ਨੁਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਦੀ ਫਟਕਾਰ, ਉਦੈਪੁਰ ਦੀ ਘਟਨਾ ਲਈ ਠਹਿਰਾਇਆ ਜ਼ਿੰਮੇਵਾਰ

07/01/2022 12:01:01 PM

ਭਾਰਤੀ ਸੁਪਰੀਮ ਕੋਰਟ ਨੇ ਭਾਜਪਾ ਦੇ ਸਾਬਕਾ ਬੁਲਾਰੇ ਨੁਪੁਰ ਸ਼ਰਮਾ ਦੀ ਉਨ੍ਹਾਂ ਦੁਆਰਾ ਕੀਤੀ ਟਿੱਪਣੀ ਲਈ ਸਖ਼ਤ ਸ਼ਬਦਾਂ ''''ਚ ਆਲੋਚਨਾ ਕੀਤੀ ਹੈ।

ਅਲਦਾਤ ਨੇ ਕਿਹਾ ਕਿ ਉਨ੍ਹਾਂ (ਨੁਪੁਰ ਸ਼ਰਮਾ) ਅਤੇ ਉਨ੍ਹਾਂ ਦੀ ਬਿਆਨ ਨੇ ਪੂਰੇ ਦੇਸ਼ ''''ਚ ਅੱਗ ਲਗਾ ਦਿੱਤੀ ਹੈ। ਉਨ੍ਹਾਂ ਦਾ ਗੁੱਸਾ ਉਦੈਪੁਰ ਵਿਖੇ ਵਾਪਰੀ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹੈ।

ਇਸ ਦੌਰਾਨ ਸੁਪਰੀਮ ਕੋਰਟ ਨੇ ਮੀਡੀਆ ਦੇ ਕੰਮ ਕਰਨ ਦੇ ਤਰੀਕੇ ''''ਤੇ ਵੀ ਸਵਾਲ ਚੁੱਕੇ।

ਅਦਾਲਤ ਨੇ ਇਹ ਜਾਣਨਾ ਚਾਹਿਆ ਕਿ ਟੀਵੀ ਚੈਨਲ ਦਾ ਏਜੰਡਾ ਚਲਾਉਣ ਤੋਂ ਇਲਾਵਾ ਇਸ ਮਾਮਲੇ ''''ਤੇ ਚਰਚਾ ਕਰਨ ਦਾ ਕੀ ਮਤਲਬ ਹੈ ਜੋ ਕਿ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਨੁਪੁਰ ਸ਼ਰਮਾ ਦੀਆਂ ਟਿੱਪਣੀਆਂ ਬਾਰੇ ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ''''ਪਰੇਸ਼ਾਨ ਕਰਨ ਵਾਲੀਆਂ'''' ਹਨ। ਇਹ ਟਿੱਪਣੀਆਂ ਕਰਨ ਦਾ ਉਨ੍ਹਾਂ ਦਾ ਕੀ ਮਤਲਬ?

ਨੁਪੁਰ ਸ਼ਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਨੁਪੁਰ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ ਅਤੇ ਟਿੱਪਣੀਆਂ ਤੁਰੰਤ ਵਾਪਸ ਵੀ ਲੈ ਲਈਆਂ।

ਪਰ ਸੁਪਰੀਮ ਕੋਰਟ ਇਸ ''''ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ "ਉਨ੍ਹਾਂ ਨੂੰ ਟੀਵੀ ''''ਤੇ ਜਾ ਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਸੀ"।

ਅਦਾਲਤ ਨੇ ਕਿਹਾ, "ਉਸ ਨੇ ਵਾਪਸ ਲੈਣ ਵਿੱਚ ਬਹੁਤ ਦੇਰ ਕੀਤੀ ਅਤੇ ਇਹ ਵੀ ਉਨ੍ਹਾਂ ਨੇ ਇਸ ਸ਼ਰਤ ਨਾਲ ਵਾਪਸ ਲਈ ਹੈ ਕਿ ਜੇਕਰ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ।"

"ਪਟੀਸ਼ਨ ''''ਚੋਂ ਉਨ੍ਹਾਂ ਦੇ ਹੰਕਾਰ ਦੀ ਬੂ ਆਉਂਦੀ ਹੈ ਕਿ ਦੇਸ਼ ਦੇ ਮੈਜਿਸਟ੍ਰੇਟ ਉਨ੍ਹਾਂ ਲਈ ਬਹੁਤ ਛੋਟੇ ਹਨ।"

ਸੁਪਰੀਮ ਕੋਰਟ ਨੇ ਨੁਪੁਰ ਦੇ ਟਿੱਪਣੀ ਕਰਨ ਦੇ ਤਰੀਕੇ ''''ਤੇ ਸਵਾਲ ਚੁੱਕਿਆ ਅਤੇ ਕਿਹਾ, "ਜੇਕਰ ਤੁਸੀਂ ਕਿਸੇ ਪਾਰਟੀ ਦੇ ਬੁਲਾਰੇ ਹੋ, ਤਾਂ ਇਹ ਤਰ੍ਹਾਂ ਦੀਆਂ ਗੱਲਾਂ ਕਹਿਣ ਦਾ ਲਾਇਸੈਂਸ ਨਹੀਂ ਹੈ।"

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=-t4gr3GXP2o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)