ਆਜ਼ਾਦੀ ਦੇ 75 ਸਾਲ: ਭਾਰਤ ਵਿੱਚ ਕਈ ਰਿਆਸਤਾਂ ਨੂੰ ਮਿਲਾਉਣ ਦਾ ਔਖਾ ਕੰਮ ਕਰਨ ਵਾਲਾ ਅਫ਼ਸਰ ਜੋ ਅਣਗੌਲਿਆ ਹੋ ਗਿਆ

08/17/2022 1:15:41 PM

ਭਾਰਤ 1947 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਦੀ ਸਿਖਰ ''''ਤੇ ਸੀ ਅਤੇ ਵੱਪਲਾ ਪੰਗੁੰਨੀ ਮੈਨਨ ਪੂਰੀ ਤਰ੍ਹਾਂ ਟੁੱਟ ਗਿਆ ਸੀ।

ਪੂਰੀ ਤਰ੍ਹਾਂ ਨਿਚੋੜਨ ਵਾਲੀ ਨੌਕਰਸ਼ਾਹੀ ਵਿੱਚ ਤਿੰਨ ਦਹਾਕਿਆਂ ਤੱਕ ਕੰਮ ਕਰਨ ਦਾ ਅਸਰ 54 ਸਾਲਾ ਨੌਕਰਸ਼ਾਹ ''''ਤੇ ਪਿਆ ਸੀ।

ਉਹਨਾਂ ਦੀ ਜੀਵਨੀ ਲਿਖਣ ਵਾਲੀ ਲੇਖਕ ਨਰਾਇਣੀ ਬਾਸੂ ਨੇ ਲਿਖਿਆ ਹੈ ਕਿ ਮੈਨਨ "ਥੱਕਿਆ ਹੋਇਆ, ਜ਼ਿਆਦਾ ਕੰਮ ਕਰਨ ਵਾਲਾ, ਪਹਿਲਾਂ ਤੋਂ ਪਰੇਸ਼ਾਨ ਹੋ ਰਿਹਾ ਸੀ।''''''''

ਉਹਨਾਂ ਨੇ ਲਗਾਤਾਰ ਵਾਇਸਰਾਇਆਂ ਲਈ ਰਾਜਨੀਤਿਕ ਅਤੇ ਸੰਵਿਧਾਨਕ ਸੁਧਾਰਾਂ ''''ਤੇ ਇੱਕ ਪ੍ਰਮੁੱਖ ਅਧਿਕਾਰੀ ਵਜੋਂ ਕੰਮ ਕੀਤਾ ਸੀ ਅਤੇ ਸੱਤਾ ਦੇ ਇੱਕ ਮਹੱਤਵਪੂਰਨ ਤਬਾਦਲੇ ਦੀ ਯੋਜਨਾ ਦਾ ਖਰੜਾ ਤਿਆਰ ਕਰਨ ਵਿੱਚ ਮਦਦ ਕੀਤੀ ਸੀ। ਉਹਨਾਂ ਨੇ ਸਾਲਾਂ ਤੋਂ ਛੁੱਟੀ ਨਹੀਂ ਲਈ ਸੀ।

ਆਜ਼ਾਦੀ ਤੋਂ ਬਾਅਦ ਨਵੀਆਂ ਚਣੌਤੀਆਂ

15 ਅਗਸਤ ਨੂੰ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਸੱਤਾ ਦੇ ਤਬਾਦਲੇ ਦੇ ਜਸ਼ਨ ਖਤਮ ਹੋਣ ਤੋਂ ਬਾਅਦ ਮੈਨਨ ਸਾਦੀ ਵਾਲੀ ਸ਼ਾਂਤ ਜਿਹੀ ਰਿਟਾਇਰਮੈਂਟ ਦੀ ਉਡੀਕ ਕਰ ਰਿਹਾ ਸੀ।

ਸੁਭਾਅ ਪੱਖੋਂ ਇੱਕ ਰੂੜੀਵਾਦੀ ਵਿਅਕਤੀ ਵਜੋਂ ਉਹ ਆਜ਼ਾਦੀ ਦੇ ਨਾਇਕ ਅਤੇ ਕਾਂਗਰਸ ਪਾਰਟੀ ਦੇ ਨੇਤਾ ਵੱਲਭ ਭਾਈ ਪਟੇਲ ਦਾ ਸਹਿਯੋਗੀ ਸੀ। ਪਟੇਲ ਨੇ ਉਨ੍ਹਾਂ ਨੂੰ ਫਿਰ ਬੁਲਾਇਆ। ਉਹ ਰਿਆਸਤਾਂ ਦੇ ਮਾਮਲੇ ਨੂੰ ਸੰਭਾਲਣ ਲਈ ਨਵਗਠਿਤ ਰਾਜ ਵਿਭਾਗ ਦੇ ਇੰਚਾਰਜ ਮੰਤਰੀ ਸਨ ਅਤੇ ਚਾਹੁੰਦੇ ਸੀ ਕਿ ਮੈਨਨ ਜਾਂ ਵੀ.ਪੀ. ਵਰਗਾ ਚੰਗਾ ਜਾਣਕਾਰ, ਉਹਨਾਂ ਦਾ ਸਕੱਤਰ ਹੋਵੇ।

ਜਿਵੇਂ ਕਿ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਮੈਨਨ ਦਾ ਵਰਣਨ ਕੀਤਾ, "ਛੋਟੇ, ਸੁਚੇਤ ਅਤੇ ਬੇਹੱਦ ਬੁੱਧੀਮਾਨ" ਸਿਵਲ ਸੇਵਕ ਲਈ ਇਹ ਇੱਕ ਹੋਰ ਮੁਸ਼ਕਲ ਕੰਮ ਸੀ।

565 ਰਿਆਸਤਾਂ ਨੇ ਬ੍ਰਿਟਿਸ਼ ਭਾਰਤ ਦੀ ਇੱਕ ਤਿਹਾਈ ਭੂਮੀ ਨੂੰ ਕਵਰ ਕੀਤਾ ਅਤੇ ਇਸ ਵਿੱਚ ਆਬਾਦੀ ਦਾ 2/5 ਹਿੱਸਾ ਸੀ। ਉਨ੍ਹਾਂ ਵਿੱਚੋਂ ਕਈਆਂ ਦੀਆਂ ਆਪਣੀਆਂ ਫ਼ੌਜਾਂ, ਰੇਲਵੇ, ਮੁਦਰਾ ਅਤੇ ਟਿਕਟਾਂ ਸਨ।

ਬਹੁਤੇ ਸ਼ਾਸਕਾਂ ਨੂੰ ਅਯੋਗ ਅਤੇ ਬਦਨਾਮ ਤਾਕਤਵਰਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। ਹੈਦਰਾਬਾਦ ਦੇ ਨਿਜ਼ਾਮ (ਰਾਜਾ) ਵਰਗੇ ਹੋਰ ਲੋਕਾਂ ਨੇ ਇੱਕ ਅਜਿਹੇ ਰਾਜ ਉੱਤੇ ਸ਼ਾਸਨ ਕੀਤਾ, ਜਿਸ ਦੀ ਆਮਦਨ ਅਤੇ ਖਰਚ ਅਨੁਮਾਨ ਮੁਤਾਬਿਕ ਬੈਲਜੀਅਮ ਦੇ ਮੁਕਾਬਲੇ ਸਨ ਅਤੇ ਸੰਯੁਕਤ ਰਾਸ਼ਟਰ ਦੇ 20 ਸੰਸਥਾਪਕ ਮੈਂਬਰ ਦੇਸਾਂ ਤੋਂ ਵੱਧ ਸਨ।

ਮੈਨਨ ਦਾ ਟੀਚਾ ਸਾਫ਼ ਸੀ। ਉਹਨਾਂ ਨੂੰ ਸਨਕੀ ਸ਼ਾਸਕਾਂ ਨੂੰ ਭਾਰਤ ਨਾਲ ਇੱਕ ਸੁਰ ਵਿੱਚ ਲਿਆਉਣਾ ਅਤੇ ਭਾਰਤ ਨਾਲ ਇਕਜੁੱਟ ਕਰਨਾ ਸੀ।

ਇਹ ਉਪ-ਮਹਾਂਦੀਪ ਦੀ ਵੰਡ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਧਾਰਮਿਕ ਤਣਾਅ ਦੁਆਰਾ ਦਰਸਾਏ ਗਏ ਅਵਿਸ਼ਵਾਸ ਅਤੇ ਵਧਦੀ ਹਿੰਸਾ ਦੇ ਮਾਹੌਲ ਵਿੱਚ ਹਾਸਲ ਕੀਤਾ ਜਾਣਾ ਸੀ। ਕਾਂਗਰਸ ਨੇਤਾ ਅਤੇ ਬਾਅਦ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਵਾਹਰ ਲਾਲ ਨਹਿਰੂ ਨੇ ਇੱਕ ਸਹਿਯੋਗੀ ਨੂੰ ਕਿਹਾ ਕਿ ਇਹ "ਭਿਆਨਕ ਤੀਬਰਤਾ" ਦੀ ਪ੍ਰਸ਼ਾਸਨਿਕ ਸਥਿਤੀ ਹੈ।

ਆਪਣੇ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਅਤੇ ਫਿਰ ਪਟੇਲ ਨਾਲ ਕੰਮ ਕਰਦੇ ਹੋਏ, ਮੈਨਨ ਨੇ ''''ਰਲੇਵਾਂ ਪੱਤਰ'''' ''''ਤੇ ਕੰਮ ਕੀਤਾ ਜਿਸ ਤਹਿਤ ਰਿਆਸਤਾਂ ਕਾਂਗਰਸ ਸਰਕਾਰ ਲਈ ਰੱਖਿਆ, ਵਿਦੇਸ਼ੀ ਮਾਮਲੇ ਅਤੇ ਸੰਚਾਰ ਦਾ ਕੰਟਰੋਲ ਛੱਡਣ ਲਈ ਸਹਿਮਤ ਹੋਈਆਂ।

BBC
ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ, ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ। ਇਸ ''''ਤੇ ਬੀਬੀਸੀ ਦੀ ਵਿਸ਼ੇਸ਼ ਲੜੀ ਦੀ ਇਹ ਪੰਜਵੀਂ ਕਹਾਣੀ ਹੈ।

ਰਿਆਸਤਾਂ ਦੇ ਸ਼ਾਸਕਾਂ ਨੂੰ ਮਨਾਉਣਾ

ਦੋ ਸਾਲਾਂ ਤੋਂ ਵੱਧ ਸਮੇਂ ਤੱਕ ਮੈਨਨ ਅਤੇ ਪਟੇਲ ਨੇ ਰਿਆਸਤਾਂ ਦੇ ਸ਼ਾਸਕਾਂ ਨਾਲ ਗੱਲਬਾਤ ਦੇ ਕਈ ਦੌਰ ਕੀਤੇ। ਇਸ ਦੇ ਲਈ ਉਨ੍ਹਾਂ ਨੇ ਸੂਬਿਆਂ ਦੇ ਸੈਂਕੜੇ ਦੌਰੇ ਕੀਤੇ। ਸ਼ਾਸਕਾਂ ਨੇ ਉਨ੍ਹਾਂ ਨੂੰ ਆਜ਼ਾਦ ਭਾਰਤ ਵਿੱਚ ਆਪਣੇ ਭਵਿੱਖ ਬਾਰੇ ਸਵਾਲ ਕੀਤੇ।

ਹੈਦਰਾਬਾਦ, ਕਸ਼ਮੀਰ ਅਤੇ ਤੱਟਵਰਤੀ ਜੂਨਾਗੜ੍ਹ ਦੀਆਂ ਵਿਸ਼ਾਲ ਰਿਆਸਤਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਤ੍ਰਾਵਣਕੋਰ ਨੇ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਹੋਰ ਸ਼ਾਸਕਾਂ ਨੇ ਵੱਖ-ਵੱਖ ਸੰਘਾਂ ਬਾਰੇ ਵਿਚਾਰ ਕੀਤਾ: ਉੜੀਸਾ (ਹੁਣ ਓਡੀਸ਼ਾ) ਅਤੇ ਛੱਤੀਸਗੜ੍ਹ ਦੇ ਸ਼ਾਸਕਾਂ ਨੇ ਪੂਰਬੀ ਰਿਆਸਤਾਂ ਦੇ ਇੱਕ ਸੰਘ ਬਾਰੇ ਚਰਚਾ ਕੀਤੀ।

''''ਵੀਪੀ ਮੈਨਨ: ਦਿ ਅਨਸੰਗ ਆਰਕੀਟੈਕਟ ਆਫ਼ ਮਾਡਰਨ ਇੰਡੀਆ'''' ਦੀ ਲੇਖਿਕਾ, ਸ਼੍ਰੀਮਤੀ ਬਾਸੂ ਕਹਿੰਦੀ ਹੈ, "ਵਿਖੇੜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਵੀਪੀ ਨੇ ਭਾਰਤ ਦੀ ਸੱਤਾ ਦੇ ਤਬਾਦਲੇ ਦੀਆਂ ਆਈਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ।"

ਪਟੇਲ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਚੁਸਤ ਸੁਭਾਅ ਦੇ ਮਾਲਕ ਮੈਨਨ ਨੇ ਸ਼ਾਸਕਾਂ ਨਾਲ ਗਾਜਰ-ਸੋਟੀ ਦੀ ਲੜਾਈ ਲੜੀ।

ਉਨ੍ਹਾਂ ਨੂੰ ਪੈਸੇ ਜਾਂ ਮੁਆਵਜ਼ੇ ਵਿੱਚ ਪੈਨਸ਼ਨ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਨੂੰ ਆਪਣੇ ਮਹਿਲ ਅਤੇ ਖ਼ਿਤਾਬ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਗਈ, ਪਰ ਜਦੋਂ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ ਹਨ, ਤਾਂ ਸੋਟੀ ਹੀ ਕੰਮ ਆਉਂਦੀ ਹੈ।

ਫੌਜ ਨੂੰ ਸਤੰਬਰ ਵਿੱਚ ਹੈਦਰਾਬਾਦ ਵਿੱਚ ਭੇਜਿਆ ਗਿਆ। ਇੱਥੇ ਦਾ ਰਾਜਾ ਭਾਰਤ ਅਤੇ ਪਾਕਿਸਤਾਨ ਦੋਵਾਂ ਤੋਂ ਆਜ਼ਾਦ ਰਹਿਣਾ ਚਾਹੁੰਦਾ ਸੀ। ਭਾਰਤੀ ਫ਼ੌਜਾਂ ਨੇ ਜੂਨਾਗੜ੍ਹ ''''ਤੇ ਹਮਲਾ ਕੀਤਾ ਜਿਸ ਦੇ ਮੁਸਲਿਮ ਸ਼ਾਸਕ ਨੇ ਪਾਕਿਸਤਾਨ ਦੇ ਨਾਲ ਜਾਣ ਦੀ ਚੋਣ ਕੀਤੀ ਸੀ। ਫਿਰ ਇੱਕ ਜਨਮਤ ਸੰਗ੍ਰਹਿ ਹੋਇਆ ਜਿੱਥੇ ਲੋਕਾਂ ਨੇ ਭਾਰਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਕਸ਼ਮੀਰ ਵਿੱਚ ਮੈਨਨ ਨੇ ਸੁੱਤੇ ਹੋਏ ਰਾਜਕੁਮਾਰ ਨੂੰ ਇਹ ਦੱਸਣ ਲਈ ਜਗਾਇਆ ਕਿ ਪਾਕਿਸਤਾਨ ਦੇ ਕਬਾਇਲੀ ਲੜਾਕਿਆਂ ਨੇ ਉਸ ਦੇ ਰਾਜ ''''ਤੇ ਹਮਲਾ ਕਰ ਦਿੱਤਾ ਹੈ। ਮੈਨਨ ਨੇ ਦੱਸਿਆ ਸੀ ਮਹਾਰਾਜਾ ਇਕਦਮ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ ਅਤੇ ਰਲੇਵੇਂ ਦੇ ਦਸਦਾਵੇਜ਼ ''''ਤੇ ਦਸਤਖ਼ਤ ਕਰ ਦਿੱਤੇ।

ਦੋ ਸਾਲਾਂ ਵਿੱਚ 500 ਤੋਂ ਵੱਧ ਰਿਆਸਤਾਂ ਨੂੰ 14 ਨਵੇਂ ਰਾਜਾਂ ਵਿੱਚ ਭੰਗ ਕਰ ਦਿੱਤਾ ਗਿਆ। ਇਹ ਇੱਕ ਜ਼ਿਕਰਯੋਗ ਉਪਲਬਧੀ ਸੀ। ਸ਼੍ਰੀਮਤੀ ਬਾਸੂ ਕਹਿੰਦੀ ਹੈ, "ਪਟੇਲ ਦੀ ਸ਼ਾਸਕਾਂ ਪ੍ਰਤੀ ਖੁੱਲ੍ਹੀ ਅਣਦੇਖੀ ਵੀਪੀ ਦੀ ਸੂਖਮਤਾ, ਸੁਹਜ ਅਤੇ ਬੇਰਹਿਮਤਾ ਦੇ ਮਿਸ਼ਰਣ ਨਾਲ ਘੱਟ ਹੋ ਗਈ ਸੀ।"



ਕਲਰਕੀ ਤੋਂ ਲੈ ਕੇ ਨੌਕਰਸ਼ਾਹ ਵੱਜੋਂ ਤਜ਼ਰਬਿਆਂ ਭਰਪੂਰ ਸਫਰ

ਭਾਰਤ ਨੂੰ ਇਕਜੁੱਟ ਕਰਨਾ ਸ਼ੁਰੂ ਕਰਨ ਤੋਂ ਬਹੁਤ ਪਹਿਲਾਂ ਮੈਨਨ ਦੀ ਮੌਜੂਦਗੀ ਲਾਜ਼ਮੀ ਹੋ ਗਈ ਸੀ। ਉਨ੍ਹਾਂ ਨੇ 1947 ਵਿੱਚ ਅਵਿਸ਼ਵਾਸ਼ਯੋਗ ਰੂਪ ਨਾਲ ਸਜ਼ਾ ਦੇਣ ਵਰਗੀ ਸਮਾਂ ਸੀਮਾ ਦੇ ਅਧੀਨ ਕੰਮ ਕੀਤਾ ਤਾਂ ਜੋ ਸੱਤਾ ਦੇ ਤਬਾਦਲੇ ਦੀ ਇੱਕ ਯੋਜਨਾ ਨੂੰ ਇਕੱਠਾ ਕੀਤਾ ਜਾ ਸਕੇ।

ਉਨ੍ਹਾਂ ਦੇ ਟਾਈਪਰਾਈਟਰ ਉੱਤੇ ਇਹ ਸਭ ਪ੍ਰਸਤਾਵਿਤ ਕਰਦੇ ਹੋਏ ਕੀਤਾ ਜਾਵੇ ਕਿ ਸੱਤਾ ਭਾਰਤ ਅਤੇ ਪਾਕਿਸਤਾਨ ਵਿੱਚ ਦੋ ਸੰਘੀ ਸਰਕਾਰਾਂ ਨੂੰ ਟ੍ਰਾਂਸਫਰ ਕੀਤੀ ਜਾਵੇ। ਇਹ ਉਸ ਸਮਝੌਤੇ ਦਾ ਆਧਾਰ ਬਣ ਗਿਆ ਜਿਸ ਤਹਿਤ ਅੰਗਰੇਜ਼ਾਂ ਨੇ ਤਿੰਨ ਮਹੀਨਿਆਂ ਬਾਅਦ ਭਾਰਤ ਛੱਡ ਦਿੱਤਾ।

ਸ਼੍ਰੀਮਤੀ ਬਾਸੂ ਕਹਿੰਦੀ ਹੈ, "ਉਸ ਨੇ ਇਸ ਨੂੰ ਚਾਰ ਘੰਟਿਆਂ ਵਿੱਚ ਇਕੱਠਾ ਕੀਤਾ, ਕੁਝ ਅਜਿਹਾ ਜੋ ਇਤਿਹਾਸ ਅਤੇ ਦੱਖਣੀ ਏਸ਼ੀਆ ਦਾ ਚਿਹਰਾ ਬਦਲ ਦੇਵੇਗਾ। ਇਹ ਇੱਕ ਸ਼ਾਨਦਾਰ ਪ੍ਰਾਪਤੀ ਸੀ।"

ਮੈਨਨ ਨੇ ਆਪਣੀਆਂ ਸਭ ਤੋਂ ਭਿਆਨਕ ਤੇ ਮੁਸ਼ਕਲ ਸਮਝੀਆਂ ਜਾਂਦੀਆਂ ਇੱਛਾਵਾਂ ਨੂੰ ਪਾਰ ਕਰ ਲਿਆ ਸੀ। ਉਹ ਵਿਅਕਤੀ ਜੋ ਕਾਲਜ ਨਹੀਂ ਗਿਆ ਸੀ ਅਤੇ ਸੋਨੇ ਦੀ ਖਾਨ ਵਿੱਚ ਇੱਕ ਮਜ਼ਦੂਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ।

ਉਹ ਸਿਵਲ ਸੇਵਾ ਦੇ ਸਿਖਰ ''''ਤੇ ਪਹੁੰਚ ਗਿਆ ਸੀ। ਇੱਕ ਨੌਕਰਸ਼ਾਹ ਵਜੋਂ ਉਹਨਾਂ ਦਾ 37 ਸਾਲਾਂ ਲੰਬਾ ਕਰੀਅਰ ਭਾਰਤ ਦੀ ਆਜ਼ਾਦੀ ਦੀ ਲੰਬੀ ਅਤੇ ਮੁਸ਼ਕਲ ਯਾਤਰਾ ਤੱਕ ਫੈਲਿਆ ਹੋਇਆ ਸੀ।

ਉਹ ਸਿਵਲ ਸੇਵਕਾਂ ਦੇ ਕੁਲੀਨ ਕਾਡਰ ਨਾਲ ਸਬੰਧਤ ਨਹੀਂ ਸੀ: ਉਸ ਨੇ ਸ਼ਾਹੀ ਨੌਕਰਸ਼ਾਹੀ ਵਿੱਚ ਇੱਕ ਟਾਈਪਿਸਟ, ਸਟੈਨੋਗ੍ਰਾਫਰ ਅਤੇ ਕਲਰਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਧੂੰਏਂ ਨਾਲ ਭਰੇ ਕਮਰਿਆਂ ਵਿੱਚ ਲੰਬੇ ਸਮੇਂ ਤੱਕ ਨੋਟਸ ਲੈਣ ਅਤੇ ਸਖ਼ਤ ਗੱਲਬਾਤ ਵਿੱਚ ਲੱਗੇ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸੁਣਿਆ। ਮੈਨਨ ਨੇ ਭਾਰਤ ਦੇ ਲਿਬਰਲ ਸੈਕਟਰੀ ਆਫ਼ ਸਟੇਟ ਐਡਵਿਨ ਮੋਂਟੈਗੂ ਨੂੰ "ਪੇਪਰ-ਪੁਸ਼ਿੰਗ, ਡਰਾਫਟ ਰਾਈਟਿੰਗ ਅਤੇ ਲੈਟਰ ਟਾਈਪਿੰਗ" ਤੋਂ ਪਰੇ ਸੋਚਣ ਲਈ ਪ੍ਰੇਰਿਤ ਕਰਨ ਦਾ ਸਿਹਰਾ ਦਿੱਤਾ।

ਉਸ ਦੇ ਬਾਅਦ ਦੇ ਸਾਲਾਂ ਵਿੱਚ ਮੈਨਨ ਨੂੰ ਅਜੀਬੋ ਗਰੀਬ ਕੰਮ ਸੌਂਪੇ ਗਏ: ਉਹਨਾਂ ਨੇ ਭਾਰਤ ਦੇ ਮਾਹੌਲ ਵਿੱਚ ਆਈ ਤਲਖੀ ਤੋਂ ਬਾਅਦ ਇੱਕ ਉੱਤਰੀ ਰਾਜ ਦੇ ਰਾਜੇ ਨੂੰ ਲੰਡਨ ਤੋਂ ਦਿੱਲੀ ਵਿੱਚ ਦੋ "ਨਾਈਟ ਕਲੱਬ ਹੋਸਟਸ" ਨੂੰ ਬੁਲਾਉਣ ਤੋਂ ਰੋਕ ਦਿੱਤਾ ਸੀ।

ਉਹਨਾਂ ਨੇ ਇੱਕ ਸੀਨੀਅਰ ਮੰਤਰੀ ਨੂੰ "ਗੁਪਤ ਟੈਲੀਗ੍ਰਾਮ" ਭੇਜੇ ਅਤੇ ਉਸ ਨੂੰ ਲੰਡਨ ਤੋਂ ਇੱਕ ਮਰੇ ਹੋਏ ਭਾਰਤੀ ਰਾਜੇ ਨਾਲ ਸਬੰਧਤ ਕੁਝ ਅਨਮੋਲ ਕਲਾ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ।

ਇੱਥੋਂ ਤੱਕ ਕਿ ਉਹ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੁਆਰਾ ਹੈਦਰਾਬਾਦ ਦੇ ਨਿਜ਼ਾਮ ਨਾਲ ਸਬੰਧਤ ਗਹਿਣਿਆਂ ਦੇ ਦਾਅਵਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਰਕਾਰ ਦੇ ਪ੍ਰਤੀਨਿਧੀ ਵਜੋਂ ਅਦਾਲਤਾਂ ਵਿੱਚ ਵੀ ਪੇਸ਼ ਹੋਏ।

"ਰਾਜਨੀਤਿਕ ਬਿਰਤਾਂਤ ਤੋਂ ਸਫਾਇਆ"

ਸ਼੍ਰੀਮਤੀ ਬਾਸੂ ਵਰਗੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਟੇਲ ਦੀ ਮੌਤ ਤੋਂ ਬਾਅਦ ਨਹਿਰੂ ਵੱਲੋਂ ਉਨ੍ਹਾਂ ਨੂੰ ਬਹੁਤ ਜਲਦੀ ਭੁਲਾ ਦਿੱਤਾ ਗਿਆ, ਉਨ੍ਹਾਂ ਨੂੰ ਅਣਡਿੱਠ ਕੀਤਾ ਗਿਆ ਅਤੇ ਪਾਸੇ ਕਰ ਦਿੱਤਾ ਗਿਆ। ਸ਼੍ਰੀਮਤੀ ਬਾਸੂ ਕਹਿੰਦੇ ਹਨ, "ਉਹਨਾਂ ਦਾ ਰਾਜਨੀਤਿਕ ਬਿਰਤਾਂਤ ਤੋਂ ਸਫਾਇਆ ਕਰ ਦਿੱਤਾ ਗਿਆ ਸੀ।"

''''''''ਜਦੋਂ ਉਹਨਾਂ ਦੀ 75 ਸਾਲ ਦੀ ਉਮਰ ਵਿੱਚ ਮੌਤ ਹੋਈ ਤਾਂ ਦੋ ਵਿਆਹਾਂ ਤੋਂ ਪੈਦਾ ਹੋਏ ਤਿੰਨ ਬੱਚੇ ਪਿੱਛੇ ਰਹਿ ਗਏ ਸਨ। ਉਸ ਦਾ ਅੰਤਿਮ ਸੰਸਕਾਰ "ਛੋਟਾ ਅਤੇ ਨਿੱਜੀ'''' ਸੀ ਜਿਵੇਂ ਕਿ ਵੀਪੀ ਜੀਵਨ ਭਰ ਰਿਹਾ ਸੀ।''''''''

ਨੌਕਰਸ਼ਾਹ, ਸੰਕਟ ਪ੍ਰਬੰਧਕ, ਪਹੁੰਚਕਰਨਯੋਗ ਅਤੇ ਭਾਰਤ ਦੇ ਏਕੀਕਰਨ ਦਾ ਡਰਾਫਟਸਮੈਨ, ਮੈਨਨ ਇਸ ਸਭ ਕੁਝ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸੀ।

ਸ਼੍ਰੀਮਤੀ ਬਾਸੂ ਕਹਿੰਦੇ ਹਨ ਕਿ "ਵੱਖ-ਵੱਖ ਸ਼ਖਸੀਅਤਾਂ ਅਤੇ ਵੱਡੇ ਅਹੰਕਾਰ ਵਾਲੇ ਕਮਰਿਆਂ ਵਿੱਚ ਰਹਿਣ" ਨੇ ਉਸ ਨੂੰ ਵਾਕ ਘੜਨ, ਗ੍ਰਹਿਣ ਕਰਨ ਅਤੇ ਗੱਲਬਾਤ ਕਰਨ ਬਾਰੇ ਸਿਖਾਇਆ।

ਮੈਨਨ ਕਹਿੰਦੇ ਸਨ, "ਤੁਸੀਂ ਸਿਰਫ਼ ਉਦੋਂ ਸਿੱਖ ਸਕਦੇ ਹੋ, ਜੇ ਤੁਸੀਂ ਹੇਠਾਂ ਤੋਂ ਸ਼ੁਰੂ ਕਰਦੇ ਹੋ।''''''''


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)