ਲੈਸਟਰ ਤਣਾਅ: ਕੀ ਗ਼ਲਤ ਜਾਣਕਾਰੀ ਫੈਲਾ ਕੇ ਭੜਕਾਈ ਗਈ ਹਿੰਸਾ ਅਤੇ ਇਸ ਦਾ ਭਾਰਤੀ ਕੂਨੈਕਸ਼ਨ

09/27/2022 3:39:46 PM

ਲੈਸਟਰ ਵਿੱਚ ਹਾਲੀਆ ਹਿੰਸਕ ਝੜਪਾਂ ਨੇ ਸਦਮੇ ਅਤੇ ਗੁੱਸੇ ਦਾ ਮਾਹੌਲ ਸਿਰਜ ਦਿੱਤਾ ਹੈ ਅਤੇ ਇਸ ਕਾਰਨ ਦਰਜਨਾਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।

ਪਰ ਆਨਲਾਈਨ ਪੋਸਟ ਕੀਤੀ ਗਈ ਗ਼ਲਤ ਜਾਣਕਾਰੀ ਕਾਰਨ ਇਸ ਨੂੰ ਕਿੰਨਾ ਕੂ ਭੜਕਾਇਆ?

ਅਸੀਂ ਪਿਛਲਾ ਹਫ਼ਤਾ ਲੈਸਟਰ ਵਿੱਚ ਅਤੇ ਉਸ ਬਾਰੇ ਕੁਝ ਝੂਠੇ ਦਾਅਵਿਆਂ ਨੂੰ ਭਾਲਣ ਦੀ ਕੋਸ਼ਿਸ਼ ਵਿੱਚ ਬਿਤਾਇਆ। ਅਸੀਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਹਿੰਸਾ ਦੇ ਵਕਤ ਅਤੇ ਉਸ ਤੋਂ ਬਾਅਦ ਇਨ੍ਹਾਂ ਗਲਤ ਦਾਅਵਿਆਂ ਨੇ ਮਾਹੌਲ ਨੂੰ ਕਿਵੇਂ ਹੋਰ ਵਿਗਾੜਨ ਦਾ ਕੰਮ ਕੀਤਾ।

ਅਸਥਾਈ ਚੀਫ ਕਾਂਸਟੇਬਲ ਰੌਬ ਨਿਕਸਨ ਨੇ ‘ਬੀਬੀਸੀ ਟੂ’ ਦੇ ਸ਼ੋਅ ‘ਨਿਊਜ਼ਨਾਈਟ’ ਨੂੰ ਦੱਸਿਆ ਕਿ ਲੋਕਾਂ ਵੱਲੋਂ ਜਾਣ-ਬੁੱਝ ਕੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ, ਜਿਸ ਨਾਲ ਮਾਹੌਲ ਖਰਾਬ ਹੋਇਆ।

ਮੇਅਰ ਸਰ ਪੀਟਰ ਸੋਲਸਬੀ ਨੇ ਵੀ ਠਹਿਰਾਇਆ ਅਤੇ ਕਿਹਾ, "ਵਰਨਾ ਇਸ ਦਾ ਕੋਈ ਸਪੱਸ਼ਟ ਸਥਾਨਕ ਕਾਰਨ ਨਹੀਂ ਸੀ।"

ਮਾਹੌਲ ਖ਼ਰਾਬ ਕਰਨ ਦੇ ਇਲਜ਼ਾਮਾਂ ਤਹਿਤ ਦੋਸ਼ੀ ਠਹਿਰਾਏ ਗਏ ਲੋਕਾਂ ਵਿੱਚੋਂ ਇੱਕ ਨੇ ਹੈ।

ਜਦੋਂ ਲੈਸਟਰ ਵਿੱਚ ਅਸੀਂ ਕੁਝ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਵਿੱਚ ਕਮਿਊਨਿਟੀ ਲੀਡਰਾਂ ਅਤੇ ਅਸ਼ਾਂਤੀ ਵਾਲਾ ਮਾਹੌਲ ਦੇਖਣ ਵਾਲੇ ਲੋਕ ਵੀ ਸ਼ਾਮਿਲ ਸਨ।

ਉਨ੍ਹਾਂ ਨੇ ਗ਼ਲਤ ਜਾਣਕਾਰੀ ਦੇ ਖ਼ਾਸ ਟੁਕੜਿਆਂ ਦਾ ਜ਼ਿਕਰ ਕੀਤਾ, ਜਿਸ ਨੇ 17-18 ਸਤੰਬਰ ਨੂੰ ਤਣਾਅ ਨੂੰ ਹੋਰ ਵਧਾਇਆ ਸੀ।


  • ਲੰਡਨ ਦੇ ਲੈਸਟਰ ਵਿੱਚ ਅਚਾਨਕ 17-18 ਸਤੰਬਰ ਨੂੰ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਵਿਚਾਲੇ ਤਣਾਅ ਵਧ ਗਿਆ ਸੀ।
  • ਸਜ਼ਾ-ਯਾਫ਼ਤਾ ਲੋਕਾਂ ਵਿੱਚੋਂ ਇੱਕ ਨੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋਣ ਦੀ ਗੱਲ ਸਵੀਕਾਰ ਕੀਤੀ ਹੈ।
  • ਸੋਸ਼ਲ ਮੀਡੀਆ ''''ਤੇ ਇੱਕ ਝੂਠੀ ਕਹਾਣੀ, ਜਿਸ ਦਾ ਕਈ ਵਾਰ ਹਵਾਲਾ ਦਿੱਤਾ ਗਿਆ ਸੀ।
  • ਵਟਸਐਪ ''''ਤੇ, ਕਈ ਵਾਰ ਫਾਰਵਰਡ ਕੀਤੇ ਗਏ ਸੁਨੇਹਿਆਂ ਨੂੰ ਸ਼ੁਰੂ ਵਿੱਚ ਕੁਝ ਲੋਕਾਂ ਨੇ ਸੱਚ ਮੰਨਿਆ।
  • ਹੋਰ ਪੋਸਟਾਂ ਹਿੰਦੂਤਵ ਵਿਚਾਰਧਾਰਾ ਦਾ ਹਵਾਲਾ ਦਿੰਦੀਆਂ ਹਨ, ਜੋ ਜ਼ਿਆਦਾਤਰ ਭਾਰਤ ਵਿੱਚ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀਆਂ ਨਾਲ ਜੁੜੀ ਹੋਈ ਹੈ।
  • ਸੋਸ਼ਲ ਮੀਡੀਆ ਦੇ ਤੋੜ-ਮਰੋੜ ਕੇ ਪੇਸ਼ ਕੀਤੀ ਅਤੇ ਗ਼ਲਤ ਜਾਣਕਾਰੀ ਨੇ ਅਸਲ ਵਿੱਚ ਤਣਾਅ ਨੂੰ ਕਿੰਨਾ ਪ੍ਰਭਾਵਿਤ ਕੀਤਾ, ਇਸ ਨੂੰ ਵੱਖ ਕਰ ਕੇ ਦੱਸਣਾ ਬੇਹੱਦ ਮੁਸ਼ਕਲ ਹੈ।
  • ਬੀਬੀਸੀ ਵੱਲੋਂ ਦੋ ਲੱਖ ਟਵਿੱਟਰ ਅਕਾਊਂਟਸ ਦੀ ਨਿਗਰਾਨੀ ਕੀਤੀ ਗਈ ਅਤੇ ਦੇਖਿਆ ਕਿ ਇਨ੍ਹਾਂ ਵਿੱਚੋਂ ਇੱਕ ਲੱਖ ਅਕਾਊਂਟਸ ਦੀ ਜੀਓ ਲੋਕੇਸ਼ਨ ਭਾਰਤ ਹੈ।
  • ਪਿਛਲੇ ਹਫ਼ਤੇ ਦੌਰਾਨ ਕਈ ਭਾਰਤੀਆਂ ਵੱਲੋਂ ਵਰਤੇ ਗਏ ਜ਼ਿਆਦਾਤਰ ਹੈਸ਼ਟੈਗਸ, #Leicester, #HindusUnderAttack and #HindusUnderattackinUK ਵਿੱਚ ਸ਼ਾਮਿਲ ਹਨ।

ਲੈਸਟਰ: ਕਿਵੇਂ ਫੈਲਿਆ ਝੂਠ

ਇੱਕ ਗ਼ਲਤ ਖ਼ਬਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ, ਜੋ ਇਸ ਤਰ੍ਹਾਂ ਸੀ-

ਇੱਕ ਪਰੇਸ਼ਾਨ ਪਿਤਾ ਵੱਲੋਂ ਲਿਖੀ ਸਮਝੀ ਜਾ ਪੋਸਟ ਦਾ ਵੇਰਵਾ, ਫੇਸਬੁੱਕ ''''ਤੇ ਅਪਲੋਡ ਕੀਤਾ ਗਿਆ। ਇਹ ਕੁਝ ਇਸ ਤਰ੍ਹਾਂ ਸੀ, "ਅੱਜ ਮੇਰੀ 15 ਸਾਲ ਦੀ ਧੀ... ਲਗਭਗ ਅਗਵਾ ਹੋ ਹੀ ਗਈ ਸੀ, 3 ਭਾਰਤੀ ਮੁੰਡੇ ਬਾਹਰ ਨਿਕਲੇ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਮੁਸਲਮਾਨ ਹੈ। ਉਸ ਨੇ ਹਾਂ ਕਿਹਾ ਅਤੇ ਇੱਕ ਵਿਅਕਤੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ।"

ਇਸ ਪੋਸਟ ਨੂੰ ਸੈਂਕੜੇ ਲਾਈਕ ਮਿਲੇ, ਨਾ ਸਿਰਫ਼ ਫੇਸਬੁੱਕ ''''ਤੇ ਬਲਕਿ ਟਵਿੱਟਰ ''''ਤੇ ਵੀ, ਜਿੱਥੇ ਇਸ ਨੂੰ ਕਮਿਊਨਿਟੀ ਕਾਰਕੁਨ ਮਾਜਿਦ ਫਰੀਮਨ ਵੱਲੋਂ 13 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ।

ਉਨ੍ਹਾਂ ਨੇ ਪੁਲਿਸ ਦਾ ਇੱਕ ਸੰਦੇਸ਼ ਵੀ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ "ਕੱਲ੍ਹ (12 ਸਤੰਬਰ) ਨੂੰ ਵਾਪਰੀ ਘਟਨਾ ਦੀ ਪੁਸ਼ਟੀ ਕਰ ਰਹੇ ਹਾਂ।"

ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਵਾ ਦੀ ਕੋਈ ਕੋਸ਼ਿਸ਼ ਨਹੀਂ ਹੋਈ ਸੀ

ਇੱਕ ਦਿਨ ਬਾਅਦ, ਲੈਸਟਰਸ਼ਾਇਰ ਪੁਲਿਸ ਨੇ ਜਾਂਚ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ "ਅਜਿਹੀ ਕੋਈ ਘਟਨਾ ਨਹੀਂ ਵਾਪਰੀ।"

ਮਾਜਿਦ ਫਰੀਮਨ ਨੇ ਆਪਣੀਆਂ ਪੋਸਟਾਂ ਨੂੰ ਹਟਾ ਦਿੱਤਾ ਅਤੇ ਕਿਹਾ ਕਿ ਅਗਵਾ ਦੀ ਕੋਸ਼ਿਸ਼ ਨਹੀਂ ਹੋਈ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟਵੀਟ ਇਲਜ਼ਾਮ ਲਗਾਉਣ ਵਾਲੇ ਪਰਿਵਾਰ ਨਾਲ ਗੱਲਬਾਤ ''''ਤੇ ਅਧਾਰਤ ਸੀ।

ਪਰ ਟਵੀਟ ਕਾਰਨ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਅਗਵਾ ਦੇ ਇਸ ਝੂਠੇ ਦਾਅਵੇ ਦੀ ਖ਼ਬਰ ਕਈ ਪਲੇਟਫਾਰਮਾਂ ਉੱਤੇ ਫੈਲ ਚੁੱਕੀ ਸੀ।

ਵਟਸਐਪ ''''ਤੇ, ਇਹ ਸੰਦੇਸ਼ ''''ਫਾਰਵਰਡ ਮੈਨੀ ਟਾਈਮਜ਼'''' ਦੇ ਟੈਗ ਨਾਲ ਫੈਲ ਰਿਹਾ ਸੀ, ਜਿਸ ਨੂੰ ਕਈ ਲੋਕਾਂ ਨੇ ਸੱਚ ਮੰਨ ਲਿਆ।

ਇੰਸਟਾਗ੍ਰਾਮ ਪ੍ਰੋਫਾਈਲਾਂ ''''ਤੇ, ਕੁਝ ਹਜ਼ਾਰਾਂ ਫਾਲੋਅਰਜ਼ ਵਾਲੇ ਅਕਾਊਂਟਸ ਨੇ ਅਸਲ ਪੋਸਟ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਅਤੇ ਕਥਿਤ ਤੌਰ ''''ਤੇ "ਅਸਫ਼ਲ ਅਗਵਾ" ਦੇ ਪਿੱਛੇ ਇੱਕ ਹਿੰਦੂ ਵਿਅਕਤੀ ਦਾ ਹੱਥ ਹੋਣ ਦਾ ਦੋਸ਼ ਲਗਾਇਆ।

ਪਰ ਪ੍ਰਾਈਵੇਟ ਨੈੱਟਵਰਕਾਂ ਵਿੱਚ ਫੈਲਣ ਦੇ ਪੈਮਾਨੇ ਨੂੰ ਮਾਪਣਾ ਸੰਭਵ ਨਹੀਂ ਹੈ।

LEICESTER MEDIA

ਜਿੱਥੋਂ ਤੱਕ ਜਨਤਕ ਪੋਸਟਾਂ ਦੀ ਗੱਲ ਹੈ ਅਸੀਂ CrowdTangle ਟੂਲ ਦੀ ਵਰਤੋਂ ਕੀਤੀ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਦਾਅਵਿਆਂ ਦੀਆਂ ਪੋਸਟਾਂ ਤਾਂ ਨਹੀਂ ਮਿਲੀਆਂ ਪਰ ਸੰਭਵ ਹੈ ਕਿ ਦਾਅਵੇ ਅਜੇ ਵੀ ਨਿੱਜੀ ਸਮੂਹਾਂ ਵਿੱਚ ਸ਼ੇਅਰ ਰਹੇ ਹੋ ਰਹੇ ਹੋਣ।

ਲੈਸਟਰ ਤਣਾਅ ਦੀਆਂ ਜੜਾਂ

ਲੈਸਟਰ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਤਣਾਅ ਦੀਆਂ ਜੜ੍ਹਾਂ ਬਹੁਤ ਅੱਗੇ ਤੱਕ ਜਾਂਦੀਆਂ ਹਨ।

28 ਅਗਸਤ ਨੂੰ ਦੁਬਈ ਵਿੱਚ ਕ੍ਰਿਕਟ ਦੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਨਾਟਕੀ ਜਿੱਤ ਤੋਂ ਬਾਅਦ ਮੀਡੀਆ ਰਿਪੋਰਟਾਂ ਦਾ ਇੱਕ ਵੱਡਾ ਹਿੱਸਾ ਲੈਸਟਰ ਵਿੱਚ ਇੱਕ ਘਟਨਾ ਉੱਤੇ ਕੇਂਦਰਿਤ ਹੈ।

ਪਰ ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗ਼ਲਤ ਜਾਣਕਾਰੀਆਂ ਫੈਲਣ ਲੱਗੀਆਂ ਅਤੇ ਪੂਰਨ ਤੌਰ ਉੱਤੇ ਝੂਠੀਆਂ ਖ਼ਬਰਾਂ ਨਹੀਂ ਸਨ ਬਲਕਿ ਵੱਖ-ਵੱਖ ਸੰਦਰਭਾਂ ਵਿੱਚ ਉਨ੍ਹਾਂ ਤੋੜ-ਮਰੋੜ ਕੇ ਫੈਲਾਇਆ ਗਿਆ ਸੀ।

ਕੁਝ ਤਾਂ ਹੋਇਆ ਸੀ। ਉਸ ਰਾਤ ਦੀ ਵੀਡੀਓ ਵਿੱਚ ਪੁਰਸ਼ਾਂ ਦਾ ਇੱਕ ਸਮੂਹ, ਜਿਨ੍ਹਾਂ ਵਿੱਚ ਕਈਆਂ ਨੇ ਭਾਰਤ ਦੀਆਂ ਜਰਸੀਆਂ ਪਹਿਨੀਆਂ ਹੋਈਆਂ ਸਨ, ਨੂੰ ਲੈਸਟਰ ਵਿੱਚ ਮੇਲਟਨ ਰੋਡ ਤੋਂ ਮਾਰਚ ਕਰਦਿਆਂ ਹੋਇਆ ਦਿਖਾਇਆ ਗਿਆ ਹੈ।

ਉਹ "ਪਾਕਿਸਤਾਨ ਮੁਰਦਾਬਾਦ" ਦੇ ਨਾਅਰੇ ਲਗਾ ਰਹੇ ਸਨ ਅਤੇ ਫਿਰ ਹੱਥੋਪਾਈ ਸ਼ੁਰੂ ਹੋ ਗਈ ਤੇ ਪੁਲਿਸ ਆ ਗਈ।

ਸੋਸ਼ਲ ਮੀਡੀਆ ''''ਤੇ ਬਹੁਤ ਸਾਰੇ ਲੋਕਾਂ ਨੇ ਇਕ ਹੋਰ ਵੀਡੀਓ ''''ਤੇ ਸ਼ੇਅਰ ਕੀਤਾ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਭੀੜ ਨੇ ਇਕ ਮੁਸਲਮਾਨ ਵਿਅਕਤੀ ''''ਤੇ ਹਮਲਾ ਕੀਤਾ।

ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਵਿਅਕਤੀ ਸਿੱਖ ਸੀ।

ਲੈਸਟਰ ਵਿੱਚ ਕਈ ਲੋਕਾਂ ਦਾ ਮੰਨਣਾ ਹੈ ਕਿ ਅਸ਼ਾਂਤੀ ਦਾ ਕਾਰਨ ਬਹੁਤ ਪਹਿਲਾਂ ਦਾ ਹੈ, ਘੱਟੋ-ਘੱਟ ਐਤਵਾਰ 22 ਮਈ ਦੀ ਇੱਕ ਘਟਨਾ ਨਾਲ ਜੁੜਿਆ ਹੈ।

ਸੋਸ਼ਲ ਮੀਡੀਆ ''''ਤੇ ਫੈਲਾਏ ਗਏ ਇੱਕ ਵੀਡੀਓ ਵਿੱਚ ਕਥਿਤ ਤੌਰ ''''ਤੇ ਇੱਕ 19 ਸਾਲਾ ਮੁਸਲਿਮ ਮੁੰਡੇ ਦਾ ਕੁਝ ਲੋਕ ਪਿੱਛਾ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟਾਂ ਵਿੱਚ "ਹਿੰਦੂ ਕੱਟੜਪੰਥੀ" ਵਜੋਂ ਵਰਣਿਤ ਕੀਤਾ ਗਿਆ ਹੈ।

BBC

ਹੋਰ ਪੋਸਟਾਂ ਹਿੰਦੂਤਵ ਦਾ ਹਵਾਲਾ ਦਿੰਦੀਆਂ ਹਨ, ਇੱਕ ਵਿਚਾਰਧਾਰਾ ਜੋ ਜ਼ਿਆਦਾਤਰ ਭਾਰਤ ਵਿੱਚ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀਆਂ ਨਾਲ ਜੁੜੀ ਹੋਈ ਹੈ।

ਵੀਡੀਓ ਆਪਣੇ ਆਪ ਵਿੱਚ ਬਹੁਤਾ ਨਹੀਂ ਕੁਝ ਨਹੀਂ ਦਰਸਾਉਂਦਾ, ਇਹ ਧੁੰਦਲਾ ਅਤੇ ਬਲੈਕ ਐਂਡ ਵ੍ਹਾਈਟ ਹੈ ਤੇ ਸੜਕ ਉੱਤੇ ਭੱਜਦੇ ਆਦਮੀਆਂ ਦੇ ਇੱਕ ਸਮੂਹ ਨੂੰ ਨਜ਼ਰ ਆਉਂਦਾ ਹੈ।

ਇਹ ਸਮਝਣਾ ਔਖਾ ਹੈ ਕਿ ਇਹ ਆਦਮੀ ਕੌਣ ਸਨ ਅਤੇ ਉਨ੍ਹਾਂ ਦੇ ਖ਼ਾਸ ਪਿਛੋਕੜ ਕੀ ਹਨ।

ਪੁਲਿਸ ਨੇ ਕਿਹਾ ਹੈ ਕਿ ਉਹ ਪਬਲਿਕ ਆਰਡਰ ਦੇ ਉਲੰਘਣ ਦੀ ਰਿਪੋਰਟ ਦੀ ਜਾਂਚ ਕਰ ਰਹੇ ਹਨ ਅਤੇ ਇੱਕ 28 ਸਾਲਾ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਹੈ ਪਰ ਜਾਂਚ ਜਾਰੀ ਹੈ।

ਪੀੜਤ ਕੌਣ ਸੀ ਅਤੇ ਉਨ੍ਹਾਂ ਦੀ ਧਾਰਮਿਕ ਮਾਨਤਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਜਦਕਿ ਘਟਨਾ ਦੀ ਸੱਚਾਈ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਸੋਸ਼ਲ ਮੀਡੀਆ ਪੋਸਟਾਂ ਵਿਚ ਲਗਾਤਾਰ ਇਸ ਨੂੰ ਧਾਰਮਿਕ ਤੌਰ ''''ਤੇ ਪ੍ਰੇਰਿਤ ਦੱਸ ਕੇ ਸਪੱਸ਼ਟ ਕੀਤਾ ਜਾ ਰਿਹਾ ਹੈ।

ਭਾਰਤੀ ਕੂਨੈਕਸ਼ਨ ਕੀ ਸੀ

ਸੋਸ਼ਲ ਮੀਡੀਆ ਦੇ ਤੋੜ-ਮਰੋੜ ਕੇ ਪੇਸ਼ ਕੀਤੀ ਅਤੇ ਗ਼ਲਤ ਜਾਣਕਾਰੀ ਨੇ ਅਸਲ ਵਿੱਚ ਤਣਾਅ ਨੂੰ ਕਿੰਨਾ ਪ੍ਰਭਾਵਿਤ ਕੀਤਾ, ਇਸ ਨੂੰ ਸਟੀਕ ਢੰਗ ਨਾਲ ਦੱਸਣਾ ਬੇਹੱਦ ਮੁਸ਼ਕਲ ਹੈ।

ਇਨ੍ਹਾਂ ਤਿੰਨਾਂ ਘਟਨਾਵਾਂ ਨੇ ਨਾ ਸਿਰਫ਼ ਸੋਸ਼ਲ ਮੀਡੀਆ ਉੱਤੇ ਗਤੀਵਿਧੀਆਂ ਅਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਲਿਆ ਦਿੱਤਾ ਬਲਕਿ 17 ਅਤੇ 18 ਸਤੰਬਰ ਨੂੰ ਫੈਲੇ ਵੱਡੇ ਤਣਾਅ ਵਿੱਚ ਵੀ ਸਭ ਤੋਂ ਚਰਚਾ ਦਾ ਕਾਰਨ ਰਹੀਆਂ।

ਬੀਬੀਸੀ ਮੌਨੀਟਰਿੰਗ ਵੱਲੋਂ ਇੱਕ ਜਾਂਚ ਦੌਰਾਨ ਕਮਰਸ਼ੀਅਲ ਟਵਿੱਟਰ ਵਿਸ਼ਲੇਸ਼ਣ ਟੂਲ ਬ੍ਰੈਂਡਵਾਚ ਦੀ ਵਰਤੋਂ ਕਰਦੇ ਹੋਏ, ਅੰਗਰੇਜ਼ੀ ਵਿੱਚ ਲਗਭਗ 5 ਲੱਖ ਟਵੀਟਸ ਅਜਿਹੇ ਸਨ, ਜਿਨ੍ਹਾਂ ਵਿੱਚ ਲੈਸਟਰ ਦੀ ਘਟਨਾ ਦਾ ਅੰਗਰੇਜ਼ੀ ਵਿੱਚ ਲਿਖਿਆ ਗਿਆ ਸੀ।

ਬੀਬੀਸੀ ਮੌਨੀਟਰਿੰਗ ਨੇ 2 ਲੱਖ ਟਵੀਟਸ ਖੰਘਾਲੇ ਅਤੇ ਦੇਖਿਆ ਕਿ ਅੱਧੇ ਤੋਂ ਵੱਧ ਜ਼ਿਕਰ ਉਨ੍ਹਾਂ ਅਕਾਊਂਟਸ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦੀ ਜੀਓ-ਲੋਕੇਸ਼ਨ ਭਾਰਤ ਵਿੱਚ ਹੈ।

ਪਿਛਲੇ ਹਫ਼ਤੇ ਦੌਰਾਨ ਕਈ ਭਾਰਤੀਆਂ ਵੱਲੋਂ ਵਰਤੇ ਗਏ ਜ਼ਿਆਦਾਤਰ ਹੈਸ਼ਟੈਗਸ ਵਿੱਚ, #Leicester, #HindusUnderAttack ਅਤੇ #HindusUnderattackinUK ਵਿੱਚ ਸ਼ਾਮਿਲ ਹਨ।

BBC

ਬੀਬੀਸੀ ਨੇ ਦੇਖਿਆ ਕਿ ਕਈ ਅਕਾਊਂਟਸ ਨੇ ਇਨ੍ਹਾਂ ਹੈਸ਼ਟੈਗ ਨਾਲ ਸੂਚਨਾ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।

ਭਾਰਤੀ ਲੋਕੇਸ਼ਨ ਵਾਲੇ ਵਧੇਰੇ ਅਕਾਊਂਟਸ ਵਿੱਚ, ਕੋਈ ਪ੍ਰੋਫਾਈਲ ਤਸਵੀਰ ਨਹੀਂ ਸੀ ਅਤੇ ਅਕਾਊਂਟ ਇਸੇ ਮਹੀਨੇ ਬਣਾਏ ਗਏ ਸਨ।

ਇਹ ਕਲਾਸਿਕ ਸੰਕੇਤ ਹਨ, ਜੋ "ਅਪ੍ਰਮਾਣਿਕ ਗਤੀਵਿਧੀ" ਦਾ ਸੁਝਾਅ ਦਿੰਦੇ ਹਨ ਭਾਵ ਇੱਕ ਸੰਭਾਵਨਾ ਕਿ ਵਿਅਕਤੀ ਇੱਕ ਬਿਰਤਾਂਤ ਨੂੰ ਅੱਗੇ ਵਧਾਉਣ ਲਈ ਜਾਣਬੁੱਝ ਕੇ ਕਈ ਅਕਾਊਂਟਸ ਦੀ ਵਰਤੋਂ ਕਰ ਰਹੇ ਹਨ।

ਬੀਬੀਸੀ ਨੇ ਇਨ੍ਹਾਂ ਹੈਸ਼ਟੈਗ ਵਾਲੇ ਮੋਹਰੀ 30 ਲਿੰਕਸ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 11 ਆਰਟੀਕਲ ਦੇ ਲਿੰਕ ਨਿਊਜ਼ ਵੈੱਬਸਾਈਟ OpIndia.com ਵੱਲੋਂ ਦਰਜ ਹਨ। ਇਹ ਵੈਬਸਾਈਟ ਆਪਣੇ ਆਪ ਬਾਰੇ ਲਿਖਦੀ ਹੈ, "ਬ੍ਰਿਗਿੰਗ ਦਾ ਰਾਈਟ ਸਾਈਡ ਆਫ ਇੰਡੀਆ ਟੂ ਯੂ" ਹੈ।

ਸੰਭਾਵੀ ਤੌਰ ''''ਤੇ ਅਪ੍ਰਮਾਣਿਕ ਅਕਾਊਂਟਸ ਦੇ ਨਾਲ-ਨਾਲ, ਇਹ ਲੇਖ ਅਸਲ ਅਕਾਊਂਟਸ ਵੱਲੋਂ ਵੀ ਵਿਆਪਕ ਤੌਰ ''''ਤੇ ਸਾਂਝੇ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੁਝ ਦੇ ਹਜ਼ਾਰਾਂ ਫੌਲੋਅਰਜ਼ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

''''ਹਿੰਦੂ ਪਰਿਵਾਰ ਲੈਸਟਰ ਛੱਡ ਰਹੇ ਹਨ''''

ਓਪੀਇੰਡੀਆ ਦੇ ਇੱਕ ਲੇਖ ਵਿੱਚ ਹੈਨਰੀ ਜੈਕਸਨ ਸੁਸਾਇਟੀ ਦੀ ਬ੍ਰਿਟਿਸ਼ ਖੋਜਕਰਤਾ ਸ਼ਾਰਲੋਟ ਲਿਟਲਵੁੱਡ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਨੇ ਜੀਬੀ ਨਿਊਜ਼ ਨੂੰ ਦੱਸਿਆ ਕਿ ਮੁਸਲਮਾਨਾਂ ਦੀ ਹਿੰਸਾ ਦੇ ਡਰ ਕਾਰਨ ਕਈ ਹਿੰਦੂ ਪਰਿਵਾਰ ਲੈਸਟਰ ਛੱਡ ਗਏ ਸਨ।

ਇਸ ਲੇਖ ਨੂੰ ਲਗਭਗ 2,500 ਵਾਰ ਰੀਟਵੀਟ ਕੀਤਾ ਗਿਆ ਸੀ। ਲੈਸਟਰ ਪੁਲਿਸ ਦਾ ਕਹਿਣਾ ਹੈ ਕਿ ਉਹ ਪਰਿਵਾਰਾਂ ਨੂੰ ਛੱਡਣ ਦੀ ਕਿਸੇ ਵੀ ਰਿਪੋਰਟ ਤੋਂ ਅਣਜਾਣ ਹਨ।

ਇਹ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ 17-18 ਸਤੰਬਰ ਨੂੰ ਵੱਡੇ ਤਣਾਅ ਦੇ ਫੈਲਣ ਤੋਂ ਪਹਿਲਾਂ ਟਵੀਟਾਂ ਦੀ ਕੋਈ ਮਹੱਤਵਪੂਰਨ ਮਾਤਰਾ ਨਹੀਂ ਸੀ।

ਯੂਕੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਬੱਸਾਂ ਵਿੱਚ ਭਰ ਕੇ ਲੋਕ ਲੈਸਟਰ ਪਹੁੰਚ ਰਹੇ ਸਨ ਤਾਂ ਮਾਹੌਲ ਖ਼ਰਾਬ ਕੀਤਾ ਜਾ ਸਕੇ।

ਉਨ੍ਹਾਂ ਨੇ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਅੱਠ ਨੂੰ ਸਜ਼ਾ ਸੁਣਾਈ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ 36 ਲੈਸਟਰ ਤੋਂ, ਇੱਕ ਮਾਰਕਿਟ ਹਾਰਬੋਰੋ ਤੋਂ, ਅੱਠ ਬਰਮਿੰਘਮ ਤੋਂ ਅਤੇ ਸਿਰਫ਼ ਦੋ ਲੰਡਨ ਤੋਂ ਸਨ।

ਜਿਨ੍ਹਾਂ ਅੱਠਾਂ ''''ਤੇ ਸਜ਼ਾ ਸੁਣਾਈ ਗਈ ਹੈ, ਉਹ ਸਾਰੇ ਲੈਸਟਰ ਦੇ ਰਹਿਣ ਵਾਲੇ ਸਨ।

18 ਸਤੰਬਰ ਨੂੰ ਵਟਸਐਪ ਅਤੇ ਟਵਿੱਟਰ ''''ਤੇ ਇਕ ਵੀਡੀਓ ਸਾਹਮਣੇ ਆਈ, ਜਿਸ ''''ਚ ਲੰਡਨ ਦੇ ਇਕ ਮੰਦਰ ਦੇ ਸਾਹਮਣੇ ਇਕ ਬੱਸ ਖੜ੍ਹੀ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਵਿੱਚ ਇੱਕ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੱਸ ਲੈਸਟਰ ਤੋਂ ਵਾਪਸ ਆ ਰਹੀ ਹੈ।

ਅਗਲੇ ਦਿਨ, ਬੱਸ ਮਾਲਕ ਨੇ ਇੰਸਟਾਗ੍ਰਾਮ ''''ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਕਈ ਲੋਕ ਮੈਨੂੰ ਕਾਲ ਕਰ ਰਹੇ ਹਨ, ਮੈਨੂੰ ਧਮਕੀਆਂ ਦੇ ਰਹੇ ਹਨ ਅਤੇ ਬਿਨਾਂ ਕਿਸੇ ਕਾਰਨ ਗਾਲ਼ਾਂ ਕੱਢ ਰਹੇ ਹਨ।"

BBC

ਉਨ੍ਹਾਂ ਨੇ ਦੱਸਿਆ ਕਿ ਬੀਤੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਕੋਈ ਵੀ ਬੱਸ ਲੈਸਟਰ ਗਈ ਹੀ ਨਹੀਂ ਹੈ।

ਉਨ੍ਹਾਂ ਨੇ ਸਬੂਤ ਵਜੋਂ ਜੀਪੀਐੱਸ ਟ੍ਰੈਕਰ ਦਾ ਰਿਕਾਰਡ ਪੇਸ਼ ਕੀਤਾ, ਜਿਸ ਵਿੱਚ ਪਿਛਲੇ ਵੀਡੀਓ ਵਿੱਚ ਨਜ਼ਰ ਆਉਣ ਬੱਸ ਦੀ ਲੋਕੇਸ਼ਨ 17-18 ਸਤੰਬਰ ਵਾਲੇ ਹਫ਼ਤੇ ਦੇ ਅਖ਼ੀਰ ਵਿੱਚ ਦੱਖਣ-ਪੂਰਬੀ ਇੰਗਲੈਂਡ ਹੈ।

ਤਣਾਅ ਭੜਕਾਉਣ ਵਾਲੇ ਕਾਰਨ

ਬਰਮਿੰਘਮ ਵਿੱਚ ਸੋਮਵਾਰ 19 ਸਤੰਬਰ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਝੂਠੇ ਦਾਅਵੇ ਪ੍ਰਸਾਰਿਤ ਕੀਤੇ ਗਏ।

ਟਵਿੱਟਰ ''''ਤੇ ਹਜ਼ਾਰਾਂ ਵਾਰ ਦੇਖੀਆਂ ਗਈਆਂ ਪੋਸਟਾਂ ਬਿਨਾਂ ਸਬੂਤਾਂ ਦੇ ਅੱਗ ਲਗਾਉਣ ਲਈ "ਇਸਲਾਮੀ ਕੱਟੜਪੰਥੀਆਂ" ਨੂੰ ਦੋਸ਼ੀ ਠਹਿਰਾ ਰਹੀਆਂ ਹਨ।

ਹਾਲਾਂਕਿ, ਜਦੋਂ ਵੈਸਟ ਮਿਡਲੈਂਡਜ਼ ਫਾਇਰ ਸਰਵਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅੱਗ ਇਮਾਰਤ ਦੇ ਬਾਹਰ ਕੂੜਾ ਸਾੜਨ ਕਾਰਨ ਲੱਗੀ ਸੀ।

ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਲੈਸਟਰ ਘਟਨਾ ਤੋਂ ਬਾਅਦ ਸਾਰੀਆਂ ਸੋਸ਼ਲ ਮੀਡੀਆ ਘਟਨਾਵਾਂ ਗ਼ਲਤ ਅਤੇ ਗੁੰਮਰਾਹਕੁਨ ਸਨ।

ਮੁਸਲਿਮ ਇਲਾਕੇ ਵਿੱਚ "ਜੈ ਸ੍ਰੀਰਾਮ" ਵੀਡੀਓ

ਲੈਸਟਰ ਦੇ ਤਣਾਅ ਵਿੱਚ ਸਭ ਤੋਂ ਵੱਧ ਵਾਇਰਲ ਵੀਡੀਓਜ਼ ਵਿੱਚੋਂ ਇੱਕ ਸੀ ਜਿਸ ਵਿੱਚ ਚਿਹਰਾ ਢਕੇ ਕੁਝ ਹਿੰਦੂ ਲੋਕ ''''ਜੈ ਸ੍ਰੀਰਾਮ'''' ਦੇ ਨਾਅਰੇ ਲਗਾਉਂਦੇ ਹੋਏ, ਗ੍ਰੀਨ ਲੇਨ ਰੋਡ ''''ਤੇ ਮਾਰਚ ਕਰ ਰਹੇ ਸਨ।

ਇਹ ਉਹ ਇਲਾਕਾ ਹੈ, ਜਿੱਥੇ ਜ਼ਿਆਦਾਤਰ ਆਬਾਦੀ ਮੁਸਲਮਾਨਾਂ ਦੀ ਹੈ।

ਮੰਦਰ ਤੋਂ ਝੰਡਾ ਉਤਾਰਨ ਦੀ ਘਟਨਾ

ਇੱਕ ਹੋਰ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਮੁਸਲਮਾਨ ਵਿਅਕਤੀ ਮੰਦਿਰ ਤੋਂ ਭਗਵਾ ਝੰਡਾ ਉਤਾਰ ਰਿਹਾ ਹੈ।

ਸ਼ਨੀਵਾਰ 17 ਸਤੰਬਰ ਦੀ ਰਾਤ ਨੂੰ ਸ਼ਹਿਰ ਦੇ ਬੇਲਗ੍ਰੇਵ ਰੋਡ ''''ਤੇ ਸਥਿਤ ਇੱਕ ਮੰਦਿਰ ਤੋਂ ਝੰਡਾ ਉਤਾਰਿਆ ਗਿਆ ਸੀ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਹਾਲਾਂਕਿ, ਝੰਡੇ ਨੂੰ ਹੇਠਾਂ ਉਤਾਰਨ ਵਾਲੇ ਵਿਅਕਤੀ ਕੌਣ ਸੀ, ਇਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।

ਝੂਠੇ ਦਾਅਵਿਆਂ ਅਤੇ ਭੜਕਾਊ ਸੋਸ਼ਲ ਮੀਡੀਆ ਪੋਸਟਾਂ ਨੇ ਸਾਲਾਂ ਤੋਂ ਇੱਕ ਦੂਜੇ ਨਾਲ ਰਹਿ ਰਹੇ ਭਾਈਚਾਰੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।

ਦਹਾਕਿਆਂ ਤੋਂ ਲੈਸਟਰ ਸ਼ਹਿਰ ਦੱਖਣੀ ਏਸ਼ਿਆਈ ਲੋਕਾਂ ਦਾ ਘਰ ਰਿਹਾ ਹੈ, ਜੋ ਭਾਰਤ ਅਤੇ ਪੂਰਬੀ ਅਫਰੀਕਾ ਤੋਂ ਬ੍ਰਿਟੇਨ ਆਏ ਸਨ ਅਤੇ ਉਹ ਇਕੱਠੇ ਰਹਿੰਦੇ ਹਨ ਤੇ ਬਰਾਬਰ ਅਧਿਕਾਰਾਂ ਲਈ ਇਕੱਠੇ ਸੰਘਰਸ਼ ਵੀ ਕੀਤਾ ਹੈ।

ਕੁਝ ਲੋਕ ਤਣਾਅ ਅਤੇ ਉਸ ਦੀ ਪ੍ਰਤੀਕਿਰਿਆ ਨੂੰ ਹਿੰਦੂਤਵ ਦੀ ਵਿਚਾਰਧਾਰਾ ਨਾਲ ਜੋੜਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਸਿਆਸਤ ਨੂੰ ਲੈਸਟਰ ਵਿੱਚ ਲਿਆਂਦਾ ਜਾ ਰਿਹਾ ਹੈ।

ਪਰ ਹੁਣ ਤੱਕ ਬੀਬੀਸੀ ਨੂੰ ਇਸ ਤਰ੍ਹਾਂ ਦੇ ਕਿਸੇ ਸਮੂਹ ਨਾਲ ਮਾਮਲੇ ਦਾ ਕੋਈ ਸਿੱਧਾ ਸਬੰਧ ਨਹੀਂ ਮਿਲਿਆ ਹੈ।

ਇਹ ਯਕੀਨੀ ਤੌਰ ''''ਤੇ ਦੱਸਣਾ ਮੁਸ਼ਕਲ ਹੈ ਕਿ ਇਸ ਹਿੰਸਕ ਤਣਾਅ ਦਾ ਕਾਰਨ ਕੀ ਰਿਹਾ, ਪਰ ਇੱਕ ਸਪੱਸ਼ਟ ਗੱਲ ਹੈ ਕਿ ਸੋਸ਼ਲ ਮੀਡੀਆ ''''ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ।

(ਵਧੇਰੇ ਰਿਪੋਰਟਿੰਗ, ਯਾਸਮੀਨਾਰਾ ਖ਼ਾਨ, ਅਹਿਮਦ ਨੌਰ, ਖੁਸ਼ ਸਮੀਜਾ, ਸ਼ਰੁਤੀ ਮੈਨਨ, ਨੈੱਡ ਡੇਵੀਸ, ਜੋੂਆ ਚੀਥਮ ਅਤੇ ਡੇਨੀਅਲ ਪਾਲੁੰਬੋ)


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)