ਭਾਰਤ ’ਚ ਜੰਮੇ ਸਲਮਾਨ ਰਸ਼ਦੀ ਕੌਣ ਹਨ ਜਿਨ੍ਹਾਂ ਨੂੰ ਆਪਣੀ ਕਿਤਾਬ ਕਾਰਨ ਜਾਨ ਦਾ ਖ਼ਤਰਾ ਪਿਆ ਤੇ ਕਈ ਸਾਲ ਲੁੱਕਣਾ ਪਿਆ

08/13/2022 12:45:37 PM

PA Media
ਤਕਰੀਬਨ ਪੰਜ ਦਹਾਕੇ ਦੇ ਆਪਣੇ ਕਰੀਅਰ ''''ਚ ਰਸ਼ਦੀ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ਦੀ ਉੱਪਰ ਨਿਊਯਾਰਕ ਵਿਖੇ ਹਮਲਾ ਹੋਇਆ ਹੈ। ਤਕਰੀਬਨ ਪੰਜ ਦਹਾਕੇ ਵਿੱਚ ਆਪਣੇ ਕਰੀਅਰ ''''ਚ ਰਸ਼ਦੀ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

75 ਸਾਲ ਦੇ ਰਸ਼ਦੀ ਦੀਆਂ ਜ਼ਿਆਦਾਤਰ ਕਿਤਾਬਾਂ ਸਫਲ ਰਹੀਆਂ ਹਨ ਅਤੇ ਉਨ੍ਹਾਂ ਦੇ ਦੂਸਰੇ ਨਾਵਲ ''''ਮਿਡਨਾਈਟਸ ਚਿਲਡਰਨ'''' ਨੇ 1981 ਵਿੱਚ ਬੁੱਕਰ ਪੁਰਸਕਾਰ ਜਿੱਤਿਆ ਸੀ।

ਪਰ ਉਨ੍ਹਾਂ ਦੇ ਚਰਚਿਤ ਅਤੇ ਚੌਥੇ ਨਾਵਲ ''''ਦਿ ਸੈਟੇਨਿਕ ਵਰਸਿਜ਼'''' ਤੋਂ ਬਾਅਦ ਵਿਵਾਦ ਸ਼ੁਰੂ ਹੋਇਆ।1988 ਵਿੱਚ ਛਪੀ ਇਹ ਕਿਤਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਕਾਰਨ ਬਣੀ।

ਇਸ ਤੋਂ ਬਾਅਦ ਰਸ਼ਦੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ । ਰਸ਼ਦੀ ਕਈ ਸਾਲ ਦੁਨੀਆਂ ਤੋਂ ਲੁਕ ਕੇ ਰਹੇ ਅਤੇ ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਮੁਹੱਈਆ ਕਰਵਾਈ।

ਇਰਾਨ ਅਤੇ ਯੂਕੇ ਦਰਮਿਆਨ ਕੂਟਨੀਤਕ ਰਿਸ਼ਤੇ ਵੀ ਟੁੱਟ ਗਏ। ਮੁਸਲਮਾਨਾਂ ਵੱਲੋਂ ਇਸ ਕਿਤਾਬ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਪੱਛਮੀ ਦੇਸ਼ਾਂ ਦੇ ਲੇਖਕਾਂ ਨੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਵੀ ਦੱਸਿਆ ਸੀ।

ਦੇਸ਼ ਖ਼ਿਲਾਫ਼ ਇਰਾਨ ਵੱਲੋਂ ਫਤਵਾ ਵੀ ਜਾਰੀ ਕੀਤਾ ਗਿਆ। ਇਹ ਫਤਵਾ ਇਰਾਨ ਦੇ ਤਤਕਾਲੀ ਧਾਰਮਿਕ ਆਗੂ ਅਤੇ ਮੁਖੀ ਆਇਤੁੱਲਾ ਰੂਹੋਲਾ ਖੁਮੈਨੀ ਵੱਲੋਂ 1989 ਵਿੱਚ ਜਾਰੀ ਕੀਤਾ ਗਿਆ ਸੀ।

''''ਦਿ ਸੈਟੇਨਿਕ ਵਰਸਿਜ਼'''' ਦਾ ਵਿਵਾਦ ਅਤੇ ਫ਼ਤਵਾ

ਰਸ਼ਦੀ ਦਾ ਜਨਮ 1947 ਭਾਰਤ ਪਾਕਿਸਤਾਨ ਦੀ ਵੰਡ ਤੋਂ ਦੋ ਮਹੀਨੇ ਪਹਿਲਾਂ ਬੰਬਈ ਵਿਖੇ ਹੋਇਆ ਸੀ। 14 ਸਾਲ ਦੀ ਉਮਰ ਵਿੱਚ ਉਹ ਇੰਗਲੈਂਡ ਚਲੇ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਕਿੰਗਜ਼ ਕਾਲਜ ਕੈਂਬਰਿਜ ਤੋਂ ਇਤਿਹਾਸ ਵਿੱਚ ਆਨਰਜ਼ ਡਿਗਰੀ ਹਾਸਿਲ ਕੀਤੀ।

ਉੱਥੇ ਉਹ ਬ੍ਰਿਟਿਸ਼ ਨਾਗਰਿਕ ਬਣ ਗਏ ਅਤੇ ਇਸ ਬਾਅਦ ਮੁਸਲਮਾਨ ਵਿਚਾਰਧਾਰਾ ਤੋਂ ਦੂਰ ਹੋ ਗਏ।

ਕੁਝ ਸਮੇਂ ਲਈ ਉਨ੍ਹਾਂ ਨੇ ਇੱਕ ਅਦਾਕਾਰ ਵਜੋਂ ਵੀ ਕੰਮ ਕੀਤਾ ਅਤੇ ਇਸ ਨਾਲ ਹੀ ਨਾਵਲ ਵੀ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਦੀ ਪਹਿਲੀ ਕਿਤਾਬ ਗ੍ਰਾਇਮਸ ਬਹੁਤੀ ਸਫਲ ਨਹੀਂ ਸੀ ਪਰ ਆਲੋਚਕਾਂ ਮੁਤਾਬਕ ਉਨ੍ਹਾਂ ਵਿੱਚ ਵਧੀਆ ਲਿਖਣ ਦੀ ਕਾਬਲੀਅਤ ਮੌਜੂਦ ਸੀ।

ਇਸ ਤਰ੍ਹਾਂ ਆਪਣੀ ਅਗਲੀ ਕਿਤਾਬ ਲਿਖਣ ਲਈ ਰਸ਼ਦੀ ਨੇ ਪੰਜ ਸਾਲ ਲਏ। ਮਿਡਨਾਈਟਸ ਚਿਲਡਰਨ ਨਾਮ ਦੀ ਇਸ ਕਿਤਾਬ ਨੂੰ 1981 ਵਿੱਚ ਬੁੱਕਰ ਪੁਰਸਕਾਰ ਮਿਲਿਆ ਅਤੇ ਇਸ ਤੋਂ ਬਾਅਦ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ।

ਇਹ ਨਾਵਲ ਭਾਰਤ ਬਾਰੇ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਤੀਜਾ ਨਾਵਲ ਛੇਮ 1983 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਪਾਕਿਸਤਾਨ ਉਪਰ ਕੇਂਦਰਿਤ ਸੀ।

ਇਸ ਤੋਂ ਬਾਅਦ ਹੀ ਉਨ੍ਹਾਂ ਦਾ ਨਾਵਲ ਆਇਆ, ‘ਜੈਗੂਅਰ ਸਮਾਈਲ’ ਆਇਆ ਜਿਸ ਵਿੱਚ ਉਨ੍ਹਾਂ ਦੇ ਨਿਕਾਰਾਗੁਆ ਦੇ ਸਫ਼ਰ ਬਾਰੇ ਜ਼ਿਕਰ ਸੀ।

Getty Images
ਭਾਰਤ ''''ਦਿ ਸੈਟੇਨਿਕ ਵਰਸਿਜ਼'''' ਉੱਪਰ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਸੀ।

ਸਤੰਬਰ 1988 ਵਿੱਚ ਉਨ੍ਹਾਂ ਦੀ ਉਹ ਕਿਤਾਬ ਪ੍ਰਕਾਸ਼ਿਤ ਹੋਈ ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਗਿਆ। ਇਹ ਕਿਤਾਬ ਸੀ -''''ਦਿ ਸੈਟੇਨਿਕ ਵਰਸਿਜ਼''''। ਮੁਸਲਮਾਨਾਂ ਵੱਲੋਂ ਧਰਮ ਵਿਰੋਧੀ ਕਰਾਰ ਦਿੰਦੇ ਹੋਏ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ।

ਭਾਰਤ ਇਸ ਉੱਪਰ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਪਾਕਿਸਤਾਨ ਨੇ ਵੀ ਇਸ ਕਿਤਾਬ ਉਪਰ ਪਾਬੰਦੀ ਲਗਾਈ ਅਤੇ ਇਸ ਤੋਂ ਬਾਅਦ ਕਈ ਮੁਸਲਮਾਨ ਦੇਸ਼ਾਂ ਨੇ ਅਤੇ ਦੱਖਣੀ ਅਫ਼ਰੀਕਾ ਨੇ ਵੀ ਇਸ ਕਿਤਾਬ ਨੂੰ ਦੇਸ਼ ਵਿੱਚ ਬੈਨ ਕਰ ਦਿੱਤਾ।



ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇਸ ਨਾਵਲ ਦੀ ਸ਼ਲਾਘਾ ਵੀ ਹੋਈ ਸੀ ਅਤੇ ਇਸ ਨੂੰ ਵਾਈਟਬ੍ਰੈੱਡ ਪ੍ਰਾਈਜ਼ ਵੀ ਮਿਲਿਆ ਸੀ। ਇਸ ਕਿਤਾਬ ਦੇ ਪ੍ਰਕਾਸ਼ਤ ਹੋਣ ਤੋਂ ਦੋ ਮਹੀਨੇ ਬਾਅਦ ਸੜਕਾਂ ''''ਤੇ ਵੀ ਇਸ ਦੇ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ।

ਮੁਸਲਮਾਨਾਂ ਨੇ ਇਸ ਨੂੰ ਇਸਲਾਮ ਦੀ ਬੇਇਜ਼ਤੀ ਦੱਸਿਆ। ਇਸ ਕਿਤਾਬ ਵਿੱਚ ਲਿਖੀਆਂ ਕਈ ਗੱਲਾਂ ਤੋਂ ਇਲਾਵਾ ਮੁਸਲਮਾਨ ਸਮਾਜ ਨੂੰ ਇਸ ਗੱਲ ਤੋਂ ਵੀ ਖੇਦ ਸੀ ਕਿ ਇਸ ਵਿੱਚ ਦੋ ਤਵਾਇਫ਼ਾਂ ਦਾ ਨਾਮ ਪੈਗੰਬਰ ਮੁਹੰਮਦ ਦੀਆਂ ਦੋ ਪਤਨੀਆਂ ਦੇ ਨਾਮ ''''ਤੇ ਰੱਖਿਆ ਗਿਆ ਸੀ।

ਇਸ ਕਿਤਾਬ ਦਾ ਸਿਰਲੇਖ ਵੀ ਉਨ੍ਹਾਂ ਦੋ ਆਇਤਾਂ ਉੱਪਰ ਸੀ ਜਿਸ ਨੂੰ ਪੈਗੰਬਰ ਮੁਹੰਮਦ ਨੇ ਕੁਰਾਨ ਵਿੱਚ ਸ਼ਾਮਿਲ ਨਹੀਂ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ''''ਸ਼ੈਤਾਨ'''' ਤੋਂ ਪ੍ਰਭਾਵਿਤ ਆਇਤਾਂ ਸਨ।

ਅਮਰੀਕਾ, ਫਰਾਂਸ ਅਤੇ ਹੋਰ ਦੇਸ਼ਾਂ ਨੇ ਰਸ਼ਦੀ ਨੂੰ ਦਿੱਤਾ ਸਮਰਥਨ

ਜਨਵਰੀ 1989 ਦੌਰਾਨ ਬ੍ਰੈਡਫੋਰਡ ਵਿਖੇ ਮੁਸਲਮਾਨਾਂ ਨੇ ਇਸ ਕਿਤਾਬ ਦੀਆਂ ਕਾਪੀਆਂ ਨੂੰ ਸਾੜਿਆ। ਡਬਲਿਊ ਐੱਚ ਸਮਿੱਥ ਵੱਲੋਂ ਇਸ ਨੂੰ ਆਪਣੀਆਂ ਦੁਕਾਨਾਂ ''''ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ।

ਰਸ਼ਦੀ ਨੇ ਇਸ ਨੂੰ ਧਰਮ ਵਿਰੋਧੀ ਅਤੇ ਇਸਲਾਮ ਦੀ ਬੇਅਦਬੀ ਦੇ ਇਲਜ਼ਾਮਾਂ ਨੂੰ ਨਕਾਰਿਆ।

ਫਰਵਰੀ 1989 ਦੌਰਾਨ ਇਸ ਦੇ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਕਈ ਲੋਕਾਂ ਦੀ ਮੌਤ ਹੋਈ ਸੀ। ਇਰਾਨ ਦੇ ਤਹਿਰਾਨ ਵਿਖੇ ਮੌਜੂਦ ਬ੍ਰਿਟਿਸ਼ ਸਰਾਫਤਖਾਨੇ ਉਪਰ ਪੱਥਰ ਮਾਰੇ ਗਏ ਅਤੇ ਸਲਮਾਨ ਰਸ਼ਦੀ ਉੱਪਰ ਇਨਾਮ ਵੀ ਰੱਖਿਆ।

ਇਸ ਦੇ ਨਾਲ ਹੀ ਯੂਕੇ ਵਿਚ ਕੁਝ ਮੁਸਲਮਾਨ ਆਗੂਆਂ ਨੇ ਇਰਾਨ ਦੇ ਆਗੂ ਨੂੰ ਸਮਰਥਨ ਦਿੱਤਾ ਜਦਕਿ ਕੁਝ ਨੇ ਵਿਚਾਰਾਂ ਦੇ ਆਧੁਨਿਕੀਕਰਨ ਦੀ ਗੱਲ ਕੀਤੀ।

Getty Images
1989 ਵਿੱਚ ''''ਦਿ ਸੈਟੇਨਿਕ ਵਰਸਿਜ਼'''' ਖ਼ਿਲਾਫ਼ ਦੁਨੀਆ ਭਰ ਵਿੱਚ ਕਈ ਜਗ੍ਹਾ ਰੋਸ ਪ੍ਰਦਰਸ਼ਨ ਹੋਏ ਸਨ

ਅਮਰੀਕਾ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਨੇ ਸਲਮਾਨ ਰਸ਼ਦੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਖਿਲਾਫ਼ ਵੀ ਆਵਾਜ਼ ਚੁੱਕੀ।

ਸਲਮਾਨ ਰਸ਼ਦੀ ਇਸ ਸਮੇਂ ਆਪਣੀ ਪਤਨੀ ਦੇ ਨਾਲ ਕਿਸੇ ਅਗਿਆਤ ਥਾਂ ''''ਤੇ ਚਲੇ ਗਏ ਸਨ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।

ਸਲਮਾਨ ਵੱਲੋਂ ਮੁਸਲਮਾਨਾਂ ਤੋਂ ਮੁਆਫ਼ੀ ਵੀ ਮੰਗੀ ਗਈ ਪਰ ਇਰਾਨ ਦੇ ਆਗੂ ਸਲਮਾਨ ਰਸ਼ਦੀ ਦੀ ਮੌਤ ਦੀ ਗੱਲ ''''ਤੇ ਅੜੇ ਰਹੇ।

ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਾਲੇ ਵਾਈਕਿੰਗ ਪੈਂਗੁਇਨ ਦੇ ਲੰਡਨ ਦਫ਼ਤਰ ਉੱਪਰ ਵੀ ਹਮਲਾ ਹੋਇਆ ਅਤੇ ਇਸ ਨਾਲ ਹੀ ਨਿਊਯਾਰਕ ਦੇ ਦਫ਼ਤਰ ਵਿਖੇ ਵੀ ਧਮਕੀਆਂ ਦਿੱਤੀਆਂ ਗਈਆਂ।

ਵਿਵਾਦਿਤ ਕਿਤਾਬ ਨਾਲ ਜੁੜੇ ਕਈ ਲੋਕਾਂ ਉੱਪਰ ਹਮਲੇ

ਇਸ ਸਭ ਦੌਰਾਨ ਇਹ ਕਿਤਾਬ ਵੱਡੀ ਗਿਣਤੀ ਵਿੱਚ ਵਿਕੀ। ਬਹੁਤ ਸਾਰੇ ਦੇਸ਼ਾਂ ਨੂੰ ਇਰਾਨ ਤੋਂ ਆਪਣੇ ਰਾਜਦੂਤਾਂ ਨੂੰ ਆਰਜ਼ੀ ਤੌਰ ''''ਤੇ ਵਾਪਸ ਬੁਲਾਇਆ ਸੀ।

ਪਰ ਸਲਮਾਨ ਰਸ਼ਦੀ ਇਕੱਲੇ ਅਜਿਹੇ ਵਿਅਕਤੀ ਨਹੀਂ ਸਨ ਜਿਨ੍ਹਾਂ ਨੂੰ ਇਸ ਕਿਤਾਬ ਕਰ ਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।

ਜਪਾਨੀ ਭਾਸ਼ਾ ਵਿੱਚ ਕਿਤਾਬ ਦਾ ਅਨੁਵਾਦ ਕਰਨ ਵਾਲੇ ਅਨੁਵਾਦਕ ਨੂੰ ਟੋਕੀਓ ਵਿਖੇ 1991 ਵਿੱਚ ਜਾਨੋਂ ਮਾਰ ਦਿੱਤਾ ਗਿਆ ਸੀ। ਇਸ ਕਿਤਾਬ ਦੇ ਜਪਾਨੀ ਅਨੁਵਾਦਕ ਹਿਤੋਸ਼ੀ ਉੱਪਰ ਚਾਕੂ ਨਾਲ ਕਈ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਤਕੁਸੋਬਾ ਯੂਨੀਵਰਸਿਟੀ ਵਿਖੇ ਛੱਡ ਦਿੱਤਾ ਗਿਆ ਸੀ।

ਇਸੇ ਮਹੀਨੇ ਇਤਾਲਵੀ ਅਨੁਵਾਦਕ ਇਟਾਰ ਕੈਪਰੀਓ ਉੱਪਰ ਜਾਨਲੇਵਾ ਹਮਲਾ ਹੋਇਆ ਸੀ ਪਰ ਉਹ ਬਚ ਗਏ ਸਨ।

Getty Images
ਤਕਰੀਬਨ ਪੰਜ ਦਹਾਕੇ ਵਿੱਚ ਆਪਣੇ ਕਰੀਅਰ ''''ਚ ਰਸ਼ਦੀ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

1998 ਵਿਚ ਈਰਾਨ ਵੱਲੋਂ ਫਤਵੇ ਨੂੰ ਅਧਿਕਾਰਿਕ ਤੌਰ ''''ਤੇ ਸਮਰਥਨ ਦੇਣਾ ਬੰਦ ਕੀਤਾ ਗਿਆ।

ਇਸ ਤੋਂ ਬਾਅਦ ਰਸ਼ਦੀ ਨੇ ਹੋਰ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਹਾਰੂਨ ਐਂਡ ਸੀ ਔਫ ਸਟੋਰੇਜ਼(1990),ਇਮਜੀਨਾਰੀ ਹੋਮਲੈਂਡ (1991),ਈਸਟ ਵੈਸਟ (1994), ਮੂਰਜ਼ ਲਾਸਟ ਸਾਈ(1995), ਫਿਯੂਰੀ(2001)

ਇਸ ਤੋਂ ਇਲਾਵਾ ਪਿਛਲੇ ਦੋ ਦਹਾਕਿਆਂ ਵਿੱਚ ਰਸ਼ਦੀ ਨੇ ਹੋਰ ਵੀ ਕਈ ਕਿਤਾਬਾਂ ਲਿਖੀਆਂ ਹਨ।

ਸਲਮਾਨ ਰਸ਼ਦੀ ਨੇ ਚਾਰ ਵਾਰ ਵਿਆਹ ਕਰਵਾਇਆ ਹੈ ਦਿਨਾਂ ਦੇ ਦੋ ਬੱਚੇ ਹਨ। ਉਹ ਇਸ ਸਮੇਂ ਅਮਰੀਕਾ ਵਿੱਚ ਰਹਿੰਦੇ ਹਨ ਅਤੇ 2007 ਵਿੱਚ ਉਨ੍ਹਾਂ ਨੂੰ ਨਾਈਟਹੁੱਡ ਦੀ ਉਪਾਧੀ ਵੀ ਦਿੱਤੀ ਗਈ ਸੀ।

2012 ਵਿੱਚ ਉਨ੍ਹਾਂ ਨੇ ਜੋਸਫ ਐਂਟੋਨ ਨਾਮ ਦੀ ਕਿਤਾਬ ਪ੍ਰਕਾਸ਼ਤ ਕੀਤੀ ਸੀ ਜੋ ਸੈਟੇਨਿਕ ਵਰਸਿਜ਼ ਤੋਂ ਬਾਅਦ ਸ਼ੁਰੂ ਹੋਏ ਵਿਵਾਦਾਂ ਅਤੇ ਉਨ੍ਹਾਂ ਦੀ ਜ਼ਿੰਦਗੀ ''''ਚ ਆਏ ਬਦਲਾਅ ਬਾਰੇ ਸੀ।

-

ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)