ਡਾਰਲਿੰਗਸ: ਘਰੇਲੂ ਹਿੰਸਾ ’ਤੇ ਬਣੀ ਇਹ ਫ਼ਿਲਮ ਕਿਹੜੇ ਸਵਾਲ ਖੜ੍ਹੇ ਕਰ ਰਹੀ ਹੈ

08/13/2022 8:15:37 PM

ਹਾਲਾਂਕਿ ਘਰੇਲੂ ਹਿੰਸਾ ਕੋਈ ਹਾਸੇ ਮਜ਼ਾਕ ਦਾ ਵਿਸ਼ਾ ਨਹੀਂ ਹੈ ਪਰ ਇਸ ਵਿਸ਼ੇ ਉੱਪਰ ਬਣੀ ਇੱਕ ਡਾਰਕ ਕਮੇਡੀ ਫ਼ਿਲਮ ਡਾਰਲਿੰਗਸ ਨੂੰ ਭਾਰਤੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਓਟੀਟੀ ਪਲੈਟਫਾਰਮ ਨੈੱਟਫਲਿਕਸ ਉੱਪਰ ਪੰਜ ਅਗਸਤ ਨੂੰ ਜਾਰੀ ਕੀਤੀ ਗਈ ਇਸ ਫ਼ਿਲਮ ਵਿੱਚ ਆਲੀਆ ਭੱਟ, ਸ਼ਿਫਾਲੀ ਸ਼ਾਹ ਅਤੇ ਵਿਜੇ ਵਰਮਾ ਮੋਹਰੀ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਇੱਕ ਨੌਜਵਾਨ ਮੁਸਲਿਮ ਜੋੜੇ ਦੇ ਪਿਆਰ, ਹਿੰਸਾ ਅਤੇ ਬਦਲੇ ਦੀ ਕਹਾਣੀ ਹੈ।

ਕਹਾਣੀ ਸ਼ੁਰੂ ਹੁੰਦੀ ਹੈ ਦੋ ਪ੍ਰੇਮੀਆਂ ਬਦਰੂਨਿਸਾਂ (ਆਲੀਆ ਭੱਟ) ਅਤੇ ਹਮਜ਼ਾ (ਵਿਜੇ ਵਰਮਾ) ਤੋਂ- ਜੋ ਵਿਆਹ ਕਰਵਾਉਣ ਦਾ ਫ਼ੈਸਲਾ ਕਰਦੇ ਹਨ - ਪਰ ਉਹ ਉਸ ਤੋਂ ਬਾਅਦ ਹਮੇਸ਼ਾ ਲਈ ਰਾਜੀਖੁਸ਼ੀ ਵਸਣ ਵਾਲਾ ਜੋੜਾ ਨਹੀਂ ਬਣ ਪਾਉਂਦੇ।

ਵਿਆਹ ਦੇ ਤਿੰਨ ਸਾਲਾਂ ਬਾਅਦ, ਜੋੜਾ ਇੱਕ ਨਿਮਨ ਮੱਧ-ਵਰਗੀ ਕਾਲੌਨੀ ਵਿੱਚ ਰਹਿਣਾ ਸ਼ੁਰੂ ਕਰਦੇ ਹਨ। ਬਦਰੂਨਿਸਾਂ ਨੂੰ ਆਪਣੇ ਦੁਸ਼ਮਣ ਨਾਲ ਜ਼ਿੰਦਗੀ ਬਿਤਾਉਣੀ ਪੈ ਰਹੀ ਹੈ।

ਇਹ ਇੱਕ ਘਾਗ ਕਿਰਦਾਰ ਹੈ। ਉਹ ਆਪਣੀ ਪਤਨੀ ਨੂੰ ਹਰ ਰੋਜ਼ ਮਾਰਦਾ ਹੈ ਅਤੇ ਹਰ ਸਵੇਰ ਮਾਫ਼ੀ ਮੰਗਦਾ ਹੈ। ਬਦਰੂਨਿਸਾਂ ਉਸ ਦੀ ਮਾਫ਼ੀ ਨੂੰ ਹਰ ਰੋਜ਼ ਮੰਨ ਲੈਂਦੀ ਹੈ। ਵਜ੍ਹਾ-ਪਿਆਰ।


  • ਫ਼ਿਲਮ ਨੂੰ ਆਲੀਆ ਭੱਟ, ਸ਼ਾਹੁਰਖ ਖ਼ਾਨ ਦੇ ਨਾਮ ਅਤੇ ਆਪਣੇ ਵਿਸ਼ਾ-ਵਸਤੂ - ਘਰੇਲੂ ਹਿੰਸਾ ਕਾਰਨ ਚੰਗਾ ਹੁੰਗਾਰਾ ਮਿਲ ਰਿਹਾ ਹੈ।
  • ਕਹਾਣੀ ਧੀ ਦੇ ਸਫ਼ਰ ਨੂੰ ਬਿਆਨ ਕਰਦੀ ਹੈ ਜੋ ਸਹਿਣਸ਼ੀਲਤਾ ਤੋਂ ਬਦਲਾਖੋਰੀ ਅਤੇ ਫਿਰ ਹਿੰਸਾ ਤੋਂ ਲਾਂਭੇ ਹੋ ਜਾਂਦੀ ਹੈ।
  • ਨੈੱਟਫਲਿਕਸ ਮੁਤਾਬਕ ਫ਼ਿਲਮ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਕਈ ਦੇਸਾਂ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ।
  • ਭਾਰਤ ਵਿੱਚ ਪੁਰਸ਼ ਹੱਕਾਂ ਦੇ ਝੰਡਾਬਰਦਰਾਂ ਨੇ ਕਿਹਾ ਕਿ ਫ਼ਿਲਮ ਮਰਦਾਂ ਖ਼ਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ।
  • ਘਰੇਲੂ ਹਿੰਸਾ ਦੇ ਸਭ ਤੋਂ ਆਮ ਕਾਰਨ- ਸਹੁਰਿਆਂ ਦਾ ਸਤਿਕਾਰ ਨਾ ਕਰਨਾ, ਘਰ ਅਤੇ ਬੱਚਿਆਂ ਪ੍ਰਤੀ ਅਣਗਹਿਲੀ, ਸਰੀਰਕ ਸੰਬੰਧਾਂ ਤੋਂ ਮਨ੍ਹਾਂ ਕਰਨਾ।
  • ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਲਿੰਗਕ ਹਿੰਸਾ ਦਾ ਸਾਹਮਣਾ ਕਰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਹਿੰਸਾ ਕਰਨ ਵਾਲਾ ਨਜ਼ਦੀਕੀ ਸਾਥੀ ਹੁੰਦਾ ਹੈ।

ਹਮਜ਼ਾ ਕਹਿੰਦਾ ਹੈ, ''''''''ਮੈਂ ਇੱਕ ਹਰਾਮੀ ਹਾਂ, ਜੋ ਤੈਨੂੰ ਮਾਰਦਾ ਹਾਂ ਪਰ ਮੈਂ ਤੈਨੂੰ ਮਾਰਦਾ ਹਾਂ ਕਿਉਂਕਿ ਮੈਂ ਤੈਨੂੰ ਚਾਹੁੰਦਾ ਹਾਂ।''''''''

ਬਦਰੂਨਿਸਾਂ ਇੱਕ ਪੀੜਤ ਹੈ, ਜਿਸ ਨੂੰ ਲਗਦਾ ਹੈ ਕਿ ਹਮਜ਼ਾ ਉਸ ਨੂੰ ਮਾਰਨਾ ਬੰਦ ਕਰ ਦੇਵੇਗਾ ਜੇ ਉਹ ਉਸ ਦੀ ਸ਼ਰਾਬ ਛੁਡਾ ਸਕੇ, ਜਾਂ ਉਹ ਇੱਕ ਬੱਚੇ ਨੂੰ ਜਨਮ ਦੇ ਸਕੇ, ਜੋ ਉਨ੍ਹਾਂ ਦੇ ਰਿਸ਼ਤੇ ਨੂੰ ਗੂੜ੍ਹਾ ਕਰ ਦੇਵੇ।

ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਸਹਿਣਸ਼ੀਲਤਾ ਦੀ ਥਾਂ ਗੁੱਸੇ ਅਤੇ ਬਦਲਾ ਲੈ ਲੈਂਦੇ ਹਨ। ਹੁਣ ਫ਼ਿਲਮ ਦੇ ਅੱਧ ਤੱਕ ਪੀੜਤ ਰਹੀ ਬਦਰੂਨਿਸਾਂ ਆਪਣੀ ਮਾਂ (ਸ਼ਿਫਾਲੀ ਸ਼ਾਹ) ਤੋਂ ਮਿਲੀ ਹੱਲਾਸ਼ੇਰੀ ਕਾਰਨ ਖ਼ੁਦ ਸ਼ੋਸ਼ਕ ਬਣ ਜਾਂਦੀ ਹੈ।

ਮਾਵਾਂ ਧੀਆਂ ਮਿਲ ਕੇ ਹਮਜ਼ਾ ਨੂੰ ਅਗਵਾ ਕਰਕੇ ਉਸਦੇ ਆਪਣੇ ਹੀ ਘਰ ਵਿੱਚ ਬੰਦੀ ਬਣਾ ਲੈਂਦੀਆਂ ਹਨ। ਹੁਣ ਦੋਵੇਂ ਜਣੀਆਂ ਹਮਜ਼ਾ ਨਾਲ ਉਹੀ ਸਲੂਕ ਕਰਦੀਆਂ ਹਨ ਜੋ ਇੰਨੇ ਸਮੇਂ ਤੋਂ ਉਹ ਬਦਰੂਨਿਸਾਂ ਨਾਲ ਕਰਦਾ ਆ ਰਿਹਾ ਸੀ।

ਨਿਰਦੇਸ਼ਕ ਜਸਮੀਤ ਕੇ ਰੀਨ ਜੋ ਪਟਕਥਾ ਦੇ ਸਹਿ-ਲੇਖਕ ਵੀ ਹਨ ਨੇ ਬੀਬੀਸੀ ਨੂੰ ਦੱਸਿਆ ਕਿ ਫ਼ਿਲਮ ਦਾ ਪਲਾਟ ਇੱਕ ਵਾਕ ਦੇ ਰੂਪ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ ਆਇਆ। ਜਵਾਈ ਦੀਆਂ ਸਤਾਈਆਂ ਮਾਵਾਂ-ਧੀਆਂ।

''''''''ਮੇਰਾ ਵਿਚਾਰ ਮਾਵਾਂ-ਧੀਆਂ ਦੀ ਇੱਕ ਅਜਿਹੀ ਜੋੜੀ ਦਾ ਸੀ, ਜਿਨ੍ਹਾਂ ਦੇ ਸੁਪਨੇ ਸਨ। ਪਰ ਕਹਾਣੀ ਵਿੱਚ ਬਦਲਾਅ ਆਉਂਦਾ ਹੈ ਜਦੋਂ ਧੀ ਦਾ ਵਿਆਹ ਗਲਤ ਹੋ ਜਾਂਦਾ ਹੈ। ਫਿਰ ਉਨ੍ਹਾਂ ਨੂੰ ਇਹ ਵਿਆਹ ਠੀਕ ਕਰਨ ਦਾ ਇੱਕ ਖ਼ਤਰਨਾਕ ਵਿਚਾਰ ਸੁੱਝਦਾ ਹੈ।''''''''

ਮਾਂ ਇੱਕ ਸੰਕੀ ਹੈ ਜੋ ਜਾਣਦੀ ਹੈ ਕਿ ਜਵਾਈ ਸੁਧਰਨ ਵਾਲਾ ਨਹੀਂ ਹੈ ਅਤੇ ਨਹੀਂ ਚਾਹੁੰਦੀ ਕਿ ਉਸ ਦੀ ਧੀ ਨੂੰ ਵੀ ਉਸ ਵਾਂਗ ਹੀ ਇਹ ਸਭ ਸਹਿੰਦੇ ਰਹਿਣਾ ਪਵੇ। ਉਹ ਆਪਣੀ ਧੀ ਨੂੰ ਸਲਾਹ ਦਿੰਦੀ ਹੈ ਕਿ ਜਾਂ ਤਾਂ ਆਪਣੇ ਪਤੀ ਨੂੰ ਛੱਡ ਦੇਵੇ ਜਾਂ ਫਿਰ- ਮਾਰ ਹੀ ਦੇਵੇ।

ਜਦਕਿ ਕਹਾਣੀ ਧੀ ਦੇ ਸਫ਼ਰ ਨੂੰ ਬਿਆਨ ਕਰਦੀ ਹੈ ਜੋ ਸਹਿਣਸ਼ੀਲਤਾ ਤੋਂ ਬਦਲਾਖੋਰੀ ਅਤੇ ਫਿਰ ਹਿੰਸਾ ਤੋਂ ਲਾਂਭੇ ਹੋ ਜਾਂਦੀ ਹੈ।

ਵੀਡੀਓ: ਮਨਦੀਪ ਕੌਰ ਮੌਤ ਕੇਸ: ''''ਅਜੇ ਤਾਂ ਧੀ ਨੂੰ ਘੁੱਟ-ਘੁੱਟ ਜੱਫੀਆ ਪਾਉਣੀਆਂ ਸੀ''''

ਫ਼ਿਲਮ ਨੈੱਟਫਲਿਕਸ ਉੱਪਰ ਇੱਕ ਹਫ਼ਤਾ ਪਹਿਲਾਂ ਨਸ਼ਰ ਹੋਣੀ ਸ਼ੁਰੂ ਹੋਈ ਹੈ। ਫ਼ਿਲਮ ਨੂੰ ਜ਼ਿਆਦਾਤਰ ਆਲੋਚਕਾਂ ਅਤੇ ਦਰਸ਼ਕਾਂ ਨੇ ਸਕਾਰਤਮਿਕ ਹੁੰਗਾਰਾ ਦਿੱਤਾ ਹੈ।

ਨੈੱਟਫਲਿਕਸ ਮੁਤਾਬਕ ਫ਼ਿਲਮ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਕਈ ਦੇਸਾਂ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ।

ਨੈੱਟਫਲਿਕਸ ਨੇ ਬੀਬੀਸੀ ਨੂੰ ਦੱਸਿਆ, ਗੈਰ-ਅੰਗਰੇਜ਼ੀ ਭਾਰਤੀ ਫ਼ਿਲਮਾਂ ਵਿੱਚੋਂ ਡਾਰਲਿੰਗਸ ਨੂੰ ਸਭ ਤੋਂ ਜ਼ਿਆਦਾ ਓਪਨਿੰਗ ਮਿਲੀ ਹੈ। ਪਹਿਲੇ ਹਫ਼ਤੇ ਦੇ ਅੰਤ ਦੌਰਨ ਹੀ ਦਰਸ਼ਕਾਂ ਨੇ ਇਸ ਨੂੰ ਦੇਖਣ ਲਈ ਇੱਕ ਕਰੋੜ ਘੰਟੇ ਬਿਤਾਏ ਹਨ।

ਫ਼ਿਲਮ 16 ਦੇਸਾਂ ਵਿੱਚ ਸਿਖਰਲੀਆਂ 10 ਵਜੋਂ ਟਰੈਂਡ ਕਰ ਰਹੀ ਹੈ।

ਇਸ ਰੁਝਾਨ ਦਾ ਕਾਰਨ ਸਮਝਣਾ ਬਹੁਤਾ ਮੁਸ਼ਕਲ ਨਹੀਂ ਹੈ। ਪਹਿਲਾਂ ਤਾਂ ਇਸ ਵਿੱਚ ਆਲੀਆ ਭੱਟ ਹੈ ਜੋ ਇਨ੍ਹੀਂ ਦਿਨੀ ਬੌਲੀਵੁੱਡ ਦੀਆਂ ਸਿਖਰਲੀਆਂ ਅਦਾਕਾਰਾਂ ਵਿੱਚ ਸ਼ੁਮਾਰ ਹੁੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਆਪਣਾ ਇੱਕ ਵਰਗ ਹੈ।

ਦੂਜੇ ਫ਼ਿਲਮ ਨੂੰ ਬੌਲੀਵੁੱਡ ਸੂਪਰ ਸਟਾਰ ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਘਰੇਲੂ ਹਿੰਸਾ ਦਾ ਵਿਸ਼ਾ ਦੁਨੀਆਂ ਭਰ ਵਿੱਚ ਹੀ ਦਰਸ਼ਕਾਂ ਨੂੰ ਅਪੀਲ ਕਰਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਲਿੰਗਕ ਹਿੰਸਾ ਦਾ ਸਾਹਮਣਾ ਕਰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਹਿੰਸਾ ਕਰਨ ਵਾਲਾ ਨਜ਼ੀਦੀਕੀ ਸਾਥੀ ਹੁੰਦਾ ਹੈ। ਭਾਰਤ ਵਿੱਚ ਸਾਲ ਦਰ ਸਾਲ ਔਰਤਾਂ ਖਿਲਾਫ਼ ਹਿੰਸਾ ਦੇ ਮਾਮਲੇ ਸਭ ਤੋਂ ਜ਼ਿਆਦਾ ਰਿਪੋਰਟ ਹੁੰਦੇ ਆਏ ਹਨ।

ਸਾਲ 2020 ਵਿੱਚ ਪੁਲਿਸ ਨੂੰ 1,12,292 ਔਰਤਾਂ ਦੀਆਂ ਸ਼ਿਕਾਇਤਾਂ ਮਿਲੀਆਂ, ਹਰ ਪੰਜ ਮਿੰਟਾਂ ਪਿੱਛੇ ਇੱਕ ਸ਼ਿਕਾਇਤ। ਇਨ੍ਹਾਂ ਔਰਤਾਂ ਨੂੰ ਚੁੱਪੀ ਅਤੇ ਸਮਾਜ ਵਿੱਚ ਘਰੇਲੂ ਹਿੰਸਾ ਨੂੰ ਮਿਲੀ ਵੱਡੀ ਪ੍ਰਵਾਨਗੀ ਨੂੰ ਵੀ ਬਰਦਾਸ਼ਤ ਕਰਨਾ ਪੈਂਦਾ ਹੈ।

ਇੱਕ ਤਾਜ਼ਾ ਸਰਵੇਖਣ ਮੁਤਾਬਕ, 40% ਔਰਤਾਂ ਅਤੇ 38% ਪੁਰਸ਼ਾਂ ਮੁਤਾਬਕ ਆਪਣੇ ਸਹੁਰਿਆਂ ਦੇ ਆਖੇ ਨਾ ਲੱਗਣ ਵਾਲੀ, ਬੱਚਿਆਂ ਅਤੇ ਪਤੀ ਦੀ ਅਣਦੇਖੀ ਕਰਨ ਵਾਲੀ, ਬਿਨਾਂ ਦੱਸੇ ਘਰੋਂ ਬਾਹਰ ਜਾਣ ਵਾਲੀ ਅਤੇ ਸੈਕਸ ਤੋਂ ਇਨਕਾਰ ਕਰਨ ਵਾਲੀ ਜਾਂ ਖਾਣਾ ਨਾ ਬਣਾ ਸਕਣ ਵਾਲੀ ਬਹੂ ਨੂੰ ਮਾਰਨਾ ਸਹੀ ਹੈ।

ਇਹੀ ਕਾਰਨ ਹੈ ਕਿ ਜਦੋਂ ਹਮਜ਼ਾ ਬਦਰੂਨਿਸਾਂ ਨੂੰ ਮਾੜੀ-ਮਾੜੀ ਗੱਲ ਤੋਂ ਕੁੱਟਦਾ ਹੈ ਤਾਂ ਗੁਆਂਢੀ ਕੰਨੋਂ ਬਹਿਰੇ ਹੋ ਜਾਂਦੇ ਹਨ।

ਰੀਨਾ ਦੱਸਦੇ ਹਨ ਕਿ ਫ਼ਿਲਮ ਲਈ ਰਿਸਰਚ ਕਰਨ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾਤਰ ਪਰਿਵਾਰ ਘਰੇਲੂ ਹਿੰਸਾ ਬਾਰੇ ਸਹਿਜ ਹਨ ਅਤੇ ਉਹ ਇਸ ਨਾਲ ਜਿਉਣਾ ਸਿੱਖ ਲੈਂਦੇ ਹਨ।

"ਮੈਂ ਕਈ ਔਰਤਾਂ ਨਾਲ ਗੱਲਬਾਤ ਕੀਤੀ। ਸ਼ਿਕਾਰ ਅਤੇ ਵਿਆਹੁਤਾ ਔਰਤਾਂ ਜੋ ਰੋਂਦੀਆਂ-ਵਿਲਕਦੀਆਂ ਸਨ ਅਤੇ ਸਮਝਦੀਆਂ ਸਨ ਕਿ ਉਨ੍ਹਾਂ ਨੂੰ ਝੂਠਾ ਦਿਲਾਸਾ ਦਿੱਤਾ ਜਾ ਰਿਹਾ ਪਰ ਉਹ ਇਸ ਉਮੀਦ ਵਿੱਚ ਕੁੱਟ ਖਾਂਦੀਆਂ ਰਹਿੰਦੀਆਂ ਹਨ ਕਿ ਇੱਕ ਦਿਨ ਉਨ੍ਹਾਂ ਦਾ ਪਤੀ ਸੁਧਰ ਜਾਵੇਗਾ। ਲੋਕ ਉਦੋਂ ਹੀ ਪ੍ਰਤੀਕਿਰਿਆ ਕਰਦੇ ਹਨ ਜਦੋਂ ਸੇਕ ਉਨ੍ਹਾਂ ਤੱਕ ਜਾਂ ਉਨ੍ਹਾਂ ਦੇ ਚਹੇਤਿਆਂ ਤੱਕ ਪਹੁੰਚਦਾ ਹੈ।"

ਹਾਲਾਂਕਿ ਫਿਲਮ ਜਾਰੀ ਹੋਣ ਤੋਂ ਪਹਿਲਾਂ ਆਪਣੇ ਵਿਸ਼ਾ-ਵਸਤੂ ਕਾਰਨ ਵਿਵਾਦਾਂ ਵਿੱਚ ਘਿਰ ਗਈ। ਭਾਰਤ ਵਿੱਚ ਪੁਰਸ਼ ਹੱਕਾਂ ਦੇ ਝੰਡਾਬਰਦਰਾਂ ਨੇ ਕਿਹਾ ਕਿ ਫ਼ਿਲਮ ਮਰਦਾਂ ਖ਼ਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ। ਆਲੀਆ ਭੱਟ ਨੂੰ ਭਾਰਤੀ ਐਂਬਰ ਹਾਰਟ ਕਿਹਾ ਗਿਆ- ਉਹ ਹੌਲੀਵੁੱਡ ਅਦਾਕਾਰਾ ਜੋ ਕੁਝ ਸਮਾਂ ਪਹਿਲਾਂ ਹੀ ਆਪਣੇ ਪਤੀ ਜੌਹਨੀ ਡੈੱਪ ਖਿਲਾਫ਼ ਘਰੇਲੂ ਹਿੰਸਾ ਦਾ ਚਰਚਿਤ ਮੁੱਕਦਮਾ ਹਾਰ ਗਏ ਹਨ।

ਸੇਵ ਇੰਡੀਅਨ ਫੈਮਿਲੀ ਫਾਊਡੇਸ਼ਨ ਨੇ ਟਵੀਟ ਕੀਤਾ, ''''''''ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਘਰੇਲੂ ਹਿੰਸਾ ਦੇ ਸ਼ਿਕਾਰ ਹਜ਼ਾਰਾਂ ਪੁਰਸ਼ ਪੀੜਤ ਸਦਮੇ ਵਿੱਚ ਹਨ।'''''''' ਫਾਊਂਡੇਸ਼ ਵੱਲੋਂ ਆਲੀਆ ਭੱਟ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ।

ਰੀਨਾ ਇਸ ਇਲਜ਼ਾਮ ਦਾ ਖੰਡਨ ਕਰਦੇ ਹਨ ਕਿ ਉਨ੍ਹਾਂ ਦੀ ਫ਼ਿਲਮ ਪੁਰਸ਼ਾਂ ਖਿਲਾਫ਼ ਘਰੇਲੂ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ ਹੈ।

''''''''ਘਰੇਲੂ ਹਿੰਸਾ ਲਿੰਗਕ ਮਸਲਾ ਨਹੀਂ ਹੈ। ਇਹ ਪੁਰਸ਼ਾਂ ਨਾਲ ਵੀ ਹੁੰਦਾ ਹੈ। ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਨੂੰ ਅਸੀਂ ਬਹੁਤ ਸੰਵੇਦਨਸ਼ੀਲਤਾ ਅਤੇ ਹਮਭਾਵਨਾ ਨਾਲ ਦੇਖਿਆ ਹੈ।''''''''

''''''''ਅਸੀਂ ਜਾਣਦੇ ਹਾਂ ਕਿ ਹਿੰਸਾ ਉੱਤਰ ਨਹੀਂ ਹੈ ਅਤੇ ਨਾ ਹੀ ਅਸੀਂ ਇਸ ਨੂੰ ਕਿਸੇ ਲਿੰਗ ਖਿਲਾਫ਼ ਉਤਸ਼ਾਹਿਤ ਕਰ ਰਹੇ ਹਾਂ। ਜਦਕਿ ਫ਼ਿਲਮ ਤਾਂ ਹਿੰਸਾ ਵਿਰੋਧੀ ਹੈ ਅਤੇ ਜੇ ਤੁਸੀਂ ਇਹ ਫ਼ਿਲਮ ਦੇਖੀ ਹੈ ਤਾਂ ਤੁਸੀਂ ਇਹ ਸਮਝੋਗੇ। ਜੇ ਤੁਸੀਂ ਇਹ ਨਹੀਂ ਦੇਖੀ ਅਤੇ ਸਿਰਫ਼ ਆਲੋਚਨਾ ਕਰ ਰਹੇ ਹੋ ਤਾਂ ਮੈਂ ਕੀ ਕਹਿ ਸਕਦੀ ਹਾਂ?''''''''

ਫ਼ਿਲਮ ਦੇ ਪੱਖ ਵਿੱਚ ਵੀ ਕੁਝ ਲੋਕਾਂ ਨੇ ਲਿਖਿਆ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਫ਼ਿਲਮ ਦੇਖੀ ਅਤੇ ਅਨੰਦ ਲਿਆ ਅਤੇ ਉਹ ਭਾਵੁਕ ਵੀ ਹੋਏ ਸਨ। ਘਰੇਲੂ ਹਿੰਸਾ ਦੇ ਪੀੜਤਾਂ ਨੇ ਕਿਹਾ ਕਿ ਫ਼ਿਲਮ ਦੇਖਕੇ ਉਨ੍ਹਾਂ ਨੂੰ ਆਪਣੇ-ਆਪ ਵਿੱਚ ਸ਼ਕਤੀ ਦਾ ਅਹਿਸਾਸ ਹੋਇਆ।

ਵੀਡੀਓ: ਪਿਤਾ ਦੀ ਹਿੰਸਾ ਦੀਆਂ ਸ਼ਿਕਾਰ ਤਿੰਨ ਔੜਤਾਂ

ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਪਿੱਤਰਸੱਤਾ ਵਾਲੇ ਸਮਾਜ ਵਿੱਚ ਜ਼ਿਆਦਾਤਰ ਔਰਤਾਂ ਹੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਦੀਪ ਜੈਸਵਾਲ ਨੇ ਲਿਖਿਆ ਕਿ ਅਸੀਂ ''''''''ਸੜਕਾਂ ਉੱਪਰ ਤਾਂ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਪਰ ਘਰਾਂ ਦੀ ਚਾਰਦੀਵਾਰੀ ਦੇ ਅੰਦਰ ਕੀਤਾ ਗਿਆ ਭਰੋਸਾ ਜ਼ਿਆਦਾ ਘਾਤਕ ਹੁੰਦਾ ਹੈ।''''''''

ਰੀਨਾ ਦਾ ਕਹਿਣਾ ਹੈ ਕਿ ਉਹ ਫ਼ਿਲਮ ਨੂੰ ਮਿਲ ਰਹੇ ਹੁੰਗਾਰੇ ਤੋਂ ਸੰਤੁਸ਼ਟ ਹਨ।

''''''''ਇੱਕ ਫ਼ਿਲਮ ਦਾ ਨਿਰਮਾਣ ਮਨੋਰੰਜਨ ਕਰਨ ਅਤੇ ਸੰਵਾਦ ਲਈ ਕੀਤਾ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਹਰ ਕਲਾ ਵਿੱਚ ਕੋਈ ਸੁਨੇਹਾ ਹੋਣਾ ਚਾਹੀਦਾ ਹੈ, ਅਤੇ ਸਾਡੀ ਫ਼ਿਲਮ ਲੋਕਾਂ ਨਾਲ ਅਜਿਹੇ ਮੁੱਦੇ ਬਾਰੇ ਸੰਵਾਦ ਰਚਾਉਂਦੀ ਹੈ ਜੋ ਬਹੁਤ ਸੰਵੇਦਨਸ਼ੀਲ ਹੈ।''''''''

''''''''ਅਸੀਂ ਇੱਕ ਚਰਚਾ ਸ਼ੁਰੂ ਕਰਨੀ ਚਾਹੁੰਦੇ ਸੀ। ਸਾਡੇ ਕਿਰਦਾਰ ਸਮਾਜ ਦੇ ਨੁਮਾਇੰਦੇ ਹਨ ਅਤੇ ਸਮਾਜ ਨੂੰ ਪ੍ਰਤੀਬਿੰਬਤ ਕਰਦੇ ਹਨ। ਅਸੀਂ ਚਾਹੁੰਦੇ ਸੀ ਕਿ ਫ਼ਿਲਮ ਘਰੇਲੂ ਹਿੰਸਾ ਬਾਰੇ ਚਰਚਾ ਦੀ ਸ਼ੁਰੂਆਤ ਕਰੇ ਅਤੇ ਮੈਨੂੰ ਲਗਦਾ ਹੈ ਕਿ ਅਜਿਹਾ ਕਰਨ ਵਿੱਚ ਅਸੀਂ ਸਫ਼ਲ ਰਹੇ ਹਾਂ।''''''''

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)