''''ਹਰ ਘਰ ਤਿਰੰਗਾ'''' ਮੁਹਿੰਮ ਦੇ ਕਰੋੜਾਂ ਝੰਡਿਆਂ ਦਾ ਹੁਣ ਕੀ ਹੋਵੇਗਾ

08/17/2022 7:45:40 AM

Getty Images
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤੌਰ ''''ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ 13-15 ਅਗਸਤ ਦਰਮਿਆਨ ਝੰਡਾ ਲਗਾਇਆ ਜਾਵੇ।

13-15 ਅਗਸਤ ਦਰਮਿਆਨ ਇਸ ਦੀ ਸੰਭਾਵਨਾ ਹੈ ਤੁਸੀਂ ਵੀ ਆਪਣੇ ਘਰ, ਦਫ਼ਤਰ, ਕਾਰ ਜਾਂ ਮੋਟਰਸਾਈਕਲ ਉੱਪਰ ਭਾਰਤ ਦਾ ਝੰਡਾ ਲਗਾਇਆ ਹੋਵੇ।

ਵੈਸੇ ਤਾਂ ਭਾਰਤ ਵਿੱਚ ਆਜ਼ਾਦੀ ਦਿਹਾੜੇ ''''ਤੇ ਝੰਡਾ ਲਗਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਸਾਲ ਇਹ ਗੱਲ ਬਿਲਕੁਲ ਵੱਖਰੀ ਸੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤੌਰ ''''ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ 13-15 ਅਗਸਤ ਦਰਮਿਆਨ ਝੰਡਾ ਲਗਾਇਆ ਜਾਵੇ।

ਭਾਰਤ ਦੇ ਸੱਭਿਆਚਾਰ ਮੰਤਰਾਲੇ ਨੇ ਦੂਜੇ ਮੰਤਰਾਲੇ ਅਤੇ ਸੂਬਾ ਸਰਕਾਰਾਂ ਨਾਲ ਮਿਲ ਕੇ ਇਸ ਦੀ ਖਾਸ ਤਿਆਰੀ ਵੀ ਕੀਤੀ ਸੀ।

ਇਸ ਮੁਹਿੰਮ ਨੂੰ ''''ਹਰ ਘਰ ਤਿਰੰਗਾ'''' ਦਾ ਨਾਮ ਦਿੱਤਾ ਗਿਆ ਸੀ।

Getty Images

ਇਸ ਵਿੱਚ 20-25 ਕਰੋੜ ਝੰਡੇ ਲਗਾਉਣ ਦਾ ਟੀਚਾ ਵੀ ਨਿਰਧਾਰਿਤ ਕੀਤਾ ਗਿਆ ਸੀ।

ਸਰਕਾਰ ਦੀ ਇਹ ਦਲੀਲ ਸੀ ਕਿ ਤਿਰੰਗੇ ਨਾਲ ਭਾਰਤ ਦੇ ਨਾਗਰਿਕਾਂ ਦਾ ਗਹਿਰਾ ਰਿਸ਼ਤਾ ਹੈ।

ਸਰਕਾਰ ਨੂੰ ਇਹ ਵੀ ਲਗਦਾ ਹੈ ਕਿ ਇਸ ਮੁਹਿੰਮ ਤੋਂ ਬਾਅਦ ਇਹ ਰਿਸ਼ਤਾ ਹੋਰ ਜ਼ਿਆਦਾ ਵਿਅਕਤੀਗਤ ਹੋ ਸਕੇਗਾ।

ਸਰਕਾਰ ਨੂੰ ਇਹ ਵੀ ਲੱਗਦਾ ਹੈ ਕਿ ਇਸ ਨਾਲ ਨਾਗਰਿਕਾਂ ਦਾ ਤਿਰੰਗੇ ਨਾਲ ਰਿਸ਼ਤਾ ਹੋਰ ਮਜਬੂਤ ਹੋਵੇਗਾ ਅਤੇ ਦੇਸ਼ ਭਗਤੀ ਦੀ ਭਾਵਨਾ ਵੀ ਵਧੇਗੀ।

ਕਿੰਨੇ ਲੋਕਾਂ ਨੇ ਲਗਾਇਆ ਝੰਡਾ

ਦਰਅਸਲ ਇਸ ਮੁਹਿੰਮ ਨੂੰ ਵੱਡੇ ਪੱਧਰ ''''ਤੇ ਮਨਾਇਆ ਗਿਆ ਹੈ। ਕਈ ਜਗ੍ਹਾ ਲੋਕਾਂ ਨੇ ਆਪਣੇ ਘਰ ਅਤੇ ਦਫ਼ਤਰ ਉੱਪਰ ਝੰਡੇ ਲਗਾਏ ਅਤੇ ਕਈ ਜਗ੍ਹਾ ਵੈੱਬਸਾਈਟ ਉੱਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ।

ਸੱਭਿਆਚਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਦੁਪਹਿਰ 12 ਵਜੇ ਤੱਕ 6 ਕਰੋੜ ਲੋਕਾਂ ਨੇ ਝੰਡੇ ਦੇ ਨਾਲ ਆਪਣੀ ਸੈਲਫੀ ਅਪਲੋਡ ਕੀਤੀ ਹੈ।

ਹਾਲਾਂਕਿ ਆਪਣੇ ਘਰ ਦੁਕਾਨ ਗੱਡੀ ਤੋਂ ਦਫ਼ਤਰ ਵਿੱਚ ਕਿੰਨੇ ਲੋਕਾਂ ਨੂੰ ਝੰਡਾ ਲਗਾਇਆ, ਇਸ ਦੇ ਅੰਕੜੇ ਮੰਗਲਵਾਰ ਸਵੇਰ ਤੱਕ ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀ ਇਕੱਠੇ ਨਹੀਂ ਕਰ ਸਕੇ ਸੀ।

ਇਸ ਮੁਹਿੰਮ ਦਾ ਜਿਸ ਹਿਸਾਬ ਨਾਲ ਇਸ ਮੁਹਿੰਮ ਦਾ ਪ੍ਰਚਾਰ ਕੀਤਾ ਗਿਆ, ਝੰਡੇ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਕਰੋੜਾਂ ਵਿੱਚ ਹੀ ਹੋਵੇਗੀ।


ਇਸ ਦਾ ਅੰਦਾਜ਼ਾ ਬਲ ਵਪਾਰੀ ਸੰਗਠਨ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਮਿਲਦਾ ਹੈ।

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਮੁਤਾਬਕ ਇਸ ਸਾਲ 15 ਅਗਸਤ ਦੇ ਮੌਕੇ ਦੇਸ਼ ਭਰ ਵਿੱਚ ਵਪਾਰੀਆਂ ਨੇ ਅਲੱਗ ਅਲੱਗ ਮਾਪ ਦੇ ਤਕਰੀਬਨ 30 ਕਰੋੜ ਝੰਡੇ ਵੇਚੇ ਹਨ ਅਤੇ ਇਸ ਦਾ ਕੁੱਲ ਵਪਾਰ ਤਕਰੀਬਨ 500 ਕਰੋੜ ਦੇ ਆਸ ਪਾਸ ਹੈ।

ਜ਼ਾਹਿਰ ਹੈ ਕਿ ਜੇਕਰ ਵੱਡੀ ਮਾਤਰਾ ਵਿੱਚ ਝੰਡਿਆਂ ਦੀ ਵਿਕਰੀ ਹੋਈ ਹੈ ਤਾਂ ਇਸ ਨੂੰ ਸਹੇਜ ਕੇ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ। ਤਿਰੰਗਾ ਭਾਰਤੀ ਲੋਕਾਂ ਦੀ ਸ਼ਾਨ ਦਾ ਪ੍ਰਤੀਕ ਹੈ।

ਇਸ ਕਰਕੇ ਹੁਣ ਲੋਕ ਪੁੱਛ ਰਹੇ ਹਨ ਕੀ ਇਨ੍ਹਾਂ ਝੰਡਿਆਂ ਦਾ ਕੀ ਕਰਨਾ ਹੈ।

ਝੰਡੇ ਜਮ੍ਹਾ ਕਰਨ ਦੀ ਪਹਿਲ

ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਟਵਿੱਟਰ''''ਤੇ ਇਕ ਪੋਸਟਰ ਜਾਰੀ ਕੀਤਾ ਹੈ।

ਉਨ੍ਹਾਂ ਵੱਲੋਂ ਜਾਰੀ ਪੋਸਟਰ ਵਿੱਚ ਲਿਖਿਆ ਗਿਆ ਹੈ, "15 ਅਗਸਤ ਦੇ ਬਾਅਦ ਝੰਡੇ ਦਾ ਕੀ ਕਰਨਾ ਹੈ? ਇਸ ਬਾਰੇ ਘਬਰਾਉਣ ਦੀ ਲੋੜ ਨਹੀਂ ਹੈ। ਲਾ ਮਾਰਟੀਨੀਅਰ ਗਰਲਜ਼ ਕਾਲਜ ਲਖਨਊ ਕੋਲ ਇਸ ਦਾ ਤਰੀਕਾ ਹੈ।"

"ਅਸੀਂ ਸੂਬੇ ਦੇ ਵੱਖ ਵੱਖ ਸ਼ਹਿਰਾਂ ਦੇ ਰਿਹਾਇਸ਼ੀ ਇਲਾਕੇ ਅਤੇ ਸੜਕਾਂ ਤੋਂ ਝੰਡੇ ਇਕੱਠੇ ਕਰ ਰਹੇ ਹਾਂ। ਤੁਸੀਂ ਸਾਨੂੰ ਡਾਕ ਰਾਹੀਂ ਝੰਡੇ ਭੇਜ ਸਕਦੇ ਹੋ ਜਾਂ ਫਿਰ ਕਾਲਜ ਵਿੱਚ ਜਮ੍ਹਾਂ ਕਰਵਾ ਸਕਦੇ ਹੋ।"

ਇਸ ਕਾਲਜ ਦੀ ਪ੍ਰਿੰਸੀਪਲ ਡਾ ਆਸ਼ਵੇਤਾ ਦਾਸ ਨੇ ਬੀਬੀਸੀ ਨੂੰ ਦੱਸਿਆ ਕਿ ਹਰ ਘਰ ਤਿਰੰਗਾ ਮੁਹਿੰਮ ਨਾਲ ਜੁੜਨ ਦਾ ਫ਼ੈਸਲਾ ਕਾਲਜ ਪ੍ਰਸ਼ਾਸਨ ਦਾ ਸੀ। ਇਸ ਫ਼ੈਸਲੇ ਵਿੱਚ ਸੂਬਾ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਹੈ।

ਇਸ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇਸ ਪਹਿਲ ਬਾਰੇ ਉਨ੍ਹਾਂ ਨੇ ਸਥਾਨਕ ਨਿਗਮ ਪ੍ਰਸ਼ਾਸਨ ਨੂੰ ਵੀ ਦੱਸਿਆ ਹੈ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ।

ਦਾਸ ਮੁਤਾਬਕ 15 ਅਗਸਤ ਨੂੰ ਦੇਰ ਸ਼ਾਮ ਹੀ ਉਨ੍ਹਾਂ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ''''ਤੇ ਸ਼ੇਅਰ ਕੀਤਾ ਸੀ। "ਸ਼ੁਰੂਆਤੀ ਸਮਾਂ ਹੈ ਅਤੇ ਇਸ ਕਰਕੇ ਸਾਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ। ਅਸੀਂ ਨਗਰ ਨਿਗਮ ਅਤੇ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਹੈ।"

ਕਾਲਜ ਪ੍ਰਸ਼ਾਸਨ ਵਾਂਗ ਮੁੰਬਈ ਦੇ ਇੰਡੀਅਨ ਆਇਲ ਬ੍ਰਾਂਚ ਨੇ ਵੀ 16 ਅਗਸਤ ਤੋਂ ਝੰਡੇ ਇਕੱਠੇ ਕਰਨ ਦੀ ਸ਼ੁਰੂਆਤ ਕੀਤੀ ਹੈ। ਜੇਕਰ ਤੁਸੀਂ ਮੁੰਬਈ ਦੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਦੇ ਨੇੜੇ ਰਹਿੰਦੇ ਹੋ ਤਾਂ ਉੱਥੇ ਜਾ ਕੇ ਝੰਡਾ ਜਮ੍ਹਾ ਕਰਵਾ ਸਕਦੇ ਹੋ।

ਇਸ ਦੇ ਨਾਲ ਹੀ ਮਾਈ ਗ੍ਰੀਨ ਸੁਸਾਇਟੀ ਨਾਮ ਦੀ ਇੱਕ ਐਨਜੀਓ ਨੇ ਵੀ ਝੰਡੇ ਇਕੱਠੇ ਕਰਨ ਦੀ ਪਹਿਲ ਕੀਤੀ ਹੈ।

ਇਹ ਕੁਝ ਕੋਸ਼ਿਸ਼ਾਂ ਨਿੱਜੀ ਤੌਰ ''''ਤੇ ਕੀਤੀਆਂ ਗਈਆਂ ਹਨ।ਫਿਲਹਾਲ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।

ਕੀ ਹ ਝੰਡੇ ਬਾਰੇ ਨਿਯਮ

ਅਜਿਹਾ ਨਹੀਂ ਹੈ ਕਿ ਝੰਡਾ ਜਮ੍ਹਾਂ ਕਰਾਉਣ ਵਾਲਿਆਂ ਕੋਲ ਜਾਣਾ ਹੀ ਜਨਤਾ ਕੋਲ ਇੱਕੋ ਇੱਕ ਰਾਹ ਹੈ। ਆਮ ਲੋਕ ਵੀ ਝੰਡੇ ਦਾ ਆਪਣੇ ਪੱਧਰ ''''ਤੇ ਧਿਆਨ ਰੱਖ ਸਕਦੇ ਹਨ ਅਤੇ ਉਸ ਨੂੰ ਨਸ਼ਟ ਕਰ ਸਕਦੇ ਹਨ।

ਇੰਡੀਅਨ ਫਲੈਗ ਫਾਊਂਡੇਸ਼ਨ ਦੇ ਸੀਈਓ ਅਸੀਮ ਘੋਸ਼ ਦਾ ਕਹਿਣਾ ਹੈ ਕਿ ਹਰ ਘਰ ਤਿਰੰਗਾ ਮੁਹਿੰਮ ਬਾਰੇ ਕਈ ਗਲਤਫਹਿਮੀਆਂ ਫੈਲੀਆਂ ਹਨ।

ਬੀਬੀਸੀ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ,"ਲੋਕਾਂ ਦੇ ਮਨ ਵਿੱਚ ਗਲਤ ਧਾਰਨਾ ਹੈ ਕਿ ਝੰਡਾ ਕੇਵਲ ਦੋ ਦਿਨਾਂ ਦੇ ਵਿੱਚ ਹੀ ਲਗਾਉਣਾ ਸੀ। ਕੇਂਦਰ ਸਰਕਾਰ ਵੱਲੋਂ ਜਾਂ ਸੂਬਾ ਸਰਕਾਰ ਵੱਲੋਂ ਕਦੇ ਨਹੀਂ ਆਖਿਆ ਗਿਆ ਕਿ 15 ਅਗਸਤ ਤੋਂ ਬਾਅਦ ਝੰਡਾ ਉਤਾਰ ਲਿਆ ਜਾਵੇ। ਇਹ ਗੱਲ ਆਮ ਲੋਕਾਂ ਨੂੰ ਸਮਝ ਨਹੀਂ ਹੋਵੇਗੀ।"

ਉਹ ਅੱਗੇ ਆਖਦੇ ਹਨ,"ਭਾਰਤ ਵਿੱਚ ਸਾਲ ਦੇ ਹਰ ਦਿਨ ਘਰ ਦਫ਼ਤਰ ਜਾਂ ਕਿਸੇ ਜਨਤਕ ਜਗ੍ਹਾ ਉੱਤੇ ਝੰਡਾ ਲਗਾਉਣ ਦੀ ਆਮ ਲੋਕਾਂ ਨੂੰ ਇਜਾਜ਼ਤ ਹੈ। ਸੁਪਰੀਮ ਕੋਰਟ ਨੇ ਸਾਲ 2004 ਦੇ ਫ਼ੈਸਲੇ ਤੋਂ ਬਾਅਦ ਇਹ ਸੰਭਵ ਕਰ ਦਿੱਤਾ ਹੈ। ਇਸ ਕਰਕੇ 15 ਅਗਸਤ ਬਾਅਦ ਝੰਡੇ ਉਤਾਰਨਾ ਜ਼ਰੂਰੀ ਨਹੀਂ ਹੈ। ਤੁਸੀਂ ਇਸ ਨੂੰ ਲੱਗੇ ਰਹਿਣ ਦੇ ਸਕਦੇ ਹੋ।"

ਜੇਕਰ ਹਵਾ ਕਾਰਨ ਜਾਂ ਕਿਸੇ ਹੋਰ ਕਾਰਨ ਝੰਡਾ ਫਟ ਜਾਵੇ ਜਾਂ ਗੰਦਾ ਹੋ ਗਿਆ ਹੋਵੇ ਤਾਂ ਫਲੈਗ ਕੋਡ 2022 ਮੁਤਾਬਕ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਭਾਰਤੀ ਝੰਡਾ ਕੋਡ 2002 ਬਣਿਆ ਸੀ ਜਿਸ ਵਿੱਚ 2021 ਦੌਰਾਨ ਕੁਝ ਬਦਲਾਵ ਕੀਤੇ ਗਏ ਸਨ।

ਇਸ ਤਹਿਤ ਜੇਕਰ ਝੰਡਾ ਫਟ ਜਾਵੇ ਜਾਂ ਮੈਲਾ ਹੋ ਜਾਵੇ ਤਾਂ ਉਸ ਨੂੰ ਇਕਾਂਤ ਵਿੱਚ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਂਦਾ ਹੈ। ਚੰਗਾ ਹੋਵੇਗਾ ਜੇਕਰ ਉਸ ਨੂੰ ਸਾੜ ਕੇ ਜਾਂ ਮਰਿਆਦਾ ਮੁਤਾਬਕ ਨਸ਼ਟ ਕੀਤਾ ਜਾਵੇ।

Getty Images

ਇਹ ਮਰਿਆਦਿਤ ਤਰੀਕਾ ਕੀ ਹੋਵੇਗਾ ਇਸ ਬਾਰੇ ਫਲੈਗ ਕੋਡ ਵਿੱਚ ਕੋਈ ਵਿਸਥਾਰ ਨਹੀਂ ਹੈ।

ਇਸ ਸਵਾਲ ਦੇ ਜਵਾਬ ਵਿੱਚ ਅਸੀਮ ਆਖਦੇ ਹਨ,"ਕੁਝ ਲੋਕਾਂ ਵਾਸਤੇ ਇਹ ਤਰੀਕਾ ਦਫ਼ਨਾਉਣਾ ਹੋ ਸਕਦਾ ਹੈ ਅਤੇ ਕੁਝ ਲਈ ਗੰਗਾ ਵਿੱਚ ਵਹਾ ਦੇਣਾ। ਹੋ ਸਕਦਾ ਹੈ ਕੁਝ ਲੋਕਾਂ ਵਾਸਤੇ ਇਹ ਸਾੜਨਾ ਹੋਵੇ। ਹਰ ਕੋਈ ਆਪਣੇ ਤਰੀਕੇ ਨਾਲ ਇਹ ਕਰ ਸਕਦਾ ਹੈ। ਪਰ ਇਸ ਨੂੰ ਹਮੇਸ਼ਾਂ ਇਕਾਂਤ ਵਿੱਚ ਕੀਤਾ ਜਾਵੇ ਅਤੇ ਕਦੇ ਉਸ ਦਾ ਵੀਡੀਓ ਨਾ ਬਣਾਇਆ ਜਾਵੇ। ਇਹ ਕਰਨਾ ਜ਼ਰੂਰੀ ਹੈ ਤਾਂ ਜੋ ਬਾਅਦ ਵਿੱਚ ਵੀਡੀਓ ਦਾ ਗਲਤ ਇਸਤੇਮਾਲ ਨਾ ਹੋ ਸਕੇ।"

ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਕੰਮ ਆਪਣੇ ਘਰ ਵਿੱਚ ਹੀ ਕੀਤਾ ਜਾਵੇ। ਝੰਡਾ ਜਮ੍ਹਾਂ ਕਰਨ ਵਾਲਿਆਂ ਕੋਲ ਜਾਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)