ਰੂਸ, ਯੂਕਰੇਨ ਦੇ 4 ਇਲਾਕਿਆਂ ਦੇ ਰਲੇਵੇਂ ਨਾਲ ਆਖ਼ਰ ਕੀ ਸਾਬਿਤ ਕਰਨਾ ਚਾਹੁੰਦਾ ਹੈ

10/02/2022 11:09:57 AM

EPA
ਪੁਤਿਨ ਨੇ ਕਿਹਾ ਹੈ ਕਿ ਉਹ ਰੂਸ ਦੀ ਰਾਖੀ ਲਈ ਪਰਮਾਣੂ ਹਥਿਆਰਾਂ ਸਮੇਤ ਕੋਈ ਵੀ ਵਸੀਲਾ ਵਰਤਣ ਤੋਂ ਪਰਹੇਜ਼ ਨਹੀਂ ਕਰਨਗੇ

ਹਾਲ ਹੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਇ ਸ਼ੁਮਾਰੀ ਤੋਂ ਬਾਅਦ ਯੂਕਰੇਨ ਦੇ ਚਾਰ ਇਲਾਕਿਆਂ ਨੂੰ ਰੂਸ ਵਿੱਚ ਮਿਲਾਉਣ ਦਾ ਐਲਾਨ ਕੀਤਾ ਹੈ।

ਇਨ੍ਹਾਂ ਚਾਰ ਇਲਾਕਿਆਂ ਵਿੱਚੋਂ ਦੋ ਉਹ ਹਨ, ਜਿਨ੍ਹਾਂ ਨੂੰ ਫਰਵਰੀ ਵਿੱਚ ਰੂਸ ਵੱਲੋਂ ਅਜ਼ਾਦ ਮੁਲਕ ਐਲਾਨਿਆ ਗਿਆ ਸੀ।

ਇਹ ਐਲਾਨ ਕਰਦੇ ਹੋਏ ਪੁਤਿਨ ਨੇ 2014 ਵਿੱਚ ਕ੍ਰੀਮੀਆ ਨੂੰ ਰੂਸ ਵਿੱਚ ਮਿਲਾਏ ਜਾਣ ਦੇ ਘਟਨਾਕ੍ਰਮ ਦਾ ਜ਼ਿਕਰ ਕੀਤਾ।

ਯੂਕਰੇਨ ਦੇ ਚਾਰ ਖੇਤਰਾਂ ਵਿੱਚ ਹੋਈਆਂ ਰਾਇਸ਼ੁਮਾਰੀਆਂ ਨੂੰ ਪੱਛਮੀ ਮੁਲਕ ਅਤੇ ਕਾਨੂੰਨੀ ਮਾਹਰ ਗੈਰ-ਕਾਨੂੰਨੀ ਕਹਿ ਰਹੇ ਹਨ।

ਪੁਤਿਨ ਨੇ ਤਾੜੀਆਂ ਦੀ ਗੂੰਜ ਵਿੱਚ ਕਿਹਾ, ''''''''ਮੈਨੂੰ ਯਕੀਨ ਹੈ ਕਿ ਫੈਡਰਲ ਅਸੈਂਬਲੀ ਰੂਸੀ ਫੈਡਰੇਸ਼ਨ ਦੇ ਨਵੇਂ ਇਲਾਕਿਆਂ ਦੀ ਹਮਾਇਤ ਕਰੇਗੀ, ਕਿਉਂਕਿ ਇਹ ਲੱਖਾਂ ਲੋਕਾਂ ਦੀ ਇੱਛਾ ਹੈ।''''''''

ਉਨ੍ਹਾਂ ਨੇ ਕਿਹਾ ਕਿ ਰਾਇਸ਼ੁਮਾਰੀਆਂ ਦੇ ਨਤੀਜੇ ਵੋਟ ਕਰਨ ਵਾਲਿਆਂ ਦਾ ਕੁਦਰਤੀ ਹੱਕ ਹਨ।

ਰੂਸ ਵਿੱਚ ਮਿਲਾਏ ਗਏ ਚਾਰੇ ਇਲਾਕੇ ਯੂਕਰੇਨ ਦੇ ਭੂਗੋਲਿਕ ਪਸਾਰ ਦਾ 15% ਹਨ।

ਇਨ੍ਹਾਂ ਇਲਾਕਿਆਂ ਨੂੰ ਰੂਸੀ ਫੈਡਰੇਸ਼ਨ ਵਿੱਚ ਮਿਲਾਏ ਜਾਣ ਦੀ ਰਸਮੀ ਪ੍ਰਕਿਰਿਆ ਆਉਣ ਵਾਲੇ ਕੁਝ ਦਿਨਾਂ ਤੱਕ ਸ਼ੁਰੂ ਕੀਤੀ ਜਾਵੇਗੀ।

ਅੰਸ਼ਿਕ ਜਾਂ ਪੂਰਨ ਰਲੇਵਾਂ

ਜਿਹੜੇ ਇਲਾਕਿਆਂ ਦੇ ਰੂਸ ਨੇ ਰਲੇਵੇਂ ਦਾ ਐਲਾਨ ਕੀਤਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਇਲਾਕਿਆਂ ਉੱਤੇ ਪਹਿਲਾਂ ਤੋਂ ਹੀ ਰੂਸੀ ਫ਼ੌਜ ਦਾ ਕਬਜ਼ਾ ਹੈ।

ਲੁਹਾਸਕ ਅਤੇ ਦੋਨਤਸਕ, ਇਹ ਦੋਵੇਂ ਇਲਾਕੇ ਦੋਨਬਾਸ ਖੇਤਰ ਵਿੱਚ ਪੈਂਦੇ ਹਨ, ਇਨ੍ਹਾਂ ਦੋਵਾਂ ਨੂੰ ਰੂਸ ਨੇ ਫ਼ਰਵਰੀ ਵਿੱਚ ਹੀ ਅਜ਼ਾਦ ਦੇਸ਼ ਐਲਾਨ ਦਿੱਤਾ ਸੀ।


  • 24 ਫਰਵਰੀ 2022 ਨੂੰ ਰੂਸ ਦੇ ਯੂਕਰੇਨ ''''ਤੇ ਹਮਲਾ ਕਰ ਦਿੱਤਾ ਸੀ, ਉਸ ਸਮੇਂ ਰੂਸ ਨੇ ਇਸ ਨੂੰ ਵਿਸ਼ੇਸ਼ ਫ਼ੌਜੀ ਕਾਰਵਾਈ ਦੱਸਿਆ ਸੀ।
  • ਇਸ ਹਮਲੇ ਨੂੰ 7 ਮਹੀਨੇ ਬੀਤ ਚੁੱਕੇ ਹਨ ਅਤੇ ਯੂਕਰੇਨ ਦੇ ਜਵਾਬੀ ਪੈਂਤੜੇ ਕਾਰਨ ਰੂਸ ਨੂੰ ਕਈ ਇਲਾਕਿਆਂ ਵਿੱਚੋਂ ਪਿੱਛੇ ਹਟਣਾ ਪਿਆ ਹੈ।
  • ਸੰਕਟ ਦੇ ਇਸ ਕਾਲ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ ਅਤੇ ਨਾਗਰਕਾਂ ਵੱਲੋਂ ਦਿਖਾਇਆ ਹੌਂਸਲਾ ਚਰਚਾ ਦਾ ਵਿਸ਼ਾ ਬਣਿਆ।
  • ਹਾਲ ਹੀ ਵਿੱਚ ਰੂਸ ਨੇ ਯੂਕਰੇਨ ਦੇ ਚਾਰ ਇਲਾਕਿਆਂ ਨੂੰ ਰਾਇ ਸ਼ੁਮਾਰੀ ਤੋਂ ਬਾਅਦ ਆਪਣੇ ਵਿੱਚ ਰਲੇਵੇਂ ਦਾ ਐਲਾਨ ਕਰ ਦਿੱਤਾ ਹੈ।
  • ਯੂਕਰੇਨ ਅਤੇ ਪੱਛਮੀ ਦੇਸ਼ਾਂ ਨੇ ਸਮੇਤ ਸੰਯੁਕਤ ਰਾਸ਼ਟਰ ਨੇ ਫ਼ੌਜੀ ਤਾਕਤ ਨਾਲ ਕੀਤੇ ਗਏ ਇਸ ਰਲੇਵੇਂ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦੱਸ ਰਹੇ ਹਨ।
  • ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਪੁਤਿਨ ਇਸ ਰਲੇਵੇਂ ਨਾਲ ਜੰਗ ਦੇ ਮੈਦਾਨ ਵਿੱਚ ਆਪਣੀ ਖੁੱਸੀ ਪਕੜ ਮੁੜ ਕਾਇਮ ਕਰਨਾ ਚਾਹੁੰਦੇ ਹਨ।

ਯੂਕਰੇਨ ਉੱਪਰ ਰੂਸ ਦੇ ਹਮਲੇ ਨੂੰ ਸੱਤਵਾਂ ਮਹੀਨਾ ਚੱਲ ਰਿਹਾ ਹੈ ਅਤੇ ਇਸ ਦੌਰਾਨ ਰੂਸੀ ਫੌਜਾਂ ਨੇ ਹੋਰ ਦੱਖਣ ਵੱਲ ਅੱਗੇ ਵਧ ਕੇ ਜ਼ਪੋਰੇਯੀਆ ਤੇ ਖੇਰੋਸਨ ਉੱਪਰ ਵੀ ਅਧਿਕਾਰ ਕਰ ਲਿਆ।

ਹਾਲਾਂਕਿ ਦੋਵੇਂ ਇਲਾਕੇ ਯੂਕਰੇਨ ਦੇ ਸਖਤ ਫ਼ੌਜੀ ਕੰਟਰੋਲ ਹੇਠ ਹਨ। ਪਰ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਵੀਰਵਾਰ ਨੂੰ ਇਨ੍ਹਾਂ ਇਲਾਕਿਆਂ ਨੂੰ ਰੂਸ ਵਿੱਚ ਮਿਲਿਆਉਣ ਦੇ ਦੋ ਹੁਕਮਾਂ ਉੱਪਰ ਸਹੀ ਪਾ ਦਿੱਤੀ ਹੈ।

ਇਸ ਰਲੇਵੇਂ ਦੀ ਪੱਛਮੀ ਮੁਲਕਾਂ ਵੱਲੋਂ ਕਰੜੀ ਆਲੋਚਨਾ ਕੀਤੀ ਗਈ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਰੇਜ਼ ਨੇ ਇਨ੍ਹਾਂ ਕਿਹਾ ਹੈ ਕਿ ਕਿਸੇ ਦੇਸ਼ ਦੇ ਇਲਾਕਿਆਂ ਦੇ ਤਾਕਤ ਦੀ ਵਰਤੋਂ ਨਾਲ ਰਲੇਵਾਂ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ।

ਉਨ੍ਹਾਂ ਨੇ ਇਸ ਕਦਮ ਨੂੰ ਇੱਕ ਅਜਿਹਾ ਖ਼ਤਰਨਾਕ ਵਾਧਾ ਦੱਸਿਆ ਹੈ, ਜਿਸ ਦੀ ਆਧੁਨਿਕ ਦੁਨੀਆਂ ਵਿੱਚ ਕੋਈ ਥਾਂ ਨਹੀਂ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ''''''''ਉਨ੍ਹਾਂ ਦਾ ਦੇਸ਼ ਯੂਕਰੇਨ ਦੀ ਪ੍ਰਭੂਸੱਤਾ ਵਾਲੇ ਇਲਾਕਿਆਂ ਉੱਪਰ ਰੂਸ ਦੇ ਇਲਾਕਿਆਂ ਨੂੰ ਕਦੇ ਵੀ, ਕਦੇ ਵੀ ਮਾਨਤਾ ਨਹੀਂ ਦੇਵੇਗਾ।''''''''

ਲੜਾਈ ਦੇ ਰੁੱਖ ਵਿੱਚ ਕੀ ਬਦਲਾਅ ਆ ਸਕਦਾ ਹੈ

EPA
ਕ੍ਰੀਮੀਆ ਦੇ ਰੂਸ ਵਿੱਚ ਰਲੇਵੇਂ ਸਮੇਂ ਰੂਸੀਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਸੀ

ਕੁਝ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਇਸ ਰਲੇਵੇਂ ਨਾਲ ਪੁਤਿਨ ਯੂਕਰੇਨ ਜੰਗ ਵਿੱਚ ਆਪਣੀ ਖੁੱਸੀ ਜ਼ਮੀਨ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਿਛਲੇ ਸਮੇਂ ਦੌਰਾਨ ਯੂਕਰੇਨ ਦੀਆਂ ਫ਼ੌਜਾਂ ਨੇ ਰੂਸ ਦੀਆਂ ਫ਼ੌਜਾਂ ਨੂੰ ਕਈ ਇਲਾਕਿਆਂ ਵਿੱਚ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਹੈ। ਯੂਕਰੇਨੀ ਫ਼ੌਜਾਂ ਦੀ ਇਸ ਕਾਰਵਾਈ ਤੋਂ ਰੂਸ ਦੀ ਬਹੁਤ ਜ਼ਿਆਦਾ ਕਿਰਕਿਰੀ ਹੋਈ ਹੈ।

ਬੀਬੀਸੀ ਪੱਤਰਕਾਰ ਪੌਲ ਕਿਰਬੀ ਮੁਤਾਬਕ ਇਸ ''''''''ਰਲੇਵੇਂ ਨਾਲ ਜੰਗ ਹੋਰ ਭਖ ਸਕਦੀ ਹੈ''''''''।

ਹਮਲਾ ਸ਼ੁਰੂ ਹੋਣ ਤੋਂ ''''''''ਸੱਤ ਮਹੀਨਿਆਂ ਬਾਅਦ ਰਾਸ਼ਟਰਪਤੀ ਪੁਤਿਨ ਰੱਖਿਆਤਮਿਕ ਹੋ ਗਏ ਹਨ''''''''।

''''''''ਯੂਕਰੇਨ ਦੀ ਪ੍ਰਭੂਸੱਤਾ ਵਾਲਾ ਹੋਰ 15% ਇਲਾਕਾ ਰਲਾਅ ਕੇ ਰੂਸ ਇਹ ਦਾਅਵਾ ਕਰਨ ਦੇ ਯੋਗ ਹੋ ਜਾਵੇਗਾ ਕਿ ਉਸ ਨੂੰ ਨਾਟੋ ਅਤੇ ਹੋਰ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਮੁਹੱਈਆ ਕਰਵਾਏ ਜਾ ਰਹੇ ਹਥਿਆਰਾਂ ਤੋਂ ਹਮਲੇ ਦਾ ਖ਼ਤਰਾ ਹੈ।''''''''

ਨਿਸ਼ਚਿਤ ਹੀ ਪੁਤਿਨ ਨੂੰ ਉਮੀਦ ਹੋਵੇਗੀ ਕਿ ਜੇ ਉਹ ਆਪਣੇ ਇਲਾਕਿਆਂ ਉੱਪਰ ਹਮਲੇ ਦੇ ਖਿਲਾਫ਼ ਜਵਾਬੀ ਕਾਰਵਾਈ ਦਾ ਡਰਾਵਾ ਦਿੰਦੇ ਹਨ ਤਾਂ ਪੱਛਮੀ ਸਰਕਾਰਾਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਉਣੇ ਬੰਦ ਕਰ ਦੇਣਗੀਆਂ।

ਸ਼ੁੱਕਰਵਾਰ ਨੂੰ ਰਾਸ਼ਟਰਪਤੀ ਪੁਤਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਕਿਹਾ ਕਿ ਰਲਾਏ ਗਏ ਇਲਾਕਿਆਂ ਉੱਪਰ ਕਿਸੇ ਵੀ ਕਿਸਮ ਦੀ ਕਾਰਵਾਈ ਨੂੰ ਹਮਲਾ ਸਮਝਿਆ ਜਾਵੇਗਾ।


-


ਇਸ ਦੇ ਨਾਲ ਹੀ ਰੂਸ ਦੇ ਇਸ ਕਦਮ ਨੂੰ ਯੂਕਰੇਨ ਨੂੰ ਜਵਾਬੀ ਕਾਰਵਾਈ ਕਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਜਿਸ ਕਾਰਨ ਰੂਸ ਨੂੰ ਖਾਰਕੀਵ ਸਮੇਤ ਜੰਗੀ ਪੈਂਤੜੇ ਦੇ ਲਿਹਾਜ਼ ਨਾਲ ਕਈ ਥਾਈਂ ਪਿੱਛੇ ਹਟਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੱਗੇ ਯੂਕਰੇਨ ਦੋਨੇਤਸਕ ਖੇਤਰ ਵਿੱਚ ਵੀ ਰੂਸ ਨੂੰ ਪਿੱਛੇ ਧੱਕ ਰਿਹਾ ਹੈ।

ਇਸ ਦੇ ਮੁਕਾਬਲੇ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਇਸ ਕਦਮ ਨਾਲ ਜੰਗ ਦੇ ਮੈਦਾਨ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਅਤੇ ਉਹ ਰੂਸ ਦੇ ਕਬਜ਼ੇ ਵਿੱਚੋਂ ਆਪਣੇ ਇਲਾਕੇ ਛੁਡਾਉਣ ਦੀ ਕੋਸ਼ਿਸ਼ ਜਾਰੀ ਰੱਖੇਗਾ।

ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਉਹ ਯੂਕਰੇਨ ਨੂੰ ਨਾਟੋ ਦਾ ਮੈਂਬਰ ਦੇਸ਼ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੀ ਬੇਨਤੀ ਕਰਨਗੇ।

ਕਰੇਂਜੀ ਮੌਸਕੋ ਸੈਂਟਰ ਵਿੱਚ ਰੂਸੀ ਵਿਸ਼ਲੇਸ਼ਕ ਐਲਗਜ਼ੈਂਡਰ ਬੌਨੂਵ ਨੇ ਬੀਬੀਸੀ ਨੂੰ ਦੱਸਿਆ ਕਿ ਯੂਕਰੇਨ ਦੇ ''''''''ਇਲਾਕਿਆਂ ਨੂੰ ਰੂਸੀ ਇਲਾਕੇ ਕਹਿਣ ਨਾਲ ਕੁਝ ਨਹੀਂ ਹੋਣ ਲੱਗਿਆ''''''''।

Getty Images
ਪਿਛਲੇ ਹਫ਼ਤਿਆਂ ਦੌਰਾਨ ਰੂਸ ਕਈ ਅਹਿਮ ਮੋਰਚਿਆਂ ਤੋਂ ਪਿੱਛੇ ਹਟਿਆ ਹੈ

ਇੱਕ ਲੰਬੀ ਲੜਾਈ

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਦੀ ਉੱਚ ਪੱਧਰੀ ਬੈਠਕ ਕੀਤੀ। ਬੈਠਕ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦੇ ਕਦਮ ਨੇ ਸ਼ਾਂਤੀ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ ਹੈ।

ਕੁਝ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਰੂਸ ਦੇ ਇਸ ਕਦਮ ਨਾਲ ਪੁਤਿਨ ਨੇ ਉਹ ਲਕਸ਼ਮਣ ਰੇਖਾ ਪਾਰ ਕਰ ਲਈ ਹੈ, ਜਿਸ ਤੋਂ ਪਿੱਛੇ ਨਹੀਂ ਹਟਿਆ ਜਾ ਸਕੇਗਾ ਅਤੇ ਜੰਗ ਲੰਬੀ ਖਿਚੇਗੀ।

ਤਾਤੀਆਨਾ ਸਟਾਨੋਵਿਆ ਇੱਕ ਸਿਆਸੀ ਵਿਸ਼ਲੇਸ਼ਕ ਹਨ, ਉਨ੍ਹਾਂ ਨੇ ਗਾਰਡੀਅਨ ਅਖ਼ਬਾਰ ਨੂੰ ਦੱਸਿਆ ਕਿ, ''''''''ਪੁਤਿਨ ਹੋਰ ਤੋਂ ਹੋਰ ਖਤਰੇ ਮੁੱਲ ਲੈ ਰਹੇ ਹਨ''''''''।

''''''''ਇਹ ਸੰਕੇਤ ਹੈ ਕਿ ਰੂਸ ਗੱਲਬਾਤ ਲਈ ਤਿਆਰ ਨਹੀਂ ਹੈ। ਕੋਈ ਰਿਆਇਤ ਦੇਣ ਲਈ ਤਿਆਰ ਨਹੀਂ ਹੈ ਅਤੇ ਆਪਣੇ ਟੀਚਿਆਂ ਦੀ ਪ੍ਰਪਤੀ ਲਈ ਹਰ ਵਸੀਲਾ ਵਰਤਣ ਲਈ ਤਿਆਰ ਹੈ। ਰੂਸੀ ਲੀਡਰਸ਼ਿਪ ਨੇ ਬੇਝਿਜਕ ਕਿਹਾ ਹੈ ਕਿ ਇਸ ਵਿੱਚ ਪਰਮਾਣੂ ਹਥਿਆਰ ਵੀ ਸ਼ਾਮਲ ਹਨ।''''''''

Reuters
ਵੀਰਵਾਰ ਨੂੰ ਰਾਇ ਸ਼ੁਮਾਰੀ ਵਿੱਚ ਵੋਟ ਕਰਦੀ ਇੱਕ ਵੋਟਰ ਵੋਟ ਕਰਦੀ ਹੋਈ

ਬਿਲਕੁਲ ਵਲਾਦੀਮੀਰ ਪੁਤਿਨ ਨੇ ''''''''ਰੂਸ ਦੀ ਰੱਖਿਆ ਲਈ'''''''' ਹਰ ਵਸੀਲਾ ਵਰਤਣ ਦੀ ਗੱਲ ਕਹੀ ਹੈ।

ਰੂਸ ਦੇ ਸਾਬਕਾ ਉਪ-ਰਾਸ਼ਟਰਪਤੀ ਦਮਿਤ੍ਰੀ ਮੇਦਦੇਵ ਨੇ ਕੁਝ ਦਿਨ ਪਹਿਲਾਂ ਕਿਹਾ ਕਿ ਰੂਸ ਆਪਣੇ ਇਲਾਕਿਆਂ ਦੀ ਰਾਖੀ ਲਈ ''''''''ਹਰ ਵਸੀਲੇ ਦੀ ਵਰਤੋਂ'''''''' ਕਰੇਗਾ।

ਹਾਲਾਂਕਿ ਪਹਿਲੀ ਨਜ਼ਰੇ ਰੂਸ ਵੱਲੋਂ ਚਾਰ ਨਵੇਂ ਇਲਾਕਿਆਂ ਦੇ ਰਲੇਵੇਂ ਨੂੰ ਸਾਲ 2014 ਵਿੱਚ ਹੋਏ ਕ੍ਰੀਮੀਆ ਦੇ ਰੂਸ ਵਿੱਚ ਰਲੇਵੇਂ ਵਰਗਾ ਲੱਗ ਸਕਦਾ ਹੈ ਪਰ ਅਜਿਹਾ ਹੈ ਨਹੀਂ।

ਕ੍ਰੀਮੀਆ ਦੇ ਸਮੇਂ ਬਹੁਤ ਘੱਟ ਖੂਨ ਡੁੱਲ੍ਹਿਆ ਸੀ ਅਤੇ ਬਹੁਤ ਸਾਰੇ ਰੂਸੀ ਨਾਗਰਿਕਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ ਸੀ।

ਇਸ ਸਮੇਂ ਪ੍ਰਸੰਗ ਬਹੁਤ ਜ਼ਿਆਦਾ ਨਾਜ਼ੁਕ ਅਤੇ ਗੰਭੀਰ ਹੈ। ਜਾਰੀ ਲੜਾਈ ਵਿੱਚ ਦੋਵੇਂ ਪਾਸੇ ਹਜ਼ਾਰਾਂ ਨਾਗਰਿਕਾਂ ਅਤੇ ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ।

ਬੀਬੀਸੀ ਪੱਤਰਕਾਰ ਪੌਲ ਕਿਰਬੀ ਮੁਤਾਬਕ ''''''''ਕੋਈ ਨਹੀਂ ਜਾਣਦਾ ਕਿ ਮਾਸਕੋ ਕੀ ਚਾਹੁੰਦਾ ਹੈ''''''''।

''''''''ਇੱਕ ਗੱਲ ਤਾਂ ਸਪਸ਼ਟ ਹੈ ਕਿ ਮਾਸਕੋ ਚਾਹੁੰਦਾ ਹੈ ਕਿ ਪੱਛਮ ਅਤੇ ਯੂਕਰੇਨ ਹੁਣ ਰੂਸ ਦੇ ਇਲਾਕਿਆਂ ਉੱਪਰ ਕਿਸੇ ਵੀ ਹਮਲੇ ਨੂੰ ਰੂਸ ਉੱਪਰ ਹੀ ਹਮਲਾ ਸਮਝਣ।''''''''

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)