ਗੁਜਰਾਤ ਦੀ ਨਫ਼ੀਸਾ ਦੀ ਆਤਮ ਹੱਤਿਆ ਦਾ ਪ੍ਰੇਮ-ਪ੍ਰਸੰਗ ਨਾਲ ਕੀ ਹੈ ਵਾਸਤਾ

06/30/2022 3:46:01 PM

''''''''ਮੈਂ ਤੇਰੇ ਲਈ ਸਭ ਕੁਝ ਛੱਡ ਦਿੱਤਾ ਅਤੇ ਤੂੰ ਮੈਨੂੰ ਧੋਖਾ ਦਿੱਤਾ।''''''''

''''''''ਹੁਣ ਮੇਰੇ ਕੋਲ ਜਿਊਣ ਦੀ ਕੋਈ ਵਜ੍ਹਾ ਨਹੀਂ ਹੈ, ਮੈਨੂੰ ਮੌਤ ਨਾਲ ਪਿਆਰ ਹੈ। ਮੈਨੂੰ ਧੋਖਾ ਦੇਣ ਲਈ ਅੱਲ੍ਹਾ ਤੈਨੂੰ ਮੁਆਫ਼ ਨਹੀਂ ਕਰਨਗੇ।''''''''

ਇਹ ਸ਼ਬਦ ਹੈ ਵਡੋਦਰਾ ਦੀ ਰਹਿਣ ਵਾਲੀ ਨਫ਼ੀਸਾ ਦੇ ਹਨ, ਜਿਨ੍ਹਾਂ ਨੇ 21 ਜੂਨ ਨੂੰ ਆਤਮਹੱਤਿਆ ਕਰ ਲਈ ਸੀ।

ਅਹਿਮਦਾਬਾਦ ਵਿੱਚ ਸਾਬਰਮਤੀ ਰਿਵਰਫਰੰਟ ''''ਤੇ ਆਤਮ ਹੱਤਿਆ ਕਰਨ ਵਾਲੀ ਆਇਸ਼ਾ ਬਾਨੋ ਦੀ ਤਰ੍ਹਾਂ, ਨਫ਼ੀਸਾ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਦੁੱਖਾਂ ਨੂੰ ਦੱਸਦੇ ਹੋਏ ਫੋਨ ''''ਤੇ ਇੱਕ ਵੀਡਿਓ ਬਣਾਇਆ ਸੀ।

BBC

ਆਤਮਹੱਤਿਆ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਤੋਂ ਗੁਜ਼ਰ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

BBC

ਪਿਛਲੇ ਸਾਲ ਖ਼ੁਦਕੁਸ਼ੀ ਕਰਨ ਵਾਲੀ ਆਇਸ਼ਾ ਦੀ ਤਰ੍ਹਾਂ ਨਫ਼ੀਸਾ ਦਾ ਵੀ ਵੀਡਿਓ ਵਾਇਰਲ ਹੋ ਰਿਹਾ ਹੈ।

ਪੁਲਿਸ ਦੇ ਮੁਤਾਬਕ ਵਡੋਦਰਾ ਦੀ ਨਫ਼ੀਸਾ ਨੇ 21 ਜੂਨ ਨੂੰ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡਿਓ ਰਿਕਾਰਡ ਕੀਤਾ ਸੀ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।

ਸਥਾਨਕ ਪੁਲਿਸ ਨੇ ਦੱਸਿਆ, ''''''''ਨੂਰਜਹਾਂ ਪਾਰਕ ਵਿੱਚ ਆਪਣੀ ਦੋਸਤ ਸ਼ਬਨਮ ਨਾਲ ਰਹਿਣ ਵਾਲੀ 25 ਸਾਲ ਦੀ ਨਫ਼ੀਸਾ ਖੋਖਰ ਨੇ 21 ਤਰੀਕ ਨੂੰ ਆਤਮਹੱਤਿਆ ਕਰ ਲਈ। ਉਸ ਨੇ ਕੋਈ ਸੁਸਾਈਡ ਨੋਟ ਨਹੀਂ ਲਿਖਿਆ ਸੀ, ਪਰ ਅਹਿਮਦਾਬਾਦ ਵਿੱਚ ਸਾਬਰਮਤੀ ਰਿਵਰਫਰੰਟ ''''ਤੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਵੀਡਿਓ ਜ਼ਰੂਰ ਮਿਲਿਆ ਹੈ।''''''''

ਸੰਖੇਪ ਵਿੱਚ: ਨਫ਼ੀਸਾ ਦਾ ਪ੍ਰੇਮ ਪ੍ਰਸੰਗ ਅਤੇ ਆਤਮਹੱਤਿਆ

  • ਪੁਲਿਸ ਦੇ ਮੁਤਾਬਿਕ, 25 ਸਾਲਾ ਨਫ਼ੀਸਾ ਨੇ 21 ਜੂਨ ਨੂੰ ਆਤਮਹੱਤਿਆ ਕਰ ਲਈ ਸੀ।
  • ਵਡੋਦਰਾ ਪੁਲਿਸ ਨੇ ਨਫ਼ੀਸਾ ਦੇ ਫੋਨ ''''ਤੇ ਮਿਲੇ ਆਤਮਹੱਤਿਆ ਤੋਂ ਪਹਿਲਾਂ ਦੇ ਵੀਡਿਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
  • ਨਫ਼ੀਸਾ ਦਾ ਰਮੀਜ਼ ਸ਼ੇਖ ਨਾਂ ਦੇ ਨੌਜਵਾਨ ਨਾਲ ਅਫੇਅਰ ਚੱਲ ਰਿਹਾ ਸੀ।
  • ਨਫ਼ੀਸਾ ਦੇ ਪਰਿਵਾਰ ਦੇ ਮੁਤਾਬਿਕ ਦੋਵਾਂ ਦਾ ਵਿਆਹ ਹੋਣਾ ਸੀ, ਪਰ ਕੁਝ ਸਮੇਂ ਤੋਂ ਦੋਵਾਂ ਵਿਚਕਾਰ ਅਣਬਣ ਚੱਲ ਰਹੀ ਸੀ ਜਿਸ ਨਾਲ ਨਫ਼ੀਸਾ ਦੁਖੀ ਹੋ ਗਈ ਸੀ।
  • ਪੁਲਿਸ ਦੇ ਮੁਤਾਬਿਕ ਇਸ ਤੋਂ ਪਹਿਲਾਂ ਨਫ਼ੀਸਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ ਨਫ਼ੀਸਾ

25 ਸਾਲ ਦੀ ਨਫ਼ੀਸਾ ਖੋਖਰ ਅਤੇ ਅਹਿਮਦਾਬਾਦ ਦੇ ਰਹਿਣ ਵਾਲੇ ਰਮੀਜ਼ ਸ਼ੇਖ ਦੀ ਮੁਲਾਕਾਤ ਸੋਸ਼ਲ ਮੀਡੀਆ ''''ਤੇ ਹੋਈ ਸੀ।

ਪਹਿਲਾਂ ਤਾਂ ਦੋਵਾਂ ਵਿੱਚ ਪਿਆਰ ਹੋਇਆ ਅਤੇ ਜਲਦੀ ਹੀ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗੇ।

ਨਫ਼ੀਸਾ ਨੇ ਆਪਣਾ ਘਰ ਛੱਡ ਦਿੱਤਾ ਅਤੇ ਆਪਣੀ ਦੋਸਤ ਸ਼ਬਨਮ ਸ਼ੇਖ ਨਾਲ ਵਡੋਦਰਾ ਦੇ ਨੂਰਜਹਾਂ ਪਾਰਕ ਵਿੱਚ ਕਿਰਾਏ ''''ਤੇ ਰਹਿਣ ਲੱਗੀ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਨਫ਼ੀਸਾ ਦੀ ਦੋਸਤ ਸ਼ਬਨਮ ਨੇ ਕਿਹਾ, ''''''''ਨਫ਼ੀਸਾ ਨੂੰ ਸੋਸ਼ਲ ਮੀਡੀਆ ''''ਤੇ ਅਹਿਮਦਾਬਾਦ ਦੇ ਰਮੀਜ਼ ਸ਼ੇਖ ਨਾਲ ਪਿਆਰ ਹੋ ਗਿਆ ਸੀ।''''''''

ਨਫ਼ੀਸਾ ਦੀ ਮਾਂ ਦਾ ਦੇਹਾਂਤ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ ਅਤੇ ਉਸ ਦੇ ਬਾਅਦ ਤੋਂ ਹੀ ਉਸ ਦੇ ਪਿਤਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਪਰਿਵਾਰ ਵਿੱਚ ਪਿਤਾ ਦੇ ਇਲਾਵਾ ਨਫ਼ੀਸਾ ਸਮੇਤ ਪੰਜ ਭੈਣ-ਭਰਾ ਹਨ।

Getty Images

ਸ਼ਬਨਮ ਕਹਿੰਦੀ ਹੈ, ''''''''ਨਫ਼ੀਸਾ ਨੂੰ ਰਮੀਜ਼ ਸ਼ੇਖ ਨਾਲ ਬਹੁਤ ਪਿਆਰ ਸੀ। ਉਹ ਆਪਣਾ ਘਰ ਛੱਡ ਚੁੱਕੀ ਸੀ। ਨਫ਼ੀਸਾ ਖ਼ੁਦ ਕੰਮ ਕਰ ਰਹੀ ਸੀ ਅਤੇ ਰਮੀਜ਼ ਉਸ ਨੂੰ ਮਿਲਣ ਵਡੋਦਰਾ ਆਉਂਦੇ ਸਨ ਅਤੇ ਨਫ਼ੀਸਾ ਵੀ ਉਸ ਨੂੰ ਮਿਲਣ ਅਹਿਮਦਾਬਾਦ ਜਾਂਦੀ ਸੀ।''''''''

''''''''ਨਫ਼ੀਸਾ ਅਤੇ ਰਮੀਜ਼ ਦਾ ਵਿਆਹ ਹੋਣਾ ਸੀ ਅਤੇ ਇਸ ਲਈ ਰਮੀਜ਼ ਦਾ ਪਰਿਵਾਰ ਵਡੋਦਰਾ ਆਇਆ ਅਤੇ ਨਫ਼ੀਸਾ ਨੂੰ ਮਿਲਿਆ।''''''''

ਸ਼ਬਨਮ ਦੇ ਮੁਤਾਬਕ, ''''''''ਪੰਜ ਮਹੀਨੇ ਪਹਿਲਾਂ ਦੋਵਾਂ ਵਿਚਕਾਰ ਕੁਝ ਅਣਬਣ ਹੋ ਜਾਣ ਦੇ ਬਾਅਦ ਰਮੀਜ਼ ਨੇ ਨਫ਼ੀਸਾ ਦਾ ਫੋਨ ਸੁਣਨਾ ਬੰਦ ਕਰ ਦਿੱਤਾ, ਜਿਸ ਨਾਲ ਨਫ਼ੀਸਾ ਕਾਫ਼ੀ ਦੁਖੀ ਹੋ ਗਈ।''''''''

''''''''ਨਫ਼ੀਸਾ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਵਿਚਕਾਰ ਅਣਬਣ ਕਿਸ ਵਜ੍ਹਾ ਨਾਲ ਹੋਈ। ਲਗਭਗ ਚਾਰ ਦਿਨ ਪਹਿਲਾਂ ਅਹਿਮਦਾਬਾਦ ਤੋਂ ਪਰਤਣ ''''ਤੇ ਉਹ ਕਾਫ਼ੀ ਪਰੇਸ਼ਾਨ ਸੀ ਅਤੇ ਫਿਰ 20 ਜੂਨ ਦੀ ਦੇਰ ਰਾਤ ਉਸ ਨੇ ਆਤਮਹੱਤਿਆ ਕਰ ਲਈ।''''''''

ਕੀ ਕਹਿੰਦਾ ਹੈ ਨਫ਼ੀਸਾ ਦਾ ਪਰਿਵਾਰ?

ਨਫ਼ੀਸਾ ਦਾ ਪਰਿਵਾਰ ਵਡੋਦਰਾ ਦੇ ਤੰਦਾਰਦਾ ਇਲਾਕੇ ਵਿੱਚ ਰਹਿੰਦਾ ਹੈ। ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਉਸ ਦੇ ਛੋਟੇ ਭਰਾ ਸ਼ੋਏਬ ਖੋਖਰ ਨੇ ਆਪਣੀ ਭੈਣ ਦੀ ਆਤਮਹੱਤਿਆ ਲਈ ਅਹਿਮਦਾਬਾਦ ਦੇ ਦਾਨਿਲਿਮਡਾ ਨਿਵਾਸੀ ਰਮੀਜ਼ ਸ਼ੇਖ ਨੂੰ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਨੇ ਕਿਹਾ, ''''''''ਰਮੀਜ਼ ਵੀ ਵਡੋਦਰਾ ਆਉਂਦਾ ਸੀ ਅਤੇ ਨਫ਼ੀਸਾ ਨਾਲ ਰਹਿਣ ਲੱਗਿਆ ਸੀ। ਅਸੀਂ ਨਹੀਂ ਜਾਣਦੇ ਕਿ ਰਮੀਜ਼ ਸ਼ੇਖ ਕੀ ਕਰਦਾ ਹੈ ਕਿਉਂਕਿ ਨਫ਼ੀਸਾ ਅਲੱਗ ਰਹਿਣ ਲੱਗੀ ਸੀ।''''''''

''''''''ਰਮੀਜ਼ ਸ਼ੇਖ ਨੇ ਨਫ਼ੀਸਾ ਨਾਲ ਵਿਆਹ ਬਾਰੇ ਗੱਲ ਕੀਤੀ ਸੀ ਅਤੇ ਸਾਰੇ ਜਾਣਦੇ ਸਨ ਕਿ ਦੋਵਾਂ ਵਿਚਕਾਰ ਇੱਕ ਰਿਸ਼ਤਾ ਹੈ। ਰਮੀਜ਼ ਦਾ ਵੱਡਾ ਭਰਾ ਨਾਜ਼ਿਮ ਸ਼ੇਖ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉਨ੍ਹਾਂ ਦੇ ਵਿਆਹ ਬਾਰੇ ਗੱਲ ਕਰਨ ਲਈ ਵਡੋਦਰਾ ਆਇਆ ਸੀ। ਪਰ ਜਦੋਂ ਮੇਰੀ ਭੈਣ ਵਿਆਹ ਲਈ ਅਹਿਮਦਾਬਾਦ ਗਈ ਤਾਂ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ ਸੀ।''''''''

ਸ਼ੋਏਬ ਕਹਿੰਦੇ ਹਨ ਕਿ ਉਦੋਂ ਵੀ ਨਫ਼ੀਸਾ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

Getty Images

''''''''ਜਦੋਂ ਨਫ਼ੀਸਾ ਅਹਿਮਦਾਬਾਦ ਵਿੱਚ ਰਮੀਜ਼ ਨੂੰ ਮਿਲਣ ਗਈ ਤਾਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਇਹ ਕਹਿੰਦੇ ਹੋਏ ਬਾਹਰ ਕੱਢ ਦਿੱਤਾ ਕਿ ਰਮੀਜ਼ ਘਰ ''''ਤੇ ਨਹੀਂ ਹੈ, ਜਿਸ ਨਾਲ ਉਹ ਮਾਨਸਿਕ ਰੂਪ ਨਾਲ ਬਹੁਤ ਪਰੇਸ਼ਾਨ ਹੋ ਗਈ ਸੀ।''''''''

''''''''ਨਫ਼ੀਸਾ ਨੇ ਦੋ ਬਾਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇੱਕ ਬਾਰ ਅਹਿਮਦਾਬਾਦ ਵਿੱਚ ਵੀ ਕੋਸ਼ਿਸ਼ ਕੀਤੀ। ਅਸੀਂ ਅਹਿਮਦਾਬਾਦ ਸਾਬਰਮਤੀ ਰਿਵਰਫਰੰਟ ਪੁਲਿਸ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਫਾਇਦਾ ਨਹੀਂ ਹੋਇਆ।''''''''

ਬੀਬੀਸੀ ਗੁਜਰਾਤੀ ਨੇ ਅਹਿਮਦਾਬਾਦ ਰਿਵਰਫਰੰਟ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ, ਪਰ ਪੀਐੱਸਓ ਊਸ਼ਾ ਪਟੇਲ ਨੇ ਇਸ ਮਾਮਲੇ ਵਿੱਚ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

  • ਸਾਡੀ ਖੁਰਾਕ ਮਾਨਸਿਕ ਸਿਹਤ ਨੂੰ ਇੰਝ ਪ੍ਰਭਾਵਿਤ ਕਰ ਸਕਦੀ ਹੈ
  • ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਬਾਰੇ ਸਾਨੂੰ ਇਸ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ
  • ‘ਜੇ ਮੇਰੇ ਪਤੀ ਪੁੱਤਾਂ ਨੂੰ ਨਾ ਰੋਕਦੇ ਤਾਂ ਉਹ ਮੈਨੂੰ ਜ਼ਰੂਰ ਮਿਲਦੇ’

ਉਨ੍ਹਾਂ ਨੇ ਕੇਵਲ ਇੰਨਾ ਦੱਸਿਆ, ''''''''ਨੂਰਜਹਾਂ ਪਾਰਕ ਵਿੱਚ ਆਪਣੀ ਦੋਸਤ ਸ਼ਬਨਮ ਨਾਲ ਰਹਿਣ ਵਾਲੀ 25 ਸਾਲ ਦੀ ਨਫ਼ੀਸਾ ਖੋਖਰ ਨੇ 21 ਤਰੀਕ ਨੂੰ ਆਤਮਹੱਤਿਆ ਕਰ ਲਈ। ਮੈਨੂੰ ਅਹਿਮਦਾਬਾਦ ਰਿਵਰਫਰੰਟ ਤੋਂ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਵੀਡਿਓ ਮਿਲੇ ਹਨ।''''''''

ਵਡੋਦਰਾ ਪੁਲਿਸ ਦੇ ਏਸੀਪੀ ਏਕੇ ਰਾਜਗੋਰ ਨੇ ਕਿਹਾ, ''''''''ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ''''ਤੇ ਪੁਲਿਸ ਨੂੰ ਪਤਾ ਲੱਗਿਆ ਕਿ ਨਫ਼ੀਸਾ ਲੰਬੇ ਸਮੇਂ ਤੋਂ ਉਦਾਸ ਸੀ। ਉਸ ਨੇ ਅਹਿਮਦਾਬਾਦ ਵਿੱਚ ਵੀ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ।''''''''

''''''''ਵੀਡਿਓ ਵਿੱਚ, ਨਫ਼ੀਸਾ ਕਹਿੰਦੀ ਹੈ ਕਿ ਮੈਂ ਪੁਲਿਸ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਉਹ ਕਹਿੰਦੇ ਹਨ ਕਿ ਰਮੀਜ਼ ਨੇ ਫੋਨ ਕੱਟ ਦਿੱਤਾ ਹੈ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਆਗਿਆ ਨਹੀਂ ਦਿੱਤੀ ਹੈ। ਮੈਨੂੰ ਧੋਖਾ ਦਿੱਤਾ ਗਿਆ ਹੈ।''''''''

Getty Images

ਵਡੋਦਰਾ ਪੁਲਿਸ ਦੇ ਮੁਤਾਬਿਕ ਉਨ੍ਹਾਂ ਦੀ ਇੱਕ ਟੀਮ ਅਹਿਮਦਾਬਾਦ ਪੁਲਿਸ ਨਾਲ ਤਾਲਮੇਲ ਸਥਾਪਿਤ ਕਰਨ ਅਹਿਮਦਾਬਾਦ ਗਈ ਹੈ।

ਪੁਲਿਸ ਨੇ ਕਿਹਾ ਕਿ ਨਫ਼ੀਸਾ ਦੇ ਵੱਟਸਐਪ ਚੈਟ, ਸੰਦੇਸ਼ਾਂ ਅਤੇ ਇਨਕਮਿੰਗ ਅਤੇ ਆਊਟਗੋਇੰਡ ਕਾਲਾਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਤੋਂ ਮਹੱਤਵਪੂਰਨ ਸੁਰਾਗ ਮਿਲੇ ਸਨ, ਪਰ ਵੇਰਵੇ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜਾਂਚ ਅਜੇ ਵੀ ਜਾਰੀ ਹੈ।

ਵਡੋਦਰਾ ਪੁਲਿਸ ਦੇ ਏਸੀਪੀ ਏਕੇ ਰਾਜਗੋਰ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਨਜ਼ਦੀਕ ਭਵਿੱਖ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ''''''''ਅਸੀਂ ਅਹਿਮਦਾਬਾਦ ਪੁਲਿਸ ਦੀ ਮਦਦ ਲਈ ਤਕਨੀਕੀ ਅਤੇ ਮਨੁੱਖੀ ਖੁਫੀਆ ਨੂੰ ਤਾਇਨਾਤ ਕੀਤਾ ਹੈ।''''''''

ਬੀਬੀਸੀ ਗੁਜਰਾਤੀ ਨੇ ਦਾਨਿਲਿਮਡਾ ਇਲਾਕੇ ਵਿੱਚ ਰਮੀਜ਼ ਸ਼ੇਖ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ।

ਰਮੀਜ਼ ਸ਼ੇਖ ਦੇ ਭਰਾ ਨਾਜ਼ਿਮ ਸ਼ੇਖ ਦੇ ਦੋਸਤ ਸਫੀ ਸ਼ੇਖ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, ''''''''ਨਾਜ਼ਿਮ ਨੇ ਇੱਕ ਵਾਰ ਜੋ ਕਿਹਾ ਸੀ, ਉਸ ਮੁਤਾਬਿਕ ਖੋਖਰ ਓਬੀਸੀ ਵਿੱਚ ਆਉਂਦੇ ਹਨ, ਜਦੋਂਕਿ ਮੁਸਲਮਾਨਾਂ ਵਿੱਚ ਸ਼ੇਖ ਨੂੰ ਉੱਚੀ ਜਾਤ ਦਾ ਮੰਨਿਆ ਜਾਂਦਾ ਹੈ, ਮੈਨੂੰ ਇਸ ਬਾਰੇ ਵਿੱਚ ਇਸ ਤੋਂ ਜ਼ਿਆਦਾ ਕੁਝ ਨਹੀਂ ਪਤਾ।''''''''

ਅਹਿਮਦਾਬਾਦ ਵਿੱਚ 26 ਫਰਵਰੀ 2021 ਨੂੰ ਆਇਸ਼ਾ ਨਾਂ ਦੀ ਲੜਕੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਅਜਿਹਾ ਹੀ ਵੀਡਿਓ ਬਣਾਇਆ ਸੀ। ਉਸ ਮਾਮਲੇ ਵਿੱਚ ਉਸ ਦੇ ਪਤੀ ਆਰਿਫ਼ ਖ਼ਾਨ ਨੂੰ

10 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਕੀ ਕਹਿੰਦੇ ਹਨ ਮਨੋਵਿਗਿਆਨੀ?

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਮਨੋਵਿਗਿਆਨੀ ਡਾ. ਜਿਓਤਿਕ ਭਚੇਚ ਨੇ ਕਿਹਾ, ''''''''ਇਸ ਤਰ੍ਹਾਂ ਦੇ ਆਤਮਹੱਤਿਆ ਦੇ ਮਾਮਲੇ ਅਸਿੱਧੇ ਤੌਰ ''''ਤੇ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ ਜੋ ਆਪਣੇ ਵਿਅਕਤੀਗਤ ਸਬੰਧਾਂ ਵਿੱਚ ਤਣਾਅ ਮਹਿਸੂਸ ਕਰ ਰਹੇ ਹਨ। ਅਜਿਹੀਆਂ ਘਟਨਾਵਾਂ ਦੁਖਦ ਹਨ। ਮਾਨਸਿਕ ਰੂਪ ਨਾਲ ਤਣਾਅ ਮਹਿਸੂਸ ਕਰਨ ਵਾਲੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।''''''''

ਭਚੇਚ ਕਹਿੰਦੇ ਹਨ, ''''''''ਆਇਸ਼ਾ ਹੋਵੇ ਜਾਂ ਨਫ਼ੀਸਾ, ਅਜਿਹੇ ਲੋਕਾਂ ਵਿੱਚ ਆਤਮਵਿਸ਼ਵਾਸ ਦੀ ਕਮੀ ਹੁੰਦੀ ਹੈ। ਅਜਿਹੀਆਂ ਪਰਿਸਥਿਤੀਆਂ ਵਿੱਚ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ। ਲੋਕਾਂ ਨੂੰ ਜਿੰਨੀ ਰਵਾਇਤੀ ਸਲਾਹ ਮਿਲਦੀ ਹੈ, ਉਹ ਓਨੇ ਹੀ ਉਲਝਣ ਵਿੱਚ ਪੈਂਦੇ ਹਨ। ਉਹ ਆਪਣੀ ਸਮੱਸਿਆ ਬਾਰੇ ਗੱਲ ਕਰਨਾ ਬੰਦ ਕਰ ਦਿੰਦੇ ਹਨ।''''''''

ਭਚੇਚ ਕਹਿੰਦੇ ਹਨ,''''''''ਅਜਿਹੇ ਲੋਕਾਂ ਨੂੰ ਬਿਨਾਂ ਕਿਸੇ ਸਲਾਹ ਦੇ ਸ਼ਾਂਤੀ ਨਾਲ ਨਰਮੀ ਨਾਲ ਸੁਣਿਆ ਜਾਵੇ ਤਾਂ ਆਤਮਹੱਤਿਆ ਦੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਆਤਮਹੱਤਿਆ ਦੇ ਵਿਚਾਰ ਜ਼ਿਆਦਾਤਰ ਅਸਥਾਈ ਆਵੇਗ ਹੁੰਦੇ ਹਨ।''''''''

ਮਹੱਤਵਪੂਰਨ ਜਾਣਕਾਰੀ -

ਮਾਨਸਿਕ ਸਮੱਸਿਆਵਾਂ ਦਾ ਇਲਾਜ ਦਵਾਈ ਅਤੇ ਥੈਰੇਪੀ ਨਾਲ ਸੰਭਵ ਹੈ। ਇਸ ਲਈ ਤੁਹਾਨੂੰ ਮਨੋਵਿਗਿਆਨੀ ਤੋਂ ਮਦਦ ਲੈਣੀ ਚਾਹੀਦੀ ਹੈ, ਤੁਸੀਂ ਇਨ੍ਹਾਂ ਹੈਲਪਲਾਈਨ ਨੰਬਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ-

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਹੈਲਪਲਾਈਨ-1800-599-0019 (13 ਭਾਸ਼ਾਵਾਂ ਵਿੱਚ ਉਪਲੱਬਧ)

ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸੇਜ਼ 9868396824, 9868396841,

011-22574820

ਹਿਤਗੁਜ ਹੈਲਪਲਾਈਨ,ਮੁੰਬਈ - 022- 24131212

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ -080 - 26995000

ਇਹ ਵੀ ਪੜ੍ਹੋ:

  • ਚਿਕਨ ਨੂੰ ਧੋਣਾ ਕਿਵੇਂ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ
  • ਭਾਰਤੀ ਫੌਜ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪੱਥ’ ਸਕੀਮ ਕੀ ਹੈ, ਕੌਣ ਕਰ ਸਕਦਾ ਹੈ ਅਪਲਾਈ
  • ਸਿੱਧੂ ਮੂਸੇਵਾਲਾ: ਮਾਨਸਾ ਦੇ ਨਿੱਕੇ ਜਿਹੇ ਪਿੰਡ ਤੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ੁਭਦੀਪ ਦਾ ਸਫ਼ਰ

https://www.youtube.com/watch?v=WM4TTyYWlIg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)