ਅਮਰੀਕਾ ਨੂੰ ਗੈਰ ਕਾਨੂੰਨੀ ਪਰਵਾਸ -"ਮੈਂ ਵੀ 14 ਸਾਲ ਦੀ ਉਮਰ ਵਿੱਚ ਟਰੱਕ ਵਿਚ ਆਈ ਸੀ ਅਤੇ ਗਰਮੀ ਨਾਲ ਬੇਹੋਸ਼ ਹੋ ਗਈ ਸੀ"

07/02/2022 7:16:02 AM

Getty Images
ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਇਕ ਟਰੱਕ ਵਿਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਾਰਨ ਮਾਰੇ ਗਏ 53 ਲੋਕਾਂ ਦੀ ਯਾਦ ਵਿੱਚ ਰੱਖੇ ਸਮਾਗਮ ਦੌਰਾਨ ਵੈਂਡਾ ਪੈਰੇਜ਼

ਮੇਰੇ ਚਿਹਰੇ ਵੱਲ ਦੇਖੋ, ਕੀ ਮੈਂ ਤੁਹਾਨੂੰ ਅਮਰੀਕਨ ਲੱਗਦੀ ਹਾਂ? ਤੁਹਾਨੂੰ ਪਤਾ ਹੈ ਬਚਪਨ ਤੋਂ ਲੈ ਕੇ ਅੱਜ ਤੱਕ ਮੈਨੂੰ ਕਿੰਨੀ ਵਾਰ ਸਿਰਫ਼ ਬੇਇਜ਼ਤੀ ਕਰਨ ਲਈ ਮੈਕਸੀਕਨ ਆਖਿਆ ਗਿਆ ਹੈ?

ਕਿੰਨੇ ਵਰ੍ਹੇ ਮੇਰੀ ਮਾਂ ਨੂੰ ਆਪਣੇ ਆਪ ਨੂੰ ਗੁਲਾਮਾਂ ਵਾਂਗ ਰੱਖਣਾ ਪਿਆ ਤਾਂ ਜੋ ਸਾਨੂੰ ਕੁਝ ਦਸਤਾਵੇਜ਼ ਮਿਲ ਜਾਣ। ਤੁਸੀਂ ਪੁੱਛਦੇ ਹੋ ਕਿ ਮੈਨੂੰ ਇਸ ਘਟਨਾ ਨੇ ਇੰਨਾ ਪ੍ਰੇਸ਼ਾਨ ਕਿਉਂ ਕੀਤਾ ਹੈ?

ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਵਿੱਚ ਇਕ ਟਰੱਕ ਵਿੱਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮਾਰੇ ਗਏ 53 ਲੋਕਾਂ ਦੀ ਯਾਦ ਵਿੱਚ ਰੱਖੇ ਸਮਾਗਮ ਦੌਰਾਨ ਵੈਂਡਾ ਪੈਰੇਜ਼ ਟੌਰਿਸਕੈਨੋ ਇਹ ਸ਼ਬਦ ਆਖੇ।

ਇਨ੍ਹਾਂ ਵਿੱਚ 40 ਆਦਮੀ ਅਤੇ 13 ਔਰਤਾਂ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਕੁਝ ਟਰੱਕ ਵਿੱਚ ਅਤੇ ਕੁਝ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਦੌਰਾਨ ਮਾਰੇ ਗਏ।

"ਅਸੀਂ ਇਨ੍ਹਾਂ ਲੋਕਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਉਹ ਹੁਣ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦੇ ਪਰਿਵਾਰ ਸ਼ਾਇਦ ਇਕ ਫੋਨ ਦੀ ਉਡੀਕ ਕਰ ਰਹੇ ਹੋਣ ਜਿਸ ਵਿੱਚ ਉਹ ਕਹਿਣਗੇ ਕਿ ਮਾਂ ਮੈਂ ਠੀਕ ਠਾਕ ਸਰਹੱਦ ਪਾਰ ਕਰ ਲਈ ਹੈ। "

ਬੁੱਧਵਾਰ ਨੂੰ ਇਹ ਲੋਕ ਟੈਕਸਸ ਟ੍ਰੈਵਿਸ ਪਾਰਕ ਵਿੱਚ ਮਾਰੇ ਜਾ ਚੁੱਕੇ ਲੋਕਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਨ।

"ਮੈਂ ਇਹ ਦਰਦ ਮਹਿਸੂਸ ਕਰ ਸਕਦੀ ਹੈ ਕਿਉਂਕਿ ਕਦੇ ਮੈਂ ਵੀ ਫੋਨ ਦੇ ਦੂਜੇ ਪਾਸੇ ਇੰਤਜ਼ਾਰ ਕੀਤਾ ਹੈ।"

''''ਮੈਂ ਵੀ ਇਸੇ ਤਰ੍ਹਾਂ ਟਰੱਕ ਵਿੱਚ ਬੇਹੋਸ਼ ਹੋ ਗਈ ਸੀ''''

ਮੈਕਸੀਕੋ ਵਿੱਚ ਜਨਮੀ ਅਤੇ ਸੈਨ ਐਨਟੋਨੀਓ ਵਿੱਚ ਪਲੀ ਵੈਂਡਾ ਇਕੱਲੀ ਅਜਿਹੀ ਨਹੀਂ ਹੈ, ਜਿਸ ਨੂੰ ਅਮਰੀਕਾ ਦੀ ਧਰਤੀ ''''ਤੇ ਵਾਪਰੀ ਇਹ ਦੁਰਘਟਨਾ ਆਪਣੀ ਕਹਾਣੀ ਨਹੀਂ ਲੱਗਦੀ।

ਇਸੇ ਤਰ੍ਹਾਂ ਜੈਸਿਕਾ ਨੇ ਵੀ ਉਹ ਦਿਨ ਯਾਦ ਕੀਤਾ ਜਦੋਂ ਇਨ੍ਹਾਂ ਲੋਕਾਂ ਵਾਂਗ ਉਹ ਵੀ 40 ਡਿਗਰੀ ਸੈਲਸੀਅਸ ਵਿੱਚ ਇੱਕ ਟਰੱਕ ਵਿੱਚ ਬੈਠ ਕੇ ਆਏ ਸਨ । ਉਸ ਵਿੱਚ ਵੀ ਨਾ ਏਸੀ ਸੀ ਅਤੇ ਨਾ ਹੀ ਪੀਣ ਵਾਲਾ ਪਾਣੀ।

"ਉਸ ਵੇਲੇ ਮੇਰੀ ਉਮਰ 14 ਸਾਲ ਸੀ। ਮੈਂ ਵੀ ਇਸੇ ਤਰ੍ਹਾਂ ਟਰੱਕ ਵਿੱਚ ਬੇਹੋਸ਼ ਹੋ ਗਈ ਸੀ ਕਿਉਂਕਿ ਬਹੁਤ ਗਰਮੀ ਸੀ।"

ਸਮਾਗਮ ਦੌਰਾਨ ਭਾਵੁਕ ਹੁੰਦੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਿਨਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ।

Getty Images
ਕਈ ਲੋਕ ਪਾਰਕ ਵਿੱਚ ਮ੍ਰਿਤਕਾਂ ਨੂੰ ਯਾਦ ਕਰ ਰਹੇ ਸਨ ਅਤੇ ਬਹੁਤ ਸਾਰੇ ਲੋਕ ਉਸ ਜਗ੍ਹਾ ''''ਤੇ ਪਹੁੰਚੇ ਸਨ ਜਿੱਥੇ ਇਹ ਦੁਰਘਟਨਾ ਵਾਪਰੀ।

"ਇਹ ਹੁਣ ਵੀ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ ਅਤੇ ਇਸ ਬਾਰੇ ਮੈਂ ਗੱਲ ਨਹੀਂ ਕਰਨੀ।"

ਕਈ ਲੋਕ ਪਾਰਕ ਵਿੱਚ ਮ੍ਰਿਤਕਾਂ ਨੂੰ ਯਾਦ ਕਰ ਰਹੇ ਸਨ ਅਤੇ ਬਹੁਤ ਸਾਰੇ ਲੋਕ ਉਸ ਜਗ੍ਹਾ ''''ਤੇ ਪਹੁੰਚੇ ਸਨ, ਜਿੱਥੇ ਇਹ ਦੁਰਘਟਨਾ ਵਾਪਰੀ।

ਇਸ ਜਗ੍ਹਾ ਉੱਤੇ ਸਭ ਤੋਂ ਪਹਿਲਾਂ ਯਾਦਗਾਰੀ ਚਿੰਨ੍ਹ ਐਂਜਲੀਤਾ ਵੱਲੋਂ ਰੱਖਿਆ ਗਿਆ ਸੀ, ਜੋ ਬੋਲੀਵਿਆ ਤੋਂ ਆਏ ਹਨ।

ਉਨ੍ਹਾਂ ਦੇ ਨਾਲ ਡੈਬਰਾ ਵੀ ਮੌਜੂਦ ਸੀ ਜਿਸ ਨੇ ਆਖਿਆ ਕਿ ਟੈਕਸਸ ਵਿੱਚ ਬਹੁਤ ਜਲਦੀ ਹਾਲਾਤ ਬਦਲਣ ਵਾਲੇ ਹਨ।

ਸੋਮਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਇਸ ਜਗ੍ਹਾ ਤੇ ਬਹੁਤ ਸਾਰੇ ਫੁੱਲ ਅਤੇ ਮੋਮਬੱਤੀਆਂ ਲਗਾਈਆਂ ਗਈਆਂ ਹਨ। ਇਸ ਰਾਹੀਂ ਮ੍ਰਿਤਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਕਈ ਸਾਰੇ ਪੋਸਟਰ ਵੀ ਲੱਗੇ ਹਨ।

40 ਸਾਲ ਪਹਿਲਾਂ ਸਰਹੱਦ ਪਾਰ ਕਰਕੇ ਆਏ ਕਲਾਕਾਰ ਰੋਬਰਟੋ ਮਾਰਕੁਏਜ਼ ਮ੍ਰਿਤਕਾਂ ਦੀ ਯਾਦ ਵਿੱਚ ਪੇਂਟਿੰਗ ਕਰ ਰਹੇ ਹਨ।

ਇਹ ਸ਼ਹਿਰ ਹਮੇਸ਼ਾ ਤੋਂ ਪਰਵਾਸੀਆਂ ਲਈ ਸਰਹੱਦ ਪਾਰ ਕਰਨ ਦਾ ਜ਼ਰੀਆ ਬਣਦਾ ਰਿਹਾ ਹੈ। ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਇੱਥੋਂ ਕੇਵਲ 250 ਕਿਲੋਮੀਟਰ ਦੂਰ ਹੈ।

ਪਰਵਾਸੀਆਂ ਲਈ ਅਹਿਮ ਸ਼ਹਿਰ

ਸੈਨ ਐਨਟੋਨੀਓ ਸ਼ਹਿਰ ਵਿੱਚ ਤਕਰੀਬਨ 25 ਲੱਖ ਲੋਕ ਰਹਿੰਦੇ ਹਨ।

ਬੀਬੀਸੀ ਨੇ ਇਸ ਲਈ ਕਈ ਮਾਹਿਰਾਂ ਅਤੇ ਸੰਸਥਾਵਾਂ ਨਾਲ ਗੱਲ ਕੀਤੀ।

ਕਈਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ''''ਤੇ ਦੱਸਿਆ ਕਿ ਇਹ ਸ਼ਹਿਰ ਪਰਵਾਸੀਆਂ ਲਈ ਅਹਿਮ ਹੈ ਕਿਉਂਕਿ ਇੱਥੋਂ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਨੂੰ ਜੋੜਨ ਵਾਲੀਆਂ ਸੜਕਾਂ ਨਿਕਲਦੀਆਂ ਹਨ।

ਐਡਵਰਡ ਰੈਨ ਇਸ ਜਗ੍ਹਾ ''''ਤੇ ਮੌਜੂਦ ਕੰਪਨੀ ਵਿੱਚ ਸਕਿਉਰਿਟੀ ਕਰਮਚਾਰੀ ਹਨ।

ਜਿਸ ਜਗ੍ਹਾ ''''ਤੇ ਇਹ ਹਾਦਸਾ ਹੋਇਆ ਹੈ, ਉਨ੍ਹਾਂ ਨੇ ਕਈ ਵਾਰ ਉੱਚੇ ਮੈਕਸੀਕਨ ਅਤੇ ਮੱਧ ਅਮਰੀਕੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਟਰੇਨ ਤੋਂ ਉਤਰਦੇ ਵੇਖਿਆ ਹੈ।

Getty Images
ਘਟਨਾ ਵਾਲੀ ਜਗ੍ਹਾ ''''ਤੇ ਮ੍ਰਿਤਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ

"ਮੈਨੂੰ ਯਾਦ ਵੀ ਨਹੀਂ ਕਿ ਕਿੰਨੀ ਵਾਰ ਲੋਕਾਂ ਲੋਕਾਂ ਨੂੰ ਟਰੇਨ ਚੋਂ ਛਾਲ ਮਾਰਦੇ ਹੋਏ ਦੇਖਿਆ ਹੈ।ਮੈਨੂੰ ਪਤਾ ਸੀ ਕਿ ਕਦੇ ਨਾ ਕਦੇ ਅਜਿਹਾ ਹਾਦਸਾ ਹੋਵੇਗਾ। ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਲੈ ਕੇ ਆਉਣ ਵਾਲੇ ਕਦੇ ਉਨ੍ਹਾਂ ਦੀ ਜਾਨ ਅਤੇ ਸਿਹਤ ਦੀ ਪ੍ਰਵਾਹ ਨਹੀਂ ਕਰਦੇ।"

ਇਸੇ ਸਾਲ ਮਈ ਵਿੱਚ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਮਹਿਕਮੇ ਵੱਲੋਂ ਦੱਸਿਆ ਗਿਆ ਕਿ ਪੂਰੇ ਸਾਲ ਵਿੱਚ ਤਕਰੀਬਨ ਅਜਿਹੀਆਂ 2.5 ਲੱਖ ਘਟਨਾਵਾਂ ਸਾਹਮਣੇ ਆਈਆਂ ਸਨ। ਇਹ ਪਿਛਲੇ ਸਾਲ ਨਾਲੋਂ 33 ਫ਼ੀਸਦ ਜ਼ਿਆਦਾ ਹਨ।

ਇਹ ਵੀ ਪੜ੍ਹੋ:

  • ਅਮਰੀਕਾ : ਟਰਾਲੇ ਵਿਚ ਜਿਨ੍ਹਾਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਉਹ ਕੌਣ ਹੋ ਸਕਦੇ ਹਨ
  • ਅਮਰੀਕਾ ਤੇ ਯੂਰਪ ਜਾਣ ਲਈ ਵਰਤੇ ਜਾਂਦੇ ਸਭ ਤੋਂ ਖ਼ਤਰਨਾਕ ਰਸਤੇ
  • ਟੈਕਸਸ ਗੋਲੀਬਾਰੀ : ਅਮਰੀਕਾ ਵਿੱਚ ਕਿਉਂ ਨਹੀਂ ਰੁਕਦੀ ਬੰਦੂਕਾਂ ਨਾਲ ਹੁੰਦੀ ਗੋਲੀਬਾਰੀ

ਪਿਛਲੇ ਸਾਲ ਟੈਕਸਾਸ ਦੇ ਰਾਜਪਾਲ ਗਰੈਗ ਐਬਟ ਵੱਲੋਂ ਇਸ ਦੇ ਖ਼ਿਲਾਫ਼ ਮਾਰਚ 2021 ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਆਪ੍ਰੇਸ਼ਨ ਨੂੰ ਲੋਨ ਸਟਾਰ ਦਾ ਨਾਮ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਹੱਦ ਉੱਪਰ ਗਾਰਡ ਵੀ ਤਾਇਨਾਤ ਕੀਤੇ ਗਏ ਸਨ।

ਇਹ ਸਾਰਾ ਕੁਝ ਸਰਹੱਦ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਕੀਤਾ ਗਿਆ ਸੀ ਅਤੇ ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਪਰਵਾਸ ਜੋਅ ਬਾਇਡਨ ਦੀਆਂ ਨਵੀਂਆਂ ਪਰਵਾਸ ਨੀਤੀਆਂ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।

ਇਸ ਦੇ ਬਾਵਜੂਦ ਵੀ ਲੋਕਾਂ ਨੇ ਸ਼ਹਾਦਤ ਆਉਣਾ ਜਾਰੀ ਰਿਹਾ ਅਤੇ ਇਸ ਇਲਾਕੇ ਤੋਂ ਲੋਕ ਲੁਕ ਛਿਪ ਕੇ ਆਉਂਦੇ ਰਹੇ।

''''ਕੁਝ ਪਰਵਾਸੀ ਟੈਕਸਸ ਰੁਕ ਜਾਂਦੇ ਹਨ ਅਤੇ ਕੁਝ ਅੱਗੇ ਨਿਕਲ ਜਾਂਦੇ ਹਨ''''

ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਟਰੱਕਾਂ ਵਿੱਚ ਲੁਕ ਛਿਪ ਕੇ ਆਉਣਾ ਆਮ ਹੈ।

ਅਮਰੀਕਾ ਦੀ ਜੌਰਜ ਮੈਸਨ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਕਰੈਰਾ ਕਈ ਸਾਲਾਂ ਤੋਂ ਪਰਵਾਸੀਆਂ ਦੇ ਆਉਣ ਵਾਲੇ ਰਸਤਿਆਂ ਦਾ ਅਧਿਐਨ ਕਰ ਰਹੇ ਹਨ।

ਉਹ ਆਖਦੇ ਹਨ,"ਇਸ ਬਾਰੇ ਕੋਈ ਅਧਿਕਾਰਤ ਅੰਕੜੇ ਮੌਜੂਦ ਨਹੀਂ ਹਨ ਪਰ ਅਨੁਮਾਨ ਮੁਤਾਬਕ 5 ਫ਼ੀਸਦ ਤੋਂ ਘੱਟ ਹੀ ਜਾਣਕਾਰੀ ਵਿੱਚ ਆਉਂਦੇ ਹਨ।"

ਉਹ ਆਖਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਪਰਵਾਸੀ ਨੂੰ ਮੈਕਸੀਕੋ ਵਿਚ ਹੀ ਇਕੱਠੇ ਹੋਣ। ਕਈ ਵਾਰ ਟੈਕਸਸ ਦੇ ਇਸ ਪਾਸੇ ਵੀ ਤਸਕਰਾਂ ਟਰੱਕਾਂ ਵਿੱਚ ਲੋਕਾਂ ਨੂੰ ਇਕੱਠਾ ਕਰਦੇ ਹਨ।

ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਮਾਹਿਰਾਂ ਮੁਤਾਬਕ ਸੋਮਵਾਰ ਨੂੰ ਵਾਪਰੀ ਘਟਨਾ ਵਿੱਚ ਵੀ ਅਜਿਹਾ ਹੀ ਹੋਇਆ ਹੋਵੇਗਾ। ਖ਼ਬਰ ਏਜੰਸੀ ਏਪੀ ਨੂੰ ਸੰਸਦ ਮੈਂਬਰ ਹੈਨਰੀ ਕਿਊਲਰ ਨੇ ਵੀ ਅਜਿਹੀ ਜਾਣਕਾਰੀ ਦਿੱਤੀ ਸੀ।

ਸੈਨ ਐਨਟੋਨੀਓ ਵਿੱਚ ਆਉਣ ਵਾਲੇ ਵੱਡੀ ਗਿਣਤੀ ਵਿੱਚ ਪਰਵਾਸੀ ਇੱਥੋਂ ਅੱਗੇ ਚਲੇ ਜਾਂਦੇ ਹਨ। ਚਾਹੇ ਉਹ ਕਿਸੇ ਵੀ ਸਾਧਨ ਰਾਹੀਂ ਆਉਣ ਉਨ੍ਹਾਂ ਵਿੱਚੋਂ ਜ਼ਿਆਦਾਤਰ ਇੱਥੇ ਇਕ ਰਾਤ ਬਿਤਾਉਂਦੇ ਹਨ ਅਤੇ ਉਸ ਤੋਂ ਬਾਅਦ ਉਹ ਏਅਰਪੋਰਟ ਬੱਸ ਸਟੇਸ਼ਨ ''''ਤੇ ਪਹੁੰਚ ਜਾਂਦੇ ਹਨ।ਕਈ ਸੰਸਥਾਵਾਂ ਉਨ੍ਹਾਂ ਦੀ ਸਹਾਇਤਾ ਕਰਦੀਆਂ ਹਨ।

ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇੱਥੇ ਰੁਕ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਲੰਮੀ ਹੈ ਜੋ ਚਾਰ ਸਾਲ ਪਹਿਲਾਂ ਕਿਊਬਾ ਤੋਂ ਆਏ ਸਨ ਅਤੇ ਹੁਣ ਸ਼ਹਿਰ ਵਿੱਚ ਟੈਕਸੀ ਚਲਾਉਂਦੇ ਹਨ। ਉਨ੍ਹਾਂ ਦਾ ਇਸ ਤੋਂ ਬਾਅਦ ਆਪਣੇ ਇੱਕ ਸਾਲ ਦੇ ਬੱਚੇ ਅਤੇ ਪਤਨੀ ਨਾਲ ਫਲੋਰੀਡਾ ਜਾਣ ਦਾ ਟੀਚਾ ਹੈ।

ਇਸੇ ਤਰ੍ਹਾਂ ਜੋਸ ਹਨ ਜੋ ਇਕੁਆਡੋਰ ਤੋਂ ਆਏ ਹਨ ਅਤੇ ਕੋਲੰਬੀਆ ਅਤੇ ਪਨਾਮਾ ਦੇ ਜੰਗਲਾਂ ਵਿੱਚੋਂ ਸੰਘਰਸ਼ ਕਰਨ ਤੋਂ ਬਾਅਦ ਸ਼ਹਿਰ ਵਿੱਚ ਪਹੁੰਚੇ ਸਨ । ਉਸ ਬਾਅਦ ਉਹ ਮਈ ਵਿੱਚ ਗ੍ਰਿਫ਼ਤਾਰ ਕੀਤੇ ਗਏ।

ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਉਨ੍ਹਾਂ ਨੇ ਗ੍ਰੇਹਾਊਂਡ ਲਈ ਬੱਸ ਲਈ ਜਿਸ ਵਿੱਚ ਉਨ੍ਹਾਂ ਨੇ ਮੈਨੂੰ ਆਪਣੀ ਕਹਾਣੀ ਦੱਸੀ।

Getty Images
ਸੈਨ ਐਨਟੋਨੀਓ ਸ਼ਹਿਰ ਵਿੱਚ ਘਟਨਾਸਥਲ ਵੱਲ ਲੱਗਿਆ ਸਾਈਨ ਪੋਸਟ

34 ਸਾਲਾ ਕਾਰਲੋਸ ਵੈਨਜ਼ੁਏਲਾ ਤੋਂ ਹਨ ਅਤੇ ਕਈ ਦੇਸ਼ਾਂ ਵਿੱਚ ਘੁੰਮ ਕੇ ਸਰਹੱਦ ਪਾਰ ਕਰ ਕੇ ਇੱਥੇ ਪਹੁੰਚੇ ਸਨ।

ਜਦੋਂ ਉਹ ਮੈਕਸੀਕੋ ਦੇ ਦੱਖਣੀ ਸਰਹੱਦ ਤੇ ਪਹੁੰਚੇ ਤਾਂ ਉਨ੍ਹਾਂ ਨੇ ਉੱਤਰ ਤਕ ਮੋਟਰ ਸਾਈਕਲ ਰਾਹੀਂ ਜਾਣ ਬਾਰੇ ਸੋਚਿਆ।

"ਮੈਕਸੀਕੋ ਦੇ ਸ਼ਹਿਰ ਮੋਨ ਕਲੋਆ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਹੁਣ ਮੇਰੀ ਲੱਤ ਵਿਚ ਇਕ ਪਲੇਟ ਪਾਈ ਗਈ ਹੈ।"

ਆਪਣੀ ਲੱਤ ਵੱਲ ਇਸ਼ਾਰਾ ਕਰਦੇ ਹੋਏ ਕਾਰਲੋਸ ਨੇ ਦੱਸਿਆ। ਭਾਵੇਂ ਹੁਣ ਉਨ੍ਹਾਂ ਦੀ ਲੱਤ ਕੰਮ ਕਰਦੀ ਹੈ ਪਰ ਪੂਰੀ ਤਰ੍ਹਾਂ ਠੀਕ ਹੋਣ ਵਿਚ ਹਾਲੇ ਸਮਾਂ ਲੱਗੇਗਾ।

''''ਮਨੁੱਖੀ ਤਰਾਸਦੀ ਤੋਂ ਬਾਅਦ ਹੀ ਆਉਂਦਾ ਹੈ ਇਨ੍ਹਾਂ ਮੁੱਦਿਆਂ ਵੱਲ ਧਿਆਨ''''

ਫਿਲਹਾਲ ਕਾਰਲੋਸ ਪਰਵਾਸੀਆਂ ਲਈ ਬਣਾਏ ਗਏ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੇ ਹਨ ਜਿਸ ਨੂੰ ਫਾਦਰ ਫਿਲ ਏ ਚਲਾ ਰਹੇ ਹਨ।

ਫਾਦਰ ਫ਼ਿਲਮ ਇੰਡੀਆਨਾ ਤੋਂ ਹਨ ਅਤੇ ਉਨ੍ਹਾਂ ਨੇ ਪਹਿਲਾ ਪਰਵਾਸੀ ਸ਼ਰਨਾਰਥੀ ਕੈਂਪ ਅੱਜ ਤੋਂ 16 ਸਾਲ ਪਹਿਲਾਂ ਸ਼ੁਰੂ ਕੀਤਾ ਸੀ।

ਸ਼ੁਰੂਆਤ ਵਿੱਚ ਉਹ ਲੋਕ ਆਏ ਜਿਨ੍ਹਾਂ ਨੂੰ ਹਸਪਤਾਲਾਂ ਨੇ ਵਾਪਸ ਭੇਜਿਆ ਸੀ।

ਇਨ੍ਹਾਂ ਵਿਚੋਂ ਕਈ ਬਿਮਾਰ ਸਨ ਅਤੇ ਕਈਆਂ ਨੂੰ ਡਾਈਬਿਟੀਜ਼ ਦੀ ਬਿਮਾਰੀ ਸੀ। ਕੁਝ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਨੂੰ ਡਾਇਲੇਸਿਸ ਦੀ ਲੋੜ ਸੀ।

'''''''' ਮੈਂ ਇਹ ਸਭ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਇਕ ਵਕੀਲ ਨੇ ਸਹਾਇਤਾ ਕੀਤੀ। ਉਹ ਇਮੀਗਰੇਸ਼ਨ ਨਾਲ ਸਬੰਧਤ ਮਾਮਲਿਆਂ ਦਾ ਮਾਹਿਰ ਸੀ।''''''''

ਉਹ ਵਕੀਲ ਇਕ ਅਜਿਹੇ ਪਰਵਾਸੀ ਦਾ ਕੇਸ ਲੜ ਰਹੇ ਸਨ ਜਿਸ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਆਪਣੀ ਹਿਰਾਸਤ ਵਿੱਚ ਨਹੀਂ ਰੱਖ ਸਕਦੇ ਸਨ ਕਿਉਂਕਿ ਉਹ 18 ਸਾਲ ਤੋਂ ਉੱਪਰ ਹੋ ਗਿਆ ਸੀ। ਇਹ ਡਿਟੈਂਸ਼ਨ ਸੈਂਟਰ ਕੇਵਲ ਨਾਬਾਲਗਾਂ ਲਈ ਬਣਿਆ ਹੋਇਆ ਸੀ।

ਉਸ ਤੋਂ ਬਾਅਦ ਬਾਕੀ ਵਕੀਲਾਂ ਵਿੱਚ ਇਹ ਗੱਲ ਫੈਲ ਗਈ।

ਫਾਦਰ ਫ਼ਿਲ ਆਖਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਸੈਂਟਰ ਨੌਜਵਾਨ ਪਰਵਾਸੀਆਂ ਨੂੰ ਸ਼ਰਨ ਦੇਣ ਲਈ ਜਾਣਿਆ ਜਾਣ ਲੱਗਿਆ। ਬੁੱਧਵਾਰ ਤੱਕ ਉਨ੍ਹਾਂ ਦੇ ਸੈਂਟਰ ਵਿੱਚ 21 ਨੌਜਵਾਨ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਅਗਲੇ ਕੁਝ ਦਿਨਾਂ ਵਿੱਚ ਦੋ ਲੋਕ ਹੋਰ ਆ ਰਹੇ ਹਨ।

ਸੋਮਵਾਰ ਨੂੰ ਟਰੱਕ ਵਿੱਚ ਵਾਪਰੀ ਘਟਨਾ ਬਾਰੇ ਪੁੱਛਣ ''''ਤੇ ਫਾਦਰ ਫ਼ਿਲ ਆਖਦੇ ਹਨ ਕਿ ਇਹ ਬਹੁਮਤ ਦੁਰਭਾਗਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਗੁੱਸਾ ਵੀ ਆਇਆ ਹੈ ਤੇ ਉਹ ਉਦਾਸ ਵੀ ਹੋਏ ਹਨ।

ਅਮੈਂਡਾ ਪੈਰੇਜ਼ ਟੌਰਿਸਕੈਨੋ ਵਰਗੀਆਂ ਭਾਵਨਾਵਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਹਨ ਜਿਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਗਏ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਸੋਮਵਾਰ ਦੀ ਘਟਨਾ ਨੂੰ "ਸਮੂਹਿਕ ਕਤਲ" ਆਖਿਆ।

ਪ੍ਰੋਫ਼ੈਸਰ ਕਰੈਰਾ ਅਖ਼ੀਰ ਵਿੱਚ ਆਖਦੇ ਹਨ,"ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਤੋਂ ਬਾਅਦ ਹੀ ਸਾਡਾ ਧਿਆਨ ਇਨ੍ਹਾਂ ਮੁੱਦਿਆਂ ਉਪਰ ਜਾਂਦਾ ਹੈ। ਉਸ ਤੋਂ ਬਾਅਦ ਹੀ ਅਸੀਂ ਸੋਚਦੇ ਹਾਂ ਕਿ ਕਿਸ ਤਰੀਕੇ ਨਾਲ ਕਿੰਨੇ ਸਾਰੇ ਲੋਕ ਇਸ ਗੈਰਕਾਨੂੰਨੀ ਕੰਮ ਵਿਚ ਲੱਗੇ ਹੋਏ ਹਨ ਅਤੇ ਅਸੀਂ ਇਸ ਬਾਰੇ ਕੁਝ ਵੀ ਨਹੀਂ ਜਾਣਦੇ।"

ਇਹ ਵੀ ਪੜ੍ਹੋ:

  • ਚਿਕਨ ਨੂੰ ਧੋਣਾ ਕਿਵੇਂ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ
  • ਭਾਰਤੀ ਫੌਜ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪੱਥ’ ਸਕੀਮ ਕੀ ਹੈ, ਕੌਣ ਕਰ ਸਕਦਾ ਹੈ ਅਪਲਾਈ
  • ਸਿੱਧੂ ਮੂਸੇਵਾਲਾ: ਮਾਨਸਾ ਦੇ ਨਿੱਕੇ ਜਿਹੇ ਪਿੰਡ ਤੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ੁਭਦੀਪ ਦਾ ਸਫ਼ਰ

https://www.youtube.com/watch?v=exlhK2nojxo&t=14s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)