350 ਸਾਲ ਪਹਿਲਾਂ ਡੁੱਬਿਆ ਜਹਾਜ਼ ਜਿੱਥੋਂ ਅੱਜ ਵੀ ਕੁਝ ਨਾ ਕੁਝ ਕੀਮਤੀ ‘ਖ਼ਜ਼ਾਨਾ’ ਨਿਕਲਦਾ ਰਹਿੰਦਾ ਹੈ

08/18/2022 12:45:41 PM

ਇਹ ਸਾਲ 1656 ਦੀ 4 ਜਨਵਰੀ ਦੀ ਅੱਧੀ ਰਾਤ ਦਾ ਵੇਲਾ ਸੀ ਅਤੇ ਸਪੈਨਿਸ਼ ਨੋਇਸਤਰਾ ਸੈਨਿਓਰਾ ਦਿ ਲਾਸ ਮਾਰਵਿਲਾਜ਼ ਜਹਾਜ਼ ਦੇ ਡੈਕ ''''ਤੇ ਖ਼ਾਮੋਸ਼ੀ ਸੀ।

ਸਿਰਫ਼ ਸਮੁੰਦਰ ਦੀ ਆਵਾਜ਼ ਅਤੇ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਸਹਿਲਾਉਣ ਵਾਲੀ ਆਵਾਜ਼ ਸੁਣੀ ਜਾ ਸਕਦੀ ਸੀ।

ਜੀਸਸ ਮਾਰੀਆ ਦਿ ਲਾ ਲਿੰਪੀਆ ਕਨਸੇਪਸੀਓਨ ਦੇ ਮਲਬੇ ਤੋਂ ਬਰਾਮਦ ਹੋਈ ਚਾਂਦੀ ਦੀ ਲੁੱਟ ਨੂੰ ਇਕੱਠਾ ਕਰਨ ਤੋਂ ਬਾਅਦ ਮਾਰਵਿਲਾਜ਼ ਸਪੇਨ ਵੱਲ ਜਾ ਰਿਹਾ ਹੈ।

ਕਨਸੇਪਸੀਓਨ ਜਹਾਜ਼ ਜੋ ਕਿ ਮੌਜੂਦਾ ਇਕਵਾਡੋਰ ਵਿੱਚ ਪੈਂਦੀ ਇੱਕ ਚਟਾਨ ਕੋਲ ਡੁੱਬ ਗਿਆ ਸੀ।

ਪਰ ਕੁਝ ਹੀ ਮਿੰਟਾਂ ਵਿੱਚ ਸਭ ਕੁਝ ਬਦਲ ਗਿਆ।

ਉਸੇ ਫਲੀਟ ਵਿੱਚ ਜਾ ਰਹੇ ਇੱਕ ਸਮੁੰਦਰੀ ਜਹਾਜ਼ ਨੋਇਸਤਰਾ ਸੇਨੋਰਾ ਦਿ ਲਾ ਕਨਸੇਪਸੀਓਨ ਵੱਲੋਂ ਇੱਕ ਨੈਵੀਗੇਸ਼ਨਲ ਗ਼ਲਤੀ ਕਾਰਨ ਉਹ ਮਾਰਵਿਲਾਜ਼ ਨਾਲ ਟਕਰਾਅ ਗਿਆ ਤੇ ਉਸ ਕਾਰਨ ਉਹ ਚੱਟਾਨ ਨਾਲ ਟਕਰਾਅ ਗਿਆ।

30 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਉਹ ਅਟਲਾਂਟਿਕ ਸਾਗਰ ਦੇ ਵਿੱਚ ਜਾ ਡੁੱਬਿਆ, ਜਿਸ ਦੇ 650 ਕ੍ਰਿਊ ਮੈਂਬਰਾਂ ਵਿੱਚੋਂ ਸਿਰਫ਼ 45 ਹੀ ਬਚ ਸਕੇ।

ਨਵਾਂ ਬਚਾਅ ਕਾਰਜ

ਪਿਛਲੀਆਂ ਚਾਰ ਸਦੀਆਂ ਦੌਰਾਨ ਬਹਾਮਾਸ ਦੇ ਤੱਟ ਤੋਂ 70 ਕਿਲੋਮੀਟਰ ਦੂਰ ਪਾਣੀ ਵਿੱਚ ਡੁੱਬਿਆ ਮਾਰਵਿਲਾਜ਼ ਬਾਰੇ ਖੋਜ ਕਰਨ ਲਈ ਕਈ ਮੁਹਿੰਮਾਂ ਕੀਤੀਆਂ ਜਾ ਚੁੱਕੀਆਂ ਹਨ।

ਪਰ ਪਿਛਲੇ ਦੋ ਸਾਲਾਂ ਵਿੱਚ, ਬਚਾਅ ਕਾਰਜ ਕਰਨ ਵਾਲਿਆਂ ਅਤੇ ਪਾਣੀ ਹੇਠਾਂ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਕੌਮਾਂਤਰੀ ਟੀਮ ਨੇ ਪਿੱਛੇ ਰਹਿ ਗਈਆਂ ਚੀਜ਼ਾਂ ਨੂੰ ਮੁੜ ਹਾਸਿਲ ਕਰਨ ਲਈ ਕੰਮ ਕੀਤਾ ਹੈ।

ਇਨ੍ਹਾਂ ਨੂੰ ਹੁਣ ਨਵੇਂ ਖੋਲ੍ਹੇ ਗਏ ਬਹਾਮਾਸ ਮੈਰੀਟਾਈਮ ਮਿਊਜ਼ੀਅਮ ਵਿੱਚ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਕਾਰੋਬਾਰੀ, ਪਰਉਪਕਾਰੀ ਅਤੇ ਐਲਨ ਐਕਸਪਲੋਰੇਸ਼ਨ ਦੇ ਸੰਸਥਾਪਕ ਕਾਰਲ ਐਲਨ ਨੇ ਇੱਕ ਬਿਆਨ ਵਿੱਚ ਕਿਹਾ, "ਮਰਾਵਿਲਾਜ਼ ਬਹਾਮੀਅਨ ਸਮੁੰਦਰੀ ਇਤਿਹਾਸ ਦਾ ਇੱਕ ਸ਼ਾਨਦਾਰ ਹਿੱਸਾ ਹੈ।"

ਐਲਨ ਐਕਸਪਲੋਰੇਸ਼ਨ ਕੰਪਨੀ ਹਾਦਸੇ ਤੋਂ ਬਾਅਦ ਚੀਜ਼ਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਨ ਵਾਲੀ ਕੰਪਨੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਜਹਾਜ਼ ਦੇ ਟੁੱਟਣਾ, ਇੱਕ ਲੰਬਾ ਇਤਿਹਾਸ ਹੈ, 17ਵੀਂ ਅਤੇ 18ਵੀਂ ਸਦੀ ਦੌਰਾਨ ਸਪੈਨਿਸ਼, ਅੰਗਰੇਜ਼ੀ, ਫ੍ਰੈਂਚ, ਡੱਚ, ਅਮਰੀਕੀ ਅਤੇ ਬਹਾਮੀਅਨ ਮੁਹਿੰਮਾਂ ਰਾਹੀਂ ਬਹੁਤ ਸਾਰੇ ਟੁਕੜੇ ਬਰਾਮਦ ਕੀਤੇ ਗਏ ਸਨ।"

ਪ੍ਰੋਜੈਕਟ ਸਮੁੰਦਰੀ ਪੁਰਾਤੱਤਵ-ਵਿਗਿਆਨੀ ਜੇਮਜ਼ ਸਿੰਕਲੇਅਰ ਨੇ ਵੀ ਐਲਨ ਐਕਸਪਲੋਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਇਸ਼ਾਰਾ ਕੀਤਾ ਕਿ ਜਹਾਜ਼ ਨੂੰ "ਪਿਛਲੀਆਂ ਮੁਹਿੰਮਾਂ ਅਤੇ ਤੂਫਾਨਾਂ ਨੇ ਮਿਟਾ ਦਿੱਤਾ ਸੀ", ਪਰ ਟੀਮ ਨੂੰ ਯਕੀਨ ਹੈ ਕਿ "ਉੱਥੇ ਹੋਰ ਵੀ ਕਹਾਣੀਆਂ ਹਨ।"


-


ਮਿਊਜ਼ੀਅਮ ਮੁਤਾਬਕ, ਹਾਲ ਹੀ ਦੇ ਅਭਿਆਨ ਵੱਲੋਂ ਮਿਲੇ ਸਭ ਤੋਂ ਮਹੱਤਵਪੂਰਨ ਟੁਕੜਿਆਂ ਵਿੱਚੋਂ ਇੱਕ ਕੇਂਦਰ ਵਿੱਚ ਸੈਂਟੀਆਗੋ (ਸੇਂਟ ਜੇਮਸ) ਦੇ ਕਰਾਸ ਦੇ ਨਾਲ ਇੱਕ ਸੋਨੇ ਦਾ ਪੈਂਡੈਂਟ ਸੀ।

ਇੱਕ ਦੂਜੇ ਟੁਕੜੇ ਵਿੱਚ ਇੱਕ ਵੱਡੇ ਅੰਡਾਕਾਰ-ਆਕਾਰ ਦੇ ਕੋਲੰਬੀਆ ਦੇ ਪੰਨੇ ਤੋਂ ਬਾਹਰ ਨਿਕਲਣ ਵਾਲਾ ਉਹੀ ਕਰਾਸ ਹੈ। ਬਾਹਰੀ ਫਰੇਮ ਨੂੰ ਅਸਲ ਵਿੱਚ 12 ਹੋਰ ਪੰਨਿਆਂ ਨਾਲ ਸ਼ਿੰਗਾਰਿਆ ਗਿਆ ਸੀ, ਜੋ 12 ਰਸੂਲਾਂ ਨੂੰ ਦਰਸਾਉਂਦਾ ਹੈ।

ਇਹ ਸਪੇਨ ਅਤੇ ਪੁਰਤਗਾਲ ਵਿੱਚ 12ਵੀਂ ਸਦੀ ਵਿੱਚ ਸਥਾਪਿਤ ਇੱਕ ਵੱਕਾਰੀ ਧਾਰਮਿਕ ਅਤੇ ਫੌਜੀ ਸੰਸਥਾ ਆਰਡਰ ਆਫ਼ ਸੈਂਟੀਆਗੋ ਦੇ ਬੋਰਡ ਵਿੱਚ ਮੌਜੂਦਗੀ ਦੇ ਸਬੂਤ ਨੂੰ ਦਰਸਾਉਂਦੇ ਹਨ। ਇਸ ਦੇ ਸੂਰਬੀਰ ਸਮੁੰਦਰੀ ਵਪਾਰ ਵਿਚ ਵਿਸ਼ੇਸ਼ ਤੌਰ ''''ਤੇ ਸਰਗਰਮ ਸਨ।

ਜਦੋਂ ਪੁਰਤਗਾਲੀ ਨੇਵੀਗੇਟਰ ਵਾਸਕੋ ਡੀ ਗਾਮਾ, ਜਿਨ੍ਹਾਂ ਨੇ ਸਮੁੰਦਰੀ ਰਸਤਿਓਂ ਪਹਿਲੀ ਵਾਰ ਸਫਰ ਕੀਤਾ ਸੀ, ਨੇ 1502 ਅਤੇ 1503 ਵਿਚਾਲੇ 21 ਜਹਾਜ਼ਾਂ ਦੀ ਆਰਮਾਡਾ ਦੀ ਕਮਾਨ ਸੰਭਾਲੀ ਤੇ ਉਹ ਅੱਠ ਸੂਰਵੀਰਾਂ ਨਾਲ ਰਵਾਨਾ ਹੋਏ।

ਉਸ ਤੋਂ ਇਲਾਵਾ ਸੋਨੇ ਅਤੇ ਚਾਂਜੀ ਦੇ ਸਿੱਕੇ ਵੀ ਮਿਲੇ, ਪੰਨੇ, ਨੀਲਮ, 1.8 ਮੀਟਰ ਲੰਬੀ ਸੋਨੇ ਦੀ ਚੇਨ ਅਤੇ 34 ਕਿਲੋਗ੍ਰਾਮ ਵਜ਼ਨ ਵਾਲੀ ਚਾਂਦੀ ਦੀ ਪੱਟੀ ਵੀ ਸ਼ਾਮਿਲ ਹੈ।

ਪਰ ਐਲਨ ਅਤੇ ਟੀਮ ਨੇ ਨਾ ਸਿਰਫ਼ ਖਜ਼ਾਨੇ ਨੂੰ ਮੁੜ ਹਾਸਿਲ ਕੀਤਾ ਬਲਕਿ ਇਸ ਮੁਹਿੰਮ ਨੇ ਮਲਬੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਿਸ ਵਿੱਚ ਜਹਾਜ਼ ਦੇ ਕੁਝ ਆਖ਼ਰੀ ਨਿਸ਼ਾਨ ਵੀ ਸ਼ਾਮਲ ਹਨ।

ਜਿਵੇਂ ਕਿ ਇੱਕ ਪੱਥਰ ਦੀ ਗਿੱਟੀ, ਲੋਹੇ ਦੇ ਫਾਸਟਨਰ ਜੋ ਇੱਕ ਸਮੇਂ ਹਲ ਨੂੰ ਇਕੱਠੇ ਰੱਖਦੇ ਸਨ ਅਤੇ ਇੱਕ ਕਾਂਸੀ ਦੇ ਨੈਵੀਗੇਸ਼ਨਲ ਯੰਤਰ ਆਦਿ ਸ਼ਾਮਿਲ ਹਨ।

ਇਸ ਤੋਂ ਜੋ ਚੀਜ਼ਾਂ ਮਿਲੀਆਂ ਉਹ ਕ੍ਰਿਊ ਵੱਲੋਂ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ, ਜੱਗ, ਪਲੇਟਾਂ ਅਤੇ ਵਾਈਨ ਦੀਆਂ ਬੋਤਲਾਂ।

ਬਹਾਮਾਸ ਦੀ ਮਹੱਤਤਾ

ਐਲਨ ਐਕਸਪਲੋਰੇਸ਼ਨ ਨੇ ਕਿਹਾ ਕਿ ਬਹਾਮਾਸ ਮੈਰੀਟਾਈਮ ਮਿਊਜ਼ੀਅਮ ਵੱਲੋਂ ਇੱਛਾ ਜ਼ਾਹਿਰ ਕੀਤੀ ਗਈ ਹੈ ਉਹ ਬਹਾਮਾਸ ਵਿੱਚ ਟੁਕੜਿਆਂ ਨੂੰ ਰੱਖਣਗੇ।

ਮਿਊਜ਼ੀਅਮ ਦੇ ਡਾਇਰੈਕਟਰ ਮਾਈਕਲ ਪੈਟਮੈਨ ਨੇ ਕਿਹਾ, "ਸਮੁੰਦਰ ''''ਤੇ ਬਣੇ ਦੇਸ਼ ਲਈ, ਇਹ ਹੈਰਾਨੀਜਨਕ ਹੈ ਕਿ ਬਹਾਮਾਸ ਦੇ ਸਮੁੰਦਰ ਨਾਲ ਸਬੰਧਾਂ ਬਾਰੇ ਬਹੁਤ ਘੱਟ ਸਮਝਿਆ ਗਿਆ ਹੈ।"

ਉਨ੍ਹਾਂ ਨੇ ਯਾਦ ਕੀਤਾ, "ਬਹੁਤ ਘੱਟ ਲੋਕ ਜਾਣਦੇ ਹਨ ਕਿ ਮਿਸਾਲ ਵਜੋਂ, ਸਵਦੇਸ਼ੀ ਲੂਕੇਅਨਸ ਲੋਕ ਇੱਥੇ 1,300 ਸਾਲ ਪਹਿਲਾਂ ਵਸ ਗਏ ਸਨ ਜਾਂ ਇਹ ਕਿ ਲਗਭਗ 50,000 ਲੋਕਾਂ ਦੀ ਪੂਰੀ ਆਬਾਦੀ ਨੂੰ ਸਪੈਨਿਸ਼ਾਂ ਵੱਲੋਂ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ।"

"ਉਨ੍ਹਾਂ ਨੂੰ ਵੈਨੇਜ਼ੁਏਲਾ ਵਿੱਚ ਮੋਤੀਆਂ ਦੀ ਖੋਜ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਤਿੰਨ ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਅਲੋਪ ਹੋ ਗਏ ਸਨ।"


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)