ਮਾਹਵਾਰੀ ਦਾ ਚਾਰਟ ਜਦੋਂ ਇਨ੍ਹਾਂ ਔਰਤਾਂ ਨੇ ਆਪਣੇ ਘਰਾਂ ਵਿੱਚ ਲਗਾਇਆ ਤਾਂ ਇਨ੍ਹਾਂ ਦੀ ਜ਼ਿੰਦਗੀ ’ਚ ਕੀ ਬਦਲਿਆ

08/17/2022 10:30:41 AM

ਮੇਰਠ ਹਾਸ਼ਿਮਪੁਰਾ ਦੀ ਰਹਿਣ ਵਾਲੀ ਅਲਫਿਸ਼ਾ ਦੇ ਘਰ ਦੇ ਅੰਦਰ ਇੱਕ ਦਰਵਾਜ਼ੇ ''''ਤੇ ਇੱਕ ਚਾਰਟ ਟੰਗਿਆ ਹੋਇਆ ਹੈ ਜਿਸ ਵਿੱਚ ਮਹਾਂਵਾਰੀ ਦੀਆਂ ਤਰੀਕਾਂ ਲਿਖੀਆਂ ਹੋਈਆਂ ਹਨ। ਘਰ ਵਿੱਚ ਉਸ ਦੇ ਪਿਤਾ ਅਤੇ ਭਰਾ ਵੀ ਰਹਿੰਦੇ ਹਨ।

ਆਉਂਦੇ ਜਾਂਦੇ ਉਨ੍ਹਾਂ ਦੀ ਨਜ਼ਰ ਇਸ ਕਾਗਜ਼ ''''ਤੇ ਪੈਂਦੀ ਰਹਿੰਦੀ ਹੈ ਅਤੇ ਹੁਣ ਇਹ ਉਨ੍ਹਾਂ ਵਾਸਤੇ ਆਮ ਹੋ ਗਿਆ ਹੈ। ਉਹ ਇਸ ਨੂੰ ਦੇਖਦੇ ਹਨ ਅਤੇ ਅੱਗੇ ਵਧ ਜਾਂਦੇ ਹਨ।

ਅਲਫਿਸ਼ਾ ਨੇ ਬੀਬੀਸੀ ਨੂੰ ਦੱਸਿਆ,"ਔਰਤਾਂ ਨੂੰ ਮਾਹਵਾਰੀ ਦੌਰਾਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਕਮਜ਼ੋਰੀ, ਚਿੜਚਿੜਾਪਨ ਅਤੇ ਹੋਰ ਕਈ ਸਮੱਸਿਆਵਾਂ ਸ਼ਾਮਿਲ ਹਨ। ਜਦੋਂ ਦਾ ਮੈਂ ਆਪਣੇ ਘਰੇ ਚਾਰਟ ਲਗਾਇਆ ਹੈ ਸਭ ਨੂੰ ਇਨ੍ਹਾਂ ਤਰੀਕਾਂ ਦਾ ਪਤਾ ਲੱਗ ਗਿਆ ਹੈ ਅਤੇ ਹੁਣ ਮੈਨੂੰ ਵੀ ਬਾਰੇ ਯਾਦ ਰਹਿੰਦਾ ਹੈ।"

ਅਜਿਹਾ ਹੀ ਇੱਕ ਚਾਰਟ ਮੇਰਠ ਦੀ ਰਹਿਣ ਵਾਲੀ ਆਲਿਮਾ ਨੇ ਵੀ ਆਪਣੇ ਕਮਰੇ ਦੇ ਬਾਹਰ ਲਗਾਇਆ ਹੈ। ਆਲਿਮਾ ਦੇ ਘਰ ਭੈਣ, ਭਰਾ ਅਤੇ ਮਾਤਾ-ਪਿਤਾ ਨੂੰ ਮਿਲਾ ਕੇ ਕੁੱਲ ਸੱਤ ਲੋਕ ਹਨ। ਉਨ੍ਹਾਂ ਸਾਰਿਆਂ ਨੂੰ ਹੁਣ ਆਲਿਮਾ ਦੀ ਮਹਾਂਵਾਰੀ ਤਰੀਕ ਦਾ ਪਤਾ ਹੈ।

ਆਲਿਮਾ ਦੱਸਦੇ ਹਨ, "ਮੈਂ ਇੱਕ ਅਧਿਆਪਕ ਹਾਂ ਅਤੇ ਘਰ ਤੋਂ ਬਾਹਰ ਨਿਕਲ ਕੇ ਨੌਕਰੀ ਕਰਦੀ ਹਾਂ। ਇਸ ਸਮੇਂ ਔਰਤ ਨੂੰ ਆਉਣ ਵਾਲੀ ਤਕਲੀਫ਼ਾਂ ਦੇ ਬਾਰੇ ਮੈਨੂੰ ਪਤਾ ਹੈ। ਮੇਰੇ ਘਰ ਦੇ ਮੇਰੀਆਂ ਤਕਲੀਫਾਂ ਦਾ ਧਿਆਨ ਰੱਖਦੇ ਹਨ ਅਤੇ ਇਹ ਕਾਫੀ ਸੌਖਾ ਹੈ।"

ਕੀ ਇਸ ਮੁਹਿੰਮ ਨਾਲ ਆ ਰਿਹਾ ਹੈ ਬਦਲਾਅ

ਮੇਰਠ ਵਿੱਚ ਤਕਰੀਬਨ 60-70 ਘਰਾਂ ਵਿੱਚ ਅਜਿਹੇ ਚਾਰਟ ਲੱਗੇ ਹੋਏ ਹਨ। ਇਹ ਸਾਰਾ ਕੁਝ ਅਚਾਨਕ ਕਿਵੇਂ ਸੰਭਵ ਹੋਇਆ। ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਕਿਸ ਤਰੀਕੇ ਨਾਲ ਇਹ ਪੀਰੀਅਡ ਚਾਰਟ ਘਰ ਵਿੱਚ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਸ ਦਾ ਜਵਾਬ ਐੱਨਜੀਓ ''''ਸੈਲਫੀ ਵਿਦ ਡਾਟਰ ਫਾਊਂਡੇਸ਼ਨ'''' ਦੇ ਡਾਇਰੈਕਟਰ ਸੁਨੀਲ ਜਾਗਲਾਨ ਦਿੰਦੇ ਹਨ।

ਉਨ੍ਹਾਂ ਨੇ ਦੱਸਿਆ, "ਸਾਡੀ ਐੱਨਜੀਓ ਸਾਲ 2017 ਵਿੱਚ ਸਥਾਪਿਤ ਹੋਈ ਸੀ।"

“ਅਸੀਂ ਔਰਤਾਂ ਨੂੰ ਲੈ ਕੇ ਕਈ ਕੰਮ ਕੀਤੇ ਹਨ ਅਤੇ ਮਾਹਵਾਰੀ ਨਾਲ ਸੰਬੰਧਿਤ ਚਾਰਟ ਨੂੰ ਲੈ ਕੇ ਅਸੀਂ 2020 ਵਿੱਚ ਕੰਮ ਸ਼ੁਰੂ ਕੀਤਾ ਹੈ। ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਹਰਿਆਣਾ ਵਿੱਚ ਅਸੀਂ ਕੰਮ ਕਰ ਰਹੇ ਹਾਂ।"

" ਇਸ ਸਮੇਂ ਦੌਰਾਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਮੈਂ ਅਕਸਰ ਸੋਚਦਾ ਸੀ। ਮੇਰੇ ਘਰ ਵਿੱਚ ਅਕਸਰ ਔਰਤਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਅਤੇ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਇਸ ਬਾਰੇ ਕੁਝ ਖਾਸ ਕੀਤਾ ਜਾਵੇ। ਡਾਕਟਰਾਂ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ।"

250 ਵਿਚੋਂ 180 ਚਾਰਟ ਪਾੜੇ ਗਏ

ਮੇਰਠ ਵਿੱਚ ਇਹ ਪੀਰੀਅਡ ਚਾਰਟ ਮੁਹਿੰਮ ਦਸੰਬਰ 2021 ਵਿੱਚ ਸ਼ੁਰੂ ਹੋਈ ਸੀ। ਸ਼ਹਿਰ ਵਿਖੇ ਵੱਖ ਵੱਖ ਥਾਵਾਂ ਉੱਤੇ ਇਸ ਦੇ ਪੋਸਟਰ ਲਗਾਏ ਗਏ ਸਨ। ਸਕੂਲਾਂ- ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਇਸ ਵਾਲੀ ਗੱਲ ਕੀਤੀ ਗਈ ਸੀ।

ਸੁਨੀਲ ਜਗਲਾਨ ਦੱਸਦੇ ਹਨ,"ਅਸੀਂ ਇਸ ਨੂੰ ਲਾਡੋ ਪੰਚਾਇਤ ਦਾ ਨਾਮ ਦਿੱਤਾ ਤੇ ਕੁੜੀਆਂ ਨੂੰ ਕਈ ਜਗ੍ਹਾ ਬੁਲਾਇਆ। ਇਸ ਬਾਅਦ ਅਸੀਂ ਘਰ ਕਰ ਗਏ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਲੈ ਕੇ ਵਟਸਐਪ ਗਰੁੱਪ ਤਿਆਰ ਕੀਤੇ। ਕਈ ਜਗ੍ਹਾ ਪਰਿਵਾਰ ਦੇ ਮਰਦ ਵੀ ਸਾਡੇ ਸਹਾਇਤਾ ਲਈ ਅੱਗੇ ਆਏ।"

“ਸ਼ੁਰੂਆਤ ਵਿੱਚ ਅਸੀਂ ਤਕਰੀਬਨ 250 ਪੀਰੀਅਡ ਚਾਰਟ ਵੰਡੇ ਗਏ। ਟੀਮ ਨੂੰ ਪਤਾ ਲੱਗਿਆ ਕਿ ਫਿਲਹਾਲ ਸਿਰਫ 65-70 ਘਰਾਂ ਵਿੱਚ ਹੀ ਮੌਜੂਦ ਹਨ। ਜ਼ਿਆਦਾਤਰ ਘਰਾਂ ਵਿੱਚ ਇਸ ਨੂੰ ਜਾਂ ਪਾੜ ਦਿੱਤਾ ਗਿਆ ਹੈ ਜਾਂ ਫਿਰ ਕੁੜੀਆਂ ਨੂੰ ਦੀ ਇਜਾਜ਼ਤ ਨਹੀਂ ਮਿਲੀ।"

"ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੁਝ ਘਰਾਂ ਵਿੱਚ ਇਹ ਅਜੇ ਵੀ ਮੌਜੂਦ ਹਨ ਤੇ ਔਰਤਾਂ ਨੂੰ ਉੱਥੇ ਸਹਾਇਤਾ ਮਿਲ ਰਹੀ ਹੈ। ਸਾਨੂੰ ਉਮੀਦ ਹੈ ਕਿ ਜਾਗਰੂਕਤਾ ਨਾਲ ਇਹ ਵਧ ਜਾਣਗੇ।"

ਕੀ ਮੁਹਿੰਮ ਨਾਲ ਸਿਹਤਮੰਦ ਹੋਣਗੀਆਂ ਕੁੜੀਆਂ

ਸੁਨੀਲ ਜਗਲਾਨ ਦਾਅਵਾ ਕਰਦੇ ਹਨ ਕਿ ਇਸ ਦਾ ਟੀਚਾ ਔਰਤਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਹੈ।



ਉਹ ਆਖਦੇ ਹਨ,"ਇਸ ਸਮੇਂ ਦੌਰਾਨ ਔਰਤਾਂ ਕਈ ਪ੍ਰੇਸ਼ਾਨੀ ਵਿਚੋਂ ਗੁਜ਼ਰਦੀਆਂ ਹਨ। ਇਨ੍ਹਾਂ ਵਿੱਚ ਚਿੜਚਿੜਾਪਨ ਕਮਜ਼ੋਰੀ ਥਕਾਨ ਦਰਦ ਅਤੇ ਹੋਰ ਕਈ ਲੱਛਣ ਸ਼ਾਮਿਲ ਹਨ। ਇਸ ਦੌਰਾਨ ਪਰਿਵਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਆਪਣੇ ਖਾਣ ਪੀਣ ਦਾ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਔਰਤ ਦੀ ਮਾਹਵਾਰੀ ਅਨਿਯਮਿਤ ਹੈ ਤਾਂ ਵੀ ਇਸ ਬਾਰੇ ਪਤਾ ਲੱਗ ਜਾਂਦਾ ਹੈ।"

Getty Images

ਸੁਨੀਲ ਜਗਲਾਨ ਅੱਗੇ ਦੱਸਦੇ ਹਨ," ਔਰਤਾਂ ਤੋਂ ਪੂਰੇ ਸਾਲ ਦੇ ਪੀਰੀਅਡ ਚਾਰਟ ਲਏ ਜਾਣਗੇ ਅਤੇ ਜੇ ਕਿਤੇ ਕੋਈ ਗੜਬੜੀ ਮਿਲਦੀ ਹੈ ਤਾਂ ਇਸ ਦੀ ਜਾਣਕਾਰੀ ਸਰਕਾਰ ਨੂੰ ਭੇਜੀ ਜਾਵੇਗੀ। ਆਸ਼ਾ ਵਰਕਰ ਅਤੇ ਆਂਗਨਵਾੜੀ ਕਰਮਚਾਰੀ ਇਨ੍ਹਾਂ ਔਰਤਾਂ ਦੀ ਸਹਾਇਤਾ ਕਰ ਸਕਦੇ ਹਨ।"

ਕਈ ਜਗ੍ਹਾ ਵਿਰੋਧ ਅਤੇ ਕੁੜੀਆਂ ਉੱਤੇ ਭੱਦੀਆਂ ਟਿੱਪਣੀਆਂ

ਪੀਰਿਅਡ ਚਾਰਟ ਨੂੰ ਲੈ ਕੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ ਕੀਤਾ ਗਿਆ। ਆਨਲਾਈਨ ਲਾਡੋ ਪੰਚਾਇਤ ਕਰਵਾਈ ਗਈ।

ਸੁਨੀਲ ਜਗਲਾਨ ਅੱਗੇ ਦੱਸਦੇ ਹਨ,"ਕਈ ਜਗ੍ਹਾ ਇਸ ਦਾ ਵਿਰੋਧ ਦੇਖਣ ਨੂੰ ਮਿਲਿਆ। ਲੋਕਾਂ ਨੇ ਔਰਤਾਂ ਉੱਪਰ ਭੱਦੀਆਂ ਟਿੱਪਣੀਆਂ ਵੀ ਕੀਤੀਆਂ ਪਰ ਅਜਿਹੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਬਾਰੇ ਸਾਰੇ ਧਰਮਾਂ ਦੇ ਮੋਢੀ ਆਗੂਆਂ ਦੀ ਸਹਾਇਤਾ ਵੀ ਲਈ ਹੋਈ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਸਾਡਾ ਸਾਥ ਦਿੱਤਾ।"

''''ਸ਼ੁਰੂ ਵਿੱਚ ਹਿੰਮਤ ਨਹੀਂ ਹੋਈ ਪਰ ਹੁਣ ਸਭ ਠੀਕ ਹੈ''''

ਘਰਾਂ ਦੇ ਅੰਦਰ ਪਰਿਵਾਰਿਕ ਥਾਵਾਂ ਵਿੱਚ ਜਦੋਂ ਇਹ ਪੀਰਿਅਡ ਚਾਰਟ ਲਗਾਏ ਗਏ ਤਾਂ ਕਈ ਔਰਤਾਂ ਨੂੰ ਕਾਫੀ ਅਸਹਿਜ ਲੱਗਿਆ।

ਮੇਰਠ ਦੀ ਆਲੀਆ ਨੇ ਬੀਬੀਸੀ ਨੂੰ ਦੱਸਿਆ,"ਮੈਂ ਇਕ ਗ੍ਰਹਿਣੀ ਹਾਂ। ਘਰ ਵਿੱਚ ਮੇਰੇ ਘਰਵਾਲੇ ਤੋਂ ਇਲਾਵਾ, ਦਿਉਰ, ਸਹੁਰਾ ਅਤੇ ਹੋਰ ਕਈ ਪੁਰਸ਼ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਜਦੋਂ ਮੈਨੂੰ ਇਸ ਪੀਰੀਅਡ ਚਾਰਟ ਬਾਰੇ ਪਤਾ ਲੱਗਿਆ ਤਾਂ ਮੈਂ ਸੋਚਿਆ ਕਿ ਇਹ ਕਿਵੇਂ ਸੰਭਵ ਹੋਵੇਗਾ। ਬਾਅਦ ਵਿਚ ਮੇਰੀ ਸੱਸ ਅਤੇ ਮੇਰੇ ਪਤੀ ਇਸ ਬਾਰੇ ਰਾਜ਼ੀ ਹੋ ਗਏ ਅਤੇ ਮੈਨੂੰ ਹਿੰਮਤ ਦਿੱਤੀ।"

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ, ਕੀ ਇਸ ਸਾਲ ਪਰਿਵਾਰਿਕ ਮੈਬਰਾਂ ਵਿੱਚ ਕੋਈ ਬਦਲਾਅ ਦੇਖਿਆ ਤਾਂ ਉਨ੍ਹਾਂ ਨੇ ਕਿਹਾ,"ਹਾਂ, ਹੁਣ ਉਹ ਸਾਡਾ ਜ਼ਿਆਦਾ ਧਿਆਨ ਰੱਖਦੇ ਹਨ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਸੀ।"

ਇੱਕ ਹੋਰ ਔਰਤ ਮਨੀਸ਼ਾ ਨੇ ਕਿਹਾ, "ਇਹ ਮਾਮਲਾ ਸਾਡੀ ਸਿਹਤ ਨਾਲ ਜੁੜਿਆ ਹੈ। ਸਾਡੀ ਪਰੇਸ਼ਾਨੀ ਨੂੰ ਸਾਡੇ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਦੌਰਾਨ ਔਰਤਾਂ ਚਿੜਚਿੜੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰੀ ਲੜਾਈ ਵੀ ਹੋ ਜਾਂਦੀ ਹੈ। ਜੇਕਰ ਘਰ ਵਾਲਿਆਂ ਨੂੰ ਪਤਾ ਹੋਵੇਗਾ ਤਾਂ ਉਹ ਸਾਡੇ ਲਹਿਜੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।"

''''ਮੈਂ ਪਤਨੀ ਨੂੰ ਕਿਹਾ ਤੁਸੀਂ ਦਰਵਾਜ਼ੇ ''''ਤੇ ਲਗਾਓ ਚਾਰਟ''''

ਹਾਸ਼ਿਮਪੁਰਾ ਮੇਰਠ ਦੇ ਰਹਿਣ ਵਾਲੇ ਜੁਬੈਰ ਅਹਿਮਦ ਨੇ ਖੁੱਲ੍ਹ ਕੇ ਇਸ ਮੁਹਿੰਮ ਦਾ ਸਾਥ ਦਿੱਤਾ ਹੈ। ਉਹ ਇੱਕ ਸਲੂਨ ਚਲਾਉਂਦੇ ਹਨ ਅਤੇ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,"ਇਸ ਸਮੇਂ ਦੌਰਾਨ ਔਰਤਾਂ ਨੂੰ ਤਣਾਅ ਨਹੀਂ ਦੇਣਾ ਚਾਹੀਦਾ। ਔਰਤਾਂ ਨੂੰ ਵੀ ਨਹੀਂ ਸੋਚਣਾ ਚਾਹੀਦਾ ਕਿ ਕੋਈ ਕੀ ਸੋਚੇਗਾ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੀ ਪਵੇਗੀ।"

"ਮੈਂ ਆਪਣੀ ਪਤਨੀ ਨੂੰ ਕਿਹਾ ਕਿ ਬੇਝਿਜਕ ਹੋ ਕੇ ਘਰ ਦੇ ਕਿਸੇ ਵੀ ਦਰਵਾਜ਼ੇ ''''ਤੇ ਇਹ ਚਾਰਟ ਲਗਾ ਦੇਵੇ। ਮੈਂ ਆਪਣੇ ਕਈ ਦੋਸਤਾਂ ਨੂੰ ਵੀ ਇਸ ਨਾਲ ਜੋੜਿਆ ਹੈ।"

ਹਿਮਾਚਲ ਦੀ ਰਿਸ਼ਦਾ ਹੈ ਅੰਬੈਸਡਰ

ਪੀਰੀਅਡ ਚਾਰਟ ਨੂੰ ਲੈ ਕੇ ਬਕਾਇਦਾ ਇੱਕ ਸ਼ਾਰਟ ਫਿਲਮ ਵੀ ਬਣ ਚੁੱਕੀ ਹੈ। ਇਸ ਫ਼ਿਲਮ ਦਾ ਖ਼ਰਚਾ ਹਾਲਾਂਕਿ ਸੰਸਥਾ ਦੇ ਮੁਖੀ ਸੁਨੀਲ ਜਾਗਲਾਨ ਨੇ ਹੀ ਚੁੱਕਿਆ ਹੈ। ਇਸ ਫ਼ਿਲਮ ਵਿੱਚ ਮੁੱਖ ਕਲਾਕਾਰ ਦੇ ਤੌਰ ''''ਤੇ ਹਿਮਾਚਲ ਪ੍ਰਦੇਸ਼ ਦੇ ਰਿਸ਼ਦਾ ਨੇ ਐਕਟਿੰਗ ਕੀਤੀ ਹੈ।

ਰਿਸ਼ਦਾ ਨੇ ਕਿਹਾ, ''''''''ਅਪ੍ਰੈਲ ਵਿੱਚ ਮੇਰੇ ਕੋਲ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਆਫਰ ਆਇਆ ਜਿਸ ਲਈ ਮੈਂ ਤਿਆਰ ਹੋ ਗਈ। ਜਦੋਂ ਮੈਂ ਇਸ ਫ਼ਿਲਮ ਦੀ ਸਕ੍ਰਿਪਟ ਪੜ੍ਹੀ ਤਾਂ ਮੈਂ ਕਾਫ਼ੀ ਪ੍ਰਭਾਵਿਤ ਹੋਈ ਅਤੇ ਸੁਨੀਲ ਜਗਲਾਨ ਨਾਲ ਵੀ ਮੇਰੀ ਇਸ ਬਾਰੇ ਗੱਲ ਹੋਈ। ਉਨ੍ਹਾਂ ਨੇ ਮੈਨੂੰ ਇਸ ਮੁਹਿੰਮ ਨਾਲ ਜੋੜਿਆ ਅਤੇ ਇਸ ਦਾ ਅੰਬੈਸਡਰ ਬਣਾ ਦਿੱਤਾ। ਹੁਣ ਮੈਂ ਕਈ ਸੂਬਿਆਂ ਦੀਆਂ ਔਰਤਾਂ ਨਾਲ ਇਸ ਨੂੰ ਲੈ ਕੇ ਗੱਲ ਕਰਦੀ ਹਾਂ।"

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)