ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਕਦੋਂ-ਕਦੋਂ ਭਾਰਤ ਦੇ ਮੁਕਾਬਲੇ, ਸੈਮੀਫਾਇਨਲ ਤੇ ਫਾਇਨਲ ਮੈਚ

08/18/2022 2:15:40 PM

ਆਈਸੀਸੀ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਇਸ ਸਾਲ ਅਕਤੂਬਰ ਵਿੱਚ ਹੋਵੇਗੀ, 16 ਅਕਤੂਬਰ ਨੂੰ ਇਸ ਦਾ ਪਹਿਲਾ ਮੈਚ ਹੋਵੇਗਾ ਅਤੇ 13 ਨਵੰਬਰ ਨੂੰ ਇਸ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਅਜਿਹੀ ਵਿੱਚ ਆਓ ਜਾਣੀਏ ਇਸ ਵਿਸ਼ਵ ਕੱਪ ਨਾਲ ਜੁੜੀਆਂ ਵੱਡੀਆਂ ਗੱਲਾਂ

ਟੀ-20 ਵਿਸ਼ਵ ਕੱਪ ਵਿੱਚ ਕੁੱਲ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ

ਇਸ ਸਾਲ ਦੇ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਪੂਰੇ ਟੂਰਨਾਮੈਂਟ ਨੂੰ ਗਰੁੱਪ ਸਟੇਜ ਅਤੇ ਸੁਪਰ-12 ਵਿੱਚ ਵੰਡਿਆ ਗਿਆ।

ਪਹਿਲਾਂ ਗੱਲ ਕਰਦੇ ਹਨ ਗਰੁੱਪ ਸਟੇਜ ਦੀ, ਇਸ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਗਰੁੱਪ ਏ ਵਿੱਚ ਸ੍ਰੀਲੰਕਾ, ਨਮੀਬੀਆ ਅਤੇ ਦੋ ਕੁਆਲੀਫਾਇਰ ਟੀਮ ਹਨ।

ਗਰੁੱਪ ਬੀ ਵਿੱਚ ਵੈਸਟਇੰਡੀਜ਼, ਸਕਾਟਲੈਂਡ ਅਤੇ ਦੋ ਕੁਆਲੀਫਾਇਰ ਟੀਮਾਂ ਹੋਣਗੀਆਂ।

ਇਨ੍ਹਾਂ ਦੋਹਾਂ ਗਰੁੱਪਾਂ ਦੀਆਂ ਟਾਪ ਦੋ ਟੀਮਾਂ ਨੂੰ ਸੁਪਰ-12 ਇਸ ਖੇਡਣ ਦਾ ਮੌਕਾ ਮਿਲੇਗਾ।

ਹੁਣ ਅਸੀਂ ਗੱਲ ਕਰਾਂਗੇ ਸੁਪਰ-12 ਸਟੇਜ ਦੀ। ਟੂਰਨਾਮੈਂਟ ਦੇ ਸੁਪਰ-12 ਸਟੇਜ ਦੀਆਂ 8 ਟੀਮਾਂ ਆਪਣੀ ਜਗ੍ਹਾ ਪਹਿਲਾਂ ਹੀ ਬਣਾ ਚੁੱਕੀਆਂ ਹਨ । ਇਹ ਉਹ ਟੀਮਾਂ ਹਨ ਜੋ 2021 ਟੀ-ਟਵੰਟੀ ਵਿਸ਼ਵ ਕੱਪ ਦੀਆਂ ਟਾਪ ਅੱਠ ਟੀਮਾਂ ਹਨ।

ਇਹ ਟੀਮਾਂ ਹਨ- ਇੰਗਲੈਂਡ'''' ਨਿਊਜ਼ੀਲੈਂਡ, ਆਸਟਰੇਲੀਆ ,ਅਫਗਾਨਿਸਤਾਨ ਭਾਰਤ, ਪਾਕਿਸਤਾਨ, ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼।

ਹੁਣ ਸੁਪਰ-12 ਵਿੱਚ ਇਨ੍ਹਾਂ 8 ਟੀਮਾਂ ਦੇ ਇਲਾਵਾ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਦੋ ਟੀਮਾਂ ਵੀ ਸ਼ਾਮਿਲ ਹੋ ਜਾਣਗੀਆਂ। ਸੁਪਰ-12 ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ।

Getty Images

ਗਰੁੱਪ-1 ਵਿੱਚ ਇੰਗਲੈਂਡ, ਨਿਊਜ਼ੀਲੈਂਡ,ਆਸਟ੍ਰੇਲੀਆ, ਅਫ਼ਗਾਨਿਸਤਾਨ ਅਤੇ ਗਰੁੱਪ ਏ ਦੇ ਵਿਜੇਤਾ ਅਤੇ ਗਰੁੱਪ ਬੀ ਦੀ ਉਪ-ਵਿਜੇਤਾ ਟੀਮ ਹੋਵੇਗੀ।

ਗਰੁੱਪ-2 ਵਿੱਚ ਭਾਰਤ,ਪਾਕਿਸਤਾਨ,ਦੱਖਣੀ ਅਫ਼ਰੀਕਾ,ਬੰਗਲਾਦੇਸ਼ ਗਰੁੱਪ ਬੀ ਦੇ ਵਿਜੇਤਾ ਅਤੇ ਗਰੁੱਪ ਏ ਦੇ ਉਪ ਵਿਜੇਤਾ ਟੀਮ ਹੋਵੇਗੀ

ਟੀ ਟਵੰਟੀ ਵਰਲਡ ਕੱਪ 2022 ਕਿੱਥੇ ਖੇਡਿਆ ਜਾਵੇਗਾ

ਇਹ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਹੋਵੇਗਾ। ਆਸਟ੍ਰੇਲੀਆ ਦੇ ਕੁੱਲ ਸੱਤ ਜਗ੍ਹਾ ਇਹ ਟੂਰਨਾਮੈਂਟ ਦੇ ਮੈਚ ਖੇਡੇ ਜਾਣਗੇ।

ਜੀਲੌਂਗ ਸ਼ਹਿਰ ਦੇ ਕਰਡੀਨੀਆ ਪਾਰਕ ਪਹਿਲੇ ਰਾਊਂਡ ਦੇ ਛੇ ਮੁਕਾਬਲੇ ਖੇਡੇ ਜਾਣਗੇ। ਉੱਥੇ ਹੀ ਉੱਥੇ ਹੀ ਬੈਲੇਰਿਵ ਓਵਲ ਵਿੱਚ ਕੁੱਲ ਨੌਂ ਮੈਚ ਖੇਡੇ ਜਾਣਗੇ।

ਇਨ੍ਹਾਂ ਵਿੱਚ ਪਹਿਲੇ ਦੌਰ ਦੇ ਛੇ ਅਤੇ ਸੁਪਰ -12 ਸਟੇਜ ਦੇ ਤਿੰਨ ਮੈਚ ਖੇਡੇ ਜਾਣਗੇ।

ਇਸ ਤੋਂ ਬਿਨਾਂ ਸੁਪਰ-12 ਦੇ ਬਾਕੀ ਮੁਕਾਬਲੇ ਇਨ੍ਹਾਂ ਸਟੇਡੀਅਮਾਂ ਵਿੱਚ ਖੇਡੇ ਜਾਣਗੇ।

  • ਦਿ ਗਾਬਾ ,ਬ੍ਰਿਸਬੇਨ
  • ਪਰਥ ਸਟੇਡੀਅਮ,ਪਰਥ
  • ਐਡੀਲੇਡ ਓਵਲ ਐਡੀਲੇਡ
  • ਸਿਡਨੀ ਕ੍ਰਿਕਟ ਗਰਾਊੂਂਡ ਸਿਡਨੀ
  • ਮੈਲਬਰਨ ਕ੍ਰਿਕਟ ਗਰਾਊਂਡ ਮੈਲਬਰਨ

ਟੀ-20 ਵਿਸ਼ਵ ਕੱਪ 2022 ਵਿੱਚ ਸੁਪਰ-12 ਦੇ ਮੁਕਾਬਲੇ ਕਦੋਂ ਸ਼ੁਰੂ ਹੋਣਗੇ

ਟੂਰਨਾਮੈਂਟ ਦਾ ਪਹਿਲਾ ਮੈਚ 16 ਅਕਤੂਬਰ ਨੂੰ ਸ਼੍ਰੀਲੰਕਾ ਅਤੇ ਨਮੀਬੀਆ ਦਰਮਿਆਨ ਹੋਵੇਗਾ। ਇਹ ਗਰੁੱਪ ਸਟੇਜ ਦਾ ਮੈਚ ਹੈ ਅਤੇ ਸੁਪਰ-12 ਦੇ ਮੁਕਾਬਲੇ 22 ਅਕਤੂਬਰ ਤੋਂ ਸ਼ੁਰੂ ਹੋਣਗੇ।

ਪਹਿਲਾ ਮੈਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਹੋਵੇਗਾ। ਇਹ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਜਾਵੇਗਾ। ਇਹ ਦੋਨੋਂ ਹੀ ਟੀਮਾਂ 2021 ਦਿ ਵਰਲਡ ਕੱਪ ਦੇ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਸਨ। 22 ਅਕਤੂਬਰ ਨੂੰ ਹੀ ਦੂਜਾ ਮੁਕਾਬਲਾ ਇੰਗਲੈਂਡ ਅਤੇ ਅਫ਼ਗਾਨਿਸਤਾਨ ਦਰਮਿਆਨ ਹੋਵੇਗਾ।

ਟੀ- 20 ਵਿਸ਼ਵ ਕੱਪ ਵਿੱ ਭਾਰਤ ਬਨਾਮ ਪਾਕਿਸਤਾਨ ਸਮੇਤ ਕੁਝ ਅਹਿਮ ਮੁਕਾਬਲੇ

ਭਾਰਤ ਦਾ ਪਹਿਲਾ ਹੀ ਮੁਕਾਬਲਾ ਪਾਕਿਸਤਾਨ ਨਾਲ 23 ਅਕਤੂਬਰ ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿਖੇ ਹੋਵੇਗਾ।

ਭਾਰਤ ਦੇ ਅਹਿਮ ਮੁਕਾਬਲੇ ਇਸ ਤਰ੍ਹਾਂ ਹਨ

Getty Images
ਭਾਰਤ ਦਾ ਪਹਿਲਾ ਹੀ ਮੁਕਾਬਲਾ ਪਾਕਿਸਤਾਨ ਨਾਲ 23 ਅਕਤੂਬਰ ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿਖੇ ਹੋਵੇਗਾ।
  • 23 ਅਕਤੂਬਰ-ਭਾਰਤ ਬਨਾਮ ਪਾਕਿਸਤਾਨ
  • 27 ਅਕਤੂਬਰ ਭਾਰਤ ਬਨਾਮ ਗਰੁੱਪ-1 ਰਨਰਅੱਪ
  • 30 ਅਕਤੂਬਰ ਭਾਰਤ ਬਨਾਮ ਦੱਖਣੀ ਅਫ਼ਰੀਕਾ
  • 2 ਨਵੰਬਰ ਭਾਰਤ ਬਨਾਮ ਬੰਗਲਾਦੇਸ਼
  • 6 ਨਵੰਬਰ ਭਾਰਤ ਬਨਾਮ ਗਰੁੱਪ-2 ਵਿਜੇਤਾ

ਟੀ-ਟਵੰਟੀ ਵਰਲਡ ਕੱਪ 2022 ਸੈਮੀਫਾਈਨਲ ਅਤੇ ਫਾਈਨਲ ਕਦੋਂ ਖੇਡੇ ਜਾਣਗੇ

ਸਿਡਨੀ ਕ੍ਰਿਕਟ ਗਰਾਊਂਡ ਵਿੱਚ ਪਹਿਲਾ ਸੈਮੀਫਾਈਨਲ 9 ਨਵੰਬਰ ਨੂੰ ਖੇਡਿਆ ਜਾਵੇਗਾ।ਦੂਜਾ ਸੈਮੀਫਾਈਨਲ 10 ਨਵੰਬਰ ਨੂੰ ਐਡੀਲੇਡ ਓਵਲ ਵਿਖੇ ਖੇਡਿਆ ਜਾਵੇਗਾ। ਟੀ- 20 ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ 13 ਨਵੰਬਰ ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ ਅਤੇ ਇਸੇ ਨਾਲ ਹੀ ਕ੍ਰਿਕਟ ਦੁਨੀਆ ਨੂੰ ਟੀ ਟਵੰਟੀ ਵਿਸ਼ਵ ਕੱਪ ਦਾ ਨਵਾਂ ਬਾਦਸ਼ਾਹ ਮਿਲ ਜਾਵੇਗਾ

ਟੀ-ਟਵੰਟੀ ਵਰਲਡ ਕੱਪ-2021 ਦਾ ਕੀ ਰਿਹਾ ਸੀ ਨਤੀਜਾ

ਪਿਛਲਾ ਵਿਸ਼ਵ ਕੱਪ ਓਮਾਨ ਅਤੇ ਅਰਬ ਅਮੀਰਾਤ ਵਿਖੇ ਹੋਇਆ ਸੀ ਜਿਸ ਨੂੰ ਆਸਟ੍ਰੇਲੀਆ ਨੇ ਜਿੱਤਿਆ ਸੀ। ਨਿਊਜ਼ੀਲੈਂਡ ਉੱਪਰ ਆਸਟ੍ਰੇਲੀਆ ਦੀ ਇਹ ਅੱਠ ਵਿਕਟਾਂ ਨਾਲ ਇੱਕ ਤਰਫਾ ਜਿੱਤ ਸੀ।

ਫਾਈਨਲ ਮੁਕਾਬਲੇ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਕੇ ਨਿਊਜ਼ੀਲੈਂਡ ਨੇ ਨਿਰਧਾਰਿਤ 20 ਓਵਰ ਵਿੱਚ ਕਪਤਾਨ ਕੇਨ ਵਿਲੀਅਮਜ਼ ਦੇ 85 ਦੌੜਨ ਦੀ ਸਹਾਇਤਾ ਨਾਲ ਚਾਰ ਵਿਕਟ ਗੁਆ ਕੇ 172 ਦੌੜਾਂ ਬਣਾਈਆਂ ਸਨ।

Getty Images
ਪਿਛਲਾ ਵਿਸ਼ਵ ਕੱਪ ਓਮਾਨ ਅਤੇ ਅਰਬ ਅਮੀਰਾਤ ਵਿਖੇ ਹੋਇਆ ਸੀ ਜਿਸ ਨੂੰ ਆਸਟ੍ਰੇਲੀਆ ਨੇ ਜਿੱਤਿਆ ਸੀ।

ਜਵਾਬ ਵਿਚ ਆਸਟ੍ਰੇਲੀਆ ਨੇ ਜਿੱਤ ਲਈ 173 ਦੌੜਾਂ ਦਾ ਟੀਚਾ 18.5 ਓਵਰ ਵਿੱਚ ਪੂਰਾ ਕਰ ਕੇ ਇਹ ਮੁਕਾਬਲਾ ਜਿੱਤ ਲਿਆ ਸੀ। ਆਸਟ੍ਰੇਲੀਆ ਵੱਲੋਂ ਡੇਵਿਡ ਵਾਰਨਰ ਨੇ 53 ਅਤੇ ਮਿਸ਼ੇਲ ਮਾਰਸ਼ਲ ਨੇ 77 ਦੌੜਾਂ ਬਣਾ ਕੇ ਇਹ ਜਿੱਤ ਹਾਸਿਲ ਕੀਤੀ।

ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਵੀ ਭਾਰਤ ਨਹੀਂ ਪਹੁੰਚ ਸਕਿਆ ਸੀ ।

ਟੀ ਟਵੰਟੀ ਵਿਸ਼ਵ ਕੱਪ ਕਦੋਂ ਕਿਸ ਨੇ ਜਿੱਤਿਆ ਸੀ

ਪਹਿਲਾ ਟੀ-ਟਵੰਟੀ ਵਿਸ਼ਵ ਕੱਪ ਦੱਖਣੀ ਅਫ਼ਰੀਕਾ ਵਿੱਚ ਸਤੰਬਰ 2007 ਨੂੰ ਹੋਇਆ ਸੀ ਅਤੇ ਇਸ ਨੂੰ ਭਾਰਤ ਨੇ ਜਿੱਤਿਆ ਸੀ।ਇਸ ਮੁਕਾਬਲੇ ਵਿੱਚ ਕੁੱਲ 12 ਟੀਮਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ।

ਭਾਰਤ ਅਤੇ ਪਾਕਿਸਤਾਨ ਇੱਕ ਹੀ ਗਰੁੱਪ ਵਿੱਚ ਸ਼ਾਮਿਲ ਸਨ।

ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦਰਮਿਆਨ ਜੌਹਾਨਸਬਰਗ ਵਿਖੇ ਖੇਡਿਆ ਗਿਆ ਸੀ। ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟ ਗੁਆ ਕੇ 157 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਪਾਕਿਸਤਾਨ ਨੇ 19.3 ਓਵਰ ਵਿੱਚ 152 ਦੌੜਾਂ ਹੀ ਬਣਾਈਆਂ।ਇਸ ਨੂੰ ਭਾਰਤ ਨੇ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ।

ਟੀ-ਟਵੰਟੀ ਵਿਸ਼ਵ ਕੱਪ ਦੇ ਬਾਕੀ ਵਿਜੇਤਾ ਇਸ ਤਰ੍ਹਾਂ ਹਨ

  • ਟੀ-ਟਵੰਟੀ ਵਿਸ਼ਵ ਕੱਪ 2007-ਭਾਰਤ
  • ਟੀ-ਟਵੰਟੀ ਵਿਸ਼ਵ ਕੱਪ 2009-ਪਾਕਿਸਤਾਨ
  • ਟੀ-ਟਵੰਟੀ ਵਿਸ਼ਵ ਕੱਪ 2010-ਇੰਗਲੈਂਡ
  • ਟੀ-ਟਵੰਟੀ ਵਿਸ਼ਵ ਕੱਪ 2012-ਵੈਸਟਇੰਡੀਜ਼
  • ਟੀ-ਟਵੰਟੀ ਵਿਸ਼ਵ ਕੱਪ 2014-ਸ੍ਰੀਲੰਕਾ
  • ਟੀ-ਟਵੰਟੀ ਵਿਸ਼ਵ ਕੱਪ 2016-ਵੈਸਟਇੰਡੀਜ਼
  • ਟੀ-ਟਵੰਟੀ ਵਿਸ਼ਵ ਕੱਪ 2021-ਆਸਟ੍ਰੇਲੀਆ

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)