ਇੱਕ ਮਾਂ ਦੀ ਆਪਣੇ ਦੋ ਵਾਰ ਮ੍ਰਿਤ ਦੱਸੇ ਗਏ ਬੱਚੇ ਨੂੰ ਜ਼ਿੰਦਾ ਸਾਬਤ ਕਰਨ ਦੀ ਲੜਾਈ

09/30/2022 7:54:52 AM

ਆਪਣੇ ਬੇਟੇ ਨੂੰ ਜ਼ਿੰਦਾ ਸਾਬਤ ਕਰਨ ਲਈ ਇੱਕ ਮਾਂ ਨੇ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਵੱਖ-ਵੱਖ ਅਦਾਲਤਾਂ ਵਿੱਚ ਪਹੁੰਚ ਕੀਤੀ।

ਤਿੰਨ ਅਦਾਲਤਾਂ, ਕਈ ਪੰਨਿਆਂ ਦੇ ਦਸਤਾਵੇਜ਼ਾਂ ਅਤੇ ਸੱਤ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਇੱਕ ਮਾਂ ਨੇ ਆਖਰ ਸਾਬਤ ਕਰ ਦਿੱਤਾ ਹੈ ਕਿ ਉਸ ਦਾ ਪੁੱਤਰ ਜ਼ਿੰਦਾ ਹੈ।

ਮਾਮਲਾ ਬਿਹਾਰ ਦੇ ਗਯਾ ਦਾ ਹੈ। ਮੁੰਨੀ ਦੇਵੀ ਅਜਿਹੀ ਮਾਂ ਹੈ, ਜਿਸ ਦਾ ਪੁੱਤਰ ਅੱਖਾਂ ਦੇ ਸਾਹਮਣੇ ਹੈ, ਪਰ ਕਈ ਸਾਲਾਂ ਤੋਂ ਕਾਗਜ਼ ''''ਤੇ ਮਰਿਆ ਹੋਇਆ ਹੈ।

ਕੀ ਹੈ ਪੂਰਾ ਮਾਮਲਾ?

ਮੁੰਨੀ ਦੇਵੀ ''''ਤੇ ਆਪਣੇ ਹੀ ਪਤੀ ਦੀ ਹੱਤਿਆ ਦਾ ਦੋਸ਼ ਹੈ। 24 ਮਈ 2015 ਨੂੰ, ਮੁੰਨੀ ਦੇਵੀ ਨੂੰ ਉਨ੍ਹਾਂ ਦੇ ਪਤੀ ਦੀ ਲਾਸ਼ ਮਿਲਣ ਦੇ ਕੁਝ ਘੰਟਿਆਂ ਅੰਦਰ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਗ੍ਰਿਫ਼ਤਾਰੀ ਤੋਂ ਪੰਜ ਮਹੀਨੇ ਪਹਿਲਾਂ ਮੁੰਨੀ ਦੇਵੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਇਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਪੰਜ ਮਹੀਨਿਆਂ ਦਾ ਬੱਚਾ ਆਪਣੀ ਮਾਂ ਤੋਂ ਵੱਖ ਹੋ ਗਿਆ।

ਅੱਠ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮੁੰਨੀ ਦੇਵੀ ਨੂੰ ਜਨਵਰੀ 2016 ਵਿੱਚ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਮੁੰਨੀ ਦੇਵੀ ਆਪਣੇ ਬੱਚੇ ਦਾ ਹਾਲ ਪੁੱਛਣ ਆਪਣੇ ਸਹੁਰੇ ਘਰ ਪਹੁੰਚੀ।

BBC
  • ਮੁੰਨੀ ਦੇਵੀ ਆਪਣੇ ਪਤੀ ਦੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ ਕੱਟ ਰਹੇ ਸਨ।
  • ਅੱਠ ਮਹੀਨੇ ਬਾਅਦ ਜ਼ਮਾਨ ''''ਤੇ ਬਾਹਰ ਆਏ ਤਾਂ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਹੈ।
  • ਸਹੁਰਿਆਂ ਦੇ ਵਿਹੜੇ ਵਿੱਚ ਖੇਡਦੇ ਇੱਕ ਬੱਚੇ ਨੂੰ ਦੇਖ ਕੇ ਮੁੰਨੀ ਦੇ ਦਿਲ ਨੇ ਕਿਹਾ ਇਹੀ ਉਨ੍ਹਾਂ ਦਾ ਬੇਟਾ ਹੈ।
  • ਬਾਅਦ ਵਿੱਚ ਪਰਤਾ ਖੁੱਲ੍ਹੀਆਂ ਤਾਂ ਸਹੁਰੇ ਪਰਿਵਾਰ ਦੀ ਸਾਜਿਸ਼ ਦਾ ਖੁਲਾਸਾ ਹੋਇਆ।
  • ਪਰਿਵਾਰ ਨੇ ਬੱਚੇ ਨੂੰ ਲਕੋ ਲਿਆ ਸੀ ਅਤੇ ਉਸ ਦੀਆਂ ਝੂਠੀਆਂ ਅੰਤਿਮ ਰਸਮਾਂ ਕਰ ਦਿੱਤੀਆਂ।
  • ਆਖਰ ਬੱਚੇ ਦੇ ਜਾਅਲੀ ਮੌਤ ਸਰਟੀਫਿਕੇਟ ਤੋਂ ਮਾਮਲਾ ਸੁਲਝਿਆ।
  • ਆਖਰ ਮਾਂ ਨੇ ਆਪਣੇ ਦੋ ਵਾਰ ਜ਼ਿੰਦਾ ਅਤੇ ਦੋ ਵਾਰ ਮ੍ਰਿਤ ਦੱਸੇ ਗਏ ਬੱਚੇ ਨੂੰ ਜ਼ਿੰਦਾ ਸਾਬਤ ਕਰਨ ਦੀ ਜੰਗ ਜਿੱਤੀ ਹੈ।
BBC

ਸਹੁਰੇ ਘਰ ਪਹੁੰਚਣ ''''ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਨੂੰ ਦਸਤ ਹੋ ਗਏ ਹਨ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਬੱਚੇ ਨੂੰ ਮ੍ਰਿਤਕ ਸਾਬਤ ਕਰਨ ਲਈ ਮੁੰਨੀ ਦੇਵੀ ਨੂੰ ਸਰਕਾਰੀ ਦਸਤਾਵੇਜ਼ਾਂ ਤੋਂ ਇਲਾਵਾ ਪਿੰਡ ਦੇ ਮੁਖੀ ਅਤੇ ਸਰਪੰਚ ਵੱਲੋਂ ਜਾਰੀ ਕੀਤਾ ਮੌਤ ਦਾ ਸਰਟੀਫਿਕੇਟ ਦਿਖਾਇਆ ਗਿਆ।

ਪਰ ਇੱਕ ਮਾਂ ਨੂੰ ਇਨ੍ਹਾਂ ਸਰਕਾਰੀ ਕਾਗਜ਼ਾਂ ''''ਤੇ ਵਿਸ਼ਵਾਸ ਨਹੀਂ ਸੀ।

Getty Images
ਮੁੰਨੀ ਦੇਵੀ ਦੇ ਵਕੀਲ ਦਾ ਕਹਿਣਾ ਹੈ ਕਿ ਮੁੰਨੀ ਦੇਵੀ ਦੇ ਸਹੁਰਿਆਂ ਨੇ ਉਨ੍ਹਾਂ ਨੂੰ ਪਤੀ ਦੇ ਕਤਲ ਦੇ ਝੂਠੇ ਕੇਸ ਵਿੱਚ ਫਸਾਇਆ

ਸ਼ੱਕ ਵਿਸ਼ਵਾਸ ਵਿੱਚ ਬਦਲ ਜਾਂਦਾ ਹੈ

ਮੁੰਨੀ ਦੇਵੀ ਉਸੇ ਘਰ ਵਿੱਚ ਇੱਕ ਬੱਚੇ ਨੂੰ ਖੇਡਦੇ ਵੇਖਦੇ ਸੀ। ਉਸਦੀ ਉਮਰ ਵੀ ਮੁੰਨੀ ਦੇਵੀ ਦੇ ਬੱਚੇ ਜਿੰਨੀ ਹੀ ਸੀ।

ਬੀਬੀਸੀ ਨਾਲ ਗੱਲਬਾਤ ਵਿੱਚ ਮੁੰਨੀ ਦੇਵੀ ਨੇ ਕਿਹਾ, "ਜਦੋਂ ਮੈਂ ਇਸ ਬੱਚੇ ਨੂੰ ਖੇਡਦਿਆਂ ਦੇਖਿਆ ਤਾਂ ਮੇਰੇ ਮਨ ਨੇ ਕਿਹਾ ਕਿ ਇਹ ਮੇਰਾ ਬੱਚਾ ਹੈ। ਮੈਂ ਪੰਜ ਮਹੀਨਿਆਂ ਦੇ ਬੱਚੇ ਨੂੰ ਛੱਡ ਕੇ ਗਈ ਸੀ ਅਤੇ ਹੁਣ ਉਹ ਸੱਤ ਸਾਲ ਦਾ ਹੋ ਗਿਆ ਸੀ। ਉਦੋਂ ਕੁਝ ਪਿੰਡ ਵਾਸੀਆਂ ਅਤੇ ਇੱਕ ਮੇਰੇ ਚਚੇਰੇ ਭਰਾ ਜੀਜਾ ਨੇ ਚੋਰੀਓਂ ਦੱਸਿਆ ਕਿ ਇਹ ਮੇਰਾ ਹੀ ਬੱਚਾ ਹੈ।''''''''

ਇੱਕ ਪਾਸੇ ਸਰਕਾਰੀ ਦਸਤਾਵੇਜ਼, ਤਕਰੀਬਨ ਸਾਰਾ ਪਿੰਡ ਤੇ ਸਹੁਰਾ ਪਰਿਵਾਰ ਤੇ ਦੂਜੇ ਪਾਸੇ ਇਕੱਲੀ ਮੁੰਨੀ ਦੇਵੀ।

ਮੁੰਨੀ ਦੇਵੀ ਨੇ ਲੁਕਵੇਂ ਰੂਪ ਵਿਚ ਆਪਣੇ ਸਹੁਰੇ ਘਰ ''''ਤੇ ਨਜ਼ਰ ਰੱਖੀ ਅਤੇ ਘਰ ਦੇ ਬਾਹਰ ਇੱਕ ਬੱਚੇ ਨੂੰ ਖੇਡਦਿਆਂ ਦੇਖਿਆ।

BBC

-

BBC

ਫਿਰ 2017 ਵਿੱਚ ਮੁੰਨੀ ਦੇਵੀ ਨੇ ਆਪਣੇ ਬੱਚੇ ਨੂੰ ਵਾਪਸ ਲੈਣ ਲਈ ਗਯਾ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਿੱਤੀ।

ਮੁੰਨੀ ਦੇਵੀ ਨੇ ਵੀ ਆਪਣੇ ਸਹੁਰਿਆਂ ''''ਤੇ ਆਪਣੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਰਜ ਕੀਤਾ ਸੀ, ਪਰ ਗਯਾ ਜ਼ਿਲ੍ਹਾ ਅਦਾਲਤ ਨੇ ਉਸ ਦੇ ਸਹੁਰੇ ਪਰਿਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ।

ਇੱਕੋ ਬੱਚੇ ਨੂੰ ਦੋ ਵਾਰ ਮ੍ਰਿਤਕ ਐਲਾਨ ਦਿੱਤਾ ਗਿਆ

ਇਸ ਜਾਂਚ ਵਿੱਚ ਇੱਕ ਗੱਲ ਚੰਗੀ ਹੋਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਜਾਂਚ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਪਿੰਡ ਵਾਸੀਆਂ ਅਨੁਸਾਰ ਬੱਚਾ ਜ਼ਿੰਦਾ ਹੈ, ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ।

ਇਹੀ ਉਹ ਸਮਾਂ ਸੀ ਜਦੋਂ ਮੁੰਨੀ ਦੇਵੀ ਨੂੰ ਉਮੀਦ ਮਿਲੀ। ਪੂਰੇ ਮਾਮਲੇ ਦੀ ਅਗਲੇ ਜਾਂਚ ਕਿਸੇ ਹੋਰ ਪੁਲਿਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਜੋ ਮਾਮਲਾ ਮੁੰਨੀ ਦੇਵੀ ਦੇ ਹੱਕ ਵਿੱਚ ਕੀ ਹੁੰਦਾ ਨਜ਼ਰ ਆ ਰਿਹਾ ਸੀ, ਨਵੇਂ ਪੁਲਿਸ ਅਧਿਕਾਰੀ ਨੇ ਜਾਂਚ ਰਿਪੋਰਟ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ।

ਦੂਜੀ ਜਾਂਚ ਤੋਂ ਬਾਅਦ, ਪੁਲਿਸ ਨੇ ਮੁੰਨੀ ਦੇਵੀ ਦੇ ਬੱਚੇ ਦੀ ਮੌਤ ਦੀ ਰਿਪੋਰਟ ਦੇ ਦਿੱਤੀ, ਯਾਨੀ ਅਧਿਕਾਰਤ ਤੌਰ ''''ਤੇ ਬੱਚੇ ਨੂੰ ਇੱਕ ਵਾਰ ਜ਼ਿੰਦਾ ਕਿਹਾ ਗਿਆ, ਫਿਰ ਮਰਿਆ ਹੋਇਆ।

ਇਸ ਤੋਂ ਬਾਅਦ ਮੁੰਨੀ ਦੇਵੀ ਪੂਰੀ ਤਰ੍ਹਾਂ ਟੁੱਟ ਗਈ।

Getty Images
ਆਖਰ ਮੁੰਨੀ ਦੇਵੀ ਨੇ ਆਪਣੇ ਸੁਹਰੇ ਪਰਿਵਾਰ ਅਤੇ ਵਿਹੜੇ ਵਿੱਚ ਖੇਡਦੇ ਬੱਚੇ ਉੱਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ

ਮਾਮਲਾ ਫੈਮਿਲੀ ਕੋਰਟ ਪਹੁੰਚੀ

ਮਾਂ ਤਾਂ ਮਾਂ ਹੁੰਦੀ ਹੈ। ਜੇ ਬੱਚਾ ਸਾਹਮਣੇ ਹੈ ਅਤੇ ਛਾਤੀ ਨੂੰ ਨਹੀਂ ਲੱਗ ਸਕਦਾ ਤਾਂ ਉਸ ਦਾ ਦਿਲ ਦੁਖੇਗਾ।

2019 ਵਿੱਚ ਦੂਜੀ ਵਾਰ ਮੁੰਨੀ ਦੇਵੀ ਨੇ ਬੱਚਾ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਸ ਵਾਰ ਮਾਮਲਾ ਫੈਮਿਲੀ ਕੋਰਟ ਤੱਕ ਪਹੁੰਚ ਗਿਆ ਜਿਸ ਕੋਲ ਸੀਮਤ ਸ਼ਕਤੀਆਂ ਸਨ।

ਗਯਾ ਦੇ ਐਸਐਸਪੀ ਦੀ ਵੱਲੋਂ ਮਾਮਲੇ ਦੀ ਜਾਂਚ ਵਿੱਚ ਇੱਕ ਸਬ-ਇੰਸਪੈਕਟਰ ਨੇ ਦੱਸਿਆ ਕਿ ਬੱਚਾ ਜ਼ਿੰਦਾ ਹੈ।

ਪਰ ਫਿਰ ਇਸ ਮਾਮਲੇ ਵਿੱਚ ਤੀਜੀ ਵਾਰ ਨਵਾਂ ਮੋੜ ਆਇਆ।

ਇਸ ਤੋਂ ਬਾਅਦ ਅਦਾਲਤ ਨੇ ਬੱਚੇ ਨੂੰ ਸਾਹਮਣੇ ਲਿਆਉਣ ਦਾ ਹੁਕਮ ਦਿੱਤਾ ਤਾਂ ਦੂਜੇ ਸਬ-ਇੰਸਪੈਕਟਰ ਨੇ ਰਿਪੋਰਟ ਦਿੱਤੀ ਕਿ ਬੱਚੇ ਦੀ ਮੌਤ ਹੋ ਗਈ ਹੈ।

ਫੈਮਿਲੀ ਕੋਰਟ ਨੇ ਬੱਚੇ ਦੀ ਮੌਤ ਦੀ ਰਿਪੋਰਟ ਦੇਖ ਕੇ ਮਾਮਲੇ ਦੀ ਪੈਰਵੀ ਕਰਨ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਜਾਂਚ ਵਿੱਚ ਇੱਕ ਹੀ ਬੱਚਾ ਦੋ ਵਾਰ ਮਰਿਆ ਅਤੇ ਫਿਰ ਦੋ ਵਾਰ ਜ਼ਿੰਦਾ ਕਿਵੇਂ ਹੋ ਸਕਦਾ ਹੈ?

ਇਹ ਜਾਣਨ ਲਈ ਬੀਬੀਸੀ ਨੇ ਪੂਰੇ ਮਾਮਲੇ ਵਿੱਚ ਗਯਾ ਦੀ ਐਸਐਸਪੀ ਹਰਪ੍ਰੀਤ ਕੌਰ ਨਾਲ ਗੱਲ ਕੀਤੀ।

ਹਰਪ੍ਰੀਤ ਕੌਰ ਨੇ ਪੂਰੇ ਮਾਮਲੇ ''''ਤੇ ਪੁਲਿਸ ਦਾ ਪੱਖ ਦੱਸਿਆ।

ਕਿਉਆਰ ਕੋਡ ਨੇ ਇਸ ਮੁੱਦੇ ਨੂੰ ਹੱਲ ਕੀਤਾ

ਗਯਾ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਸਾਹਮਣੇ ਪਟਨਾ ਨਗਰ ਨਿਗਮ ਵੱਲੋਂ ਜਾਰੀ ਮੌਤ ਦਾ ਸਰਟੀਫਿਕੇਟ ਸੀ। ਉਸ ਉੱਤੇ ਇੱਕ QR ਕੋਡ ਵੀ ਸੀ। ਇਸ ਤੋਂ ਇਲਾਵਾ ਪ੍ਰਧਾਨ ਅਤੇ ਸਰਪੰਚ ਵੱਲੋਂ ਜਾਰੀ ਮੌਤ ਦਾ ਸਰਟੀਫਿਕੇਟ ਵੀ ਸੀ।"

ਫਿਰ ਬੀਬੀਸੀ ਨੇ ਉਸ ਸਮੇਂ ਮੁੰਨੀ ਦੇਵੀ ਦੇ ਪਿੰਡ ਮੁਖੀ (2016) ਨਾਲ ਗੱਲ ਕੀਤੀ। ਉਸ ਸਮੇਂ ਪਿੰਡ ਦੀ ਮੁਖੀ ਇੰਦੂ ਦੇਵੀ ਸੀ। ਜਦੋਂ ਬੀਬੀਸੀ ਨੇ ਉਸ ਨਾਲ ਫ਼ੋਨ ''''ਤੇ ਸੰਪਰਕ ਕੀਤਾ ਤਾਂ ਇੰਦੂ ਦੇਵੀ ਦੇ ਪਤੀ ਅਜੀਤ ਨੇ ਬੀਬੀਸੀ ਨੂੰ ਦੱਸਿਆ, "ਮੁੰਨੀ ਦੇਵੀ ਦੇ ਸਹੁਰਿਆਂ ਨੇ ਬੱਚੇ ਦੀ ਮੌਤ ''''ਤੇ ਸੋਗ ਮਨਾਉਣ ਲਈ ਆਪਣੇ ਸਿਰ ਮੁਨਵਾਏ ਸਨ ਅਤੇ 100 ਤੋਂ ਵੱਧ ਲੋਕ ਸਾਡੇ ਕੋਲ ਆਏ ਸਨ। ਉਸ ਸਮੇਂ ਸਾਰਿਆਂ ਨੇ ਗਵਾਹੀ ਦਿੱਤੀ ਸੀ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ।"

ਅਜੀਤ ਮੁਤਾਬਕ, "ਹੁਣ ਸਾਨੂੰ ਪਤਾ ਲੱਗਾ ਹੈ ਕਿ ਮੁੰਨੀ ਦੇਵੀ ਦਾ ਸਹੁਰਾ ਚੁੱਪ-ਚਾਪ ਬੱਚੇ ਨੂੰ ਲੈ ਕੇ ਰਾਂਚੀ ਚਲਾ ਗਿਆ ਸੀ।"

ਪਿੰਡ ਦੇ ਮੁਖੀ ਅਤੇ ਸਰਪੰਚ ਦੇ ਲੈਟਰਹੈੱਡ ''''ਤੇ ਬੱਚੇ ਦੀ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।

ਫੈਮਿਲੀ ਕੋਰਟ ਤੋਂ ਆਪਣੇ ਹੱਕ ''''ਚ ਫੈਸਲਾ ਨਾ ਮਿਲਣ ਤੋਂ ਬਾਅਦ ਮੁੰਨੀ ਦੇਵੀ ਆਪਣੇ ਬੱਚੇ ਅਤੇ ਸਹੁਰੇ ਨੂੰ ਦਿੱਤੀ ਗਈ ਜ਼ਮਾਨਤ ਦੇ ਖਿਲਾਫ ਪਟਨਾ ਹਾਈਕੋਰਟ ਪਹੁੰਚੀ।

ਇੱਥੇ ਮੁੰਨੀ ਦੇਵੀ ਨੇ ਆਪਣੇ ਵਕੀਲ ਅਵਿਨਾਸ਼ ਕੁਮਾਰ ਸਿੰਘ ਦੀ ਮਦਦ ਨਾਲ ਹੈਬੀਅਸ ਕਾਰਪਸ ਤਹਿਤ ਪਟੀਸ਼ਨ ਦਾਇਰ ਕੀਤੀ ਯਾਨੀ ਕਿਸੇ ਨੂੰ ਜ਼ਬਰਦਸਤੀ ਬੰਦੀ ਬਣਾਉਣ ਦੇ ਖਿਲਾਫ ਅਦਾਲਤ ਵਿੱਚ ਕੀਤੀ ਗਈ ਅਪੀਲ।

ਪਟਨਾ ਹਾਈ ਕੋਰਟ ਵਿੱਚ ਪਹੁੰਚਿਆ ਕੇਸ

ਬੀਬੀਸੀ ਨੇ ਮੁੰਨੀ ਦੇਵੀ ਦੇ ਵਕੀਲ ਅਵਿਨਾਸ਼ ਕੁਮਾਰ ਨਾਲ ਸੰਪਰਕ ਕੀਤਾ।

ਅਵਿਨਾਸ਼ ਕੁਮਾਰ ਨੇ ਦੱਸਿਆ, "ਮੁੰਨੀ ਦੇਵੀ ਨੂੰ ਪਹਿਲਾਂ ਹੀ ਸਹੁਰਿਆਂ ''''ਤੇ ਸ਼ੱਕ ਸੀ। ਸਹੁਰਿਆਂ ਨੇ ਪਹਿਲਾਂ ਉਨ੍ਹਾਂ ਨੂੰ ਦੇ ਪਤੀ ਦੇ ਕਤਲ ਦੇ ਝੂਠੇ ਦੋਸ਼ ''''ਚ ਜੇਲ੍ਹ ਭੇਜ ਦਿੱਤਾ ਅਤੇ ਫਿਰ ਬੱਚੇ ਦੀ ਮੌਤ ਦਾ ਬਹਾਨਾ ਬਣਾਇਆ ਤਾਂ ਕਿ ਉਹ ਪਤੀ ਦੀ ਜਾਇਦਾਦ ਵਿੱਚ ਹਿੱਸਾ ਨਾ ਦੇਣਾ ਪਵੇ। ਜਦੋਂ ਸਾਰੇ ਮਾਮਲੇ ਦੀ ਹਰ ਕੜੀ ਜੋੜ ਦਿੱਤੀ ਗਈ ਤਾਂ ਸਾਨੂੰ ਗੱਲ ਪੂਰੀ ਤਰ੍ਹਾਂ ਸਮਝ ਆਈ।"

ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਮੁੰਨੀ ਦੇਵੀ ਜਾਤ-ਪਾਤ ਅਤੇ ਸਹੁਰੇ ਪਿੰਡ ਦੇ ਸਹਿਯੋਗ ਕਾਰਨ ਬਹੁਤੀ ਹਿੰਮਤ ਨਹੀਂ ਕਰ ਸਕੀ।

ਅਵਿਨਾਸ਼ ਕੁਮਾਰ ਨੇ ਅੱਗੇ ਕਿਹਾ, "ਸਾਡੇ ਸਾਹਮਣੇ ਸਮੱਸਿਆ ਇਹ ਸੀ ਕਿ ਬੱਚੇ ਦਾ ਮੌਤ ਦਾ ਸਰਟੀਫਿਕੇਟ ਪਟਨਾ ਨਗਰ ਨਿਗਮ ਦੁਆਰਾ ਜਾਰੀ ਕੀਤਾ ਗਿਆ ਸੀ ਪਰ ਮੈਨੂੰ ਇਸ ਰਿਪੋਰਟ ''''ਤੇ ਸ਼ੱਕ ਸੀ।"

"ਜਦੋਂ ਮੈਂ ਉਥੇ ਸੰਪਰਕ ਕੀਤਾ ਤਾਂ ਦੱਸਿਆ ਗਿਆ ਕਿ ਅਜਿਹੀ ਸੂਚਨਾ ਦੇ ਅਧਿਕਾਰ ਕਾਨੂੰਨ ਤੋਂ ਬਾਹਰ ਹੈ, ਇਸ ਲਈ ਕੋਈ ਜਾਣਕਾਰੀ ਨਹੀਂ ਮਿਲ ਸਕਦੀ। ਪਰ ਮੁੰਨੀ ਦੇਵੀ ਨੂੰ ਇਸ ਤਰ੍ਹਾਂ ਹਾਰਦਾ ਦੇਖ ਕੇ ਮੈਂ ਰੋਕ ਨਾ ਸਕਿਆ। ਮੈਂ ਆਪਣੇ ਪੱਧਰ ''''ਤੇ ਹੋਰ ਖੋਜ ਕੀਤੀ।''''''''

ਨਗਰ ਨਿਗਮ ਦੇ ਇੱਕ ਜਾਣਕਾਰ ਅਧਿਕਾਰੀ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਇਹ ਮੌਤ ਦਾ ਸਰਟੀਫਿਕੇਟ ਜਾਅਲੀ ਜਾਪਦਾ ਹੈ।

ਇਸ ਸੂਚਨਾ ''''ਤੇ ਅਵਿਨਾਸ਼ ਕੁਮਾਰ ਨੇ ਹੋਰ ਭਾਲ ਜਾਰੀ ਰੱਖੀ।

ਦਰਅਸਲ, ਦੇਸ਼ ਵਿੱਚ ਹਰ ਜਨਮ ਅਤੇ ਮੌਤ ਬਾਰੇ ਜਾਣਕਾਰੀ ਸਿਵਲ ਰਜਿਸਟਰੀ ਸਿਸਟਮ ਦੀ ਵੈੱਬਸਾਈਟ crsorgi.gov.in ''''ਤੇ ਉਪਲਬਧ ਹੁੰਦੀ ਹੈ।

ਅਵਿਨਾਸ਼ ਕੁਮਾਰ ਨੇ ਕਿਹਾ, "ਜਦੋਂ ਮੈਂ ਇਸਦਾ QR ਕੋਡ ਸਕੈਨ ਕੀਤਾ ਤਾਂ ਮੈਂ ਵੈਬ ਪੇਜ ''''ਤੇ ਪਹੁੰਚ ਗਿਆ ਜਿੱਥੇ ਇਹ ਸਰਟੀਫਿਕੇਟ ਪਿਆ ਸੀ। ਫਿਰ ਮੈਨੂੰ ਨਿਰਾਸ਼ਾ ਹੋਈ ਕਿ ਪੀਐਮਸੀ ਦੇ ਅਧਿਕਾਰੀ ਦੱਸ ਰਹੇ ਸਨ ਕਿ ਇਹ ਫਰਜ਼ੀ ਦਸਤਾਵੇਜ਼ ਹੈ।"

ਪਰ ਅਵਿਨਾਸ਼ ਕੁਮਾਰ ਹੈਰਾਨ ਰਹਿ ਗਿਆ ਜਦੋਂ ਉਸਨੇ ਨੇੜਿਓਂ ਦੇਖਿਆ ਕਿਉਂਕਿ ਉਹ ਵੈਬਸਾਈਟ ਅਸਲ ਵਿੱਚ ਜਾਅਲੀ ਸੀ।

"QR ਕੋਡ ਨੂੰ ਸਕੈਨ ਕਰਨ ਤੋਂ ਬਾਅਦ, ਉਹ ਇੱਕ ਮਿਲਦੀ ਜੁਲਦੀ ਵੈੱਬਸਾਈਟ ''''ਤੇ ਪਹੁੰਚੇ, ਨਾ ਕਿ ਅਸਲੀ ਵੈੱਬਸਾਈਟ ਉੱਤੇ। ਅਸਲ ਵਿੱਚ ਕਿਸੇ ਨੇ ਅਜਿਹਾ ਫਰਜ਼ੀ ਵੈੱਬ ਪੇਜ ਵੀ ਬਣਾਇਆ ਹੋਇਆ ਸੀ।"

ਇਸ ਦੀ ਸੂਚਨਾ ਮਿਲਦਿਆਂ ਹੀ ਅਵਿਨਾਸ਼ ਕੁਮਾਰ ਨੂੰ ਕੁਝ ਭਰੋਸਾ ਬੱਝਿਆ।

Getty Images
ਆਖਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੱਚਾ ਬਰਾਮਦ ਕਰ ਲਿਆ ਗਿਆ ਤੇ ਹੁਣ ਬਾਲ ਸੰਭਾਲ ਘਰ ਵਿੱਚ ਹੈ

ਡੀਐਨਏ ਟੈਸਟ ਦੀ ਉਡੀਕ

ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ 2022 ਨੂੰ ਹੋਵੇਗੀ।

ਮੁੰਨੀ ਦੇਵੀ ਨੇ ਆਪਣੇ ਵਕੀਲ ਅਵਿਨਾਸ਼ ਕੁਮਾਰ ਦੇ ਨਾਲ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਪਟਨਾ ਹਾਈ ਕੋਰਟ ਦੇ ਜੱਜ ਸਾਹਮਣੇ ਪੇਸ਼ ਹੋ ਗਏ।

ਪਟਨਾ ਹਾਈ ਕੋਰਟ ਨੇ ਇਸ ਮਾਮਲੇ ''''ਚ ਪੀ.ਐੱਮ.ਸੀ. (ਪਟਨਾ ਨਗਰ ਨਿਗਮ) ਕਮਿਸ਼ਨਰ; ਗਯਾ ਅਤੇ ਪਟਨਾ ਦੇ ਐਸਐਸਪੀ ਨੂੰ 12 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਅਦਾਲਤ ਨੇ ਇਸ ਦਿਨ 48 ਘੰਟਿਆਂ ਦੇ ਅੰਦਰ ਬੱਚੇ ਨੂੰ ਬਰਾਮਦ ਕਰਨ ਦਾ ਹੁਕਮ ਦਿੱਤਾ ਸੀ ਪਰ ਬੱਚਾ 16 ਘੰਟਿਆਂ ਅੰਦਰ ਬਰਾਮਦ ਕਰ ਲਿਆ ਗਿਆ।

ਹੁਣ ਪਿੰਡ ਵਾਲੇ ਵੀ ਮੰਨ ਰਹੇ ਹਨ ਕਿ ਬੱਚਾ ਮੁੰਨੀ ਦੇਵੀ ਦਾ ਹੈ।

ਦੂਜੇ ਪਾਸੇ ਗਯਾ ਦੇ ਮਗਧ ਮੈਡੀਕਲ ਸਟੇਸ਼ਨ ਨੇ ਮੁੰਨੀ ਦੇਵੀ ਦੇ ਸਹੁਰੇ ਨੂੰ ਧੋਖਾਧੜੀ, ਦਸਤਾਵੇਜ਼ਾਂ ਨਾਲ ਛੇੜਛਾੜ ਸਮੇਤ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਉਸ ਦਾ ਜੇਠ ਫਰਾਰ ਹੈ।

ਗਯਾ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਬੀਬੀਸੀ ਨੂੰ ਦੱਸਿਆ, "ਅਦਾਲਤ ਦੇ ਹੁਕਮਾਂ ''''ਤੇ ਬੱਚੇ ਨੂੰ ਬਾਲ ਸੰਭਾਲ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਉਸਦੀ ਚੰਗੀ ਦੇਖਭਾਲ ਕੀਤੀ ਜਾ ਰਹੀ ਹੈ। ਫਿਲਹਾਲ ਅਸੀਂ ਮੁੰਨੀ ਦੇਵੀ ਦੇ ਭਗੌੜੇ ਜੇਠ ਦੀ ਭਾਲ ਕਰ ਰਹੇ ਹਾਂ। ਅਜਿਹੇ ਫਰਜ਼ੀ ਦਸਤਾਵੇਜ਼ਾਂ ਨੂੰ ਬਣਾਉਣ ਵਾਲੇ ਗਿਰੋਹ ਦਾ ਪਤਾ ਲਗਾਇਆ ਜਾ ਸਕੇ।"

ਮੁੰਨੀ ਦੇਵੀ ਦੇ ਵਕੀਲ ਅਨੁਸਾਰ ਹੁਣ ਇਸ ਬੱਚੇ ਦਾ ਵਿਗਿਆਨਕ ਪੁਸ਼ਟੀ ਲਈ ਡੀਐਨਏ ਟੈਸਟ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਮਾਂ ਨੂੰ ਸੱਤ ਸਾਲ ਬਾਅਦ ਪੁੱਤਰ ਮਿਲ ਜਾਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)