ਔਰੰਗਜ਼ੇਬ ਅਤੇ ਹੀਰਾ ਬਾਈ ਦੇ ਇਸ਼ਕ ਦਾ ਕਿੱਸਾ, ਜਿਸ ਦੀ ਮੌਤ ਮਗਰੋਂ ਬਾਦਸ਼ਾਹ ਸ਼ਰਾਬ ਅਤੇ ਸੰਗੀਤ ਤੋਂ ਉਪਰਾਮ ਹੋ ਗਏ

09/30/2022 7:39:55 PM

ਇਹ ਕਹਾਣੀ ਪਹਿਲੀ ਨਜ਼ਰ ਦੇ ਪਿਆਰ ਦੀ ਹੈ ਅਤੇ ਉਹ ਵੀ ਭਾਰਤ ''''ਤੇ 49 ਸਾਲ ਤੱਕ ਹੁਕਮਰਾਨ ਰਹੇ ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੀ। ਉਸ ਸਮੇਂ ਸ਼ਾਹਜਹਾਂ ਭਾਰਤ ਦੇ ਬਾਦਸ਼ਾਹ ਸਨ ਅਤੇ ਉਨ੍ਹਾਂ ਦਾ ਪੁੱਤਰ ਸ਼ਹਿਜ਼ਾਦਾ ਔਰੰਗਜ਼ੇਬ 35 ਸਾਲਾਂ ਦੇ ਸਨ।

ਔਰੰਗਜ਼ੇਬ ਦੂਜੀ ਵਾਰ ਦੱਖਣ ਦੇ ਸੂਬੇਦਾਰ ਵੱਜੋਂ ਅਹੁਦਾ ਸੰਭਾਲਣ ਲਈ ''''ਔਰੰਗਾਬਾਦ'''' ਜਾਂਦੇ ਹੋਏ ਬੁਰਹਾਨਪੁਰ ਦੇ ਰਸਤੇ ''''ਚੋਂ ਲੰਘੇ। ਬੁਰਹਾਨਪੁਰ ਮੌਜੂਦਾ ਭਾਰਤ ਦੇ ਮੱਧ ਪ੍ਰਦੇਸ਼ ਸੂਬੇ ''''ਚ ਤਾਪਤੀ ਨਦੀ ਦੇ ਸੱਜੇ ਕੰਢੇ ''''ਤੇ ਸਥਿਤ ਹੈ। ਇਹ ਉਹੀ ਥਾਂ ਹੈ, ਜਿੱਥੇ ਉਨ੍ਹਾਂ ਦੀ ਮਾਂ ਮੁਮਤਾਜ਼ ਮਹਿਲ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਤਾਜ ਮਹੱਲ ਵਿੱਚ ਦਫ਼ਨਾਉਣ ਤੋਂ ਪਹਿਲਾਂ ਆਰਜੀ ਤੌਰ ''''ਤੇ ਦਫ਼ਨਾਇਆ ਗਿਆ ਸੀ।

ਬ੍ਰੋਕੇਡ, ਮਲਮਲ ਅਤੇ ਰੇਸ਼ਮ ਲਈ ਮਸ਼ਹੂਰ ਇਸ ਸ਼ਹਿਰ ''''ਚ ਔਰੰਗਜ਼ੇਬ ਦੀ ਇੱਕ ਮਾਸੀ ਸੁਹੇਲਾ ਬਾਨੋ ਰਹਿੰਦੀ ਸੀ ਜਿੰਨ੍ਹਾਂ ਦਾ ਨਿਕਾਹ ਮੀਰ ਖ਼ਲੀਲ ਖ਼ਾਨ-ਏ-ਜ਼ਮਾਨ ਨਾਲ ਹੋਇਆ ਸੀ। ਔਰੰਗਜ਼ੇਬ ਉਨ੍ਹਾਂ ਨੂੰ ਹੀ ਮਿਲਣ ਲਈ ਗਏ ਸਨ।

ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ''''ਗੁਬਾਰ-ਏ-ਖ਼ਾਤਿਰ'''' ''''ਚ ਨਵਾਬ ਸ਼ਮਸ-ਉਦ-ਦੌਲਾ ਸ਼ਾਹਨਵਾਜ਼ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁਲ ਹਯੀ ਖ਼ਾਨ ਵੱਲੋਂ 18ਵੀਂ ਸਦੀ ''''ਚ ਲਿਖੀ ਕਿਤਾਬ ''''ਮਾਸਰ-ਅਲ-ਉਮਰਾ'''' ਦੇ ਹਵਾਲੇ ਨਾਲ ਲਿਖਿਆ ਹੈ, ''''''''ਔਰੰਗਜ਼ੇਬ ਬੁਰਹਾਨਪੁਰ ਵਿੱਚ ਜ਼ੈਨਾਬਾਦ ਦੇ ਬਾਗ਼ ''''ਆਹੂ ਖ਼ਾਨਾ'''' ਵਿੱਚ ਸੈਰ ਕਰ ਰਹੇ ਸਨ। ਉਨ੍ਹਾਂ ਦੀ ਮਾਸੀ ਵੀ ਆਪਣੀਆਂ ਦਾਸੀਆਂ ਨਾਲ ਸੈਰ ਕਰਨ ਲਈ ਆਈ ਹੋਈ ਸੀ''''।

"ਉਨ੍ਹਾਂ ''''ਚੋਂ ਇੱਕ ਦਾਸੀ ਦਾ ਤਾਂ ਜਾਦੂਈ ਗਾਇਕੀ, ਸ਼ੋਖ ਅਦਾਵਾਂ ਅਤੇ ਖੂਬਸੂਰਤੀ ਵਿੱਚ ਕੋਈ ਮੁਕਾਬਲਾ ਨਹੀਂ ਸੀ। ਸੈਰ ਕਰਦਿਆਂ ਉਹ ਸਾਰੀਆਂ ਹੀ ਇੱਕ ਅੰਬ ਦੇ ਦਰੱਖਤ ਹੇਠੋਂ ਲੰਘੀਆਂ। ਜਿਵੇਂ ਹੀ ਉਹ ਸਾਰੀਆਂ ਉਸ ਦਰੱਖਤ ਹੇਠੋਂ ਲੰਘੀਆਂ , ਉਸ ਦਾਸੀ ਨੇ ਨਾ ਤਾਂ ਸ਼ਹਿਜ਼ਾਦੇ ਦਾ ਕੋਈ ਅਦਬ ਕੀਤਾ ਅਤੇ ਨਾ ਹੀ ਮਾਸੀ ਦੀ ਮੌਜੂਦਗੀ ਦਾ ਲਿਹਾਜ਼ ਰੱਖਿਆ। ਉਸ ਨੇ ਬਿਨ੍ਹਾਂ ਡਰ ਬੇਮਿਸਾਲ ਨਾਲ ਢੰਗ ਨਾਲ ਛਾਲ ਮਾਰੀ ਅਤੇ ਉੱਚੀ ਟਾਹਣੀ ਤੋਂ ਇੱਕ ਅੰਬ ਤੋੜ ਲਿਆ।

ਸ਼ਹਿਜ਼ਾਦੇ ਦੀ ਮਾਸੀ ਨੂੰ ਇਹ ਹਰਕਤ ਬੁਰੀ ਲੱਗੀ ਅਤੇ ਉਨ੍ਹਾਂ ਨੇ ਉਸ ਦਾਸੀ ਨੂੰ ਝਿੜਕਿਆ।

ਗੁੱਸੇ ''''ਚ ਆਈ ਦਾਸੀ ਨੇ ਸ਼ਹਿਜ਼ਾਦੇ ਵੱਲ ਗਲਤ ਤਰੀਕੇ ਨਾਲ ਵੇਖਿਆ ਅਤੇ ਆਪਣੇ ਪਸ਼ਵਾਜ਼ (ਇੱਕ ਕਿਸਮ ਦਾ ਲੰਬਾ ਚੋਗਾ) ਨੂੰ ਸੰਭਾਲਦੇ ਹੋਏ ਅੱਗੇ ਵੱਧ ਗਈ। ਇਹ ਗਲਤ ਤਰੀਕੇ ਦੀ ਨਜ਼ਰ ਕੁਝ ਅਜਿਹੀ ਕਿਆਮਤ ਵਾਲੀ ਸੀ ਕਿ ਇਸ ਨੇ ਸ਼ਹਿਜ਼ਾਦੇ ਨੂੰ ਆਪਣੀ ਗ੍ਰਿਫਤ ''''ਚ ਕਰ ਲਿਆ ਅਤੇ ਉਹ ਬੈਚੇਨ ਹੋ ਗਏ।

ਔਰੰਗਜ਼ੇਬ ਦੀ ਜੀਵਨੀ ਲਿਖਣ ਵਾਲੇ ਹਮੀਦੁੱਦੀਨ ਖ਼ਾਨ ਨੇ ਇਸ ਘਟਨਾ ਦਾ ਵਰਣਨ ਕੁਝ ਵੱਖਰੇ ਢੰਗ ਨਾਲ ਕੀਤਾ ਹੈ, "ਕਿਉਂਕਿ ਇਹ ਉਨ੍ਹਾਂ ਦੀ ਮਾਸੀ ਦਾ ਘਰ ਸੀ, ਇਸ ਲਈ ਹਰਮ ਦੀਆਂ ਔਰਤਾਂ ਨੂੰ ਉਨ੍ਹਾਂ ਦੀ ਨਜ਼ਰ ਤੋਂ ਦੂਰ ਰੱਖਣ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਸ਼ਹਿਜ਼ਾਦਾ ਬਿਨ੍ਹਾਂ ਐਲਾਨ ਕੀਤੇ ਹੀ ਘਰ ਅੰਦਰ ਦਾਖਲ ਹੋ ਗਏ। ਜ਼ੈਨਾਬਾਦੀ, ਜਿੰਨ੍ਹਾਂ ਦਾ ਅਸਲੀ ਨਾਮ ਹੀਰਾਬਾਈ ਸੀ, ਇੱਕ ਦਰੱਖਤ ਹੇਠ ਖੜ੍ਹੀ ਆਪਣੇ ਸੱਜੇ ਹੱਥ ਨਾਲ ਟਾਹਣੀ ਨੂੰ ਫੜ ਕੇ ਹੌਲੀ-ਹੌਲੀ ਗੁਣਗੁਣਾ ਰਹੀ ਸੀ।


ਇਹ ਰਿਪੋਰਟ ਸਾਨੂੰ ਇਤਿਹਾਸ ਦੇ ਉਸ ਕਿਰਦਾਰ ਬਾਰੇ ਦੱਸਦੀ ਹੈ ਜਿਸ ਨੂੰ ਜਦੂ ਨਾਥ ਸਰਕਾਰ ''''ਔਰੰਗਜ਼ੇਬ ਦਾ ਇੱਕੋ-ਇੱਕ ਪਿਆਰ'''' ਕਹਿੰਦੇ ਹਨ ਨਾਮ ਸੀ, ਹੀਰਾ ਬਾਈ।

ਹੀਰਾ ਬਾਈ ਔਰੰਗਜ਼ੇਬ ਆਲਮਗੀਰ ਦੀ ਮਾਸੀ ਦੀ ਇੱਕ ਦਾਸੀ ਸੀ, ਜਿਸ ਨਾਲ ਸ਼ਹਿਜ਼ਾਦਾ (ਉਸ ਸਮੇਂ) ਔਰੰਗਜ਼ੇਬ ਨੂੰ ਪਹਿਲੀ ਨਜ਼ਰ ਦਾ ਪਿਆਰ ਹੋ ਗਿਆ।

ਔਰੰਗਜ਼ੇਬ ਸ਼ਰਾਬ ਨਹੀਂ ਪੀਂਦੇ ਸਨ ਪਰ ਇੱਕ ਵਾਰ ਹੀਰਾ ਬਾਈ ਦੇ ਜ਼ੋਰ ਦੇਣ ਉੱਪਰ ਉਹ ਇਸ ਲਈ ਵੀ ਤਿਆਰ ਹੋ ਗਏ ਸਨ।

ਹੀਰਾ ਬਾਈ ਨਾਲ ਸ਼ਹਿਜ਼ਾਦੇ ਦੇ ਪਿਆਰ ਦੀਆਂ ਸ਼ਿਕਾਇਤਾਂ ਪਿਤਾ ਸ਼ਾਹਜਹਾਂ ਕੋਲ ਵੀ ਪਹੁੰਚੀਆਂ।

ਜਦੋਂ 1654 ਵਿੱਚ ਹੀਰਾ ਬਾਈ ਦੀ ਮੌਤ ਦਾ ਔਰੰਗਜ਼ੇਬ ਨੂੰ ਡੂੰਘਾ ਸਦਮਾ ਲੱਗਿਆ।

ਔਰੰਗਜ਼ੇਬ ਜੋ ਹੀਰਾ ਬਾਈ ਦੇ ਰਹਿੰਦਿਆਂ ਆਪਣਾ ਜ਼ਿਆਦਾਤਰ ਸਮਾਂ ਨਾਚ-ਗਾਣੇ ਦੀ ਸੰਗਤ ਵਿੱਚ ਬਿਤਾਉਂਦੇ ਸਨ। ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਬਿਲਕੁਲ ਉਪਰਾਮ ਹੋ ਗਏ। ਸਾਰੀ ਉਮਰ ਨਾ ਉਨ੍ਹਾਂ ਨੇ ਕਦੇ ਸ਼ਰਾਬ ਪੀਤੀ ਨਾ ਸੰਗੀਤ ਸੁਣਿਆ ਅਤੇ ਨਾ ਹੀ ਨਾਚ ਦੇਖਿਆ।

ਹਾਲਾਂਕਿ ਬਾਅਦ ਵਿੱਚ ਔਰੰਗਜ਼ੇਬ ਹੀਰਾ ਬਾਈ ਦੀ ਮੌਤ ਲਈ ਰੱਬ ਦਾ ਧੰਨਵਾਦ ਵੀ ਕਰਿਆ ਕਰਦੇ ਸਨ।


ਅਤੇ ਸ਼ਹਿਜ਼ਾਦਾ ਬੇਹੋਸ਼ ਹੋ ਗਏ….

ਉਨ੍ਹਾਂ ਨੂੰ ਵੇਖਦਿਆਂ ਹੀ ਸ਼ਹਿਜ਼ਾਦਾ ਆਪਣੇ ਆਪ ''''ਤੇ ਕਾਬੂ ਨਾ ਰੱਖ ਸਕੇ ਅਤੇ ਉੱਥੇ ਹੀ ਬੈਠ ਗਏ ਤੇ ਫਿਰ ਬੇਹੋਸ਼ ਹੋ ਕੇ ਜ਼ਮੀਨ ''''ਤੇ ਡਿੱਗ ਪਏ। ਜਦੋਂ ਇਹ ਖ਼ਬਰ ਉਨ੍ਹਾਂ ਦੀ ਮਾਸੀ ਤੱਕ ਪਹੁੰਚੀ ਤਾਂ ਉਹ ਨੰਗੇ ਪੈਰੀਂ ਦੌੜ ਕੇ ਆਈ ਅਤੇ ਉਸ ਨੂੰ ਛਾਤੀ ਨਾ ਲਾ ਲਿਆ ਅਤੇ ਰੋਣ ਲੱਗ ਪਈ। ਤਿੰਨ-ਚਾਰ ਘੜੀਆਂ ਬਾਅਦ ਸ਼ਹਿਜ਼ਾਦੇ ਨੂੰ ਹੋਸ਼ ਆਈ।

ਮਾਸੀ ਨੇ ਪੁੱਛਿਆ, ਇਹ ਕੀ ਬਿਮਾਰੀ ਹੈ ? ਕੀ ਤੁਹਾਡੇ ਨਾਲ ਪਹਿਲਾਂ ਵੀ ਕਦੇ ਅਜਿਹਾ ਹੋਇਆ ਹੈ ?"

ਸ਼ਹਿਜ਼ਾਦੇ ਨੇ ਕੋਈ ਜਵਾਬ ਨਾ ਦਿੱਤਾ। ਅੱਧੀ ਰਾਤ ਨੂੰ ਉਨ੍ਹਾਂ ਨੇ ਆਪਣੀ ਮਾਸੀ ਨੂੰ ਕਿਹਾ ਕਿ "ਜੇਕਰ ਮੈਂ ਆਪਣੀ ਬਿਮਾਰੀ ਦਾ ਜ਼ਿਕਰ ਤੁਹਾਡੇ ਨਾਲ ਕਰਾਂ ਤਾਂ ਕੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ?"

ਜਦੋਂ ਉਨ੍ਹਾਂ ਦੀ ਮਾਸੀ ਨੇ ਇਹ ਸ਼ਬਦ ਸੁਣੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਹੁਤ ਖੁਸ਼ੀ ਨਾਲ ਸਦਕਾ (ਦਾਨ) ਦਿੱਤਾ ਅਤੇ ਕਿਹਾ, "ਤੁਸੀਂ ਇਲਾਜ ਦੀ ਕੀ ਗੱਲ ਕਰਦੇ ਹੋ, ਮੈਂ (ਤੁਹਾਡੇ ਇਲਾਜ ਲਈ ) ਤਾਂ ਆਪਣੀ ਜਾਨ ਵੀ ਦੇ ਦੇਵਾਂ।"

ਇਸ ਤੋਂ ਬਾਅਦ ਸ਼ਹਿਜ਼ਾਦੇ ਨੇ ਉਨ੍ਹਾਂ ਨੂੰ ਪੂਰੀ ਗੱਲ ਦੱਸੀ। ਇਹ ਸਭ ਸੁਣ ਕੇ ਉਹ ਚੁੱਪ ਹੋ ਗਈ।

ਆਖਰਕਾਰ ਸ਼ਹਿਜ਼ਾਦੇ ਨੇ ਕਿਹਾ, " ਜਦੋਂ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਹੀ ਨਹੀਂ ਦੇ ਰਹੇ ਹੋ ਤਾਂ ਤੁਸੀਂ ਮੇਰਾ ਇਲਾਜ ਕਿਵੇਂ ਕਰੋਗੇ?"

ਮਾਸੀ ਨੇ ਜਵਾਬ ਦਿੱਤਾ ਕਿ , "ਮੈਂ ਤੁਹਾਡੇ ਲਈ ਆਪਣੇ ਆਪ ਨੂੰ ਵੀ ਕੁਰਬਾਨ ਕਰ ਦੇਵਾਂ। ਤੁਸੀਂ ਉਸ ਨੀਚ (ਮਾਸੜ) ਨੂੰ ਨਹੀਂ ਜਾਣਦੇ ਹੋ, ਉਹ ਇੱਕ ਖੂੰਖਾਰ ਆਦਮੀ ਹੈ। ਹੀਰਾਬਾਈ ਲਈ ਤੁਹਾਡੀ ਗੱਲ ਸੁਣ ਕੇ ਉਹ ਪਹਿਲਾਂ ਉਸ ਨੂੰ ਅਤੇ ਫਿਰ ਮੈਨੂੰ ਜਾਨੋਂ ਮਾਰ ਦੇਵੇਗਾ। ਉਸ ਨੂੰ ਇਸ ਸਬੰਧੀ ਦੱਸਣ ਨਾਲ ਕੋਈ ਲਾਭ ਨਹੀਂ ਹੋਵੇਗਾ ਸਿਵਾਏ ਇਸ ਦੇ ਕਿ ਮੈਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ। ਪਰ ਬਿਨ੍ਹਾਂ ਕਿਸੇ ਗਲਤੀ, ਅਪਰਾਧ ਦੇ ਇਸ ਮਾਸੂਮ ਜ਼ਿੰਦਗੀ ਨੂੰ ਕਿਉਂ ਬਰਬਾਦ ਕੀਤਾ ਜਾਵੇ?"

ਸ਼ਹਿਜ਼ਾਦੇ ਨੇ ਜਵਾਬ ਦਿੱਤਾ, "ਤੁਸੀਂ ਠੀਕ ਕਹਿ ਰਹੇ ਹੋ। ਮੈਂ ਕੋਈ ਹੋਰ ਰਣਨੀਤੀ ਅਪਣਾਵਾਂਗਾ।"

ਸੂਰਜ ਚੜ੍ਹਣ ਤੋਂ ਬਾਅਦ ਉਹ ਆਪਣੇ ਘਰ ਆਏ ਅਤੇ ਉਨ੍ਹਾਂ ਨੇ ਕੁਝ ਵੀ ਨਾ ਖਾਧਾ। ਫਿਰ ਉਨ੍ਹਾਂ ਨੇ ਆਪਣੇ ਭਰੋਸੇਮੰਦ ਮੁਰਸ਼ਿਦ ਕੁਲੀ ਖ਼ਾਨ ਨਾਲ ਖੁੱਲ੍ਹ ਕੇ ਚਰਚਾ ਕੀਤੀ।

ਖ਼ਾਨ ਨੇ ਕਿਹਾ ਕਿ "ਜੇਕਰ ਮੇਰੇ ਖੂਨ ਦੇ ਬਦਲੇ ਮੇਰੇ ਸੰਤ ਅਤੇ ਅਧਿਆਤਮਿਕ ਗੁਰੁ ਭਾਵ ਸ਼ਹਿਜ਼ਾਦੇ ਦਾ ਕੰਮ ਹੋ ਜਾਵੇ ਤਾਂ ਕੋਈ ਬੁਰਾਈ ਨਹੀਂ ਹੈ।"


-


ਸ਼ਹਿਜ਼ਾਦੇ ਨੂੰ ਪਹਿਲੀ ਨਜ਼ਰ ''''ਚ ਹੀ ਹੋਇਆ ਇਸ਼ਕ

ਸ਼ਹਿਜ਼ਾਦੇ ਨੇ ਜਵਾਬ ਦਿੱਤਾ, "ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹੋ ਪਰ ਮੇਰਾ ਦਿਲ ਆਪਣੀ ਹੀ ਮਾਸੀ ਨੂੰ ਵਿਧਵਾ ਕਰਨ ਲਈ ਰਜ਼ਾਮੰਦ ਨਹੀਂ ਹੈ। ਇਸ ਤੋਂ ਇਲਾਵਾ ਕੁਰਾਨ ਦੇ ਕਾਨੂੰਨ ਮੁਤਾਬਕ ਧਾਰਮਿਕ ਕਾਨੂੰਨ ਦੀ ਜਾਣਕਾਰੀ ਹੁੰਦਿਆਂ ਹੋਇਆਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਖੁੱਲ੍ਹਾ ਕਤਲ ਨਹੀਂ ਕਰ ਸਕਦਾ ਹੈ। ਤੁਹਾਨੂੰ (ਸਫ਼ਲਤਾ ਲਈ) ਰੱਬ ''''ਤੇ ਭਰੋਸਾ ਕਰਦੇ ਹੋਏ ( ਖ਼ਾਨ-ਏ-ਜ਼ਮਾਨ ਨਾਲ) ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।"

ਮੁਰਸ਼ਿਦ ਕੁਲੀ ਖ਼ਾਨ ਨੇ ਖ਼ਾਨ-ਏ-ਜ਼ਮਾਨ ਨੂੰ ਸਾਰੀ ਗਾਥਾ ਸੁਣਾਈ। ਉਨ੍ਹਾਂ ਨੇ ਜਵਾਬ ਦਿੱਤਾ "ਸ਼ਹਿਜ਼ਾਦੇ ਨੂੰ ਮੇਰਾ ਸਲਾਮ ਪਹੁੰਚਾ ਦੇਵੋ। ਮੈਂ ਇਸ ਦਾ ਜਵਾਬ ਉਸ ਦੀ ਮਾਸੀ ਨੂੰ ਦੇਵਾਂਗਾ। ਖ਼ਾਨ-ਏ-ਜ਼ਮਾਨ ਨੇ ਆਪਣੀ ਪਤਨੀ ਨੂੰ ਸੁਨੇਹਾ ਭੇਜਿਆ ਕਿ ਬਦਲੇ ''''ਚ ਉਹ ਔਰੰਗਜ਼ੇਬ ਦੇ ਹਰਮ ''''ਚੋਂ ਚਿੱਤਰਾ ਬਾਈ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੇ।

Getty Images

ਇਤਿਹਾਸਕਾਰ ਜਦੂਨਾਥ ਸਰਕਾਰ ਇਸ ਕਥਨ ਨਾਲ ਅਸਹਿਮਤ ਹਨ। ਲੇਖਕ ਰਾਣਾ ਸਫ਼ਵੀ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਵੇਰਵਿਆਂ ਵਿੱਚ ਮਤਭੇਦ ਹਨ, ਪਰ ਇਸ ਗੱਲ ''''ਤੇ ਸਾਰੇ ਹੀ ਸਹਿਮਤ ਹਨ ਕਿ ਧਾਰਮਿਕ ਬਿਰਤੀ ਵਾਲੇ ਸਾਦਗੀ ਪਸੰਦ ਸ਼ਹਿਜ਼ਾਦੇ ਨੂੰ ਪਹਿਲੀ ਹੀ ਨਜ਼ਰ ਵਿੱਚ ਇਸ਼ਕ ਹੋ ਗਿਆ ਸੀ।

ਗਜੇਂਦਰ ਨਾਰਾਇਣ ਸਿੰਘ ਦੇ ਅਨੁਸਾਰ, ''''''''ਔਰੰਗਜ਼ੇਬ ਦੀ ਜਵਾਨੀ ਦੇ ਪਿਆਰ'''''''' ਅਤੇ ਇਤਿਹਾਸਕਾਰ ਜਦੂਨਾਥ ਸਰਕਾਰ ਦੇ ਅਨੁਸਾਰ ''''ਔਰੰਗਜ਼ੇਬ ਦੇ ਇੱਕੋ-ਇੱਕ ਪਿਆਰ ਦਾ ਨਾਮ'''' ਹੀਰਾ ਬਾਈ ਸੀ। ਉਹ ਇੱਕ ਕਸ਼ਮੀਰੀ ਹਿੰਦੂ ਸੀ, ਜਿਸ ਨੂੰ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਬਾਜ਼ਾਰ ਵਿੱਚ ਵੇਚ ਦਿੱਤਾ ਸੀ। ਉਹ ਖ਼ਾਨ-ਏ-ਜ਼ਮਾਨ ਕੋਲ ਗਾਉਣ ਅਤੇ ਨੱਚਣ ਦਾ ਕੰਮ ਕਰਦੀ ਸੀ।

ਮਾਸਰ-ਅਲ-ਉਮਰਾ ''''ਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਆਪਣੀ ਮਾਸੀ ਅੱਗੇ ਬਹੁਤ ਹੀ ਤਰਲੇ ਮਿੰਨਤਾ ਕਰਕੇ ਹੀਰਾ ਬਾਈ ਨੂੰ ਹਾਸਲ ਕੀਤਾ ਸੀ।

''''ਏਹਕਾਮ-ਏ-ਆਲਮਗਿਰੀ'''' ਮੁਤਾਬਕ ਜਦੋਂ ਔਰੰਗਜ਼ੇਬ ਨੇ ਹੀਰਾ ਬਾਈ ਨੂੰ ਆਪਣੇ ਮਾਸੜ ਤੋਂ ਲੈਣਾ ਚਾਹਿਆ ਤਾਂ ਉਨ੍ਹਾਂ ਨੇ ਬਦਲੇ ਵਿੱਚ ਉਸ ਤੋਂ ਚਿੱਤਰਾ ਬਾਈ ਮੰਗ ਲਈ ਸੀ ਅਤੇ ਇਹ ਅਦਲਾ-ਬਦਲੀ ਹੋ ਗਈ।

ਜਦੂ ਨਾਥ ਸਰਕਾਰ ਦਾ ਕਹਿਣਾ ਹੈ ਕਿ ਹੀਰਾ ਬਾਈ ਨੂੰ ''''ਜ਼ੈਨਾਬਾਦੀ ਮਹਿਲ'''' ਦਾ ਨਾਮ ਦਿੱਤਾ ਗਿਆ ਸੀ, ਕਿਉਂਕਿ ਬਾਦਸ਼ਾਹ ਅਕਬਰ ਦੇ ਸਮੇਂ ਤੋਂ ਹੀ ਇਹ ਨਿਯਮ ਸੀ ਕਿ ਸ਼ਾਹੀ ਹਰਮ ਦੀਆਂ ਔਰਤਾਂ ਦੇ ਨਾਵਾਂ ਦਾ ਜਨਤਕ ਤੌਰ ''''ਤੇ ਜ਼ਿਕਰ ਨਾ ਕੀਤਾ ਜਾਵੇ।

ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਨਾਮ ਨਾਲ ਸੰਬੋਧਨ ਕੀਤਾ ਜਾਵੇ ਜਾਂ ਉਨ੍ਹਾਂ ਦੇ ਜਨਮ ਸਥਾਨ ਜਾਂ ਉਸ ਸ਼ਹਿਰ ਜਾਂ ਦੇਸ਼ ਦੇ ਨਾਮ ''''ਤੇ ਬੁਲਾਇਆ ਜਾਵੇ, ਜਿੱਥੋਂ ਉਹ ਸ਼ਾਹੀ ਹਰਮ ''''ਚ ਸ਼ਾਮਲ ਹੋਈ ਹੈ।

ਸ਼ਾਹਜ਼ਹਾਂ ਤੱਕ ਪਹੁੰਚੀ ਗੱਲ

ਇਸ ਲਈ ਜਦੋਂ ਜ਼ੈਨਾਬਾਦ ਤੋਂ ਆਈ ਹੀਰਾ ਬਾਈ ਔਰੰਗਜ਼ੇਬ ਦੇ ਹਰਮ ''''ਚ ਦਖਲ ਹੋਈ ਤਾਂ ਉਨ੍ਹਾਂ ਨੂੰ ਜ਼ੈਨਾਬਾਦੀ ਮਹਿਲ ਦਾ ਨਾਮ ਦਿੱਤਾ ਗਿਆ।

ਮਾਸਰ-ਅਲ-ਉਮਰਾ ਦੇ ਅਨੁਸਾਰ, " ਦੁਨੀਆ ਤੋਂ ਬੇਪਰਵਾਹ ਹੋਣ ਦੇ ਬਾਵਜੂਦ ਉਹ ਉਸ ਦੌਰ ਵਿੱਚ ਵੀ ਮਸ਼ਹੂਰ ਹੋ ਗਏ ਸਨ। ਜ਼ੈਨਾਬਾਦੀ ਦੇ ਇਸ਼ਕ ''''ਚ ਉਹ ਇੰਨ੍ਹੇ ਗੁਆਚ ਗਏ ਸਨ ਕਿ ਆਪਣੇ ਹੱਥੀਂ ਸ਼ਰਾਬ ਨਾਲ ਭਰਿਆ ਪਿਆਲਾ ਪੇਸ਼ ਕਰਦੇ ਸਨ ਅਤੇ ਨਸ਼ੇ ਅਤੇ ਸਰੂਰ ਨਾਲ ਭਰੀ ਖੂਬਸੂਰਤੀ ਨੂੰ ਨਿਹਾਰਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਦਿਨ ਜ਼ੈਨਾਬਾਦੀ ਨੇ ਆਪਣੇ ਹੱਥੀ ਜਾਮ ਭਰ ਕੇ ਔਰੰਗਜ਼ੇਬ ਨੂੰ ਦਿੱਤਾ ਅਤੇ ਜ਼ਿੱਦ ਕੀਤੀ ਕਿ ਉਹ ਇਸ ਨੂੰ ਆਪਣੇ ਬੁੱਲ੍ਹਾਂ ਨਾਲ ਲਗਾ ਲੈਣ।

ਸ਼ਹਿਜ਼ਾਦੇ ਨੇ ਬਹੁਤ ਮਿੰਨਤ ਕੀਤੀ ਕਿ ਮੇਰੇ ਪਿਆਰ ਅਤੇ ਦਿਲ ਦੀ ਪਰਖ ਨੂੰ ਇਸ ਜਾਮ ਦੇ ਪੀਣ ਨਾਲ ਤੈਅ ਨਾ ਕਰੋ। ਪਰ ਉਸ ਨੂੰ ਬਿਲਕੁਲ ਵੀ ਰਹਿਮ ਨਾ ਆਇਆ। ਬੇਵੱਸ ਸ਼ਹਿਜ਼ਾਦੇ ਨੇ ਇਰਾਦਾ ਕੀਤਾ ਕਿ ਇਸ ਜਾਮ ਨੂੰ ਆਪਣੇ ਬੁੱਲ੍ਹਾਂ ''''ਤੇ ਲਗਾਇਆ ਜਾਵੇ।

ਜਿਵੇਂ ਜ਼ੈਨਾਬਾਦੀ ਨੇ ਵੇਖਿਆ ਕਿ ਸ਼ਹਿਜ਼ਾਦੇ ਬੇਵੱਸ ਹੋ ਕੇ ਉਸ ਸ਼ਰਾਬ ਦੇ ਪਿਆਲੇ ਨੂੰ ਪੀਣ ਲਈ ਤਿਆਰ ਹੋ ਗਏ ਹਨ ਤਾਂ ਉਸ ਨੇ ਤੁਰੰਤ ਉਨ੍ਹਾਂ ਦੇ ਬੁੱਲ੍ਹਾਂ ਤੋਂ ਜਾਮ ਪਿਛਾਂਹ ਖਿੱਚ ਲਿਆ ਅਤੇ ਕਿਹਾ ਕਿ ਉਸ ਦਾ ਮਕਸਦ ਸ਼ਰਾਬ ਪਿਲਾਉਣਾ ਨਹੀਂ ਬਲਕਿ ਇਸ਼ਕ ਦੀ ਪਰਖ ਕਰਨਾ ਸੀ।

BBC

ਖ਼ਬਰਾਂ ਸ਼ਾਹ ਜ਼ਹਾਂ ਤੱਕ ਪਹੁੰਚਣ ਲੱਗੀਆ ਅਤੇ ਘਟਨਾਵਾਂ ਨੂੰ ਦਰਜ ਕਰਨ ਵਾਲੇ ਲੋਕਾਂ ''''ਚ ਵੀ ਇਸ ਦਾ ਵੇਰਵਾ ਆਉਣ ਲੱਗਾ। ਰਾਮਾਨੰਦ ਚੈਟਰਜੀ ਲਿਖਦੇ ਹਨ ਕਿ ਔਰੰਗਜ਼ੇਬ ਦੇ ਵੱਡੇ ਭਰਾ ਦਾਰਾ ਸ਼ਿਕੋਹ ਨੇ ਇਹ ਘਟਨਾ ਆਪਣੇ ਪਿਤਾ ਸ਼ਾਹਜਹਾਂ ਨੂੰ ਦੱਸੀ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ''''ਇਸ ਪਾਖੰਡੀ ਦੀ ਪਾਰਸਾਈ ਤਾਂ ਵੇਖੋ, ਆਪਣੀ ਮਾਸੀ ਦੇ ਘਰ ਦੀ ਇੱਕ ਦਾਸੀ ਲਈ ਬਰਬਾਦ ਹੋ ਰਿਹਾ ਹੈ''''। ਜ਼ੈਨਾਬਾਦੀ ਸ਼ਾਇਦ ਨਵੰਬਰ 1653 ''''ਚ ਇੱਕ ਮਹੀਨੇ ਲਈ ਔਰੰਗਜ਼ੇਬ ਦੇ ਨਾਲ ਦੌਲਤਾਬਾਦ ਗਈ ਸੀ। 1654 ''''ਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਮੌਲਾਨਾ ਆਜ਼ਾਦ ਲਿਖਦੇ ਹਨ ਕਿ ਔਰੰਗਜ਼ੇਬ ਨੂੰ ਬਹੁਤ ਸਦਮਾ ਪਹੁੰਚਿਆ ਸੀ। ਉਸੇ ਦਿਨ ਉਨ੍ਹਾਂ ਨੇ ਸ਼ਿਕਾਰ ''''ਤੇ ਜਾਣ ਦਾ ਹੁਕਮ ਦਿੱਤਾ। ਇਸ ''''ਤੇ ਉਨ੍ਹਾਂ ਦੇ ਕਰੀਬੀ ਹੈਰਾਨ ਸਨ ਕਿ ਸੋਗ ਦੀ ਸਥਿਤੀ ''''ਚ ਮਨੋਰੰਜਨ ਅਤੇ ਸ਼ਿਕਾਰ ਦਾ ਕੀ ਮੌਕਾ ਬਣਦਾ ਹੈ।

ਜਦੋਂ ਔਰੰਗਜ਼ੇਬ ਸ਼ਿਕਾਰ ਕਰਨ ਲਈ ਮਹਿਲ ਤੋਂ ਨਿਕਲੇ ਤਾਂ ਮੀਰ-ਏ-ਅਸਕਰ (ਸੈਨਾਪਤੀ) ਆਕਿਲ ਖ਼ਾਨ ਰਾਜ਼ੀ ਨੇ ਕਿਹਾ, "ਦੁੱਖ ਦੀ ਇਸ ਸਥਿਤੀ ''''ਚ ਸ਼ਿਕਾਰ ਲਈ ਬਾਹਰ ਜਾਣਾ ਕਿਸੇ ਅਜਿਹੇ ਮਸਲੇ ''''ਤੇ ਅਧਾਰਤ ਹੋਵੇਗਾ, ਜਿਸ ਨੂੰ ਅਸੀਂ ਨਹੀਂ ਵੇਖ ਸਕਦੇ।"

ਜਵਾਬ ''''ਚ ਔਰੰਗਜ਼ੇਬ ਨੇ ਫ਼ਾਰਸੀ ''''ਚ ਇਹ ਸ਼ੇਰ ਪੜ੍ਹਿਆ: (ਭਾਵ ਅਰਥ) ਘਰ ''''ਚ ਰੋਣ-ਪਿੱਟਣ ਨਾਲ ਮੇਰੇ ਦਿਲ ਨੂੰ ਤਸੱਲੀ ਨਹੀਂ ਮਿਲੀ ਹੈ ਜੰਗਲ ''''ਚ ਮਨ ਭਰ ਕੇ ਰੋਇਆ ਜਾ ਸਕਦਾ ਹੈ।

ਇਸ ''''ਤੇ ਆਕਿਲ ਦੇ ਮੂੰਹੋ ਅਚਾਨਕ ਹੀ ਸ਼ੇਅਰ ਨਿਕਲਿਆ: (ਭਾਵ ਅਰਥ) ਇਸ਼ਕ ਕਿੰਨਾ ਸੌਖਾ ਵਿਖਾਈ ਦਿੱਤਾ, ਪਰ ਅਫਸੋਸ ਉਹ ਕਿੰਨਾ ਔਖਾ ਸੀ, ਵਿਛੋੜਾ ਕਿੰਨਾ ਬੁਰਾ ਸੀ, ਮਹਿਬੂਬ ਨੇ ਇਸ ਨੂੰ ਕਿੰਨੀ ਆਸਾਨੀ ਨਾਲ ਅਪਣਾ ਲਿਆ।

ਔਰੰਗਜ਼ੇਬ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਇਹ ਸਤਰਾਂ ਕਿਸ ਦੀਆਂ ਹਨ?

ਆਕਿਲ ਖ਼ਾਨ ਨੇ ਕਿਹਾ ਕਿ ਇਸ ਉਸ ਵਿਅਕਤੀ ਦੀਆਂ ਹਨ, ਜੋ ਨਹੀਂ ਚਾਹੁੰਦਾ ਕਿ ਉਸ ਨੂੰ ਕਵੀਆਂ ਦੀ ਸ਼੍ਰੇਣੀ ''''ਚ ਗਿਣਿਆ ਜਾਵੇ। ਔਰੰਗਜ਼ੇਬ ਸਮਝ ਗਏ ਸਨ ਕਿ ਇਹ ਸ਼ੇਅਰ ਆਕਿਲ ਖ਼ਾਨ ਦਾ ਆਪਣਾ ਹੈ। ਉਨ੍ਹਾਂ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਉਸੇ ਦਿਨ ਤੋਂ ਉਸ ਦੀ ਸੁਰੱਖਿਆ ਆਪਣੇ ਜ਼ਿੰਮੇ ਲੈ ਲਈ।

ਇਤਾਲਵੀ ਯਾਤਰੀ ਅਤੇ ਲੇਖਕ (1639-1717) ਨਿਕੋਲਾਓ ਮਾਨੁਚੀ ਲਿਖਦੇ ਹਨ, "ਔਰੰਗਜ਼ੇਬ ਕੁਝ ਸਮੇਂ ਲਈ ਨਮਾਜ਼ ਨੂੰ ਵੀ ਭੁੱਲ ਗਏ ਸਨ ਅਤੇ ਉਹ ਆਪਣਾ ਸਾਰਾ ਦਿਨ ਗੀਤ-ਸੰਗੀਤ ਅਤੇ ਨ੍ਰਿਤ ''''ਚ ਬਤੀਤ ਕਰਦੇ ਸਨ। ਜਦੋਂ ਨਰਤਕੀ ਦੀ ਮੌਤ ਹੋਈ ਤਾਂ ਔਰੰਗਜ਼ੇਬ ਨੇ ਸਹੁੰ ਖਾਧੀ ਕਿ ਉਹ ਹੁਣ ਕਦੇ ਵੀ ਸ਼ਰਾਬ ਨਹੀਂ ਪੀਣਗੇ ਅਤੇ ਨਾ ਹੀ ਸੰਗੀਤ ਸੁਣਨਗੇ।"

"ਬਾਅਦ ਦੇ ਦਿਨਾਂ ''''ਚ ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਖ਼ੁਦਾ ਨੇ ਉਸ ਨਰਤਕੀ ਦੀ ਜੀਵਨ ਲੀਲਾ ਸਮਾਪਤ ਕਰਕੇ ਉਨ੍ਹਾਂ ''''ਤੇ ਬਹੁਤ ਵੱਡਾ ਅਹਿਸਾਨ ਕੀਤਾ ਸੀ, ਜਿਸ ਦੇ ਕਾਰਨ ਮੈਂ ਅਜਿਹੀਆਂ ਬਹੁਤ ਸਾਰੀਆਂ ਬੁਰਾਈਆਂ ਦਾ ਸ਼ਿਕਾਰ ਹੋ ਗਿਆ ਸੀ। ਜਿਸ ਨਾਲ ਉਨ੍ਹਾਂ ਦੀ ਹਕੂਮਤ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਸੀ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)