ਕੇਜਰੀਵਾਲ, ਰਾਹੁਲ ਤੇ ਮਮਤਾ ਦੇ ਮੁਕਾਬਲੇ ਕੀ ਨਿਤੀਸ਼ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਬਣ ਸਕਣਗੇ

08/12/2022 8:00:36 AM

ਬਿਹਾਰ ਵਿੱਚ ਭਾਜਪਾ ਨਾਲੋਂ ਨਾਤਾ ਤੋੜਨ ਅਤੇ ਜਨਤਾ ਦਲ (ਯੂਨਾਈਟਿਡ) ਅਤੇ ਰਾਸ਼ਟਰੀ ਜਨਤਾ ਦਲ ਦੀ ਸਾਂਝੀ ਸਰਕਾਰ ਬਣਾਉਣ ਤੋਂ ਬਾਅਦ ਨਿਤੀਸ਼ ਕੁਮਾਰ ਇੱਕ ਵਾਰ ਫਿਰ ਰਾਸ਼ਟਰੀ ਰਾਜਨੀਤੀ ਵਿੱਚ ਮਜ਼ਬੂਤ ​​ਦਾਅਵੇਦਾਰ ਵਜੋਂ ਉੱਭਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।

ਇੱਕ ਸਮਾਂ ਸੀ, ਜਦੋਂ ਨਿਤੀਸ਼ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। 2014 ਤੋਂ ਪਹਿਲਾਂ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਸੀ, ਉਸ ਸਮੇਂ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਧਰਮ ਨਿਰਪੱਖ ਅਤੇ ਉਦਾਰਵਾਦੀ ਹੋਣਾ ਚਾਹੀਦਾ ਹੈ।

ਜ਼ਾਹਿਰ ਹੈ ਕਿ ਨਰਿੰਦਰ ਮੋਦੀ ਨਿਸ਼ਾਨਾ ਸਨ।

ਨਿਤੀਸ਼ ਕੁਮਾਰ ਨੇ ਖੁਦ ਕਿਹਾ ਹੈ ਕਿ ਹੁਣ ਸਿਰਫ ਇੱਕ ਅਹੁਦੇ ''''ਤੇ ਬੈਠਣਾ ਹੀ ਰਹਿ ਗਿਆ ਹੈ। ਹਾਲ ਹੀ ਵਿੱਚ, ਨਿਤੀਸ਼ ਦੀ ਪਾਰਟੀ ਤੋਂ ਵੱਖ ਹੋਏ ਆਰਸੀਪੀ ਸਿੰਘ ਨੇ ਗੁੱਸੇ ਵਿੱਚ ਕਿਹਾ ਕਿ ਨਿਤੀਸ਼ ਕੁਮਾਰ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ… ਸੱਤ ਜਨਮਾਂ ਵਿੱਚ ਵੀ ਨਹੀਂ।

ਆਰਸੀਪੀ ਸਿੰਘ ਨਿਤੀਸ਼ ਦੇ ਕਾਫੀ ਨਜ਼ਦੀਕੀ ਰਹੇ ਹਨ ਅਤੇ ਜੇਕਰ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਜ਼ਾਹਿਰ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਉਨ੍ਹਾਂ ਦੀ ਲੁਕਵੀਂ ਇੱਛਾ ਬਾਰੇ ਪਤਾ ਹੋਵੇਗਾ। ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਵੀ ਹੋਈ ਹੋਵੇਗੀ।

ਨਿਤੀਸ਼ ਦੀ ਦਾਅਵੇਦਾਰੇ ਵਿੱਚ ਕਿੰਨੀ ਤਾਕਤ ਹੈ?

ਹੁਣ ਸਵਾਲ ਇਹ ਹੈ ਕਿ, ਕੀ ਵਿਰੋਧੀ ਧਿਰ ਨਿਤੀਸ਼ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਸਵੀਕਾਰ ਕਰੇਗੀ ਅਤੇ ਇਸ ਅਹੁਦੇ ਲਈ ਉਨ੍ਹਾਂ ਦਾ ਨਾਂ ਅੱਗੇ ਕਰੇਗੀ?

ਕੀ ਉਹ ਰਾਹੁਲ ਗਾਂਧੀ, ਮਮਤਾ ਬੈਨਰਜੀ ਜਾਂ ਅਰਵਿੰਦ ਕੇਜਰੀਵਾਲ ਨਾਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਬਿਹਤਰ ਉਮੀਦਵਾਰ ਹਨ? ਪ੍ਰਧਾਨ ਮੰਤਰੀ ਦੇ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰੀ ਵਿੱਚ ਉਹ ਇਨ੍ਹਾਂ ਨੇਤਾਵਾਂ ਦੇ ਮੁਕਾਬਲੇ ਵਿੱਚ ਕਿੱਥੇ ਖੜ੍ਹਦੇ ਹਨ?

ਇਸ ਸਵਾਲ ''''ਤੇ ''''ਦਿ ਹਿੰਦੂ'''' ਦੀ ਐਸੋਸੀਏਟ ਐਡੀਟਰ ਸਮਿਤਾ ਗੁਪਤਾ ਕਹਿੰਦੇ ਹਨ, ''''''''ਸਿਰਫ਼ ਇੱਕੋ ਗੱਲ ਜੋ ਨਿਤੀਸ਼ ਦੀ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰੀ ਦੇ ਖ਼ਿਲਾਫ਼ ਜਾ ਸਕਦੀ ਹੈ, ਉਹ ਇਹ ਹੈ ਕਿ ਉਹ ਕਿਸੇ ਵੀ ਸਮੇਂ ਆਪਣਾ ਪੱਖ ਬਦਲ ਸਕਦੇ ਹਨ। ਪਰ ਉਨ੍ਹਾਂ ਦੀ ਅਗਵਾਈ ''''ਤੇ ਕੋਈ ਸਵਾਲ ਨਹੀਂ ਹੈ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਅਕਸ ਵੀ ਚੰਗਾ ਰਿਹਾ ਹੈ। ਉਨ੍ਹਾਂ ਨੂੰ ਚੰਗਾ ਮੁੱਖ ਮੰਤਰੀ ਮੰਨਿਆ ਜਾਂਦਾ ਹੈ।''''''''

ਉਹ ਕਹਿੰਦੇ ਹਨ, "ਬਿਹਾਰ ਵਿੱਚ ਆਰਜੇਡੀ ਅਤੇ ਜਨਤਾ ਦਲ (ਯੂ) ਦੀ ਸਰਕਾਰ ਬਣਨ ਨਾਲ ਵਿਰੋਧੀ ਧਿਰ ਲਈ ਇੱਕ ਵੱਡਾ ਨੈਤਿਕ ਹੁਲਾਰਾ ਹੋਵੇਗਾ।" ਇਸ ਨਾਲ ਨਿਤੀਸ਼ ਇੱਕ ਵਾਰ ਫਿਰ ਕੇਂਦਰ ਦੀ ਰਾਜਨੀਤੀ ਵਿੱਚ ਆ ਗਏ ਹਨ। ਜੇਕਰ ਇਸ ਸਮੇਂ ਦੇਖਿਆ ਜਾਵੇ ਤਾਂ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਨਿਤੀਸ਼ ਸਭ ਤੋਂ ਮਜ਼ਬੂਤ ​​ਨਜ਼ਰ ਆ ਰਹੇ ਹਨ।"

ਉਨ੍ਹਾਂ ਦੇ ਮੁਤਾਬਕ, ''''''''ਭਾਜਪਾ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਇੱਕ ਹੋਰ ਸੰਭਾਵਿਤ ਉਮੀਦਵਾਰ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਘਰ ''''ਚ ਹੀ ਉਲਝਾ ਰਹੀ ਹੈ। ਪਾਰਥਾ ਚੈਟਰਜੀ ਮਾਮਲੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ।”

“ਭਾਜਪਾ ਦੀ ਉਨ੍ਹਾਂ ਨੂੰ ਘਰ ਰੱਖਣ ਦੀ ਨੀਤੀ ਕਾਰਨ ਵਿਰੋਧੀ ਧਿਰ ਦਾ ਉਨ੍ਹਾਂ ਦੀ ਪ੍ਰਧਾਨ ਮੰਤਰੀ ਉਮੀਦਵਾਰੀ ਨੂੰ ਸਵੀਕਾਰ ਕਰਨਾ ਉਨ੍ਹਾਂ ਲਈ ਮੁਸ਼ਕਲ ਹੋਵੇਗਾ। ਨਿਤੀਸ਼ ਦੇ ਰਾਹੁਲ ਨਾਲ ਚੰਗੇ ਸਬੰਧ ਹਨ। ਜੇਕਰ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਦੀ ਗੱਲ ਆਉਂਦੀ ਹੈ ਤਾਂ ਰਾਹੁਲ ਨਿਤੀਸ਼ ਦਾ ਸਮਰਥਨ ਕਰ ਸਕਦੇ ਹਨ।''''''''

Getty Images
ਭਾਜਪਾ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਘਰ ''''ਚ ਹੀ ਉਲਝਾ ਰਹੀ ਹੈ

ਨਿਤੀਸ਼ ਦੇ ਰਾਹ ''''ਚ ਕੀ ਹਨ ਚੁਣੌਤੀਆਂ?

ਹਾਲਾਂਕਿ ''''ਦ ਪ੍ਰਿੰਟ'''' ਦੇ ਸਿਆਸੀ ਸੰਪਾਦਕ ਡੀਕੇ ਸਿੰਘ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, ''''''''ਵੱਡਾ ਸਵਾਲ ਇਹ ਹੈ ਕਿ ਨਿਤੀਸ਼ ਆਪਣੇ ਦਮ ''''ਤੇ ਕਿੰਨੀਆਂ ਸੀਟਾਂ ਲਿਆ ਸਕਦੇ ਹਨ। ਕਾਂਗਰਸ ਭਾਵੇਂ ਕਿੰਨੀ ਵੀ ਕਮਜ਼ੋਰ ਕਿਉਂ ਨਾ ਹੋਵੇ ਪਰ ਉਸ ਦੀਆਂ ਸੀਟਾਂ ਸਾਰੀਆਂ ਖੇਤਰੀ ਪਾਰਟੀਆਂ ਨਾਲੋਂ ਵੱਧ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਨੇ ਕਦੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਮੰਤਰੀ ਉਮੀਦਵਾਰ ਹੋ ਸਕਦਾ ਹੈ।

ਤਾਂ ਕੀ ਨਿਤੀਸ਼ ਦੇ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਨਹੀਂ ਹੈ ਅਤੇ ਕੀ ਉਹ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਨਾਲ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਆਪਣਾ ਦਾਅਵਾ ਜ਼ੋਰ-ਸ਼ੋਰ ਨਾਲ ਪੇਸ਼ ਨਹੀਂ ਕਰਨਗੇ?

ਡੀਕੇ ਸਿੰਘ ਦਾ ਕਹਿਣਾ ਹੈ, ''''''''ਨਿਤੀਸ਼ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦੀ ਗੱਲ ਸਿਰਫ਼ ਕਿਆਸਅਰਾਈਆਂ ਹਨ ਕਿਉਂਕਿ ਇਸ ਸਮੇਂ ਉਹ ਖ਼ੁਦ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨਾ ਪਸੰਦ ਨਹੀਂ ਕਰਨਗੇ। ਇਸ ਸਮੇਂ ਉਹ ਆਪਣੀ ਸਿਆਸੀ ਹੋਂਦ ਬਚਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਨੂੰ ਡਰ ਹੈ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਾਂਗ ਭਾਜਪਾ ਬਿਹਾਰ ਵਿੱਚ ਜਨਤਾ ਦਲ ਯੂਨਾਈਟਿਡ ਨੂੰ ਦੋ ਟੁਕੜਿਆਂ ਵਿੱਚ ਪਾੜ ਸਕਦੀ ਹੈ।”

"ਇਸ ਦੇ ਬਾਵਜੂਦ, ਜੇ ਨਿਤੀਸ਼ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ, ਤਾਂ ਇਹ ਮੁਸ਼ਕਲ ਹੈ ਕਿਉਂਕਿ ਇਸ ਸਮੇਂ ਵਿਰੋਧੀ ਧਿਰ ਨੂੰ ਜੋੜਨ ਵਾਲੇ ਤੱਤ ਗੈਰਹਾਜ਼ਰ ਹਨ।"

ਉਹ ਕਹਿੰਦੇ ਹਨ, ਅੱਜ ਹਰਕਿਸ਼ਨ ਸਿੰਘ ਸੁਰਜੀਤ ਵਰਗੇ ਲੋਕ ਕਿੱਥੇ ਹਨ, ਜਿਨ੍ਹਾਂ ਨੇ ਵੀਪੀ ਸਿੰਘ ਦੀ ਸਰਕਾਰ ਲਈ ਸੀਪੀਆਈ (ਐਮ) ਅਤੇ ਭਾਜਪਾ ਦਾ ਸਮਰਥਨ ਇਕੱਠਾ ਕੀਤਾ ਸੀ। ਵੱਡਾ ਸਵਾਲ ਇਹ ਹੈ ਕਿ ਅੱਜ ਵਿਰੋਧੀ ਧਿਰ ਨੂੰ ਕੌਣ ਇਕੱਠੇ ਕਰੇਗਾ? ਕਿਉਂਕਿ ਵਿਰੋਧੀ ਧਿਰ ਦੇ ਵੱਡੇ ਚਿਹਰੇ ਮਮਤਾ ਅਤੇ ਕੇਜਰੀਵਾਲ ਆਪੋ-ਆਪਣੇ ਰਾਹ ਤੁਰ ਰਹੇ ਹਨ।

ਮਮਤਾ, ਕੇਜਰੀਵਾਲ ਤੇ ਰਾਹੁਲ ''''ਤੇ ਨਿਤੀਸ਼ ਕਿੰਨੇ ਭਾਰੇ?

ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੀ ਦੌੜ ''''ਚ ਮਮਤਾ, ਕੇਜਰੀਵਾਲ ਜਾਂ ਰਾਹੁਲ ''''ਤੇ ਨਿਤੀਸ਼ ਕਿੰਨਾ ਭਾਰੂ ਪੈ ਸਕਦੇ ਹਨ?

ਇਸ ਸਵਾਲ ''''ਤੇ ਬਿਹਾਰ ਦੀ ਰਾਜਨੀਤੀ ''''ਤੇ ਡੂੰਘੀ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਗੰਗੇਸ਼ ਮਿਸ਼ਰਾ ਦਾ ਕਹਿਣਾ ਹੈ, ''''''''ਸਭ ਤੋਂ ਵੱਡਾ ਭਰੋਸੇਯੋਗਤਾ ਦਾ ਸੰਕਟ ਨਿਤੀਸ਼ ਨਾਲ ਹੈ। ਉਹ ਕਦੋਂ ਕਿੱਥੇ ਜਾਣਗੇ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਦੀ ਪਾਰਟੀ ਵੀ ਅਜਿਹੀ ਨਹੀਂ ਹੈ ਕਿ ਉਹ ਬਹੁਤ ਜ਼ਿਆਦਾ ਸੀਟਾਂ ਜਿੱਤੇ ਅਤੇ ਵਿਰੋਧੀ ਧਿਰ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰੇ। ਮਮਤਾ ਅਤੇ ਕੇਜਰੀਵਾਲ ਉਨ੍ਹਾਂ ਦੇ ਮੁਕਾਬਲੇ ਬਹੁਤ ਅੱਗੇ ਹਨ।

AFP

ਗੰਗੇਸ਼ ਮਿਸ਼ਰਾ ਦਾ ਕਹਿਣਾ ਹੈ, ''''''''ਦਿੱਲੀ ''''ਚ ਕੇਜਰੀਵਾਲ ਦੀ ਸਰਕਾਰ ਹੈ। ਹੁਣੇ-ਹੁਣੇ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਉਨ੍ਹਾਂ ਦੀ ਪਾਰਟੀ ਦੀਆਂ ਚੰਗੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਹਰਿਆਣਾ ਅਤੇ ਹਿਮਾਚਲ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਉਹ ਮਜ਼ਬੂਤ ​​ਸਥਿਤੀ ਵਿਚ ਆ ਸਕਦੇ ਹਨ। ਇਸ ਨਜ਼ਰੀਏ ਤੋਂ ਕੇਜਰੀਵਾਲ ਦੀ ਸਥਿਤੀ ਨਿਤੀਸ਼ ਦੇ ਮੁਕਾਬਲੇ ਮਜ਼ਬੂਤ ​​ਹੈ।

ਗੰਗੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਨਿਤੀਸ਼ ਦੀ ਪਾਰਟੀ ਕੋਲ ਨਾ ਤਾਂ ਕੋਈ ਕੁੱਲ ਭਾਰਤੀ ਸੰਗਠਨ ਹੈ ਅਤੇ ਨਾ ਹੀ ਉਹ ਇੱਕ ਜਾਂ ਦੋ ਤੋਂ ਵੱਧ ਸੂਬਿਆਂ ਵਿੱਚ ਚੋਣਾਂ ਜਿੱਤਣ ਦੀ ਸਮਰੱਥਾ ਰੱਖਦੀ ਹੈ। ਅਜਿਹੇ ਵਿੱਚ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਰੂਪ ''''ਚ ਨਿਤੀਸ਼ ਦਾ ਦਾਅਵਾ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਹੈ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)