ਗੁਰਪ੍ਰੀਤ ਘੁੱਗੀ ਦੇ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ: ''''ਮੇਰੀ ਹਾਲਤ ਦੇਖ ਕੇ ਕਿਹਾ ਗਿਆ ਕਿ ਇਹ ਕਿਵੇਂ ਦੂਰਦਰਸ਼ਨ ਦੇ ਦਫ਼ਤਰ ਵੜ ਆਇਆ''''

08/17/2022 11:30:40 AM

BBC

''''''''ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਪੜ੍ਹ ਸਕਾਂ। ਗਰੀਬ ਬੰਦੇ ਨੂੰ ਖ਼ੁਆਬ ਲੈਣ ਦਾ ਕੋਈ ਹੱਕ ਨਹੀਂ ਹੈ। ਜਦੋਂ ਗਰੀਬੀ ਦੇ ਠੇਡੇ ਲੱਗਦੇ ਹਨ ਤਾਂ ਸੰਘਰਸ਼ ਵਰਗੀਆਂ ਗੱਲਾਂ ਛੋਟੀਆਂ ਰਹਿ ਜਾਂਦੀਆਂ ਹਨ।''''''''

ਜ਼ਿੰਦਗੀ ਵਿੱਚ ਕੀਤੇ ਸੰਘਰਸ਼, ਕਲਾਕਾਰ ਬਣਨ ਦੀ ਕਹਾਣੀ ਅਤੇ ਸਿਆਸਤ ਨੂੰ ਛੱਡ ਦੇਣ ਅਤੇ ਮੁੜ ਵਾਪਸੀ ਬਾਰੇ ਇਹ ਗੱਲਾਂ ਕੀਤੀਆਂ ਹਨ ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਨੇ।

ਗੁਰਪ੍ਰੀਤ ਘੁੱਗੀ ਇੱਕ ਸਧਾਰਨ ਪਰਿਵਾਰ ਵਿੱਚੋਂ ਆਉਂਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ।

ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਜ਼ਿੰਦਗੀ ਵਿੱਚ ਘੁੱਗੀ ਨੇ ਬਹੁਤ ਸੰਘਰਸ਼ ਕੀਤਾ ਹੈ।

ਘੁੱਗੀ ਨੇ ਜਲੰਧਰ ਦੂਰਦਰਸ਼ਨ ਅਤੇ ਦੋਆਬਾ ਕਾਲਜ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।

ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਕਲਾਕਾਰਾਂ ਨਾਲ ਕੰਮ ਕਰਨ ਦਾ ਤਜ਼ਰਬਾ ਅਤੇ ਭਵਿੱਖ ਵਿੱਚ ਕਿਹੋ ਜਿਹੀ ਸਾਂਝ ਹੋਵੇ, ਇਸ ਵਾਰੇ ਵੀ ਉਨ੍ਹਾਂ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਘੁੱਗੀ ਨੇ ਸਿਆਸਤ ਵਿੱਚ ਮੁੜ ਆਉਣ ਬਾਰੇ ਵੀ ਗੱਲਬਾਤ ਕੀਤੀ ਅਤੇ ਪੰਜਾਬ ਵਿੱਚ ਮੌਜੂਦਾ ਸਰਕਾਰ ਦੀ ਕੰਮਕਾਜ ਦੇ ਤਰੀਕੇ ਤੇ ਵੀ ਬੋਲੇ।

ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਨਾਲ ਸੁਣੋ ਇਹ ਖ਼ਾਸ ਗੱਲਬਾਤ।

ਵੀਡੀਓ- ਗੁਰਪ੍ਰੀਤ ਘੁੱਗੀ ਦਾ ਵਿਸਥਾਰ ਵਿੱਚ ਇੰਟਰਵਿਊ ਦੇਖੋ

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)