ਜੰਮੂ ''''ਚ ਫੌਜੀ ਕੈਂਪ ਨੇੜੇ ਕੱਟੜਵਾਦੀ ਹਮਲਾ, 3 ਜਵਾਨਾਂ ਸਣੇ 5 ਮੌਤਾਂ

08/11/2022 9:00:35 AM

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਦਰਹਾਲ ਇਲਾਕੇ ''''ਚ ਅੱਜ ਸਵੇਰੇ ਭਾਰਤੀ ਫੌਜ ਦੇ ਕੈਂਪ ਨੇੜੇ ਸੁਰੱਖਿਆ ਬਲਾਂ ਅਤੇ ਕੱਟੜਪੰਥੀਆਂ ਦਰਮਿਆਨ ਪੁਲਿਸ ਮੁਕਾਬਲਾ ਹੋਇਆ।

ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਸ ਮੁਕਾਬਲੇ ਵਿੱਚ ਤਿੰਨ ਭਾਰਤੀ ਜਵਾਨ ਅਤੇ ਦੋ ਕੱਟੜਪੰਥੀਆਂ ਵੀ ਮਾਰੇ ਗਏ ਹਨ।

ਦੂਜੇ ਪਾਸੇ ਜੰਮੂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਮੁਕੇਸ਼ ਸਿੰਘ ਨੇ ਇੱਕ ਲਿਖਤੀ ਬਿਆਨ ਜਾਰੀ ਕਰਕੇ ਹਮਲੇ ਵਿੱਚ ਦੋ ਕੱਟੜਪੰਥੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਮੁਕੇਸ਼ ਸਿੰਘ ਨੇ ਆਪਣੇ ਬਿਆਨ ''''ਚ ਦੱਸਿਆ ਕਿ ਥਾਣਾ ਦਰਹਾਲ ਤੋਂ ਕਰੀਬ 6 ਕਿਲੋਮੀਟਰ ਦੀ ਦੂਰੀ ''''ਤੇ ਫੌਜ ਦਾ ਕੈਂਪ ਹੈ।

ਵਾਧੂ ਸੁਰੱਖਿਆ ਦਸਤੇ ਮੌਕੇ ''''ਤੇ ਭੇਜੇ ਗਏ ਹਨ ਅਤੇ ਇਲਾਕੇ ''''ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਇਹ ਵਾਰਦਾਤ ਦੀ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ, ਮਿਲਣ ਉੱਤੇ ਖ਼ਬਰ ਅਪਡੇਟ ਕੀਤੀ ਜਾਵੇਗੀ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)