ਅਮਰੀਕਾ ''''ਚ ਮਨਦੀਪ ਕੌਰ ਦੀ ਮੌਤ: ਇਸ ਕੇਸ ਬਾਰੇ ਹੁਣ ਤੱਕ ਕੀ ਕੀ ਪਤਾ ਹੈ

08/11/2022 6:30:36 PM

ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ। ਮਨਦੀਪ ਕੌਰ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ''''ਤੇ ਕਾਫੀ ਵਾਇਰਲ ਹੋ ਰਹੇ ਹਨ ਜਿਸ ਵਿੱਚ ਉਹ ਆਪਣੇ ਨਾਲ ਘਰੇਲੂ ਹਿੰਸਾ ਹੋਣ ਦੀ ਗੱਲ ਕਹਿ ਰਹੇ ਹਨ।

ਵੀਡੀਓਜ਼ ਵਿੱਚ ਮਨਦੀਪ ਕੌਰ ਕਹਿ ਰਹੇ ਸਨ ਕਿ ਉਹ ਪਿਛਲੇ 8 ਸਾਲ ਤੋਂ ਇਹ ਬਰਦਾਸ਼ਤ ਕਰ ਰਹੇ ਹਨ ਤੇ ਹੋਰ ਕੁੱਟ ਨਹੀਂ ਖਾ ਸਕਦੇ।

ਮਾਮਲੇ ਦੇ ਤਾਰ ਭਾਰਤ ਅਤੇ ਅਮਰੀਕਾ ਦੋ ਦੇਸ਼ਾਂ ਵਿੱਚ ਫੈਲੇ ਹੋਏ ਹਨ।

ਬੀਬੀਸੀ ਸਹਿਯੋਗੀ ਸਲਮਾਨ ਰਿਜ਼ਵੀ ਨੇ ਅਮਰੀਕਾ ਤੋਂ ਇਹ ਰਿਪੋਰਟ ਭੇਜੀ ਹੈ।

ਜੇ ਮਰਨ ਤੋਂ ਪਹਿਲਾਂ ਉਹ ਦੱਸ ਦਿੰਦੀ...

ਮਨਦੀਪ ਕੌਰ ਅਤੇ ਉਸ ਦਾ ਪਤੀ ਗਿਆਨੀ ਰਣਜੀਤ ਸਿੰਘ ਦੇ ਮਕਾਨ ਵਿੱਚ ਕਿਰਾਏ ਉੱਪਰ ਰਹਿੰਦੇ ਸਨ। ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਦੋਵਾਂ ਨਾਲ ਕੋਈ ਰਿਸ਼ਤਾ ਨਹੀਂ ਸੀ।

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੀ ਭੱਜਦੌੜ ਉਹੀ ਕਰ ਰਹੇ ਹਨ ਅਤੇ ਫੇਸਬੁੱਕ ਉੱਪਰ ਲਿਖਣ ਵਾਲੇ ਜਾਂ ਹੋਰ ਲੋਕਾਂ ਵਿੱਚੋਂ ''''''''ਮੇਰੇ ਨਾਲ ਕੋਈ ਨਹੀਂ ਤੁਰ ਰਿਹਾ।''''''''

ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ''''''''ਪਹਿਲਾਂ ਵੀ ਮਾਮਲਾ ਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਦਾ ਘਰੇਲੂ ਸਮਲਾ ਅਦਾਲਤ ਵਿੱਚ ਲਿਜਾਣ ਵਿੱਚ ਮਦਦ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਮਨਦੀਪ ਕੌਰ ਨੇ ਇਹ ਮਾਮਲਾ ਵਾਪਸ ਲੈ ਲਿਆ ਸੀ।''''''''

''''''''ਰਣਜੀਤ ਸਿੰਘ ਮੁਤਾਬਕ ਉਨ੍ਹਾਂ ਦਾ ਮਨਦੀਪ ਕੌਰ ਨਾਲ ਬਹੁਤ ਪਿਆਰ ਸੀ ਅਤੇ ਉਸ ਦਾ ਸੁਭਾਅ ਵੀ ਬਹੁਤ ਵਧੀਆ ਸੀ। ਫਿਰ ਉਹ ਸਾਡੇ ਘਰ ਤੋਂ ਦੋ ਬਲਾਕ ਦੂਰ ਰਹਿਣ ਚਲੇ ਗਏ। ਉਹ ਜਦੋਂ ਵੀ ਸਾਡੇ ਘਰ ਆਏ ਤਾਂ ਸਾਨੂੰ ਪਤਾ ਨਹੀਂ ਚੱਲਿਆ ਕਿ ਉਨ੍ਹਾਂ ਦੇ ਘਰ ਵਿੱਚ ਕੋਈ ਸਮੱਸਿਆ ਹੈ।''''''''

''''''''ਪਹਿਲੀ ਅਗਸਤ ਨੂੰ ਮੈਨੂੰ ਪਤਾ ਲੱਗਿਆ ਤਾਂ ਮੇਰਾ ਪਰਿਵਾਰ ਭੱਜ ਕੇ ਉਨ੍ਹਾਂ ਦੇ ਘਰ ਗਿਆ। ਮਨਦੀਪ ਨੂੰ ਸੀਪੀਆਰ ਦਿੱਤੀ। ਉਸ ਸਮੇਂ ਉਸ ਦੀ ਨਬਜ਼ ਥੋੜ੍ਹੀ ਚੱਲ ਰਹੀ ਸੀ। ਹਸਪਤਾਲ ਵਾਲੇ ਐਂਬੂਲੈਂਸ ਵਿੱਚ ਪਾਕੇ ਮਨਦੀਪ ਨੂੰ ਹਸਪਤਾਲ ਲੈ ਗਏ, ਪੁਲਿਸ ਉਨ੍ਹਾਂ ਦੇ ਨਾਲ ਸੀ। ਪੰਜ ਵਜੇ ਦੇ ਕਰੀਬ ਮੈਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ।''''''''

''''''''ਮੈਂ ਪੁਲਿਸ ਨੂੰ ਫਿਰ ਫ਼ੌਨ ਕੀਤਾ ਕਿ ਮੈਨੂੰ ਦੱਸੋ ਇਹ ਕਿਵੇਂ ਹੋਇਆ ਹੈ। ਉਸ ਤੋਂ ਬਾਅਦ ਮੈਂ ਲਗਤਾਰ ਪੁਲਿਸ ਨੂੰ ਬੇਨਤੀ ਕਰ ਰਿਹਾ ਹਾਂ ਕਿ ਜਾਂਚ ਕੀਤੀ ਜਾਵੇ ਸਜ਼ਾ ਦੇ ਹੱਕਦਾਰ ਨੂੰ ਸਜ਼ਾ ਦਿੱਤੀ ਜਾਵੇ। ਹਾਲਾਂਕਿ ਪੁਲਿਸ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕਿਸ ਧਾਰਾ ਦੇ ਅੰਦਰ ਕੇਸ ਦਰਜ ਕੀਤਾ ਜਾਵੇਗਾ।''''''''

ਰਣਜੀਤ ਸਿੰਘ ਨੇ ਦੱਸਿਆ ਕਿ ਜੇ ਮਨਦੀਪ ਕੌਰ ''''''''ਮਰਨ ਤੋਂ ਪਹਿਲਾਂ ਸਾਨੂੰ ਦੱਸ ਦਿੰਦੀ ਤਾਂ ਅਸੀਂ ਜ਼ਰੂਰ ਕੋਈ ਕਦਮ ਚੁੱਕਦੇ ਅਦਾਲਤ ਵਿੱਚ ਜਾਂਦੇ, ਪਰ ਉਸ ਨੇ ਦੱਸਿਆ ਨਹੀਂ।''''''''

ਸੰਸਕਾਰ ਬਾਰੇ ਅਜੇ ਕੋਈ ਫ਼ੈਸਲਾ ਨਹੀਂ

ਉਨ੍ਹਾਂ ਨੇ ਦੱਸਿਆ, "ਮਨਦੀਪ ਦਾ ਪਰਿਵਾਰ ਇੱਥੇ ਪਹੁੰਚ ਜਾਵੇ ਅਤੇ ਆਪਣੇ ਹੱਥੀ ਸੰਸਕਾਰ ਕਰ ਲਵੇ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਪਰਿਵਾਰ ਨਾਲ ਅਤੇ ਸੰਗਤ ਨਾਲ ਸਲਾਹ ਕਰਾਂਗੇ ਕਿ ਉਸਤੋਂ ਬਾਅਦ ਕੀ ਕਰਨਾ ਹੈ।

ਜੇ ਲਾਸ਼ ਆਉਣ ਵਾਲੇ ਸਮੇਂ ਵਿੱਚ ਭਾਰਤ ਭੇਜਣੀ ਪਈ ਤਾਂ ਅਸੀਂ ਦੱਸਾਂਗੇ ਕਾਗਜ਼ੀ ਕਾਰਵਾਈ ਅਸੀਂ ਸਾਰੀ ਪੂਰੀ ਕਰ ਲਈ ਹੈ।''''''''

ਹਾਲਾਂਕਿ ਇਸ ਮਾਮਲੇ ਵਿੱਚ ਪਤੀ ਦੀ ਸਲਾਹ ਬਾਰੇ ਉਨ੍ਹਾਂ ਨੇ ਦੱਸਿਆ, ''''''''ਮੈਂ ਪਤੀ ਨੂੰ ਕੁਝ ਨਹੀਂ ਪੁੱਛ ਰਿਹਾ। ਹਾਲਾਂਕਿ ਉਹ ਲਾਸ਼ ਦਾ ਵਾਰਸ ਹੈ ਪਰ ਪਹਿਲਾਂ ਉਹ ਕੁਝ ਕਰ ਸਕਦਾ ਸੀ ਹੁਣ ਤਾਂ ਮਾਮਲਾ ਕੌਮਾਂਤਰੀ ਪੱਧਰ ''''ਤੇ ਪੁੱਜ ਚੁੱਕਾ ਹੈ ਅਤੇ ਪਰਿਵਾਰ ਨਾਲ ਅਤੇ ਅਥੌਰਿਟੀ ਨਾਲ ਸਲਾਹ ਕਰਕੇ ਹੀ ਕੁਝ ਕੀਤਾ ਜਾਵੇਗਾ।''''''''

ਮਨਦੀਪ ਕੌਰ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸੰਸਕਾਰ ਭਾਰਤ ਵਿੱਚ ਕੀਤਾ ਜਾਵੇ ਜਦਕਿ ਉਨ੍ਹਾਂ ਦੇ ਪਤੀ ਦਾ ਕਹਿਣਾ ਹੈ ਕਿ ਸੰਸਕਾਰ ਅਮਰੀਕਾ ਵਿੱਚ ਕੀਤਾ ਜਾਣਾ ਚਾਹੀਦਾ ਹੈ।''''

ਬੱਚੇ ਫਿਲਹਾਲ ਪਿਤਾ ਕੋਲ ਹਨ

''''''''ਮਨਦੀਪ ਦਾ ਪਰਿਵਾਰ ਕਹਿ ਰਿਹਾ ਹੈ ਕਿ ਬੱਚੇ ਸਾਨੂੰ ਦਿੱਤੇ ਜਾਣ ਪਰ ਅਮਰੀਕਾ ਦੇ ਕਾਨੂੰਨ ਮੁਤਾਬਕ ਬੱਚੇ ਇੰਨੀ ਜਲਦੀ ਉਨ੍ਹਾਂ ਨੂੰ ਦਿੱਤੇ ਨਹੀਂ ਜਾ ਸਕਦੇ।''''''''

''''''''ਏਸੀਐਸ ਕਹਿ ਰਹੀ ਹੈ ਕਿ ਬੱਚਿਆਂ ਨੇ ਮਾਂ ਨੂੰ ਖ਼ੁਦਕੁਸ਼ੀ ਕਰਦੀ ਨੂੰ ਦੇਖਿਆ ਹੈ ਅਤੇ ਉਨ੍ਹਾਂ ਦੇ ਦਿਮਾਗ ਉੱਪਰ ਅਸਰ ਹੈ। ਇਨ੍ਹਾਂ ਦੀ ਥੈਰਿਪੀ ਸ਼ੁਰੂ ਕਰਵਾਓ।''''''''

''''''''ਜੇ ਥੈਰਿਪੀ ਸ਼ੁਰੂ ਹੋ ਜਾਂਦੀ ਹੈ ਤਾਂ ਏਸੀਐਸ ਕਹਿ ਰਹੀ ਹੈ ਕਿ ਅਸੀਂ ਬੱਚਿਆਂ ਨੂੰ ਸੰਸਕਾਰ ਉੱਪਰ ਨਹੀਂ ਜਾਣ ਦੇਵਾਂਗੇ। ਕਿਉਂਕਿ ਇਸ ਨਾਲ ਉਨ੍ਹਾਂ ਦੇ ਦਿਮਾਗ ਵਿੱਚ ਸਾਰਾ ਕੁਝ ਮੁੜ ਤਾਜ਼ਾ ਹੋ ਜਾਵੇਗਾ। ਬੱਚੇ ਫਿਲਹਾਲ ਆਪਣੇ ਪਿਤਾ ਕੋਲ ਹੀ ਹਨ।''''''''

ਖ਼ੁਦਕੁਸ਼ੀ ਨਹੀਂ ਕਰਨੀ ਚਾਹੀਦੀ

ਰਣਜੀਤ ਸਿੰਘ ਕਹਿੰਦੇ ਹਨ ਕਿ ਪਰਿਵਾਰਕ ਝਗੜਿਆਂ ਦੇ ''''''''ਫ਼ੈਸਲੇ ਸਭ ਤੋਂ ਵਧੀਆ ਪੰਚਾਇਤੀ ਫ਼ੈਸਲੇ ਹੁੰਦੇ ਸਨ। ਇੱਥੇ ਅਮਰੀਕਾ ਵਿੱਚ ਗੁਰਦੁਆਰਾ ਕਮੇਟੀਆਂ ਪੰਚਾਇਤ ਹਨ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਤੋਂ ਹੱਲ ਨਹੀਂ ਹੁੰਦਾ ਤਾਂ ਸਿਟੀ ਕਾਊਂਸਲ ਕੋਲ ਜਾਣਾ ਚਾਹੀਦਾ ਹੈ। ਜੇ ਉਨ੍ਹਾਂ ਤੋਂ ਵੀ ਕੁਝ ਨਹੀਂ ਹੁੰਦਾ ਤਾਂ ਪੁਲਿਸ ਕੋਲ ਜਾਣਾ ਚਾਹੀਦਾ ਹੈ।''''''''

''''''''ਖ਼ੁਦਕੁਸ਼ੀ ਨਹੀਂ ਕਰਨੀ ਚਾਹੀਦੀ। ਆਪਣੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਦੱਸਣਾ ਚਾਹੀਦਾ ਹੈ। ਜੇ ਕਿਸੇ ਰਿਸ਼ਤੇਦਾਰੀ ਵਿੱਚ ਤੁਸੀਂ ਰਹਿ ਹੀ ਨਹੀਂ ਸਕਦੇ ਤਾਂ ਉਸ ਦੇ ਬਦਲ ਤਲਾਸ਼ਣੇ ਚਾਹੀਦੇ ਹਨ।''''''''

ਇਸ ਮਾਮਲੇ ਵਿੱਚ ਸਥਾਨਕ ਵਾਸੀ ਸੰਜੀਵ ਜਿੰਦਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਾਰਾ ''''''''ਭਾਈਚਾਰਾ ਇੱਕਸੁਰ ਵਿੱਚ ਅਵਾਜ਼ ਕਰਕੇ ਬੋਲ ਰਹੀ ਹੈ। ਸਾਰੇ ਮਦਦ ਕਰ ਰਹੇ ਹਨ, ਜਿਸ ਦੀ ਜਿੰਨੀ ਪਹੁੰਚ ਹੈ ਉਹ ਉਨੀ ਮਦਦ ਕਰ ਰਹੇ ਹਨ।''''''''

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਲਾਂਕਿ, ''''''''ਪੁਲਿਸ ਵੱਲੋਂ ਸਾਨੂੰ ਘਟਨਾ ਦੀ ਰਿਪੋਰਟ ਦੀ ਕਾਪੀ ਨਹੀਂ ਦਿੱਤੀ ਗਈ ਹੈ ਘਟਨਾ ਦੀ ਰਿਪੋਰਟ ਦਾ ਨੰਬਰ ਨਹੀਂ ਮਿਲ ਸਕਿਆ ਹੈ।''''''''

''''''''ਸਥਾਨਕ ਸਟੇਟ ਸੈਨੇਟਰ ਜੋਅ ਅਡਾਬੋ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ। ਸਥਾਨਕ ਸਿਟੀ ਕਾਊਂਸਲ ਅਤੇ ਨਿਊਯਾਰਕ ਸਿਟੀ ਦੀ ਸਪੀਕਰ ਐਡਰਨ ਐਡਮਜ਼ ਦੇ ਦਫ਼ਤਰ ਵੱਲੋਂ ਵੀ ਬਹੁਤ ਮਦਦ ਕੀਤੀ ਜਾ ਰਹੀ ਹੈ।''''''''

''''''''ਜਿੱਥੇ ਘਟਨਾ ਹੋਈ ਹੈ, ਉੱਥੋਂ ਦੇ ਕਾਂਗਰਸਮੈਨ ਗ੍ਰੈਗਰੀ ਕਾਊਂਟੀ ਦੇ ਚੇਅਰਮੈਨ ਵੀ ਹਨ ਅਤੇ ਵਿਦੇਸ਼ ਮਾਮਲਿਆਂ ਦੇ ਵੀ ਚੇਅਰਮੈਨ ਹਨ। ਉਨ੍ਹਾਂ ਦੇ ਦਫ਼ਤਰ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ।''''''''

ਕੀ ਹੈ ਮਾਮਲਾ

ਮਨਦੀਪ ਕੌਰ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਆਪਣੇ ਪਤੀ ਅਤੇ ਦੋ ਨਾਬਾਲਿਗ ਬੱਚੀਆਂ ਨਾਲ ਰਹਿੰਦੀ ਸੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਦੀਪ ਕੌਰ ਪਿਛਲੇ ਅੱਠ ਸਾਲਾਂ ਤੋਂ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਅਤੇ ਉਨ੍ਹਾਂ ਦਾ ਪਤੀ ਅਕਸਰ ਉਨ੍ਹਾਂ ਦੀ ਕਥਿਤ ਤੌਰ ਉੱਤੇ ਕੁੱਟਮਾਰ ਕਰਦਾ ਸੀ।

ਪਿਛਲੇ ਦਿਨੀਂ ਇਸ ਸਭ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਕਥਿਤ ਤੌਰ ''''ਤੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪਤੀ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦੀ ਮੰਗ ਉੱਠ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਕਸਟਡੀ ਦੇਣ ਦੀ ਗੱਲ ਲਈ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ।

ਕੁੱਟਮਾਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਦੇ ਪਤੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਧੀਆਂ ਨਹੀਂ ਪੁੱਤਰ ਚਾਹੀਦਾ ਹੈ।

ਦਰਅਸਲ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਮਨਦੀਪ ਦਾ ਪਤੀ ਉਨ੍ਹਾਂ ਦੀ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ।

ਸੋਸ਼ਲ ਮੀਡੀਆ ਉੱਪਰ ਮਨਦੀਪ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੇ ਨਾਲ ਹੁੰਦੀ ਕਥਿਤ ਘਰੇਲੂ ਹਿੰਸਾ ਦਾ ਜ਼ਿਕਰ ਕਰਦੇ ਹਨ।

ਮਨਦੀਪ ਕੌਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਦੇ ਪਰਿਵਾਰ ਉੱਪਰ ਵੀ ਕਈ ਗੰਭੀਰ ਇਲਜ਼ਾਮ ਲਗਾਏ।


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)