ਤਲਵੰਡੀ ਸਾਬੋ : ਮੇਰੀ ਪੋਤੀ ਨੂੰ ਮੇਰੇ ਸਾਹਮਣੇ ਗਲ਼ਾ ਘੁੱਟ ਕੇ ਮਾਰਿਆ, ਦਾਦੇ ਦੇ ਦਾਅਵੇ ਉੱਤੇ ਭਰਾ ਗ੍ਰਿਫ਼ਤਾਰ - ਗਰਾਉਂਡ ਰਿਪੋਰਟ

08/11/2022 12:00:35 PM

''''''''ਮੇਰੀ 25 ਸਾਲਾਂ ਦੀ ਪੋਤੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਉਸ ਦੇ ਭਰਾ ਨੇ ਉਸ ਦਾ ਗਲ਼ਾ ਘੁੱਟ ਦੇ ਕਤਲ ਕਰ ਦਿੱਤਾ।''''''''

ਇਹ ਸ਼ਬਦ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਹਨ।

ਇਨ੍ਹਾਂ ਸ਼ਬਦਾਂ ਨੂੰ ਥਾਣਾ ਤਲਵੰਡੀ ਵਿਚ 7 ਅਗਸਤ ਨੂੰ ਦਰਜ ਹੋਈ ਪੁਲਿਸ ਦੀ ਮੁੱਢਲੀ ਜਾਂਚ ਰਿਪੋਰਟ ਵਿਚ ਲਿਖਿਆ ਗਿਆ ਹੈ।

ਪੁਲਿਸ ਇਸ ਕੁੜੀ ਦੇ ਦਾਦੇ ਦੇ ਬਿਆਨਾਂ ਦੇ ਅਧਾਰ ਉੱਤੇ ਇਸ ਮਾਮਲੇ ਨੂੰ ਅਣਖ਼ ਲਈ ਕੀਤਾ ਗਿਆ ਕਤਲ ਕਰਾਰ ਦੇ ਰਹੀ ਹੈ।

ਦਰਅਸਲ ਤਲਵੰਡੀ ਸਾਬੋ ਨੇੜਲੇ ਪਿੰਡ ਨੰਗਲਾ ਵਿਚ ਇੱਕ ਜਵਾਨ ਕੁੜੀ ਦੀ 2 ਅਗਸਤ ਨੂੰ ਭੇਦ ਭਰੇ ਢੰਗ ਨਾਲ ਮੌਤ ਹੋ ਗਈ ਸੀ, ਜਲਦਬਾਜ਼ੀ ਵਿਚ ਹੀ ਕੁੜੀ ਦਾ ਸਸਕਾਰ ਵੀ ਕਰ ਦਿੱਤਾ ਗਿਆ ਸੀ.

ਪਰ ਪੁਲਿਸ ਨੇ ਕੁੜੀ ਦੇ ਦਾਦੇ ਗੁਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ 7 ਅਗਸਤ ਨੂੰ ਪੁਲਿਸ ਨੇ ਮਾਮਲਾ ਅਣਖ਼ ਖਾਤਰ ਕਤਲ ਦਾ ਦਰਜ ਕੀਤਾ ਹੈ।

ਪੁਲਿਸ ਦਾ ਮੰਨਣਾ ਹੈ ਕਿ ਇਹ ਹੱਤਿਆ ਕਥਿਤ ਤੌਰ ਤੇ ਅਣਖ ਦੀ ਖਾਤਰ ਕੀਤੀ ਗਈ ਹੋ ਸਕਦੀ ਹੈ।

ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਤਹਿਕੀਕਾਤ ਕਰ ਰਹੀ ਹੈ ਅਤੇ ਇਸ ਸੰਦਰਭ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਮਾਤਾ ਪਿਤਾ ਤੋਂ ਇਲਾਵਾ ਉਸ ਦੇ ਦੋ ਭਰਾਵਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਕੀ ਦੱਸ ਰਹੀ ਕਤਲ ਮਕਸਦ

ਪੁਲਿਸ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਮੁਤਾਬਕ ਕਿਸੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ।

ਲੜਕੀ ਦੀ ਮੌਤ ਤੋਂ 5 ਦਿਨ ਬਾਅਦ ਲੜਕੀ ਦੇ ਦਾਦਾ ਨੇ ਹੀ ਪੁਲਿਸ ਕੋਲ ਜਾ ਕੇ ਇਸ ਕਹਾਣੀ ਦਾ ਖੁਲਾਸਾ ਕੀਤਾ ਹੈ।

ਪੁਲਿਸ ਰਿਕਾਰਡ ਮੁਤਾਬਕ ਇਹ ਘਟਨਾ 2 ਅਗਸਤ ਨੂੰ ਵਾਪਰੀ ਜਦੋਂ ਕਿ ਇਸ ਸੰਬੰਧੀ ਪੁਲਿਸ ਨੇ ਸੱਤ ਅਗਸਤ ਨੂੰ ਕੇਸ ਦਰਜ ਕੀਤਾ।

ਮ੍ਰਿਤਕ ਲੜਕੀ ਦੇ ਦਾਦਾ ਗੁਰਚਰਨ ਸਿੰਘ ਨੇ ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 25 ਵਰ੍ਹਿਆਂ ਦੀ ਪੋਤੀ 12 ਜਮਾਤਾਂ ਪਾਸ ਸੀ।

ਗੁਰਚਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪੋਤੀ ਕਥਿਤ ਤੌਰ ''''ਤੇ ਆਪਣੀ ਮਰਜ਼ੀ ਮੁਤਾਬਕ ਕਿਸੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਮਾਤਾ ਪਿਤਾ ਅਤੇ ਭਰਾਵਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ।

ਸ਼ਿਕਾਇਤਕਰਤਾ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਘਰ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।

ਭਰਾ ਉੱਤੇ ਲੱਗ ਰਿਹਾ ਕਤਲ ਦਾ ਇਲਜ਼ਾਮ

ਥਾਣਾ ਤਲਵੰਡੀ ਸਾਬੋ ਦੇ ਐੱਸਐੱਚਓ ਦਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਨੇ ਪੁਲਸ ਨੂੰ ਇਹ ਗੱਲ ਦੱਸੀ ਹੈ ਕਿ ਮ੍ਰਿਤਕ ਲੜਕੀ ਦੇ ਭਰਾ ਰਾਮ ਸਿੰਘ ਨੇ ਕਥਿਤ ਤੌਰ ''''ਤੇ ਲੜਕੀ ਦੇ ਮੂੰਹ ਉੱਪਰ ਸਿਰਹਾਣਾ ਰੱਖ ਕੇ ਪਹਿਲਾਂ ਉਸ ਦਾ ਸਾਹ ਬੰਦ ਕੀਤਾ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਐੱਫਆਈਆਰ ਵਿੱਚ ਗਰੁਬਚਨ ਸਿੰਘ ਨੇ ਲਿਖਵਾਇਆ ਹੈ,'''''''' ਦੋ ਅਗਸਤ ਸਵੇਰੇ ਕਰੀਬ ਪੰਜ ਵਜੇ ਦੀ ਗੱਲ ਹੈ ਕਿ ਸਾਰਾ ਪਰਿਵਾਰ ਘਰ ਸੀ ਅਤੇ ਮੇਰੇ ਲੜਕਾ ਮੇਜਰ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ।''''''''

'''''''' ਮੇਰਾ ਛੋਟਾ ਪੋਤਾ ਲਛਮਣ ਸਿੰਘ ਦੂਜੇ ਘਰ ਵਿੱਚ ਸੁੱਤਾ ਸੀ ਅਤੇ ਮੇਰੀ ਪੋਤੀ ਵਿਹੜੇ ਵਿੱਚ ਸੁੱਤੀ ਹੋਈ ਸੀ।''''''''

''''''''ਮੇਰਾ ਪੋਤਾ ਰਾਮ ਸਿੰਘ ਆਇਆ ਅਤੇ ਉਸ ਨੇ ਮੇਰੀ ਪੋਤੀ ਦੇ ਮੂੰਹ ਉੱਪਰ ਸਿਰਾਹਣਾ ਰੱਖ ਕੇ ਸਾਹ ਬੰਦ ਕਰਨ ਲੱਗਿਆ ਤਾਂ ਮੈਂ ਕਿਹਾ ਇਹ ਕੀ ਕਰਦਾ ਹੈਂ ਤਾਂ ਮੇਰੇ ਇੰਨਾ ਕਹਿੰਦੇ ਹੀ ਰਾਮ ਸਿੰਘ ਨੇ ਮੇਰੀ ਪੋਤੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮੈਨੂੰ ਵੀ ਡਰਾਇਆ ਕਿ ਜੇਕਰ ਕੋਈ ਗੱਲ ਕੀਤੀ ਤਾਂ ਤੇਰਾ ਵੀ ਇਹੀ ਹਾਲ ਕਰ ਦੇਵਾਂਗਾ।''''''''

''''''''ਮੈਂ ਡਰਦਾ ਮਾਰਿਆ ਕੁਝ ਨਹੀਂ ਬੋਲਿਆ ਅਤੇ ਫਿਰ ਮੇਰਾ ਲੜਕਾ ਤੇ ਨੂੰਹ ਅਤੇ ਦੂਜਾ ਪੋਤਾ ਲਛਮਣ ਸਿੰਘ ਵੀ ਘਰ ਆ ਗਏ। ਰਾਮ ਸਿੰਘ ਨੇ ਦੱਸਿਆ ਕਿ ਮੈਂ ਇਸ ਨੂੰ ਮਾਰ ਦਿੱਤਾ ਹੈ। ਤਾਂ ਫਿਰ ਸਾਰਿਆਂ ਨੇ ਸਾਜ ਬਾਜ ਹੋ ਕੇ ਸਾਰਿਆਂ ਨੂੰ ਕਿਹਾ ਕਿ ਦਿਲ ਦਾ ਦੌਰਾ ਪਿਆ ਹੈ।''''''''

ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਬੁਲਾਕੇ ਮੇਰੀ ਪੋਤੀ ਦਾ ਸਸਕਾਰ ਕਰ ਦਿੱਤਾ ਪਰ ਮੈਂ ਅੰਦਰੋਂ ਘੁਟਨ ਮਹਿਸੂਸ ਕਰ ਰਿਹਾ ਸੀ।''''''''

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ਵਿਚ ਮ੍ਰਿਤਕ ਲੜਕੀ ਦੇ ਪਿਤਾ ਮੇਜਰ ਸਿੰਘ, ਮਾਤਾ ਸਰਬਜੀਤ ਕੌਰ ਤੋਂ ਇਲਾਵਾ ਉਸ ਦੇ ਦੋ ਭਰਾਵਾਂ ਰਾਮ ਸਿੰਘ ਅਤੇ ਲਛਮਣ ਸਿੰਘ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 302, 201 ਅਤੇ 120-B ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।

ਮ੍ਰਿਤਕ ਲੜਕੀ ਦੇ ਦਾਦਾ ਗੁਰਚਰਨ ਸਿੰਘ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜਿਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਨੂੰ ਦੱਸੀ ਕਹਾਣੀ ਵਿਚ ਗੁਰਚਰਨ ਸਿੰਘ ਨੇ ਦੱਸਿਆ ਕੁੜੀ ਦੇ ਕਥਿਤ ਕਤਲ ਤੋਂ ਬਾਅਦ ਉਨ੍ਹਾਂ ਨੂੰ ਵੀ ਡਰਾਇਆ ਧਮਕਾਇਆ ਗਿਆ ਸੀ।

ਸ਼ਿਕਾਇਤਕਰਤਾ ਮੁਤਾਬਕ ਕੜੀ ਦੀ ਮੌਤ ਤੋਂ ਬਾਅਦ ਉਸ ਦਾ ਸਸਕਾਰ ਕਰਕੇ ਉਸ ਦੀਆਂ ਅਸਥੀਆਂ ਅਤੇ ਸੁਆਹ ਨੂੰ ਪਾਣੀ ਵਿਚ ਤਾਰ ਦਿੱਤਾ ਗਿਆ ਸੀ।

ਗੁਰਚਰਨ ਸਿੰਘ ਮੁਤਾਬਕ ਅਜਿਹਾ ਕਥਿਤ ਕਤਲ ਦੇ ਸਬੂਤ ਨਸ਼ਟ ਕਰਨ ਦੀ ਮਨਸ਼ਾ ਨਾਲ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਇਸ ਸੰਦਰਭ ਵਿੱਚ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਦੇ ਕਥਿਤ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਹਾਲੇ ਤੱਕ ਬਾਹਰ ਹਨ।

ਨੰਗਲਾ ਦੇ ਲੋਕ ਬੋਲ਼ਣ ਲਈ ਤਿਆਰ ਨਹੀਂ

ਇਸ ਸੰਬੰਧ ਵਿਚ ਜਦੋਂ ਪਿੰਡ ਨੰਗਲਾ ਜਾ ਕੇ ਦੇਖਿਆ ਗਿਆ ਤਾਂ ਪਿੰਡ ਵਿਚ ਹਰ ਪਾਸੇ ਸੰਨਾਟਾ ਸੀ।

ਪਿੰਡ ਦੀਆਂ ਸੱਥਾਂ ਵਿੱਚ ਫੱਟਿਆਂ ਅਤੇ ਖੁੰਢਾਂ ਤੇ ਬੈਠੇ ਲੋਕ ਇਸ ਘਟਨਾ ਸਬੰਧੀ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸਨ।

ਇੱਥੋਂ ਤੱਕ ਕਿ ਪਿੰਡ ਦੇ ਕੁਝ ਵਸਨੀਕਾਂ ਨੇ ਮ੍ਰਿਤਕ ਲੜਕੀ ਦੇ ਘਰ ਬਾਰੇ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਪਿੰਡ ਦੇ ਸਰਪੰਚ ਕਾਕਾ ਸਿੰਘ ਦੇ ਘਰ ਉਨ੍ਹਾਂ ਦੇ ਭਰਾ ਅੰਮ੍ਰਿਤਪਾਲ ਸਿੰਘ ਅਤੇ ਪਿੰਡ ਦੇ ਦੋ ਹੋਰ ਵਿਅਕਤੀ ਮੌਜੂਦ ਸਨ। ਕਾਕਾ ਸਿੰਘ ਆਪਣੇ ਘਰ ਦੇ ਵਿਚ ਕਲੀਨਿਕ ਚਲਾਉਂਦੇ ਹਨ।

ਪਿੰਡ ਦੇ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ''''ਤੇ ਦੱਸਿਆ ਕਿ ਕੁੜੀ ਦੀ ਮੌਤ ਤੋਂ ਬਾਅਦ ਆਮ ਦੀ ਤਰ੍ਹਾਂ ਉਸ ਦਾ ਸਸਕਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਾਹਮਣੇ ਆਈ ਕਹਾਣੀ ਹੈਰਾਨ ਕਰਨ ਵਾਲੀ ਹੈ।

ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਤੋਂ ਬਾਅਦ ਜਦੋਂ 5 ਦਿਨ ਬਾਅਦ ਪੁਲਸ ਨੇ ਮੇਜਰ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਸਭ ਲੋਕ ਹੈਰਾਨ ਰਹਿ ਗਏ।

"ਮ੍ਰਿਤਕ ਲੜਕੀ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ ਅਤੇ ਬਕਾਇਦਾ ਤੌਰ ਤੇ ਉਹ ਇਸ ਦੀ ਦਵਾਈ ਵੀ ਲੈ ਰਹੀ ਸੀ।"

"ਮੇਜਰ ਸਿੰਘ ਦਾ ਪਰਿਵਾਰ ਪਿੰਡ ਦੇ ਸਾਊ ਪਰਿਵਾਰਾਂ ਵਿਚ ਗਿਣਿਆ ਜਾਂਦਾ ਹੈ। ਲੜਕੀ ਦੀ ਮੌਤ ਕਿਵੇਂ ਹੋਈ ਅਤੇ ਪੁਲੀਸ ਦੀ ਕਹਾਣੀ ਕਿਵੇਂ ਬਣੀ ਇਸ ਬਾਰੇ ਪਿੰਡ ਵਾਲਿਆਂ ਨੂੰ ਕੋਈ ਇਲਮ ਨਹੀਂ ਹੈ।"

ਪਿੰਡ ਦੇ ਬਾਹਰਵਾਰ ਬਣੇ ਮੇਜਰ ਸਿੰਘ ਦੇ ਘਰ ਦਾ ਦਰਵਾਜ਼ਾ ਬੰਦ ਸੀ ਅਤੇ ਕੋਈ ਵੀ ਵਿਅਕਤੀ ਗੱਲਬਾਤ ਕਰਨ ਲਈ ਮੌਜੂਦ ਨਹੀਂ ਮਿਲਿਆ।

ਉੱਥੇ ਨੇੜੇ ਕੰਮ ਕਰਦੇ ਇਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪਿੰਡ ਦਾ ਕੋਈ ਵੀ ਵਿਅਕਤੀ ਗੱਲ ਕਰਨ ਲਈ ਰਾਜ਼ੀ ਨਹੀਂ ਹੋਵੇਗਾ।

ਉਸ ਨੇ ਕਿਹਾ, "ਪਿੰਡ ਦੀ ਧੀ ਧਿਆਣੀ ਦਾ ਮਾਮਲਾ ਹੈ। ਅਸੀਂ ਕੁਝ ਨਹੀਂ ਕਹਿ ਸਕਦੇ। ਪੁਲਿਸ ਆਪਣਾ ਕੰਮ ਕਰ ਰਹੀ ਹੈ ਸੱਚਾਈ ਸਾਹਮਣੇ ਆ ਜਾਵੇਗੀ।"

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਰਾਮ ਸਿੰਘ ਨੂੰ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਰਿਮਾਂਡ ਮਗਰੋਂ ਉਸ ਨੂੰ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਹਨ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)