਰੰਗੀਨ ਵੰਦੀਆਥੇਵਨ ਦਾ ਕਿਰਦਾਰ ਨਿਭਾਉਂਦਾ ਹੈ। ਉਹ ਸ਼ਾਹੀ ਰਾਜਕੁਮਾਰਾਂ ਦਾ ਇੱਕ ਯੋਧਾ ਅਤੇ ਵਫ਼ਾਦਾਰ ਦੋਸਤ ਹੈ।

ਉਹ ਸਿਪਾਹੀ ਵਰਗੀ ਸ਼ਖਸੀਅਤ ਹੈ, ਜੋ ਆਫ਼ਤਾਂ ਨੂੰ ਟਾਲਣ ਵਾਲਾ ਅਤੇ ਚਲਾਕ ਹਰਕਤਾਂ ਨਾਲ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਾਲਾ ਹੈ।

ਇਤਿਹਾਸਿਕ ਰਚਨਾ ਅਤੇ ਸਮਾਜ ਉਪਰ ਪ੍ਰਭਾਵ

ਪੋਨੀਯਿਨ ਸੇਲਵਨ ਚੋਲਾਂ ਦੀ ਮਹਿਮਾ ਦਾ ਇੱਕ ਕਾਲਪਨਿਕ ਸਾਹਿਤਕ ਰਿਕਾਰਡ ਹੈ। ਉਸ ਦਾ ਸੱਭਿਆਚਾਰਕ ਯੋਗਦਾਨ ਆਧੁਨਿਕ ਤਾਮਿਲਨਾਡੂ ਵਿੱਚ ਵੀ ਦਿਖਾਈ ਦਿੰਦਾ ਹੈ।

ਤੰਜਾਵੁਰ ਸ਼ਹਿਰ ਦੇ ਇੱਕ ਵਿਸ਼ਾਲ ਗ੍ਰੇਨਾਈਟ ਮੰਦਿਰ ਵਿੱਚ ਸ਼ਾਨਦਾਰ ਮੂਰਤੀਆਂ ਅਤੇ ਸ਼ਿਲਾਲੇਖਾਂ ਵਿੱਚ ਰਾਜੇ ਦੀ ਛਾਪ ਦੇਖੀ ਜਾ ਸਕਦੀ ਹੈ, ਜੋ ਚੋਲਾਂ ਦੀ ਸੀਟ ਸੀ।


-


ਪੋਨੀਯਿਨ ਸੇਲਵਨ ਦੀ ਕਹਾਣੀ 1955 ਵਿੱਚ ਲੇਖਕ ਅਤੇ ਪੱਤਰਕਾਰ ਕਲਕੀ ਕ੍ਰਿਸ਼ਨਾਮੂਰਤੀ ਵੱਲੋਂ ਇੱਕ ਤਾਮਿਲ ਮੈਗਜ਼ੀਨ ਕਲਕੀ ਵਿੱਚ ਲੜੀਵਾਰ ਕੀਤੀ ਗਈ ਸੀ।

ਲਗਭਗ 2,000 ਪੰਨਿਆਂ ਦੇ ਇਤਿਹਾਸਕ ਗਲਪ ਨੂੰ ਕਈ ਸੰਸਕਰਨਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।

ਨਾਵਲ ਅਤੇ ਥੀਏਟਰ ''''ਤੇ ਆਧਾਰਿਤ ਬੱਚਿਆਂ ਲਈ ਕਾਮਿਕ ਕਿਤਾਬਾਂ ਨੇ ਮਹਾਂਕਾਵਿ ਨੂੰ ਜ਼ਿੰਦਾ ਰੱਖਿਆ ਹੋਇਆ ਹੈ।

ਚੇਨਈ ਦੇ ਰਹਿਣ ਵਾਲੇ ਫ਼ਿਲਮ ਵਿਦਵਾਨ ਪ੍ਰੀਤਮ ਚੱਕਰਵਰਤੀ ਕਹਿੰਦੇ ਹਨ, "ਨਾਵਲ ਵਿੱਚ ਤਮਿਲਾਂ ਦੀਆਂ ਪੀੜ੍ਹੀਆਂ ਦਾ ਇੱਕ ਪੰਥ ਹੈ।"

"ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੇਮ ਆਫ਼ ਥ੍ਰੋਨਜ਼ ਅਤੇ ਘਰੇਲੂ ਕਲਪਨਿਕ ਬਾਹੂਬਲੀ ਤੋਂ ਬਾਅਦ 21ਵੀਂ ਸਦੀ ਦੇ ਦਰਸ਼ਕ ਕਿਵੇਂ 10ਵੀਂ ਸਦੀ ਕਹਾਣੀ ਨੂੰ ਲੈਂਦੇ ਹਨ, ਜੋ ਕਿ ਵੰਸ਼ਵਾਦੀ ਤਾਮਿਲ ਰਾਜਨੀਤੀ ਅਤੇ ਸ਼ਾਹੀ ਸਾਜ਼ਿਸ਼ਾਂ ''''ਤੇ ਆਧਾਰਿਤ ਹੈ।"


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਨਿਰਦੇਸ਼ਕ ਮਣੀ ਰਤਨਮ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪੋਨੀਯਿਨ ਸੇਲਵਨ ਦਰਸ਼ਕਾਂ ਲਈ ਇੱਕ "ਚਰਚਾ ਛੇੜੇ''''''''।

ਖ਼ੂਨੀ ਲੜਾਈਆਂ, ਲੜਦੇ ਹੋਏ ਸਿਪਾਹੀ, ਘੋੜਸਵਾਰ, ਹਾਥੀਆਂ ਦਾ ਪਿੱਛਾ ਅਤੇ ਅਦਾਕਾਰਾਂ ਦੇ ਨੱਚਣ ਵਾਲੇ ਦ੍ਰਿਸ਼ ਦਰਸ਼ਕਾਂ ਨੂੰ ਮੋਹ ਲੈਂਦੇ ਹਨ।

ਸਮੁੰਦਰੀ ਕੰਢੇ ਹਮਲਾ, ਬੇਰਹਿਮ ਸਮੁੰਦਰ ਨਾਲ ਜੂਝਦਾ ਰਾਜਾ, ਜਹਾਜ਼ ਦਾ ਡੁੱਬਣਾ ਅਤੇ ਚੋਲਾ ਦੇ ਰਾਜੇ ਦਾ ਬਚ ਕੇ ਨਿਕਲ ਜਾਣਾ ਸ਼ਾਮਿਲ ਹੈ।

ਸੰਵਾਦ ਮੱਧਕਾਲੀ ਤਾਮਿਲ ਵਿੱਚ ਹੈ, ਪਰ ਮੌਜੂਦਾ ਸਮੇਂ ਦੇ ਦਰਸ਼ਕਾਂ ਲਈ ਸਮਝਣਯੋਗ ਲਿਖਿਆ ਗਿਆ ਹੈ।

ਫ਼ਿਲਮ ਵਿੱਚ ਸੰਗੀਤ ਏਆਰ ਰਹਿਮਾਨ ਵੱਲੋਂ ਦਿੱਤਾ ਗਿਆ ਹੈ। ਇਸ ਵਿੱਚ ਡਰੰਮ ਦੀ ਧਮਕ, ਬਾਂਦਰ ਦੀਆਂ ਅਵਾਜਾਂ ਅਤੇ ਸੂਫੀ ਧੁਨਾਂ ਦਾ ਸੁਮੇਲ ਹੈ।

ਆਲੋਚਕਾਂ ਨੇ ਮਣੀ ਰਤਨਮ ਦੇ ਪੰਜ ਭਾਗਾਂ ਵਾਲੇ ਨਾਵਲ ਦਾ ਦੋ ਭਾਗਾਂ ਵਿੱਚ ਨਿਪੁੰਨ ਰੂਪਾਂਤਰਣ ਕਰਨ ਲਈ ਪ੍ਰਸ਼ੰਸਾ ਕੀਤੀ ਹੈ।

ਦੂਜਾ ਭਾਗ ਅਗਲੇ ਸਾਲ ਰਿਲੀਜ਼ ਹੋਣ ਵਾਲਾ ਹੈ। ਮਹਾਮਾਰੀ ਦੇ ਬਾਵਜੂਦ ਨਿਰਦੇਸ਼ਕ ਨੇ 150 ਦਿਨਾਂ ਵਿੱਚ ਫ਼ਿਲਮ ਦੇ ਦੋਵੇਂ ਭਾਗਾਂ ਦੀ ਸ਼ੂਟਿੰਗ ਪੂਰੀ ਕੀਤੀ। ਹਰ ਭਾਗ ਲਗਭਗ ਢਾਈ ਘੰਟੇ ਚੱਲਦਾ ਹੈ।

ਪੋਨੀਯਿਨ ਸੇਲਵਨ ਦੀ ਸ਼ਾਨਦਾਰ ਸ਼ੁਰੂਆਤ

ਚੇਨਈ ਦੇ ਸਿਨੇਮਾ ਘਰਾਂ ਨੇ ਟਿਕਟਾਂ ਦੀ ਵਿਕਰੀ ਲਈ ਵਿਸ਼ੇਸ਼ ਸ਼ੋਅ ਵਾਸਤੇ ਲੋਕਾਂ ਨੂੰ ਕਤਾਰਾਂ ਵਿੱਚ ਖੜ੍ਹੇ ਦੇਖਿਆ।

ਪੂਰੇ ਤਾਮਿਲਨਾਡੂ ਵਿੱਚ ਫ਼ਿਲਮ ਦੀ ਰਿਲੀਜ਼ ਦਾ ਜਸ਼ਨ ਮਨਾ ਰਹੇ ਸਿਨੇਮਾ ਹਾਲਾਂ ਦੇ ਬਾਹਰ ਲੋਕ ਢੋਲ ਦੀ ਤਾਲ ਉੱਤੇ ਨੱਚਦੇ ਦੇਖੇ ਗਏ।

ਚੋਲਾਂ ਵੱਲੋਂ ਸ਼ਾਸਿਤ ਤਾਮਿਲਨਾਡੂ ਦੇ ਸਾਬਕਾ ਰਾਜਾਂ ਅਤੇ ਪਿੰਡਾਂ ਵਿੱਚ ਯਾਤਰਾ ਕਰਨ ਲਈ ਪ੍ਰਸ਼ੰਸਕ ਗਰੁੱਪ ਬਣਾ ਕੇ ਦੇਖਣ ਜਾ ਰਹੇ ਹਨ।

ਪਹਿਲਾ ਭਾਗ ਇੱਕ ਰੌਚਕ ਮੌੜ ਉਪਰ ਖ਼ਤਮ ਹੁੰਦਾ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਰਿਲੀਜ਼ ਹੋਣ ਵਾਲੇ ਦੂਜੇ ਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

(ਸੁਧਾ ਜੀ ਤਿਲਕ, ਦਿੱਲੀ ਦੀ ਰਹਿਣ ਵਾਲੀ ਇੱਕ ਸੁਤੰਤਰ ਪੱਤਰਕਾਰ ਅਤੇ ਲੇਖਕ ਹੈ।)


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)