ਮਾਂ ਦੇ ਦੁੱਧ ਵਿੱਚ ਅਜਿਹੇ ਕਿਹੜੇ ਤੱਤ ਹਨ ਕਿ ਅਜੇ ਤੱਕ ਇਸ ਦਾ ਕੋਈ ਬਦਲ ਨਹੀਂ ਹੈ

08/11/2022 8:30:35 AM

ਮੈਂ ਆਪਣੇ ਬੱਚੇ ਨੂੰ ਪਹਿਲੇ ਦੋ ਸਾਲ ਆਪਣਾ ਹੀ ਦੁੱਧ ਚੁੰਘਾਇਆ ਅਤੇ ਇਸ ਅਰਸੇ ਦੌਰਾਨ ਮੈਂ ਉਸ ਨੂੰ ਕੋਈ ਫਾਰਮੂਲਾ ਨਹੀਂ ਪਿਲਾਇਆ।

ਮਾਂ ਦੇ ਦੁੱਧ ਨੂੰ ਜਾਂਦਾ ਹੈ। ਇਹ ਉਨ੍ਹਾਂ ਦੇ ਦਿਮਾਗ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ, ਪਾਚਨ ਪ੍ਰਣਾਲੀ ਦੇ ਵਿਕਾਸ ਲਈ ਬਹੁਤ ਅਹਿਮ ਹੈ। ਮੈਂ ਖੁਸ਼ ਸੀ ਕਿ ਮੈਂ ਆਪਣੇ ਬੱਚੇ ਨੂੰ ਇਹ ਸਭ ਦੇ ਪਾ ਰਹੇ ਸਕੀ।

ਫਿਰ ਇੱਕ ਦਿਨ ਪ੍ਰਦੂਸ਼ਣ ਬਾਰੇ ਇੱਕ ਕਿਤਾਬ ਪੜ੍ਹਦਿਆਂ ਮੈਨੂੰ ਪਤਾ ਲੱਗਿਆ ਕਿ ਹਨ, ਜੋ ਦੁੱਧ ਰਾਹੀਂ ਬੱਚੇ ਵਿੱਚ ਵੀ ਪਹੁੰਚ ਰਹੇ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਰਸਾਇਣਾਂ ਉੱਪਰ ਤਾਂ ਚਾਲੀ ਸਾਲ ਪਹਿਲਾਂ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਗੱਲ ਦੇ ਵੀ ਸਬੂਤ ਹਨ ਕਿ ਕੁਝ ਵਿੱਚ ਵੀ ਪਹੁੰਚ ਸਕਦੀਆਂ ਹਨ।

ਜੇ ਮਾਂ ਦਾ ਦੁੱਧ ਨਹੀਂ ਤਾਂ ਕੀ ਬੱਚੇ ਨੂੰ ਫਾਰਮੂਲਾ ਦੁੱਧ ਜਾਂ ਡੱਬਾ ਬੰਦ ਘੋਲ ਦਿੱਤੇ ਜਾਣ, ਪਰ ਇਹ ਵੀ ਤਾਂ ਅਸ਼ੁੱਧੀਆਂ ਤੋਂ ਮੁਕਤ ਨਹੀਂ ਹੈ। ਉਸ ਵਿੱਚ ਵੀ ਕੁਝ ਅਤੇ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਮੇਰੇ ਮਨ ਵਿੱਚ ਸਵਾਲ ਉੱਠਿਆ ਕਿ ਆਖਰ ਬੱਚਿਆਂ ਨੂੰ ਪਹਿਲੇ ਭੋਜਨ ਵਜੋਂ ਕੀ ਦਿੱਤਾ ਜਾ ਸਕਦਾ ਹੈ।

ਇੱਕ ਪਾਸੇ ਬਹੁਤ ਹੀ ਲਾਭਦਾਇਕ ਪੋਸ਼ਕ ਹਨ ਤਾਂ ਦੂਜੇ ਪਾਸੇ ਖਤਰਨਾਕ ਜ਼ਿਹਰੀਲੀਆਂ ਮਿਲਾਵਟਾਂ।

ਆਖਰ ਬੱਚਿਆਂ ਲਈ ਉਪਲਭਦ ਖੁਰਾਕਾਂ- ਭਾਵੇਂ ਉਹ ਮਾਂ ਦਾ ਦੁੱਧ ਹੋਵੇ ਜਾਂ ਫਾਰਮੂਲਾ ਦੁੱਧ - ਨੂੰ ਸੁਧਾਰਨ ਲਈ ਕੀ ਕੀਤਾ ਜਾ ਸਕਦਾ ਹੈ?

ਮਾਂ ਦਾ ਦੁੱਧ ਹਰ ਰੋਜ਼ ਹਰ ਸਮੇਂ ਬਦਲਦਾ ਰਹਿੰਦਾ ਹੈ

ਵਿਸ਼ਵ ਸਿਹਤ ਸੰਗਠਨ ਮੁਤਾਬਕ ਬੱਚਿਆਂ ਨੂੰ ਚੁੰਘਾਇਆ ਜਾਣਾ ਚਾਹੀਦਾ ਹੈ।

ਮਾਂ ਦੇ ਦੁੱਧ ਵਿੱਚੋਂ ਬੱਚੇ ਨੂੰ ਮੁੱਖ ਤੌਰ ''''ਤੇ ਮਿਲਦੇ ਹਨ

। ਇਸ ਵਿੱਚ ਹੁੰਦੀਆਂ ਹਨ ਅਤੇ ਲਾਗ ਦੀਆਂ ਬੀਮਾਰੀਆਂ ਤੋਂ ਬਚਾਉਣ ਵਾਲੇ ਤੱਤ ਵੀ ਹੁੰਦੇ ਹਨ।

ਮਾਂ ਦਾ ਦੁੱਧ ਇੱਕ ਨਿਰੰਤਰ ਬਦਲਦਾ ਖਾਣਾ ਹੈ। ਸਵੇਰ ਦੇ ਮੁਕਾਬਲੇ ਨੂੰ ਮਾਂ ਦੇ ਦੁੱਧ ਵਿੱਚ ਵਸਾ ਜ਼ਿਆਦਾ ਹੁੰਦੀ ਹੈ।

ਦੁਧ ਚੁੰਘਾਉਣ ਦੇ ਇੱਕ ਵਾਰ ਦੇ ਸਮੇਂ ਦੌਰਾਨ ਵੀ ਇਹ ਇੱਕੋ ਜਿਹਾ ਨਹੀਂ ਹੁੰਦਾ।

ਜਦੋਂ ਬੱਚਾ ਦੁੱਧ ਪੀਣਾ ਸ਼ੁਰੂ ਕਰਦਾ ਹੈ ਤਾਂ ਪਹਿਲੀ ਵਾਰ ਦੇ ਦੁੱਧ ਵਿੱਚ ਲੈਕਟੋਸ ਜ਼ਿਆਦਾ ਹੁੰਦੀ ਹੈ, ਇਹ ਪਤਲਾ ਹੁੰਦਾ ਅਤੇ ਬੱਚੇ ਦੀ ਪਿਆਸ ਬੁਝਾਉਂਦਾ ਹੈ। ਇਸ ਨੂੰ ਪੀਣਾ ਵੀ ਸੁਖਾਲਾ ਹੁੰਦਾ ਹੈ।

ਵੀਡੀਓ: ਮਾਂ ਦਾ ਦੁੱਧ ਚੁੰਘਾਉਣ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ

ਉਸ ਤੋਂ ਬਾਅਦ ਆਉਣ ਵਾਲਾ ਹੁੰਦਾ ਹੈ। ਇਸ ਨਾਲ ਬੱਚੇ ਨੂੰ ਰੱਜ ਆਉਂਦਾ ਹੈ।

ਦੇ ਬਾਵਜੂਦ ਦੁੱਧ ਵਿੱਚ ਹੋਣ ਵਾਲਾ ਇਹ ਬਦਲਾਅ ਹੀ ਹੈ, ਜਿਸ ਦੀ ਵਜ੍ਹਾ ਕਾਰਨ ਇਸ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਨਹੀਂ ਕੀਤਾ ਜਾ ਸਕਿਆ।

ਯੂਨੀਵਰਸਿਟੀ ਕਾਲਜ ਲੰਡਨ ਵਿੱਚ ਬਾਲ ਪੋਸ਼ਣ ਦੇ ਪ੍ਰੋਫ਼ੈਸਰ ਮੈਰੀ ਫਿਊਟਵੈੱਲ ਮੁਤਾਬਕ,''''''''ਮਨੁੱਖੀ ਦੁੱਧ ਲੈਕਟੇਸ਼ਨ ਦੌਰਾਨ ਪੂਰੇ ਅਰਸੇ ਦੌਰਾਨ ਬਦਲਦਾ ਰਹਿੰਦਾ ਹੈ। ਇੱਕ ਦਿਨ ਦੇ ਦੌਰਾਨ ਇਸ ਵਿੱਚ ਬਦਲਾਅ ਆਉਂਦੇ ਹਨ। ਜਦੋਂ ਮਾਂ ਦੁੱਧ ਚੁੰਘਾਉਣਾ ਸ਼ੁਰੂ ਕਰਦੀ ਹੈ ਤਾਂ ਹਟਣ ਤੱਕ ਇਹ ਬਦਲਦਾ ਰਹਿੰਦਾ ਹੈ। ਇਹ ਮਾਂ ਦੀ ਖੁਰਾਕ ਨਾਲ ਵੀ ਬਦਲਦਾ ਹੈ।''''''''

ਮੈਰੀ ਨੇ ਮਾਂ ਦੇ ਪ੍ਰਕਾਸ਼ਿਤ ਕੀਤੀ ਹੈ।

ਉਹ ਕਹਿੰਦੇ ਹਨ, ''''''''ਇੱਥੇ ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਉਸ ਵਰਗਾ ਫਾਰਮੂਲਾ ਤਿਆਰ ਕਰਨ ਲਈ ਸਮੱਗਰੀ ਨੂੰ ਕਿਸ ਮਿਕਦਾਰ ਵਿੱਚ ਮਿਲਾਇਆ ਜਾਵੇ।''''''''

:

ਫਰੈਟਵੈੱਲ ਦੱਸਦੇ ਹਨ ਕਿ ਮਾਂ ਦੇ ਦੁੱਧ ਵਿੱਚ ਕਈ ਤੱਤ ਜੋ ਪੋਸ਼ਕ ਵੀ ਨਹੀਂ ਹਨ, ਸ਼ਾਮਲ ਹੁੰਦੇ ਹਨ। ਜਿਵੇਂ- ਹਾਰਮੋਨ, ਸੈਲ (ਸਟੈਮ ਸੈਲ ਵੀ) ਮਾਈਕਰੋ ਆਰਐਨਏ (ਸਾਡੇ ਜਨੈਟਿਕ ਮਾਦੇ ਦੀਆਂ ਸੂਖਮ ਤੰਦਾਂ) ਇਨ੍ਹਾਂ ਸਭ ਤੋਂ ਹੀ ਦੁੱਧ ਨੂੰ ਇਸ ਦਾ ਵਿਲੱਖਣ ਰੂਪ ਮਿਲਦਾ ਹੈ।

''''''''ਸਾਨੂੰ ਅਜੇ ਤੱਕ ਨਹੀਂ ਪਤਾ ਕਿ ਮਾਂ ਦੇ ਦੁੱਧ ਵਿੱਚ ਇਨ੍ਹਾਂ ਤੱਤਾਂ ਦੀ ਕੀ ਭੂਮਿਕਾ ਹੈ। ਸ਼ਾਇਦ ਇਨ੍ਹਾਂ ਰਾਹੀਂ ਮਾਂ ਆਪਣੇ ਬੱਚੇ ਤੱਕ ਆਪਣੇ ਤਜ਼ਰਬੇ ਅਤੇ ਭਾਵਨਾਵਾਂ ਪਹੁੰਚਾਉਂਦੀ ਹੈ। ਇਸੇ ਕਾਰਨ ਦੁੱਧ ਚੁੰਘਾਉਣ ਨੂੰ ਨਿੱਜੀ ਪੋਸ਼ਣ ਕਿਹਾ ਜਾਂਦਾ ਹੈ।''''''''

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਛੇ ਮਹੀਨੇ ਤੱਕ ਇਹ ਸੰਖਿਆ 58% ਰਹਿ ਜਾਂਦੀ ਹੈ।

Getty Images
ਮਾਂ ਦੇ ਦੁੱਧ ਵਿੱਚ ਪੋਸ਼ਕ ਤੱਤਾਂ ਤੋਂ ਇਲਾਵਾ ਵੀ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਬੱਚੇ ਨੂੰ ਮਿਲਦੇ ਹਨ

ਸਿਹਤ ਪ੍ਰਸ਼ਾਸਨ ਨੇ ਲਈ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵਧੇਰੇ ਸਹਾਇਤਾ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।

ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਫਾਰਮੂਲਾ ਦੁੱਧ ਦਿੰਦੇ ਹਨ ਉਹ ਵੀ ਇਸ ਬਾਰੇ ਹੋਰ ਜਾਨਣਾ ਚਾਹੁੰਦੇ ਹੋਣਗੇ।

"ਭਾਵੇਂ ਕਿ ਮਨੁੱਖੀ ਦੁੱਧ ਮਾਂ ਅਤੇ ਬੱਚੇ ਦੋਵਾਂ ਲਈ ਇੱਕ ਆਮ ਗੱਲ ਹੈ। ਫਿਰ ਵੀ ਕਈ ਮਾਵਾਂ ਸ਼ਾਇਦ ਅਜਿਹਾ ਨਾ ਕਰ ਪਾਉਂਦੀਆਂ ਹੋਣ ਜਾਂ ਹੋ ਸਕਦਾ ਹੈ ਨਾ ਕਰਨਾ ਚਾਹੁੰਦੀਆਂ ਹੋਣ।"

"ਜੇ ਕਿਸੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਨਹੀਂ ਦਿੱਤਾ ਜਾ ਸਕਦਾ ਤਾਂ ਸਭ ਤੋਂ ਸੁਰੱਖਿਅਤ ਇਹ ਬਦਲ ਹੋ ਸਕਦਾ ਹੈ ਨਵਜਾਤਾਂ ਲਈ ਖਾਸ ਤੌਰ ''''ਤੇ ਤਿਆਰ ਫਾਰਮੂਲਾ ਜੋ ਬੱਚੇ ਦੀਆਂ ਪੋਸ਼ਣ ਲੋੜਾਂ ਨੂੰ ਪੂਰਾ ਕਰ ਸਕੇ ਅਤੇ ਵਾਧੇ ਵਿਕਾਸ ਵਿੱਚ ਸਹਾਈ ਹੋਵੇ। "

ਬੱਚਿਆਂ ਦੇ ਪੋਸ਼ਣ ਵਿੱਚ ਅਜਿਹਾ ਕੁਝ ਨਹੀਂ ਹੈ "ਜੋ ਸਾਰਿਆਂ ਨੂੰ ਇੱਕੋ ਜਿਹਾ ਮੇਚ " ਆ ਸਕਦਾ ਹੋਵੇ।

ਵਧੀਆ ਫਾਰਮੂਲਾ ਦੁੱਧ ਵਿਕਸਿਤ ਕਰਨ ਵੱਲ ਕਦਮ

ਪਿਛਲੇ ਕਈ ਦਹਾਕਿਆਂ ਦੌਰਾਨ ਫਾਰਮੂਲਾ ਦੁੱਧ ਦੇ ਉਤਪਾਦਨ ਵਿੱਚ ਕਾਫ਼ੀ ਵਿਕਾਸ ਹੋਇਆ ਹੈ। ਪੂਰੀ 19ਵੀਂ ਅਤੇ 20ਵੀਂ ਸਦੀ ਦੇ ਦੌਰਾਨ ਬੱਚਿਆਂ ਨੂੰ ਬੋਤਲ ਨਾਲ ਦੁੱਧ ਦਿੱਤਾ ਜਾਂਦਾ ਸੀ ਪਰ ਇਹ ਸੁਰੱਖਿਅਤ ਵਿਕਲਪ ਨਹੀਂ ਸੀ। 1900ਵਿਆਂ ਦੌਰਾਨ ਬੋਤਲ ਨਾਲ ਦੁੱਧ ਪੀਣ ਵਾਲੇ ਜਨਮ ਤੋਂ ਇੱਕ ਸਾਲ ਦੇ ਅੰਦਰ ਹੋ ਗਈ ਸੀ।

ਫਾਰਮੂਲਾ ਦੁੱਧ ਵਿੱਚ ਵਸਾ ਲਈ ਕਈ ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਸਾ ਦੇ ਇਨ੍ਹਾਂ ਸਰੋਤਾਂ ਵਿੱਚ ਹਾਲਾਂਕਿ ਮਾਂ ਦੇ ਦੁੱਧ ਜਿੰਨੀ ਵਸਾ ਨਹੀਂ ਹੁੰਦੀ। ਇਨ੍ਹਾਂ ਫਾਰਮੂਲਿਆਂ ਵਿੱਚ ਗਾਂ, ਮੱਝ ਦੇ ਦੁੱਧ ਤੋਂ ਮਿਲਣ ਵਾਲੀ ਵਸਾ ਤੋਂ ਇਲਾਵਾ ਵਨਸਪਤੀ ਤੇਲਾਂ ਤੋਂ ਮਿਲਣ ਵਾਲੀ ਵਸਾ ਵੀ ਹੁੰਦੀ ਹੈ, ਜਿਵੇਂ ਸੂਰਜਮੁੱਖੀ ਦੇ ਬੀਜ ਅਤੇ ਫੈਟੀ ਐਸਿਡ ਹੁੰਦੇ ਹਨ। ਇਨ੍ਹਾਂ ਵਿੱਚ ਇੱਕ ਫੈਟੀ ਐਸਿਡ ਓਮੇਗਾ-3 ਕਿਸਮ ਦਾ ਵੀ ਹੁੰਦਾ ਹੈ, ਜਿਸ ਨੂੰ ਡੀਐੱਚਏ ਕਿਹਾ ਜਾਂਦਾ ਹੈ।

ਡੀਐੱਚਏ ਬੱਚੇ ਦੇ ਹੈ। ਯੂਰਪੀ ਯੂਨੀਅਨ ਵਿੱਚ ਦਾ ਹੁਣ ਲਾਜ਼ਮੀ ਤੱਤ ਹੈ।

ਮਾਂ ਦੇ ਦੁੱਧ ਵਿੱਚ ਕਾਰਬੋਹਾਈਡਰੇਟ ਦਾ ਮੁੱਖ ਸਰੋਤ ਲੈਕਟੋਜ਼ ਹੁੰਦਾ ਹੈ। ਲੈਕਟੋਜ਼ ਨੂੰ ਸੁੱਕੇ ਦੁੱਧ ਵਿੱਚ ਅਕਸਰ ਮਿਲਾਇਆ ਜਾਂਦਾ ਹੈ।

ਮੈਲਟੋਡੈਕਸਟਿਨ (ਇਹ ਵੀ ਇੱਕ ਕਾਰਬੋਹਾਈਡਰੇਟ ਹੈ ਜੋ ਮੱਕੀ ਜਾਂ ਆਲੂਆਂ ਤੋਂ ਹਾਸਲ ਕੀਤਾ ਜਾਂਦਾ ਹੈ) ਵੀ ਇੱਕ ਹੋਰ ਤੱਤ ਹੈ ਜੋ ਫਾਰਮੂਲਾ ਦੁੱਧ ਵਿੱਚ ਪਾਇਆ ਜਾਂਦਾ ਹੈ।

ਬ੍ਰਿਟੇਨ ਵਿੱਚ ਤਾਂ ਗਲੂਕੋਜ਼ (ਇੱਕ ਕਿਸਮ ਦੀ ਸ਼ੱਕਰ) ਆਮ ਕਰਕੇ ਦੁੱਧ ਵਿੱਚ ਨਹੀਂ ਮਿਲਾਈ ਜਾਂਦੀ ਪਰ ਅਮਰੀਕਾ ਵਿੱਚ ਮਿਲਾਈ ਜਾਂਦੀ ਹੈ। ਉੱਥੇ ਗਲੂਕੋਜ਼ ਲਈ ਕੌਰਨ ਸਿਰਪ ਅਕਸਰ ਵਰਤੀ ਜਾਂਦੀ ਹੈ। ਹਾਲਾਂਕਿ ਇਸ ਵਿੱਚ ਇੱਕ ਖਤਰਾ ਹੈ ਕਿ ਹਨ।

ਮਾਂ ਦੇ ਦੁੱਧ ਵਿੱਚ ਹੁੰਦੇ ਹਨ। ਮਾਂ ਦੇ ਦੁੱਧ ਵਿੱਚ ਇਨ੍ਹਾਂ ਦੀ ਰਹਿੰਦੀ ਹੈ।

ਇਸ ਤੋਂ ਇਲਾਵਾ ਇੱਕ ਤੱਤ ਲੈਕਟੋਫੈਰਿਨ ਹੁੰਦਾ ਹੈ ਜੋ ਕਿ ਬੱਚੇ ਦੇ ਜਨਮ ਤੋਂ ਬਾਅਦ ਸਭ ਤੋਂ ਪਹਿਲੇ ਦੁੱਧ (ਪੀਲੇ ਦੁੱਧ ਵਿੱਚ) ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ। ਹਾਲਾਂਕਿ ਫਾਰਮੂਲਾ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਇਸ ਗੱਲ ''''ਤੇ ਨਿਰਭਰ ਕਰਦੀ ਹੈ ਕਿ ਉਹ ਗਾਂ ਦੇ ਦੁੱਧ ਤੋਂ ਬਣਿਆ ਹੈ ਜਾਂ ਮੱਝ ਦੇ ਦੁੱਧ ਤੋਂ। ਉਨ੍ਹਾਂ ਦੇ ਦੁੱਧ ਵਿੱਚ ਮਨੁੱਖੀ ਦੁੱਧ ਨਾਲੋਂ ਹੁੰਦੀ ਹੈ।

ਬੂਟਿਆਂ ਤੋਂ ਹਾਸਲ ਕੀਤਾ ਜਾਣ ਵਾਲਾ ਪ੍ਰੋਟੀਨ ਜੋ ਫਾਰਮੂਲਾ ਦੁੱਧ ਵਿੱਚ ਪਾਇਆ ਜਾਂਦਾ ਹੈ, ਜ਼ਿਆਦਾਤਰ ਸੋਇਆ ਪ੍ਰੋਟੀਨ ਹੁੰਦਾ ਹੈ।

ਫਾਰਮੂਲੇ ਵਿੱਚ ਵਿਟਾਮਿਨਾਂ ਦਾ ਮਿਸ਼ਰਣ (ਏ, ਡੀ, ਬੀ ਅਤੇ ਕੇ) ਵੀ ਹੁੰਦਾ ਹੈ। ਇਸ ਤੋਂ ਇਲਾਵਾ ਖਣਿਜ ਜਿਵੇਂ ਮੈਗਨੀਸ਼ੀਅਮ, ਕੈਲਸ਼ੀਅਮ, ਲੋਹਾ, ਜ਼ਿੰਕ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਕੁਝ ਹੋਰ ਖਣਿਜ ਵੀ ਹੁੰਦੇ ਹਨ।

ਬਦਕਿਸਮਤੀ ਨਾਲ ਫਾਰਮੂਲੇ ਵਿੱਚ ਵੀ ਕੁਝ ਨੁਕਸਾਨਦੇਹ ਤੱਤ ਹੋ ਸਕਦੇ ਹਨ। ਬਿਲਕੁਲ ਉਵੇਂ ਜਿਵੇਂ ਮੈਨੂੰ ਆਪਣੇ ਸਰੀਰ ਵਿੱਚ ਮਿਲੇ ਸਨ। ਉਸੇ ਤਰ੍ਹਾਂ ਫਾਰਮੂਲੇ ਰਾਹੀਂ ਵਿੱਚ ਕੁਝ ਰਸਾਇਣ ਬੱਚੇ ਤੱਕ ਪਹੁੰਚ ਸਕਦੇ ਹਨ।

ਮਾਂ ਦੇ ਦੁੱਧ ਅਤੇ ਫਾਰਮੂਲਾ ਦੁੱਧ ਵਿੱਚ ਭਾਰੀਆਂ ਧਾਤਾਂ

Getty Images
ਫਾਰਮੂਲਾ ਦੁੱਧ ਵਿੱਚ ਵੀ ਕਈ ਅਸ਼ੁੱਧੀਆਂ ਸ਼ਾਮਲ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਵੀ ਬਾਹਰ ਨਹੀਂ ਕੱਢਿਆ ਜਾ ਸਕਦਾ

ਸਾਲ 2017 ਵਿੱਚ ਕਲੀਨ ਲੇਬਲ ਪ੍ਰੋਜੈਕਟ ਜੋ ਕਿ ਇੱਕ ਅਮਰੀਕੀ ਗੈਰ-ਮੁਨਾਫ਼ਾ ਸੰਸਥਾ ਹੈ। ਉਹ ਉਤਪਾਦਾਂ ਦੀ ਜ਼ਹਿਰੀਲੇ ਤੱਤਾਂ ਜਿਵੇਂ ਨਦੀਨਨਾਸ਼ਕਾਂ ਅਤੇ ਭਾਰੀਆਂ ਧਾਤਾਂ ਦੀ ਮੌਜੂਦਗੀ ਲਈ ਜਾਂਚ ਕਰਦਾ ਹੈ।

ਸੰਸਥਾ ਨੇ ਬੱਚਿਆਂ ਨੂੰ ਦੇਣ ਲਈ ਵਰਤੇ ਜਾਂਦੇ ਫਾਰਮੂਲਿਆਂ ਵਿੱਚੋਂ ਸੀ।

ਸੰਸਥਾ ਨੇ ਇਹ ਵੀ ਦੇਖਿਆ ਕਿ ਬੈਟਰੀਆਂ ਵਿੱਚ ਪਾਈ ਜਾਣ ਵਾਲੀ ਧਾਤ (ਕੈਡਮੀਅਮ) ਦੀ ਮਾਤਰਾ ਸੱਤ ਗੁਣਾਂ ਜ਼ਿਆਦਾ ਪਾਈ ਗਈ। ਅਜਿਹਾ ਇਸ ਲਈ ਹੈ ਕਿ ਸੋਇਆ ਦੇ ਬੂਟੇ ਜ਼ਮੀਨ ਵਿੱਚੋਂ ਕੈਡੀਅਮ ਸੋਖ ਲੈਂਦੇ ਹਨ।

ਕਲੀਨ ਲੇਬਨ ਸੰਸਥਾ ਅਤੇ ਯੂਨੀਵਰਸਿਟੀ ਆਫ਼ ਪੈਨਸਲਵੇਨੀਆ ਦੇ ਨਿਊਰੋ ਵਿਭਾਗ ਦੇ ਖੋਜੀਆਂ ਨੇ ਹੀ ਕਰਕੇ ਉਨ੍ਹਾਂ ਵਿੱਚ ਪਾਏ ਜਾਣ ਵਾਲੀਆਂ ਭਾਰੀਆਂ ਧਾਤਾਂ ਦੀ ਮਿਕਦਾਰ ਬਾਰੇ ਇੱਕ ਹੋਰ ਅਧਿਐਨ ਛਾਪਿਆ।

ਉਨ੍ਹਾਂ ਨੇ ਪਾਇਆ ਕਿ ਜਿਹੜੇ ਨਮੂਨਿਆਂ ਦੀ ਉਨ੍ਹਾਂ ਨੇ ਜਾਂਚ ਕੀਤੀ ਉਨ੍ਹਾਂ ਵਿੱਚੋਂ 22% ਵਿੱਚ ਤੋਂ ਜ਼ਿਆਦਾ ਸੀ। ਅਧਿਐਨ ਦਾ ਸਿੱਟਾ ਕੱਢਿਆ ਗਿਆ ਕਿ ਭਾਰੀਆਂ ਧਾਤਾਂ ਦੀ ਥੋੜ੍ਹੀ ਬਹੁਤ ਮਾਤਰਾ ਮਿਲਣਾ ਤਾਂ ਆਮ ਸੀ ਅਤੇ ਇਨ੍ਹਾਂ ਧਾਤਾਂ ਦੇ ਬੱਚਿਆਂ ਦੀ ਸਿਹਤ ਉੱਪਰ ਪੈਣ ਵਾਲੇ ਦੂਰ ਰਸੀ ਅਸਰਾਂ ਨੂੰ ਜਾਨਣ ਲਈ ਵਧੇਰੇ ਖੋਜ ਦੀ ਲੋੜ ਹੈ।

ਇਸੇ ਤਰ੍ਹਾਂ ਸਵੀਡਨ ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਕਿ ਜਿਹੜੇ ਬੱਚਿਆਂ ਨੂੰ ਸੀ। ਭਾਵੇਂ ਕਿ ਕੈਡੀਅਮ ਦੇ ਪੱਧਰ ਵਿਸ਼ਵ ਸਿਹਤ ਸੰਗਠਨ ਅਤੇ ਐੱਫਏਓ ਵੱਲੋਂ ਤੈਅ ਹਫ਼ਤਾਵਾਰੀ ਸਹਿਣਯੋਗ ਪੱਧਰਾਂ ਦੇ ਅੰਦਰ ਸਨ।

ਕਲੀਨ ਲੇਬਲ ਦੇ ਸੀਈਓ ਅਤੇ ਇੱਕ ਵਾਤਾਵਰਣ ਕਾਰਕੁਨ ਜੈਕੀ ਬੌਵਿਨ, ਇਸ ਅਧਿਐਨ ਦੇ ਸਹਿ-ਲੇਖਕ ਸਨ। ਉਹ ਬੱਚਿਆਂ ਦੇ ਫਾਰਮੂਲਿਆਂ ਸਮੇਤ ਸਾਡੇ ਸਾਰੇ ਭੋਜਨਾਂ ਵਿੱਚ ਆ ਜਾਣ ਵਾਲੇ ਲੁਕਵੇਂ ਮਿਲਾਵਟੀ ਤੱਤਾਂ ਬਾਰੇ ਜ਼ਿਆਦਾ ਪ੍ਰਾਰਦਰਸ਼ਤਾ ਦੀ ਮੰਗ ਕਰਦੇ ਹਨ।

ਬੌਵਿਨ ਮੁਤਾਬਕ ਸਰਕਾਰ ਵੱਲੋਂ ਇਹ ਮਿਲਾਵਟਾਂ ''''''''ਨਜ਼ਰਅੰਦਾਜ਼ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਮੁੱਢਲੇ ਤੌਰ ਤੇ ਰੋਗ-ਜਨਕਾਂ ਜਿਵੇਂ ਈ-ਕੋਲੀ ਉੱਪਰ ਹੁੰਦਾ ਹੈ ਜੋ ਫੂਡ ਪੁਆਇਜ਼ਨਿੰਗ ਦੀ ਵਜ੍ਹਾ ਬਣ ਸਕਦੇ ਹਨ।''''''''

ਹਾਲਾਂਕਿ ਸਰਕਾਰਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੇ ਖਾਣੇ ਵਿਚਲੀਆਂ ਭਾਰੀਆਂ ਧਾਤਾਂ ਨਾਲ ਸਿੱਝਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਮਿਸਾਲ ਵਜੋਂ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਮੁਤਾਬਕ ਉਹ ਜ਼ਹਿਰੀਲੇ ਤੱਤਾਂ ਲਈ ਬੱਚਿਆਂ ਦੇ ਖਾਣੇ ਦੀ ਜਾਂਚ ਕਰਦੇ ਰਹਿੰਦੇ ਹਨ ਅਤੇ ਜੇ ਸਿਹਤ ਨਾਲ ਜੁੜਿਆ ਕੋਈ ਖਦਸ਼ਾ ਹੋਵੇ ਤਾਂ ਉਹ ਕਾਰਵਾਈ ਕਰਦੇ ਹਨ।

Getty Images
ਸੁਰੱਖਿਅਤ ਖਾਣਾ ਕੀ ਹੈ ਇਸ ਬਾਰੇ ਲੋਕ ਰਾਇ ਦੀ ਅਦਾਲਤ ਅਤੇ ਕਾਨੂੰਨ ਦੀ ਅਦਾਲਤ ਦੀ ਰਾਇ ਅਤੇ ਪਰਿਭਾਸ਼ਾ ਵੱਖੋ-ਵੱਖ ਹੈ।

ਐਫ਼ਡੀਏ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੇ ਖਾਣੇ ਵਿੱਚ ਭਾਰੀਆਂ ਧਾਤਾਂ ਨੂੰ ਵੱਧੋ-ਵੱਧ ਸੰਭਵ ਪੱਧਰ ਤੱਕ ਘਟਾਉਣ ਲਈ ਸਾਰੀਆਂ ਸੰਬੰਧਿਤ ਧਿਰਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਐੱਫ਼ਡੀਏ ਨੂੰ ਯੂਐਸ ਹਾਊਸ ਆਫ਼ ਰਿਪਰੀਜ਼ੈਂਟੇਟਿਵਸ ਦੀ ਸਹਿਣ ਕਰਨੀ ਪਈ।

ਐਫ਼ਡੀਏ ਦਾ ਕਹਿਣਾ ਹੈ ਕਿ ਉਹ ਫੂਡ ਕੰਪਨੀਆਂ ਲਈ ਅਜਿਹੀਆਂ ਹਦਾਇਤਾਂ ਜਾਰੀ ਕਰਨ ਦਾ ਕੰਮ ਜਾਰੀ ਰੱਖ ਰਹੀ ਹੈ ਜਿਸ ਨਾਲ ਖਾਣੇ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਐਫਡੀਏ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜ਼ਹਿਰੀਲੇ ਤੱਤ ਕਿਵੇਂ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਇਸ ਪੱਖੋਂ ਉਹ ਵੀ ਮਾਪਿਆਂ ਵਜੋਂ ਚਿੰਤਤ ਹਨ।

ਹਾਲਾਂਕਿ ਗਾਹਕਾਂ ਨੂੰ ਇਸ ਪ੍ਰਕਾਰ ਦੇ ਪ੍ਰਦੂਸ਼ਿਤ ਖਾਣੇ ਤੋਂ ਹੋਣ ਵਾਲੀਆਂ ਉਨ੍ਹਾਂ ਬੀਮਾਰੀਆਂ ਦੀ ਜ਼ਿਆਦਾ ਫਿਕਰ ਹੈ ਜੋ ਸਾਹਮਣੇ ਆਉਣ ਵਿੱਚ ਦਹਾਕੇ ਲੱਗ ਜਾਂਦੀਆਂ ਹਨ, ਜਿਵੇਂ- ਕੈਂਸਰ ਅਤੇ ਬਾਂਝਪਨ।

ਸੁਰੱਖਿਅਤ ਖਾਣਾ ਕੀ ਹੈ ਇਸ ਬਾਰੇ ਲੋਕ ਰਾਇ ਦੀ ਅਦਾਲਤ ਅਤੇ ਕਾਨੂੰਨ ਦੀ ਅਦਾਲਤ ਦੀ ਰਾਇ ਅਤੇ ਪਰਿਭਾਸ਼ਾ ਵੱਖੋ-ਵੱਖ ਹੈ।

ਕੈਡੀਅਮ ਵਰਗੀਆਂ ਭਾਰੀਆਂ ਧਾਤਾਂ ਧਰਤੀ ਵਿੱਚ ਕੁਦਰਤੀ ਰੂਪ ਵਿੱਚ ਮਿਲਦੀ ਹੈ। ਇਸ ਲਈ ਇਨ੍ਹਾਂ ਨੂੰ ਸਾਡੇ ਖਾਣੇ ਵਿੱਚੋਂ ਬਿਲਕੁਲ ਹੀ ਮਨਫ਼ੀ ਕਰ ਦੇਣਾ ਸੰਭਵ ਨਹੀਂ ਹੋਵੇਗਾ।

ਬੌਵਿਨ ਮੁਤਾਬਕ ਹਾਲਾਂਕਿ ਮਨੁੱਖੀ ਸਰਗਮੀਆਂ ਜਿਵੇਂ ਖਨਣ, ਸਨਅਤੀ ਖੇਤੀਬਾੜੀ, ਸਿੰਚਾਈ ਲਈ ਸਾਫ਼ ਕੀਤੇ ਹੋਏ ਪਾਣੀ ਦੀ ਵਰਤੋਂ, ਆਦਿ ਨੇ ਇਨ੍ਹਾਂ ਧਾਤਾਂ ਨੂੰ ਹਵਾ, ਪਾਣੀ ਅਤੇ ਮਿੱਟੀ ਵਿੱਚ ਪ੍ਰਦੂਸ਼ਕਾਂ ਦੇ ਰੂਪ ਵਿੱਚ ਸ਼ਾਮਲ ਕਰ ਦਿੱਤਾ ਹੈ।

ਰੋਗ-ਜਨਕ ਜਿਨ੍ਹਾਂ ਨੂੰ ਉੱਚ ਤਾਪਮਾਨ ਅਤੇ ਹੋਰ ਤਰੀਕਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ ਉਨ੍ਹਾਂ ਦੇ ਮੁਕਾਬਲੇ ਜਦੋਂ ਇਹ ਧਾਤਾਂ ਇੱਕ ਵਾਰ ਉਤਪਾਦ ਵਿੱਚ ਆ ਜਾਣ ਤਾਂ ਇਨ੍ਹਾਂ ਨੂੰ ਬਾਹਰ ਕਰਨ ਦਾ ਕੋਈ ਰਾਹ ਨਹੀਂ ਹੈ।

ਇਹ ਸਮੱਸਿਆ ਤਾਂ ਉਤਪਾਦਨ ਦੀ ਪ੍ਰਕਿਰਿਆ ਤੋਂ ਪਿਹਲਾਂ ਹੀ ਨਿਜਿੱਠੀ ਜਾਣ ਵਾਲੀ ਹੈ। ਇਸ ਦੀ ਸ਼ੁਰੂਆਤ ਸਾਫ਼ ਮਿੱਟੀ ਤੋਂ ਕਰਨੀ ਪਵੇਗੀ। ਆਖਰਕਾਰ ਫਾਰਮੂਲਾ ਵੀ ਤਾਂ ਖੇਤੀ ਤੋਂ ਹੀ ਸ਼ੁਰੂ ਹੁੰਦਾ ਹੈ ਕਿਉਂਕਿ ਇਸ ਵਿੱਚ ਜੋ ਸਮਾਨ ਪੈਂਦਾ ਹੈ ਉਹ ਤਾਂ ਫ਼ਸਲਾਂ ਅਤੇ ਪਸ਼ੂਆਂ ਤੋਂ ਹੀ ਆਉਂਦਾ ਹੈ।

ਬੌਵਿਨ ਸਮਝਾਉਂਦੇ ਹਨ,''''''''ਜੇ ਤੁਹਾਨੂੰ ਉੱਚ-ਗੁਣਵੱਤਾ ਵਾਲਾ ਉਤਪਾਦ ਚਾਹੀਦਾ ਹੈ ਤਾਂ ਉਹ ਉੱਚ-ਗੁਣਵੱਤਾ ਵਾਲੇ ਤੱਤਾਂ ਤੋਂ ਆਉਂਦਾ ਹੈ। ਉਹ ਸਿਹਤਮੰਦ ਮਿੱਟੀ ਤੋਂ ਆਉਂਦੇ ਹਨ ਜੋ ਇੱਕ ਚੰਗੀ ਵਾਤਾਵਰਣ ਨੀਤੀ ਤੋਂ ਆਉਂਦੀ ਹੈ ਜੋ ਪ੍ਰਦੂਸ਼ਕਾਂ ਨੂੰ ਉਸ ਹੱਦ ਤੱਕ ਵਧਣ ਹੀ ਨਹੀਂ ਦਿੰਦੀ ਕਿ ਸਮੱਸਿਆ ਖੜ੍ਹੀ ਹੋ ਸਕੇ।''''''''

ਉਹ ਇਹ ਵੀ ਕਹਿੰਦੇ ਹਨ ਕਿ ਫਾਰਮੂਲਿਆਂ ਦੇ ਕੁਝ ਤੱਤਾਂ ਵਿੱਚ ਤਾਂ ਭਾਰੀਆਂ ਧਾਤਾਂ ਦੀ ਮਿਲਾਵਟ ਦਾ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ।

ਗਾਂ ਦੇ ਦੁੱਧ ਦੇ ਬਦਲ ਵਜੋਂ ਵਰਤਿਆ ਜਾਣ ਵਾਲਾ ਸੋਇਆ ਬੂਟਿਆਂ ਵੱਲੋਂ ਸੋਖੀਆਂ ਜਾਣ ਵਾਲੀਆਂ ਭਾਰੀਆਂ ਧਾਤਾਂ ਨਾਲ ਪ੍ਰਦੂਸ਼ਿਤ ਹੋ ਸਕਦਾ ਹੈ। ਭੰਗ ਤੋਂ ਮਿਲਣ ਵਾਲੇ ਪ੍ਰੋਟੀਨ ਵਿੱਚ ਵੀ ਇਹ ਗੁਣ/ਔਗੁਣ ਹੁੰਦਾ ਹੈ। ਹਾਲਾਂਕਿ ਮਟਰਾਂ ਵਿੱਚ ਇਹ ਰੁਝਾਨ ਨਹੀਂ ਹੁੰਦਾ।

ਫਾਰਮੂਲਾ ਦੁੱਧ ਵਿੱਚ ਇਹ ਲੁਕਵੇਂ ਤੱਤ ਤਾਂ ਸਮੱਸਿਆ ਦਾ ਇੱਕ ਹਿੱਸਾ ਹਨ। ਇਸ ਨੂੰ ਘੋਲਣ ਲਈ ਟੂਟੀ ਦਾ ਪਾਣੀ ਵਰਤਿਆ ਜਾਂਦਾ ਹੈ। ਜਿਹੜੀਆਂ ਥਾਵਾਂ ਉੱਪਰ ਪਾਣੀ ਲੈਡ ਵਾਲੀਆਂ ਪਾਈਪਾਂ ਵਿੱਚੋਂ ਲੰਘ ਕੇ ਘਰਾਂ ਤੱਕ ਪਹੁੰਚਦਾ ਹੈ, ਉੱਥੇ ਸਿਹਤ ਲਈ ਵੱਖਰਾ ਖਤਰਾ ਹੈ। ਹੈ।

ਹਾਲਾਂਕਿ ਲੈਡ ਵਾਲੀਆਂ ਪਾਈਪਾਂ ਨੂੰ ਹੌਲੀ-ਹੌਲੀ ਬਦਲਿਆ ਜਾ ਰਿਹਾ ਹੈ ਪਰ ਪਾਣੀ ਦੀ ਜਾਂਚ ਵਿੱਚ ਜ਼ਿਆਦਾਤਰ ਰੋਗ-ਜਨਕਾਂ ਉੱਪਰ ਧਿਆਨ ਦਿੱਤਾ ਜਾਂਦਾ ਹੈ ਨਾ ਕਿ ਭਾਰੀਆਂ ਧਾਤਾਂ ਦੀ ਮੌਜੂਦਗੀ ਉੱਪਰ।

:

ਬੌਵਿਨ ਕਹਿੰਦੇ ਹਨ,''''''''ਫਾਰਮੂਲਾ ਦੁੱਧ ਦੀ ਸਮੱਸਿਆ ਹੱਲ ਕਰਨਾ ਇੱਕ ਗੱਲ ਹੈ ਪਰ ਜਦੋਂ ਤੱਕ ਤੁਸੀਂ ਉਸ ਵਿੱਚ ਮਿਲਾਏ ਜਾਣ ਵਾਲੇ ਪਾਣੀ ਵਿੱਚ ਭਾਰੀ ਧਾਤਾਂ ਦੀ ਸਮੱਸਿਆ ਨੂੰ ਹੱਲ ਨਹੀਂ ਕਰਦੇ ਤਦ ਤੱਕ ਤੁਸੀਂ ਅੱਧੀ ਸਮੱਸਿਆ ਹੀ ਹੱਲ ਕਰਦੇ ਹੋ।''''''''

ਬੌਵਿਨ ਪੁੱਛਦੇ ਹਨ, ''''''''ਇਸ ਸਮੱਸਿਆ ਨੂੰ ਸੁਲਝਾਉਣ ਲਈ ਅਸੀਂ ਕੀ ਕਰ ਰਹੇ ਹਾਂ?''''''''

Getty Images
ਪਸ਼ੂਆਂ ਦੇ ਦੁੱਧ ਵਿੱਚ ਪਾਏ ਜਾਂਦੇ ਤੱਤ ਮਨੁੱਖੀ ਦੁੱਧ ਨਾਲ ਮੇਲ ਨਹੀਂ ਖਾਂਦੇ

ਅਮਰੀਕਾ ਦੀ ਐਫ਼ਡੀਏ ਦਾ ਦਾ ਮਕਸਦ ਆਰਸੈਨਿਕ, ਲੈਡ, ਕੈਡੀਅਮ ਅਤੇ ਪਾਰੇ ਨੂੰ ਖਾਣੇ ਵਿੱਚ ਘਟਾਉਣਾ ਹੈ ਇਸ ਦਿਸ਼ਾ ਵਿੱਚ ਇੱਕ ਸਹੀ ਕਦਮ ਹੋ ਸਕਦਾ ਹੈ।

ਫਾਰਮੂਲਾ ਦੁੱਧ ਦੇ ਆਮ ਤੱਤ ਪਾਮ ਅਤੇ ਸੋਇਆ ਨੇ ਵੀ ਵਾਤਾਵਰਣਿਕ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਕਿਉਂਕਿ ਇਨ੍ਹਾਂ ਦੇ ਉਤਪਾਦਨ ਵਿੱਚ ਅਕਸਰ ਜੰਗਲੀ ਵਸੇਬਿਆਂ ਨੂੰ ਤਬਾਹ ਕਰਨਾ ਸ਼ਾਮਲ ਹੁੰਦਾ ਹੈ।

ਕੁਝ ਲੋਕਾਂ ਮੁਤਾਬਕ ਇਸ ਦਾ ਹੱਲ ਸਥਾਨਕ ਤੌਰ ''''ਤੇ ਉਪਲਭਦ ਤੱਤਾਂ ਦੀ ਵਰਤੋਂ ਹੋ ਸਕਦਾ ਹੈ।

ਮਿਸਾਲ ਵਜੋਂ ਆਸਟਰੇਲੀਆ ਵਿੱਚ ਫਾਰਮੂਲਾ ਦੁੱਧ ਬਣਾਉਣ ਵਾਲੀ ਕੰਪਨੀ ਬਡਸ ਸਥਾਨਕ ਬੱਕਰੀਆਂ ਅਤੇ ਪਸ਼ੂ ਦੁੱਧ ਦੀ ਵਰਤੋਂ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਤੱਤਾਂ ਦੇ ਸਰੋਤਾਂ ਉੱਪਰ ਨਜ਼ਰ ਰੱਖਦੇ ਹਨ।

ਮਾਈਕ੍ਰੋਬਾਇਓਮ

ਪਿਛਲੇ ਸਾਲਾਂ ਦੌਰਾਨ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਵਧੀ ਹੈ। ਬਹੁਤ ਸਾਰੇ ਸੂਖਮ ਜੀਵ/ ਬੈਕਟੀਰੀਆ ਸਾਡੇ ਪੇਟ ਵਿੱਚ ਵੀ ਰਹਿੰਦੇ ਹਨ।

ਲੰਡਨ ਦੇ ਸਿਟੀ ਡਾਇਟੀਸ਼ੀਅਨਸ ਵਿੱਚ ਬਾਲ ਪੋਸ਼ਣ ਦੇ ਮਾਹਰ ਐਮਿਲੀ ਬਲੌਕਸਮ ਦੱਸਦੇ ਹਨ ਕਿ ਭਾਵੇਂ ਫਾਰਮੂਲਾ ਦੁੱਧ ਹੁਣ ਮਾਂ ਦੇ ਦੁੱਧ ਦੇ ਬਹੁਤ ਨਜ਼ਦੀਕ ਹੋ ਗਿਆ ਹੈ ਪਰ ਫਿਰ ਵੀ ਬੱਚੇ ਦੇ ਪੇਟ ਵਿੱਚ ਰਹਿਣ ਵਾਲੇ ਸੂਖਮ ਜੀਵਾਂ ਦੇ ਵਿਕਾਸ ਲਈ ਮਾਂ ਦਾ ਦੁੱਧ ਅਹਿਮ ਹੈ। ਮਾਂ ਦੇ ਦੁੱਧ ਵਿੱਚ ਸ਼ਾਮਲ ਮਾਂ ਤੋਂ ਆਈਆਂ ਐਂਟੀ-ਬੌਡੀਜ਼ ਜੋ ਇਸ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ, ਉਨ੍ਹਾਂ ਨੂੰ ਅਜੇ ਮਸਨੂਈ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾ ਸਕਿਆ।

ਬਲੌਸਕਮ ਦੱਸਦੇ ਹਨ,''''''''ਬਾਇਫਿਡੋਬੈਕਟੀਰੀਆ ਇੱਕ ਪ੍ਰਮੁੱਖ ਮਿੱਤਰ-ਬੈਕਟੀਰੀਆ (ਪ੍ਰੋਬੈਕਟੀਰੀਆ) ਹੈ, ਜੋ ਮਾਂ ਦੇ ਦੁੱਧ ਵਿੱਚ ਪਾਇਆ ਜਾਂਦਾ ਹੈ। ਇਹ ਬੱਚੇ ਦੀਆਂ ਆਂਦਰਾਂ ਵਿੱਚ ਜੀਵਨ ਦੇ ਪਹਿਲੇ ਹਜ਼ਾਰ ਦਿਨਾਂ ਦੌਰਾਨ ਜਾ ਕੇ ਵਸ ਜਾਂਦਾ ਹੈ। ਇਸ ਨਾਲ ਦਮਾ, ਐਗਜ਼ੀਮਾ ਅਤੇ ਪੇਟ ਅਤੇ ਆਂਦਰਾਂ ਦੇ ਲੱਛਣਾਂ ਦਾ ਖਤਰਾ ਘੱਟ ਜਾਂਦਾ ਹੈ।''''''''

''''''''ਮਾਂ ਦੇ ਦੁੱਧ ਵਿੱਚ ਇੱਕ ਹੋਰ ਵੀ ਮਿੱਤਰ-ਬੈਕਟੀਰੀਆ ਜਿਨ੍ਹਾਂ ਨੂੰ ਹਿਊਮਨ ਮਿਲਕ ਓਲੀਗੋਸੈਕਰਾਈਡਸ (ਐਚਐਮਓ) ਕਿਹਾ ਜਾਂਦਾ ਹੈ, ਪਾਏ ਜਾਂਦੇ ਹਨ। ਇਹ ਮਿੱਤਰ-ਬੈਕਟੀਰੀਆ ਬਾਇਫਿਡੋਬੈਕਟੀਰੀਆ ਦੇ ਵਿਕਾਸ ਵਿੱਚ ਦੀ ਖੁਰਾਕ ਬਣਦੇ ਹਨ ਅਤੇ ਉਨ੍ਹਾਂ ਨੂੰ ਵਧਣ ਦਿੰਦੇ ਹਨ।''''''''

ਮਾਂ ਦੇ ਦੁੱਧ ਵਿੱਚ 1 ਪਾਏ ਜਾਂਦੇ ਹਨ। ਦੇਖਿਆ ਗਿਆ ਇਹ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦੀਆਂ ਆਂਦਰਾਂ ਵਿੱਚ ਰਹਿਣ ਵਾਲੇ ਸਨ।

ਹੁਣ ਫਾਰਮੂਲਾ ਦੁੱਧ ਵਿੱਚ ਵੀ ਅਜਿਹੇ ਪ੍ਰੋਬਾਇਓਟਿਕ ਪਾਏ ਜਾਂਦੇ ਹਨ ਜੋ ਇਸ ਅੰਤਰ ਨੂੰ ਘਟਾਅ ਸਕਣ। ਹੁਣ ਵੱਡੇ ਅਪ੍ਰੇਸ਼ਨ ਨਾਲ ਪੈਦਾ ਹੋਣ ਵਾਲੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਫਾਰਮੂਲਾ ਦੁੱਧ ਵਿੱਚ ਕੁਝ ਬਾਇਫਿਡੋਬੈਕਟੀਰੀਆ ਦੇ ਸਪਲੀਮੈਂਟ ਪਾਏ ਜਾਂਦੇ ਹਨ। ਇਸ ਦਾ ਮਕਸਦ ਹੈ ਕਿ ਅਪ੍ਰੇਸ਼ਨ ਨਾਲ ਪੈਦਾ ਹੋਣ ਵਾਲੇ ਬੱਚੇ ਮਾਂ ਦੇ ਪੇਟ ਵਿੱਚ ਰਹਿਣ ਵਾਲੇ ਉਨ੍ਹਾਂ ਬੈਕਟੀਰੀਆ ਦੇ ਸੰਪਰਕ ਵਿੱਚ ਨਹੀਂ ਆਉਂਦੇ, ਜਿਨ੍ਹਾਂ ਦੇ ਸੰਪਰਕ ਵਿੱਚ ਕੁਦਰਤੀ ਤੌਰ ''''ਤੇ ਜਨਮ ਲੈਣ ਵਾਲੇ ਬੱਚੇ ਆਉਂਦੇ ਹਨ।

ਕੁਝ ਐਚਓਐਮਸ ਨੂੰ ਰਸਾਇਣਕ ਤੌਰ ''''ਤੇ ਫਾਰਮੂਲਾ ਦੁੱਧ ਵਿੱਚ ਮਿਲਾਉਣ ਲਈ ਬਣਾਇਆ ਜਾਂਦਾ ਹੈ। ਇੰਨੇ ਸਭ ਦੇ ਬਾਵਜੂਦ ਫਾਰਮੂਲਾ ਦੁੱਧ ਵਿੱਚ ਮਾਂ ਦੇ ਦੁੱਧ ਵਾਲਾ ਇੱਕ ਗੁਣ ਨਹੀਂ ਹੈ। ਉਹ ਹੈ ਬਦਲਾਅ।

ਬਲੌਕਸਮ ਕਹਿੰਦੇ ਹਨ,'''''''' ਮਾਂ ਦਾ ਹੈ। ਇਨ੍ਹਾਂ ਸਾਰੇ ਲਾਭਦਾਇਕ ਤੱਤਾਂ ਦੀ ਮਿਕਦਾਰ ਹਰ ਮਾਂ ਵਿੱਚ ਉਸ ਦੇ ਜਨੈਟਿਕਸ, ਭੂਗੋਲਿਕ ਖੇਤਰ, ਦੁੱਧ ਚੁੰਘਾਉਣ ਦਾ ਪੜਾਅ ਅਤੇ ਖੁਰਾਕ ਦੇ ਨਾਲ ਬਦਲਦੀ ਰਹਿੰਦੀ ਹੈ। ਇੱਕੋ ਵਿਅਕਤੀ ਦੇ ਅੰਦਰ ਵੀ ਮਾਂ ਦਾ ਦੁੱਧ ਬੱਚੇ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰੇ ਕਰਨ ਲਈ ਬਦਲਦਾ ਰਹਿੰਦਾ ਹੈ।''''''''

ਪ੍ਰਯੋਗਸ਼ਾਲਾ ਵਿੱਚ ਦੁੱਧ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ

ਮਾਂ ਦੇ ਦੁੱਧ ਦੀਆਂ ਖਾਸੀਅਤਾਂ ਦੀ ਨਕਲ ਕਰਨ ਦਾ ਇੱਕ ਤਰੀਕਾ ਪ੍ਰਯੋਗਸ਼ਾਲਾ ਹੋ ਸਕਦੀ ਹੈ।

ਅਮਰੀਕਾ ਦੇ ਉੱਤਰੀ ਕੈਰੋਲਾਈਨਾ ਦੀ ਇੱਕ ਕੰਪਨੀ ਬਾਇਓਮਿਲਕ ਦੀ ਸ਼ੁਰੂਆਤ ਇੱਕ ਸੈਲ-ਬਾਇਓਲੋਜਿਸਟ ਲੀਲਾ ਸਟਰਿਕਲੈਂਡ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦਾ ਦੁੱਧ ਬੱਚੇ ਲਈ ਪੂਰਾ ਨਹੀਂ ਪੈ ਰਿਹਾ ਸੀ ਅਤੇ ਉਹ ਇਸ ਲਈ ਸੰਘਰਸ਼ ਕਰ ਰਹੇ ਸਨ।

ਉਨ੍ਹਾਂ ਦੀ ਟੀਮ ਨੇ ਮਨੁੱਖੀ ਛਾਤੀ ਦੇ ਟਿਸ਼ੂ ਅਤੇ ਦੁੱਧ ਦੇ ਟਿਸ਼ੂ ਲਏ। ਫਿਰ ਉਨ੍ਹਾਂ ਨੂੰ ਪ੍ਰਯੋਗਸ਼ਾਲਾ ਵਿੱਚ ਵਧਾਇਆ ਅਤੇ ਇਨ੍ਹਾਂ ਨੂੰ ਇਸ ਯੋਗ ਕੀਤਾ ਕਿ ਇਹ ਮਨੁੱਖੀ ਦੁੱਧ ਦੇ ਤੱਤ ਤਿਆਰ ਕਰਨ ਦੇ ਸਮਰੱਥ ਹੋ ਗਏ। ਹਾਲਾਂਕਿ ਬਾਇਓਮਿਲਕ ਨੂੰ ਬਜ਼ਾਰ ਵਿੱਚ ਆਉਣ ਨੂੰ ਅਜੇ ਵੀ ਘੱਟੋ-ਘੱਟ ਕਈ ਸਾਲ ਲੱਗ ਜਾਣਗੇ।

ਹਾਲਾਂਕਿ ਇਹ ਦੁੱਧ ਵੀ ਬੱਚੇ ਦੀਆਂ ਵਿਅਕਤੀਗਤ ਲੋੜਾਂ ਮੁਤਾਬਕ ਢਲਣਸ਼ੀਲ ਨਹੀਂ ਹੋਵੇਗਾ।

ਜੈਵ-ਤਕਨੀਕ ਵਿੱਚ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਵੀ ਦੁੱਧ ਨੂੰ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।

ਸਿੰਗਾਪੁਰ ਵਿੱਚ ਇੱਕ ਕੰਪਨੀ ਕਰ ਰਹੀ ਹੈ। ਇਨ੍ਹਾਂ ਥਣਧਾਰੀਆਂ ਵਿੱਚ, ਗਾਵਾਂ, ਭੇਡਾਂ, ਬੱਕਰੀਆਂ, ਉੱਠ ਸ਼ਾਮਲ ਹਨ। ਹੁਣ ਉਨ੍ਹਾਂ ਨੇ ਮਨੁੱਖੀ ਸੈਲ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਲਏ ਹਨ।

ਯੂਨੀਵਰਿਸਟੀ ਕਾਲਜ ਲੰਡਨ ਵਿੱਚ ਬਾਲ-ਪੋਸ਼ਣ ਦੇ ਪ੍ਰੋਫ਼ੈਸਰ ਫਿਊਟਰੈਲ ਮੁਤਾਬਕ, ਮਾਂ ਦਾ ਦੁੱਧ ਇੱਕ ਨਿਰੰਤਰ ਬਦਲਾਅਸ਼ੀਲ ਹੈ, ਇਸ ਵਿਚਲੇ ਕਈ ਤੱਤ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤੱਕ ਸਮਝਿਆ ਨਹੀਂ ਗਿਆ।

ਉਹ ਕਹਿੰਦੇ ਹਨ ਕਿ ''''''''ਅਸੀਂ ਅਜਿਹੇ ਫਾਰਮੂਲੇ ਤਿਆਰ ਕਰ ਸਕਦੇ ਹਾਂ ਜਿਸ ਨਾਲ ਬੱਚਿਆਂ ਨੂੰ ਸੁਰੱਖਿਅਤ ਪੋਸ਼ਣ ਮਿਲੇ ਅਤੇ ਉਹ ਉਮੀਦ ਮੁਤਾਬਕ ਵਿਕਸਿਤ ਹੋਣ।'''''''' ਉਹ ਕਹਿੰਦੇ ਹਨ ਕਿ ਬਿਨਾਂ ਸ਼ੱਕ ਪਿਛਲੇ ਸਾਲਾਂ ਦੌਰਾਨ ਫਾਰਮੂਲਿਆਂ ਵਿੱਚ ਸੁਧਾਰ ਹੋਏ ਹਨ, ਕਿ ਉਨ੍ਹਾਂ ਦੇ ਨਤੀਜੇ ਮਾਂ ਦੇ ਦੁੱਧ ਵਰਗੇ ਨਿਕਲਣ। ਹਾਲਾਂਕਿ ''''''''ਮੈਨੂੰ ਲਗਦਾ ਹੈ ਕਿ ਇਸ ਤਰਲ ਦੇ ਗੈਰ-ਪੋਸ਼ਕ ਤੱਤਾਂ ਦੀ ਹੂਬਹੂ ਨਕਲ ਕਰਨਾ ਕਦੇ ਵੀ ਸੰਭਵ ਨਹੀਂ ਹੋਵੇਗਾ।''''''''

ਜਿੱਥੋਂ ਤੱਕ ਮੇਰੇ ਆਪਣੇ ਸਰੀਰ ਵਿੱਚ ਪਾਏ ਗਏ ਜ਼ਹਿਰੀਲੇ ਤੱਤਾਂ ਦਾ ਸਵਾਲ ਹੈ ਤਾਂ ਡਾ਼ ਬਲੌਕਸੈਮ ਮੈਨੂੰ ਭਰੋਸਾ ਦਵਾਉਂਦੇ ਹਨ ਕਿ ਜਿੱਥੇ ਵੀ ਸੰਭਵ ਹੋਵੇ ਦੁੱਧ ਚੁੰਘਾਉਣ ਦੀ ਸਿਫ਼ਾਰਿਸ਼ ਕਰਾਂਗਾ ਕਿਉਂਕਿ ਦੁੱਧ ਚੁੰਘਾਉਣ ਦੇ ਮਾਂ ਅਤੇ ਬੱਚੇ ਨੂੰ ਮਿਲਣ ਵਾਲੇ ਫ਼ਾਇਦੇ (ਮਿਲਵਟ, ਜੋ ਕਤਈ ਜਾਣ ਬੁੱਝਕੇ ਨਹੀਂ ਕੀਤੀ ਗਈ ਪਰ ਮੌਜੂਦ ਹੈ) ਤੋਂ ਹੋਣ ਵਾਲੇ ਨੁਕਸਾਨ ਨਾਲੋਂ ਕਿਤੇ ਜ਼ਿਆਦਾ ਹਨ।

ਫਿਰ ਵੀ ਲਗਦਾ ਹੈ ਕਿ ਮੈਂ ਇਕੱਲੀ ਨਹੀਂ ਹਾਂ ਜੋ ਆਪਣੇ ਹੀ ਦੁੱਧ ਦੇ ਤੱਤਾਂ ਬਾਰੇ ਸੋਚ ਰਹੀ ਹੋਵਾਂ। ਸਟੈਫ਼ਿਨੀ ਕਾਨੇਲ, ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੈਕਟੇਸ਼ਨ ਲੈਬ ਦੇ ਸੰਸਥਾਪਕ ਹਨ। ਉਨ੍ਹਾਂ ਦੀ ਸੰਸਥਾ ਮਾਂ ਦੇ ਦੁੱਧ ਦਾ ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਅਤੇ ਇਸ ਵਿੱਚ ਪਾਏ ਜਾਣ ਵਾਲੇ ਵਾਤਾਵਰਣ ਵਿੱਚੋਂ ਮਿਲਣ ਵਾਲੇ ਜ਼ਹਿਰੀਲੇ ਤੱਤਾਂ ਲਈ ਅਧਿਐਨ ਕਰਦੇ ਹਨ।

ਉਨ੍ਹਾਂ ਦੀ ਸੰਸਥਾ ਨੂੰ ਮਾਵਾਂ ਆਪਣੇ ਦੁੱਧ ਵਿੱਚ ਪਾਏ ਜਾਣ ਪੋਸ਼ਕ ਵਿਟਾਮਿਨਾਂ ਅਤੇ ਖਣਿਜਾਂ ਦੀ ਜਾਂਚ ਲਈ ਦੁੱਧ ਦੇ ਜੰਮੇ ਹੋਏ ਨਮੂਨੇ ਭੇਜਦੀਆਂ ਹਨ। ਫਿਰ ਇਸ ਜਾਂਚ ਦੇ ਨਤੀਜਿਆਂ ਦੇ ਅਧਾਰ ''''ਤੇ ਉਹ ਆਪਣੀ ਖਾਧ-ਖੁਰਾਕ ਵਿੱਚ ਸੁਧਾਰ/ਬਦਲਾ ਕਰ ਸਕਦੀਆਂ ਹਨ।

ਕਾਨੇਲ ਮੁਤਾਬਕ ਜਦੋਂ ਅਸੀਂ ਬੱਚੇ ਦੇ ਪੋਸ਼ਣ ਨੂੰ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚ ''''''''ਸਾਰਾ ਕੁਝ ਸ਼ਾਮਲ ਕਰਨਾ ਪਵੇਗਾ''''''''। ਜਨਮ ਤੋਂ ਪਹਿਲਾਂ ਮਿਲਣ ਵਾਲੇ ਪੋਸ਼ਣ ਤੋਂ ਲੈ ਕੇ ਮਾਂ ਦੁੱਧ ਚੁੰਘਾਉਣ ਵਾਲੀ ਮਾਂ ਦੀ ਖੁਰਾਕ ਤੱਕ ਅਤੇ ਉਹ ਖਾਣਾ ਜੋ ਇੱਕ ਦੁੱਧ ਛੱਡ ਰਿਹਾ ਬੱਚਾ ਖਾਂਦਾ ਹੈ। ਫਾਰਮੂਲਾ ਦੁੱਧ (ਉਨ੍ਹਾਂ ਪਰਿਵਾਰਾਂ ਵਿੱਚ ਜਿੱਥੇ ਇਹ ਵਰਤਿਆ ਜਾਂਦਾ ਹੈ) ਇਸ ਵੱਡੀ ਤਸਵੀਰ ਦਾ ਇੱਕ ਹਿੱਸਾ ਹੋ ਸਕਦਾ ਹੈ।

ਮਾਵਾਂ ਨੂੰ ਇਸ ਬਦਲਾਅ ਦੀਆਂ ਵਾਹਕ ਬਣਨਾ ਪਵੇਗਾ। ਉਨ੍ਹਾਂ ਨੂੰ ਜਾਗਰੂਕ ਹੋਣਾ ਪਵੇਗਾ ਕਿ ਉਤਪਾਦਾਂ ਵਿੱਚ ਕੀ ਪਾਇਆ ਜਾ ਰਿਹਾ ਹੈ। ਖਾਸ ਕਰਕੇ ਫਾਰਮੂਲਿਆਂ ਵਿੱਚ ਕਿਉਂਕਿ ਬੱਚਾ ਹਰ ਰੋਜ਼ ਹੀ ਇੱਕ ਹੀ ਚੀਜ਼ ਖਾ ਰਿਹਾ ਹੈ।

ਇਸ ਵਿੱਚ ਕੋਈ ਬਦਲਾਅ ਨਹੀਂ ਹੈ (ਜਦਕਿ ਮਾਂ ਦੇ ਦੁੱਧ ਵਿੱਚ ਕੰਨੇ ਬਦਲਾਅ ਆਉਂਦੇ ਹਨ, ਤੁਸੀਂ ਉੱਪਰ ਪੜ੍ਹ ਚੁੱਕੇ ਹੋ।)

ਜਿੱਥੋਂ ਤੱਕ ਮਾਂ ਦੇ ਦੁੱਧ ਅਤੇ ਫਾਰਮੂਲਾ ਦੁੱਧ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤਾਂ ਦਾ ਸਵਾਲ ਹੈ ਤਾਂ ਸਵਾਲ ਸਿਰਫ਼ ਇਹ ਨਹੀਂ ਹੈ ਕਿ ਅਸੀਂ ਕਿਵੇਂ ਬੱਚਿਆਂ ਨੂੰ ਸੁਰੱਖਿਅਤ ਪੋਸ਼ਣ ਮੁਹਈਆ ਕਰਵਾ ਸਕਦੇ ਹਾਂ। ਸਗੋਂ ਸਵਾਲ ਇਹ ਹੈ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਿਹਤਮੰਦ, ਰਹਿਣਯੋਗ ਵਾਤਾਵਰਣ ਦੇ ਸਕਦੇ ਹਾਂ ਜਾਂ ਖੁਰਾਕ ਲੜੀ ਵਿੱਚ ਪ੍ਰਦੂਸ਼ਕਾਂ ਦੇ ਦਾਖਲੇ ਨੂੰ ਘਟਾਅ ਸਕਦੇ ਹਾਂ।

ਇਸ ਦਾ ਇੱਕ ਸਵਾਲ ਅਤੇ ਹੱਲ ਤਾਂ ਇਹ ਹੈ ਕਿ ਜਿੱਥੋਂ ਤੱਕ ਹੋ ਸਕੇ ਖਤਰਨਾਕ ਰਸਾਇਣਾਂ ਦੀ ਵਰਤੋਂ ਨੂੰ ਘਟਾਇਆ ਜਾਵੇ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)