ਰਿਸ਼ੀ ਸੁਨਕ: ਭਾਰਤੀ ਮੂਲ ਦੇ ਆਗੂ ਦੀ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਦੀ ਕਿੰਨੀ ਉਮੀਦ ਤੇ ਕੀ ਲੋਕ ਇਸਨੂੰ ਸਵਿਕਾਰ ਕਰਨਗੇ

08/18/2022 4:15:41 PM

BBC

ਅੱਜ ਤੋਂ 40-50 ਸਾਲ ਪਹਿਲਾਂ ਤੱਕ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਖੁੱਲ੍ਹੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਉਸ ਲਈ ਸਿਰਫ਼ ਇੱਕ ਕਾਲਪਨਿਕ ਚੀਜ਼ ਸੀ।

ਬ੍ਰਿਟੇਨ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ 75 ਸਾਲ ਦੇ ਹੋ ਗਏ ਹਨ। ਉਹ 55 ਸਾਲ ਪਹਿਲਾਂ ਭਾਰਤੀ ਪੰਜਾਬ ਤੋਂ ਲੰਡਨ ਆ ਕੇ ਵਸੇ ਸਨ ਸੀ।

ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੋਰਿਆਂ ਤੋਂ ਸ਼ਰ੍ਹੇਆਮ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ।

ਉਹ ਦੱਸਦੇ ਹਨ, "60 ਦੇ ਦਹਾਕੇ ਵਿੱਚ ਯੂਕੇ ਵਿੱਚ, ਘਰਾਂ ਦੇ ਬਾਹਰ ਇਹ ਲਿਖਿਆ ਹੋਇਆ ਸੀ ''''ਕਿਰਾਏ ਲਈ ਉਪਲੱਬਧ ਹੈ ਪਰ ਏਸ਼ੀਅਨਾਂ ਅਤੇ ਕਾਲੇ ਲੋਕਾਂ ਲਈ ਨਹੀਂ''''।

ਕਲੱਬਾਂ ਦੇ ਬਾਹਰ ਲਿਖਿਆ ਹੋਇਆ ਸੀ, ''''ਕੁੱਤਿਆਂ, ਆਇਰਿਸ਼ਮੈਨ, ਖਾਨਾਬਦੋਸ਼ਾਂ ਅਤੇ ਕਾਲਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ''''।

ਜਦੋਂ ਅੰਗਰੇਜ਼ ਭਾਰਤ ਦੇ ਲੋਕਾਂ ਨੂੰ ਵੇਖਦੇ ਸਨ ਤਾਂ ਕਹਿੰਦੇ ਸਨ ਕਿ ਇਹ ਸਾਡੇ ਗੁਲਾਮ ਹਨ, ਉਹ ਹੁਣ ਸਾਡੇ ਨਾਲ ਬੈਠੇ ਹਨ, ਜਿਸਦਾ ਉਹ ਵਿਰੋਧ ਕਰਦੇ ਸਨ।''''''''

BBC
ਰਿਸ਼ੀ ਸੁਨਕ (ਖੱਬੇ) ਦੇ ਨਾਲ-ਨਾਲ ਪਾਰਟੀ ਦੀ ਦਿੱਗਜ ਨੇਤਾ ਲਿਜ਼ ਟਰਸ (ਸੱਜੇ) ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਹਨ

ਹਾਲਾਂਕਿ ਅੱਜ ਵਰਿੰਦਰ ਸ਼ਰਮਾ ਵਾਂਗ ਬ੍ਰਿਟੇਨ ਵਿੱਚ ਨਾ ਸਿਰਫ਼ ਬਹੁਤ ਸਾਰੇ ਸੰਸਦ ਮੈਂਬਰ ਭਾਰਤੀ ਮੂਲ ਦੇ ਹਨ, ਸਗੋਂ ਬੋਰਿਸ ਜੌਨਸਨ ਦੀ ਸਰਕਾਰ ਵਿੱਚ ਕਈ ਕੈਬਨਿਟ ਮੰਤਰੀ ਵੀ ਭਾਰਤੀ ਮੂਲ ਦੇ ਸਨ।

ਉਨ੍ਹਾਂ ਵਿੱਚੋਂ ਇੱਕ ਅੱਜ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹਨ, ਉਨ੍ਹਾ ਦਾ ਨਾਮ ਰਿਸ਼ੀ ਸੁਨਕ ਹੈ। ਉਹ ਦੇਸ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਕੰਜ਼ਰਵੇਟਿਵ ਪਾਰਟੀ ਦੇ ਅਹਿਮ ਆਗੂ ਹਨ।

42 ਸਾਲਾ ਰਿਸ਼ੀ ਸੁਨਕ ਦੇ ਨਾਲ-ਨਾਲ ਪਾਰਟੀ ਦੀ ਦਿੱਗਜ ਨੇਤਾ ਲਿਜ਼ ਟਰਸ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਹਨ।

ਕੰਜ਼ਰਵੇਟਿਵ ਪਾਰਟੀ ਦੇ 160,000 ਮੈਂਬਰ ਦੇ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੋਟ ਦੇ ਕੇ ਦੇਸ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣਗੇ। ਇਸ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ।

ਤਾਂ ਕੀ ਯੂਕੇ ਦਾ ਅਗਲਾ ਪ੍ਰਧਾਨ ਮੰਤਰੀ ਭਾਰਤੀ ਮੂਲ ਦਾ ਕੋਈ ਵਿਅਕਤੀ ਹੋ ਸਕਦਾ ਹੈ? ਕੀ ਇੱਥੋਂ ਦਾ ਸਮਾਜ ਕਿਸੇ ਗੈਰ-ਗੋਰੇ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾ ਸਕਦਾ ਹੈ?

ਇਹ ਜਾਣਨ ਲਈ ਅਸੀਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਗਏ ਅਤੇ ਹਰ ਭਾਈਚਾਰੇ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੋਕਾਂ ਤੋਂ ਇਸ ਬਾਰੇ ਉਨ੍ਹਾਂ ਦੀ ਰਾਇ ਪੁੱਛੀ।

BBC
ਵਰਿੰਦਰ ਸ਼ਰਮਾ ਨੇ ਬ੍ਰਿਟੇਨ ਦੇ ਬਦਲਦੇ ਸਮਾਜ ਨੂੰ ਨੇੜਿਓਂ ਦੇਖਿਆ ਹੈ

ਰਿਸ਼ੀ ਸੁਨਕ ਦਾ ਪਿਛੋਕੜ

  • 2 ਮਈ, 1980 ਨੂੰ ਜਨਮੇ ਰਿਸ਼ੀ ਸੁਨਕ ਸਾਊਥੈਂਪਟਨ ਸ਼ਹਿਰ ਦੇ ਜੰਮ-ਪਲ ਹਨ।
  • ਉਨ੍ਹਾਂ ਦੇ ਪਿਤਾ ਡਾਕਟਰ ਹਨ ਅਤੇ ਮਾਂ ਕੁਝ ਸਮਾਂ ਪਹਿਲਾਂ ਕੈਮਿਸਟ ਦੀ ਦੁਕਾਨ ਚਲਾਉਂਦੇ ਸੀ।
  • ਰਿਸ਼ੀ ਦਾ ਪਰਿਵਾਰ ਪੂਰਬੀ ਅਫ਼ਰੀਕਾ ਤੋਂ ਆ ਕੇ ਸਾਊਥੈਂਪਟਨ ਵਿੱਚ ਵਸਿਆ ਹੈ।
  • ਰਿਸ਼ੀ ਇੱਕ ਅਭਿਆਸੀ ਹਿੰਦੂ ਹਨ ਅਤੇ ਵੈਦਿਕ ਸੁਸਾਇਟੀ ਹਿੰਦੂ ਮੰਦਰ ਨਾਲ ਜੁੜੇ ਹਨ।
  • ਜੁਲਾਈ ਵਿੱਚ, ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
  • ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਪਹਿਲੇ ਦੌਰ ਵਿੱਚ ਅੱਠ ਉਮੀਦਵਾਰ ਸਾਹਮਣੇ ਆਏ ਸਨ।
  • ਇਸ ਵਾਰ ਨਹੀਂ ਤਾਂ 2024 ਦੀਆਂ ਅਗਲੀਆਂ ਚੋਣਾਂ ਵਿੱਚ ਬ੍ਰਿਟੇਨ ਦਾ ਪੀਐਮ ਕੋਈ ਭਾਰਤੀ ਮੂਲ ਦਾ ਹੋ ਸਕਦਾ ਹੈ।
  • ਰਿਸ਼ੀ ਦੇ ਨਾਲ ਨੌਜਵਾਨ ਜ਼ਿਆਦਾ ਗਿਣਤੀ ਵਿੱਚ ਹਨ ਪਰ ਪੁਰਾਣੇ ਕੰਜ਼ਰਵੇਟ ਜ਼ਿਆਦਾ ਲਿਜ਼ ਟਰੱਸ ਨਾਲ ਨਜ਼ਰ ਆਉਂਦੇ ਹਨ।
  • ਮੌਜੂਦਾ ਸਮੇਂ ਵਿਚ ਭਾਰਤੀ ਮੂਲ ਦੇ ਨੇਤਾਵਾਂ ਵਿਚ ਰਿਸ਼ੀ ਸੁਨਕ ਦਾ ਕੱਦ ਸਭ ਤੋਂ ਉੱਚਾ ਹੈ।
  • ਕੀ ਬ੍ਰਿਟੇਨ ਦਾ ਸਮਾਜ ਕਿਸੇ ਗੈਰ-ਗੋਰੇ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾ ਸਕਦਾ ਹੈ?

ਰਿਸ਼ੀ ਬਾਕੀਆਂ ਤੋਂ ਬਿਹਤਰ ਹਨ

ਲੰਡਨ ਤੋਂ ਲਗਭਗ 100 ਕਿਲੋਮੀਟਰ ਦੂਰ ਸ਼ੈਲਟਵਹੈਮ ਸ਼ਹਿਰ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਹੈ।

ਲੰਡਨ, ਬਰਮਿੰਘਮ, ਮੈਨਚੈਸਟਰ ਅਤੇ ਲਿਵਰਪੂਲ ਵਰਗੇ ਵੱਡੇ ਸ਼ਹਿਰਾਂ ਤੋਂ ਬਾਹਰ ਅਜਿਹੇ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਬਹੁਤ ਘੱਟ ਵਿਭਿੰਨਤਾ ਹੈ।

ਇਹ ਮੁੱਖ ਤੌਰ ''''ਤੇ ਗੋਰਿਆਂ ਦਾ ਸ਼ਹਿਰ ਹੈ। ਜਦੋਂ ਅਸੀਂ ਨੌਜਵਾਨਾਂ ਦੇ ਇੱਕ ਸਮੂਹ ਨੂੰ ਰਿਸ਼ੀ ਸੁਨਕ ਬਾਰੇ ਉਨ੍ਹਾਂ ਦੀ ਰਾਇ ਪੁੱਛੀ ਤਾਂ ਇੱਕ ਮੁਟਿਆਰ ਨੇ ਕਿਹਾ, "ਰਿਸ਼ੀ ਸੁਨਕ ਅਰਥਵਿਵਸਥਾ ਲਈ ਬਿਹਤਰ ਹੋਣਗੇ। ਉਹ ਇੱਕ ਅਰਥ ਸ਼ਾਸਤਰੀ ਹਨ।"

"ਇਸ ਲਈ ਮੈਂ ਸੋਚਦੀ ਹਾਂ ਕਿ ਇਸ ਅਰਥ ਵਿੱਚ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਲਈ ਦਾਅਵਾ ਮਜ਼ਬੂਤ ​​ਹੈ।"

ਉਸ ਮੁਟਿਆਰ ਦੀ ਇੱਕ ਸਹਿਕਰਮੀ, ਜੋ ਇੱਕ ਸਥਾਨਕ ਕਾਲਜ ਵਿਦਿਆਰਥਣ ਹੈ, ਨੇ ਕਿਹਾ, "ਉਨ੍ਹਾਂ ਦੀਆਂ ਨੀਤੀਆਂ ਉਨ੍ਹਾਂ ਵਰਗੇ ਅਮੀਰ ਲੋਕਾਂ ਤੋਂ ਇਲਾਵਾ ਕਿਸੇ ਦੀ ਵੀ ਮਦਦ ਨਹੀਂ ਕਰਦੀਆਂ। ਇਸ ਲਈ ਮੈਂ ਉਨ੍ਹਾਂ ਵਿੱਚੋਂ ਕਿਸੇ ਦੀ ਹਮਾਇਤ ਨਹੀਂ ਕਰਦੀ।''''''''

ਮੈਂ ਇੱਕ ਔਰਤ ਨੂੰ ਪੁੱਛਿਆ, ਬ੍ਰਿਟਿਸ਼ ਸਮਾਜ ਕੀ ਇਸ ਲਈ ਤਿਆਰ ਹੈ? ਇੱਕ ਗੈਰ-ਗੋਰੇ ਪ੍ਰਧਾਨ ਮੰਤਰੀ, ਇਸ ਲਈ ਉਸਨੇ ਕਿਹਾ, "ਮੈਂ ਇਸ ਬਾਰੇ ਨਿੱਜੀ ਤੌਰ ''''ਤੇ ਨਹੀਂ ਸੋਚਦੀ ਪਰ ਮੈਨੂੰ ਲਗਦਾ ਹੈ ਕਿ ਮੈਂ ਜ਼ਰੂਰ ਰਹਾਂਗੀ। ਮੇਰਾ ਸੁਝਾਅ ਰਿਸ਼ੀ ਵੱਲ ਗਿਆ ਹੈ।"

ਮੈਂ ਸ਼ਹਿਰ ਦੇ ਬਜ਼ਾਰ ਵਿੱਚ ਇੱਕ ਵਿਅਕਤੀ ਨੂੰ ਪੁੱਛਿਆ, ਕੀ ਤੁਹਾਨੂੰ ਲੱਗਦਾ ਹੈ ਕਿ ਇੱਥੋਂ ਦਾ ਸਮਾਜ ਕਾਲੇ ਨਸਲ ਦੇ ਪ੍ਰਧਾਨ ਮੰਤਰੀ ਲਈ ਤਿਆਰ ਹੈ, ਤਾਂ ਉਸ ਨੇ ਕਿਹਾ, "ਮੈਂ ਜ਼ਰੂਰ ਤਿਆਰ ਹਾਂ। ਮੈਂ ਕਿਸੇ ਹੋਰ ਬਾਰੇ ਨਹੀਂ ਜਾਣਦਾ ਪਰ ਹਾਂ, ਮੈਨੂੰ ਲੱਗਦਾ ਹੈ ਕਿ ਇਹ ਵਧੀਆ ਹੋਵੇਗਾ।"

BBC
ਬਰਮਿੰਘਮ ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੇ ਆਬਾਦੀ ਵਿੱਚ ਵਿਭਿੰਨਤਾ ਹੈ

ਬਰਮਿੰਘਮ ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਆਬਾਦੀ ਵਿੱਚ ਵਿਭਿੰਨਤਾ ਹੈ। ਸ਼ਹਿਰ ਵਿੱਚ ਹਾਲ ਹੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਸੱਭਿਆਚਾਰਕ ਜਸ਼ਨਾਂ ਦੌਰਾਨ ਇਹ ਵਿਭਿੰਨਤਾ ਮਹਿਸੂਸ ਕੀਤੀ ਗਈ।

ਇੱਥੇ ਪਾਕਿਸਤਾਨੀ ਮੂਲ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ। ਕੀ ਪਾਕਿਸਤਾਨੀ ਮੂਲ ਦੇ ਲੋਕ ਹਿੰਦੂ ਧਰਮ ਦੇ ਪੈਰੋਕਾਰ ਅਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਪਸੰਦ ਕਰਨਗੇ?

ਜੁੰਮੇ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਬਾਹਰ ਆਏ ਇੱਕ ਵਿਅਕਤੀ ਨੇ ਕਿਹਾ, "ਹੁਣ ਮੈਨੂੰ ਉਮੀਦ ਹੈ ਕਿ ਪੂਰਾ ਸਮਾਜ ਇੰਨਾ ਬੁੱਧੀਮਾਨ ਹੋ ਗਿਆ ਹੈ ਕਿ ਹੁਣ ਉਹ ਕਾਬਲੀਅਤ ਦੇਖੇਗਾ, ਇਹ ਨਹੀਂ ਕਿ ਇਸ ਆਦਮੀ ਦੀ ਨਸਲ ਜਾਂ ਇਸ ਦਾ ਰੰਗ ਕੀ ਹੈ।"

"ਮੈਂ ਸਮਝਦਾ ਹਾਂ ਕਿ ਰਿਸ਼ੀ ਇੱਕ ਕਾਬਲ ਆਦਮੀ ਹਨ, ਇਸ ਲਈ ਮੈਨੂੰ ਉਨ੍ਹਾਂ ਵਿੱਚ ਵਿਸ਼ਵਾਸ ਹੈ ਕਿ ਉਹ ਇੱਕ ਚੰਗਾ ਪ੍ਰਧਾਨ ਮੰਤਰੀ ਵੀ ਬਣਨਗੇ।"

ਥੋੜ੍ਹੀ ਦੇਰ ਵਿੱਚ ਹੋਰ ਲੋਕ ਆਏ ਅਤੇ ਸਾਡੇ ਨਾਲ ਗੱਲ ਕੀਤੀ। ਕਾਲੀ ਦਾੜ੍ਹੀ ਵਾਲੇ ਇੱਕ ਵਿਅਕਤੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਰਿਸ਼ੀ, ਇੱਕ ਨਸਲੀ ਘੱਟ ਗਿਣਤੀ ਹੋਣ ਕਰਕੇ ਬ੍ਰਿਟੇਨ ਦੇ ਪੀਐਮ ਬਣ ਲਈ ਇੱਕ ਸ਼ਾਨਦਾਰ ਉਮੀਦਵਾਰ ਹਨ"।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਸ਼ਹਿਰ ਨਾਲ ਸਬੰਧਤ ਇੱਕ ਹੋਰ ਵਿਅਕਤੀ ਨੇ ਕਿਹਾ, ''''''''ਮੈਨੂੰ ਲੱਗਦਾ ਹੈ ਕਿ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਅਸੀਂ ਦੇਖਿਆ ਹੈ ਕਿ ਜ਼ਿਆਦਾਤਰ ਗੋਰੇ ਪ੍ਰਧਾਨ ਮੰਤਰੀ ਬਣਦੇ ਹਨ।''''''''

''''''''ਇਸ ਲਈ ਇੱਕ ਭਾਰਤੀ ਮੂਲ ਜਾਂ ਏਸ਼ੀਆਈ ਮੂਲ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ, ਜਿਸ ਕਾਰਨ ਵੀ ਬਹੁਤ ਸਾਰੇ ਬਦਲਾਅ ਦੀ ਉਮੀਦ ਹੈ।''''''''

BBC
ਡਾ਼ ਨੀਲਮ ਰੈਣਾ ਮੁਤਾਬਕ ਰਿਸ਼ੀ ਦਾ ਪੀਐਮ ਬਣਨਾ ਕਈ ਮਾਅਨਿਆਂ ਵਿੱਚ ਇਤਿਹਾਸਕ ਹੋਵੇਗਾ

ਰਿਸ਼ੀ ਸੁਨਕ ਹਿੰਦੂ ਰਹੂਰੀਤਾਂ ਦੇ ਧਾਰਨੀ ਹਨ। 2015 ''''ਚ ਪਹਿਲੀ ਵਾਰ ਸੰਸਦ ''''ਚ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਭਗਵਦ ਗੀਤਾ ''''ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।

ਉਨ੍ਹਾਂ ਦਾ ਨਸਲੀ ਪਿਛੋਕੜ ਭਾਰਤੀ ਹੈ। ਭਾਰਤੀ ਮੂਲ ਦੇ ਲੋਕ ਉਨ੍ਹਾਂ ਦੀ ਜਿੱਤ ਲਈ ਪ੍ਰਾਰਥਨਾ ਸਭਾਵਾਂ ਕਰ ਰਹੇ ਹਨ। ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਕਿੰਨੀ ਉਮੀਦ ਹੈ?

ਰਿਸ਼ੀ ਸੁਨਕ ਦਾ ਜਨਮ 12 ਮਈ, 1980 ਨੂੰ ਸਾਊਥੈਂਪਟਨ ਸ਼ਹਿਰ ਵਿੱਚ ਹੋਇਆ ਸੀ ਅਤੇ ਉੱਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ ਸੀ।

BBC

-

BBC

''''ਹੋ ਸਕਦਾ ਹੈ ਚਮੜੀ ਦਾ ਰੰਗ ਉਨ੍ਹਾਂ ਦੇ ਵਿਰੁੱਧ ਜਾਵੇ''''

ਉਨ੍ਹਾਂ ਦੇ ਮਾਤਾ-ਪਿਤਾ ਇਸੇ ਸ਼ਹਿਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਡਾਕਟਰ ਹਨ ਅਤੇ ਮਾਂ ਕੁਝ ਸਮਾਂ ਪਹਿਲਾਂ ਕੈਮਿਸਟ ਦੀ ਦੁਕਾਨ ਚਲਾਉਂਦੇ ਸੀ।

ਰਿਸ਼ੀ ਦਾ ਪਰਿਵਾਰ ਪੂਰਬੀ ਅਫ਼ਰੀਕਾ ਤੋਂ ਆ ਕੇ ਸਾਊਥੈਂਪਟਨ ਵਿੱਚ ਵਸਿਆ ਹੈ। ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਇੱਕ ਸਥਾਨਕ ਮੰਦਰ, ਵੈਦਿਕ ਸੁਸਾਇਟੀ ਹਿੰਦੂ ਮੰਦਰ ਨਾਲ ਡੂੰਘਾ ਸਬੰਧ ਹੈ।

ਜਦੋਂ ਅਸੀਂ ਮੰਦਰ ਪਹੁੰਚੇ ਤਾਂ ਸਾਡੀ ਮੁਲਾਕਾਤ 75 ਸਾਲਾ ਨਰੇਸ਼ ਸੋਨਚਤਲਾ ਨਾਲ ਹੋਈ, ਜੋ ਰਿਸ਼ੀ ਸੁਨਕ ਨੂੰ ਬਚਪਨ ਤੋਂ ਜਾਣਦੇ ਹਨ।

ਉਨ੍ਹਾਂ ਨੇ ਸਾਨੂੰ ਦੱਸਿਆ, "ਨਿੱਜੀ ਤੌਰ ''''ਤੇ ਜੇਕਰ ਮੈਨੂੰ ਪੁੱਛਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ। ਪਰ ਜੇਕਰ ਉਹ ਇਕ ਕਾਰਨ ਕਰਕੇ ਅਜਿਹਾ ਨਹੀਂ ਕਰ ਪਾਉਂਦੇ ਹਨ, ਤਾਂ ਹੋ ਸਕਦਾ ਹੈ ਕਿ ਉਸ ਦੀ ਚਮੜੀ ਦਾ ਰੰਗ ਉਸ ਦੇ ਵਿਰੁੱਧ ਜਾਵੇ।"

BBC
ਸੰਜੇ ਚੰਦਰਾਣਾ ਅਨੁਸਾਰ ਰਿਸ਼ੀ ਨਾਲ ਭੇਦਭਾਵ ਦਾ ਕੋਈ ਮੌਕਾ ਨਹੀਂ ਹੈ

ਸੰਜੇ ਚੰਦਰਾਣਾ ਇਸ ਮੰਦਰ ਦੇ ਪ੍ਰਧਾਨ ਹਨ। ਉਨ੍ਹਾਂ ਅਨੁਸਾਰ ਰਿਸ਼ੀ ਨਾਲ ਭੇਦਭਾਵ ਦਾ ਕੋਈ ਮੌਕਾ ਨਹੀਂ ਹੈ।

ਉਹ ਕਹਿੰਦੇ ਹਨ, "ਇਸ ਦੇਸ਼ ਵਿੱਚ ਦੇਖਿਆ ਜਾਂਦਾ ਹੈ ਕਿ ਕਿਸ ਦੀ ਨੀਤੀ ਚੰਗੀ ਹੈ, ਕਿਸ ਦੀ ਨਜ਼ਰ ਸਹੀ ਹੈ, ਇਸ ਦੇਸ਼ ਨੂੰ ਕੌਣ ਅੱਗੇ ਲੈ ਕੇ ਜਾਵੇਗਾ, ਰੰਗ ਆਦਿ ਨਾਲ ਕੋਈ ਫਰਕ ਨਹੀਂ ਪੈਂਦਾ।"

ਭਾਵੇਂ ਰਿਸ਼ੀ ਦੀ ਸਮਾਜ ਵਿੱਚ ਲੋਕਪ੍ਰਿਅਤਾ ਲਿਜ਼ ਟਰਸ ਨਾਲੋਂ ਵੱਧ ਜਾਪਦੀ ਹੈ, ਪਰ ਜਿੱਤ ਜਾਂ ਹਾਰ ਦਾ ਫੈਸਲਾ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਕਰਨਗੇ ਜਿਨ੍ਹਾਂ ਨੇ ਵੋਟਿੰਗ ਸ਼ੁਰੂ ਕਰ ਦਿੱਤੀ ਹੈ।

ਕੰਜ਼ਰਵੇਟਿਵ ਪਾਰਟੀ ਦੀ ਨੌਜਵਾਨ ਪੀੜ੍ਹੀ ਰਿਸ਼ੀ ਦੇ ਹੱਕ ਵਿੱਚ ਜਾਪਦੀ ਹੈ ਪਰ ਸੀਨੀਅਰ ਮੈਂਬਰਾਂ ਦੀ ਰਾਇ ਵੱਖਰੀ ਹੈ।

ਪਾਰਟੀ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੋਵਾਂ ਆਗੂਆਂ ਵਿਚਾਲੇ ਬਹਿਸ ਕਰਵਾਈ ਜਾ ਰਹੀ ਹੈ। ਇਨ੍ਹਾਂ ਘਟਨਾਵਾਂ ਨੂੰ ਹੇਸਟਿੰਗਜ਼ ਕਿਹਾ ਜਾਂਦਾ ਹੈ।

ਸੁਨਕ ਨੂੰ ਲੈ ਕੇ ਦੋਫ਼ਾੜ ਕੰਜ਼ਰਵੇਟਿਵਿ ਪਾਰਟੀ

ਚੋਣਾਂ ਵਿੱਚ, ਲਿਜ਼ ਟਰਸ ਦੀ ਸਪੱਸ਼ਟ ਲੀਡ ਹੈ, ਪਰ ਹੇਸਟਿੰਗਜ਼ ਸਮਾਗਮਾਂ ਵਿੱਚ, ਪਾਰਟੀ ਦੇ ਮੈਂਬਰ ਲਿਜ਼ ਟਰਸ ਨਾਲੋਂ ਰਿਸ਼ੀ ਸੁਨਕ ਵੱਲ ਵਧੇਰੇ ਝੁਕਾਅ ਰੱਖਦੇ ਹਨ।

ਸਾਰਾ ਮਾਹੌਲ ਰਿਸ਼ੀ ਵੱਲ ਬਣਿਆ ਜਾਪਦਾ ਹੈ। ਰਿਸ਼ੀ ਦੀ ਪ੍ਰਚਾਰ ਟੀਮ ਲਿਜ਼ ਦੀ ਟੀਮ ਨਾਲੋਂ ਜ਼ਿਆਦਾ ਸੰਗਠਿਤ ਹੈ, ਰਿਸ਼ੀ ਦੀ ਟੀਮ ਵਿਚ ਜ਼ਿਆਦਾ ਨੌਜਵਾਨ ਹਨ, ਇਸ ਲਈ ਉਨ੍ਹਾਂ ਦੇ ਕੈਂਪ ਵਿਚ ਜ਼ਿਆਦਾ ਉਤਸ਼ਾਹ ਹੈ।

BBC
ਰਿਸ਼ੀ ਦੇ ਨਾਲ ਨੌਜਵਾਨ ਜ਼ਿਆਦਾ ਗਿਣਤੀ ਵਿੱਚ ਹਨ ਪਰ ਪੁਰਾਣੇ ਕੰਜ਼ਰਵੇਟ ਜ਼ਿਆਦਾ ਲਿਜ਼ ਨਾਲ ਨਜ਼ਰ ਆਉਂਦੇ ਹਨ

ਲਿਜ਼ ਦੀ ਟੀਮ ਵਿੱਚ ਪਾਰਟੀ ਦੇ ਬਹੁਤ ਸਾਰੇ ਪੁਰਾਣੇ ਲੋਕ ਹਨ। ਇਹ ਉਹ ਲੋਕ ਹਨ ਜੋ ਗੋਰੇ ਹਨ ਅਤੇ ਇੱਕ ਗੈਰ-ਗੋਰੇ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਝਿਜਕਦੇ ਹਨ। ਪਾਰਟੀ ਵਿੱਚ ਉਨ੍ਹਾਂ ਦੀ ਗਿਣਤੀ ਨੌਜਵਾਨਾਂ ਨਾਲੋਂ ਵੱਧ ਹੈ।

ਹਾਲਾਂਕਿ ਰਿਸ਼ੀ ਖੇਮੇ ਵਿੱਚ ਹਰ ਪਾਸੇ ਇੱਕ ਹਾਂਪੱਖੀ ਨਜ਼ਰੀਆ ਨਜ਼ਰ ਆਉਂਦਾ ਹੈ। ਰਿਚਰਡ ਗ੍ਰਾਹਮ ਗਲੋਸਟਰ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਰਿਸ਼ੀ ਸੁਨਕ ਦੇ ਐਲਾਨੀਆ ਸਮਰਥਕ ਹਨ।

ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਲੋਕ ਰਿਸ਼ੀ ਲਈ ਤਿਆਰ ਹਨ?

ਉਨ੍ਹਾਂ ਨੇ ਉਤਸ਼ਾਹ ਨਾਲ ਕਿਹਾ, "ਮੈਂ ਤਿਆਰ ਹਾਂ ਅਤੇ ਬਹੁਤ ਸਾਰੇ ਹੋਰ ਵੀ ਹਨ, ਜਿਨ੍ਹਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰ ਵੀ ਸ਼ਾਮਲ ਹਨ। ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤ ਸਾਰੇ ਮੈਂਬਰ ਤਿਆਰ ਹਨ।''''''''

"ਪਰ ਅਸਲ ਪੋਲਿੰਗ ਖਤਮ ਹੋਣ ਤੋਂ ਬਾਅਦ ਨਤੀਜਾ ਕੀ ਹੋਵੇਗਾ। ਅਸੀਂ ਸਾਰੇ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਰਿਸ਼ੀ ਨੂੰ ਸਹੀ ਵਿਅਕਤੀ ਮੰਨਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਉਸ ਵਿਅਕਤੀ ਦੇ ਰੰਗ ਦਾ ਇਸ ਮੁਕਾਬਲੇ ਨਾਲ ਕੋਈ ਲੈਣਾ-ਦੇਣਾ ਹੈ ਕਿ ਕੌਣ ਜੇਤੂ ਹੋਵੇਗਾ।''''''''

ਵਿਤਕਰੇ ਦੇ ਮੁੱਦੇ ''''ਤੇ ਰਿਸ਼ੀ ਦੀ ਪ੍ਰਚਾਰ ਟੀਮ ਦੇ ਇੱਕ ਮੈਂਬਰ ਨੇ ਕਿਹਾ, "ਇਹ ਵੀ ਨਾ ਸੋਚੋ ਕਿ ਇਹ ਇੱਕ ਬਹਿਸ ਵਾਲਾ ਮੁੱਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਜਿਸ ''''ਤੇ ਬਹਿਸ ਕਰ ਰਹੇ ਹਾਂ, ਉਹ ਉਮੀਦਵਾਰਾਂ ਦੀਆਂ ਨੀਤੀਆਂ ਹਨ।''''''''

''''ਆਮ ਲੋਕ ਕੰਮ ਦੇ ਅਧਾਰ ''''ਤੇ ਫ਼ੈਸਲਾ ਕਰਦੇ ਹਨ''''

ਟੀਮ ਦੇ ਇੱਕ ਨੌਜਵਾਨ ਮੈਂਬਰ ਨੇ ਕਿਹਾ," ਮੈਨੂੰ ਨਹੀਂ ਲੱਗਦਾ ਕਿ ਰਿਸ਼ੀ ਦਾ ਪਿਛੋਕੜ ਚਿੰਤਾ ਦਾ ਕਾਰਨ ਹੋਵੇਗਾ। ਆਮ ਤੌਰ ''''ਤੇ ਲੋਕਾਂ ਦਾ ਨਿਰਣਾ ਉਨ੍ਹਾਂ ਦੇ ਕੰਮਾਂ ਦੇ ਆਧਾਰ ''''ਤੇ ਕੀਤਾ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਪਿਛੋਕੜ ਦੇ ਆਧਾਰ ''''ਤੇ।''''''''

BBC
ਮਾਰਸੀਆ ਜੈਕੋ ਦਾ ਕਹਿਣਾ ਹੈ ਕਿ ਨਸਲਵਾਦ ਉਨ੍ਹਾਂ ਲਈ ਮੁੱਦਾ ਨਹੀਂ ਹੈ

ਮਹਾਂਮਾਰੀ ਦੌਰਾਨ ਰਿਸ਼ੀ ਦੀ ''''ਫਰਲੋ'''' ਵਰਗੀ ਯੋਜਨਾ ਨੇ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਿੱਚ ਰੱਖਿਆ, ਲੱਖਾਂ ਛੋਟੇ ਕਾਰੋਬਾਰਾਂ ਦੀ ਮਦਦ ਕੀਤੀ ਅਤੇ ਆਰਥਿਕਤਾ ਨੂੰ ਡੁੱਬਣ ਤੋਂ ਬਚਾਇਆ।

ਬਹਿਸ ਵਿੱਚ ਲਿਜ਼ ਟਰਸ ਦੇ ਪੱਖ ਵਿੱਚ ਵੀ ਬਹੁਤ ਸਾਰੇ ਲੋਕ ਵੀ ਸਨ, ਇੱਕ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਲਿਜ਼ ਅਸਲ ਰੂੜ੍ਹੀਵਾਦ ਦਿਖਾ ਰਹੀ ਹੈ ਅਤੇ ਸਾਨੂੰ ਇਸ ਦੇਸ਼ ਵਿੱਚ ਇਹੀ ਚਾਹੀਦਾ ਹੈ।

ਰਿਸ਼ੀ ਸਾਡੇ ਵਿੱਚੋਂ ਜ਼ਿਆਦਾਤਰ ਨਾਲ ਕੱਟੇ ਰਹੇ ਹਨ, ਕਿ ਨਹੀਂ? ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦਾ ਪਿਛੋਕੜ ਕੀ ਹੈ।

2010 ਅਤੇ ਪਿਛਲੇ ਪੰਜ ਸਾਲਾਂ ਤੋਂ ਮੈਂ ਸੱਚਮੁੱਚ ਬਹੁਤ ਬਦਲ ਗਿਆ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਸਮੇਂ ਕਾਲੇ ਹੋਣ ਤੋਂ ਕੋਈ ਸਮੱਸਿਆ ਨਹੀਂ ਹੈ।"

ਅਸੀਂ ਮਾਰਸੀਆ ਜੈਕੋ ਨਾਂ ਦੀ ਇੱਕ ਸੇਵਾਮੁਕਤ ਮਹਿਲਾ ਅਧਿਆਪਕਾ ਨੂੰ ਪੁੱਛਿਆ, "ਰਿਸ਼ੀ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਭਾਰਤੀ ਮੂਲ ਦੇ ਹਨ, ਕੀ ਤੁਹਾਨੂੰ ਇਸ ਨਾਲ ਕੋਈ ਫ਼ਰਕ ਪੈਂਦਾ ਹੈ?"

ਉਨ੍ਹਾਂ ਦਾ ਜਵਾਬ ਸੀ, "ਬਹੁਤ ਥੋੜਾ ਪਰ ਫਿਰ ਇਹ ਸਭ ਕੁਝ ਨਹੀਂ ਹੈ? ਮੇਰੇ ਪਤੀ ਦਾ ਜਨਮ ਇੱਥੇ ਯੂਕੇ ਵਿੱਚ ਨਹੀਂ ਹੋਇਆ ਸੀ। ਇਸ ਲਈ ਇਹ ਮੇਰੇ ਲਈ ਇਹ ਸਭ ਕੁਝ ਨਹੀਂ ਹੈ। ਹਾਲਾਂਕਿ ਇਹ ਫੈਕਟਰ ਮੇਰੀ ਵੋਟ ਵਿੱਚ ਵੀ ਆਇਆ।''''''''

ਬੇਸ਼ੱਕ ਉਨ੍ਹਾਂ ਨੇ ਆਪਣੀ ਰਾਇ ਜ਼ਾਹਰ ਕੀਤੀ, ''''''''ਮੈਨੂੰ ਰਿਸ਼ੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਹੁਸ਼ਿਆਰ ਵਿਅਕਤੀ ਹਨ ਪਰ ਮੇਰੇ ਲਈ ਅਗਲਾ ਪ੍ਰਧਾਨ ਮੰਤਰੀ ਲਿਜ਼ ਹਨ।''''''''

BBC

ਜੁਲਾਈ ਵਿੱਚ, ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਪਹਿਲੇ ਦੌਰ ਵਿੱਚ ਅੱਠ ਉਮੀਦਵਾਰ ਸਾਹਮਣੇ ਆਏ ਸਨ।

ਆਖਰੀ ਰਾਊਂਡ ਤੋਂ ਪਹਿਲਾਂ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੇ ਵੋਟ ਪਾਉਣੀ ਸੀ, ਜਿਨ੍ਹਾਂ ਨੇ ਰਿਸ਼ੀ ਅਤੇ ਲਿਜ਼ ਵਿੱਚੋਂ ਕਿਸੇ ਇੱਕ ਨੂੰ ਚੁਣਿਆ। ਹੁਣ ਆਖਰੀ ਗੇੜ ਵਿੱਚ ਪਾਰਟੀ ਦੇ ਸਾਰੇ ਇੱਕ ਲੱਖ ਸੱਠ ਹਜ਼ਾਰ ਮੈਂਬਰਾਂ ਨੇ ਵੋਟ ਪਾਉਣੀ ਹੈ।

ਮਿਡਲਸੈਕਸ ਯੂਨੀਵਰਸਿਟੀ ਦੀ ਡਾਕਟਰ ਨੀਲਮ ਰੈਨਾ ਦਾ ਮੰਨਣਾ ਹੈ ਕਿ ਗੈਰ-ਗੋਰਿਆਂ ਲਈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਖੁੱਲ੍ਹ ਗਿਆ ਹੈ।

ਉਹ ਕਹਿੰਦੇ ਹਨ, "ਤੁਸੀਂ ਦੇਖਦੇ ਹੋ ਕਿ ਦਰਵਾਜ਼ਾ ਖੁੱਲ੍ਹਾ ਹੈ। ਜੇਕਰ ਤੁਹਾਡੇ ਕੋਲ ਸਮਰੱਥਾ ਹੈ ਅਤੇ ਤੁਸੀਂ ਅੱਗੇ ਵਧ ਕੇ ਪਹਿਲੇ ਨੰਬਰ ''''ਤੇ ਜਾਣਾ ਚਾਹੁੰਦੇ ਹੋ, ਤਾਂ ਦਰਵਾਜ਼ਾ ਖੁੱਲ੍ਹਾ ਹੈ। ਪਰ ਉਹ ਦਰਵਾਜ਼ਾ ਇੱਕ ਅਮੀਰ ਭਾਰਤੀ ਲਈ ਖੁੱਲ੍ਹਾ ਹੈ।"

ਜੇਕਰ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਹ ਇੱਕ ਇਤਿਹਾਸਕ ਘਟਨਾ ਹੋਵੇਗੀ, ਜਿਸ ਤਰ੍ਹਾਂ 2008 ਵਿੱਚ ਬਰਾਕ ਓਬਾਮਾ ਦੀ ਚੋਣ ਜਿੱਤ ਨਾਲ ਅਮਰੀਕਾ ਵਿੱਚ ਇਤਿਹਾਸ ਰਚਿਆ ਗਿਆ ਸੀ।

ਡਾ. ਰੈਨਾ ਕਹਿੰਦੇ ਹਨ, "ਇਸ ਅਰਥ ਵਿਚ, ਇਹ ਇਤਿਹਾਸਕ ਹੋਵੇਗਾ ਕਿਉਂਕਿ ਇਹ ਸਾਬਤ ਕਰਦਾ ਹੈ ਕਿ ਜਿਸ ਵਿਭਿੰਨਤਾ ਅਤੇ ਸ਼ਮੂਲੀਅਤ ਬਾਰੇ ਮੈਂ ਪਿਛਲੇ 20 ਸਾਲਾਂ ਤੋਂ ਇੱਥੇ ਸੁਣ ਰਿਹਾ ਹਾਂ, ਉਹ ਅਸਲ ਵਿਚ ਕੰਮ ਕਰਦੀ ਹੈ।

ਇਹ ਇਸ ਮੁਕਾਮ ''''ਤੇ ਪਹੁੰਚਣਾ ਚਾਹੀਦਾ ਹੈ ਕਿ ਇਹ ਲੀਡਰਸ਼ਿਪ ਚੋਣ ਹੈ। ਜੇ ਉਹ ਜਿੱਤ ਜਾਂਦੇ ਹਨ ਤਾਂ ਇਹ ਬਹੁਤ ਵੱਡੀ ਗੱਲ ਹੈ।"

ਪਾਰਟੀ ਮੈਂਬਰਾਂ ਦੀ ਰਾਇ ਵੰਡੀ ਜਾਪਦੀ ਹੈ। ਫਿਰ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਇਸ ਦੌੜ ਵਿੱਚ ਨਹੀਂ ਤਾਂ 2024 ਦੀਆਂ ਅਗਲੀਆਂ ਚੋਣਾਂ ਵਿੱਚ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਭਾਰਤੀ ਮੂਲ ਦਾ ਕੋਈ ਵਿਅਕਤੀ ਬਣ ਸਕਦਾ ਹੈ।

ਮੌਜੂਦਾ ਸਮੇਂ ਵਿਚ ਭਾਰਤੀ ਮੂਲ ਦੇ ਨੇਤਾਵਾਂ ਵਿਚ ਰਿਸ਼ੀ ਸੁਨਕ ਦਾ ਕੱਦ ਸਭ ਤੋਂ ਉੱਚਾ ਹੈ।

BBC

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)