ਮਹਾਰਾਸ਼ਟਰ: ਏਕਨਾਥ ਸ਼ਿੰਦੇ ਹੋਣਗੇ ਮਹਾਰਾਸ਼ਟਰ ਦੇ ਨਵੇ ਮੁੱਖ ਮੰਤਰੀ

06/30/2022 4:46:01 PM

ਬੁੱਧਵਾਰ ਨੂੰ ਮੁੱਖ ਮੰਤਰੀ ਉੱਧਵ ਠਾਕਰੇ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਸ਼ਿਵ ਸੈਨਾ ਦੇ ਬਾਗੀ ਆਗੂ ਏਕਨਾਛ ਸ਼ਿੰਦੇ ਅਤੇ ਦੇਵੇਂਦਰ ਫ਼ੜਨਵੀਸ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਅੱਜ (30 ਜੂਨ) ਨੂੰ ਕੁਝ ਹੋਰ ਆਗੂਆਂ ਦੇ ਨਾਲ ਸਹੁੰ ਚੁੱਕ ਸਕਣਗੇ।

ਇਹ ਖੁਲਾਸਾ ਦੋਵਾਂ ਆਗੂਆਂ ਨੇ ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ।

ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਏਕਨਾਥ ਸ਼ਿੰਦੇ ਮੁੰਬਈ ਪਹੁੰਚੇ। ਉਹ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੇ ਸਾਗਰ ਬੰਗਲੇ ਉੱਪਰ ਉਨ੍ਹਾਂ ਨੂੰ ਮਿਲਣ ਪਹੁੰਚੇ। ਜਿੱਥੋਂ ਉਹ ਰਾਜਪਾਲ ਨੂੰ ਮਿਲਣ ਰਾਜਭਵਨ ਲਈ ਰਵਾਨਾ ਹੋ ਗਏ।

https://twitter.com/mieknathshinde/status/1542437978773286913?

BBC

ਮਹਾਰਾਸ਼ਟਰ ਦਾ ਸਿਆਸੀ ਸੰਕਟ ਤੇ ਅੰਕੜਾ

  • ਸ਼ਿਵ ਸੈਨਾ ਤੋਂ ਬਾਗੀ ਆਗੂ ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਸਨ।
  • ਮਹਾਰਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ, ਇੱਕ ਸੀਟ ਖਾਲੀ ਹੋਣ ਤੋਂ ਬਾਅਦ ਹੁਣ 187 ਵਿਧਾਇਕ ਹਨ।
  • ਬਹੁਮਤ ਦਾ ਅੰਕੜਾ 144 ਹੈ, ਇਸ ਸਮੇਂ ਸ਼ਿਵ ਸੈਨਾ ਕੋਲ 55, ਐਨਸੀਪੀ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
  • ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ, ਇਨ੍ਹਾਂ ਵਿੱਚੋਂ 6 ਭਾਜਪਾ, 5 ਸ਼ਿਵ ਸੈਨਾ ਅਤੇ 1-1 ਕਾਂਗਰਸ ਅਤੇ ਐੱਨਸੀਪੀ ਦੇ ਨਾਲ ਹਨ।
  • ਬਾਗੀ ਏਕਨਾਥ ਸ਼ਿੰਦੇ 38 ਸ਼ਿਵ ਸੈਨਾ ਬਾਗੀਆਂ ਸਣੇ ਹੁਣ 50 ਵਿਧਾਇਕ ਹੋਣ ਦਾ ਦਾਅਵਾ ਕਰ ਰਹੇ ਹਨ।
  • ਸਮਝਿਆ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸੂਬੇ ਵਿਚ ਸਰਕਾਰ ਬਣਾਇਆ ਜਾਣਾ ਹੁਣ ਤੈਅ ਹੈ।
BBC

ਵੀਰਵਾਰ ਨੂੰ ਕੀ ਹੋਇਆ ਸੀ

ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਰੱਸਾਕਸ਼ੀ ''''ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਵਿੱਚ ਫਲੋਰ ਟੈਸਟ ''''ਤੇ ਰੋਕ ਨਹੀਂ ਲਾਈ ਜਾਵੇਗੀ।

ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਸ਼ਿਵ ਸੈਨਾ ਆਗੂ ਸੁਨੀਲ ਪ੍ਰਭੂ ਦੀ ਪਟੀਸ਼ਨ ''''ਤੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ।

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਬੁੱਧਵਾਰ ਨੂੰ ਹੁਕਮ ਜਾਰੀ ਕਰਕੇ 30 ਜੂਨ ਨੂੰ ਸਵੇਰੇ 11 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ।

ਇਸ ਦਾ ਮਕਸਦ ਉੱਧਵ ਠਾਕਰੇ ਸਰਕਾਰ ਦੇ ਬਹੁਮਤ ਦਾ ਇਮਤਿਹਾਨ ਲੈਣਾ ਸੀ।

ਇਹ ਵੀ ਪੜ੍ਹੋ:

  • ਮਹਾਰਾਸ਼ਟਰ ਸਿਆਸੀ ਸੰਕਟ: ਏਕਨਾਥ ਸ਼ਿੰਦੇ ਕੌਣ ਹੈ ਜਿਸ ਨੂੰ ਭਾਜਪਾ ਕਰ ਰਹੀ ਉਪ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼
  • ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ’ਚ ਫੁੱਟ ਪਾਉਣ ਪਿੱਛੇ ਭਾਜਪਾ ਦੇ ਹੋਣ ਬਾਰੇ ਇਹ 5 ਸੰਕੇਤ ਨਜ਼ਰ ਆਉਂਦੇ ਹਨ
  • ਉੱਧਵ ਠਾਕਰੇ: ਫਲੋਰ ਟੈਸਟ ਉੱਤੇ ਰੋਕ ਨਾ ਲੱਗਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਸਤੀਫ਼ਾ
Getty Images

ਇਸ ਫੈਸਲੇ ਦੇ ਕੁਝ ਹੀ ਮਿੰਟਾਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।

ਫਲੋਰ ਟੈਸਟ ''''ਤੇ ਸੁਪਰੀਮ ਕੋਰਟ ਦੇ ਆਦੇਸ਼ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ''''ਤੇ ਲਾਈਵ ਹੋ ਕੇ, ਠਾਕਰੇ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸ਼ਿਵ ਸੈਨਿਕਾਂ ਦਾ "ਖੂਨ ਵਹਾਇਆ" ਜਾਵੇ।

ਇਸ ਲਈ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਰਹੇ ਹਨ। ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ "ਅਹੁਦਾ ਛੱਡਣ ਦਾ ਕੋਈ ਦਰਦ ਨਹੀਂ ਹੈ"।

''''ਹਨੂਮਾਨ ਚਾਲੀਸਾ ਦਾ ਅਸਰ 40 ਦਿਨਾਂ ਵਿੱਚ 40 ਵਿਧਾਇਕ ਚਲੇ ਗਏ''''

''''''''ਸਾਲ 1975 ਤੋਂ ਬਾਅਦ ਭਾਰਤ ਦੇ ਲੋਕਤੰਤਰ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਣ ਸਮਾਂ ਹੈ। 1975 ਵਿੱਚ ਜੇਪੀ ਨਾਰਾਇਣ ਦੇ ਕਹਿਣ ਤੇ, ਲੋਕ ਸਿੰਘਾਸਨ ਛੱਡੋ ਦੀ ਮੰਗ ਕਰਨ ਆਏ ਅਤੇ ਹੁਕਮਰਾਨਾਂ ਨੂੰ ਅਹੁਦਾ ਛੱਡਣਾ ਪਿਆ। ਉਹ ਖ਼ੁਦ ਹੀ ਬਰਬਾਦ ਹੋ ਗਏ ਹਨ।''''''''

ਕੰਗਨਾ ਅਕਸਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਰਹਿੰਦੇ ਹਨ। ਇੱਥੇ ਤੁਸੀਂ ਅਦਾਕਾਰਾ ਦੇ 5 ਵਿਵਾਦਿਤ ਬਿਆਨ ਪੜ੍ਹ ਸਕਦੇ ਹੋ।

Getty Images

ਇਸ ਦੇ ਨਾਲ ਹੀ ਕੰਗਨਾ ਨੇ ਮਹਾਰਾਸ਼ਟਰ ਦੇ ਸਿਆਸੀ ਸੰਕਟ ਨੂੰ ਸ਼ਿਵ ਸੈਨਾ ਵੱਲੋਂ ਹਨੂਮਾਨ ਚਾਲੀਸਾ ਉੱਪਰ ਰੋਕ ਲਗਾਉਣ ਦੇ ਫ਼ੈਸਲੇ ਨਾਲ ਵੀ ਜੋੜਿਆ।

ਉਨ੍ਹਾਂ ਨੇ ਕਿਹਾ,''''''''ਹਨੂਮਾਨ ਨੂੰ ਸ਼ਿਵ ਦਾ ਬਾਰ੍ਹਵਾਂ ਅਵਤਾਰ ਮੰਨਿਆ ਜਾਂਦਾ ਹੈ। ਸ਼ਿਵ ਸੈਨਾ ਨੇ ਜੋ ਖ਼ੁਦ ਸ਼ਿਵ ਦੀ ਸੈਨਾ ਹੋਣ ਦਾ ਦਾਅਵਾ ਕਰਦੀ ਹੈ, ਨੇ ਹਨੂਮਾਨ ਚਾਲੀਸਾ ਉੱਪਰ ਰੋਕ ਲਗਾ ਦਿੱਤੀ। ਹੁਣ ਤਾਂ ਸ਼ਿਵ ਜਾਂ ਹਨੂਮਾਨ ਵਾ ਉਨ੍ਹਾਂ ਨੂੰ ਨਹੀਂ ਬਚਾਅ ਸਕਦੇ।''''''''

ਵੀਡੀਓ: ਕੰਗਨਾ ਰਣੌਤ ਉੱਧਵ ਤੋਂ ਕਿਉਂ ਖਫ਼ਾ ਹੈ

ਕੰਗਨਾ ਰਣੌਤ ਦੇ ਨਾਲ ਹੀ ਮੱਧ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਡਾ਼ ਨਰੋਤਮ ਸ਼ਰਮਾ ਨੇ ਵੀ ਉੱਧਵ ਦੀ ਸਰਕਾਰ ਡਿੱਗਣ ਨੂੰ ਹਨੂਮਾਨ ਚਾਲੀਸਾ ਦੇ ਨਾਲ ਜੋੜਿਆ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''''''''ਹੁਣ ਇਹ ਹਨੂਮਾਨ ਚਾਲੀਸਾ ਦਾ ਹੀ ਅਸਰ ਹੈ ਕਿ 40 ਦਿਨਾਂ ਦੇ ਅੰਦਰ ਚਾਲੀ ਵਿਧਾਇਕ ਚਲੇ ਗਏ। ਸੰਜੇ ਰਾਊਤ ਕਹਿ ਰਹੇ ਸਨ ਕਿ ਸਾਡੇ ਵਿਧਾਇਕ ਅਗਵਾ ਹੋ ਗਏ ਸਨ। ਰਾਊਤ ਜੀ ਉਹ ਅਗਵਾ ਨਹੀਂ ਹੋਏ ਸਨ ਸਗੋਂ ਭਗਵਾਂ ਹੋ ਗਏ ਸਨ।''''''''

ਸੰਜੇ ਰਾਊਤ ਨੇ ਬਾਗੀ ਵਿਧਾਇਕਾਂ ਦੇ ਭਾਜਪਾ ਨਾ ਮਿਲ ਜਾਣ ਬਾਰੇ ਇੱਕ ਸਕੈਚ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ। ਸਕੈਚ ਵਿੱਚ ਦਰਸਾਇਆ ਗਿਆ ਹੈ ਕਿ ਉੱਧਵ ਠਾਕਰੇ ਦੀ ਪਿੱਠ ਉੱਪਰ ਕਿਸੇ ਜਾਨਵਰ ਦੇ ਪੰਜੇ ਦਾ ਖੂਨੀ ਨਿਸ਼ਾਨ ਹੈ।

https://twitter.com/rautsanjay61/status/1542360533529432064?

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=ERT-XbIlkkE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)