ਪੰਜਾਬ ਅੰਸਬਲੀ ਵਿਚ ਵਿਸ਼ਵਾਸ਼ ਮਤੇ ਉੱਤੇ ਬਹਿਸ: ਸ਼ੀਤਲ ਅਨੁਰਾਲ ਨੇ ਦੱਸੇ ਆਪਰੇਸ਼ਨ ਲੌਟਸ ਵਾਲਿਆਂ ਦੇ ਨਾਂ

10/03/2022 3:24:59 PM

ਪੰਜਾਬ ਵਿਧਾਨ ਸਭਾ ਵਿਚ ਇਸ ਵੇਲੇ ਵਿਸ਼ਵਾਸ ਮਤੇ ਉੱਤੇ ਬਹਿਸ ਚੱਸ ਰਹੀ ਹੈ। ਵਿਰੋਧੀ ਧਿਰ ਦੀ ਮੁਖ਼ਾਲਫ਼ ਦੇ ਬਾਵਜੂਦ ਇਸ ਮਤੇ ਉੱਤੇ ਚਰਚਾ ਸ਼ੁਰੂ ਹੋਈ।

ਬਹਿਸ ਦੀ ਸ਼ੁਰੂਆਤ ਜਲੰਧਰ ਤੋਂ ਆਪ ਵਿਧਾਇਕ ਸ਼ੀਤਲ ਅਨੂਰਾਲ ਨੇ ਕੀਤੀ।

ਆਮ ਆਦਮੀ ਪਾਰਟੀ ਦੇ ਮੈਂਬਰ ਸ਼ੀਤਲ ਅਗੂਰਾਲ ਨੇ ਦਾਅਵਾ ਕੀਤਾ ਉਨ੍ਹਾਂ ਨੇ ਆਪਰੇਸ਼ਨ ਲੌਟਸ ਵਿਚ ਸ਼ਾਮਲ ਲੋਕਾਂ ਦੇ ਨਾਂ ਵਿਜ਼ੀਲੈਸ ਨੂੰ ਸੌਪੇ ਹਨ,ਉਨ੍ਹਾਂ ਦਾਅਵਾ ਕੀਤਾ ਕਿ ਇਹ 3 ਵਿਅਕਤੀ ਹਨ ਅਤੇ ਖੁਦ ਨੂੰ ਹਾਈਕੋਰਟ ਦੇ ਵਕੀਲ ਦੱਸ ਰਹੇ ਹਨ।

ਅਗੂਰਾਲ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਇੱਕ ਸਟਿੰਗ ਮੌਜੂਦ ਹੈ, ਜਿਸ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਅਨੁਰਾਗ ਠਾਕੁਰ ਦਾ ਨਾਂ ਲਿਆ ਗਿਆ ਹੈ।

ਸਪੀਕਰ ਨੇ ਭਾਵੇਂ ਕਿ ਉਨ੍ਹਾਂ ਵਿਅਕਤੀਆਂ ਦੇ ਨਾਮ ਨਾ ਲਏ ਜਾਣ ਜੋ ਸਦਨ ਵਿਚ ਹਾਜ਼ਰ ਨਹੀਂ, ਪਰ ਆਪ ਵਿਧਾਇਕ ਨੇ ਇਙ ਨਾਂ ਲੈ ਦਿੱਤੇ।

ਉਨ੍ਹਾਂ ਫੇਰ ਦਾਅਵਾ ਕਿ ਕੀਤਾ ਕਿ ਆਪ ਵਿਧਾਇਕ ਈਡੀ ਤੇ ਸੀਬੀਆਈ ਦੇ ਪਰਚਿਆਂ ਤੋਂ ਨਹੀਂ ਡਰਨ ਵਾਲੇ ਅਤੇ ਜੇਲ੍ਹਾਂ ਵਿਚ ਜਾਣ ਨੂੰ ਤਿਆਰ ਬੈਠੇ ਹਨ।

ਉਨ੍ਹਾਂ ਕਾਂਗਰਸ ਨੂੰ ਵੀ ਭਾਜਪਾ ਦੀ ਬੀ ਟੀਮ ਕਹਿ ਕੇ ਭੰਡਿਆ, ਅਤੇ ਦਾਅਵਾ ਕੀਤਾ ਕਿ ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਨਾ ਡਟ ਕੇ ਖੜ੍ਹੇ ਹਨ।