ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

08/12/2022 4:15:37 PM

Getty Images
ਇਨਸਾਕਲੋਪੀਡੀਆ ਬ੍ਰਿਟਾਨਿਕਾ ਮੁਤਾਬਕ ਦੁਨੀਆਂ ਭਰ ਵਿੱਚ ਚਕਚੂੰਦਰ ਦੀਆਂ ਲਗਭਗ 350 ਕਿਸਮਾਂ ਪਾਈਆਂ ਜਾਂਦੀਆਂ ਹਨ

ਸਤਿ ਸ਼੍ਰੀ ਅਕਾਲ ਦੋਸਤੋ। ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਚੀਨ ਵਿੱਚ ਕਿਹੜਾ ਨਵਾਂ ਵਾਇਰਸ ਸਾਹਮਣੇ ਆਇਆ ਹੈ, ਮਾਂ ਦੇ ਦੁੱਧ ਵਿੱਚ ਅਜਿਹਾ ਕੀ ਹੁੰਦਾ ਹੈ ਜਿਸ ਦਾ ਸਾਇੰਸ ਅਜੇ ਤੱਕ ਬਦਲ ਨਹੀਂ ਬਣਾ ਸਕੀ ਤੇ ਕਿਵੇਂ ਇੱਕ ਮੁਲਜ਼ਮ 30 ਸਾਲਾਂ ਤੱਕ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਤੇ ਫਿਲਮਾਂ ਵਿੱਚ ਕੰਮ ਕਰਦਾ ਰਿਹਾ, ਇਨ੍ਹਾਂ ਖ਼ਬਰਾਂ ਸਣੇ ਹੋਰ ਅਹਿਮ ਖ਼ਬਰਾਂ ਪੜ੍ਹੋ।

ਚੀਨ ਵਿੱਚ ਫੈਲ ਰਿਹਾ ਨਵਾਂ ਵਾਇਰਸ ਕੀ ਹੈ ਜਿਸ ਤੋਂ 35 ਜਣੇ ਬਿਮਾਰ ਹੋ ਗਏ ਹਨ

ਦਿ ਨੋਵਲ ਲੰਗਿਆ ਹੈਨਪਵਾਇਰਸ (LayV) ਚੀਨ ਦੇ ਦੋ ਸੂਬਿਆਂ ਸ਼ੰਡੌਂਗ ਅਤੇ ਹੇਨਾਨ ਵਿੱਚ 35 ਮਰੀਜ਼ਾਂ ਵਿੱਚ ਪਾਇਆ ਗਿਆ। ਕਈ ਮਰੀਜ਼ਾਂ ਵਿੱਚ ਬੁਖਾਰ, ਥਕਾਨ ਅਤੇ ਖੰਘ ਵਰਗੇ ਲੱਛਣ ਦੇਖੇ ਗਏ ਹਨ।

ਸਾਇੰਸਦਾਨ ਹੁਣ ਇੱਕ ਨਵੇਂ ਵਾਇਰਸ ਦੀ ਜਾਂਚ ਕਰ ਰਹੇ ਹਨ ਜਿਸ ਦੀ ਲਾਗ ਕਾਰਨ ਪੂਰਬੀ ਚੀਨ ਵਿੱਚ ਕਈ ਦਰਜਣ ਲੋਕ ਬਿਮਾਰ ਹੋ ਗਏ ਹਨ।

ਇਸ ਵਾਇਰਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਰੋ

30 ਸਾਲਾਂ ਦੌਰਾਨ 28 ਫਿਲਮਾਂ ਵਿੱਚ ਕੰਮ ਕਰਨ ਵਾਲਾ ਮੁਲਜ਼ਮ ਕਿਵੇਂ ਪੁਲਿਸ ਤੋਂ ਲੁਕਿਆ ਰਿਹਾ

ਓਮ ਪ੍ਰਕਾਸ਼ ਜਿਨ੍ਹਾਂ ਨੂੰ ਪਾਸ਼ਾ ਵਜੋਂ ਵੀ ਜਾਣਿਆ ਜਾਂਦਾ ਹੈ ਕਦੇ ਹਰਿਆਣਾ ਪੁਲਿਸ ਦੇ ਸਭ ਤੋਂ ਜ਼ਿਆਦਾ ਲੋੜੀਂਦੇ ਮੁਜਰਮਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਇਸ ਸਾਬਕਾ ਫ਼ੌਜੀ ਦੀ ਲੁੱਟ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਭਾਲ ਸੀ। ਤੀਹ ਸਾਲਾਂ ਤੱਕ ਇਹ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਪਛਾਣ ਬਦਲ ਕੇ ਰਹਿੰਦਾ ਰਿਹਾ ਅਤੇ ਕਿਸੇ ਨੂੰ ਭਿਣਕ ਵੀ ਨਹੀਂ ਪਈ।

BBC
ਓਮ ਪ੍ਰਕਾਸ਼ ਹਿਰਾਸਤ ''''ਚ ਹੈ ਅਤੇ ਉਸ ਨੇ ਆਪਣੇ ''''ਤੇ ਲੱਗੇ ਇਲਜ਼ਾਮਾਂ ''''ਤੇ ਕੋਈ ਟਿੱਪਣੀ ਨਹੀਂ ਕੀਤੀ ਹੈ

ਓਮ ਪ੍ਰਕਾਸ਼ ਨੇ ਉਤਰ ਪ੍ਰਦੇਸ਼ ਵਿੱਚ ਇੱਕ ਨਵੀਂ ਜ਼ਿੰਦਗੀ ਅਤੇ ਇੱਕ ਨਵੀਂ ਪਛਾਣ ਬਣਾ ਲਈ ਸੀ। ਇੱਕ ਸਥਾਨਕ ਔਰਤ ਨਾਲ ਵਿਆਹ ਕਰਵਾ ਕੇ ਤਿੰਨ ਬੱਚਿਆਂ ਨੂੰ ਵੀ ਵੱਡਿਆਂ ਕੀਤਾ।

ਓਮ ਪ੍ਰਕਾਸ਼ ਕਿਵੇਂ ਪੁਲਿਸ ਦੀ ਗ੍ਰਿਫ਼ਤ ਵਿੱਚ ਆਇਆ, ਇਸ ਵਿੱਚ ਪੜ੍ਹੋ

ਇਸ ਔਰਤ ਨੇ ਕਿਵੇਂ ਟਰੈਕਟਰ ਚਲਾ ਕੇ ਰਵਾਇਤਾਂ ਨੂੰ ਤੋੜਿਆ

ਝਾਰਖੰਡ ਦੇ ਪਿੰਡ ਦਾਹੂਲੋਟੀ ਪਿੰਡ ਦੀ ਮੰਜੂ ਓਰਾਂਵ ਅੱਜ ਕੱਲ ਸੁਰਖੀਆਂ ਵਿੱਚ ਹੈ। ਇਹ ਪਿੰਡ ਸੂਬੇ ਦੇ ਦੂਰ-ਦੁਰਾਡੇ ਪੈਂਦੇ ਜ਼ਿਲ੍ਹਾ ਗੁਮਲਾ ਦੇ ਸੇਸਈ ਬਲਾਕ ਦਾ ਹੈ।

ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਦਰਅਸਲ, ਮੰਜੂ ਓਰਾਂਵ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਖੇਤਾਂ ਦੀ ਵਾਹੀ ਕਰਦੀ ਹੈ।

ਉਸ ਦੀ ਇਸ ਆਤਮਨਿਰਭਰਤਾ ''''ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਕਰਦੇ ਹੋਏ ਸਦੀਆਂ ਪੁਰਾਣੇ ਓਰਾਂਵ ਸਮਾਜ ਦੀ ਪਰੰਪਰਾ ਨੂੰ ਤੋੜਨ ਦਾ ਦੋਸ਼ ਲਗਾਇਆ।

ਇਤਰਾਜ਼ ਕਰਨ ਵਾਲਿਆਂ ਵਿੱਚ ਸਿਰਫ਼ ਆਦਮੀ ਨਹੀਂ, ਬਲਕਿ ਜ਼ਿਆਦਾ ਗਿਣਤੀ ਵਿੱਚ ਔਰਤਾਂ ਹਨ। ਪੂਰੀ ਖ਼ਬਰ ਪੜ੍ਹੋ

ਜਦੋਂ ''''ਆਈਲੈੱਟਸ ਦੇ 8 ਬੈਂਡ ਹਾਸਲ ਕਰਨ ਵਾਲੇ ਅੰਗਰੇਜ਼ੀ ਨਾ ਬੋਲ ਸਕੇ’

Getty Images

ਚਾਰ ਗੁਜਰਾਤੀ ਨੌਜਵਾਨਾਂ ਨੂੰ, ਜਿਨ੍ਹਾਂ ਕੋਲ "ਅੰਗਰੇਜ਼ੀ ਵਿੱਚ ਮੁਹਾਰਤ ਦਾ ਸਰਟੀਫਿਕੇਟ" ਸੀ, ਅਮਰੀਕੀ ਪੁਲਿਸ ਨੇ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ।

ਜਿਵੇਂ ਹੀ ਜੱਜ ਨੇ ਉਨ੍ਹਾਂ ਤੋਂ ਅੰਗਰੇਜ਼ੀ ਵਿੱਚ ਪੁੱਛਗਿੱਛ ਸ਼ੁਰੂ ਕੀਤੀ, ਤਾਂ ਉਹ ਤੁਰੰਤ ਬੋਲੇ, "ਅੰਗਰੇਜ਼ੀ ਨਹੀਂ, ਸਿਰਫ 12ਵੀਂ ਪਾਸ"।

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਇਨ੍ਹਾਂ ਸਾਰੇ ਨੌਜਵਾਨਾਂ ਕੋਲ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਇਲਸ) ਦੀ ਪ੍ਰੀਖਿਆ ਦੇ ਅੱਠ ਬੈਂਡ ਨਾਲ ਪਾਸ ਕਰਨ ਦੇ ਸਰਟੀਫਿਕੇਟ ਸਨ। ਪੂਰਾ ਮਾਮਲਾ ਜਾਣਨ ਲਈ ਇੱਥੇ ਕਰੋ

ਮਾਂ ਦੇ ਦੁੱਧ ਵਿਚ ਅਜਿਹਾ ਕੀ ਹੈ ਜੋ ਵਿਗਿਆਨੀ ਫਾਰਮੂਲਾ ਦੁੱਧ ਵਿਚ ਨਹੀਂ ਪਾ ਸਕੇ

ਮਾਂ ਦੇ ਦੁੱਧ ਨੂੰ ਬੱਚਿਆਂ ਲਈ ਆਦਰਸ਼ ਪੋਸ਼ਕ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਦੇ ਦਿਮਾਗ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ, ਪਾਚਨ ਪ੍ਰਣਾਲੀ ਦੇ ਵਿਕਾਸ ਲਈ ਬਹੁਤ ਅਹਿਮ ਹੈ।

ਭਾਵੇਂ ਵੱਖ-ਵੱਖ ਕੰਪਨੀਆਂ ਵੱਲੋਂ ਬੱਚੇ ਲਈ ਵੱਖ-ਵੱਖ ਤਰੀਕੇ ਦੇ ਦੁੱਧ ਤੇ ਹੋਰ ਖਾਣ ਦੇ ਸਮਾਨ ਬਾਜ਼ਾਰ ਵਿੱਚ ਉਪਲਬਧ ਹਨ। ਇਨ੍ਹਾਂ ਵਿੱਚ ਕਈ ਪੋਸ਼ਕ ਤੱਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਪਰ ਸਾਰਿਆਂ ਵਿੱਚ ਉਹ ਪੋਸ਼ਕ ਤੱਤ ਨਹੀਂ ਹੁੰਦੇ ਜੋ ਇੱਕ ਮਾਂ ਦੇ ਦੁੱਧ ਵਿੱਚ ਹੁੰਦੇ ਹਨ।

ਮਾਂ ਦੀ ਦੁੱਧ ਦੀ ਅਹਿਮੀਅਤ ਬਾਰੇ ਪੜ੍ਹੋ ਇਹ ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)