ਜਦੋਂ ਪਿੰਡ ਵਿੱਚ ਮਿਲੀ ਕਿਸੇ ਨੂੰ 75 ਸਾਲ ਵਿੱਚ ਪਹਿਲੀ ਵਾਰ ਸਰਕਾਰੀ ਨੌਕਰੀ, ਪਿੰਡ ਬਾਗੋਬਾਗ

09/29/2022 7:09:51 PM

BBC

ਬਿਹਾਰ ਦੇ ਇੱਕ ਪਿੰਡ ਵਿੱਚ ਇੱਕ ਪਿੰਡ ਵਾਸੀ ਨੂੰ ਨੌਕਰੀ ਮਿਲਣ ਦਾ ਉਤਸਵ ਮਨਾਇਆ ਜਾ ਰਿਹਾ ਹੈ।

ਅਸਲ ਵਿੱਚ ਇਸ ਪਿੰਡ ਵਿੱਚ ਕਿਸੇ ਵਿਅਕਤੀ ਨੂੰ 75 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ।

30 ਸਾਲਾ ਰਾਕੇਸ਼ ਕੁਮਾਰ ਨੂੰ ਇੱਕ ਸਕੂਲ ਵਿੱਚ ਅਧਿਆਪਕ ਨਿਯੁਕਤ ਕੀਤਾ ਗਿਆ ਹੈ।

ਸੋਹਾਗਪੁਰ ਬਿਹਾਰ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਪੈਂਦਾ ਹੈ। ਆਜ਼ਾਦ ਭਾਰਤ ਵਿੱਚ ਸੋਹਗਾਪੁਰ ਪਿੰਡ ਦੇ ਰਾਕੇਸ਼ ਕੁਮਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਮਿਲੀ ਹੈ।

ਰਾਕੇਸ਼ ਕੁਮਾਰ ਨੂੰ 10 ਸਤੰਬਰ ਨੂੰ ਸਰਕਾਰੀ ਅਧਿਆਪਕ ਵਜੋਂ ਨੌਕਰੀ ਸ਼ੁਰੂ ਕੀਤੀ ਹੈ ਤੇ ਉਹ ਮੁਜ਼ੱਫਰਨਗਰ ਜ਼ਿਲ੍ਹੇ ਦੇ ਹੀ ਬਾਰਕੁਰਵਾ ਸਕੂਲ ਵਿੱਚ ਪੜ੍ਹਾਉਣਗੇ।

ਜਦੋਂ ਪਿੰਡ ਵਾਲਿਆਂ ਨੂੰ ਇਹ ਖ਼ਬਰ ਮਿਲੀ ਤਾਂ ਪਿੰਡ ਵਿੱਚ ਮਠਿਆਈਆਂ ਵੰਡੀਆਂ ਗਈਆਂ ਅਤੇ ਗੁਲਾਲ ਉਡਾਏ ਗਏ।

ਪਹਿਲੀ ਵਾਰ ਕਿਸੇ ਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਿੰਡ ਵਾਲਿਆਂ ਨੇ ਇਸ ਮੌਕੇ ਰਾਕੇਸ਼ ਕੁਮਾਰ ਨੂੰ ਸਨਮਾਨਿਤ ਵੀ ਕੀਤਾ।

ਹਾਲਾਂਕਿ ਸੋਹਾਗਪੁਰ ਵਿੱਚ ਵੀ ਸਕੂਲ ਹੈ ਪਰ ਇੱਥੇ ਤਾਇਨਾਤ ਅਧਿਆਪਕ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ।

ਸੋਹਾਗਪੁਰ ਪਿੰਡ ਦੀ ਆਬਾਦੀ ਕਰੀਬ ਦੋ ਹਜ਼ਾਰ ਹੈ ਪਰ ਇੱਥੋਂ ਦੀ ਅੱਧੀ ਆਬਾਦੀ ਰੁਜ਼ਗਾਰ ਦੀ ਭਾਲ ਵਿੱਚ ਪਿੰਡੋਂ ਬਾਹਰ ਵੱਡੇ ਸ਼ਹਿਰਾਂ ਵਿੱਚ ਰਹਿੰਦੀ ਹੈ।

ਰਾਕੇਸ਼ ਆਖਦੇ ਹਨ, "ਇੱਥੇ ਪੜ੍ਹਾਈ ਦੀ ਕੋਈ ਵਿਵਸਥਾ ਨਹੀਂ ਸੀ ਤਾਂ ਮੈਂ ਮੁਜ਼ੱਫਰਨਗਰ ਵਿੱਚ ਰਹਿ ਕੇ ਸਰਕਾਰੀ ਨੌਕਰੀ ਦੀ ਤਿਆਰੀ ਕੀਤੀ ਸੀ।"

"ਸਾਡੇ ਪਿੰਡ ਵਿੱਚ ਲੋਕਾਂ ''''ਚ ਸਰਕਾਰੀ ਨੌਕਰੀ ਨੂੰ ਲੈ ਕੇ ਕੋਈ ਜਾਗਰੂਕਤਾ ਨਹੀਂ ਰਹੀ ਹੈ।"

BBC

-

BBC

ਬੱਚਿਆਂ ਨੂੰ ਪੜ੍ਹਾਈ ਟਿਊਸ਼ਨ

ਫਿਲਹਾਲ ਉਹ ਆਪਣੀ ਮਾਂ ਨਾਲ ਪਿੰਡ ਵਿੱਚ ਹੀ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਿਰਾਏ ਦੇ ਘਰ ਵਿੱਚ ਪੜ੍ਹਾਈ ਕੀਤੀ। ਪਰ ਆਪਣਾ ਘਰ ਨਾ ਹੋਣ ਕਰ ਕੇ ਉਹ ਪਿੰਡ ਵਾਪਸ ਆ ਗਏ।

ਰਾਕੇਸ਼ ਨੇ ਨੌਕਰੀ ਦੀ ਤਿਆਰੀ ਲਈ ਖ਼ੁਦ ਵੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਈ ਹੈ।

ਰਾਕੇਸ਼ ਨੇ ਬੀਐੱਡ ਦੀ ਪੜ੍ਹਾਈ ਕੀਤੀ ਹੈ ਅਤੇ ਸੀਟੀਈਟੀ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ। ਉਸ ਤੋਂ ਬਾਅਦ ਹੀ ਉਹ ਅਧਿਆਪਕ ਬਣਨ ਦੀ ਯੋਗਤਾ ਹਾਸਿਲ ਕਰ ਸਕੇ।

ਰਾਕੇਸ਼ ਨੂੰ ਜੋ ਨੌਕਰੀ ਮਿਲੀ ਹੈ ਉਸ ਲਈ ਵੈਂਕੇਂਸੀ ਜੁਲਾਈ 2019 ਵਿੱਚ ਕੱਢੀ ਗਈ ਸੀ।

ਇਸੇ ਸਾਲ 26 ਅਗਸਤ ਨੂੰ ਕਾਉਂਸਲਿੰਗ ਹੋਣ ਤੋਂ ਬਾਅਦ ਇਸੇ ਮਹੀਨੇ 8 ਸਤੰਬਰ ਨੂੰ ਉਨ੍ਹਾਂ ਨੂੰ ਨੌਕਰੀ ਲਈ ਚੁਣਿਆ ਗਿਆ ਸੀ।

BBC

ਵੀਡੀਓ: ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਅਧਿਆਪਕਾਂ ਕੋਲ ਕਿਹੜੇ ਬਦਲ ਹਨ

ਪਿੰਡ ਦੀ ਅੱਧੀ ਆਬਾਦੀ ਰਹਿੰਦੀ ਹੈ ਬਾਹਰ

ਸੋਹਾਗਪੁਰ ਪਿੰਡ ਸ਼ਿਵਦਾਸਪੁਰ ਪੰਚਾਇਤ ਵਿੱਚ ਮੌਜੂਦ ਹੈ। ਅਸੀਂ ਇੱਥੋਂ ਦੀ ਸਰਪੰਚ ਮਮਤਾ ਚੌਧਰੀ ਨਾਲ ਵੀ ਸੰਪਰਕ ਕੀਤਾ।

ਉਨ੍ਹਾਂ ਦੇ ਪਤੀ ਸੰਜੀਵ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਪਿੰਡ ਵਿੱਚ ਸਰਕਾਰ ਨੌਕਰੀ ਨੂੰ ਲੈ ਕੇ ਕਿਸੇ ਦੇ ਮਨ ਵਿੱਚ ਇੱਛਾ ਨਹੀਂ ਹੈ।"

"ਲੋਕ ਪੜ੍ਹਾਈ ਤਾਂ ਕਰਦੇ ਹਨ ਪਰ ਅੱਜ ਤੱਕ ਪਿੰਡ ਵਿੱਚ ਕਿਸੇ ਨੇ ਸਰਕਾਰੀ ਨੌਕਰੀ ਬਾਰੇ ਸੋਚਿਆ ਹੀ ਨਹੀਂ।"

ਸੰਜੀਵ ਕੁਮਾਰ ਮੁਤਾਬਕ ਪਿੰਡ ਦੇ ਅੱਧੇ ਲੋਕ ਦਿੱਲੀ-ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ।

ਉਨ੍ਹਾਂ ਵਿੱਚੋਂ ਕੁਝ ਲੋਕ ਨੌਕਰੀ ਕਰਦੇ ਹਨ ਪਰ ਉਹ ਹੁਣ ਪਿੰਡ ਵਿੱਚ ਨਹੀਂ ਰਹਿੰਦੇ।

ਇਸ ਪਿੰਡ ਦੇ ਕੁਝ ਲੋਕ ਵਿਦੇਸ਼ਾਂ ਵਿੱਚ ਵੀ ਰਹਿੰਦੇ ਹਨ। ਪਿੰਡ ਵਿੱਚ ਰਹਿਣ ਵਾਲੇ ਪਰਿਵਾਰਾਂ ਵਿੱਚ ਰਾਕੇਸ਼ ਹੀ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਸਰਕਾਰੀ ਨੌਕਰੀ ਮਿਲੀ ਹੈ।

ਦੇਵੇਂਦਰ ਕੁਮਾਰ ਚੌਧਰੀ ਜੋ ਕਿ ਇੱਕ ਸਥਾਨਕ ਆਗੂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸੁਹਾਗਰਪੁਰ ਦੇ ਲੋਕਾਂ ਦੀਆਂ ਕਈ ਪੀੜ੍ਹੀਆਂ ਨੇ ਸਥਿਰ ਅਤੇ ਚੰਗੀ ਤਨਖਾਹ ਵਾਲੀ ਨੌਕਰੀ ਦੀ ਉਡੀਕ ਵਿੱਚ ਲੰਘਾਏ ਹਨ।

ਉਨ੍ਹਾਂ ਦਾ ਇੰਤਜ਼ਾਰ ਸਾਲ 1947 ਜਦੋਂ ਭਾਰਤ ਅਜ਼ਾਦ ਹੋਇਆ, ਉਦੋਂ ਦਾ ਤਾਂ ਚੱਲ ਹੀ ਰਿਹਾ ਸੀ।

ਕਈ ਵਿਦਿਆਰਥੀਆਂ ਨੇ ਨਾਲ ਲਗਦੇ ਸ਼ਹਿਰਾਂ ਵਿੱਚ ਜਾ ਕੇ ਪੜ੍ਹਾਈ ਵੀ ਕੀਤੀ ਪਰ ਕੋਈ ਨੌਕਰੀ ਲੈਣ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਚੌਧਰੀ ਦਾ ਕਹਿਣਾ ਹੈ ਕਿ ਕੁਮਾਰ ਦੀ ਸਫ਼ਲਤਾ ਨੇ ਆਖਰਕਾਰ ਪਿੰਡ ਉੱਪਰ ਛਾਇਆ ਬਦਕਿਸਮਤੀ ਦਾ ਬੱਦਲ ਹਟਾ ਦਿੱਤਾ ਹੈ। ਨਵੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰਰੇਰਨਾ ਲੈਣਗੀਆਂ।

ਰਾਕੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਪਿੰਡ ਦਾ ਸਿਰ ਉੱਚਾ ਕੀਤਾ ਹੈ। ਹਾਲਾਂਕਿ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਫ਼ਰ ਸੌਖਾ ਨਹੀਂ ਰਿਹਾ।

ਉਨ੍ਹਾਂ ਦੇ ਪਿਤਾ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਜਦਕਿ ਰਾਕੇਸ਼ ਕੁਮਾਰ ਲਗਭਗ 20 ਮੀਲ ਸਾਈਕਲ ਚਲਾ ਕੇ ਗੁਆਂਢੀ ਪਿੰਡ ਮੁੱਜ਼ਫਰਪੁਰ ਸਕੂਲ ਪੜ੍ਹਨ ਜਾਇਆ ਕਰਦੇ ਸਨ।

ਉਹ ਦੱਸਦੇ ਹਨ ਕਿ ਸਾਲ 2016 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਤਾਂ ਸਥਿਤੀ ਹੋਰ ਵੀ ਵਿਗੜ ਗਈ।

ਉਹ ਅੱਗੇ ਦੱਸਦੇ ਹਨ, ''''''''ਪਰ ਮੈਂ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰਨ ਲਈ ਸੰਘਰਸ਼ ਕੀਤਾ। ਉਹ ਮੈਨੂੰ ਡਾਕਟਰ ਜਾਂ ਮਾਸਟਰ ਬਣਾਉਣਾ ਚਾਹੁੰਦੇ ਸਨ। ਹੁਣ ਮੈਂ ਉਨ੍ਹਾਂ ਦਾ ਸੁਫ਼ਨਾ ਪੂਰਾ ਕਰ ਦਿੱਤਾ ਹੈ।''''''''

ਰਾਕੇਸ਼ ਨੂੰ ਉਮੀਦ ਹੈ ਕਿ ਨੌਕਰੀ ਉਨ੍ਹਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ। ਹੁਣ ਇੱਕ ਨਾਗਰਿਕ ਸੇਵਾ ਵਿੱਚ ਜਾਣ ਲਈ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹਨ।



(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)