ਕਿੰਗਸਟਨ ਕਬੀਲਾ, ਜਿਸ ਦੇ ਮੁਖੀ ਦੀਆਂ 34 ਪਤਨੀਆਂ ਤੇ 500 ਬੱਚੇ ਹਨ

10/02/2022 9:09:57 AM

Getty Images
ਕਿੰਗਸਟਨ ਕਬੀਲੇ ਵਿੱਚ ਮਰਦ ਬਹੁ ਵਿਆਹ ਕਰਵਾ ਸਕਦੇ ਹਨ ਪਰ ਔਰਤਾਂ ਨਹੀਂ

ਚਿਤਾਵਨੀ: ਇਸ ਰਿਪੋਰਟ ਵਿੱਚ ਕੁਝ ਅਜਿਹੀ ਜਾਣਕਾਰੀ ਹੈ, ਜੋ ਕੁਝ ਪਾਠਕਾਂ ਨੂੰ ਠੇਸ ਪਹੁੰਚਾ ਸਕਦੀ ਹੈ।

ਸਾਲ 2020 ਵਿੱਚ ਬਲੈਕਲਿਨ (ਬਦਲਿਆ ਨਾਮ) 16 ਸਾਲਾਂ ਦੀ ਸੀ, ਜਦੋਂ ਉਸ ਨੂੰ ਆਪਣੇ ਚਚੇਰੇ ਭਰਾ ਟ੍ਰੈਵਿਸ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਵਿਆਹ ਤੋਂ ਤੁਰੰਤ ਬਾਅਦ ਉਹ ਗਰਭਵਤੀ ਹੋ ਗਈ।

ਉਹ ਪੂਰੀ ਤਰ੍ਹਾਂ ਅਧੀਨਗੀ ਵਿੱਚ ਜੀਵਨ ਬਤੀਤ ਕਰ ਰਹੀ ਸੀ। ਉਹ ਆਪਣੇ ਜੀਵਨ ਬਾਰੇ ਕੋਈ ਵੀ ਫੈਸਲਾ ਨਹੀਂ ਲੈ ਸਕਦੀ ਸੀ। ਉਸ ਦੀ ਹੋਣੀ ਵਿੱਚ "ਸ਼ੁੱਧ ਕਿੰਗਸਟਨ ਲਹੂ" ਨੂੰ ਸੰਭਾਲਣਾ ਤੇ ਆਪਣੇ ਤੋਂ ਉਮਰ ਵਿੱਚ 11 ਸਾਲ ਵੱਡੇ ਆਪਣੇ ਪਤੀ ਦੇ ਭਾਣੇ ਵਿੱਚ ਚੱਲਣਾ ਹੀ ਸੀ।

ਕਈ ਵਾਰ ਜਦੋਂ ਉਸ ਦਾ ਪਤੀ ਉਸ ਦਾ ਸ਼ੋਸ਼ਣ ਕਰ ਰਿਹਾ ਹੁੰਦਾ ਤਾਂ ਬਲੈਕਲਿਨ ਅੱਧੀ ਰਾਤ ਨੂੰ ਉੱਠ ਜਾਂਦੀ ਸੀ ਪਰ ਉਹ ਸ਼ਿਕਾਇਤ ਨਹੀਂ ਕਰ ਸਕਦੀ ਸੀ।

ਕਿੰਗਸਟਨ ਕਬੀਲੇ ਵਿੱਚ ਕਿਸੇ ਵਿਆਹੁਤਾ ਔਰਤ ਨੂੰ ਆਪਣੇ ਮਰਦ ਦੀਆਂ ਜਿਣਸੀ ਇੱਛਾਵਾਂ ਦੀ ਪੂਰਤੀ ਕਰਨੀਆਂ ਪੈਂਦੀਆਂ ਸਨ। ਉਸ ਦਾ ਪਤੀ ਭਾਵੇਂ ਬਿਨਾਂ ਮਰਜ਼ੀ ਦੇ ਸਰੀਰਕ ਰਿਸ਼ਤੇ ਬਣਾਵੇ ਪਰ ਇਹ ਬਲਾਤਕਾਰ ਨਹੀਂ ਮੰਨਿਆ ਜਾਂਦਾ ਸੀ।

ਇੱਕ ਵਾਰ ਜਦੋਂ ਬਲੈਕਲਿਨ ਨੇ ਦੇਖਿਆ ਕਿ ਉਸ ਦਾ ਪਤੀ ਉਸ ਦੇ ਬੱਚੇ ਨੂੰ ਜਿਣਸੀ ਖਿਡੌਣੇ ਵਜੋਂ ਵਰਤ ਰਿਹਾ ਸੀ। ਇਹ ਦੇਖ ਕੇ ਬਲੈਕਲਿਨ ਨੇ ਆਪਣੇ ਪਤੀ ਨੂੰ ਇਹ ਸਭ ਬੰਦ ਕਰਨ ਲਈ ਕਿਹਾ ਅਤੇ ਆਪਣੇ ਬਚਾਅ ਦਾ ਰਸਤਾ ਲੱਭਣਾ ਚਾਹਿਆ।

ਪਰਿਵਾਰ ਦੇ ਵਿੱਚ ਜਿਣਸੀ ਸਬੰਧ

ਬਲੈਕਲਿਨ ਦੇ ਮਾਪਿਆਂ ਨੇ ਜਦੋਂ ਵਿਆਹ ਕਰਵਾਇਆ ਤਾਂ ਉਹ ਆਪਸ ਵਿੱਚ ਭੈਣ-ਭਰਾ ਸਨ। ਜਦੋਂ ਇਹ ਵਿਆਹ ਹੋਇਆ ਸੀ ਤਾਂ ਬਲੈਕਲਿਨ ਦੇ ਪਿਤਾ ਦੀਆਂ ਪਹਿਲਾਂ ਤੋਂ ਹੀ ਚਾਰ ਹੋਰ ਪਤਨੀਆਂ ਸਨ।

ਉਸ ਦਾ ਪਿਤਾ ਅਤੇ ਸਹੁਰਾ, ਜਿਨ੍ਹਾਂ ਨੇ ਘਰਦਿਆਂ ਦੀ ਮਰਜ਼ੀ ਮੁਤਾਬਕ ਵਿਆਹ ਕਰਨ ਦਾ ਫੈਸਲਾ ਕੀਤਾ ਸੀ, "ਸੱਤ ਭਰਾਵਾਂ" ਵਿੱਚੋਂ ਦੋ ਹਨ। ਸੱਤ ਭਰਾ ਕਿੰਗਸਟਨ ਕਬੀਲੇ ਦੇ ਆਗੂ/ਸਰਪੰਚ ਸਨ।

ਕਿੰਗਸਟਨ ਕਬੀਲਾ ਅਮਰੀਕਾ ਦੇ ਉਟਾਹ ਰਾਜ ਵਿੱਚ ਸਾਲਟ ਲੇਕ ਸਿਟੀ ਨਾਲ ਸੰਬੰਧਿਤ ਹੈ, ਜੋ ਮੌਰਮਨ ਚਰਚ ਵਿੱਚੋਂ ਅਲੱਗ ਹੋਇਆ ਹੈ।

ਕਬੀਲੇ ਵਿੱਚ ਪਰਿਵਾਰ ਦੇ ਅੰਦਰ ਹੀ ਬੱਚੇ ਜੰਮਣ, ਬਹੁ-ਵਿਆਹ ਦੀ ਪ੍ਰਥਾ ਹੈ, ਜਿਸ ਨੂੰ ਬਲੈਕਲਿਨ ਸਮੇਤ 10 ਹੋਰ ਪੀੜਤਾਂ ਨੇ ਸਤੰਬਰ ਦੇ ਸ਼ੁਰੂ ਵਿੱਚ ਉਜਾਗਰ ਕੀਤਾ ਸੀ।

ਸ਼ਿਕਾਇਤ ਵਿੱਚ, ਜ਼ਬਰਦਸਤੀ ਪਰਿਵਾਰ ਦੇ ਅੰਦਰ ਹੀ ਜਿਣਸੀ ਸੰਬੰਧਾਂ ਦੇ ਇਲਜ਼ਾਮ ਲਾਏ ਗਏ ਹਨ।

ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰੀਰਕ ਸ਼ੋਸ਼ਣ, ਬਾਲੜੀ ਉਮਰ ਤੋਂ ਬਾਲ ਮਜ਼ਦੂਰੀ, ਗੁਲਾਮ ਮਜ਼ਦੂਰੀ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੇ ਕੰਮ ਕਬੀਲੇ ਦੀਆਂ ਕੰਪਨੀਆਂ ਵਿੱਚ ਤੈਅ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਇਸ ਬਦਲੇ ਕੋਈ ਪੈਸਾ ਨਹੀਂ ਮਿਲਦਾ ਸੀ।

ਉਨ੍ਹਾਂ ਨੂੰ ਸਰਕਾਰ ਨੂੰ ਧੋਖਾ ਦੇਣਾ ਸਿਖਾਇਆ ਜਾਂਦਾ। ਸਰਕਾਰ ਨੂੰ ਇੱਕ ਦੈਂਤ ਕਿਹਾ ਜਾਂਦਾ ਹੈ ਅਤੇ ਸਰਕਾਰ ਨੂੰ ਧੋਖਾ ਦੇਣਾ ਕੋਈ ਬੁਰਾ ਕੰਮ ਨਹੀਂ ਸਗੋਂ ''''''''ਦੈਂਤ ਦਾ ਲਹੂ ਵਹਾਉਣ'''''''' ਵਰਗਾ ਸੀ।

Getty Images
ਮੋਰਮੋਨ ਚਰਚ ਦਾ ਅਮਰੀਕਾ ਦੇ ਉਟਾਹ ਸੂਬੇ ਵਿੱਚ ਚੋਖਾ ਪ੍ਰਭਾਵ ਹੈ

ਕਿੰਗਸਟਨ ਕਬੀਲੇ ਨੂੰ ਅੰਦਰੂਨੀ ਤੌਰ ''''ਤੇ "ਦਿ ਆਰਡਰ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਬੀਲੇ ਨੇ ਆਪਣੇ ''''ਤੇ ਲਾਏ ਗਏ ਅਪਰਾਧਿਕ ਇਲਜ਼ਮਾਂ ਤੋਂ ਇਨਕਾਰੀ ਹੈ।

ਕਿੰਗਸਟਨ ਕਬੀਲੇ ਦੀ ਉਤਪਤੀ

ਸਾਲਟ ਲੇਕ ਸਿਟੀ ਦਾ ਇੱਕ ਵਿਅਕਤੀ ਚਾਰਲਸ ਕਿੰਗਸਟਨ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੇਟਰ-ਡੇਅ ਸੇਂਟਸ ਨਾਲ ਸਬੰਧਤ ਸੀ। ਇਸੇ ਚਰਚ ਨੂੰ ਮੌਰਮਨ ਚਰਚ ਵਜੋਂ ਜਾਣਿਆ ਜਾਂਦਾ ਸੀ।

ਚਾਰਲਸ ਨੂੰ 1929 ਵਿੱਚ ਬਹੁ-ਵਿਆਹ ਕਰਾਉਣ ਕਾਰਨ ਇਸ ਚਰਚ ਵਿੱਚੋਂ ਛੇਕ ਦਿੱਤਾ ਗਿਆ ਸੀ।

19ਵੀਂ ਸਦੀ ਦੇ ਅੰਤ ਵਿੱਚ ਇਸ ਪ੍ਰਥਾ ਨੂੰ ਉਸ ਕਬੀਲੇ ਵਿੱਚੋਂ ਖਤਮ ਕਰ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ 19ਵੀਂ ਸਦੀ ਵਿੱਚ ਅਮਰੀਕਾ ਨੇ ਉਟਾਹ ਨੂੰ ਸੂਬੇ ਦਾ ਦਰਜਾ ਦੇਣ ਸਮੇਂ ਇਹ ਸ਼ਰਤ ਰੱਖੀ ਸੀ ਕਿ ਇੱਥੇ ਬਹੁ- ਵਿਆਹ ਦਾ ਅੰਤ ਕੀਤਾ ਜਾਵੇਗਾ।

ਨਤੀਜੇ ਵਜੋਂ ਬਹੁ-ਵਿਆਹ ਉੱਪਰ ਬਾਹਰੀ ਰੂਪ ਵਿੱਚ ਤਾਂ ਪਾਬੰਦੀ ਲਗਾ ਦਿੱਤੀ ਗਈ ਪਰ ਲੁਕੇ-ਛਿਪੇ ਇਹ ਰਵਾਇਤ ਇਸ ਕਬੀਲੇ ਵਿੱਚ, ਸ਼ਿਕਾਇਤ ਮੁਤਾਬਕ ਅਜੇ ਵੀ ਜਾਰੀ ਹੈ।

ਧਰਮ ਵਿੱਚੋਂ ਛੇਕਣ ਤੋਂ ਛੇ ਸਾਲ ਬਾਅਦ ਕਿੰਗਸਟਨ ਦੇ ਇੱਕ ਪੁੱਤਰ ਐਲਡਨ ਨੂੰ ਸਮਝ ਆਇਆ ਕਿ ਉਸ ਦੇ ਪਰਿਵਾਰ ਨੂੰ ਧਾਰਮਿਕ ਨਿਯਮ ਹੀ ਬੰਨ੍ਹ ਕੇ ਰੱਖ ਸਕਦੇ ਹਨ।

ਇਸੇ ਵਿਚਾਰ ਨਾਲ ਐਲਡਨ ਨੇ ਆਪਣੇ ਖੁਦ ਦੇ ਨਿਯਮਾਂ ਦੇ ਨਾਲ ਆਪਣੇ ਚਰਚ ਦੀ ਸਥਾਪਨਾ ਕੀਤੀ।


  • ਕਬੀਲਾ ਸਮਝਦਾ ਹੈ ਕਿ ਸਰਕਾਰੀ ਕਾਨੂੰਨ ਉਨ੍ਹਾਂ ''''ਤੇ ਲਾਗੂ ਨਹੀਂ ਹੁੰਦੇ, ਪਰ ਉਨ੍ਹਾਂ ਨੂੰ ਈਸ਼ਵਰ ਦੇ ਹੁਕਮਾਂ ਰਾਹੀਂ ਚਲਾਇਆ ਜਾਣਾ ਚਾਹੀਦਾ ਹੈ।
  • ਕਬੀਲੇ ਵਿੱਚ ਕੁੜੀਆਂ ਨੂੰ ਭਾਵੇਂ ਉਹ ਨਾਬਾਲਗ ਹੀ ਕਿਉਂ ਨਾ ਹੋਣ ਸਮਾਜ ਦੇ ਅੰਦਰ ਹੀ ਕਿਸੇ ਨਾਲ ਵੀ ਵਿਆਹ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
  • ਗਰਭਪਾਤ ਨੂੰ ਔਰਤ ਦੁਆਰਾ ਕੀਤਾ ਗਿਆ ਪਾਪ ਮੰਨਿਆ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ।
  • ਅਜਿਹਾ ਵੀ ਹੁੰਦਾ ਹੈ ਕਿ ਕਈ ਮਾਮਲਿਆਂ ਵਿੱਚ ਜਨਮ ਸਰਟੀਫਿਕੇਟਾਂ ''''ਤੇ ਨਵਜੰਮੇ ਬੱਚੇ ਦੇ ਪਿਤਾ ਦਾ ਨਾਂ ਨਹੀਂ ਹੁੰਦਾ।
  • ਪੀੜਤਾਂ ਨੇ ਉਜਾਗਰ ਕੀਤਾ ਕਿ ਉਨ੍ਹਾਂ ਨੂੰ ਪਰਿਵਾਰ ਦੇ ਅੰਦਰ ਜਿਣਸੀ ਸੰਬੰਧ ਬਣਾਉਣ ਲਈ, ਸਰੀਰਕ ਸ਼ੋਸ਼ਣ, ਬਾਲ ਮਜ਼ਦੂਰੀ, ਗੁਲਾਮ ਮਜ਼ਦੂਰੀ ਦੀਆਂ ਸਥਿਤੀਆਂ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ।

ਕਿੰਗਸਟਨ ਕਬੀਲੇ ਦਾ ਅਧਿਕਾਰਤ ਨਾਮ ਡੇਵਿਸ ਕਾਉਂਟੀ ਕੋਆਪਰੇਟਿਵ ਸੁਸਾਇਟੀ ਹੈ ਅਤੇ ਉਨ੍ਹਾਂ ਦੇ ਧਾਰਮਿਕ ਸੰਪ੍ਰਦਾਇ ਨੂੰ ਚਰਚ ਆਫ਼ ਕ੍ਰਾਈਸਟ ਆਫ਼ ਲੇਟਰ ਡੇਜ਼ ਕਿਹਾ ਜਾਂਦਾ ਹੈ।

ਕਿੰਗਸਟਨ ਕਬੀਲੇ ਵਿੱਚ ਸਭ ਕੁਝ ਸਖਤ ਸਮਾਜਿਕ ਦਰਜਾਬੰਦੀ ਦੇ ਨਿਯਮਾਂ ਮੁਤਾਬਕ ਚੱਲਦਾ ਹੈ।

ਕਬੀਲੇ ਦੇ ਮੁਖੀ ਨੂੰ ''''''''ਪੈਗੰਬਰ'''''''' ਕਿਹਾ ਜਾਂਦਾ ਹੈ। ਜ਼ਰੂਰੀ ਹੈ ਕਿ ਪੈਗੰਬਰ ਵਿੱਚ "ਸ਼ੁੱਧ ਕਿੰਗਸਨ ਲਹੂ" ਹੋਵੇ। ਮੰਨਿਆ ਜਾਂਦਾ ਹੈ ਕਿ ਪੈਗੰਬਰ ਦੀ ਵੰਸ਼ਾਵਲੀ ਸਿੱਧੀ ਈਸਾ ਮਸੀਹ ਨਾਲ ਜੁੜਦੀ ਹੈ।

ਚਾਰਲਸ ਦੇ ਪੋਤੇ ਅਤੇ ਐਲਡਨ ਦੇ ਭਤੀਜੇ ਪਾਲ ਐਲਡਨ ਕਿੰਗਸਟਨ ਨੇ 1987 ਤੋਂ ਪੈਗੰਬਰ ਦਾ ਅਹੁਦਾ ਸੰਭਾਲਿਆ ਹੋਇਆ ਹੈ।

ਪਾਲ ਐਲਡਨ ਕਿੰਗਸਟਨ ਦੇ 34 ਪਤਨੀਆਂ ਤੋਂ ਲਗਭਗ 500 ਬੱਚੇ ਹਨ। ਕਬੀਲੇ ਦੇ ਅੰਦਰ ਸਾਰੇ ਫੈਸਲਿਆਂ ਲਈ ਉਸ ਦੀ ਪ੍ਰਵਾਨਗੀ ਹੋਣੀ ਜ਼ਰੂਰੀ ਹੈ।

ਕਬੀਲੇ ਦੇ ਅੰਦਰੂਨੀ ਨਿਯਮ

ਕਮਿਊਨਿਟੀ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਨ ਲਈ, ਹਰ ਕੋਈ ਪੈਗੰਬਰ ਦੇ ਹੁਕਮਾਂ ਨੂੰ ਸਿਰ ਮੱਥੇ ਮੰਨੇ ਭਾਵੇਂ ਉਹ ਉਨ੍ਹਾਂ ਨੂੰ ਜੋ ਕਰਨ ਲਈ ਕਹਿ ਰਿਹਾ ਹੋਵੇ ਉਹ ਗਲਤ ਜਾਂ ਅਨੈਤਿਕ ਹੀ ਕਿਉਂ ਨਾ ਹੋਵੇ।

ਕਬੀਲਾ ਸਮਝਦਾ ਹੈ ਕਿ ਰਾਜ ਜਾਂ ਸੰਘੀ ਕਾਨੂੰਨ ਉਨ੍ਹਾਂ ''''ਤੇ ਲਾਗੂ ਨਹੀਂ ਹੁੰਦੇ, ਪਰ ਉਨ੍ਹਾਂ ਨੂੰ ਈਸ਼ਵਰ ਦੇ ਹੁਕਮਾਂ ਮੁਤਾਬਕ ਚਲਾਇਆ ਜਾਣਾ ਚਾਹੀਦਾ ਹੈ, ਉਹੀ ਉਨ੍ਹਾਂ ਨਾਲ ਨਿਆਂ ਕਰੇਗਾ।

"ਪੈਗੰਬਰ" ਦੇ ਹੇਠਾਂ ''''ਸੈਵਨ ਬ੍ਰਦਰਜ਼'''' ਹਨ, ਜਿਨ੍ਹਾਂ ਨੂੰ ''''ਵਾਚਟਾਵਰ ਮੈਨ'''' ਵੀ ਕਿਹਾ ਜਾਂਦਾ ਹੈ।

ਉਨ੍ਹਾਂ ਨੂੰ ਅੱਗੇ "ਨੰਬਰਡ ਮੈੱਨ" ਜਵਾਬਦੇਹ ਹੁੰਦੇ ਹਨ। ਇਹ ਕਮਿਊਨਿਟੀ ਦੇ ਅੰਦਰ ਇੱਕ ਉੱਤਮ ਰੁਤਬਾ ਹੈ, ਜੋ ਕਬੀਲੇ ਦੇ ਅੰਦਰ ਉਨ੍ਹਾਂ ਦੇ ਰੁਤਬੇ ਨੂੰ ਤੈਅ ਕਰਦਾ ਹੈ। ਇਨ੍ਹਾਂ ਦੇ ਹੇਠਾਂ ਅਣਗਿਣਤ ਵਿਆਹੇ ਪੁਰਸ਼ ਅਤੇ ਅੰਤ ਵਿੱਚ ਔਰਤਾਂ ਅਤੇ ਬੱਚੇ ਹੁੰਦੇ ਹਨ।

ਸੰਤਾਨ ਵਿੱਚ ਸਭ ਤੋਂ ਉੱਤਮ ਪਿਤਾ ਹੁੰਦਾ ਹੈ। ਵਿਆਹ ਤੋਂ ਬਾਅਦ ਕੁੜੀਆਂ ਦਾ ਉੱਤਮ ਪੁਰਸ਼ ਉਨ੍ਹਾਂ ਦਾ ਪਤੀ ਬਣ ਜਾਂਦਾ ਹੈ।

ਲੜਕੀਆਂ ਤੋਂ ਵਿਆਹ ਦੀ ਸਹਿਮਤੀ ਲਏ ਬਿਨਾਂ ਹੀ , ਕਬੀਲੇ ਦੇ ਅੰਦਰੋਂ ਹੀ ਕਿਸੇ ਨਾਲ ਵੀ ਵਿਆਹ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ।

ਕਈ ਵਾਰ ਉਹ ਅਜੇ ਨਾਬਾਲਗ ਹੀ ਹੁੰਦੀਆਂ ਹਨ ਅਤੇ ਚੁਣਿਆ ਹੋਇਆ ਪਤੀ ਕੋਈ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਹੈ, ਜਿਵੇਂ ਕਿ ਭਰਾ, ਚਚੇਰਾ ਭਰਾ ਜਾਂ ਫਿਰ ਚਾਚਾ।

ਕਬੀਲੇ ਦੇ ਮਰਦ ਇੱਕ ਤੋਂ ਵੱਧ ਪਤਨੀਆਂ ਰੱਖ ਸਕਦੇ ਹਨ, ਪਰ ਔਰਤਾਂ ਅਜਿਹਾ ਨਹੀਂ ਕਰਦੀਆਂ। ਹਾਂ, ਉਨ੍ਹਾਂ ਦਾ ਪਤੀ ਹੋਣਾ ਜ਼ਰੂਰੀ ਹੈ।

ਇਸ ਦਾ ਆਧਾਰ ਇਹ ਹੈ ਕਿ ਔਰਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ, ਭਾਵੇਂ ਇਹ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਹੋਵੇ, ਤਾਂ ਕਿ ਉਨ੍ਹਾਂ ਦਾ ਕਬੀਲਾ ਵਧੇ-ਫੁੱਲੇ।

ਗਰਭਪਾਤ ਨੂੰ ਔਰਤ ਦੁਆਰਾ ਕੀਤਾ ਗਿਆ ਪਾਪ ਮੰਨਿਆ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਸ਼ਿਕਾਇਤਕਰਤਾ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀਆਂ ਨੂੰ ਨਿਆਣੀ ਉਮਰ ਵਿੱਚ ਮਾਂ ਬਣਾਉਣ ਦਾ ਮੰਤਵ ਇਹ ਹੈ ਕਿ ਉਹ ਜ਼ਿਆਦਾ ਬੱਚੇ ਪੈਦਾ ਕਰਨ ਅਤੇ ਕਬੀਲੇ ਤੋਂ ਭੱਜ ਨਾ ਸਕਣ।

ਇਹ ਬੱਚੇ ਉਨ੍ਹਾਂ ਦੀਆਂ ਕੰਪਨੀਆਂ ਲਈ ਬਾਲ ਮਜ਼ਦੂਰ ਵੀ ਹੋਣਗੇ, ਜੋ ਕਿ ਸਟੋਰਾਂ ਅਤੇ ਸੁਪਰ ਮਾਰਕੀਟਾਂ ਤੋਂ ਲੈ ਕੇ ਖੇਤਾਂ ਅਤੇ ਸਕੂਲਾਂ ਤੱਕ ਹਨ, ਵਿੱਚ ਕੰਮ ਕਰਨਗੇ।

ਹਾਲਾਂਕਿ ਕਬੀਲੇ ਦੇ ਕਈ ਸਕੂਲਾਂ ਨੂੰ ਸਰਕਾਰੀ ਸਹਾਇਤਾ ਵੀ ਮਿਲਦੀ ਹੈ ਪਰ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ।

ਕਬੀਲੇ ਦੀ ਆਪਣੀ ਮੁਦਰਾ ਹੈ, ਜਿਸ ਨੂੰ ''''ਸਕ੍ਰਿਪ'''' ਕਿਹਾ ਜਾਂਦਾ ਹੈ। ਉਹ ਅਮਰੀਕੀ ਡਾਲਰ ਦੀ ਵਰਤੋਂ ਨਹੀਂ ਕਰਦੇ।

ਕਿੰਗਸਟਨ ਕਬੀਲੇ ਦੇ ਮੈਂਬਰਾਂ ਦੀ ਕੁੱਲ ਸੰਖਿਆ ਇੱਕ ਅੰਦਾਜ਼ੇ ਮੁਤਾਬਕ 5,000 ਅਤੇ 10,000 ਦੇ ਵਿਚਕਾਰ ਹੈ। ਉਨ੍ਹਾਂ ਦੀ ਸਹੀ ਗਿਣਤੀ ਪਤਾ ਨਾ ਹੋਣ ਦਾ ਕਾਰਨ ਕਬੀਲੇ ਦੀ ਸੀਕਰੇਸੀ ਹੈ।

ਉਟਾਹ ਵਿੱਚ ''''ਬਹੁ ਵਿਆਹ''''

ਬਹੁ-ਵਿਆਹ ਨੂੰ ਉਟਾਹ ਵਿੱਚ "ਪਲੂਰਲ ਮੈਰਿਜ" ਕਿਹਾ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਉਸ ਹਿੱਸੇ ਵਿੱਚ ਨਾ ਸਿਰਫ਼ ਕਿੰਗਸਟਨ ਕਬੀਲੇ ਦੇ ਅੰਦਰ, ਸਗੋਂ ਮੌਰਮਨ ਤੋਂ ਵੱਖ ਹੋਏ ਹੋਰ ਸਮੂਹਾਂ ਵਿੱਚ ਵੀ ਇਹ ਇੱਕ ਆਮ ਰਵਾਇਤ ਹੈ।

ਦਿ ਫੰਡਾਮੈਂਟਲਿਸਟ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇਅ ਸੇਂਟਸ, ਆਪਣੇ ਨੇਤਾ, ਵਾਰੇਨ ਜੇਫ਼ਸ ਤੋਂ ਬਾਅਦ ਸਭ ਤੋਂ ਬਦਨਾਮ ਚਰਚਾਂ ਵਿੱਚੋਂ ਇੱਕ ਹੈ।

ਵਾਰੇਨ ਜੇਸਫ਼ ਨੂੰ 2011 ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਵਿਭਾਚਾਰ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਦਸ ਸਾਲ ਪਹਿਲਾਂ, ਇੱਕ ਉਟਾਹ ਵਿੱਚ ਇੱਕ ਮੌਰਮਨ ਮਿਸ਼ਨਰੀ, ਟੌਮ ਗ੍ਰੀਨ ਨੂੰ ਬਹੁ-ਵਿਆਹ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਟੌਮ ਗ੍ਰੀਨ ਦੀਆਂ 5 ਪਤਨੀਆਂ ਅਤੇ 35 ਬੱਚੇ ਸਨ।

ਉਟਾਹ ਵਿੱਚ ਬਹੁ-ਵਿਆਹ ਲਈ ਪੰਜ ਸਾਲ ਤੱਕ ਦੀ ਸਜ਼ਾ ਦਿੱਤੀ ਗਈ ਸੀ, ਪਰ 2020 ਵਿੱਚ ਰਿਪਬਲਿਕਨ-ਬਹੁਗਿਣਤੀ ਕਾਂਗਰਸ ਨੇ ਇਸ ਨੂੰ ਅਪਰਾਧ ਮੁਕਤ ਕਰਾਰ ਦਿੱਤਾ।

Getty Images
ਕਿੰਗਸਟਨ ਕਬੀਲੇ ਦਾ ਇੱਕ ਬੁਨਿਆਦੀ ਸਿੰਧਾਂਤ ਇਹ ਵੀ ਹੈ ਕਿ ਬਾਹਰੀ ਲੋਕਾਂ ਨਾਲ ਘੱਟੋ-ਘੱਟ ਮੇਲਜੋਲ ਰੱਖਿਆ ਜਾਵੇ

ਕਾਨੂੰਨਸਾਜਾਂ ਨੇ ਇਹ ਦਲੀਲ ਦਿੱਤੀ ਕਿ ਇਸ ਤਰ੍ਹਾਂ ਅਪਰਾਧਾਂ ਦੇ ਸੰਭਾਵਿਤ ਪੀੜਤਾਂ ਨੂੰ ਇਸ ਦਾ ਇਲਜ਼ਾਮ ਲਗਾਉਣ ਦੀ ਗਰੰਟੀ ਹੋਵੇਗੀ ਅਤੇ ਇਸ ਲਈ ਸਜ਼ਾ ਨਹੀਂ ਦਿੱਤੀ ਜਾਵੇਗੀ।

ਕਿੰਗਸਟਨ ਕਬੀਲੇ ਦੇ ਅੰਦਰ ਸੀਕਰੇਸੀ

ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਜ਼ਿਆਦਾ ਗੱਲਬਾਤ ਨਾ ਕਰਨਾ ਅਤੇ ਅਜਨਬੀਆਂ ਦੇ ਸਵਾਲਾਂ ਦਾ ਜਿੰਨਾ ਸੰਭਵ ਹੋ ਸਕੇ ਘੱਟ ਜਵਾਬ ਦੇਣਾ, ਵੀ ਕਬੀਲੇ ਦਾ ਇੱਕ ਬੁਨਆਦੀ ਤਰਕ ਹੈ।

ਬਾਹਰੀ ਸੰਸਾਰ ਕਬੀਲੇ ਦੇ ਅੰਦਰੂਨੀ ਜੀਵਨ ਬਾਰੇ ਬਹੁਤ ਘੱਟ ਜਾਣਦਾ ਹੈ।

ਇੱਕ ਸ਼ਿਕਾਇਤਕਰਤਾ ਦੇ ਬਿਆਨ ਦੇ ਅਨੁਸਾਰ, ਉਨ੍ਹਾਂ ਦੀ ਇੱਕ ਕੰਪਨੀ ਸੀ ਜਿੱਥੇ "ਦਿ ਆਰਡਰ" ਦੀਆਂ ਐਲਾਨ ਅਤੇ ਵਿਆਹ ਦੇ ਕਾਰਡ ਛਾਪੇ ਜਾਂਦੇ ਸਨ।

ਵਿਆਹ ਦੇ ਇਹ ਕਾਰਡ ਸਰਕਾਰ ਤੋਂ ਚੋਰੀ ਛਾਪੇ ਜਾਂਦੇ ਸਨ ਕਿਉਂਕਿ ਛੋਟੀਆਂ ਕੁੜੀਆਂ ਦੇ ਵਿਆਹ ਦੀਆਂ ਫੋਟੋਆਂ ਅਨੈਤਿਕ ਜਾਂ ਬਹੁਵਿਆਹ ਪ੍ਰਥਾ ਅਧੀਨ ਮਰਦਾਂ ਨਾਲ ਵਿਆਹ ਕਰਨ ਲਈ ਵਾਲ ਮਾਰਟ ਵਿੱਚ ਨਹੀਂ ਛਾਪੀਆਂ ਜਾ ਸਕਦੀਆਂ ਸਨ।''''''''

ਸਰਕਾਰ ਇਨ੍ਹਾਂ ਵਿਆਹਾਂ ਲਈ ਜਸ਼ਨ ਦਾ ਪ੍ਰਬੰਧ ਕਰਦੀ ਹੈ ਪਰ ਇਸ ਲਈ ਸਰਕਾਰੀ ਅਧਿਕਾਰੀਆਂ ਨੂੰ ਵੱਡੇ ਪੱਧਰ ਉੱਪਰ ਗੁਮਰਾਹ ਕੀਤਾ ਜਾਂਦਾ ਹੈ।

ਜਾਂਚ ਨੂੰ ਗੁਮਰਾਹ ਕਰਨ ਲਈ ਦਸਤਾਵੇਜ਼ਾਂ ਵਿੱਚ ਜੋੜੇ ਦੇ ਗੋਤ ਬਦਲ ਦਿੱਤੇ ਜਾਂਦੇ ਹਨ, ਤਾਂ ਜੋਂ ਉਹ ਇੱਕ ਪਰਿਵਾਰ ਦੇ ਨਾਲ ਨਜ਼ਰ ਆਉਣ।

Getty Images
ਬਹੁ ਵਿਆਹ ਦੇ ਕਾਰਡ ਵਗੈਰਾ ਕਬੀਲੇ ਦੀਆਂ ਪ੍ਰੈੱਸਾਂ ਵਿੱਚ ਛਾਪੇ ਜਾਂਦੇ ਹਨ ਕਿਉਂਕਿ ਬਾਹਰ ਇਹ ਛਾਪੇ ਨਹੀਂ ਜਾ ਸਕਦੇ

ਕਈ ਵਾਰ ਕਬੀਲੇ ਵਿੱਚ ਪੈਦਾ ਹੋਏ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਉੱਪਰ ਬੱਚੇ ਦੇ ਪਿਤਾ ਦਾ ਨਾਮ ਹੀ ਨਹੀਂ ਹੁੰਦਾ। ਤਾਂ ਜੋ ਛੁਪਾਇਆ ਜਾ ਸਕੇ ਕਿ ਉਹ ਪਰਿਵਾਰ ਦੇ ਅੰਦਰ ਹੀ ਬਣੇ ਸਰੀਰਕ ਸੰਬੰਧਾਂ ਦੀ ਉਪਜ ਹੈ।

ਬੱਚੇ ਦੀ ਰਜਿਸਟਰੇਸ਼ਨ ਸਮੇਂ ਉਨ੍ਹਾਂ ਦੀਆਂ ਮਾਵਾਂ ਝੂਠ ਬੋਲਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਉਹ ਬੱਚੇ ਦੇ ਪਿਤਾ ਬਾਰੇ ਨਹੀਂ ਜਾਣਦੀਆਂ।

ਕਈ ਵਾਰ ਉਹ ਕਹਿ ਦਿੰਦੀਆਂ ਹਨ ਬੱਚੇ ਦਾ ਪਿਤਾ ਗਰਭ ਦਾ ਪਤਾ ਚੱਲਦਿਆਂ ਹੀ ਗਾਇਬ ਹੋ ਗਿਆ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ, "ਮਾਪਿਆਂ ਲਈ ਇਹ ਆਮ ਹੈ ਕਿ ਉਹ ਨਾਬਾਲਗ, ਬਹੁ ਵਿਆਹ ਜਾਂ ਪਰਿਵਾਰ ਦੇ ਅੰਦਰ ਹੋਏ ਵਿਆਹਾਂ ਵਿੱਚ ਬੱਚਿਆਂ ਦੇ ਪਿਤਾ ਨੂੰ ਅਪਰਾਧਿਕ ਮੁਕੱਦਮੇ ਤੋਂ ਬਚਾਉਣ ਲਈ ਜਾਣਬੁੱਝ ਕੇ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਵਿੱਚ ਉਨ੍ਹਾਂ ਦੇ ਨਾਂ ਦਰਜ ਨਹੀਂ ਕਰਾਉਂਦੇ।"

ਕਿੰਗਸਟਨ ਕਬੀਲਾ ਘੱਟੋ-ਘੱਟ 25 ਸਾਲਾਂ ਤੋਂ ਨਿਆਂਪਾਲਿਕਾ ਦੀ ਨਜ਼ਰ ਵਿੱਚ ਰਿਹਾ ਹੈ, ਅਤੇ ਅਤੀਤ ਵਿੱਚ ਇਸ ਦੇ ਕੁਝ ਮੈਂਬਰਾਂ ਨੂੰ ਜਿਣਸੀ ਅਪਰਾਧਾਂ, ਰਾਜ ਨਾਲ ਧੋਖਾਧੜੀ ਅਤੇ ਹਵਾਲੇ ਲਈ ਦੋਸ਼ੀ ਠਹਿਰਾਇਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)