ਯੂਏਈ ਵਿੱਚ ਨਵੀਂ ਵੀਜ਼ਾ ਨੀਤੀ ਲਾਗੂ, ਭਾਰਤੀਆਂ ਨੂੰ ਨਫ਼ਾ ਜਾਂ ਨੁਕਸਾਨ

10/04/2022 7:55:02 AM

ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਮਹੀਨੇ ਆਪਣੀ ਵੀਜ਼ਾ ਨੀਤੀ ਵਿੱਚ ਜੋ ਬਦਲਾਅ ਕੀਤੇ ਸਨ, ਉਹ 3 ਅਕਤੂਬਰ ਤੋਂ ਲਾਗੂ ਹੋ ਗਏ ਹਨ।

ਦੇਸ਼ ਦੀ ਇਮੀਗ੍ਰੇਸ਼ਨ ਨੀਤੀ ''''ਚ ਬਦਲਾਅ ਤਹਿਤ ਸੈਲਾਨੀਆਂ ਲਈ ਲੰਬੇ ਸਮੇਂ ਦੇ ਵੀਜ਼ੇ ਅਤੇ ਕੰਮਕਾਜ ਵਾਲੇ ਲੋਕਾਂ ਲਈ ਲੰਬੇ ਸਮੇਂ ਤੱਕ ਰਹਿਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

ਉੱਦਮੀਆਂ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਲਈ ਨਵੀਂ ਦਸ ਸਾਲਾ ਗੋਲਡਨ ਵੀਜ਼ਾ ਸਕੀਮ ਲਾਗੂ ਕੀਤੀ ਗਈ ਹੈ।

ਭਾਰਤ ਲਈ ਯੂਏਈ ਦੇ ਇਨ੍ਹਾਂ ਬਦਲੇ ਹੋਏ ਨਿਯਮਾਂ ਦੀ ਕਾਫੀ ਅਹਿਮੀਅਤ ਹੈ ਕਿਉਂਕਿ ਵੱਡੀ ਤਾਦਾਦ ਵਿੱਚ ਭਾਰਤੀ ਪੇਸ਼ੇਵਰ ਅਤੇ ਮਜ਼ਦੂਰ ਉੱਥੇ ਕੰਮ ਕਰਦੇ ਹਨ।

ਵਿੱਚ 34 ਲੱਖ ਤੋਂ ਜ਼ਿਆਦਾ ਭਾਰਤੀ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਕੇਰਲਾ ਦੇ ਲੋਕਾਂ ਦੀ ਹੈ, ਜੋ ਉੱਥੇ ਰੁਜ਼ਗਾਰ ਅਤੇ ਬਿਜਨਸ ਲਈ ਜਾਂਦੇ ਹਨ। ਗਰੀਨ ਵੀਜ਼ਾ ਦਾ ਸਭ ਤੋਂ ਜ਼ਿਆਦਾ ਫਾਇਦਾ ਇਨ੍ਹਾਂ ਲੋਕਾਂ ਨੂੰ ਹੋਵੇਗਾ।

ਹਾਲ ਦੇ ਸਾਲਾਂ ਵਿੱਚ ਇਸ ਨੂੰ ਯੂਏਈ ਦੇ ਨੀਤੀਗਤ ਫ਼ੈਸਲਿਆਂ ਦੇ ਸਭ ਤੋਂ ਵੱਡੇ ਬਦਲਾਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਮੁਤਾਬਕ ਦੇਸ਼ ਵਿੱਚ ਜ਼ਿਆਦਾ ਨਿਵੇਸ਼ਕਾਂ, ਸੈਰ-ਸਪਾਟਾ ਅਤੇ ਪੇਸ਼ੇਵਰਾਂ ਨੂੰ ਆਪਣੇ ਵੱਲ ਖਿੱਚਣ ਲਈ ਨਵੀਂ ਨੀਤੀ ਲਿਆਂਦੀ ਗਈ ਹੈ।

ਭਾਰਤੀ ਸੈਲਾਨੀਆਂ ਦੀ ਵੀ ਵੱਡੀ ਤਾਦਾਦ ਹਰ ਸਾਲ ਯੂਏਈ ਜਾਂਦੀ ਹੈ। ਆਖ਼ਿਰ, ਨਵੀਂ ਵੀਜ਼ਾ ਨੀਤੀ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਅਤੇ ਇਸ ਨਾਲ ਯੂਏਈ ਅਤੇ ਭਾਰਤੀਆਂ ਨੂੰ ਕੀ ਲਾਭ ਹੋਵੇਗਾ, ਆਓ ਜਾਣਦੇ ਹਾਂ।


  • ਸੰਯੁਕਤ ਅਰਬ ਅਮੀਰਾਤ ਨੇ ਆਪਣੀ ਵੀਜ਼ਾ ਨੀਤੀ ਵਿੱਚ ਬਦਲਾਅ ਕੀਤੇ।
  • ਯੂਏਈ ਵਿੱਚ 34 ਲੱਖ ਤੋਂ ਜ਼ਿਆਦਾ ਭਾਰਤੀ ਹਨ।
  • ਭਾਰਤ ਲਈ ਯੂਏਈ ਦੇ ਇਨ੍ਹਾਂ ਬਦਲੇ ਹੋਏ ਨਿਯਮਾਂ ਦੀ ਕਾਫੀ ਅਹਿਮੀਅਤ ਹੈ।
  • ਸੈਲਾਨੀਆਂ ਲਈ ਅਤੇ ਕੰਮਕਾਜ ਵਾਲੇ ਲੋਕਾਂ ਲਈ ਲੰਬੇ ਸਮੇਂ ਤੱਕ ਰਹਿਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
  • ਉੱਦਮੀਆਂ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਲਈ ਨਵੀਂ ਦਸ ਸਾਲਾ ਗੋਲਡਨ ਵੀਜ਼ਾ ਸਕੀਮ ਲਾਗੂ ਕੀਤੀ ਗਈ ਹੈ।
  • ਭਾਰਤੀ ਸੈਲਾਨੀਆਂ ਦੀ ਵੀ ਵੱਡੀ ਤਾਦਾਦ ਹਰ ਸਾਲ ਯੂਏਈ ਜਾਂਦੀ ਹੈ।

ਗਰੀਨ ਵੀਜ਼ਾ

ਗਰੀਨ ਵੀਜ਼ਾ ਦੇ ਆਧਾਰ ''''ਤੇ ਪ੍ਰਵਾਸੀ ਪੰਜ ਸਾਲ ਤੱਕ ਉੱਥੇ ਰਹਿ ਸਕਦੇ ਹਨ। ਇਸ ਨੂੰ ਰੀਨਿਊ ਵੀ ਕਰਵਾਇਆ ਜਾ ਸਕਦਾ ਹੈ।

ਇਹ ਇੱਕ ਸੈਲਫ-ਸਪਾਂਸਰਡ ਵੀਜ਼ਾ ਹੋਵੇਗਾ। ਯਾਨਿ ਇਸ ਲਈ ਯੂਏਈ ਦੇ ਨਾਗਰਿਕ, ਰੁਜ਼ਗਾਰਦਾਤਾ ਨੂੰ ਇੱਥੇ ਆਉਣ ਵਾਲੇ ਲੋਕਾਂ ਦਾ ਵੀਜ਼ਾ ਸਪਾਂਸਰ ਕਰਨ ਦੀ ਲੋੜ ਨਹੀਂ ਹੋਵੇਗੀ।

ਫ੍ਰੀਲਾਂਸਰ, ਸਵੈ-ਰੁਜ਼ਗਾਰ, ਹੁਨਰਮੰਦ ਕਾਮੇ, ਨਿਵੇਸ਼ਕ ਜਾਂ ਉਨ੍ਹਾਂ ਦੇ ਭਾਈਵਾਲ ਇਸ ਵੀਜ਼ੇ ਦੇ ਹੱਕਦਾਰ ਹੋਣਗੇ।

ਗਰੀਨ ਵੀਜ਼ਾ ਧਾਰਕਾਂ ਨੂੰ ਵਧੇਰੇ ਲਾਭ ਮਿਲੇਗਾ। ਉਹ ਆਪਣੀ ਪਤਨੀ ਜਾਂ ਪਤੀ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਰੱਖ ਸਕਣਗੇ।

BBC

ਉੱਥੇ ਮਾਪੇ ਆਪਣੇ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਰੱਖ ਸਕਣਗੇ। ਪਹਿਲਾਂ ਇਹ ਉਮਰ 18 ਸਾਲ ਤੱਕ ਸੀ।

ਇਹ ਉਮਰ ਸੀਮਾ ਅਣਵਿਆਹੀ ਧੀ ਜਾਂ ਅਪਾਹਜ ਬੱਚਿਆਂ ਦੇ ਮਾਮਲੇ ਵਿੱਚ ਲਾਗੂ ਨਹੀਂ ਹੁੰਦੀ।

ਗਰੀਨ ਕਾਰਡ ਧਾਰਕ ਨੂੰ ਰਿਹਾਇਸ਼ ਦੀ ਮਿਆਦ ਦੇ ਖ਼ਤਮ ਹੋਣ ''''ਤੇ ਛੇ ਮਹੀਨਿਆਂ ਦਾ ਗ੍ਰੇਸ ਪੀਰੀਅਡ ਮਿਲੇਗਾ।


-


10 ਸਾਲ ਦਾ ਗੋਲਡਨ ਵੀਜ਼ਾ

ਯੂਏਈ ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਉੱਦਮੀਆਂ, ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ, ਵਿਗਿਆਨ ਅਤੇ ਸਬੰਧਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਰਾਂ ਅਤੇ ਉੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਨੂੰ ਦਿੱਤਾ ਜਾਂਦਾ ਹੈ।

ਯੂਏਈ ਵਿੱਚ ਵਧੀਆ ਪ੍ਰਤਿਭਾ ਨੂੰ ਖਿੱਚਣ ਲਈ ਗੋਲਡਨ ਵੀਜ਼ਾ ਸਕੀਮ 2020 ਵਿੱਚ ਲਾਗੂ ਕੀਤੀ ਗਈ ਸੀ।

ਗੋਲਡਨ ਵੀਜ਼ਾ ਸਕੀਮ ਤਹਿਤ ਦਿੱਤੇ ਗਏ ਵੀਜ਼ੇ ਦੀ ਮਿਆਦ ਦਸ ਸਾਲ ਤੱਕ ਹੋਵੇਗੀ। ਗੋਲਡਨ ਵੀਜ਼ਾ ਧਾਰਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ।

ਇਸ ਵਿੱਚ ਉਨ੍ਹਾਂ ਕੋਲ ਆਪਣੇ ਕਾਰੋਬਾਰ ਦੀ ਸੌ ਫੀਸਦੀ ਮਾਲਕੀਅਤ ਹੋਵੇਗੀ।

ਇਸ ਤੋਂ ਪਹਿਲਾਂ ਛੇ ਮਹੀਨਿਆਂ ਲਈ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦਾ ਉੱਥੇ ਰਹਿਣ ਦਾ ਅਧਿਕਾਰ ਖ਼ਤਮ ਕਰ ਦਿੱਤਾ ਜਾਂਦਾ ਸੀ।

ਪਰ ਦਸ ਸਾਲਾ ਗੋਲਡਨ ਵੀਜ਼ਾ ਸਕੀਮ ਵਿੱਚ ਇਸ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।


ਇਸ ਸਕੀਮ ਤਹਿਤ ਪ੍ਰਵਾਸੀਆਂ ਦੇ ਘਰੇਲੂ ਸਹਾਇਕਾਂ ਦੀ ਗਿਣਤੀ ''''ਤੇ ਲੱਗੀ ਸੀਮਾ ਨੂੰ ਹਟਾ ਦਿੱਤਾ ਗਿਆ ਹੈ।

ਨਵੀਂ ਸਕੀਮ ਤਹਿਤ ਗੋਲਡਨ ਵੀਜ਼ਾ ਧਾਰਕ ਆਪਣੇ ਜੀਵਨ ਸਾਥੀ ਅਤੇ ਕਿਸੇ ਵੀ ਉਮਰ ਦੇ ਬੱਚਿਆਂ ਨੂੰ ਸਪਾਂਸਰ ਕਰ ਸਕਦੇ ਹਨ।

ਜੇਕਰ ਗੋਲਡਨ ਵੀਜ਼ਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਵੀਜ਼ਾ ਦੀ ਮਿਆਦ ਪੂਰੀ ਹੋਣ ਤੱਕ ਉਸ ਦੇ ਪਰਿਵਾਰਕ ਮੈਂਬਰ ਉੱਥੇ ਰਹਿ ਸਕਦੇ ਹਨ।

ਗੋਲਡਨ ਵੀਜ਼ਾ ਤਹਿਤ ਸਾਇੰਸ-ਇੰਜੀਨੀਅਰਿੰਗ, ਮੈਡੀਸਨ, ਆਈਟੀ, ਵਪਾਰ, ਪ੍ਰਸ਼ਾਸਨ ਅਤੇ ਸਿੱਖਿਆ ਨਾਲ ਸਬੰਧਤ ਹੁਨਰਮੰਦ ਪੇਸ਼ੇਵਰਾਂ ਨੂੰ ਯੂਏਈ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪਹਿਲਾਂ ਅਜਿਹੇ ਪੇਸ਼ੇਵਰਾਂ ਨੂੰ ਉੱਥੇ ਰਹਿਣ ਲਈ 50 ਹਜ਼ਾਰ ਏਈਡੀ (ਦਿਰਹਾਮ) ਤੋਂ ਵੱਧ ਯਾਨਿ ਲਗਭਗ 11 ਲੱਖ ਰੁਪਏ ਹਰ ਮਹੀਨੇ ਕਮਾਉਣੇ ਪੈਂਦੇ ਸਨ।

ਪਰ ਹੁਣ ਇਸ ਨੂੰ ਘਟਾ ਕੇ 30 ਹਜ਼ਾਰ ਏਈਡੀ ਯਾਨਿ 6.6 ਲੱਖ ਰੁਪਏ ਕਰ ਦਿੱਤਾ ਗਿਆ ਹੈ।


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਸੈਲਾਨੀਆਂ ਅਤੇ ਹੋਰਨਾਂ ਲੋਕਾਂ ਲਈ ਵੀਜ਼ਾ ਪਾਲਿਸੀ

ਟੂਰਿਸਟ ਵੀਜ਼ੇ ''''ਤੇ ਯੂਏਈ ਜਾਣ ਵਾਲੇ ਲੋਕ ਉਥੇ 60 ਦਿਨ ਹੋਰ ਰਹਿ ਸਕਦੇ ਹਨ। ਪਹਿਲਾਂ ਇਹ ਮਿਆਦ 30 ਦਿਨ ਦੀ ਸੀ।

ਇਸ ਤੋਂ ਇਲਾਵਾ ਇੱਕ ਲਚਕਦਾਰ ਮਲਟੀ-ਐਂਟਰੀ ਟੂਰਿਸਟ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਸੈਲਾਨੀ 90 ਦਿਨਾਂ ਤੱਕ ਉੱਥੇ ਰਹਿ ਸਕਦਾ ਹੈ ਅਤੇ ਇਸ ਦੌਰਾਨ ਕਈ ਵਾਰ ਆ ਜਾ ਸਕਦਾ ਹੈ।

ਯੂਏਈ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਯੂਏਈ ਦਾ ਦੁਬਈ ਸ਼ਹਿਰ ਇੱਕ ਵੱਡਾ ਅੰਤਰਰਾਸ਼ਟਰੀ ਖਰੀਦਦਾਰੀ ਵਾਲੀ ਜਗ੍ਹਾ ਹੈ।

ਨਵੀਂ ਵੀਜ਼ਾ ਨੀਤੀ ਤਹਿਤ ਉੱਥੇ ਨੌਕਰੀਆਂ ਲਈ ਜਾਣ ਵਾਲੇ ਲੋਕਾਂ ਨੂੰ ਸਪਾਂਸਰ ਜਾਂ ਮੇਜ਼ਬਾਨ ਦੀ ਲੋੜ ਨਹੀਂ ਪਵੇਗੀ।

ਉੱਥੋਂ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਨਿਰਧਾਰਿਤ ਪਹਿਲੀ, ਦੂਜੀ ਅਤੇ ਤੀਜੀ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਪੇਸ਼ੇਵਰਾਂ ਅਤੇ ਵਿਸ਼ਵ ਦੀਆਂ 500 ਮੋਹਰੀ ਯੂਨੀਵਰਸਿਟੀਆਂ ਦੇ ਨਵੇਂ ਗ੍ਰੈਜੂਏਟ ਨੌਕਰੀ ਦੇ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ।

ਭਾਰਤੀ ਯੂਏਈ ਤੋਂ ਵੱਡੀ ਰਕਮ ਭਾਰਤ ਭੇਜਦੇ ਹਨ

ਲੋਕ ਰਹਿੰਦੇ ਹਨ ਅਤੇ ਇਹ ਉੱਥੋਂ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ।

Getty Images

ਦੇ ਮੁਤਾਬਕ, ਯੂਏਈ ਦਾ ਭਾਰਤ ਵਿੱਚ 1.70 -1.80 ਬਿਲੀਅਨ ਡਾਲਰ ਦਾ ਨਿਵੇਸ਼ ਹੈ।

ਇਸ ਵਿੱਚੋਂ 1.16 ਬਿਲੀਅਨ ਡਾਲਰ ਐੱਫਡੀਆਈ ਵਿੱਚ ਹੈ, ਬਾਕੀ ਪੋਰਟਫੋਲੀਓ ਨਿਵੇਸ਼ ਹੈ।

ਯੂਏਈ ਐੱਫਡੀਆਈ ਦੇ ਮਾਮਲੇ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਵਾਲਾ ਨੌਵਾਂ ਸਭ ਤੋਂ ਵੱਡਾ ਦੇਸ਼ ਹੈ।

ਭਾਰਤੀ ਕੰਪਨੀਆਂ ਦਾ ਵੀ ਯੂਏਈ ਵਿੱਚ ਨਿਵੇਸ਼ ਵਧਿਆ ਹੈ। ਯੂਏਈ ਵਿੱਚ ਭਾਰਤੀ ਕੰਪਨੀਆਂ ਦਾ ਨਿਵੇਸ਼ 85 ਅਰਬ ਡਾਲਰ ਦਾ ਹੋ ਸਕਦਾ ਹੈ।

ਸੰਯੁਕਤ ਅਰਬ ਅਮੀਰਾਤ ਦੇ ਕੇਂਦਰੀ ਬੈਂਕ ਦੇ 2018 ਦੇ ਅੰਕੜਿਆਂ ਮੁਤਾਬਕ, ਦੁਬਈ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੇ ਦੇਸ਼ ਵਿੱਚ 17.56 ਅਰਬ ਡਾਲਰ ਭੇਜੇ ਸਨ।

ਕਾਪੀ- ਦੀਪਕ ਮੰਡਲ


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)