ਪੰਜਾਬ ਅਨਾਜ ਘੋਟਾਲਾ : ਸਕੂਟਰਾਂ ਅਤੇ ਕਾਰਾਂ ਵਿਚ ਅਨਾਜ ਢੋਣ ਦਾ ਵਿਜੀਲੈਂਸ ਨੇ ਕੀਤਾ ਰਿਕਾਰਡ ਮਿਲਣ ਦਾ ਦਾਅਵਾ

08/18/2022 9:15:41 PM

ਕੀ ਸੈਂਕੜੇ ਟਨ ਅਨਾਜ ਮੋਟਰ ਸਾਈਕਲਾਂ, ਸਕੂਟਰਾਂ ਅਤੇ ਕਾਰਾਂ ਰਾਹੀਂ ਮੰਡੀਆਂ ਤੋਂ ਗੁਦਾਮ ਤੱਕ ਪਹੁੰਚਾਇਆ ਜਾ ਸਕਦਾ ਹੈ।

ਸਕੂਟਰਾਂ ਤੇ ਕਾਰਾਂ ਵਿਚ ਅਨਾਜ ਢੋਣ ਦੀ ਗੱਲ ਸੁਣਨ ਨੂੰ ਥੋੜ੍ਹਾ ਅਜੀਬ ਵੀ ਲੱਗੇਗੀ ਅਤੇ ਨਾਲ ਹੀ ਅਸੰਭਵ ਵੀ ਹੈ, ਪਰ ਪੰਜਾਬ ਦੇ ਸਰਕਾਰੀ ਕਾਗਜ਼ਾਂ ਵਿਚ ਅਜਿਹਾ ਹੋਇਆ ਹੈ।

ਇਹ ਵਾਕਿਆ ਸਾਲ 2020-21 ਦੇ ਸਰਕਾਰੀ ਰਿਕਾਰਡ ਦਾ ਹੈ ਅਤੇ ਇਹ ਬਕਾਇਦਾ ਦਰਜ ਵੀ ਹੈ।

ਉਸ ਸਮੇਂ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ ਅਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਸਨ।

ਭਰਤ ਭੂਸ਼ਣ ਆਸ਼ੂ ਪਹਿਲਾ ਹੀ ਆਪਣੇ ਖ਼ਿਲਾਫ਼ ਕਥਿਤ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਹੋਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ।

ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਹਾਸਲ ਕੀਤੀ ਹੋਈ ਹੈ ਕਿ ਜੇਕਰ ਪੁਲਿਸ ਨੂੰ ਉਨ੍ਹਾਂ ਦੀ ਕਿਸੇ ਮਾਮਲੇ ਵਿਚ ਲੋੜ ਹੈ ਤਾਂ ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਜਾਣਕਾਰੀ ਦਿੱਤੀ ਜਾਵੇ।

ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਇਸ ਕਥਿਤ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ। ਬਿਊਰੋ ਵੱਲੋਂ ਬਕਾਇਦਾ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਅਨਾਜ ਘੋਟਾਲੇ ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਸਾਲ 2020-21 ਦੇ ਸਮੇਂ ਦੌਰਾਨ ਅਨਾਜ (ਕਣਕ ਅਤੇ ਝੋਨੇ) ਨੂੰ ਮੰਡੀਆਂ ਤੋਂ ਗੁਦਾਮਾਂ ਤੱਕ ਲੈ ਕੇ ਜਾਣ ਲਈ ਟਰਾਂਸਪੋਰਟ ਮੁਹੱਈਆ ਕਰਵਾਉਣ ਲਈ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਜਾਰੀ ਕੀਤੇ ਗਏ ਸਨ।

ਪੰਜਾਬ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਵਿਖੇ ਤੈਨਾਤ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਨੂੰ ਦੱਸਿਆ ਕਿ ਲੁਧਿਆਣਾ ਵਿੱਚ ਹੋਏ ਇਸ ਕਥਿਤ ਘੁਟਾਲੇ ਸਬੰਧੀ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ।

ਸ਼ਿਕਾਇਤ ਦੇ ਆਧਾਰ ਉੱਤੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਕਾਫ਼ੀ ਹੈਰਾਨੀਜਨਕ ਖ਼ੁਲਾਸੇ ਹੋਏ।

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਜਦੋਂ ਟੈਂਡਰ ਜਾਰੀ ਹੁੰਦਾ ਹੈ ਤਾਂ ਟਰੱਕਾਂ ਦੇ ਨੰਬਰ ਖ਼ੁਰਾਕ ਅਤੇ ਸਪਲਾਈ ਵਿਭਾਗ ਕੋਲ ਜਮ੍ਹਾਂ ਕਰਵਾਉਣੇ ਹੁੰਦੇ ਹਨ, ਪਰ ਤੇਲੂ ਰਾਮ ਨੇ ਜੋ ਟਰੱਕਾਂ ਦਾ ਰਿਕਾਰਡ ਵਿਭਾਗ ਕੋਲ ਜਮਾ ਕਰਵਾਇਆ ਉਹ ਜਾਂਚ ਦੌਰਾਨ ਦਰੁਸਤ ਨਹੀਂ ਪਾਇਆ ਗਿਆ।

ਤਫ਼ਤੀਸ਼ ਦੌਰਾਨ ਪਤਾ ਲੱਗਾ ਜੋ ਟਰੱਕਾਂ ਦੇ ਨੰਬਰ ਦਿੱਤੇ ਗਏ ਹਨ ਉਹ ਅਸਲ ਵਿੱਚ ਸਕੂਟਰਾਂ ਅਤੇ ਮੋਟਰ ਸਾਈਕਲ ਅਤੇ ਕਾਰਾਂ ਦੇ ਹਨ।

ਕੌਣ ਹੋਇਆ ਮੁਲਜ਼ਮ ਨਾਮਜ਼ਦ

ਇਸੇ ਕਥਿਤ ਘੁਟਾਲੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਨੇ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਨਾਮਕ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਨ੍ਹਾਂ ਵਿੱਚ ਤੇਲੂ ਰਾਮ ਨੂੰ ਪੰਜਾਬ ਵਿਜੀਲੈਂਸ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਬਾਕੀ ਅਜੇ ਫ਼ਰਾਰ ਹਨ।

ਪੰਜਾਬ ਵਿਜੀਲੈਂਸ ਬਿਊਰੋ ਦੀ ਜਾਂਚ ਦੌਰਾਨ ਕਥਿਤ ਘੁਟਾਲੇ ਵਿੱਚ ਵਿਭਾਗ ਦੇ ਸਾਬਕਾ ਮੰਤਰੀ ਦੇ ਪੀਏ ਮੀਨੂੰ ਮਲਹੋਤਰਾ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਇਸ ਕਥਿਤ ਘੁਟਾਲੇ ਸਬੰਧੀ ਫੂਡ ਅਤੇ ਸਪਲਾਈ ਵਿਭਾਗ ਦੇ ਕੁਝ ਕਰਮਚਾਰੀਆਂ ਵੀ ਵਿਜੀਲੈਂਸ ਦੀ ਰਡਾਰ ਉੱਤੇ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਇਸ ਮੁੱਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਾਮਿਆਂ ਨੇ ਵਿਜੀਲੈਂਸ ਦੀ ਕਰਵਾਈ ਦੇ ਖ਼ਿਲਾਫ਼ ਹੜਤਾਲ ਕਰ ਦਿੱਤੀ ਹੈ।

BBC

-

BBC

ਇਸ ਮੁੱਦੇ ਉੱਤੇ ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਕਹਿਣਾ ਹੈ,''''''''ਜਿੰਨ੍ਹਾਂ ਵਿਅਕਤੀਆਂ ਨੇ ਵੀ ਪੰਜਾਬ ਦੇ ਪੈਸੇ ਦੀ ਲੁੱਟ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕਰਵਾਈ ਹੋਵੇਗੀ ਅਤੇ ਬਾਕੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।''''''''

ਉਨ੍ਹਾਂ ਨੇ ਕਰਮਚਾਰੀਆਂ ਨੂੰ ਹੜਤਾਲ ਛੱਡ ਕੇ ਵਾਪਸ ਕੰਮ ਉੱਤੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਫ਼ਿਲਹਾਲ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਿਸੇ ਵੀ ਕਾਮੇ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਨੇ ਆਖਿਆ ਕਿ ਜੇਕਰ ਕਿਸੇ ਕਰਮਚਾਰੀ ਨੂੰ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।

ਕੀ ਹੈ ਵਿਜੀਲੈਂਸ ਦੀ ਐਫਆਈਆਰ ਵਿੱਚ

ਐਫਆਈਆਰ ਮੁਤਾਬਕ ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਸਾਲ 2020-21 ਲਈ ਸੂਬੇ ਭਰ ਦੀਆਂ ਮੰਡੀਆਂ ਵਿਚੋਂ ਅਨਾਜ (ਕਣਕ -ਝੋਨਾ) ਦੀ ਢੋਆ ਢੁਆਈ, ਲੇਬਰ ਅਤੇ ਕਾਰਟੇਜ ਦੇ ਕੰਮ ਦੇ ਟੈਂਡਰ ਅਲਾਟ ਕਰਨ ਸਬੰਧੀ ਬਕਾਇਦਾ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ।

ਇਸ ਤੋਂ ਬਾਅਦ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਟੈਂਡਰ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤਾ ਗਿਆ।

ਜ਼ਿਲ੍ਹਾ ਟੈਂਡਰ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਦੇ ਚੇਅਰਮੈਨ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਅਫ਼ਸਰ, ਜਿਸ ਦਾ ਰੈਂਕ ਡਿਪਟੀ ਡਾਇਰੈਕਟਰ ਦੇ ਬਰਾਬਰ ਦਾ ਹੋਵੇ, ਕਮੇਟੀ ਦੇ ਮੈਂਬਰ ਸਮੂਹ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ, ਨਿਯੁਕਤ ਕੀਤੇ ਗਏ।

ਇਸੇ ਤਹਿਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਡਿਪਟੀ ਡਾਇਕੈਟਰ ਮੁਨੀਸ਼ ਨਰੂਲਾ ਨੂੰ ਟੈਂਡਰ ਕਮੇਟੀ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ।

ਇਸ ਦੌਰਾਨ ਗੁਰਦੀਪ ਸਿੰਘ ਨਾਮਕ ਠੇਕੇਦਾਰ ਵੱਲੋਂ ਟੈਂਡਰ ਭਰਿਆ ਗਿਆ ਪਰ ਉਨ੍ਹਾਂ ਦੀ ਥਾਂ ਟੈਂਡਰ ਤੇਲੂ ਰਾਮ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ ਪਾਰਟਨਰ ਨੂੰ ਅਲਾਟ ਕੀਤਾ ਗਿਆ।

ਇਸ ਦੇ ਖ਼ਿਲਾਫ਼ ਠੇਕੇਦਾਰ ਗੁਰਦੀਪ ਸਿੰਘ ਵੱਲੋਂ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਗਈ ਕਿ ਉਨ੍ਹਾਂ ਦੇ ਕਾਗ਼ਜ਼ ਪੂਰੇ ਹੋਣ ਦੇ ਬਾਵਜੂਦ ਟੈਂਡਰ ਨਹੀਂ ਦਿੱਤਾ ਗਿਆ।

ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਤੇਲੂ ਰਾਮ ਵੱਲੋਂ ਟਰੱਕਾਂ ਦਾ ਜੋ ਰਿਕਾਰਡ ਵਿਭਾਗ ਕੋਲ ਜਮ੍ਹਾਂ ਕਰਵਾਇਆ ਤਾਂ ਉਸ ਵਿੱਚ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਇਹ ਨੰਬਰ ਟਰੱਕਾਂ ਦੇ ਨਾ ਹੋ ਕੇ ਸਕੂਟਰਾਂ , ਮੋਟਰ ਸਾਈਕਲਾਂ ਅਤੇ ਕਾਰਾਂ ਦੇ ਹਨ।

ਇੱਥੋਂ ਤੱਕ ਕਿ ਮੰਡੀ ਤੋਂ ਬਾਹਰ ਜਾਣ ਸਮੇਂ ਜੋ ਗੇਟ ਪਾਸ ਜਾਰੀ ਕੀਤੇ ਗਏ ਉਹ ਨੰਬਰ ਵੀ ਟਰੱਕਾਂ ਦੀ ਥਾਂ ਸਕੂਟਰਾਂ ਅਤੇ ਮੋਟਰ ਸਾਈਕਲਾਂ ਦੇ ਸਨ।

ਵਿਜੀਲੈਂਸ ਮੁਤਾਬਕ ਇਨ੍ਹਾਂ ਗੇਟ ਪਾਸਾਂ ਨੂੰ ਵੈਰੀਫਾਈ ਕੀਤੇ ਬਿਨਾਂ ਹੀ ਠੇਕੇਦਾਰਾਂ ਨੂੰ ਉਨ੍ਹਾਂ ਦੇ ਕੰਮ ਬਦਲੇ ਅਦਾਇਗੀ ਕਰ ਦਿੱਤੀ ਗਈ।

BBC

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)