ਨਿਤੀਸ਼ ਕੁਮਾਰ ਦੇ ਪੈਂਤੜਾ ਬਦਲਣ ਪਿੱਛੇ ਕੀ ਕਾਰਨ ਹਨ

08/10/2022 6:00:35 PM

ਨਿਤੀਸ਼ ਕੁਮਾਰ ਇੱਕ ਵਾਰ ਮੁੜ ਸੁਰਖੀਆਂ ਵਿੱਚ ਹਨ। ਆਖ਼ਰਕਾਰ ਉਨ੍ਹਾਂ ਨੇ ਉਹ ਕਰ ਦਿਖਾਇਆ, ਜਿਸ ਦੀ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਸਿਆਸੀ ਗਲਿਆਰੇ ''''ਚ ਆਮ ਹੋ ਰਹੀ ਸੀ।

ਚਰਚਾ ਇਹ ਹੀ ਸੀ ਕਿ ਨਿਤੀਸ਼ ਕੁਮਾਰ ਇੱਕ ਵਾਰ ਪਾਸਾ ਬਦਲਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਤਾਂ ਉਸੇ ਦਿਨ ਹੋ ਗਈ ਸੀ ਜਦੋਂ ਜਨਤਾ ਦਲ ਯੂਨਾਈਟਿਡ ਦੇ ਅੰਦਰ ਆਰਸੀਪੀ ਸਿੰਘ ਦੇ ਕਥਿਤ ਭ੍ਰਿਸ਼ਟਾਚਾਰ ਦੀ ਖ਼ਬਰ ਆਉਣ ਤੋਂ ਬਾਅਦ ਆਰਸੀਪੀ ਸਿੰਘ ਨੇ ਜੇਡੀਯੂ ਅਤੇ ਨਿਤੀਸ਼ ਕੁਮਾਰ ਨੂੰ ਨਿਸ਼ਾਨੇ ''''ਤੇ ਲਿਆ ਸੀ।

ਆਰਸੀਪੀ ਨੇ ਨਿਤੀਸ਼ ਕੁਮਾਰ ''''ਤੇ ਸ਼ਬਦੀ ਹਮਲਾ ਕਰਦਿਆਂ ਦੋ ਅਜਿਹੀਆਂ ਗੱਲਾਂ ਕਹੀਆਂ ਜੋ ਕਿ ਨਿਤੀਸ਼ ਕੁਮਾਰ ਦੇ ਵਿਰੋਧੀ ਵੀ ਖੁੱਲ੍ਹ ਕੇ ਨਹੀਂ ਕਰਦੇ ਹਨ। ਉਨ੍ਹਾਂ ਨੇ ਕਿਹਾ, "ਨਿਤੀਸ਼ ਕੁਮਾਰ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਹਨ, ਸੱਤ ਜਨਮਾਂ ਤੱਕ ਵੀ ਨਹੀਂ"।

ਇਸ ਤੋਂ ਇਲਾਵਾ ਆਰਸੀਪੀ ਸਿੰਘ ਨੇ ਕਿਹਾ, "ਜਨਤਾ ਦਲ ਯੂਨਾਈਟਿਡ ਇੱਕ ਡੁੱਬਦੇ ਜਹਾਜ਼ ਵਾਂਗ ਹੈ। ਤੁਸੀਂ ਲੋਕ ਤਿਆਰ ਰਹੋ, ਇੱਕਜੁਟ ਰਹੋ।"

ਇਹ ਦੋ ਅਜਿਹੀਆਂ ਗੱਲਾਂ ਹਨ, ਜਿੰਨ੍ਹਾਂ ''''ਤੇ ਨਿਤੀਸ਼ ਕੁਮਾਰ ਹਮੇਸ਼ਾਂ ਤੋਂ ਹੀ ਵਧੇਰੇ ਚੌਕਸ ਰਹੇ ਸਨ। ਸਿਆਸੀ ਤੌਰ ''''ਤੇ ਉਨ੍ਹਾਂ ਦੀ ਲਾਲਸਾ ਦੇਸ਼ ਦੇ ਸਰਬਉੱਚ ਅਹੁਦੇ ''''ਤੇ ਬਿਰਾਜਮਾਨ ਹੋਣ ਦੀ ਰਹੀ ਹੈ। ਇਹੀ ਕਾਰਨ ਹੈ ਕਿ ਜੇਡੀਯੂ ਦੇ ਸੰਸਦੀ ਬੋਰਡ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਭਾਜਪਾ ਤੋਂ ਵੱਖ ਹੋਣ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਨਿਤੀਸ਼ ਕੁਮਾਰ ''''ਚ ਪ੍ਰਧਾਨ ਮੰਤਰੀ ਬਣਨ ਦੇ ਸਾਰੇ ਗੁਣ ਮੌਜੂਦ ਹਨ।

ਨਿਤੀਸ਼ ਕੁਮਾਰ ਦੀ ਰਾਜਨੀਤੀ ਨੂੰ ਨੇੜਿਓਂ ਜਾਨਣ ਵਾਲੇ ਕਈ ਆਗੂਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਚਰਚਾ ਹੋਣ ''''ਤੇ ਨਿਤੀਸ਼ ਕੁਮਾਰ ਖੁਸ਼ ਹੁੰਦੇ ਰਹੇ ਹਨ।

ਆਰਸੀਪੀ ਸਿੰਘ ਵੀ ਕਈ ਸਾਲਾਂ ਤੋਂ ਨਿਤੀਸ਼ ਕੁਮਾਰ ਦੇ ਸਭ ਤੋਂ ਨਜ਼ਦੀਕੀ ਰਹੇ ਹਨ, ਇਸ ਲਈ ਜ਼ਾਹਰ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਹੀ ਆਰਸੀਪੀ ਸਿੰਘ ਨੇ ਇਹ ਨਿਸ਼ਾਨਾ ਲਗਾਇਆ ਸੀ।

ਉਮੀਦ ਮੁਤਾਬਕ ਹੀ ਇੰਨ੍ਹਾਂ ਬਿਆਨਾਂ ਦਾ ਜਵਾਬ ਜੇਡੀਯੂ ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਉਰਫ਼ ਲਲਨ ਸਿੰਘ ਨੇ ਦਿੱਤਾ ਹੈ। ਲਲਨ ਸਿੰਘ ਦੀ ਪ੍ਰੈਸ ਕਾਨਫਰੰਸ ਦੌਰਾਨ ਵੀ ਦੋ ਅਜਿਹੀਆਂ ਗੱਲਾਂ ਹੋਈਆਂ ਜਿੰਨ੍ਹਾਂ ਨੇ ਤੈਅ ਕਰ ਦਿੱਤਾ ਕਿ ਭਾਜਪਾ ਅਤੇ ਜੇਡੀਯੂ ਦਾ ਰਸਤਾ ਇੱਕ ਦੂਜੇ ਤੋਂ ਵੱਖ ਹੋਣ ਵਾਲਾ ਹੈ।

ਲਲਨ ਸਿੰਘ ਨੇ ਸਭ ਤੋਂ ਪਹਿਲਾਂ ਕਿਹਾ ਕਿ ਬਿਹਾਰ ਵਿਧਾਨ ਸਭਾ ਚੌਣਾਂ ਦੌਰਾਨ ਚਿਰਾਗ ਪਾਸਵਾਨ ਨੂੰ ਸਾਡੇ ਨੁਕਸਾਨ ਲਈ ਖੜ੍ਹਾ ਕੀਤਾ ਗਿਆ ਸੀ ਅਤੇ ਹੁਣ ਸਾਡੀ ਪਾਰਟੀ ਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ।

ਪਟਨਾ ''''ਚ ਹੋਈ ਜੇਡੀਯੂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ''''ਚ ਵੀ ਇਸ ''''ਤੇ ਚਰਚਾ ਕੀਤੀ ਗਈ। ਨਿਤੀਸ਼ ਕੁਮਾਰ ਨੇ ਆਪਣੇ ਆਗੂਆਂ ਨੂੰ ਖੁਦ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲਗਾਤਾਰ ਬੇਇੱਜ਼ਤੀ ਕੀਤੀ ਗਈ ਹੈ ਅਤੇ ਸਾਡੀ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਜੇਡੀਯੂ ਨਾਲ ਜੁੜੇ ਸੂਤਰਾਂ ਅਨੁਸਾਰ ਆਰਸੀਪੀ ਸਿੰਘ ਦੇ ਨਾਲ ਭਾਜਪਾ ਦੇ ਇੱਕ ਆਗੂ ਦੀ ਆਡੀਓ ਗੱਲਬਾਤ ਨੇ ਇਸ ਵੱਖਰੇਵੇਂ ਨੂੰ ਤੂਲ ਦਿੱਤੀ ਹੈ।

ਇਸ ਗੱਲਬਾਤ ''''ਚ ਆਰਸੀਪੀ ਸਿੰਘ ਨੂੰ ਕਥਿਤ ਤੌਰ ''''ਤੇ ਜਨਤਾ ਦਲ ਯੂਨਾਈਟਿਡ ''''ਚ ਕੁਝ ਕਰਨ ਲਈ ਕਿਹਾ ਜਾ ਰਿਹਾ ਹੈ।

ਹਾਲਾਂਕਿ ਇਸ ਸਾਰੇ ਘਟਨਾਕ੍ਰਮ ਸਬੰਧੀ ਭਾਜਪਾ ਦੇ ਕਿਸੇ ਵੀ ਵੱਡੇ ਆਗੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਨਵੀਂ ਦਿੱਲੀ ਹਵਾਈ ਅੱਡੇ ਤੋਂ ਪਟਨਾ ਆਉਂਦਿਆ ਸ਼ਾਹਨਵਾਜ਼ ਹੁਸੈਨ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਉਨ੍ਹਾਂ ਕਿਹਾ, "ਸਾਡੀ ਪਾਰਟੀ ਕਿਸੇ ਨੂੰ ਨਹੀਂ ਤੋੜਦੀ ਹੈ, ਅਸੀਂ ਤਾਂ ਸਿਰਫ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਹਾਂ।"

ਇਸ ਤੋਂ ਪਹਿਲਾਂ ਬਿਹਾਰ ''''ਚ ਇਸ ਮਹੀਨੇ ਦੇ ਸ਼ੁਰੂ ''''ਚ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਇੱਕ ਬਿਆਨ ਨੂੰ ਅਹਿਮ ਮੰਨਿਆ ਜਾ ਰਿਹਾ ਸੀ, ਜਿਸ ''''ਚ ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਦਿਨਾਂ ''''ਚ ਸਾਰੀਆਂ ਖੇਤਰੀ ਪਾਰਟੀਆਂ ਖ਼ਤਮ ਹੋ ਜਾਣਗੀਆਂ।

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਨਾਲ ਮਹਾਰਾਸ਼ਟਰ ''''ਚ ਸ਼ਿਵ ਸੈਨਾ ਨੂੰ ਦੋ ਧੜਿਆਂ ''''ਚ ਵੰਡਿਆ ਸੀ, ਉਸ ਨੂੰ ਲੈ ਕੇ ਜਨਤਾ ਦਲ ਯੂਨਾਈਟਿਡ ਦੇ ਨਿਤੀਸ਼ ਕੁਮਾਰ ਵੀ ਸ਼ੱਕ ਦੇ ਘੇਰੇ ''''ਚ ਆ ਗਏ ਹਨ।

ਪਰ ਅਜਿਹਾ ਵੀ ਨਹੀਂ ਹੈ ਕਿ ਇਹ ਸਭ ਅਚਾਨਕ ਹੋਇਆ ਹੈ। ਬਿਹਾਰ ਦੀ ਰਾਜਨੀਤੀ ''''ਤੇ ਲੰਮੇ ਸਮੇਂ ਤੋਂ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਮਣੀਕਾਂਤ ਠਾਕੁਰ ਦਾ ਕਹਿਣਾ ਹੈ, "ਆਰਸੀਪੀ ਸਿੰਘ ''''ਤੇ ਸਾਰੀ ਗੱਲ ਦਾ ਭਾਂਡਾ ਭੰਨਿਆ ਜਾ ਰਿਹਾ ਹੈ ਪਰ ਨਿਤੀਸ਼ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਇਸ ਗਠਜੋੜ ''''ਚੋਂ ਬਾਹਰ ਜਾਣ ਦਾ ਯਤਨ ਕਰ ਰਹੇ ਸਨ।"

ਅਸਲ ਵਿੱਚ 2020 ਦੀਆਂ ਵਿਧਾਨ ਸਭਾ ਚੋਣਾਂ ''''ਚੋਂ ਬਾਅਦ ਨਿਤੀਸ਼ ਕੁਮਾਰ ਲਈ ਲਗਾਤਾਰ ਅਸਹਿਜ ਸਥਿਤੀ ਬਣੀ ਹੋਈ ਸੀ। ਪਾਰਟੀ ਦੇ ਅੰਦਰ ਵੀ ਅਤੇ ਉਸ ਸਰਕਾਰ ਦੇ ਅੰਦਰ ਵੀ, ਜਿਸ ਦੇ ਉਹ ਮੁਖੀ ਸਨ।

ਨਿਤੀਸ਼ ਕੁਮਾਰ ਅਸਹਿਜ ਸਨ

ਸਰਕਾਰ ਦਾ ਮੁਖੀ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ ਅਤੇ ਆਗੂਆਂ ਦਾ ਉਨ੍ਹਾਂ ''''ਤੇ ਲਗਾਤਾਰ ਦਬਾਅ ਵਿਖਾਈ ਦਿੱਤਾ। ਯੂਨੀਫਾਰਮ ਸਿਵਲ ਕੋਡ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਦੀ ਚਰਚਾ ਨਿਤੀਸ਼ ਕੁਮਾਰ ਦੀ ਰਾਜਨੀਤੀ ਨੂੰ ਅਸਹਿਜ ਕਰਨ ਵਾਲੀ ਹੀ ਸਥਿਤੀ ਸੀ।

ਇਹੀ ਕਾਰਨ ਹੈ ਕਿ ਗਠਜੋੜ ਤੋਂ ਵੱਖ ਹੋਣ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਆਪਣੇ ਆਗੂਆਂ ਨੂੰ ਕਿਹਾ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਵੀ ਨਹੀਂ ਛੱਡਿਆ ਸੀ।

ਇਸ ਦੀ ਸ਼ੁਰੂਆਤ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਹੋ ਗਈ ਸੀ, ਜਦੋਂ ਭਾਜਪਾ ਨੇ ਨਿਤੀਸ਼ ਕੁਮਾਰ ਦੇ ਬੇਹੱਦ ਕਰੀਬੀ ਸੁਸ਼ੀਲ ਕੁਮਾਰ ਮੋਦੀ ਨੂੰ ਬਿਹਾਰ ਦੀ ਸਰਕਾਰ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਦਰਅਸਲ ਨਿਤੀਸ਼ ਕੁਮਾਰ ਅਤੇ ਸੁਸ਼ੀਲ ਕੁਮਾਰ ਵਿਚਾਲੇ ਆਪਸੀ ਸਮਝ ਅਜਿਹੀ ਸੀ ਕਿ ਉਹ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ।

ਬਿਹਾਰ ਭਾਜਪਾ ਦੇ ਕਈ ਆਗੂਆਂ ਨੇ ਵੀ 2020 ਦੀਆਂ ਚੋਣਾਂ ਦੌਰਾਨ ਮੰਨਿਆ ਸੀ ਕਿ ਸਰਕਾਰ ਆਵੇਗੀ ਪਰ ਇਹ ਜੋੜੀ ਅੱਗੇ ਨਹੀਂ ਚੱਲੇਗੀ। ਬਾਅਦ ''''ਚ ਭਾਜਪਾ ਨੇ ਸੁਸ਼ੀਲ ਕੁਮਾਰ ਮੋਦੀ ਨੂੰ ਰਾਜ ਸਭਾ ''''ਚ ਭੇਜ ਦਿੱਤਾ ਸੀ ਪਰ ਸੋਮਵਾਰ ਨੂੰ ਬਿਹਾਰ ਭਾਜਪਾ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਈ ਹੋਵੇਗੀ।

ਸੋਮਵਾਰ ਨੂੰ ਭਾਜਪਾ ਵੱਲੋਂ ਨਿਤੀਸ਼ ਕੁਮਾਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਅਤੇ ਉਹ ਫੋਨ ਲਾਈਨ ''''ਤੇ ਨਹੀਂ ਆ ਰਹੇ ਸਨ। ਜੇਕਰ ਸੁਸ਼ੀਲ ਕੁਮਾਰ ਮੋਦੀ ਬਿਹਾਰ ਦੀ ਰਾਜਨੀਤੀ ''''ਚ ਸਰਗਰਮ ਹੁੰਦੇ ਤਾਂ ਨਿਤੀਸ਼ ਕੁਮਾਰ ਨਾਲ ਸੰਪਰਕ ਕਰਨਾ ਸੌਖਾ ਹੋ ਜਾਣਾ ਸੀ।

ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਸਿਨਹਾ ਨਾਲ ਨਿਤੀਸ਼ ਕੁਮਾਰ ਦੀ ਲੜਾਈ ਨੂੰ ਦੁਨੀਆ ਭਰ ''''ਚ ਲਾਈਵ ਵੇਖਿਆ ਗਿਆ ਸੀ।

ਜਾਤੀ ਜਨਗਣਨਾ ਨੂੰ ਲੈ ਕੇ ਵੀ ਨਿਤੀਸ਼ ਕੁਮਾਰ ਨੇ ਵੱਖਰਾ ਰਸਤਾ ਅਖ਼ਤਿਆਰ ਕੀਤਾ ਸੀ ਪਰ ਉਸ ਸਮੇਂ ਬਿਹਾਰ ਭਾਜਪਾ ਨੇ ਕੌਮੀ ਲੀਡਰਸ਼ਿਪ ਤੋਂ ਵੱਖਰਾ ਰਸਤਾ ਲੈ ਕੇ ਗੱਠਜੋੜ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਬਾਅਦ ਹੀ ਨਿਤੀਸ਼ ਕੁਮਾਰ ਇਫ਼ਤਾਰ ਪਾਰਟੀ ''''ਚ ਤੇਜਸਵੀ ਯਾਦਵ ਦੇ ਘਰ ਪਹੁੰਚੇ ਅਤੇ ਉੱਥੇ ਕੁਝ ਦੂਰੀ ਤੱਕ ਚੱਲ ਕੇ ਉਨ੍ਹਾਂ ਨੇ ਭਾਜਪਾ ਨੂੰ ਇੱਕ ਸੰਕੇਤ ਦਿੱਤਾ ਸੀ।

ਇਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੇ ਬਿਮਾਰ ਹੋਣ ''''ਤੇ ਨਿਤੀਸ਼ ਕੁਮਾਰ ਨਾ ਸਿਰਫ ਉਨ੍ਹਾਂ ਨੂੰ ਵੇਖਣ ਲਈ ਗਏ ਬਲਕਿ ਮੀਡੀਆ ''''ਚ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਲਾਲੂ ਜੀ ਦੇ ਇਲਾਜ ਦਾ ਸਾਰਾ ਖਰਚ ਚੁੱਕੇਗੀ।

ਨਿਤੀਸ਼ ਕੁਮਾਰ ਦੇ ਭਾਜਪਾ ਤੋਂ ਵੱਖ ਹੋਣ ਦੀ ਇਸ ਕਹਾਣੀ ਪਿੱਛੇ ਏਮਜ਼ ਹਸਪਤਾਲ ਦੀ ਵੀ ਅਹਿਮ ਭੂਮਿਕਾ ਰਹੀ ਹੈ। ਜਿੱਥੇ ਲਾਲੂ ਪ੍ਰਸਾਦ ਯਾਦਵ ਆਪਣਾ ਇਲਾਜ ਕਰਵਾ ਰਹੇ ਸਨ , ਉੱਥੇ ਹੀ ਜਨਤਾ ਦਲ ਯੂਨਾਈਟਿਡ ਦੇ ਸੀਨੀਅਰ ਆਗੂ ਵਸ਼ਿਸ਼ਠ ਨਾਰਾਇਣ ਸਿੰਘ ਵੀ ਇਲਾਜ ਲਈ ਪਹੁੰਚੇ ਸਨ।

ਇੰਨ੍ਹਾਂ ਦੋਹਾਂ ਸਮਾਜਵਾਦੀ ਧੜਿਆਂ ਦੇ ਆਗੂਆਂ ਦੀਆਂ ਆਪਸੀ ਮੁਲਾਕਾਤਾਂ ਨੇ ਮਹਾਂ ਗੱਠਜੋੜ ਨੂੰ ਇੱਕਜੁੱਟ ਕਰਨ ''''ਚ ਅਹਿਮ ਭੂਮਿਕਾ ਅਦਾ ਕੀਤੀ। ਵਸ਼ਿਸ਼ਠ ਨਾਰਾਇਣ ਸਿੰਘ ਉਨ੍ਹਾਂ ਸੀਨੀਅਰ ਆਗੂਆਂ ''''ਚੋਂ ਇੱਕ ਹਨ, ਜੋ ਕਿ ਸਿਆਸੀ ਮੁੱਦਿਆਂ ''''ਤੇ ਨਿਤੀਸ਼ ਕੁਮਾਰ ਨਾਲ ਸਲਾਹ-ਮਸ਼ਵਰਾ ਕਰਦੇ ਰਹੇ ਹਨ।


-


ਕੀ ਯੂਪੀਏ ''''ਚ ਵਧੇਗੀ ਭੂਮਿਕਾ?

Getty Images

ਦੂਜੇ ਪਾਸੇ ਪਾਰਟੀ ਦੇ ਅੰਦਰ ਆਰਸੀਪੀ ਸਿੰਘ ਦੇ ਕਾਰਨ ਪਾਰਟੀ ਦਾ ਸੰਕਟ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਪਾਰਟੀ ਪ੍ਰਧਾਨ ਲਲਨ ਸਿੰਘ ਨਾਲ ਉਨ੍ਹਾਂ ਦੇ ਸਬੰਧ ਤਣਾਅਪੂਰਨ ਹੁੰਦੇ ਜਾ ਰਹੇ ਸਨ। ਕਿਸੇ ਸਮੇਂ ਨਿਤੀਸ਼ ਸਰਕਾਰ ਦੌਰਾਨ ਆਰਸੀਪੀ ਟੈਕਸ ਦਾ ਜ਼ਿਕਰ ਤੇਜਸਵੀ ਯਾਦਵ ਨੇ ਵੀ ਕੀਤਾ ਸੀ।

ਉਕਤ ਆਰਸੀਪੀ ''''ਤੇ ਪਾਰਟੀ ਵੱਲੋਂ ਵਿੱਤੀ ਬੇਨਿਯਮੀਆਂ ਕਰਨ ਦਾ ਵੀ ਇਲਜ਼ਾਮ ਲੱਗਿਆ ਹੋਇਆ ਹੈ, ਜਿਸ ਦੇ ਜਵਾਬ ''''ਚ ਉਨ੍ਹਾਂ ਨੇ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਹੈ।

ਇਸ ਸਭ ਤੋਂ ਬਾਅਦ ਹੀ ਨਿਤੀਸ਼ ਕੁਮਾਰ ਮੰਗਲਵਾਰ, 9 ਅਗਸਤ ਨੂੰ ਐਨਡੀਏ ਦਾ ਸਾਥ ਛੱਡਦਿਆਂ ਇੱਕ ਵਾਰ ਫਿਰ ਮਹਾਂਗਠਜੋੜ ''''ਚ ਸ਼ਾਮਲ ਹੋ ਗਏ ਹਨ। 9 ਅਗਸਤ ਨੂੰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਨਿਤੀਸ਼ ਕੁਮਾਰ ਸਿੱਧੇ ਲਾਲੂ-ਤੇਜਸਵੀ ਯਾਦਵ ਦੇ ਘਰ ਪਹੁੰਚੇ ਅਤੇ ਕਿਹਾ ਕਿ ਮੈਂ ਐਨਡੀਏ ਛੱਡਣ ਦਾ ਫੈਸਲਾ ਕਰ ਲਿਆ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਾਲ 2017 ''''ਚ ਮਹਾਂਗਠਜੋੜ ਛੱਡਣ ਦਾ ਬਹੁਤ ਅਫਸੋਸ ਹੈ ਅਤੇ ਹੁਣ ਉਹ ਆਪਣੀ ਇਸ ਭੁੱਲ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਨ।

ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਜ਼ਰੂਰ ਦੁਹਰਾਉਂਦਾ ਹੈ। ਨਿਤੀਸ਼ ਕੁਮਾਰ ਦੇ ਇਸ ਬਿਆਨ ਨਾਲ ਬਿਹਾਰ ਦੀ ਸਿਆਸਤ ਦਾ ਇੱਕ ਚੱਕਰ ਮੁਕੰਮਲ ਹੋ ਗਿਆ ਹੈ। 2015 ''''ਚ ਉਹ ਮਹਾਂ ਗਠਜੋੜ ਦੀ ਸਰਕਾਰ ਦੇ ਮੁਖੀ ਬਣੇ ਸਨ। ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਨੇ ਮਿਲ ਕੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਜਿੱਤ ਦੇ ਰੱਥ ਨੂੰ ਰੋਕ ਦਿੱਤਾ ਸੀ।

ਪਰ 20 ਮਹੀਨਿਆਂ ਬਾਅਦ ਤੇਜਸਵੀ ਯਾਦਵ ''''ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਉਨ੍ਹਾਂ ਨੇ ਜੁਲਾਈ 2017 ''''ਚ ਜਲਦਬਾਜ਼ੀ ''''ਚ ਆਰਜੇਡੀ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ ਸੀ।

ਇਸ ਤੋਂ ਬਾਅਦ ਲਾਲੂ ਪ੍ਰਸਾਦ ਅਤੇ ਤੇਜਸਵੀ ਯਾਦਵ ਨੇ ਕਈ ਮੌਕਿਆਂ ''''ਤੇ ਉਨ੍ਹਾਂ ਨੂੰ ''''ਪਲਟੂ ਰਾਮ'''' ਅਤੇ '''' ਪਲਟੂ ਚਾਚਾ'''' ਕਿਹਾ ਸੀ।

ਪਰ ਹੁਣ ਇੱਕ ਵਾਰ ਫਿਰ ਦੋਵੇਂ ਇੱਕਠੇ ਹਨ। ਇਸ ਮਹਾਂ ਗਠਜੋੜ ''''ਚ ਕਾਂਗਰਸ ਦੀ ਭੂਮਿਕਾ ਵੀ ਅਹਿਮ ਹੈ। ਭਾਜਪਾ ਤੋਂ ਵੱਖ ਹੋਣ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਸੋਨੀਆ ਗਾਂਧੀ ਨਾਲ ਘੱਟ ਤੋਂ ਘੱਟ ਤਿੰਨ ਵਾਰ ਲੰਬੀ ਗੱਲਬਾਤ ਕੀਤੀ ਹੈ।

ਸਿਆਸੀ ਹਲਕਿਆਂ ''''ਚ ਚਰਚਾ ਹੈ ਕਿ ਆਉਣ ਵਾਲੇ ਦਿਨਾਂ ''''ਚ ਨਿਤੀਸ਼ ਕੁਮਾਰ ਯੂਪੀਏ ''''ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸੀਨੀਅਰ ਸਿਆਸੀ ਪੱਤਰਕਾਰ ਜੈਸ਼ੰਕਰ ਗੁਪਤਾ ਦਾ ਕਹਿਣਾ ਹੈ, "ਮਹਾਂ ਗਠਜੋੜ ਦੇ ਪਿਛਲੇ ਸਮਿਆਂ ''''ਚ ਵੀ ਇਹ ਚਰਚਾ ਸ਼ੁਰੂ ਹੋਈ ਸੀ ਕਿ ਯੂਪੀਏ ਦਾ ਪੁਨਰਗਠਨ ਕੀਤਾ ਜਾਵੇ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਆਪਣੇ ਲਈ ਕੋਈ ਭੂਮਿਕਾ ਦੀ ਮੰਗ ਨਹੀਂ ਕੀਤੀ ਸੀ। ਪਰ ਇਸ ਵਾਰ ਸੰਭਵ ਹੈ ਕਿ ਉਨ੍ਹਾਂ ਨੂੰ ਕਨਵੀਨਰ ਵਰਗਾ ਅਹੁਦਾ ਦਿੱਤਾ ਜਾ ਸਕਦਾ ਹੈ।

ਸਿਆਸੀ ਚਰਚਾਵਾਂ ਅਨੁਸਾਰ ਯੂਪੀਏ ਕਨਵੀਨਰ ਹੋਣ ਦੇ ਨਾਤੇ ਨਿਤੀਸ਼ ਕੁਮਾਰ 2024 ''''ਚ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਵੀ ਹੋ ਸਕਦੇ ਹਨ ਅਤੇ ਇਸ ਲਈ ਉਹ ਬਿਹਾਰ ਦੀ ਕਮਾਨ ਤੇਜਸਵੀ ਯਾਦਵ ਨੂੰ ਸੌਂਪ ਸਕਦੇ ਹਨ।

ਨਿਤੀਸ਼ ਕੁਮਾਰ ਨੇ ਇੱਕ ਵਾਰ ਕਿਹਾ ਵੀ ਸੀ ਕਿ ਉਹ ਸਭ ਕੁਝ ਕਰ ਚੁੱਕੇ ਹਨ, ਹੁਣ ਸਿਰਫ ਇੱਕ ਅਹੁਦਾ ਬਾਕੀ ਹੈ। ਉਪੇਂਦਰ ਕੁਸ਼ਵਾਹਾ ਦੇ ਬਿਾਅਨ ਤੋਂ ਸਾਫ਼ ਹੈ ਕਿ ਇਹ ਅਹੁਦਾ ਪ੍ਰਧਾਨ ਮੰਤਰੀ ਦਾ ਹੀ ਹੈ।

ਹੁਣ ਤੱਕ ਦਾ ਸਿਆਸੀ ਸਫ਼ਰ

ਨਿਤੀਸ਼ ਕੁਮਾਰ ਦੀ ਆਪਣੀ ਰਾਜਨੀਤੀ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਵੱਜੋਂ ਸ਼ੂਰੂ ਹੋਈ ਸੀ। ਇਸ ਦੀ ਸ਼ੁਰੂਆਤ 1974 ਦੇ ਵਿਦਿਆਰਥੀ ਅੰਦੋਲਨ ਨਾਲ ਹੋਈ ਸੀ।

1990 ''''ਚ ਜਦੋਂ ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਨਿਤੀਸ਼ ਕੁਮਾਰ ਉਨ੍ਹਾਂ ਦੇ ਅਹਿਮ ਸਹਿਯੋਗੀ ਸਨ। ਪਰ ਜਾਰਜ ਫਰਨਾਂਡਿਜ਼ ਨਾਲ ਮਿਲ ਕੇ 1994 ''''ਚ ਉਨ੍ਹਾਂ ਨੇ ਸਮਤਾ ਪਾਰਟੀ ਦਾ ਗਠਨ ਕੀਤਾ।

1995 ''''ਚ ਪਹਿਲੀ ਵਾਰ ਨਿਤੀਸ਼ ਕੁਮਾਰ ਦੀ ਸਮਤਾ ਪਾਰਟੀ ਨੇ ਲਾਲੂ ਪ੍ਰਸਾਦ ਯਾਦਵ ਦੇ ਰਾਜ ਦੇ ਜੰਗਲ ਰਾਜ ਨੂੰ ਮੁੱਦਾ ਬਣਾਇਆ ਸੀ।

ਉਸ ਸਮੇਂ ਪਟਨਾ ਹਾਈ ਕੋਰਟ ਨੇ ਸੂਬੇ ''''ਚ ਵੱਧ ਰਹੇ ਅਗਵਾ ਅਤੇ ਫਿਰੌਤੀ ਦੇ ਮਾਮਲਿਆਂ ''''ਤੇ ਟਿੱਪਣੀ ਕਰਦਿਆਂ ਰਾਜ ਪ੍ਰਬੰਧ ਨੂੰ ਜੰਗਲਰਾਜ ਦੱਸਿਆ ਸੀ।

ਇਸ ਮੁੱਦੇ ''''ਤੇ ਹੀ ਵਿਰੋਧੀ ਧਿਰ ਨੇ 2000 ਅਤੇ 2005 ਦੀਆਂ ਚੋਣਾਂ ਲੜੀਆਂ ਸਨ। 2005 ''''ਚ ਨਿਤੀਸ਼ ਕੁਮਾਰ ਦੀ ਅਗਵਾਈ ''''ਚ ਐਨਡੀਏ ਦੀ ਸਰਕਾਰ ਬਣੀ।

ਨਿਤੀਸ਼ ਕੁਮਾਰ ਦੀ ਸਿਆਸੀ ਤਾਕਤ

2013 ''''ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ।

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਸਿਰਫ 2 ਹੀ ਸੀਟਾਂ ਮਿਲੀਆਂ ਸਨ ਅਤੇ ਇਸ ਤੋਂ ਬਾਅਦ 2015 ''''ਚ ਉਹ ਰਾਸ਼ਟਰੀ ਜਨਤਾ ਦਲ ਨਾਲ ਜੁੜ ਗਏ ਸਨ।

20 ਮਹੀਨਿਆਂ ਬਾਅਦ ਉਹ ਫਿਰ ਭਾਜਪਾ ''''ਚ ਸ਼ਾਮਲ ਹੋ ਗਏ ਅਤੇ ਇੱਕ ਵਾਰ ਫਿਰ ਆਰਜੇਡੀ ਦਾ ਹਿੱਸਾ ਬਣੇ।

ਦਰਅਸਲ, ਨਿੱਜੀ ਤੌਰ ''''ਤੇ ਇਮਾਨਦਾਰ ਅਤੇ ਚੰਗੇ ਸ਼ਾਸਨ ਵਾਲੇ ਬਾਬੂ ਦੇ ਅਕਸ ਵਾਲੇ ਨਿਤੀਸ਼ ਕੁਮਾਰ 2005 ਤੋਂ ਪਹਿਲਾਂ ਬਿਹਾਰ ਦੇ ਅਤਿ ਪੱਛੜੇ ਭਾਈਚਾਰੇ ਅਤੇ ਦਲਿਤਾਂ ਦੇ ਇੱਕ ਵੱਡੇ ਵੋਟ ਬੈਂਕ ਨੂੰ ਆਪਣੇ ਹੱਕ ''''ਚ ਕਰਨ ''''ਚ ਸਫਲ ਰਹੇ ਸਨ ਅਤੇ ਉਹ ਲਗਾਤਾਰ ਉਨ੍ਹਾਂ ਦੇ ਨਾਲ ਹਨ।

ਨਿਤੀਸ਼ ਕੁਮਾਰ ਆਪਣੇ ਇਸ ਵੋਟ ਬੈਂਕ ਨੂੰ ਲੈ ਕੇ ਕਿੰਨੇ ਸੁਚੇਤ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਉਹ ਆਪਣੀ ਪਾਰਟੀ ਦੇ ਅਹੁਦੇਦਾਰਾਂ ਨੂੰ ਮਿਲਦੇ ਹਨ ਜਾਂ ਭਰੋਸੇਮੰਦ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹਨ ਤਾਂ ਉਸ ਸਮੇਂ ਉਹ ਹਮੇਸ਼ਾ ਯਾਦ ਦਵਾਉਂਦੇ ਹਨ ਕਿ ਬਿਹਾਰ ਦੇ ਅਤਿ ਪੱਛੜੇ ਭਾਈਚਾਰੇ ਦਾ ਵੀ ਬਰਾਬਰ ਖਿਆਲ ਰੱਖੋ।

Getty Images

ਨਿਤੀਸ਼ ਕੁਮਾਰ ਕਈ ਵਾਰ ਇਹ ਵੀ ਕਹਿੰਦੇ ਹਨ ਕਿ ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਇੰਨ੍ਹਾਂ ਦੀ ਆਬਾਦੀ ਬਿਹਾਰ ਦੀ ਕੁੱਲ ਵਸੋਂ ਦਾ ਇੱਕ ਤਿਹਾਈ ਹਿੱਸਾ ਹੈ, ਹਾਲਾਂਕਿ ਇਹ ਅਜੇ ਤੱਕ ਇੱਕ ਰਹੱਸ ਹੀ ਹੈ ਕਿ ਇਸ ਵਰਗ ਦੀ ਆਬਾਦੀ ਦਾ ਅਸਲ ਹਿੱਸਾ ਕਿੰਨਾ ਹੈ।

ਪਰ ਮੋਟੇ ਤੌਰ ''''ਤੇ ਲਗਾਏ ਗਏ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਬਿਹਾਰ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਇਸ ਵਰਗ ਨਾਲ ਸੰਬੰਧਤ ਹੈ।

ਇਸ ''''ਚ ਤਕਰੀਬਨ 100 ਜਾਤੀਆਂ ਦਾ ਸਮੂਹ ਹੈ ਜਿਸ ਨੂੰ ਨਿਤੀਸ਼ ਕੁਮਾਰ ਨੇ ਨਾ ਸਿਰਫ ਇੱਕਜੁੱਟ ਕੀਤਾ ਹੈ ਬਲਕਿ ਇੰਨ੍ਹਾਂ ਦੀ ਮਦਦ ਨਾਲ ਬਿਹਾਰ ਦੀ ਸੱਤਾ ''''ਤੇ ਕਾਬਜ਼ ਰਹੇ।

ਇਸ ਕਾਰਨ ਹੀ ਉਹ ਅਜਿਹੇ ਰਾਜਨੀਤਿਕ ਜਾਦੂਗਰ ਸਾਬਤ ਹੋਏ ਹਨ, ਜਿੰਨ੍ਹਾਂ ਦੀ ਪਾਲਕੀ ਭਾਜਪਾ ਅਤੇ ਆਰਜੇਡੀ ਦੋਵੇਂ ਹੀ ਚੁੱਕਣ ਨੂੰ ਤਿਆਰ ਹਨ।

ਇਸੇ ਕਾਰਨ ਹੀ ਇਹ ਸਵਾਲ ਵੀ ਅਰਥਹੀਣ ਹੈ ਕਿ ਪਿਛਲੀ ਵਾਰ ਮਹਾਂ ਗਠਜੋੜ ਛੱਡਣ ਪਿੱਛੇ ਕੀ ਕਾਰਨ ਸਨ ਅਤੇ ਇਸ ਵਾਰ ਭਾਜਪਾ ਤੋਂ ਬਾਹਰ ਹੋਣ ਪਿੱਛੇ ਕੀ ਕਾਰਨ ਰਹੇ ਹੋਣਗੇ।


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)