ਲਾਲ ਸਿੰਘ ਚੱਢਾ ਫ਼ਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ, ਲੋਕਾਂ ਨੇ ਫ਼ਿਲਮ ਦੇ ਪੱਖ ''''ਚ ਤੇ ਖ਼ਿਲਾਫ਼ ਕੀ ਕੁਝ ਕਿਹਾ

08/12/2022 5:45:39 PM

ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋ ਚੁੱਕੀ ਹੈ।

ਫ਼ਿਲਮਾਂ ਦੀ ਸਮੀਖਿਆ ਕਰਨ ਵਾਲੇ ਤਰੁਨ ਆਦਰਸ਼ ਮੁਤਾਬਕ ਫ਼ਿਲਮ ਲਾਲ ਸਿੰਘ ਚੱਢਾ ਨੇ ਪਹਿਲੇ ਦਿਨ ਕਰੀਬ 12 ਕਰੋੜ ਰੁਪਏ ਦੀ ਕਮਾਈ ਕੀਤੀ।

ਉੱਥੇ ਹੀ ਇਸ ਫ਼ਿਲਮ ਨਾਲ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਰਕਸ਼ਾਬੰਧਨ ਨੇ ਪਹਿਲੇ ਦਿਨ ਕਰੀਬ 8 ਕਰੋੜ ਦੀ ਕਮਾਈ ਕੀਤੀ ਹੈ।

ਤਰੁਨ ਆਦਰਸ਼ ਨੇ 2022 ਵਿੱਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜ ਹਿੰਦੀ ਫ਼ਿਲਮਾਂ ਦੇ ਨਾਮ ਵੀ ਦੱਸੇ।

ਇਹ ਟੌਪ ਪੰਜ ਫ਼ਿਲਮਾਂ ਹਨ- ਭੂਲ ਭੂਲਈਆ 2 (14.11 ਕਰੋੜ), ਬੱਚਨ ਪਾਂਡੇ (13.25 ਕਰੋੜ), ਲਾਲ ਸਿੰਘ ਚੱਢਾ (12 ਕਰੋੜ), ਸਮਰਾਟ ਪ੍ਰਿਥਵੀਰਾਜ (10.70 ਕਰੋੜ) ਅਤੇ ਗੰਗੂਬਾਈ ਕਾਠਿਆਵਾੜੀ (10.50 ਕਰੋੜ)।

ਫ਼ਿਲਮ ਲਾਲ ਸਿੰਘ ਚੱਢਾ ਟੌਮ ਹੈਂਕਸ ਦੀ 1994 ਵਿੱਚ ਰਿਲੀਜ਼ ਹੋਈ ਫ਼ਿਲਮ ਫੌਰੈਸਟ ਗੰਪ ਦੀ ਭਾਰਤੀ ਰੀਮੇਕ ਹੈ। ਲਾਲ ਸਿੰਘ ਚੱਢਾ ਦਾ ਸਕ੍ਰੀਨ ਪਲੇਅ ਅਤੁਲ ਕੁਲਕਰਨੀ ਨੇ ਲਿਖਿਆ ਹੈ ਜਦਕਿ ਫੌਰੈਸਟ ਗੰਪ ਦਾ ਮੂਲ ਸਕ੍ਰੀਨ ਪਲੇਅ ਐਰਿਕ ਰੌਥ ਨੇ ਲਿਖਿਆ ਹੈ।

ਆਮਿਰ ਖ਼ਾਨ ਦੀ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਕਈ ਕਾਰਨਾਂ ਕਰਕੇ ਕਾਫ਼ੀ ਚਰਚਾ ਵਿੱਚ ਰਹੀ ਹੈ।

ਪਹਿਲਾਂ ਕਾਰਨ ਇਹ ਕਿ ਚਾਰ ਸਾਲ ਬਾਅਦ ਆਮਿਰ ਖ਼ਾਨ ਦੀ ਫ਼ਿਲਮ ਪਰਦੇ ''''ਤੇ ਰਿਲੀਜ਼ ਹੋਈ ਹੈ। ਦੂਜਾ ਕਾਰਨ ਇਹ ਕਿ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦਾ ਬਾਇਕਾਟ ਸੋਸ਼ਲ ਮੀਡੀਆ ''''ਤੇ ਇੱਕ ਤਬਕੇ ਵੱਲੋਂ ਕੀਤਾ ਜਾ ਰਿਹਾ ਸੀ।

ਇਸ ਬਾਇਕਾਟ ਨੂੰ ਲੈ ਕੇ ਆਮਿਰ ਖ਼ਾਨ ਵੀ ਬੋਲੇ ਸਨ। ਉਨ੍ਹਾਂ ਨੇ ਕਿਹਾ ਸੀ, "ਜੇਕਰ ਕਿਸੇ ਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਹੈ ਤਾਂ ਮੈਨੂੰ ਉਸ ਗੱਲ ਦਾ ਦੁਖ਼ ਹੈ। ਤੁਸੀਂ ਮੇਰੀ ਫ਼ਿਲਮ ਜ਼ਰੂਰ ਵੇਖੋ।"

ਇਸ ਕਹਾਣੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਫ਼ਿਲਮ ਲਾਲ ਸਿੰਘ ਚੱਢਾ ਬਾਰੇ ਆਮ ਲੋਕਾਂ ਅਤੇ ਫ਼ਿਲਮ ਸਮੀਖਿਅਕਾ ਦਾ ਕੀ ਕਹਿਣਾ ਹੈ। ਸੋਸ਼ਲ ਮੀਡੀਆ ''''ਤੇ ਆ ਰਹੀਆਂ ਪ੍ਰਤੀਕਿਰਿਆਵਾਂ ਬਾਰੇ ਵੀ ਦੱਸਾਂਗੇ।

Getty Images
ਆਮਿਰ ਖ਼ਾਨ ਦੀ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਕਈ ਕਾਰਨਾਂ ਕਰਕੇ ਕਾਫ਼ੀ ਚਰਚਾ ਵਿੱਚ ਰਹੀ ਹੈ

ਫਰਸਟ ਡੇ, ਫਰਸਟ ਸ਼ੋਅ: ਫ਼ਿਲਮ ਵਿੱਚ ਕੀ ਚੰਗਾ ਲੱਗਿਆ?

ਮੁੰਬਈ ਵਿੱਚ ਬੀਬੀਸੀ ਦੇ ਸਹਿਯੋਗੀ ਮਧੂ ਪਾਲ ਅਤੇ ਸੁਪ੍ਰਿਆ ਸੋਗਲੇ ਨੇ ਫ਼ਿਲਮ ਲਾਲ ਸਿੰਘ ਚੱਢਾ ਦੇਖ ਕੇ ਆਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ।

ਪੰਜਾਬ ਦੇ ਜਲੰਧਰ ਅਤੇ ਗੁਰਦਾਸਪੁਰ ਵਿੱਚ ਵੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ। ਕੁਝ ਲੋਕਾਂ ਨੂੰ ਫ਼ਿਲਮ ਬੇਹੱਦ ਪਸੰਦ ਆਈ ਤਾਂ ਕਈਆਂ ਨੇ ਕੁਝ ਕਮੀਆਂ ਵੀ ਗਿਣਵਾਈਆਂ।


:


ਆਓ ਪਹਿਲਾਂ ਉਨ੍ਹਾਂ ਲੋਕਾਂ ਦਾ ਰਿਵੀਊ ਪੜ੍ਹਾਉਂਦੇ ਹਾਂ, ਜਿਨ੍ਹਾਂ ਨੂੰ ਫ਼ਿਲਮ ਚੰਗੀ ਲੱਗੀ-

  • ਪੂਰੀ ਫ਼ਿਲਮ ਚੰਗੀ ਨਹੀਂ, ਸਗੋਂ ਪਰਫੈਕਟ ਹੈ। ਮੈਂ ਇਸ ਫ਼ਿਲਮ ਨੂੰ ਦੇਖਣ ਵਿੱਚ ਜੋ ਸਮਾਂ ਲਗਾਇਆ ਹੈ ਉਹ ਸਹੀ ਥਾਂ ਹੀ ਨਿਵੇਸ਼ ਕੀਤਾ ਹੈ।
  • ਮੇਰੇ ਖਿਆਲ ਨਾਲ ਫ਼ਿਲਮ ਬਹੁਤ ਸੋਹਣੀ ਹੈ। ਇਹ ਫਿਲਮ ਮੈਨੂੰ ਟੌਮ ਹੈਂਕਸ ਤੋਂ ਵੀ ਵਧੀਆ ਲੱਗੀ ਹੈ। ਜਿਹੜੇ ਲੋਕ ਬਾਇਕਾਟ ਦੀ ਗੱਲ ਕਰ ਰਹੇ ਸਨ, ਉਨ੍ਹਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ।
  • ਜਿਵੇਂ ਇਸਦਾ ਬਾਇਕਾਟ ਕੀਤਾ ਜਾ ਰਿਹਾ ਸੀ, ਉਸ ਤਰ੍ਹਾਂ ਦਾ ਕੁਝ ਨਹੀਂ ਹੈ। ਫ਼ਿਲਮ ਦੀ ਕਹਾਣੀ ਅਲੱਗ ਹੈ।
  • ਆਮਿਰ ਖ਼ਾਨ ਨੂੰ 4 ਸਾਲ ਬਾਅਦ ਪਰਦੇ ''''ਤੇ ਵੇਖ ਕੇ ਬਹੁਤ ਵਧੀਆ ਲੱਗਿਆ ਹੈ।
  • ਕਲਾ ਦਾ ਖੂਬਸੂਰਤ ਨਮੂਨਾ... ਮੈਂ ਕੋਈ ਸਪੌਇਲਰ ਨਹੀਂ ਦੇਣਾ ਚਾਹੁੰਦਾ। ਲੋਕ ਖ਼ੁਦ ਫ਼ਿਲਮ ਵੇਖਣ ਤੇ ਇਸਦਾ ਤਜਰਬਾ ਕਰਨ। ਬਦਕਿਸਮਤੀ ਹੈ ਕਿ ਸਿਆਸੀ ਕਾਰਨਾਂ ਕਰਕੇ ਫ਼ਿਲਮ ਦਾ ਲੋਕ ਬਾਇਕਾਟ ਕਰ ਰਹੇ ਹਨ।
  • ਫ਼ਿਲਮ ਤੁਹਾਡੇ ਅੰਦਰ ਦੀ ਨੈਗੇਟਿਵਿਟੀ ਕੱਢ ਦੇਵੇਗੀ।
  • ਮੁਸਲਮਾਨ ਹੁੰਦਿਆਂ ਹੋਇਆ ਵੀ ਆਮਿਰ ਖ਼ਾਨ ਨੇ ਇੱਕ ਸਿੱਖ ਦੀ ਭੂਮਿਕਾ ਬਹੁਤ ਚੰਗੀ ਨਿਭਾਈ ਹੈ।
  • ਬਹੁਤ ਸਮੇਂ ਬਾਅਦ ਬਾਲੀਵੁੱਡ ਵਿੱਚ ਇੱਕ ਅਜਿਹੀ ਫ਼ਿਲਮ ਆਈ ਹੈ, ਜਿਸਦਾ ਕੋਈ ਮਤਲਬ ਨਜ਼ਰ ਆਉਂਦਾ ਹੈ।
  • ਆਮਿਰ ਖ਼ਾਨ ਨੂੰ ਐਵੇਂ ਨਹੀਂ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ।
  • ਜੇਕਰ ਉਨ੍ਹਾਂ ਨੇ ਅੰਗ੍ਰੇਜ਼ੀ ਫ਼ਿਲਮ ਦਾ ਰਿਮੇਕ ਬਣਾਇਆ ਵੀ ਹੈ, ਤਾਂ ਉਸ ਵਿੱਚ ਗਲਤ ਗੱਲ ਕੀ ਹੈ।

ਫ਼ਿਲਮ ਵਿੱਚ ਬੁਰਾ ਕੀ ਲੱਗਿਆ?

  • ਫ਼ਿਲਮ ਬੋਰਿੰਗ ਹੈ, ਇੱਕ ਤਾਂ ਫ਼ਿਲਮ ਲੰਬੀ ਹੈ ਤਿੰਨ ਘੰਟੇ ਦੀ। ਅੱਜਕੱਲ੍ਹ ਐਨੀ ਲੰਬੀ ਫ਼ਿਲਮ ਕੌਣ ਦੇਖਦਾ ਹੈ।
  • ਆਮਿਰ ਖ਼ਾਨ ਦੀ ਐਕਟਿੰਗ ਓਵਰ ਹੈ। ਆਮਿਰ ਨੇ ਪੀਕੇ ਵਗੈਰਾ ਵਿੱਚ ਵੀ ਅਜਿਹੇ ਰੋਲ ਕੀਤੇ ਹਨ। ਸਲਮਾਨ ਖ਼ਾਨ ਦੀ ਟਿਊਬਲਾਈਟ ਵਰਗੀਆਂ ਫ਼ਿਲਮਾਂ ਵੀ ਆ ਗਈਆਂ ਸਨ। ਕਹਾਣੀ ਵਿੱਚ ਦਮ ਨਹੀਂ ਹੈ।
  • ਜੇਕਰ ਤੁਹਾਨੂੰ ਇਮੋਸ਼ਨਲ ਫ਼ਿਲਮ ਪਸੰਦ ਨਹੀਂ ਹੈ, ਤਾਂ ਨਾ ਜਾਓ।
  • ਫਿਲਮ ਦੀ ਸਭ ਤੋਂ ਕਮਜ਼ੋਰ ਕੜੀ ਆਮਿਰ ਹੀ ਹਨ। ਫ਼ਿਲਮ ਦੇ ਕੁਝ ਸੀਨ ਕਾਫ਼ੀ ਦਿਲ ਛੂਹਣ ਵਾਲੇ ਹਨ ਪਰ ਓਰੀਜਨਲ ਫ਼ਿਲਮ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਫ਼ਿਲਮ ਵਿੱਚ ਅਜਿਹਾ ਕੁਝ ਨਹੀਂ ਹੈ, ਜਿਸਦੇ ਲਈ ਮੈਂ ਲੋਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕਰਾਂ।
  • ਫ਼ਿਲਮ ਦਾ ਸੈਕਿੰਗ ਹਾਫ ਥੋੜ੍ਹਾ ਬੋਰਿੰਗ ਹੈ।

ਲਾਲ ਸਿੰਘ ਚੱਢਾ ਨੂੰ ਸਮੀਖਿਅਕਾਂ ਨੇ ਕਿੰਨੇ ਸਟਾਰ ਦਿੱਤੇ?

ਤਰੁਨ ਆਦਰਸ਼: 2 ਸਟਾਰ

ਰੇਨੁਕਾ, ਟਾਈਮਜ਼ ਆਫ ਇੰਡੀਆ: 3.5 ਸਟਾਰ

ਸੋਨਲ ਡੇਡੀਆ, ਨਿਊਜ਼ 18: 4 ਸਟਾਰ

ਸ਼ੁਭਰਾ ਗੁਪਤਾ, ਇੰਡੀਅਨ ਐਕਸਪ੍ਰੈੱਸ: 2 ਸਟਾਰ

ਪੰਕਜ ਸ਼ੁਕਲ: 3.5 ਸਟਾਰ

ਸੋਸ਼ਲ ਮੀਡੀਆ ''''ਤੇ ਲੋਕ ਕੀ ਲਿਖ ਰਹੇ ਹਨ?

ਸਾਬਕਾ ਪੱਤਰਕਾਰ ਅਤੇ ਫਿਲਮਮੇਕਰ ਵਿਨੋਦ ਕਾਪੜੀ ਨੇ ਟਵੀਟ ਕੀਤਾ, ''''''''ਬਾਇਕਾਟ ਦੀ ਅਪੀਲ ਨਾਲ ਨਾ ਇੱਕ ਫ਼ੀਸਦ ਫਰਕ ਪੈਂਦਾ ਹੈ ਤੇ ਨਾ ਹੀ ਪਿਆ ਹੈ। ਵੱਡਾ ਸਵਾਲ ਇਹ ਹੈ ਕਿ ਹਿੰਦੀ ਸਿਨੇਮਾ ਨੂੰ ਬਹੁਤ ਗੰਭੀਰਤ ਨਾਲ ਆਪਣੇ ਭਵਿੱਖ ਬਾਰੇ ਸੋਚਣਾ ਪਵੇਗਾ। ਜਦੋਂ ਤੱਕ ਤੁਸੀਂ ਫ਼ਿਲਮ ਨਹੀਂ ਪ੍ਰੋਡਕਟ ਬਣਾਓਗੇ, ਹਾਲਾਤ ਨਹੀਂ ਸੁਧਰਨਗੇ।''''''''

ਟਵਿੱਟਰ ਬਾਇਓ ਵਿੱਚ ਖ਼ੁਦ ਨੂੰ ਅਕਸ਼ੇ ਕੁਮਾਰ ਦਾ ਫੈਨ ਦੱਸਣ ਵਾਲੇ ਅਤੁਲ ਸਿੰਘ ਨੇ ਇੱਕ ਵੀਡੀਓ ਟਵੀਟ ਕੀਤਾ। ਇਸ ਵੀਡੀਓ ਵਿੱਚ ਉਹ ਕਹਿੰਦੇ ਹਨ ਕਿ ਲਾਲ ਸਿੰਘ ਚੱਢਾ ਫਿਲਮ ਫਲੌਪ ਹੈ ਅਤੇ ਮੈਂ ਇੰਟਰਵਲ ਵਿੱਚ ਵੀ ਹਾਲ ਤੋਂ ਬਾਹਰ ਜਾ ਰਿਹਾ ਹਾਂ।

ਫੇਸਬੁੱਕ ''''ਤੇ ਰਚਿਤ ਲਿਖਦੇ ਹਨ, ''''''''ਲਾਲ ਸਿੰਘ ਚੱਢਾ ਕਮਾਲ ਦੀ ਰੀਮੇਕ ਹੈ। ਬਸ ਓਵਰ ਐਕਸਪ੍ਰੈਸਿਵ ਆਮਿਰ ਕਿਤੇ-ਕਿਤੇ ਖਟਕਦੇ ਹਨ। ਅਤੇ ਹਾਂ ਐਨਾ ਲੰਬਾ ਡਿਸਕਲੇਮਰ ਮੈਂ ਕਿਤੇ ਨਹੀਂ ਦੇਖਿਆ।''''''''

ਐਨਡੀਟੀਵੀ ਵਿੱਚ ਪੱਤਰਕਾਰ ਸੋਹਿਤ ਮਿਸ਼ਰਾ ਨੇ ਟਵੀਟ ਕੀਤਾ, ''''''''ਲਾਲ ਸਿੰਘ ਚੱਢਾ ਇੱਕ ਸ਼ਾਨਦਾਰ ਫ਼ਿਲਮ ਹੈ। ਫੌਰੈਸਟ ਗੰਪ ਦੇਖਣ ਤੋਂ ਬਾਅਦ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ।"

"ਇਸ ਨੂੰ ਭਾਰਤ ਦੇ ਉਸ ਸਮੇਂ ਦੇ ਹਾਦਸਿਆਂ ਅਤੇ ਚੀਜ਼ਾਂ ਨਾਲ ਜੋੜ ਕੇ ਦਿਖਾਇਆ ਗਿਆ ਹੈ। ਆਮਿਰ ਖ਼ਾਨ ਤੇ ਕਰੀਨਾ ਕਪੂਰ ਦੇ ਨਾਲ ਹੀ ਮੋਨਾ ਸਿੰਘ ਨੇ ਵੀ ਬਹਿਤਰੀਨ ਐਕਟਿੰਗ ਕੀਤੀ ਹੈ। ਸੋਸ਼ਲ ਮੀਡੀਆ ਟਰੋਲਸ ''''ਤੇ ਧਿਆਨ ਨਾ ਦਿਓ।''''''''

ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਟਵੀਟ ਕੀਤਾ-ਫੌਰੈਸਟ ਗੰਪ ਅਮਰੀਕੀ ਆਰਮੀ ਵਿੱਚ ਇਸ ਲਈ ਫਿਟ ਹੋ ਸਕਿਆ ਕਿਉਂਕਿ ਵਿਅਤਨਾਮ ਯੁੱਧ ਦੇ ਲਈ ਲੋਅ ਆਈਕਿਊ ਵਾਲੇ ਮਰਦਾਂ ਦੀ ਭਰਤੀ ਹੋ ਰਹੀ ਸੀ। ਇਹ ਫ਼ਿਲਮ ਭਾਰਤੀ ਫੌਜ ਅਤੇ ਸਿੱਖ ਭਾਈਚਾਰੇ ਦੀ ਬੇਇੱਜ਼ਤੀ ਹੈ।


:


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)