ਭਾਰਤ ਪਹੁੰਚੇ ਅਫ਼ਗਾਨ ਸਿੱਖਾਂ ਦਾ ਦਰਦ, ''''ਮੈਂ ਆਪਣਾ ਸਭ ਕੁਝ ਗੁਆ ਦਿੱਤਾ'''' - ਪ੍ਰੈੱਸ ਰੀਵਿਊ

07/01/2022 8:46:01 AM

ਲੰਘੀ 18 ਜੂਨ ਨੂੰ ਅਫ਼ਗਾਨਿਸਤਾਨ ਦੇ ਕਰਤ-ਏ-ਪਰਵਾਨ ਗੁਰੂਦੁਆਰੇ ਵਿੱਚ ਹੋਏ ਹਮਲੇ ਤੋਂ ਬਾਅਦ 11 ਸਿੱਖਾਂ ਦੇ ਜੱਥੇ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਹੈ।

ਇਨ੍ਹਾਂ ਸਿੱਖਾਂ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਦੇ ਨਾਲ ਮਿਲ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਡਿਅਨ ਵਰਲਡ ਫੋਰਮ ਨੇ ਉਪਰਾਲਾ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਸ ਦੌਰਾਨ ਹਮਲੇ ''''ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਵੀ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦੀਆਂ ਗਈਆਂ ਅਤੇ ਦਿੱਲੀ ''''ਚ ਰਹਿੰਦੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।

ਜੱਥੇ ''''ਚ ਆਏ ਇੱਕ ਸਿੱਖ ਅਜਮੀਤ ਸਿੰਘ ਨੇ ਕਿਹਾ, ''''''''ਬਹੁਤ ਬੁਰਾ ਲੱਗਦਾ ਹੈ ਜਦੋਂ ਤੁਹਾਨੂੰ ਆਪਣਾ ਹੀ ਦੇਸ਼ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ, ਪਰ ਸਾਡੇ ਲਈ ਹੁਣ ਅਫ਼ਗਾਨਿਸਤਾਨ ''''ਚ ਸਭ ਕੁੱਝ ਖ਼ਤਮ ਹੋ ਚੁੱਕਾ ਹੈ।''''''''

''''''''ਮੈਂ ਉੱਥੇ ਆਪਣਾ ਸਭ ਕੁਝ ਗੁਆ ਦਿੱਤਾ, ਮੇਰੇ ਪਿਤਾ ਅਤੇ ਚਾਚਾ ਨੂੰ 2020 ਦੇ ਹਮਲੇ ''''ਚ ਮਾਰ ਦਿੱਤਾ ਗਿਆ ਸੀ... ਮੈਂ ਫਿਰ ਵੀ ਇਹ ਸੋਚ ਕੇ ਉੱਥੇ ਰਹਿੰਦਾ ਰਿਹਾ ਕਿ ਚੀਜ਼ਾਂ ਬਹਿਤਰ ਹੋ ਜਾਣਗੀਆਂ।''''''''

''''''''ਪਰ ਹੁਣ ਮੈਂ ਆਪਣੇ ਆਪ ਦੇ ਮੁੱਕਣ ਦਾ ਇੰਤਜ਼ਾਰ ਨਹੀਂ ਕਰ ਸਕਦਾ ਕਿਉਂਕਿ ਜੇ ਮੈਂ ਮਰ ਗਿਆ ਤਾਂ ਮੇਰੀ ਮਾਂ, ਭਰਾ ਤੇ ਭੈਣ ਦਾ ਕੀ ਹੋਵੇਗਾ... ਉਹ ਕਿਵੇਂ ਜਿਉਣਗੇ?''''''''

ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਛੇਤੀ ਤੋਂ ਛੇਤੀ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ।

2020 ''''ਚ ਗੁਰੂਦੁਆਰੇ ''''ਤੇ ਹੋਏ ਹਮਲੇ ਅਤੇ ਫਿਰ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਹੁਤ ਸਾਰੇ ਅਫ਼ਗਾਨ ਹਿੰਦੂ ਅਤੇ ਸਿੱਖਾਂ ਨੇ ਦੇਸ਼ ਛੱਡ ਦਿੱਤਾ ਸੀ, ਪਰ ਅਜੇ ਵੀ 140-150 ਹਿੰਦੂ-ਸਿੱਖ ਉੱਥੇ ਹੀ ਰਹਿ ਰਹੇ ਹਨ।

18 ਜੂਨ ਦੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੀ ਨਿਕਾਸੀ ਲਈ 111 ਵੀਜ਼ੇ ਜਾਰੀ ਕੀਤੇ ਹਨ ਅਤੇ ਬਾਕੀ ਦੇ ਅਜੇ ਲੰਬਿਤ ਪਏ ਹਨ।

ਇਹ ਵੀ ਪੜ੍ਹੋ:

  • ਕੈਨੇਡਾ ਵਿੱਚ ਅਜਿਹਾ ਕੀ ਹੋ ਰਿਹਾ ਕਿ ਜਗਮੀਤ ਸਿੰਘ ਨੂੰ ਦਿੱਤਾ ਜਾ ਰਿਹਾ ''''ਪੈਨਿਕ ਬਟਨ''''
  • ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਮਹੀਨੇ ਬਾਅਦ ਹੁਣ ਤੱਕ ਕੇਸ ਵਿੱਚ ਕੀ-ਕੀ ਹੋਇਆ
  • ਅਮਰੀਕਾ ਤੇ ਯੂਰਪ ਜਾਣ ਲਈ ਵਰਤੇ ਜਾਂਦੇ ਸਭ ਤੋਂ ਖ਼ਤਰਨਾਕ ਰਸਤੇ

ਕ੍ਰਿਪਟੋਕਰੰਸੀਆਂ ਸਪਸ਼ਟ ਤੌਰ ''''ਤੇ ਖ਼ਤਰਾ ਹਨ: ਆਰਬੀਆਈ ਗਵਰਨਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਕ੍ਰਿਪਟੋਕਰੰਸੀਆਂ ਨੂੰ ਇੱਕ ਸਪਸ਼ਟ ਖ਼ਤਰਾ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਹ ਵਿੱਤੀ ਸਥਿਰਤਾ ਨੂੰ ਵਿਗਾੜਨ ਦੀ ਸਮਰੱਥਾ ਰੱਖਦੀਆਂ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਵੀਰਵਾਰ ਨੂੰ ਜਾਰੀ ਆਰਬੀਆਈ ਦੀ ਤਾਜ਼ਾ ਵਿੱਤੀ ਸਥਿਰਤਾ ਰਿਪੋਰਟ (ਫਾਈਨੈਂਸ਼ਲ ਸਟੇਬਿਲਿਟੀ ਰਿਪੋਰਟ) ਵਿੱਚ ਦਾਸ ਨੇ ਲਿਖਿਆ ਕਿ ਕ੍ਰਿਪਟੋਕਰੰਸੀ ਇੱਕ ਪ੍ਰਭਾਵਸ਼ਾਲੀ ਨਾਮ ਹੇਠ ਇੱਕ ਤਰ੍ਹਾਂ ਦੀ ਸੱਟੇਬਾਜ਼ੀ ਹੈ।

ਉਨ੍ਹਾਂ ਲਿਖਿਆ, "ਹਾਲਾਂਕਿ ਤਕਨੀਕ ਨੇ ਵਿੱਤੀ ਖੇਤਰ ਦੀ ਪਹੁੰਚ ''''ਚ ਮਦਦ ਕੀਤੀ ਹੈ ਅਤੇ ਇਸ ਦੇ ਲਾਭਾਂ ਨੂੰ ਪੂਰੀ ਤਰ੍ਹਾਂ ਨਾਲ ਵਰਤਿਆ ਜਾਣਾ ਚਾਹੀਦਾ ਹੈ, ਪਰ ਇਸ ਦੁਆਰਾ ਵਿੱਤੀ ਸਥਿਰਤਾ ਨੂੰ ਵਿਗਾੜਨ ਦੀ ਸੰਭਾਵਨਾ ਤੋਂ ਬਚਣਾ ਚਾਹੀਦਾ ਹੈ।''''''''

Reuters
ਕ੍ਰਿਪਟੋਕਰੰਸੀ ਇੱਕ ਅਜਿਹਾ ਸਿਧਾਂਤ ਹੈ ਜੋ ਡਿਜੀਟਲ ਫਾਇਲਾਂ ਨੂੰ ਪੈਸੇ ਦੀ ਤਰ੍ਹਾਂ ਇਸਤੇਮਾਲ ਕਰਦਾ ਹੈ

ਇਸ ਦੇ ਨਾਲ ਹੀ ਉਨ੍ਹਾਂ ਨੇ ਵਧਦੇ ਡਿਜੀਟਾਈਜ਼ੇਸ਼ਨ ਦੇ ਨਤੀਜੇ ਵਜੋਂ ਵਧ ਰਹੇ ਸਾਈਬਰ ਜੋਖਮਾਂ ਨੂੰ ਲੈ ਕੇ ਵੀ ਸਾਵਧਾਨ ਕੀਤਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਾਸ ਨੇ ਕ੍ਰਿਪਟੋ ਨਿਵੇਸ਼ਾਂ ਨਾਲ ਜੁੜੇ ਜੋਖਮ ''''ਤੇ ਚਿੰਤਾ ਪ੍ਰਗਟਾਈ ਹੈ। ਦਾਸ ਨੇ ਅਕਸਰ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ''''ਤੇ ਸਾਵਧਾਨੀ ਜਤਾਈ ਹੈ।

ਅਮਰੀਕੀ ਅਧਿਕਾਰੀ ਨੇ ਕਿਹਾ - ਭਾਰਤ ''''ਚ ਵੱਡੇ ਕਤਲੇਆਮ ਦਾ ਖ਼ਤਰਾ

ਰਸ਼ਾਦ ਹੁਸੈਨ, ਜੋ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਹਨ, ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਵੱਡੇ ਕਤਲੇਆਮ ਦਾ ਖਤਰਾ ਹੈ। ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਲਈ, ਇੱਕ ਸ਼ੁਰੂਆਤੀ ਚੇਤਾਵਨੀ ਪ੍ਰੋਜੈਕਟ ਨੇ ਸਮੂਹਿਕ ਕਤਲੇਆਮ ਦੇ ਜੋਖਮ ਨੂੰ ਲੈ ਕੇ ਭਾਰਤ ਨੂੰ ਦੁਨੀਆ ਵਿੱਚ ਦੂਜੇ ਨੰਬਰ ''''ਤੇ ਰੱਖਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਰਸ਼ਾਦ ਨੇ ਭਾਰਤ ਵਿੱਚ ਧਾਰਮਿਕ ਘੱਟ-ਗਿਣਤੀਆਂ ਦੇ ਅਧਿਕਾਰਾਂ ਨੂੰ ਖਤਰੇ ਵਿੱਚ ਪਾਉਣ ਵਾਲੀ "ਸਮੱਗਰੀ" ਦੇ ਇੱਕ ਸਮੂਹ ਨੂੰ ਵੀ ਸੂਚੀਬੱਧ ਕੀਤਾ।

Getty Images
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਆਪਣੀਆਂ ਚਿੰਤਾਵਾਂ ਬਾਰੇ ਭਾਰਤ ਨਾਲ ਸਿੱਧੀ ਗੱਲ ਕਰ ਰਿਹਾ ਹੈ

ਭਾਰਤ ''''ਚ ਨਾਗਰਿਕਤਾ (ਸੋਧ) ਕਾਨੂੰਨ ਅਤੇ ''''''''ਕਤਲੇਆਮ ਦੇ ਸੱਦਿਆਂ'''''''' ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਚਰਚਾਂ ''''ਤੇ ਹਮਲੇ ਹੋਏ ਹਨ, ਘਰਾਂ ਨੂੰ ਢਾਹਿਆ ਗਿਆ ਹੈ, ਹਿਜਾਬ ''''ਤੇ ਪਾਬੰਦੀ ਲਗਾਈ ਗਈ, ਇਸ ਤਰ੍ਹਾਂ ਦੀ ਬਿਆਨਬਾਜ਼ੀ ਖੁੱਲ੍ਹੇਆਮ ਵਰਤੀ ਜਾ ਰਹੀ ਹੈ ਜੋ ਲੋਕਾਂ ਲਈ ਬਹੁਤ ਹੱਦ ਤੱਕ ਅਣਮਨੁੱਖੀ ਹੈ, ਇੱਕ ਮੰਤਰੀ ਨੇ ਮੁਸਲਮਾਨਾਂ ਨੂੰ ਦੀਮਕ ਤੱਕ ਕਹਿ ਦਿੱਤਾ।''''''''

ਉਨ੍ਹਾਂ ਕਿਹਾ ਕਿ ਅਮਰੀਕਾ ਆਪਣੀਆਂ ਚਿੰਤਾਵਾਂ ਬਾਰੇ ਭਾਰਤ ਨਾਲ ਸਿੱਧੀ ਗੱਲ ਕਰ ਰਿਹਾ ਹੈ।

ਹੁਸੈਨ ਦੇ ਦਫਤਰ ਵੱਲੋਂ ਹਾਲ ਹੀ ''''ਚ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਜਿਸ ''''ਚ ''''''''ਭਾਰਤ ''''ਚ ਲੋਕਾਂ ਅਤੇ ਧਾਰਮਿਕ ਅਸਥਾਨਾਂ ਉੱਪਰ ਵੱਧ ਰਹੇ ਹਮਲਿਆਂ'''''''' ਬਾਰੇ ਚਿੰਤਾ ਪ੍ਰਗਟਾਈ ਗਈ ਹੈ।

ਹਾਲਾਂਕਿ, ਭਾਰਤ ਨੇ ਅਧਿਕਾਰੀਆਂ ਦੀਆਂ ਟਿੱਪਣੀਆਂ ਨੂੰ "ਗਲਤ ਜਾਣਕਾਰੀ" ਕਹਿੰਦੇ ਹੋਏ ਇਸ ਰਿਪੋਰਟ ਨੂੰ ਖਾਰਿਜ ਕਰ ਦਿੱਤਾ।

ਭਾਰਤ ਵੱਲੋਂ ਕਿਹਾ ਗਿਆ ਕਿ ਇਹ ਮੰਦਭਾਗਾ ਸੀ ਕਿ "ਅੰਤਰਰਾਸ਼ਟਰੀ ਸਬੰਧਾਂ ਵਿੱਚ ਵੋਟ ਬੈਂਕ ਦੀ ਰਾਜਨੀਤੀ" ਕੀਤੀ ਜਾ ਰਹੀ ਸੀ''''''''। ਭਾਰਤ ਨੇ ਅਮਰੀਕਾ ਨੂੰ "ਪ੍ਰੇਰਿਤ ਜਾਣਕਾਰੀਆਂ ਅਤੇ ਪੱਖਪਾਤੀ ਵਿਚਾਰਾਂ" ''''ਤੇ ਅਧਾਰਤ ਮੁਲਾਂਕਣ ਨਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=WM4TTyYWlIg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)